ਜੀ ਆਇਆਂ ਨੂੰ
You are here: Home >> Author Archives: Rajinderapl Sandhu (page 20)

Author Archives: Rajinderapl Sandhu

Feed Subscription

ਬੁਲਬੁਲਾਂ ਦੀ ਅਭਿਲਾਖ/Bulbulaa di Abhilakh

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੁਲਬੁਲਾਂ ਦੀ ਅਭਿਲਾਖ ਚੜ੍ਹ ਅਸਮਾਨੀਂ ਚੰਦ ਕੂਕਿਆ:- ‘ਗੁਰ ਨਾਨਕ ਕਲ ਆਸਣ’ । ਝੁਰਮਟ ਘੱਤ ਬੁਲਬੁਲਾਂ ਧਾਈਆਂ ਕਰਦੀਆਂ ਵਾਕ ਬਿਲਾਸਨ:- ‘ਗੁਰ ਨਾਨਕ ਕੀਰਤਨ ਦੇ ਪਯਾਰੇ ਕੀਰਤਨ ਚਲੋ ਸੁਣਾਈਏ, ਤਰੁੱਠ ਪਏ ਤਾਂ ਨਾਲ ਆਪਣੇ ਅਰਸ਼ਾਂ ਨੂੰ ਲੈ ਜਾਸਣ’ । Read More »

ਕਲੀਆਂ ਦੀ ਸੁਗੰਧਿ ਸਦੱਕੜੇ/Kliya di Sugandh Sadkrhe

ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਕਲੀਆਂ ਦੀ ਸੁਗੰਧਿ ਸਦੱਕੜੇ ! ਅੱਜ ਨਸੀਮ ਜਦੋਂ ਕਲੀਆਂ ਨੂੰ ਆ ਕੇ ਗੱਲ ਸੁਣਾਈ:- ‘ਗੁਰ ਨਾਨਕ ਪ੍ਰੀਤਮ ਕਲ ਆਸਣ, ਪੱਕੀ ਇਹ ਅਵਾਈ’ । ਸੁਣ ਕਲੀਆਂ ਭਰ ਚਾਉ ਆਖਿਆ:-‘ਸਹੀਓ ਅੱਜ ਨ ਖਿੜਨਾ, ਕਲ ਪ੍ਰੀਤਮ ਦੇ ਆਯਾਂ ਕੱਠੀ ਦੇਈਏ ਮੁਸ਼ਕ ਲੁਟਾਈ’ । Read More »

ਕੰਬਦੀ ਕਲਾਈ/Kambdi Kalai

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨ ਆਏ ਸਾਡੀ ਕੰਬਦੀ ਰਹੀ ਕਲਾਈ, ਧਾ ਚਰਨਾਂ ਤੇ ਸ਼ੀਸ਼ ਨਿਵਾਇਆ ਸਾਡੇ ਮੱਥੇ ਛੋਹ ਨ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨ ਗਈਆ ਕਾਈ, ਫਿਰ ਲੜ ਫੜਨੇ ਨੂੰ ਉੱਠ ਦਉੜੇ ਪਰ ਲੜ ਉਹ ‘ਬਿਜਲੀ ਲਹਿਰਾ’ ... Read More »

ਵੱਧ ਪਯਾਰ ਵਿਚ-ਪ੍ਰੀਤਮ/Vadh Payar Vich-Pritam

ਸਿਕਦਾ ਸਿਕਦਾ ਵੱਛਾ ਛੁਟਿਆ ਧਾ ਅੰਮੀ ਵਲ ਆਇਆ । ਅੰਮੀਂ ਉਸ ਤੋਂ ਵੱਧ ਪਿਆਰੇ ਤਰੁਠ ਤਰੁਠ ਲਾਡ ਲਡਾਇਆ । ਸਿਕਦੀ ਨਦੀ ਜਾਲ ਜੱਫਰਾਂ ਜਦ ਸ਼ਹੁ ਸਾਗਰ ਪਹੁੰਚੀ ਉਸ ਤੋਂ ਵੱਧ ਪਯਾਰ ਵਿਚ ਪ੍ਰੀਤਮ ਮਿਲਨ ਅਗਾਹਾਂ ਧਾਇਆ । Read More »

ਕੋਇਲ ਦੇ ਬੱਚੇ ਕਾਂਵਾਂ ਦੇ ਆਲ੍ਹਣੇ/Koel de Bacche Kawa de Aalehne

ਕੋਇਲ ਕੁਕੇਂਦੀ ਆ ਗਈ, ਬੋਲੀ ਪਿਆਰੀ ਪਾ ਗਈ, ਜੀ ਵੜਦਿਆਂ ਜੀ ਭਾ ਗਈ, ਉੱਚੜ-ਓ-ਚਿੱਤੀ ਲਾ ਗਈ, ਹੁਣ ਜੀ ਨ ਲਗਦਾ ਆਲ੍ਹਣੇ ਰੋਂਦੇ ਨੀ ਮਾਪੇ ਪਾਲਣੇ ।੧। ਬੱਚੇ ਉਡਾਰੀ ਮਾਰਦੇ, ਖਾ ਖਾ ਤਣੁੱਕੇ ਪਯਾਰ ਦੇ, ਮਗਰੇ ਅਵਾਜ਼ ਸਿਧਾਰਦੇ, ਪਰ ਕਾਉਂ ਫੜ ਫੜ ਮਾਰਦੇ, ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ, ਕਰਦੇ ਅਨੇਕਾਂ ਟਾਲਣੇ ... Read More »

ਕਿੱਕਰ/Kiker

ਕਿੱਕਰ ਦਾ ਅਟੰਕ ਰਹਿਣੇ ਵਾਲਾ ਬ੍ਰਿੱਛ ਆਪਣੇ ਦਿਲ ਤਰੰਗ ਮਾਨੋਂ ਇਉਂ ਕਹਿੰਦਾ ਹੈ :- ਕੱਢ ਸਿਰੀ ਉੱਪਰ ਨੂੰ ਟੁਰਿਆ ਵਲ ਅਕਾਸ਼ਾਂ ਜਾਵਾਂ । ਉੱਪਰ ਨੂੰ ਤੱਕਾਂ ਰੱਬ ਵੰਨੇ ਝਾਤਿ ਨ ਹੋਰਥਿ ਪਾਵਾਂ । ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ ਕੁੱਲੀ ਢੋਕ ਨ ਭਾਲਾਂ, ਮੀਂਹ ਹਨੇਰੀ ਗੜੇ ਧੁੱਪ ਵਿੱਚ ਨੰਗੇ ਸਿਰ ਦਿਨ ... Read More »

ਰਸ-ਰੱਤਿਆਂ ਦੀ ਖੋਜ/Rus-Rtiya di Khoj

ਸਾਨੂੰ ਰਮਜ਼ ਮਿਲੀ ਸਰਕਾਰੋਂ, ਇਕ ਸੈਨਤ ਧੁਰ ਸਰਕਾਰੋਂ- ਇਕ ਸੈਨਤ ਧੁਰ ਦਰਬਾਰੋਂ, ਇਕ ਭੇਤ ਧੁਰ ਦਰਬਾਰੋਂ । ਇਸ ਸੈਨਤ ਸੋਝੀ ਪਾਈ, ਇਸ ਸੋਝੀ ਨੇ ਹੋਸ਼ ਗੁਆਈ, ਇਕ ਲਟਕ ਬਿਹੋਸ਼ੀ ਦੀ ਲਾਈ, ਇਕ ਮਟਕ ਉਡਾਰੀ ਦੀ ਆਈ, ਇਕ ਝੂੰਮ ਛਿੜੀ ਰਸਭਿੱਨੀ, ਇਕ ਖਿਰਨ ਛਿੜੀ ਰੰਗ ਵੰਨੀ, ਇਕ ਝਰਨ ਝਰਨ ਝਰਨਾਈ, ਕੁਛ ... Read More »

ਵਲਵਲਾ/Walwala

ਜਿਨ੍ਹਾਂ ਉਚਯਾਈਆਂ ਉਤੋਂ ‘ਬੁੱਧੀ’ ਖੰਭ ਸਾੜ ਢੱਠੀ, ਮੱਲੋ ਮੱਲੀ ਓਥੇ ਦਿਲ ਮਾਰਦਾ ਉਡਾਰੀਆਂ; ਪਯਾਲੇ ਅਣਡਿੱਠੇ ਨਾਲ ਬੁੱਲ੍ਹ ਲੱਗ ਜਾਣ ਓਥੇ ਰਸ ਤੇ ਸਰੂਰ ਚੜ੍ਹੇ ਝੂੰਮਾਂ ਆਉਣ ਪਯਾਰੀਆਂ; “ਗਯਾਨੀ” ਸਾਨੂੰ, ਹੋੜਦਾ ਤੇ “ਵਹਿਮੀ ਢੋਲਾ” ਆਖਦਾ ਏ, “ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ !” ” ਬੈਠ ਵੇ ਗਿਆਨੀ ! ਬੁੱਧੀ- ਮੰਡਲੇ ... Read More »

ਗਯਾਨ ਅਗਯਾਨ/Gyaan Agyan

ਕੁਛ ਜਾਣਿਆ ਆਖਿਆ ਜਾਣ ਲੀਤਾ, ਕੋਈ ਨਾਉਂ ਬੀ ਆਪ ਬਣਾ ਲਿੱਤਾ, ਧਯਾਨ ਓਸਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ, ਜਦੋਂ ਬਹਿਸ ਹੋਵੇ, ਹਿਕੇ ਕਥਾ ਕਰਨੀ, ਤਦੋਂ ਗਯਾਨ ਦਾ ਢੋਲ ਵਜਾ ਦਿੱਤਾ, ਏਸ ਗਯਾਨ ਨਾਲੋਂ ਅਗਯਾਨ ਚੰਗਾ, ਲਗਤਾਰ ਜੇ ਧਯਾਨ ਲਗਾ ਲਿੱਤਾ । ਕੁਛ ਜਾਣਿਆ ਕੇ ਕੁਛ ... Read More »

ਤ੍ਰੇਲ ਦਾ ਤੁਪਕਾ/Trel Tupka

ਮੋਤੀ ਵਾਂਙੂ ਡਲ੍ਹਕਦਾ ਤੁਪਕਾ ਇਹ ਜੋ ਤ੍ਰੇਲ ਗੋਦੀ ਬੈਠ ਗੁਲਾਬ ਦੀ ਹਸ ਹਸ ਕਰਦਾ ਕੇਲ; ਵਾਸੀ ਦੇਸ਼ ਅਰੂਪ ਦਾ ਕਰਦਾ ਪਯਾਰ ਅਪਾਰ, ਰੂਪਵਾਨ ਹੈ ਹੋ ਗਿਆ ਪਯਾਰੀ ਗੋਦ ਵਿਚਾਲ । ਅਰਸ਼ੀ ਕਿਰਨ ਇਕ ਆਵਸੀ, ਲੈਸੀ ਏਸ ਲੁਕਾਇ, ਝੋਕਾ ਮਤ ਕੁਈ ਪੌਣ ਦਾ ਦੇਵੇ ਧਰਤਿ ਗਿਰਾਇ । ਨਿੱਤ ਪਯਾਰ ਖਿਚ ਲਯਾਂਵਦਾ ... Read More »

Scroll To Top
Skip to toolbar