“ਪੁੱਤਰ, ਹੁਣੇ ਮੁੜਨਾ ਤਾਂ ਬਲਬੀਰ ਕੌਰ ਨੂੰ ਗੱਡੀ ਚੜ੍ਹਾ ਦੇਈਂ, ਨਹੀਂ ਤਾਂ ਸਾਨੂੰ ਕਿਸੇ ਨੂੰ ਕੰਮ ਛੱਡ ਕੇ ਜਾਣਾ ਪੈਣਾ।” “ਮੁੜਨਾ ਤਾਂ ਮੈਂ ਹੁਣੇ ਹੈ, ਪਰ ਬਲਬੀਰ ਕੌਰ ਕੌਣ?” ਮੈਂ ਪੁੱਛਿਆ। “ਹੁਣ ਭੁੱਲ ਗਿਆ?…ਜੀਹਨੂੰ ਕਹਿੰਦਾ ਸੀ, ਫੜਿਓ ਓਇ ਜੱਟੀ ਭੱਜ ਗਈ…।” ਮਾਸੀ ਹੱਸ ਪਈ। ਛੋਟੇ ਛੋਟੇ ਹੁੰਦੇ ਸੀ। ਮੇਰੀ ਹਾਨਣ ... Read More »
Category Archives: Gurbachan Singh Bhullar ਗੁਰਬਚਨ ਸਿੰਘ ਭੁੱਲਰ
Feed Subscriptionਤਨਖਾਹ, ਪਰਕ ਅਤੇ ਗੁਲਾਬੀ ਪਰਚੀ/Tankhah Perk Ate Gulabi Parchi
ਤਾਰਾ ਆ ਗਈ ਸੀ। ਗਿਆਨ ਚੰਦ ਨੇ ਪਿਛਲੀ ਗਲੀ ਵਾਲਾ ਬੂਹਾ ਖੋਲ੍ਹ ਦਿੱਤਾ। “ਨਮਸਤੇ ਬਾਊ ਜੀ”, ਤਾਰਾ ਨੇ ਝਾੜੂ ਬਾਂਹ ਹੇਠ ਦੱਬ ਕੇ ਹੱਥ ਜੋੜੇ। ਲੋਕ ਆਮ ਕਰਕੇ ਕਲਰਕਾਂ ਨੂੰ ਬਾਬੂ ਆਖਦੇ ਜੋ ਬੋਲਣ ਵਿਚ ਬਾਊ ਬਣ ਗਿਆ ਸੀ। ਜੀਵਨ ਵਿਚ ਜਦੋਂ ਜਦੋਂ ਗਿਆਨ ਚੰਦ ਦਾ ਵਾਹ ਕਿਸੇ ਬਾਊ ਨਾਲ ... Read More »
ਨਿੱਕੀ ਬੂਟੀ ਦਾ ਸੂਟ/Nikki Booti Da Suit
ਭੂਆ ਨੇ ਸੁਨੇਹਾ ਭੇਜਿਆ ਹੀ ਅਜਿਹਾ ਸੀ ਕਿ ਦਿਲ ਦੀਆਂ ਸੱਭੇ ਤਾਰਾਂ ਹਿਲਾ ਗਿਆ। ਮੋਹ ਵਿਚ ਭਿੱਜਿਆ ਹੋਇਆ, ਕੁਝ-ਕੁਝ ਗਿਲੇ ਜਿਹੇ ਨਾਲ ਭੇਜਿਆ ਗਿਆ ਸੁਨੇਹਾ। ਉਹ ਦੀਆਂ ਅੱਖਾਂ ਪਿਆਰ ਦੀ ਛੱਲ ਨਾਲ ਸਿੱਲ੍ਹੀਆਂ ਹੋ ਗਈਆਂ। ਉਹਨੇ ਸੋਚਿਆ, ਸੱਚ-ਮੁੱਚ ਹੀ ਹੁਣ ਤਾਂ ਭੂਆ ਨਦੀ-ਕਿਨਾਰੇ ਰੁੱਖੜਾ ਹੋਵੇਗੀ। ਪਤਾ ਨਹੀਂ ਕਿਸ ਦਿਨ ਉੱਖੜ ... Read More »
ਇੱਕੀਵੀਂ ਸਦੀ/Ikkiveen Sadi
”ਲਗਦਾ ਐ, ਆਹੂਜੇ ਦੀ ਮਾਂ ਪੂਰੀ ਹੋ ਗਈ”, ਮੇਰੀ ਪਤਨੀ ਨੇ ਬਾਹਰੋਂ ਆ ਕੇ ਮੇਰੇ ਕੋਲ ਖਲੋਂਦਿਆਂ ਕਿਹਾ। ਸਵੇਰੇ-ਸਵੇਰੇ ਅਜਿਹੀ ਖ਼ਬਰ ਬੰਦੇ ਨੂੰ ਸੋਗੀ ਬਣਾ ਦਿੰਦੀ ਹੈ, ਪਰ ਮੈਂ ਅਖਬਾਰ ਪੜ੍ਹ ਰਿਹਾ ਸੀ ਜੋ ਇਸ ਨਾਲੋਂ ਵੱਧ ਸੋਗੀ ਖਬਰਾਂ ਨਾਲ ਭਰਿਆ ਪਿਆ ਸੀ। ਉਹ ਪਿੰਜਰੇ ਵਿਚ ਫ਼ਸੀ ਹੋਈ ਚੂਹੀ ਨੂੰ ... Read More »
ਖੂਨ/Khoon
ਕਰਤਾਰੇ ਨੇ ਕਿੱਲੀ ਉਤੋਂ ਤਲਵਾਰ ਲਾਹੀ, ਮਿਆਨ ਵਿਚੋਂ ਕੱਢੀ ਅਤੇ ਉਹਦੀ ਧਾਰ ਉਤੇ ਖੱਬੇ ਹੱਥ ਦਾ ਗੂਠਾ ਫੇਰਿਆ। ਉਹ ਵਿਹੜੇ ਵਿਚ ਖੜ੍ਹੀ ਟਾਹਲੀ ਕੋਲ ਆਇਆ। ਬਾਂਹ ਜਿੰਨਾ ਮੋਟਾ ਇਕ ਡਾਹਣਾ ਪੋਰੇ ਨਾਲੋਂ ਪਾਟ ਕੇ ਚੜ੍ਹਦੇ ਵਾਲੇ ਪਾਸੇ ਨੂੰ ਵਧਿਆ ਹੋਇਆ ਸੀ। ਉਹਨੇ ਤਲਵਾਰ ਦਾ ਭਰਵਾਂ ਵਾਰ ਕੀਤਾ, ਡਾਹਣਾ ਮੂਲੀ ਦੇ ... Read More »
ਫੱਤੂ ਮਰਾਸੀ/Phattu Marasi
ਫੱਤੂ ਮਰਾਸੀ, ਉਹਦੀ ਘਰ ਵਾਲੀ ਕਰੀਮਾ, ਉਹਦੇ ਦੋਵੇਂ ਪੁੱਤਰ, ਯੂਸਫ਼ ਅਤੇ ਹਮੀਦਾ ਇਕ ਦਿਨ ਅਚਨਚੇਤ ਪਾਕਿਸਤਾਨੋਂ ਮੁੜ ਪਿੰਡ ਆ ਗਏ। ਸਾਰੇ ਪਿੰਡ ਵਿਚ ਕਰਨ ਲਈ ਇਹੋ ਗੱਲ ਸੀ। ਲੋਕ ਫੱਤੂ ਅਤੇ ਉਹੇ ਟੱਬਰ ਨੂੰ ਵੇਖਣ ਗਏ। ਫੱਤੂ ਪਿੰਡ ਦੇ ਇਕੱਲੇ ਇਕੱਲੇ ਘਰ ਫਿਰਿਆ। ਉਹਨੂੰ ਜਿਵੇਂ ਚਿਰਾਂ ਦੀ ਅਣਬੁੱਝੀ ਤੇਹ ਲੱਗੀ ... Read More »
ਕਸਤੂਰੀ ਵਾਲਾ ਮਿਰਗ/Kasturi Wala Mirg
ਮੇਰਾ ਕੋਈ ਮਹਿਮਾਨ ਆਇਆ ਹੈ। “ਸ਼ਸ਼ੀ, ਜ਼ਰਾ ਨਾਂ ਤਾ ਪੁੱਛ ਕੇ ਦੱਸ”, ਮੈਂ ਰਿਸੈਪਸ਼ਨਿਸਟ ਕੁੜੀ ਨੂੰ ਆਖਦਾ ਹਾਂ। ਕੁਝ ਸਕਿੰਟ ਮਹਿਮਾਨ ਨਾਲ ਗੱਲ ਕਰ ਕੇ ਸ਼ਸ਼ੀ ਦਸਦੀ ਹੈ, “ਸਰਦਾਰ ਉਤਮ ਸਿੰਘ ਸੰਧੂ।” “ਅੱਛਾ, ਉਨ੍ਹਾਂ ਨੂੰ ਕਹਿ, ਬੈਠਣ, ਮੈਂ ਪੰਜ ਮਿੰਟ ਵਿਚ ਆਇਆ”, ਮੈਂ ਉਹਨੂੰ ਜਵਾਬ ਦਿੰਦਾ ਹਾਂ। ਅਜੇ ਕੱਲ੍ਹ ਹੀ ... Read More »
ਚਾਂਦੀ ਦੀ ਤਸ਼ਤਰੀ ਵਿਚ ਸੁੱਚੇ ਮੋਤੀ!/Chandi Di Tashtari Vich Suche Moti
ਮਨੁੱਖ ਦੇ ਜੀਵਨ ਉਤੇ ਬਚਪਨ ਤੋਂ ਹੀ ਆਲੇ-ਦੁਆਲੇ ਦਾ, ਖਾਸ ਕਰਕੇ ਉਨ੍ਹਾਂ ਲੋਕਾਂ ਦਾ ਪ੍ਰਭਾਵ ਪੈਣ ਲੱਗ ਜਾਂਦਾ ਹੈ ਜਿਨ੍ਹਾਂ ਨਾਲ ਉਹਦਾ ਵਾਹ ਪੈਂਦਾ ਹੈ। ਪ੍ਰਭਾਵ ਕਬੂਲਣ ਦਾ ਇਹ ਅਮਲ ਪੂਰਾ ਜੀਵਨ ਬਣਿਆ ਰਹਿੰਦਾ ਹੈ। ਕੁਦਰਤੀ ਹੈ, ਚੰਗੇ ਲੋਕਾਂ ਦਾ ਚੰਗਾ ਪ੍ਰਭਾਵ ਪੈਂਦਾ ਹੈ, ਮਾੜੇ ਲੋਕਾਂ ਦਾ ਮਾੜਾ। ਜਿਨ੍ਹਾਂ ਵੇਲਿਆਂ ... Read More »
ਝੰਡਾ ਸਿੰਘ ਝੋਟਾ-ਕੁੱਟ/Jhanda Singh Jhota
ਮੇਰੇ ਜਮਾਤੀ ਖੜਕ ਸਿੰਘ ਦਾ ਫ਼ੋਨ ਆਇਆ ਤਾਂ ਮੈਂ ਹੈਰਾਨ ਹੀ ਰਹਿ ਗਿਆ। ਉਹਦਾ ਸੁੱਖ-ਸਾਂਦ ਦਾ ਫ਼ੋਨ ਤਾਂ ਅੱਗੇ ਵੀ ਆਉਂਦਾ ਰਹਿੰਦਾ ਸੀ ਪਰ ਅੱਜ ਉਹਨੇ ਵੱਖਰੀ ਹੀ ਗੱਲ ਕਰ ਦਿੱਤੀ ਸੀ। ਹਾਂ, ਜਮਾਤੀ ਤੋਂ ਇਹ ਮਤਲਬ ਨਾ ਲੈ ਲੈਣਾ ਕਿ ਉਹ ਕਾਲਜ ਜਾਂ ਯੂਨੀਵਰਸਿਟੀ ਵਿਚ ਮੇਰੇ ਨਾਲ ਪੜ੍ਹਦਾ ਹੁੰਦਾ ... Read More »
ਦੀਵੇ ਵਾਂਗ ਬਲਦੀ ਅੱਖ/ Deeve Vaang Baldi Akh
ਉਨ੍ਹਾਂ ਦੇ ਵਿਹੜੇ ਵਿਚ ਜੁੜਦਾ-ਜੁੜਦਾ ਕਾਫੀ ਵੱਡਾ ਇਕੱਠ ਜੁੜ ਗਿਆ ਸੀ। ਪਿੰਡ ਦੇ ਕੁਝ ਪੈਂਚ ਤੇ ਮੋਹਰੀ ਬੰਦੇ ਉਨ੍ਹਾਂ ਨੇ ਆਪ ਸੱਦੇ ਸਨ। ਮਗਰੋਂ ਰੋਜ਼-ਰੋਜ਼ ਦੇ ਝਗੜੇ-ਝੇੜੇ ਤੋਂ ਬਚਣ ਲਈ ਫੈਸਲਾ ਉਨ੍ਹਾਂ ਸਾਹਮਣੇ ਹੋਇਆ ਹੀ ਠੀਕ ਰਹਿਣਾ ਸੀ। ਜਿਨ੍ਹਾਂ ਬੰਦਿਆਂ ਨਾਲ ਉਨ੍ਹਾਂ ਦੀ ਕੰਮ-ਧੰਦੇ ਦੀ, ਹਲ ਗੱਡੇ ਦੀ, ਵਾਹੀ-ਗੋਡੀ ਦੀ ... Read More »