ਉਹ ਸਮਾਂ ਹੁਣ ਕਿੱਥੋਂ ਆਉਣਾ, ਟੱਬਰ ਸੀ ਜਦ ਮਿਲਕੇ ਬਹਿੰਦਾ, ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ, ਉਸੇ ਚੁੱਲ੍ਹੇ ਫੁਲਕਾ ਲਹਿੰਦਾ, ਉਹ ਸਮਾਂ ਹੁਣ ਕਿੱਥੋਂ ਆਉਣਾ, ਟੱਬਰ ਸੀ ਜਦ ਮਿਲਕੇ ਬਹਿੰਦਾ | ਕੁੜੀਆਂ – ਮੁੰਡੇ ਸ਼ਰਮ ਸੀ ਕਰਦੇ, ਅਸੂਲ ਹੁੰਦੇ ਸੀ ਹਰ ਇੱਕ ਘਰ ਦੇ, ਜਿੰਨਾ ਮਰਜ਼ੀ ਜੋਸ਼ ਹੁੰਦਾ ਸੀ, ਲੋਕੀ ... Read More »
Monthly Archives: July 2019
ਰਾਵਣ ਅਤੇ ਅੱਜ ਦਾ ਇੰਨਸਾਨ
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ, ਗਰੀਬ, ਮਾਸੂਮਾਂ ਦੀ ਖੋਂਹਦੇ ਛੱਤ ਹਾਂ, ਰਾਵਣ ਨੇ ਨਾ-ਸਮਝੀ ਵਿੱਚ ਸਭ ਕੀਤਾ ਸੀ, ਅਸੀਂ ਸੋਚ-ਸਮਝਕੇ ਕਰਦੇ ਅੱਤ ਹਾਂ, ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ | ਅਸੀਂ ਵੀ ਤਾਂ ਉਸ ਵਾਂਗਰ ਪੌਣ ਨੂੰ ਬੰਨ੍ਹਕੇ ਰੱਖਿਆ ਹੈ, ਅੱਗ ਬਣਾਈ ਹੈ ਗ਼ੁਲਾਮ ਜੀਵ ਖਾਣ ਲਈ ਭੱਖਿਆ ਹੈ, ... Read More »
ਯਾਰ
ਮੇਰੇ ਜਿੰਨੇ ਵੀ ਨੇ ਯਾਰ, ਨਸ਼ੇ ਪੱਤੇ ਦੇ ਸ਼ਿਕਾਰ, ਅੱਖੀਂ ਪਾਲਿਆ ਭੁਲੇਖਾ, ਦਿੱਤੇ ਕਿਸੇ ਨੇ ਵੰਗਾਰ, ਤੇਰੇ ਪਿੰਡ `ਚ ਸੀ ਮੇਲਾ, ਵੇਲਾ ਸਿਗ੍ਹਾ ਛਿੰਝ ਦਾ, ਉਹਨਾਂ ਢਾਹ ਲਿਆ, ਜੋ ਵੈਲੀ ਸੀ ਕਹਾਉਂਦਾ ਪਿੰਡ ਦਾ | ਉਹਨੇ ਆਪਣੇ ਬਚਾਅ ਦੇ ਵਿੱਚ ਡਾਂਗ ਜਦੋਂ ਚੱਕੀ, ਮੇਰੇ ਹੱਥ ਆ ਗ਼ਈ ਸੀ ਉਦੋਂ ਨਲਕੇ ... Read More »
ਮੇਰੇ ਬਾਪੂ ਵਰਗਾ ਬੰਦਾ
ਉਹਨੇ ਸਾਰੀ ਉਮਰ ਹੀ ਗਾਲੀ ਸਾਇਕਲ ਤੇ ਯਾਰੋ, ਮਿਹਨਤ ਕਰਕੇ ਹੀ ਪਾਲੇ ਘਰ ਦੇ ਜੀਅ ਚਾਰੋ, ਪਰ ਮੈਂ ਕਿਉਂ ਲੰਮਾ ਪਾ ਦਿੱਤਾ ਉਸਨੂੰ ਅੱਗ ਤੇ, ਮੇਰੇ ਬਾਪੂ ਵਰਗਾ ਬੰਦਾ ਨਾ ਸੀ ਇਸ ਜੱਗ ਤੇ | ਆਉਂਦੇ ਸੀ ਜਦ ਵੀ ਕੰਮ ਤੋਂ ਉਹ ਥੱਕੇ ਹਾਰੇ, ਮੇਰੀ ਬੇਬੇ ਤੋਂ ਪੁੱਛਦੇ ਸੀ ਕਿੱਥੇ ... Read More »
ਸਰਹੱਦੀ ਤਾਰਾਂ
ਮੇਰਾ ਜੀਅ ਕਰਦਾ ਮੈਂ ਤੋੜ ਦੇਵਾਂ ਸਰਹੱਦੀ ਤਾਰਾਂ ਨੂੰ, ਪਾਕਿਸਤਾਨ ਦੇ ਵਿੱਚ ਵੀ ਲੋਕੀ ਪੜ੍ਹਦੇ ਯਾਰਾਂ ਨੂੰ | ਇੱਕ-ਦੂਜੇ ਦੇ ਉੱਤੇ ਇਲਜ਼ਾਮ ਲਗਾਉਣੇ ਛੱਡੋ, ਮਿਲਕੇ ਲਾਵੋ ਮਹਫ਼ਿਲ ਮਾਣੋ ਮੌਜ ਬਹਾਰਾਂ ਨੂੰ | ਕੀ ਹੋਣਾ ਹੈ ਦੋ ਗੁੱਟ ਹੋ ਤੁਸੀਂ ਆਪੇ ਸੋਚ ਲਵੋ, ਮੌਕਾ ਹੀ ਦਿੰਦੇ ਹਾਂ ਆਪਾਂ ਹੋਰ ਗੱਦਾਰਾਂ ਨੂੰ ... Read More »
ਭਗਤ ਸਿੰਘ ਸੂਰਮਾ
ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ, ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ, ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ, ਉਹ ਸਮਾਜਵਾਦੀ ਦੇ ਗਿਆ, ਯਾਦ ਰੱਖਿਓ ਭਗਤ ਸਿੰਘ ਸੂਰਮਾ, ਦੇਸ਼ ਨੂੰ ਆਜ਼ਾਦੀ ਦੇ ਗਿਆ | ਜਲਿਆਂਵਾਲੇ ਬਾਗ ਵਾਲਾ ਕਾਂਡ, ਸੀਨੇ ਭਾਂਬੜ ਮਚਾ ਗਿਆ, ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ... Read More »
ਬੰਦਾ ਬੰਦਾ ਨਹੀਂ ਹੈ ਤੂੜੀ ਹੈ
ਕੁਝ ਕਰਨ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ, ਬਿਨ੍ਹਾ ਸਿੱਖਿਆਂ ਬੰਦਾ ਬੰਦਾ ਨਹੀਂ ਹੈ ਤੂੜੀ ਹੈ, ਗੱਲ ਨੂੰ ਸੋਚੋ ਅਤੇ ਵਿਚਾਰੋ ਜੋ ਮੈਂ ਹੈ ਕਿਹਾ, ਇਹ ਕੋਈ ਆਮ ਗੱਲ ਨਹੀਂ ਬੜੀ ਗੱਲ ਗੂੜ੍ਹੀ ਹੈ | ਜਿਸਨੂੰ ਕੋਈ ਵੀ ਕਦੇ ਵੀ ਜਲਾ ਸਕਦਾ ਹੈ, ਜਾਂ ਫਿਰ ਢੇਰੀ ਲਗਾ ਕੁੱਪ ਬਣਾ ਸਕਦਾ ... Read More »
ਪਰਛਾਵੇਂ ਸਾਥ ਨਾ ਦਿੰਦੇ
ਪਰਛਾਵੇਂ ਸਾਥ ਨਾ ਦਿੰਦੇ, ਅੱਗ ਲੱਗ ਜਾਂਵਦੀ ਪਿੰਡੇ, ਵੇਖ ਠੰਡੇ ਹੌਂਕੇ ਭਰਦਾ ਏ ਬੰਦਾ, ਸਾਹ ਸਾਰਿਆਂ ਦਾ ਸੁੱਕਦਾ, ਪਰ ਕੋਈ ਨਹੀਓਂ ਪੁੱਛਦਾ, ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ | ਸੋਨਾ ਪਾਇਆ ਲਾਹ ਲੈਂਦੇ ਨੇ, ਕੱਪੜੇ ਵੀ ਸਾੜ ਦਿੰਦੇ ਨੇ, ਫ਼ੂਕ ਦੇਵੋ ਕਿਸ ਕੰਮ ਦਾ ਏ ਬੰਦਾ, ਸਾਹ ਸਾਰਿਆਂ ਦਾ ਸੁੱਕਦਾ, ... Read More »
ਤੇਰੇ ਹੱਥਾਂ ਵਿੱਚ ਸ਼ਗਨਾਂ ਦੇ
ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ, ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ, ਤੇਰੇ ਵਰਗੀ ਨੂੰ ਕੋਈ ਫ਼ਰਕ ਨਹੀਂ ਪੈਣਾ, ਸਾਨੂੰ ਸਾਡੇ ਰੋਣਗੇ ਤੇ ਸਿਵੇ ਰੋਣਗੇ, ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ, ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ | ਮੇਰੀ ਇਹ ਮਜ਼ਾਰ ਨੂੰ ਜੋ ਸੱਤ ਵਾਰੀ ਧੋਊ, ਆਸ਼ਕੀ `ਚ ... Read More »
ਗੈਰਾਂ ਪਿੱਛੇ
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ, ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ | ਚਕਾਚੌਂਦ ਤੇਰੇ ਪੈਸਿਆਂ ਵਾਲੀ ਅੱਖਾਂ ਉੱਤੇ ਪੱਟੀ ਹੈ, ਧੋਖ਼ੇ ਵਿੱਚ ਹੀ ਕੱਟੀ ਹੈ ਤੂੰ ਜਿੰਨੀ ਜ਼ਿੰਦਗੀ ਕੱਟੀ ਹੈ, ਮੰਦਿਰਾਂ ਦੇ ਵਿੱਚ ਮੂਰਤਾਂ ਅੱਗੇ ਐਵੇਂ ਮੱਥੇ ਭੰਨੇ ਨੇ, ਜੇ ਰੱਬ ... Read More »