ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 63(ਉੱਤਰ ਹੀਰ)

ਹੀਰ ਵਾਰਿਸ ਸ਼ਾਹ: ਬੰਦ 63(ਉੱਤਰ ਹੀਰ)

ਅਜੀ ਹੀਰ ਤੇ ਪਲੰਗ ਸਭ ਥਾਉਂ ਤੇਰੇ ਘੋਲ ਘੱਤੀਆਂ ਜਿਊੜਾ ਵਾਰਿਆ ਈ
ਨਾਹੀਂ ਗਾਲ ਕੱਢੀ ਹੱਥ ਜੋੜਨੀ ਹਾਂ ਹਥ ਲਾ ਨਾਹੀਂ ਤੈਨੂੰ ਮਾਰਿਆ ਈ
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆਂ ਈ
ਅਸਾਂ ਹਸ ਕੇ ਆਨ ਸਲਾਮ ਕੀਤਾ ਆਖ ਕਾਸ ਨੂੰ ਮਕਰ ਪਸਾਰਿਆ ਈ
ਸੁੰਞੇ ਪਰ੍ਹੇ ਹਨ ਤ੍ਰਿੰਜਨੀਂ ਚੈਨ ਨਾਹੀਂ ਅਲਾਹ ਵਾਲਿਆ ਵੋ ਸਾਨੂੰ ਤਾਰਿਆ ਈ
ਵਾਰਸ ਸ਼ਾਹ ਸ਼ਰੀਕ ਹੈ ਕੌਣ ਓਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar