ਭਗੜੋ ਨੂੰ ਲੋਕੀਂ ਮੁਣਸਪਿੱਟੀ ਸੱਦਦੇ ਸਨ, ਉਸ ਦਾ ਖ਼ਾਵੰਦ ਜੋ ਮਰ ਗਿਆ ਸੀ। ਤੇ ਜਿਸ ਦਿਨ ਦਾ ਭਗੜੋ ਦਾ ਬਿਆਰੇ ਦਾ ਬੀਂ, ਇੱਕੋਇੱਕ ਪੁੱਤਰ ਭਰਤੀ ਹੋ ਕੇ ਲਾਮ ਤੇ ਚਲਾ ਗਿਆ, ਉਸ ਨੂੰ ਪਤਾ ਨਹੀਂ ਸੀ ਲੱਗਦਾ, ਉਹ ਆਪਣੇਆਪ ਨਾਲ ਕੀ ਕਰੇ। ਵਿਹਲੀ ਰਹਿ ਰਹਿ ਕੇ ਥੱਕ ਲੱਥੀ ਸੀ। ਇੱਥੋਂ ... Read More »
Category Archives: Kartar Singh Duggal ਕਰਤਾਰ ਸਿੰਘ ਦੁੱਗਲ
Feed Subscriptionਸਰਾਪੇ ਹੋਏ ਲੋਕ/Sarape Hoe Lok
ਜੀਪ ਵਿਚ ਅਸੀਂ ਤਿੰਨ ਪੰਜਾਬੀ ਸੀ ਕਰਨਲ ਸ਼ਰਮਾ, ਮੇਜਰ ਮਨਜ਼ੂਰ ਤੇ ਮੈਂ। ਸਾਥੋਂ ਛੁੱਟ ਕਰਨਲ ਸ਼ਰਮਾ ਦਾ ਡਰਾਈਵਰ ਸੀ ਭੌਮਿਕਾ। ਭੌਮਿਕਾ ਬੰਗਾਲੀ ਸੀ। ਹਸਮੁਖ। ਗੱਲਾਂ ਦਾ ਸ਼ੌਕੀਨ। ਜੀਪ ਕਰਨਲ ਸ਼ਰਮ ਖੁਦ ਚਲਾ ਰਿਹਾ ਸੀ। ਉਹਦੇ ਨਾਲ ਉਹਦੀ ਸੀਟ ਤੇ ਮੇਜਰ ਮਨਜ਼ੂਰ ਤੇ ਮੈਂ ਬੈਠੇ ਸਾਂ। ਜੀਪ ਦਾ ਡਰਾਈਵਰ ਭੌਮਿਕ ਪਿਛਲੀ ... Read More »
ਢੋਇਆ ਹੋਇਆ ਬੂਹਾ/Dhoia Hoia Booha
ਮੁੜ-ਮੁੜ ਉਹ ਕਹਿ ਰਿਹਾ ਸੀ-ਮੈਂ ਕੱਲ੍ਹ ਨਹੀਂ ਤੇ ਪਰਸੋਂ ਮੁੜ ਆਵਾਂਗਾ । ਦਿੱਲੀ ਕਿਹੜੀ ਦੂਰ ਹੈ ? ਮੈਂ ਥੋਹ ਕੜਿੱਲੇ ਹੀ ਤੇ ਮਾਰਨ ਜਾ ਰਿਹਾ ਹਾਂ । ਹਰ ਵਾਰ ਉਹ ਇਹ ਕਹਿੰਦਾ ਤੇ ਉਹ ਅੱਗੋਂ ਹੱਸ ਛੱਡਦੀ, ਫਿੱਕੀ ਜਿਹੀ ਹਾਸੀ। ਉਹਦੇ ਸੁਫ਼ਨਿਆਂ ਦਾ ਦੇਸ ਪਾਕਿਸਤਾਨ ਬਣ ਰਿਹਾ ਸੀ। ਦੁਰਦਾਨਾ ਨੂੰ ... Read More »
ਉੱਪਰ ਦੀ ਆਮਦਨ/Upar Di Aamdan
ਸੋਚ-ਸੋਚ ਕੇ ਉਨ੍ਹਾਂ ਇਹੀ ਫੈਸਲਾ ਕੀਤਾ ਕਿ ਤਾਏ ਜਵਾਲੇ ਨੂੰ ਆਪਣੇ ਕੋਲ ਬੁਲਾ ਲਿਆ ਜਾਵੇ।ਹੋਰ ਕੋਈ ਚਾਰਾ ਨਹੀਂ ਸੀ।ਤਾਇਆ ਵਿਹਲਾ ਸੀ, ਸੈਰ-ਸਪਾਟੇ ਦਾ ਸ਼ੌਕੀਨ, ਖੁਸ਼ ਹੋ ਕੇ ਆ ਜਾਵੇਗਾ।ਹੋਰ ਜੋ ਵੀ ਆਇਆ, ਤਿੰਨ ਮਹੀਨੇ ਕਿਸੇ ਉਨ੍ਹਾਂ ਕੋਲ ਨਹੀਂ ਬਹਿ ਰਹਿਣਾ ਸੀ। ਸੋਮਨਾਥ ਤੇ ਉਸ ਦੀ ਤ੍ਰੀਮਤ ਜਾਨਕੀ ਅਜੀਬ ਜੱਕੇ-ਤੱਕੇ ਵਿਚ ... Read More »
ਮਾਂ ਦਾ ਦਿਲ/Maan Da Dil
ਹਿੰਦੂ-ਸਿੱਖ ਮੁੰਡਿਆਂ ਤੋਂ ਵਧੇਰੇ ਮੇਰੀ ਦੋਸਤੀ ਮੁਸਲਮਾਨ ਹਮ-ਜਮਾਤੀਆਂ ਨਾਲ ਹੁੰਦੀ ਸੀ। ਪਤਾ ਨਹੀਂ ਕਿਉਂ, ਉਨ੍ਹਾਂ ਨਾਲ ਖੇਡ ਕੇ ਮੈਂ ਖੁਸ਼ ਹੁੰਦਾ, ਉਨ੍ਹਾਂ ਨਾਲ ਮੇਰੀਆਂ ਸਾਂਝਾ ਬਣਦੀਆਂ ਰਹਿੰਦੀਆਂ। ਸਕੂਲ ਦੇ ਸਾਰੇ ਉਸਤਾਦਾਂ ਵਿਚੋਂ ਮੈਂ ਮੌਲਵੀ ਰਿਆਜ਼ਉਦੀਨ ਦਾ ਚਹੇਤਾ ਸਾਂ। ਹੁਣ ਭਾਵੇਂ ਉਹ ਸਾਡੀ ਕਲਾਸ ਦਾ ਟੀਚਰ ਨਹੀਂ ਸੀ, ਤਾਂ ਵੀ ਮੇਰੀ ... Read More »
ਪਾਕਿਸਤਾਨ ਹਮਾਰਾ ਹੈ !/Pakistan Hamara Hai
ਪਹਿਲੇ ਉਸ ਦਾ ਨਾਂ ਰਾਮ ਰੱਖੀ ਸੀ – ਹੁਣ ਉਸ ਦਾ ਨਾਂ ਅੱਲਾ ਰੱਖੀ ਰਖ ਦਿਤਾ ਗਿਆ । ਉਂਜ ਉਸ ਨੂੰ ਅੱਗੇ ਵੀ ਲੋਕ ਰੱਖੀ ਸਦਦੇ ਸਨ, ਹੁਣ ਵੀ ਲੋਕ ਰੱਖੀ ਸੱਦਦੇ ਨੇ । ਉਸ ਰਾਤ ਜਦੋਂ ਢੋਲ ਵੱਜੇ, ਜਦੋਂ ਨੇਜ਼ੇ ਲਿਸ਼ਕੇ, ਜਦੋਂ ਤਾਰੇ ਟੁੱਟੇ, ਜਦੋਂ ਭੂਚਾਲ ਆਇਆ, ਰੱਖੀ ਪਤਾ ... Read More »
ਤ੍ਰਿਸ਼ਨਾ/ Trishna
“ਇਸ ਤੋਂ ਪੇਸ਼ਤਰ ਕਿ ਜੋ ਕੁੱਝ ਕਰਨਾ ਹੈ ਮੈਂ ਸ਼ੁਰੂ ਕਰਾਂ, ਤੁਸੀਂ ਜੇ ਕੁੱਝ ਪੁੱਛਣਾ ਹੋਏ, ਕੋਈ ਸੁਆਲ?” ਲੇਡੀ ਡਾਕਟਰ ਨੇ ਵਿਵਹਾਰਕ ਉਸ ਤੋਂ ਪੁੱਛਿਆ। “ਕੋਈ ਨਹੀਂ।” ਰਜਨੀ ਨੇ ਗੱਚੋ-ਗੱਚ ਆਵਾਜ਼ ਵਿੱਚ ਕਿਹਾ, “ਪਰ ਜੋ ਕੁੱਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ।” ਓਪ੍ਰੇਸ਼ਨ ... Read More »
ਤਾਕੇ ਪਾਛੇ ਜੀਵਣਾ/Taake Paachhe Jeewna
“ਕੁੱਤਾ ਫਿਰ ਭੌਂਕ ਰਿਹਾ ਹੈ ।” “ਭੌਂਕ ਨਹੀਂ ਰਿਹਾ , ਰੋ ਰਿਹਾ ਹੈ ।” ਪਲਕਾਂ ਵਿਚ ਅੱਥਰੂ ਲਟਕਾਏ ਉਸ ਟਰਾਂਜ਼ਿਟ ਕੈਂਪ ਦੇ ਅਧਿਕਾਰੀ ਨੂੰ ਦਸਿਆ । ਤੇ ਕੈਂਪ ਅਧਿਕਾਰੀ ਨੇ ਹੋਠ ਚਬਾ ਕੇ ਇੰਜ ਉਸ ਵਲ ਵੇਖਿਆ ਜਿਵੇਂ ਕਹਿ ਰਿਹਾ ਹੋਵੇ – ਔਰਤ , ਤੇਰਾ ਸਿਰ ਫਿਰ ਗਿਆ ਹੈ ? ... Read More »
ਕਰਾਮਾਤ/Karamat
“…ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਹੋਈ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖ਼ਤ। ਦੂਰ ਦੂਰ ਤੀਕ ਕੋਈ ਬੰਦਾ ਬਣਿ-ਆਦਮ ਨਜ਼ਰੀਂ ਨਹੀਂ ਸੀ ਆਉਂਦਾ।” ... Read More »