ਹੈ ਅਚਰਜ ਤੂੰ ਲੈਣ ਹਾਰ ਤੋਂ
ਅਮਿਤ ਖਜ਼ਾਨੇ ਭਰੇ ਲਏ ।
ਭਰੇ ਲਏ ਤੇ ਖੋਲ੍ਹ ਮੁਹਾਨੇ,
ਦੋਹੀਂ ‘ਹਥੀਂ’ ਵੰਡ ਦਏ ।
ਫਿਰ ਅਚਰਜ ਓਹ ਭਏ ਨਾ ਖਾਲੀ,
ਜਿਉਂ ਕੇ ਤਿਉਂ ਰਹੇ ਭਰੇ ਭਰੇ ।
ਦਾਤ ਅਮਿਤੀ ਵੰਡ ਅਮਿਤੀ,
ਫੇਰ ਅਮਿਤੀ ਰਹੇ ਸਦੇ ।
ਪਿਆਰੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਕੌਣ ਕਰੇ ।
ਕਰਦਿਆਂ ਮੁਕਦੀ ਕਦੇ ਨਾ ਸਤਿਗੁਰ
ਜਾਇ ਫੈਲਦੀ ਪਰੇ ਪਰੇ ।
Tagged with: Amar Dass Bhai Vir Singh ਭਾਈ ਵੀਰ ਸਿੰਘ Kavi ਕਵੀ kavitavaan ਕਵਿਤਾਵਾਂ Literature ਸਾਹਿਤ ਅਮਰ ਦਾਸ ਅਮਰ ਦਾਸ/Amar Dass
Click on a tab to select how you'd like to leave your comment
- WordPress