ਜੀ ਆਇਆਂ ਨੂੰ
You are here: Home >> BOOKS / ਕਿਤਾਬਾਂpage 2

BOOKS / ਕਿਤਾਬਾਂ

ਬਿਨਫਸ਼ਾਂ ਦਾ ਫੁੱਲ/Binfeshaa da Phull

ਬਿਨਫਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੈ (ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ ਏਹ ਨਜ਼ਰ ਨ ਖਿਚਣ ਵਾਲੇ ਢੰਗ ਉੱਗਦੇ ਵੱਧਦੇ ਹਨ, ਫਿਰ ਵੀ ਲੋਕੀਂ ਜਾ ਤੋੜਦੇ ਹਨ, ਇਸਦੇ ਟੁੱਟਣ ਸਮੇਂ ਦੇ ਦਿਲ ਤਰੰਗ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ :- ... Read More »

ਮੈਂਡਾ ਪਿਆਰਾ/Meda Piyara

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ ! ਉਸ ਕਲਗ਼ੀ ਦੀਆਂ ਅਣੀਆਂ, ਮੈਂ ਜੇਹੀ ਜਿਨ੍ਹੇ ਲੱਖ ਪਰੋਤੀ, ਲੱਖ ਖਲੋਤੀਆਂ ਤਣੀਆਂ । ਵਿਝ ਦਿਲ, ਹੋਰ ਵਿਝੀਵਣ ਚਾਹੇ, ਪੀੜ ਛਿੜੇ ਰਸ ਚਾੜ੍ਹੇ, ਜਿੰਦ ਨਵੀਂ ਇਕ ਜਾਗੇਨੀ, ਚਖ ਚਖ ਉਸ ਹੀਰੇ ਦੀਆਂ ਕਣੀਆਂ ।੬। Read More »

ਤ੍ਰੇਲ ਤੇ ਸੂਰਜ/Trel te Suraj

ਘਾਹ ਉੱਤੇ ਮੈਂ ਪਈ ਤ੍ਰੇਲ ਹਾਂ ਨੈਣ ਨੈਣ ਹੋ ਰਹੀਆਂ, ‘ਦਰਸ-ਪਯਾਸ’ ਵਿਚ ਨੈਣ ਭਰ ਰਹੇ, ਪਾਣੀ ਪਾਣੀ ਹੋਈਆਂ, ‘ਦਰਸ-ਪਯਾਸ’ ਹੁਣ ਰੂਪ ਮਿਰਾ ਹੈ ਮੈਂ ਵਿਚ ਹੋਰ ਨ ਬਾਕੀ,- ਚੜ੍ਹ ਅਰਸ਼ੋਂ, ਆ ਅੰਗ ਲਗਾ, ਮੈਂ ਵਿਛੀ ਤਿਰੇ ਰਾਹ ਪਈਆਂ ।੫। Read More »

ਲੱਗੀਆਂ/Lageyaa

ਜੀ ਮੇਰੇ ਕੁਛ ਹੁੰਦਾ ਸਹੀਓ ਉਡਦਾ ਹੱਥ ਨ ਆਵੇ,- ਕੱਤਣ, ਤੁੰਮਣ, ਹੱਸਣ, ਖੇਡਣ, ਖਾਵਣ ਮੂਲ ਨ ਭਾਵੇ, ਨੈਣ ਭਰਨ, ਖਿਚ ਚੜ੍ਹੇ ਕਾਲਜੇ ਬਉਰਾਨੀ ਹੋ ਜਾਵਾਂ,- ਤਿੰਞਣ ਦੇਸ਼ ਬਿਗਾਨਾ ਦਿੱਸੇ, ਘਰ ਖਾਵਣ ਨੂੰ ਆਵੇ ।੩। Read More »

ਪੀਲੀਆਂ ਪਰੀਆਂ/Piliaa Priaa

ਥਲ ਸੁੱਕੇ ਸਨ, ਬਨ ਬੀ ਸੁੱਕ ਗਏ; ਜੂਹਾਂ ਹੋਈਆਂ ਹਰੀਆਂ । ਖਿੜ ਖੜੋਤੀਆਂ ਸਰ੍ਹੋਂ ਸੁਹਣੀਆਂ ਮਾਨੋ ਪੀਲੀਆਂ ਪਰੀਆਂ- ਕਲਗ਼ੀਆਂ ਵਾਲੇ ਦੇ ਰਾਹ ਉੱਤੇ ਦਰਸ-ਤਾਂਘ ਦੀਆਂ ਭਰੀਆਂ, ਆਪਾ ਵਾਰਨ ਨੂੰ ਹਨ ਖੜੀਆਂ ਹਥ ਤੇ ਜਿੰਦਾਂ ਧਰੀਆਂ । Read More »

ਗੁਰ ਨਾਨਕ ਦਾ ਥੀ/Gur Nanak da Thi

ਅਪਣਾ ਕੋਈ ਨਹੀਂ ਹੈ ਜੀ, ਅਪਣਾ ਕੋਈ ਨਹੀਂ ਹੈ ਜੀ, ਗੁਰ ਨਾਨਕ ਦਾ ਥੀ ਵੇ ਬੰਦਿਆ ! ਗੁਰ ਨਾਨਕ ਦਾ ਥੀ ।੧। ਅਪਣੇ ਸੁਖ ਨੂੰ ਮਿਲਦੇ ਸਾਰੇ, ਘੋਲੀ ਸਦਕੇ ਜਾਂਦੇ ਵਾਰੇ, ਦੁੱਖ ਪਿਆਂ ਕੋਈ ਆਇ ਨ ਦਵਾਰੇ, ਸਭ ਛਡ ਭਜਦੇ ਬੁੱਢੇ ਵਾਰੇ, ਅਪਣਾ ਕੋਈ ਨਹੀਂ ਹੈ ਜੀ, ਅਪਣਾ ਕੋਈ ਨਹੀਂ ... Read More »

ਬੁਲਬੁਲਾਂ ਦੀ ਅਭਿਲਾਖ/Bulbulaa di Abhilakh

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੁਲਬੁਲਾਂ ਦੀ ਅਭਿਲਾਖ ਚੜ੍ਹ ਅਸਮਾਨੀਂ ਚੰਦ ਕੂਕਿਆ:- ‘ਗੁਰ ਨਾਨਕ ਕਲ ਆਸਣ’ । ਝੁਰਮਟ ਘੱਤ ਬੁਲਬੁਲਾਂ ਧਾਈਆਂ ਕਰਦੀਆਂ ਵਾਕ ਬਿਲਾਸਨ:- ‘ਗੁਰ ਨਾਨਕ ਕੀਰਤਨ ਦੇ ਪਯਾਰੇ ਕੀਰਤਨ ਚਲੋ ਸੁਣਾਈਏ, ਤਰੁੱਠ ਪਏ ਤਾਂ ਨਾਲ ਆਪਣੇ ਅਰਸ਼ਾਂ ਨੂੰ ਲੈ ਜਾਸਣ’ । Read More »

ਕਲੀਆਂ ਦੀ ਸੁਗੰਧਿ ਸਦੱਕੜੇ/Kliya di Sugandh Sadkrhe

ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਕਲੀਆਂ ਦੀ ਸੁਗੰਧਿ ਸਦੱਕੜੇ ! ਅੱਜ ਨਸੀਮ ਜਦੋਂ ਕਲੀਆਂ ਨੂੰ ਆ ਕੇ ਗੱਲ ਸੁਣਾਈ:- ‘ਗੁਰ ਨਾਨਕ ਪ੍ਰੀਤਮ ਕਲ ਆਸਣ, ਪੱਕੀ ਇਹ ਅਵਾਈ’ । ਸੁਣ ਕਲੀਆਂ ਭਰ ਚਾਉ ਆਖਿਆ:-‘ਸਹੀਓ ਅੱਜ ਨ ਖਿੜਨਾ, ਕਲ ਪ੍ਰੀਤਮ ਦੇ ਆਯਾਂ ਕੱਠੀ ਦੇਈਏ ਮੁਸ਼ਕ ਲੁਟਾਈ’ । Read More »

ਕੰਬਦੀ ਕਲਾਈ/Kambdi Kalai

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨ ਆਏ ਸਾਡੀ ਕੰਬਦੀ ਰਹੀ ਕਲਾਈ, ਧਾ ਚਰਨਾਂ ਤੇ ਸ਼ੀਸ਼ ਨਿਵਾਇਆ ਸਾਡੇ ਮੱਥੇ ਛੋਹ ਨ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨ ਗਈਆ ਕਾਈ, ਫਿਰ ਲੜ ਫੜਨੇ ਨੂੰ ਉੱਠ ਦਉੜੇ ਪਰ ਲੜ ਉਹ ‘ਬਿਜਲੀ ਲਹਿਰਾ’ ... Read More »

ਵੱਧ ਪਯਾਰ ਵਿਚ-ਪ੍ਰੀਤਮ/Vadh Payar Vich-Pritam

ਸਿਕਦਾ ਸਿਕਦਾ ਵੱਛਾ ਛੁਟਿਆ ਧਾ ਅੰਮੀ ਵਲ ਆਇਆ । ਅੰਮੀਂ ਉਸ ਤੋਂ ਵੱਧ ਪਿਆਰੇ ਤਰੁਠ ਤਰੁਠ ਲਾਡ ਲਡਾਇਆ । ਸਿਕਦੀ ਨਦੀ ਜਾਲ ਜੱਫਰਾਂ ਜਦ ਸ਼ਹੁ ਸਾਗਰ ਪਹੁੰਚੀ ਉਸ ਤੋਂ ਵੱਧ ਪਯਾਰ ਵਿਚ ਪ੍ਰੀਤਮ ਮਿਲਨ ਅਗਾਹਾਂ ਧਾਇਆ । Read More »

Scroll To Top
Skip to toolbar