ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 182(ਰਾਂਝੇ ਦਾ ਉੱਤਰ)

ਹੀਰ ਵਾਰਿਸ ਸ਼ਾਹ: ਬੰਦ 182(ਰਾਂਝੇ ਦਾ ਉੱਤਰ)

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ ਘੁੱਟ ਵੱਟ ਕੇ ਦੁਖੜਾ ਪੀਵਨਾ ਏਂ
ਮੇਰੇ ਸਬਰ ਦੀ ਦਾਦ ਜੇ ਰੱਬ ਦਿੱਛੀ ਖੇੜੀਂ ਹੀਰ ਸਿਆਲ ਲਾ ਜੀਵਨਾ ਏ
’ਯੌਮਾ ਤਸ਼ੱਕਾਕਸ ਸਮਾ ਆਉ ਫਿਲਗਮਾਮੇ’ ਸਾਰੇ ਦੇਸ ਵਿੱਚ ਇਹ ਗੰਮ ਬੀਵਨਾ ਏ
’ਯੌਮਾ ਤੁਬੱਦ ਲਾਲੁਲ ਅਰਦੋ ਗੈਰਲ ਅਰਦੇ’ ਅੰਬਰ ਪਾਟੜੇ ਨੂੰ ਕਹਿਏ ਸੀਵਨਾ ਏ
ਸਬਰ ਦਿਲਾਂ ਦੇ ਮਾਰ ਜਹਾਨ ਪੁੱਟਨ ਉੱਚੀ ਕਾਸਨੂੰ ਅਸਾਂ ਬਕੀਵਨਾ ਏ
ਤੁਸਾਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ ਨ੍ਹਿਉਂ ਲਾਵਣਾ ਨਿਮ ਦਾ ਪੀਵਨਾਂ ਏ
ਵਾਰਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ ਬੋਲਿਆਂ ਨਹੀਂ ਵਹੀਵਨਾ ਏ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar