ਜੀ ਆਇਆਂ ਨੂੰ
You are here: Home >> Kavi ਕਵੀ >> Sukhwinder Amrit ਸੁਖਵਿੰਦਰ ਅੰਮ੍ਰਿਤ (page 3)

Category Archives: Sukhwinder Amrit ਸੁਖਵਿੰਦਰ ਅੰਮ੍ਰਿਤ

Feed Subscription

ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ/Supne Vich Ek Rukh te Likhiya Ratin Aapna Nam Ashi

ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ... Read More »

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ/Hawa ki Kar Lauogi Chihriaa te Dhurh pa ke

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ ਮੇਰਾ ਮੱਥਾ ਉਸੇ ਦੀਵਾਰ ਵਿਚ ਫਿਰ ਜਾ ਕੇ ਵੱਜਿਆ ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ ਤੇ ਹੁਣ ਉਹ ਬਹਿ ... Read More »

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ/ Main Ishq Kmaeiya Hain Adbi V Ruhani V

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ ਕਦੇ ਆਖ ਸੁਖ਼ਨ ਮੈਨੂੰ ਕਦੇ ਆਖ ਦੀਵਾਨੀ ਵੀ ਮੈਂ ਜ਼ੁਲਮ ਹਰਾਉਣਾ ਸੀ, ਨ੍ਹੇਰਾ ਰੁਸ਼ਨਾਉਣਾ ਸੀ ਮੇਰੇ ਹੱਥਾਂ ਨੇ ਚੁੱਕੀ ਤਲਵਾਰ ਵੀ, ਕਾਨੀ ਵੀ ਕਦੇ ਖ਼ੁਸ਼ਬੂ ਸੰਦਲ ਦੀ ਕਦੇ ਅੱਗ ਹਾਂ ਜੰਗਲ ਦੀ ਮੌਜੂਦ ਮੇਰੇ ਅੰਦਰ ਚੰਡੀ ਵੀ ਭਵਾਨੀ ਵੀ ਸੂਰਜ ਦੀ ਧੁੱਪ ... Read More »

ਪੰਜ ਤੱਤ/Panj Tat

ਪਿਆਰ ਸਮਰਪਣ ਅੱਥਰੂ ਉਡੀਕ ਤੇ ਛਾਂ ਇਹ ਨੇ ਉਹਨਾਂ ਪੰਜਾਂ ਤੱਤਾਂ ਦੇ ਨਾਂ ਜਿਹਨਾਂ ਤੋਂ ਬਣਦੀ ਹੈ ਧੀ ਭੈਣ ਪਤਨੀ ਮਹਿਬੂਬਾ ਤੇ ਮਾਂ | Read More »

ਧੂੰਆਂ/Dhuuaan

ਨ੍ਹੇਰੀ ਵਾਂਗ ਜਵਾਨੀ ਚ੍ਹੜੀ ਸੀ ਉਸ ਨੂੰ ਤੇ ਕਹਿਰਾਂ ਦਾ ਰੂਪ ਵੇਂਹਦਿਆਂ ਵੇਂਹਦਿਆਂ ਉਹ ਸਰ੍ਹੋਂ ਦੀ ਗੰਦਲ ਸੁਲਫ਼ੇ ਦੀ ਲਾਟ ਵਾਂਗ ਮੱਚ ਉੱਠੀ ਜਿਧਰੋਂ ਦੀ ਲੰਘਦੀ ਰਾਹਾਂ ਦੇ ਕੱਖ ਬਲਣ ਲੱਗ ਪੈਂਦੇ ਜਿਸ ਦੀਆਂ ਅੱਖਾਂ ‘ਚ ਅੱਖਾਂ ਪਾਕੇ ਵੇਖ ਲੈਂਦੀ ਪਥਰਾ ਜਾਂਦਾ ਥਾਈਂ ਇਕ ਦਿਨ ਪੀਂਘਾਂ ਝੂਟ ਕੇ ਘਰ ਮੁੜੀ ... Read More »

ਮਾਵਾਂ ਤੇ ਧੀਆਂ/Maavan te Dhiyan

ਹਰ ਯੁਗ ਵਿਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ: ਸਿਆਣੀਆਂ ਕੁੜੀਆਂ ਲੁਕ ਲੁਕ ਕੇ ਰਹਿੰਦੀਆਂ ਧੁਖ ਧੁਖ ਕੇ ਜਿਉਂਦੀਆਂ ਝੁਕ ਝੁਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹਸਦੀਆਂ ... Read More »

ਸਬਕ/Sabak

ਮੇਰੀ ਨੰਨੀ ਬੱਚੀ! ਤੇਰੀ ਮਲੂਕ ਗੱਲ੍ਹ ਤੇ ਉੱਭਰੀ ਹੋਈ ਆਪਣੇ ਕਠੋਰ ਹੱਥ ਦੀ ਲਾਸ ਦੇਖ ਕੇ ਮੈਂ ਬਹੁਤ ਸ਼ਰਮਸ਼ਾਰ ਹਾਂ ਮੈਨੂੰ ਮਾਫ਼ ਕਰ ਮੈਂ ਤੇਰੀ ਗੁਨਾਹਗਾਰ ਹਾਂ ਪਤਾ ਨਹੀਂ ਕਿਉਂ ਮੈਂ ਤੇਰੀ ਉਮਰ ਤੇ ਸਮਰਥਾ ਦੇ ਉਲਟ ਚਾਹੁੰਦੀ ਹਾਂ ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ, ਆੜਾ ਕਾਇਦਾ, ਕਿਤਾਬ ਤੇ ... Read More »

ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ/Mainu Been te Suna de Packa Rag Jogia

ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਕੀ ਮਿੱਟੀ ਸੰਗ ਰੁੱਸਣਾ ਅੜਿਆ ਕੀ ਪਾਣੀ ਸੰਗ ਲੜਨਾ ਆਖਰ ਇੱਕੋ ਆਵੇ ਪੈਣਾ ਇੱਕੋ ਅੱਗ ਵਿੱਚ ਸੜਨਾ ਡੂੰਘਾ ਹੋਈ ਜਾਵੇ ਦਿਲ ਦਾ ਵਰਾਗ ਜੋਗੀਆ ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਰਹਿਗੀ ਮੱਠੀ-ਮੱਠੀ ਅੱਗ, ਹੋਇਆ ਨੀਵਾਂ ਨੀਵਾਂ ਪਾਣੀ ਪਾਈ ਜਾਣ ਵੇ ... Read More »

ਫ਼ੈਸਲਾ/Fesla

ਫ਼ੈਸਲਾ (੧) ਇਕ ਹੀ ਨਦੀ ਦੀ ਤੇਹ ਸੀ ਸਾਰੇ ਸਮੁੰਦਰਾਂ ਨੂੰ ਨਦੀ ਨੂੰ ਹਮਦਰਦੀ ਸੀ ਸਾਰੇ ਹੀ ਸਮੁੰਦਰਾਂ ਨਾਲ ਨਦੀ ਨੇ ਤੁਰਨ ਤੋਂ ਪਹਿਲਾਂ ਅੱਖਾਂ ‘ਤੇ ਪੱਟੀ ਬੰਨ ਲਈ ਸੀ ਤੇ ਆਜ਼ਾਦ ਛੱਡ ਦਿੱਤਾ ਪੈਰਾਂ ਨੂੰ, ਰਾਹਾਂ ‘ਤੇ ਫੈ਼ਸਲਾ ਢਲਾਣਾਂ ਦੇ ਹੱਥ ਵਿਚ ਸੀ ਫ਼ੈਸਲਾ (੨) ਔਰਤ ਉਹ ਨਦੀ ਹੈ ... Read More »

ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ/ Changa Kita Biba , Uth ke tu Chala Gio Chaven

ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ ਰਹਿਗੇ ਮੇਰੀਆਂ ਤਾਂ ਟਾਹਣੀਆਂ ’ਤੇ ਪੱਤੇ ਟਾਵੇਂ ਟਾਵੇਂ ਵੇਲਾ ਖੋਹ ਹੀ ਲੈਂਦਾ ਇੱਕ ਦਿਨ ਰੁੱਖਾਂ ਦਾ ਗ਼ਰੂਰ ਛੱਡ ਆਲ੍ਹਣੇ ਪੰਖੇਰੂ ਕਿਤੇ ਉੱਡ ਜਾਂਦੇ ਦੂਰ ਦੱਸ ਉੱਜੜੇ ਘਰਾਂ ਦੇ ਕਿਹੜੇ ਹੁੰਦੇ ਸਿਰਨਾਵੇਂ ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਓਂ ਛਾਵੇਂ ਮੇਰੀ ... Read More »

Scroll To Top
Skip to toolbar