ਤਾਰਾਂ ਤਾਰਾਂ ਤਾਰਾਂ ,
ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ |
ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ |
ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ |
ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ |
ਨਾ ਮੈਂ ਮੇਲਣੇ ਪੜਹੀ ਗੁਰਮੁਖੀ , ਨਾ ਮੈਂ ਬੈਂਠੀ ਡੇਰੇ |
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ ,ਬਹਿ ਕੇ ਮੋਟੇ ਨੇਹਰੇ |
ਬੋਲ ਅਗੰਮੀ ਨਿਕਲਣ ਅੰਦਰੋਂ ਕੁਝ ਵਸ ਨਹੀ ਮੇਰੇ
ਮੇਲਣੇ ਨੱਚ ਲੈ ਨੀ ,ਦੇ ਦੇ ਸੋ਼ਕ ਦੇ ਗੇੜੇ |
ਮੇਲਣੇ ਨੱਚ ਲੈ ਨੀ ,ਦੇ ਦੇ ਸੋ਼ਕ ਦੇ ਗੇੜੇ |