ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ
ਹੇ ਗੁਰੂ ਅੰਗਦ ਦੇਵ !
ਨਿਰੀ ਨਾ ਤੂੰ ਤਸਵੀਰ ਗੁਰੁ ਨਾਨਕ ਦੀ ਸੁਹਣਿਆਂ
ਤੂੰ ਉਹੀ ਸਰੀਰ, ਓਹੋ ਮਨ, ਓਹੋ ਜੋਤ ਹੈਂ ਤੂੰ
ਤਰੁੱਠ ਉਸੇ ਹੀ ਵਾਂਙ ਚਰਨ ਸ਼ਰਣ ਦਾ ਦਾਨ ਦੇ
ਨਿਭ ਜਾਏ ਮੇਰੀ ਸਾਂਝ ਤੇਰਾ ਸਿੱਖ ਅਖਵਾਣ ਦੀ
ਹੇ ਗੁਰੂ ਅੰਗਦ ਦੇਵ ! ਕਿਲਵਿਖ ਕਰ ਦਿਓ ਦੂਰ
ਲਾ ਕੇ ਅਪਨੀ ਸੇਵ ‘ਸਜਣ’ ਵਾਂਙ ਉਧਾਰ ਲੈ ।