ਜੀ ਆਇਆਂ ਨੂੰ
You are here: Home >> Unknown ਅਗਿਆਤ >>

ਬਈ ਸਾਈਕਲ ਚਲਾਈ ਜਾਂਦੇ ਆਂ
ਉਹ ਸਾਡੀ ਓਹੀਓ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਆਂ …….

ਗੱਡੀ ਤੁਰਦੀ ਈ ਤਾਰਾਂ ਤੇ ..
ਗੱਡੀ ਤੁਰਦੀ ਈ ਤਾਰਾਂ ਤੇ …
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਏ ਕਰਾਰਾਂ ਤੇ ….

ਗੱਡੀ ਤੁਰਦੀ ਈ ਕੰਡੇ ਕੰਡੇ …
ਗੱਡੀ ਤੁਰਦੀ ਈ ਕੰਡੇ ਕੰਡੇ …
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਏ ਸੰਡੇ ਸੰਡੇ ……

ਗੱਡੀ ਤੁਰਦੀ ਈ ਲੀਕਾਂ ਤੇ ..
ਗੱਡੀ ਤੁਰਦੀ ਈ ਲੀਕਾਂ ਤੇ ..
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਏ ਤਰੀਕਾਂ ਤੇ ……….

ਕੋਠੇ ਤੇ ਖੰਡ ਪਈ ਏ
ਕੋਠੇ ਤੇ ਖੰਡ ਪਈ ਏ
ਵੇ ਅੱਜ ਮੇਰਾ ਮਾਹੀਆ ਆਉਣਾ
ਮੇਰੇ ਦਿਲ ਨੂੰ ਠੰਡ ਪਈ ਏ ……

ਕੋਠੇ ਤੇ ਲੂਣ ਪਇਆ ਏ
ਕੋਠੇ ਤੇ ਲੂਣ ਪਇਆ ਏ
ਵੇ ਅੱਜ ਮੇਰੇ ਮਾਹੀਆ ਆਉਣਾ
ਲੋਕਾ ਨੂੰ ਸੂਲ ਪਇਆ ਏ …..

ਕੋਠੇ ਤੇ ਡੱਬਿਆਂ ਨੇ
ਕੋਠੇ ਤੇ ਡੱਬਿਆਂ ਨੇ
ਤੂੰ ਮਾਰ ਕ ਛਮਕਾਂ ਪੁੱਛੇ
ਤੇਰੇ ਕਿਥੇ-ਕਿਥੇ ਲੱਗੀਆਂ ਨੇ….

ਸੋਨੇ ਦੀ ਇੱਟ ਮਾਹੀਆ
ਹਾਏ ਸੋਨੇ ਦੀ ਇੱਟ ਮਾਹੀਆ
ਓਏ ਰੱਬ ਤੈਨੂੰ ਕਲਮ ਦਿੱਤੀ
ਏਡੇ ਜ਼ੁਲਮ ਨਾ ਲਿਖ ਮਾਹੀਆ ….

ਕਾਲੇ ਰੰਗ ਦਾ ਗੁਲਾਬ ਕੋਈ ਨਾ
ਹਾਏ ਕਾਲੇ ਰੰਗ ਦਾ ਗੁਲਾਬ ਕੋਈ ਨਾ
ਵੇ ਤੇਰੀਆਂ ਕਿਤਾਬਾਂ ਵਿਚ ਵੇ
ਸਾਡੀ ਗੱਲ ਦਾ ਜਵਾਬ ਕੋਈ ਨਾ…..

ਸ਼ੀਸ਼ਾ ਟੁੱਟਾ ਹੋਇਆ ਨਹੀਂ ਜੁੜਦਾ
ਹਾਏ ਸ਼ੀਸ਼ਾ ਟੁੱਟਾ ਹੋਇਆ ਨਹੀਂ ਜੁੜਦਾ
ਸੌਂਹ ਵੇ ਖੁਦਾ ਦੀ ਚੰਨਾ
ਦਿਲ ਦਿੱਤਾ ਹੋਇਆ ਨਹੀਂ ਮੁੜਦਾ….

ਦੋ ਜ਼ੁਲਫ਼ਾਂ ਛੱਲੇ ਵੇ ਛੱਲੇ
ਦੋ ਜ਼ੁਲਫ਼ਾਂ ਛੱਲੇ ਵੇ ਛੱਲੇ
ਸਾਰਾ ਜੱਗ ਸੋਹਣਾ ਵੇ
ਮੇਰੇ ਮਾਹੀਏ ਤੋਂ ਥੱਲੇ ਵੇ ਥੱਲੇ …..

ਗੱਡੀ ਤੁਰਦੀ ਨੂੰ ਲੁਕ ਲਾਵਾ ……
ਗੱਡੀ ਤੁਰਦੀ ਨੂੰ ਲੁਕ ਲਾਵਾ……
ਅੱਜ ਮੇਰੇ ਮਾਹੀਏ ਆਉਣਾ
ਸਿਰ ਧੋਕੇ ਕਲਿਪ ਲਾਵਾਂ….

ਬਈ ਸਾਈਕਲ ਚਲਾਈ ਜਾਂਦੇ ਓ
ਬਈ ਸਾਈਕਲ ਚਲਾਈ ਜਾਂਦੇ ਓ
ਨਾਲੇ ਨਕ਼ ਵਗਦਾ
ਨਾਲੇ ਕੁਲਫੀ ਖਾਈ ਜਾਂਦੇ ਓ

ਸੜਕ ਤੇ ਰੋੜੇ ਆ ਆ….
ਸੜਕ ਤੇ ਰੋੜੇ ਆ ਆ …..
ਨਾਲੇ ਓਹਨੇ ਛੱਲਾ ਲਾਹ ਲਿਆ
ਨਾਲੇ ਉਂਗਲੀ ਮਰੋਡ਼ੀ ਆ ਆ.

ਢਲ ਗਏ ਪਰਛਾਵੇਂ ਵੇ
ਫੁੱਲ ਵਾਂਗੂ ਮੈਂ ਖਿੜ ਜਾਂ
ਸੋਹਣੇ ਸੱਜਣਾ ਜੇ ਆਵੇ ਵੇ

ਵੇ ਮੈਂ ਖੁੰਝ ਗਈ ਕਰਾਰਾਂ ਤੋਂ
ਰੱਬ ਰੁੱਸੇ ਜੱਗ ਰੁਸ ਜਾਏ
ਮੁਖ ਮੋੜਿਆ ਨਾ ਯਾਰਾਂ ਤੋਂ …..

ਕੋਈ ਚੋਲਾ ਮੈਂ ਸੀਵਾਂ
ਦੁਨੀਆਂ ਤੇ ਤੂੰ ਵਸਦਾ
ਤੇਰੀ ਆਸ ਤੇ ਮੈਂ ਜੀਵਾਂ………

ਪਾਣੀ ਨਹਿਰਾਂ ਦੇ ਨਹੀਂਓਂ ਸੁੱਕਦੇ
ਇਸ਼ਕ ਦੇ ਰੋਣੇ ਸੋਹਣੀਏ ਨੀ
ਕਦੇ ਰੋਇਆਂ ਨਹੀਂਓਂ ਮੁਕਦੇ…….

ਗੱਲਾਂ ਸੁਣ ਮਜਬੂਰ ਦੀਆਂ
ਛੇਤੀ ਛੇਤੀ ਲੈ ਜਾ ਸੋਹਣਿਆਂ
ਅੱਖਾਂ ਜੱਗ ਦੀਆਂ ਘੂਰ ਦੀਆ ……..

Resource: Grenade Singh
(Punjabi janta.com)

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar