ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ >> ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ/ Aeve Geran Nal Meitha-Meitha Bol Ho Giya

ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ/ Aeve Geran Nal Meitha-Meitha Bol Ho Giya

ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂੰ,
ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ

ਅਸੀਂ ਤਨਹਾਈਆਂ ਦੇ ਗਲ ਨਾਲ ਲੱਗ-ਲੱਗ ਰੋਏ,
ਇਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ

ਅਸੀਂ ਉਮਰਾਂ ਬੀਤਾਈਆਂ ਜਿਸਤੋਂ ਲੁੱਕ -ਲੁੱਕ ਕੇ,
ਰਾਤੀਂ ਸੁਪਨੇ ਚ ਆਇਆ, ਕੁੰਡਾ ਖੋਲ ਹੋ ਗਿਆ

ਜਿਨ੍ਹਾ ਸਜਨਾ ਨਾਲ ਨਾ ਸੀ ਸਾਡੀ ਸੁਰ ਮਿਲਦੀ,
ਗੀਤ ਜਿੰਦਗੀ ਦਾ ਓਹਨਾਂ ਸੰਗ ਬੋਲ ਹੋ ਗਿਆ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar