ਛੋਟੇ ਤੇ ਵਡੇਰੇ,
ਕੰਧਾਂ ਤੇ ਬਨੇਰੇ,
ਚਾਨਣ,,ਹਨੇਰੇ,
ਤੇਰਾ ਨਾਮ ਲੈਂਦੇ ਨੇਂ….
ਕੰਧਾਂ ਤੇ ਬਨੇਰੇ,
ਚਾਨਣ,,ਹਨੇਰੇ,
ਤੇਰਾ ਨਾਮ ਲੈਂਦੇ ਨੇਂ….
ਤੇਰੇ ਹਾਂ ਗੁਲਾਮ ਅਸੀਂ,
ਬਝੇ ਤੇਰੇ ਹੁਕਮ ਦੇ,
ਖੁਸ਼ੀਆਂ ਤੇ ਖੇੜੇ,
ਸ਼ਰਿਆਮ ਕਹਿੰਦੇ ਨੇਂ…
ਕੋਈ ਕਹੇ ਪੀਰ ਤੈਨੂੰ,
ਆਖੇ ਕੋਈ ਫ਼ਕੀਰ ਤੈਨੂੰ,
ਓਹੀ ਐਂ ਤੂੰ ਜਿਹਨੂੰ ਲੋਕੀਂ,
ਰਾਮ ਕਹਿੰਦੇ ਨੇਂ.
ਆਖੇ ਕੋਈ ਫ਼ਕੀਰ ਤੈਨੂੰ,
ਓਹੀ ਐਂ ਤੂੰ ਜਿਹਨੂੰ ਲੋਕੀਂ,
ਰਾਮ ਕਹਿੰਦੇ ਨੇਂ.
ਮੇਰੇ ਅਲਫਾਜ਼ ਨੇਂ ਅਧੂਰੇ,
ਤੇਰੀ ਹਸਤੀ ਲਈ,
”ਪ੍ਰੀਤ” ਜਿਹੇ ਸ਼ਾਇਰ,
ਤਮਾਮ ਕਹਿੰਦੇ ਨੇਂ…