ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 65(ਰਾਂਝੇ ਤੋ ਹਾਲ ਪੁੱਛਣਾ)

ਹੀਰ ਵਾਰਿਸ ਸ਼ਾਹ: ਬੰਦ 65(ਰਾਂਝੇ ਤੋ ਹਾਲ ਪੁੱਛਣਾ)

ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੇਲੀ ਦੱਸ ਵੇਖਾਂ ਕਿਦੋਂ ਆਵਨਾ ਏਂ
ਕਿਸ ਮਾਨ ਮੱਤੀ ਘਰੋਂ ਕਢਿਉਂ ਤੂੰ ਜਿਸ ਵਾਸਤੇ ਫੇਰੀਆਂ ਪਾਵਨਾ ਏ
ਕੌਣ ਛੱਡ ਆਇਉਂ ਪਿੱਛੇ ਮਿਹਰਵਾਨ ਜਿਸ ਦੇ ਵਾਸਤੇ ਪੱਛੋਤਾਵਨਾ ਏਂ
ਕੌਣ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜ਼ਾਤ ਦਾ ਕੌਣ ਸਦਾਵਨਾਂ ਏ
ਤੇਰੇ ਵਾਰਨੇ ਚੋਖਨੇ ਹੁੰਨੀਆਂ ਮੈਂ ਮੰਗੂ ਬਾਬਲੇ ਦਾ ਚਾਰ ਲਿਆਵਨਾ ਏਂ
ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਵੀ ਫੰਦ ਲੱਗੇ ਜੇ ਤੂੰ ਲਾਵਨਾ ਏ
ਵਾਰਸ ਸ਼ਾਹ ਚੁਹੀਕ ਜੇ ਨਵੀਂ ਚੂਪੇਂ ਸਭੇ ਭੁਲ ਜਾਨੀ ਜਿਹੜੀਆਂ ਗਾਵਨਾਂ ਏ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar