628. ਉਹੀ ਚਾਲੂ
ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏ
ਇਹਨਾਂ ਮੋਮਨਾਂ ਖੌਫ ਈਮਾਨ ਦਾ ਹੈ ਅਤੇ ਹਾਜੀਆਂ ਬੈਤ ਮਾਅਮੂਰ ਦਾ ਏ
ਸੂਬਾ ਦਾਰ ਨੂੰ ਤਲਬ ਸਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਏ
ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਏ
ਸਾਨੂੰ ਸ਼ਰਮ ਹਿਆ ਦਾ ਖੌਫ਼ ਰਹਿੰਦਾ ਜਿਵੇਂ ਮੂਸਾ ਨੂੰ ਖੌਫ ਕੋਹ ਤੂਰ ਦਾ ਏ
ਇਹਨਾਂ ਗਾਜ਼ੀਆਂ ਕਰਮ ਬਹਿਸ਼ਤ ਹੋਵੇ ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ
ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ ਜਿਵੇਂ ਢੋਲ ਸੁਹਾਵਨਾ ਦੂਰ ਦਾ ਏ
ਵਾਰਸ ਸ਼ਾਹ ਵਸਨੀਕ ਜੰਡਿਆਲੜੇ ਦਾ ਸ਼ਾਗਿਰਦ ਮਖਦੂਮ ਕਸੂਰ ਦਾ ਏ
ਰੱਬ ਆਬਰੂ ਨਾਲ ਈਮਾਨ ਬਖਸ਼ੇ ਸਾਨੂੰ ਆਸਰਾ ਫਜ਼ਲ ਜ਼ਫੂਰ ਦਾ ਏ
ਵਾਰਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ ਆਪ ਬਖਸ਼ ਲਕਾ ਹਜ਼ੂਰ ਦਾ ਏ
ਵਾਰਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ ਕਰਮ ਹੋਵੇ ਜੇ ਰੱਬ ਸ਼ੁਕਰ ਦਾ ਏ
ਵਾਰਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ ਹਿੱਸਾ ਬਖਸ਼ਣਾ ਆਪਣੇ ਨੂਰ ਦਾ ਏ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 628 (ਉਹੀ ਚਾਲੂ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress