ਜੀ ਆਇਆਂ ਨੂੰ
You are here: Home >> Kavi ਕਵੀ >> Sukhwinder Amrit ਸੁਖਵਿੰਦਰ ਅੰਮ੍ਰਿਤ (page 4)

Category Archives: Sukhwinder Amrit ਸੁਖਵਿੰਦਰ ਅੰਮ੍ਰਿਤ

Feed Subscription

ਜ਼ਹਿਰ ਪੀਤਾ ਨਹੀਓਂ ਜਾਣਾ/Jehar Peeta Nahio Jana

ਜ਼ਹਿਰ ਪੀਤਾ ਨਹੀਓਂ ਜਾਣਾ ਸੂਲੀ ਚੜ੍ਹਿਆ ਨੀ ਜਾਣਾ ਔਖਾ ਇਸ਼ਕ ਦਾ ਸਕੂਲ ਤੈਥੋਂ ਪੜ੍ਹਿਆ ਨੀ ਜਾਣਾ ਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾ ਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾ ਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾ ਇਹਦਾ ਇਕ ਵੀ ਤਸੀਹਾ ਤੈਥੋਂ ਜਰਿਆ ਨੀ ਜਾਣਾ… ਇਹਨਾਂ ਪਾਣੀਆਂ ਦਾ ਕੋਈ ਨਾ ... Read More »

ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ/Main Os di Perr Nyi ki Chad ke Tur Jayega Mainu

ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ ਮੈਂ ਉਸ ਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ ਜੇ ਮਿੱਟੀ ਆਂ ਤਾਂ ਅਪਣੇ ਜਿਸਮ ਤੋਂ ਉਹ ਝਾੜ ਦੇਵੇਗਾ ਜੇ ਮੋਤੀ ਹਾਂ ਤਾਂ ਅਪਣੇ ਮੁਕਟ ਵਿਚ ਜੜਵਾਏਗਾ ਮੈਨੂੰ ਉਦ੍ਹੀ ਤਪਦੀ ਹਯਾਤੀ ਨੂੰ ਕਿਤੇ ਜਦ ਚੈਨ ਨਾ ਆਈ ਉਹ ... Read More »

ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ/Tapish Aakhan ja Loa Aakhan Onu Itraj Kyu Hove

ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗ਼ਾਂ ਵਿਚ ਕੋਇਲ ਦੀ ... Read More »

ਸੱਪ ਤੇ ਮੋਰ/Sap te Mor

ਸੱਪ ਤੇ ਮੋਰ ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ‘ਤੇ ਰੋਸ ਜਿਹਾ ਫੇਰ ਮਨ ਦੇ ਮੋਰ ਨੇ ਸੱਪਾਂ ਦੇ ਸਿਰਾਂ ‘ਤੇ ਨੱਚਣਾ ਸਿੱਖ ਲਿਆ…। Read More »

ਟੱਪੇ-ਦੋ ਪੱਤੀਆਂ ਗੁਲਾਬ ਦੀਆਂ

1. ਦੋ ਪੱਤੀਆਂ ਗੁਲਾਬ ਦੀਆਂ ਅੱਖਰਾਂ ਚੋਂ ਅੱਗ ਸਿੰਮਦੀ ਆਈਆਂ ਖ਼ਬਰਾਂ ਪੰਜਾਬ ਦੀਆਂ 2. ਪਰ੍ਹਾਂ ਰੱਖਦੇ ਕਿਤਾਬਾਂ ਨੂੰ ਕਲੀਆਂ ਨੂੰ ਛਾਂ ਕਰ ਦੇ ਪਾਣੀ ਛਿੜਕ ਗੁਲਾਬਾਂ ਨੂੰ 3. ਪਾਣੀ ਨਦੀਆਂ ਦੇ ਚੜ੍ਹੇ ਹੋਏ ਆ ਅਸਾਂ ਪਰਦੇਸੀਆਂ ਦੇ ਦਿਲ ਦੁੱਖਾਂ ਨਾਲ ਭਰੇ ਹੋਏ ਆ 4. ਦੀਵੇ ਚਾਹੀਦੇ ਬਨੇਰੇ ਨੂੰ ਹੱਥ ਵਿਚ ... Read More »

ਖਾਣ ਨੂੰ ਤੈਨੂੰ ਖੀਰ ਦਉਂਗੀ/Khann nu Tainu Khir Dougi

ਖਾਣ ਨੂੰ ਤੈਨੂੰ ਖੀਰ ਦਉਂਗੀ ਨਾਲ ਪਕਾ ਦਉ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਉਗੀ ਸੋਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਹਦੂੰ ਬੋਦੇ ਸਿਰ ਤੇ ਕਰ ਦਉਂ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਖਾ ਦੇ ਊੜਾ Read More »

ਉਦਾਸੀ/Udasi

ਉਦਾਸੀ ਏਸ ਗੱਲ ਦੀ ਨਹੀਂ ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ ਤੋੜ ਦਿੱਤਾ ਉਦਾਸੀ ਤਾਂ ਏਸ ਗੱਲ ਦੀ ਹੈ ਕਿ ਸ਼ੀਸ਼ੇ ਦੇ ਨਾਲ ਉਸ ਦਾ ਖ਼ੂਬਸੂਰਤ ਅਕਸ ਵੀ ਟੁੱਟ ਗਿਆ…….| Read More »

ਕਤਰਾ/Katra

ਪਾਣੀ ਦਾ ਇਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ ਤੇ ਮੇਰੀ ਅੱਗ ਵਿਚ ਸੜਦੇ ਸਮੁੰਦਰਾਂ ਨੂੰ ਵੇਖ ਕੇ ਪਰਤ ਗਿਆ | Read More »

ਤੂੰ/Tu

ਮੈਂ ਜਦ ਚੁਣਿਆਂ ਰਸਤਾ ਤੂੰ ਸੀ ਮੈਂ ਜਦ ਤੁਰੀ ਰਹਿਬਰ ਤੂੰ ਸੀ ਮੈਂ ਜਦ ਥਿੜਕੀ ਸਹਾਰਾ ਤੂੰ ਸੀ ਮੈਂ ਜਦ ਪਹੁੰਚੀ ਮੰਜ਼ਿਲ ਤੂੰ ਸੀ ਇਹ ਮੈਂ ਤੋਂ ਤੂੰ ਤਕ ਦਾ ਸਫ਼ਰ ਹੀ ਸੀ ਜਿਸ ਨੂੰ ਤੈਅ ਕਰਨ ਲਈ ਮੈਂ ਵਾਰ ਵਾਰ ਦੁਨੀਆਂ ‘ਚ ਆਈ… Read More »

ਹੁਣ ਮਾਂ/Hun Maa

ਹੁਣ ਮਾਂ ਬੁੱਢੀ ਹੋ ਗਈ ਹੈ ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲਕੋ ਲਈਆਂ ਨੇ ਉਸ ਨੇ ਆਪਣੀਆਂ ਸੁਪਨਹੀਣ ਅੱਖਾਂ ਪਤਾ ਨਹੀਂ ਕਿਉਂ ਅਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ… ਸ਼ੀਸ਼ੇ ਮੂਹਰੇ ਖੜ੍ਹ ਕੇ ਲੰਮੀ ਗੁੱਤ ਗੁੰਦਦੀ ਮਾਂ ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ... Read More »

Scroll To Top
Skip to toolbar