ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ । ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ । ਜੱਟ ਵਿੰਹਦਾ ਸੀ ਬੱਦਲਾਂ ਵੱਲੇ, ਜਿੱਦਾਂ ਸੋਚਣ ਜੋਗੀ ਝੱਲੇ, ਕਦੀ ਬੋਲੇ ਕਦੀ ਅੱਡੇ ਪੱਲੇ, ਨੈਣੀਂ ਸਾਗਰ ਹੰਝੂਆਂ ਮੱਲੇ । ਤਾਂਘੀਂ ਫੁੱਲ ਖਿੜਾ ਗਈਆਂ ਕਣੀਆਂ । ਲੂ ਕਰਦੀ ਏ ਮਾਰੋ-ਮਾਰਾਂ, ਪਪੀਹਾ ਲੋਚੇ ਪੈਣ ਫੁਹਾਰਾਂ, ... Read More »
Category Archives: Karamjit Singh Gthwal/ਕਰਮਜੀਤ ਸਿੰਘ ਗਠਵਾਲਾ
Feed Subscriptionਕਾਲੀ ਘਟਾ/Kali ghta
ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ । ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥ ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ, ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥ ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ, ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜੇਹੀ ਹੈ ॥ ... Read More »
ਪੰਜਾਬੀ ਟੱਪੇ (ਧੰਨ ਜਿਗਰੇ ਮਾਵਾਂ ਦੇ)
1 ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ । 2 ਸੋਟੀ ਦੇ ਬੰਦ ਕਾਲੇ ਆਖੀਂ ਮੇਰੇ ਮਾਹੀਏ ਨੂੰ ਲੱਗੀ ਯਾਰੀ ਦੀ ਲੱਜ ਪਾਲੇ । 3 ਪੈਸੇ ਦੀ ਚਾਹ ਪੀਤੀ ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ ‘ਚ ਤਬਾਹ ਕੀਤੀ । 4 ਚਿੜੀਆਂ ਵੇ ਬਾਰ ਦੀਆਂ ਰੱਜ ... Read More »