ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 603(ਉੱਤਰ ਖੇੜਿਆਂ ਦਾ)

ਹੀਰ ਵਾਰਿਸ ਸ਼ਾਹ: ਬੰਦ 603(ਉੱਤਰ ਖੇੜਿਆਂ ਦਾ)

ਕਿਤੋਂ ਆਇਆ ਇਹ ਕਾਲ ਵਿੱਚ ਭੁਖ ਮਰਦਾ ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ
ਲੋਕ ਕਰਨ ਵਿਚਾਰ ਜਵਾਨ ਬੇਟੀ ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ
ਛੈਲ ਨਢੜੀ ਦੇਖ ਕੇ ਮਗਰ ਲੱਗਾ ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ
ਮਹੀਂ ਚਾਇਕੇ ਮਚਿਆ ਦਾਅਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ
ਮੌਜੂ ਚੌਧਰੀ ਦਾ ਪੁਤ ਆਖਦੇ ਸਨ ਪਿਛਲਗ ਹਜ਼ਾਰੇ ਦੀਆਂ ਡੋਲੀਆਂ ਦਾ
ਹੱਕ ਕਰੀਂ ਜੋ ਉਮਰ ਖਤਾਬ ਕੀਤਾ ਹੱਥ ਵੱਢਣਾ ਝੂਠਿਆਂ ਰੋਲੀਆਂ ਦਾ
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੂਲੀਆਂ ਦਾ
ਨਾਦ ਖਪਰੀ ਠਗੀ ਦੇ ਬਾਬ ਸਾਰੇ ਚੇਤਾ ਕਰੀਂ ਧਿਆਨ ਜੇ ਝੂਲੀਆਂ ਦਾ
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ
ਕੰਘੀ ਲੋਹੇ ਦੀ ਤਾਂ ਕੇ ਪਟੇ ਵਾਹੇ ਸਰਦਾਰ ਹੈ ਵੱਡੇ ਕਸਬੋਲੀਆਂ ਦਾ
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ ਬਣੇ ਮਕਿਉ ਬਾਲਕਾ ਔਲੀਆ ਦਾ
ਵਾਰਸ ਸਾਹ ਸਭ ਐਬ ਦਾ ਰੱਬ ਮਹਿਰਮ ਐਵੇਂ ਸਾਂਗ ਹੈ ਪਗੜੀ ਪੋਲੀਆਂ ਦਾ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar