ਜੀ ਆਇਆਂ ਨੂੰ
You are here: Home >> Author Archives: Rajinderapl Sandhu (page 27)

Author Archives: Rajinderapl Sandhu

Feed Subscription

ਸੁਨਹਿਰੀ ਜਿਲਦ/Sunehri Jild

”ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?” ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ- ”ਆਹੋ ਜੀ ਜਿਹੋ ਜਿਹੀ ਕਹੋ।” ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ... Read More »

ਦੁੱਧ ਦਾ ਛੱਪੜ/Dudh Da Chhappar

ਚਾਚੇ-ਤਾਏ ਦੇ ਪੁੱਤਰ ਹੋਣ ਕਰ ਕੇ ਲਾਲ ਤੇ ਦਿਆਲ ਦਾ ਆਪੋ ਵਿਚ ਬੜਾ ਪਿਆਰ ਸੀ। ਉਨ੍ਹਾਂ ਦੀ ਵਾਹੀ ਵੀ ਇਕੱਠੀ ਸੀ। ਪਿੰਡ ਵਿਚ ਇਕੱਠ ਦਾ ਬੜਾ ਰੁਹਬ ਪੈਂਦਾ ਏ, ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ-ਤਾਏ ਦੇ ਪੁੱਤਰ ਰਲ ਕੇ ਟੁਰਦੇ ਹਨ ਤਾਂ ਉਨ੍ਹਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ... Read More »

ਕਰਾਮਾਤ/Karamat

“…ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਹੋਈ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖ਼ਤ। ਦੂਰ ਦੂਰ ਤੀਕ ਕੋਈ ਬੰਦਾ ਬਣਿ-ਆਦਮ ਨਜ਼ਰੀਂ ਨਹੀਂ ਸੀ ਆਉਂਦਾ।” ... Read More »

ਕਰੀਰ ਦੀ ਢਿੰਗਰੀ/Kareer Di Dhingari

ਬਲੰਤੋ ਦੇ ਸਹੁਰੇ ਤੇ ਦਿਉਰ, ਮਾਘੀ ਨੇ ਸ਼ਰਾਬ ਨਾਲ ਰੱਜ ਕੇ ਰਾਤ ਫੇਰ ਗਾਲ੍ਹਾਂ ਦਿੱਤੀਆਂ ਸਨ। ਉਹਦੀ ਬਰਾਬਰ ਦੀ ਧੀ ਕੋਲ ਪਈ ਸੀ ਪਰ ਉਨ੍ਹਾਂ ਪਿਉ-ਪੁੱਤਾਂ ਨੂੰ ਸ਼ਰਮ ਨਹੀਂ ਸੀ ਆਈ। ਉਹਦੇ ਦੋਵੇਂ ਨਿੱਕੇ ਮੁੰਡੇ ਸਹਿਮ ਨਾਲ ਛਹਿ ਕੇ ਬੈਠੇ ਤਿੱਤਰਾਂ ਵਾਂਗ ਖੇਸਾਂ ਵਿਚ ਮੂੰਹ ਸਿਰ ਵਲ੍ਹੇਟੀ ਪਏ ਰਹੇ ਸਨ ... Read More »

ਫੱਟਿਆ ਵੈਦ/ Phattia Vaid

ਜਿਹੜੇ ਇਹ ਕਹਿੰਦੇ ਐ ਕਿ ਤੀਵੀਂ ਦਾ ਕੀ ਐ, ਤੀਵੀਂ ਤਾ ਪੈਰ ਦੀ ਜੁੱਤੀ ਹੁੰਦੀ ਐ, ਗੁੱਤੋਂ ਫੜ ਕੇ ਦੋ ਘੇਸਲੇ ਮਾਰੋ ਤੇ ਗਰਦ ਝਾੜ ਦੇਓ, ਫੇਰ ਕੰਨ ‘ਚ ਪਾਈ ਨ੍ਹੀਂ ਰੜਕਦੀ, ਅਸਲ ‘ਚ ਏਹੋ ਜਿਹੇ ਲੋਕਾਂ ਦਾ ਕਿਸੇ ਜੋਰਾਵਰ, ਚੰਦਰੀ ਤੀਵੀਂ ਨਾਲ ਵਾਹ ਈ ਨਹੀਂ ਪਿਆ ਹੁੰਦਾ। ਸਕਤੀ ਤੀਵੀਂ ... Read More »

ਹਾਰ ਗਿਐਂ ਰਤਨਿਆਂ/Haar Giain Ratnian

ਸਵੇਰੇ ਚੰਗਾ-ਭਲਾ, ਹੱਸਦਾ-ਖੇਡਦਾ ਉਹ ਮੰਡੀ ਗਿਆ ਸੀ ਤੇ ਦੁਪਹਿਰ ਵੇਲੇ ਉਹ ਸਾਰੇ ਹਸਪਤਾਲੋਂ ਉਸ ਦੀ ਲਾਸ਼ ਚੁੱਕ ਲਿਆਏ ਸਨ। ਡਾਕਟਰ, ਠਾਣੇਦਾਰ ਤੇ ਕੁਝ ‘ਸਰਦਾਰਾਂ’ ਨੇ ਉਨ੍ਹਾਂ ਨੂੰ ਪਹਿਲਾਂ ਡਰਾਇਆ, ਪਰ ਫੇਰ ਦੋ ਸੌ ਰੁਪਈਆ ਦੇ ਕੇ ‘ਸਮਝੌਤਾ’ ਕਰ ਲਿਆ ਸੀ। ਉਹ ਸ਼ਰਾਬੀ ਸਰਦਾਰਾਂ ਦੀ ਜੀਪ ਹੇਠ ਆ ਗਿਆ ਸੀ। ਜੀਪ ... Read More »

ਧਰਤੀ ਹੇਠਲਾ ਬੌਲਦ/Dharti Hethla Bauld

ਠਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕੀ ਸੜਕ ਤੇ। ਤੇ ਜਿਸ ਮੌਜ ਵਿਚ ਮਾਨ ਸਿੰਘ ਜਾ ਰਿਹਾ ਸੀ ਉਸ ਵਿਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਘੋੜੇ ਦੀ ਟਾਪ ਵੀ ਮੱਠੀ ਹੋ ਰਹੀ ... Read More »

ਤਾਸ਼ ਦੀ ਆਦਤ/Taash Di Aadat

“ਰਹੀਮੇ !” ਸ਼ੇਖ਼ ਅਬਦੁਲ ਹਮੀਦ ਸਬ-ਇੰਨਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, “ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”। ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ। ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ... Read More »

ਕੋਈ ਇਕ ਸਵਾਰ/Koi Ik Sawar

ਸੂਰਜ ਦੀ ਟਿੱਕੀ ਨਾਲ ਤਾਂਗਾ ਜੋੜ ਕੇ ਅੱਡੇ ਵਿਚ ਲਾਉਂਦਿਆਂ ਬਾਰੂ ਤਾਂਗੇ ਵਾਲੇ ਨੇ ਹੋਕਾ ਦਿਤਾ, ”ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈ ਓ…!” ਸਿਆਲ ਵਿਚ ਏਨੇ ਸਾਝਰੇ ਸਬੱਬ ਨਾਲ ਭਾਵੇਂ ਕੋਈ ਸਵਾਰ ਆ ਜਾਵੇ, ਨਹੀਂ ਤਾਂ ਰੋਟੀ ਟੁਕ ਖਾ ਕੇ ਧੁੱਪ ਚੜ੍ਹੇ ਹੀ ਘਰੋਂ ਬਾਹਰ ਨਿਕਲਦੈ ਬੰਦਾ। ਪਰ ਬਾਰੂ ... Read More »

ਓਪਰਾ ਘਰ/Opra Ghar

“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ। “ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ... Read More »

Scroll To Top
Skip to toolbar