ਮੈਂ ਇੱਕ ‘ਘਟਨਾ’ ਦਾ ਜ਼ਿਕਰ ਕਰ ਰਿਹਾ ਹਾਂ। ਓਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਸਾਂ। ਮਜ਼੍ਹਬ ਦੀ ਤਬਦੀਲੀ ਨੇ ਮੇਰੇ ਅੰਦਰ ਅੰਨ੍ਹਾ ਅਤੇ ਬੇਪਨਾਹ ਜੋਸ਼ ਭਰ ਦਿੱਤਾ ਸੀ ਅਤੇ ਇਸ ਜੋਸ਼ ਦੇ ਪ੍ਰਗਟਾਓ ਲਈ ਮੈਂ ਆਪਣੀ ਇੱਕ ਜੋਸ਼ੀਲੀ ਪਾਰਟੀ ਦਾ ਮੋਢੀ ਬਣ ਗਿਆ ਸਾਂ। ਜਿਸ ਮਹਾਂਪੁਰਸ਼ ਦੇ ਪ੍ਰਭਾਵ ਨੇ ਮੇਰੇ ... Read More »
Category Archives: Nanak Singh ਨਾਨਕ ਸਿੰਘ
Feed Subscriptionਮਾਂ ਦੀ ਦੌਲਤ/Maan Di Daulat
ਸ਼ਹਿਰੋਂ ਪਰੇ ਕਰ ਕੇ ਇਕ ਕੱਚੇ ਕੋਠੇ ਅੱਗੇ ਨਿੱਕੇ ਜਿਹੇ ਵਿਹੜੇ ਵਿਚ ਬੈਠੀ ਇਕ ਗ਼ਰੀਬ ਸੁੰਦਰੀ ਪੁਰਾਣੇ ਝੱਗੇ ਨੂੰ ਟਾਕੀਆਂ ਲਾ ਰਹੀ ਸੀ। ਨਿੱਕਾ ਮੁੰਡਾ ਉਸ ਦੇ ਗੋਡੇ ਮੁੰਢ ਬੈਠਾ ਖੇਡ ਰਿਹਾ ਸੀ, ਜਿਸ ਦੇ ਹੱਥ ਵਿਚ ਚੱਪਾ ਕੁ ਜੁਆਰ ਦੀ ਰੋਟੀ ਸੀ। ਉਹ ਕੁਝ ਖਾਂਦਾ ਅਤੇ ਕੁਝ ਭੋਰ ਭੋਰ ... Read More »
ਭਗਤ ਜੀ/Bhagat Ji
ਉਹ ਮੇਰਾ ਗੁਆਂਢੀ ਸੀ। ਆਪਣੇ ਆਲੇ ਦੁਆਲੇ ਵਿਚ ਉਹ ਇਸੇ ‘ਭਗਤ ਜੀ’ ਨਾਂ ਨਾਲ ਪ੍ਰਸਿੱਧ ਸੀ। ‘ਹਮਸਾਏ ਮਾਂ ਪਿਉ ਜਾਏ’ ਅਖਾਣ ਅਨੁਸਾਰ ਇਹ ਪੰਜਾਬੀਆਂ ਦੇ ਸੁਭਾ ਵਿਚ ਹੈ ਕਿ ਉਹ ਆਪਣੇ ਗੁਆਂਢੀਆਂ ਨਾਲ ਭਰਾਵਾਂ ਵਾਲਾ ਵਰਤਾਓ ਕਰਨ। ਮੇਰਾ ਵੀ ਆਪਣੇ ਦੂਜੇ ਗੁਆਂਢੀਆਂ ਨਾਲ ਕਾਫ਼ੀ ਪਿਆਰ ਸੀ, ਪਰ ਇਹ ‘ਭਗਤ ਜੀ’ ... Read More »
ਰੱਬ ਆਪਣੇ ਅਸਲੀ ਰੂਪ/Rab Aapne Asli Roop Vich
(੧) ਦੁਸਹਿਰਾ ਤੇ ਮੁਹੱਰਮ ਦੋਹਾਂ ਕੁ ਦਿਨਾਂ ਦੀ ਵਿੱਥ ਤੇ ਆਉਣੇ ਸਨ। ਇਸ ਤੋਂ ਥੋੜੇ ਦਿਨ ਪਹਿਲਾ ਹੀ ਦੋਹੇ ਕੌਮਾਂ ਆਪਣੀ ਕੌਮੀ ਬੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਬਰ ਤਿਆਰ ਹੋ ਗਈਆਂ। ਥਾਂ ਥਾਂ ਪੁਲਸੀ ਪਹਿਰੇ ਲੱਗ ਗਏ, ਸਾਰੇ ਸ਼ਹਿਰ ਵਿਚ ਸਹਿਮ ਜਿਹਾ ਛਾ ਗਿਆ। ਮਜ੍ਹਬੀ ਅਣਖ ਪਿੱਛੇ ਮਰ ਮਿਟਣ ... Read More »
ਤਸਵੀਰ ਦੇ ਦੋਵੇਂ ਪਾਸੇ ਗਾਇ ਦਿ ਮੋਪਾਸਾਂ/Tasveer De Dovein Paase Guy De Maupassant
ਹਾਰੀ ਹੋਈ ਫ਼ੌਜ ਦੇ ਕਈ ਦਸਤੇ ਰੋਈਨ ਸ਼ਹਿਰ ਵਿਚੋਂ ਹੋ ਕੇ ਲੰਘ ਰਹੇ ਸਨ। ਇਹ ਢਾਣੀਆਂ ਬੜੀ ਉਘੜ-ਦੁਘੜੀ ਹਾਲਤ ਵਿਚ ਸਨ ਤੇ ਸਿਪਾਹੀਆਂ ਦੀ ਅਤਿ ਬੁਰੀ ਹਾਲਤ ਸੀ। ਦਾੜ੍ਹੀਆਂ ਗੰਦੀਆਂ ਤੇ ਬੇਸੁਰੀਆਂ ਵਧੀਆਂ ਹੋਈਆਂ। ਵਰਦੀਆਂ ਲੀਰੋ-ਲੀਰ। ਬੜੇ ਢਿੱਲਮ-ਢਿੱਲੇ ਜਿਹੇ ਢੰਗ ਨਾਲ ਤੁਰੇ ਜਾ ਰਹੇ ਸਨ। ਨਾ ਕੋਈ ਉਨ੍ਹਾਂ ਪਾਸ ਝੰਡਾ ... Read More »
ਪਰਭਾਤ ਦਾ ਸੁਪਨਾ/Parbhat Da Supna
ਮਾਸਟਰ ਕਿਰਪਾ ਰਾਮ ਦਾ ਆਸ਼ਾਵਾਦ ਕੁਝ ਸ਼ੇਖ ਚਿੱਲੀਆਨਾ ਕਿਸਮ ਦਾ ਸੀ। ਉਸ ਦੀ ਆਸ਼ਾ ਦਾ ਕੇਂਦਰ ਵੀ ਬੜਾ ਅਜੀਬ ਸੀ। ਕਦੀ ਕਿਸੇ ਸਮੇਂ ਉਸ ਨੇ ਜੰਗੀ ਕਰਜ਼ੇ ਦੇ ਤੀਹਾਂ ਚਾਲੀਆਂ ਰੁਪਈਆਂ ਦੇ ਬਾਂਡ ਖਰੀਦੇ ਸਨ। ਉਸ ਨੂੰ ਪੱਕਾ ਯਕੀਨ ਸੀ ਕਿ ਜ਼ਰੂਰ ਉਸ ਦਾ ਇਨਾਮ ਨਿਕਲੇਗਾ। ਏਸੇ ਇਨਾਮ ਦੀ ਉਮੇਦ ... Read More »
ਹਨੇਰਾ ਚੰਨ/Hanera Chann
(੧) ਵੀਹਾਂ ਵਰਿਆਂ ਦਾ ਜੁਗ ਜਿੱਡਾ ਸਮਾਂ ਲੰਘ ਗਿਆ। ਜ਼ਮਾਨੇ ਨੇ ਕਈ ਰੰਗ ਵਟਾਏ। ਬਾਲ, ਗਭਰੂ ਹੋ ਕੇ ਵਿਆਹੇ ਗਏ, ਤੇ ਜਵਾਨ, ਬੁਢੇ ਹੋ ਕੇ ਪੁਤਰਾਂ ਪੋਤਰਿਆਂ ਵਾਲੇ ਹੋ ਗਏ। ਉਜਾੜ ਥਾਵਾਂ ਤੇ ਵਸੋਂ ਹੋ ਗਈ ਤੇ ਘੁਗ ਵਸਦੇ ਥਾਂ ਖੋਲੇ ਬਣ ਗਏ। ਪਰ ਰਬ ਦੀ ਇਸ ਸਾਰੀ ਰਚਨਾ ਵਿਚ ... Read More »
ਵੱਡਾ ਡਾਕਟਰ/Vadda Doctor
(੧) ਦਫ਼ਤਰੋਂ ਛੁਟੀ ਹੋਈ ਸੀ, ਬਾਬੂ ਦੀਨਾ ਨਾਥ ਸੋਟੀ ਹਿਲਾਉਂਦਾ ਹੋਇਆ ਘਰ ਵਲ ਜਾ ਰਿਹਾ ਸੀ। ਜਦ ਉਹ ਮੁਨਿਆਰਾਂ ਦੇ ਬਾਜ਼ਾਰ ਵਿਚੋਂ ਲੰਘਿਆ ਤਾਂ ਉਸ ਨੂੰ ਆਪਣੇ ਕਾਕੇ ਜਗਦੀਸ਼ ਦਾ ਖ਼ਿਆਲ ਆਇਆ ਜਿਹੜਾ ਖਿਡੌਣਿਆਂ ਦਾ ਬੜਾ ਲੋਭੀ ਸੀ। ਉਹ ਇਕ ਮੁਨਿਆਰ ਦੀ ਹੱਟੀ ਅੱਗੇ ਜਾ ਖਲੋਤਾ ਤੇ ਬਹੁਤ ਸਾਰੇ ਖਿਡੌਣਿਆਂ ... Read More »
ਉੱਚਾ ਨੱਕ/Ucha Nakk
‘ਠਹਿਰਾਂ ਝਾਟਾ ਆਪਣਾ? ਗਲ ਗਲ ਪਾਣੀ ਚੜ੍ਹਿਆ ਹੋਇਆ ਏ, ਬੂਹੇ ਤੇ ਹਾਥੀ ਪਏ ਝੂਲਦੇ ਨੇ, ਅਜੇ ਕਹਿੰਦੇ ਠਹਿਰ ਜਾ। ਮੈਂ ਆਹਨੀ ਆਂ ਖੌਰੇ ਤੁਹਾਨੂੰ ਖਾਧਾ ਪੀਤਾ ਕੀਕਣ ਲਗਦਾ ਏ। ਮੇਰੀ ਤੇ ਅੱਖ ਸੜ ਜਾਏ ਜੇ ਰਾਤੀਂ ਪਲਕਾਂ ਵੀ ਜੁੜਦੀਆਂ ਹੋਣ!” ”ਪਰ ਭਲੀਏ ਲੋਕੇ! ਹੁਣ ਡੁਬ ਤੇ ਨਹੀਂ ਨਾ ਮਰਨਾ। ਅਜੇ ... Read More »
ਲੱਛਮੀ ਪੂਜਾ/Lachhmi Puja
‘ਮੈਂ ਕਹਿਨੀ ਆ ਇਕ ਖਿਲਾਰਾ ਤਾਂ ਮੁੱਕ ਲੈਣ ਦਿਆ ਕਰੋ। ਕੰਮ ਵਿਚ ਘੜੰਮ ਪਾ ਬਹਿੰਦੇ ਜੇ ਹੋਰ ਹੋਰ।” ”ਚੁਪ ਚੁਪ ਬਕਵਾਸ ਨਾ ਕਰੀ ਜਾਇਆ ਕਰ ਹਰ ਵੇਲੇ, ਵੇਲਾ ਕੁਵੇਲਾ ਵੇਖੀਦੈ। ਕੰਮ ਵਿਚ ਘੜੰਮ ਤੇ ਸਗੋਂ ਤੂੰ ਪਾ ਦਿਤਾ ਆਕੇ। ਮਸੇ ਮਸੇ ਲਗਾ ਸੀ ਜ਼ਰਾ ਮੂਡ ਬਣਨ। ਖੁਰੀ ਪਿਛੇ ਮੱਤ ਜ਼ਨਾਨੀਆਂ ... Read More »