ਜੀ ਆਇਆਂ ਨੂੰ
You are here: Home >> Kavi ਕਵੀ >> Shiv Kumar Btalvi ਸ਼ਿਵ ਕੁਮਾਰ ਬਟਾਲਵੀ (page 10)

Category Archives: Shiv Kumar Btalvi ਸ਼ਿਵ ਕੁਮਾਰ ਬਟਾਲਵੀ

Feed Subscription

ਸ਼ਿਵ ਕੁਮਾਰ ਬਟਾਲਵੀ, Shiv Kumar Btalvi

ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ ਮੈਂ ਨਿੱਤ ਕੂਕ ਰਿਹਾ ਮੇਰੀ ਝੋਲੀ ਇੱਕੋ ਹੌਕਾ ਇਹਦੀ ਝੋਲੀ ਅਥਾਹ! ਬਾਲ-ਵਰੇਸੇ ਇਸ਼ਕ ਗਵਾਚਾ ਜ਼ਖਮੀ ਹੋ ਗਏ ਸਾਹ! ਮੇਰੇ ਹੋਠਾਂ ਵੇਖ ਲਈ ਚੁੰਮਣਾਂ ਦੀ ਜੂਨ ਹੰਢਾ! ਜੋ ਚੁੰਮਣ ਮੇਰੇ ਦਰ ‘ਤੇ ਖੜਿਆ ਇਕ ਅਧ ਵਾਰੀ ਆ ਮੁੜ ਉਹ ਭੁੱਲ ਕਦੇ ਨਾ ਲੰਘਿਆ ਏਸ ਦਰਾਂ ਦੇ ਰਾਹ! ... Read More »

ਰੋਜੜੇ

ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਪੀੜਾਂ ਕਰ ਗਈ ਦਾਨ ਵੇ! ਸਾਡੇ ਗੀਤਾਂ ਰੱਖੇ ਰੋਜੜੇ- ਨਾ ਪੀਵਣ ਨਾ ਕੁਝ ਖਾਣ ਵੇ! ਮੇਰੇ ਲੇਖਾਂ ਦੀ ਬਾਂਹ ਵੇਖਿਓ, ਕੋਈ ਸੱਦਿਓ ਅਜ ਲੁਕਮਾਨ ਵੇ! ਇਕ ਜੁੱਗੜਾ ਹੋਇਆ ਅੱਥਰੇ, ਨਿੱਤ ਮਾੜੇ ਹੁੰਦੇ ਜਾਣ ਵੇ! ਮੈਂ ਭਰ ਦਿਆਂ ਕਟੋਰੜੇ, ਬੁੱਲ੍ਹ ਚੱਖਣ ਨਾ ਮੁਸਕਾਣ ਵੇ! ਮੇਰੇ ... Read More »

ਤੀਰਥ

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ ਤੀਰਥ ਹਾਂ ਅੱਜ ਚੱਲੇ! ਖੋਟੇ ਦੱਮ ਮੁਹੱਬਤ ਵਾਲੇ, ਬੰਨ੍ਹ ਉਮਰਾਂ ਦੇ ਪੱਲੇ ! ਸੱਦ ਸੁਨਿਆਰੇ ਪ੍ਰੀਤ-ਨਗਰ ਦੇ, ਇਕ ਇਕ ਕਰਕੇ ਮੋੜਾਂ, ਸੋਨਾ ਸਮਝ ਵਿਹਾਝੇ ਸਨ ਜੋ ਮੈਂ ਪਿੱਤਲ ਦੇ ਛੱਲੇ ! ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ ਤੀਰਥ ਹਾਂ ਅੱਜ ਚੱਲੇ! ਯਾਦਾਂ ਦਾ ਇਕ ... Read More »

ਮਿਰਚਾਂ ਦੇ ਪੱਤਰ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ ਕੀਕਣ ਅਰਘ ਚੜ੍ਹਾਵ ਵੇ, ਕਿਉਂ ਕੋਈ ਡਾਚੀ ਸਾਗਰ ਖਾਤਰ, ਮਾਰੂਥਲ ਛੱਡ ਜਾਵੇ ਵੇ ! ਕਰਮਾਂ ਦੀ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦਸ ਚੜ੍ਹਦਾ ਵੇ, ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ‘ਤੇ ਲਾਵੇ ਵੇ ! ਗਮ ਦਾ ਮੋਤੀਆ ਉਤਰ ਆਇਆ, ਸਿਦਕ ਮੇਰੇ ਦੇ ਨੈਣੀ ... Read More »

ਹਾਦਸਾ!

ਗੀਤ ਦਾ ਤੁਰਦਾ ਕਾਫ਼ਲਾ ਮੁੜ ਹੋ ਗਿਆ ਬੇ-ਆਸਰਾ ਮੱਥੇ ‘ਤੇ ਹੋਣੀ ਲਿਖ ਗਈ ਇਕ ਖੂਬਸੂਰਤ ਹਾਦਸਾ! ਇਕ ਨਾਗ ਚਿੱਟੇ ਦਿਵਸ ਦਾ ਇਕ ਨਾਗ ਕਾਲੀ ਰਾਤ ਦਾ ਇਕ ਵਰਕ ਨੀਲਾ ਕਰ ਗਏ ਕਿਸੇ ਗੀਤ ਦੇ ਇਤਿਹਾਸ ਦਾ! ਸ਼ਬਦਾਂ ਦੇ ਕਾਲੇ ਥਲਾਂ ਵਿਚ ਮੇਰਾ ਗੀਤ ਸੀ ਜਦ ਮਰ ਰਿਹਾ ਉਹ ਗੀਤ ਤੇਰੀ ... Read More »

ਕਰਜ਼

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ ਪਿਛਲੀ ਸੰਗ ਵਰਗਾ ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ ਤਾਰੀਖ ਮੇਰੇ ਨਾਂ ਕਰ ਦੇਵੇ ਇਹ ਦਿਨ ਅੱਜ ਤੇਰੇ ਰੰਗ ਵਰਗਾ ਮੈਨੂੰ ਅਮਰ ਜਹਾਂ ਵਿਚ ... Read More »

ਕੀ ਪੁਛਦਿਓ ਹਾਲ ਫਕੀਰਾਂ ਦਾ

ਕੀ ਪੁਛਦਿਓ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ । ਇਹ ਜਾਣਦਿਆਂ ਕੁਝ ਸ਼ੋਖ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਜਦ ਹੱਟ ਗਏ ੳਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ... Read More »

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ, ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ! ਪੀੜ ਪਾ ਕੇ ਝਾਂਜਰਾ ਕਿੱਧਰ ਤੁਰੀ, ਕਿਹੜੇ ਪੱਤਣੀਂ ਗਮ ਦਾ ਮੇਲ ਜੁੜ ਗਿਆ! ਛੱਡ ਕੇ ਅਕਲਾਂ ਦ ਝਿੱਕਾ ਆਲ੍ਹਣਾ, ਉੜ ਗਿਆ ਹਿਜਰਾਂ ਦ ਪੰਛੀ ਉੜ ਗਿਆ! ਹੈ ਕੋਇ ਸੁਈ ਕੰਧੂਈ ਦੋਸਤੋ, ਵਕਤ ਦੇ ਪੈਰਾਂ ਚ ਕੰਡਾ ... Read More »

ਅਸਾਂ ਤਾਂ ਜੋਬਨ ਰੁੱਤੇ ਮਰਨਾ

ਅਸਾਂ ਤਾਂ ਜੋਬਨ ਰੁੱਤੇ ਮਰਨਾ ਤੁਰ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ ! ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ ਜਾਂ ਉਹ ਮਰਨ, ਕਿ ਜਿਨ੍ਹਾਂ ਲਿਖਾਏ ਹਿਜਰ ਧੁਰੋਂ ਵਿਚ ਕਰਮਾਂ ਹਿਜਰ ਤੁਸਾਡਾ ... Read More »

ਬਦਅਸੀਸ

ਯਾਰੜਿਆ! ਰੱਬ ਕਰਕੇ ਮੈਨੂੰ ਪੈਣ ਬਿਰਹੋਂ ਦੇ ਕੀੜ੍ਹੇ ਵੇ| ਨੈਣਾਂ ਦੇ ਸੰਦਲੀ ਬੂਹੇ ਜਾਣ ਸਦਾ ਲਈ ਭੀੜ੍ਹੇ ਵੇ| ਯਾਦਾਂ ਦਾ ਇੱਕ ਛੰਬ ਮਤੀਲਾ ਸਦਾ ਲਈ ਸੁੱਕ ਜਾਏ ਵੇ| ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ ਆ ਕੋਈ ਢੇਰ ਲਤੀੜੇ ਵੇ| ਬੰਨ੍ਹ ਤਤੀਰੀ ਚੋਵਣ ਦੀਦੇ ਜਦ ਤੇਰਾ ਚੇਤਾ ਆਵੇ ਵੇ| ਐਸਾ ਸਰਦ ਭਰਾਂ ... Read More »

Scroll To Top
Skip to toolbar