ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ ਤੁਰਾਂ ਖਿਜ਼ਰ ਦਾ ਹੱਥ ਲੈ ਬੋਲਿਆ ਈ
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ
ਖੰਜਰ ਕੱਢ ਮਖਦੂਮ ਜਹਾਨੀਏ ਦਾ ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ
ਖੂੰਡੀ ਪੀਰ ਬਹਾਉਦੀਨ ਵਾਲੀ ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ ਕੰਧ ਢਾਇਕੇ ਰਾਹ ਨੂੰ ਖੋਲਿਆ ਈ
ਜਾ ਬੈਠਾ ਹੈਂ ਕਾਸ ਨੂੰ ਉੱਠ ਜੱਟਾ ਸਵੇਂ ਨਾਹੀਂ ਤੋਰਾ ਰਾਹ ਖੋਲਿਆ ਈ
ਵਾਰਸ ਸ਼ਾਹ ਪਛੋਤਾਸੈਂ ਬੰਦਗੀ ਨੂੰ ਅਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 584(ਹੀਰ ਤੇ ਰਾਂਝੇ ਨੇ ਪੰਜੇ ਪੀਰ ਯਾਦ ਕੀਤੇ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress