ਅਵਾਂਤੀਪੁਰਾ ਕੀ ਰਹਿ ਗਿਆ ਬਾਕੀ
ਦੋ ਮੰਦਰਾਂ ਦੇ ਢੇਰ,
ਬੀਤ ਚੁਕੀ ਸਭਯਤਾ ਦੇ ਖੰਡਰ
ਦਸਦੇ ਸਮੇਂ ਦੇ ਫੇਰ,
ਸਾਖੀ ਭਰ ਰਹੇ ਓਸ ਅੱਖ ਦੀ
ਜਿਸ ਵਿਚ ਮੋਤੀਆਬਿੰਦ
ਹੁਨਰ ਪਛਾਣਨ ਵਲੋਂ ਛਾਇਆ
ਗੁਣ ਦੀ ਰਹੀ ਨ ਜਿੰਦ ।
‘ਜੋਸ਼ ਮਜ੍ਹਬ’ ਤੇ ‘ਕਦਰ-ਹੁਨਰ’ ਦੀ
ਰਹੀ ਨ ਠੀਕ ਤਮੀਜ਼,
ਰਾਜ਼ੀ ਕਰਦੇ ਹੋਰਾਂ ਤਾਈਂ
ਆਪੂੰ ਬਣੇ ਮਰੀਜ਼ ।
ਬੁਤ ਪੂਜਾ ? ‘ਬੁਤ’ ਫੇਰ ਹੋ ਪਏ
‘ਹੁਨਰ’ ਨ ਪਰਤਯਾ ਹਾਇ !
ਮਰ ਮਰ ਕੇ ‘ਬੁਤ’ ਫੇਰ ਉਗਮ ਪਏ
ਗੁਣ ਨੂੰ ਕੌਣ ਜਿਵਾਇ ?
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਅਵਾਂਤੀ ਪੁਰੇ ਦੇ ਖੰਡਰ/Avaati Pure de Khandar
Tagged with: Avaati Pure de Khandar Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Matak Hulare ਮਟਕ ਹੁਲਾਰੇ ਅਵਾਂਤੀ ਪੁਰੇ ਦੇ ਖੰਡਰ ਅਵਾਂਤੀ ਪੁਰੇ ਦੇ ਖੰਡਰ/Avaati Pure de Khandar
Click on a tab to select how you'd like to leave your comment
- WordPress