ਓਕੂ ਕੀਤਾਇ ਕੂਕ ਰਾਂਝੇ ਉੱਚਾ ਕੂਕ ਦਾ ਚਾਂਗਰਾਂ ਧਰਾਸ ਦਾ ਈ
ਬੂ ਬੂ ਮਾਰਕੇ ਲਿਲਕਰਾਂ ਕਰੇ ਧੁਮਾਂ ਰਾਜੇ ਭਿਛਿਆ ਸ਼ੋਰ ਵਸ ਵਾਸ ਦਾ ਈ
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ ਕਰਮ ਰੱਬ ਦਾ ਫਿਕਰ ਗਮ ਕਾਸ ਦਾ ਈ
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ
ਤੇਰੀ ਧਾਂਕ ਪਈ ਏ ਰੋਮ ਸ਼ਾਮ ਅੰਦਰ ਬਾਦਸ਼ਾਹ ਡਰੇ ਆਸ ਪਾਸ ਦਾ ਈ
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ ਨਾ ਗੁਨਾਹ ਤੇ ਨਾ ਕੋਈ ਵਾਸਤਾ ਈ
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ ਵਾਰਸ ਸ਼ਾਹ ਏਸ ਜੱਗ ਵਿੱਚ ਫਾਸਦਾ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 594(ਰਾਂਝੇ ਨੇ ਉੱਚੀ ਉੱਚੀ ਫਰਿਆਦ ਕੀਤੀ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress