ਮੈਂ ਰੋੜਾ ਤਾਂ ਨਹੀਂ ਬਣਦੀ ਤੇਰੇ ਰਾਹ ਦਾ ਤੇ ਇਹ ਵੀ ਜਾਣਦੀ ਹਾਂ ਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇ ਪਰ ਤੂੰ ਕਿਵੇਂ ਪੁੱਟੇਂਗਾ ਅਜਗਰ ਦੇ ਪਿੰਡੇ ਵਰਗੇ ਬੇਇਤਬਾਰੇ ਰਾਹਾਂ ‘ਤੇ ਪੈਰ ਕਿ ਜਿੱਥੇ ਚੌਰਾਹਿਆਂ ‘ਚ ਖੜ੍ਹੇ ਉਡੀਕਦੇ ਨੇ ਅਣਭੋਲ ਅੱਲ੍ਹੜਾਂ ਨੂੰ ਵਿਹੁ ਦੇ ਵਿਉਪਾਰੀ ਤੇ ਡੱਬੀਆਂ ‘ਚ ਵਿਕਦੀ ਹੈ ... Read More »
Category Archives: kavitavaan ਕਵਿਤਾਵਾਂ
Feed Subscriptionਇਉਂ ਨਹੀਂ ਵਿਛੜਾਂਗੀ/Eio Nahi Vichharagi
ਇਉਂ ਨਹੀਂ ਵਿਛੜਾਂਗੀ ਮੈਂ ਤੇਰੇ ਨਾਲੋਂ ਕਿਰ ਜਾਂਦਾ ਹੈ ਜਿਵੇਂ ਰੁੱਖ ਦੀ ਟਾਹਣੀ ਤੋਂ ਕੋਈ ਜ਼ਰਦ ਪੱਤਾ ਕਿ ਤੇਰੇ ਤੋਂ ਵਿਛੜਨ ਲੱਗਿਆਂ ਮੈਂ ਬਹੁਤ ਚਿਰ ਲਾਵਾਂਗੀ ਬਹੁਤ ਚਿਰ ਤੇਰੀ ਚੁੱਪ ਨੂੰ ਮੁਖ਼ਾਤਿਬ ਰਹਾਂਗੀ ਬਹੁਤ ਚਿਰ ਤੇਰੇ ਯਖ਼ ਮੌਸਮਾਂ ਵਿੱਚ ਸੁਲਗਾਂਗੀ ਬਹੁਤ ਚਿਰ ਤੇਰੇ ਨ੍ਹੇਰਿਆਂ ਵਿੱਚ ਟਿਮਟਿਮਾਵਾਂਗੀ ਭਟਕਾਂਗੀ ਤੇਰੇ ਰਾਹਾਂ ਵਿੱਚ ... Read More »
ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ/Tere nal Pyar Mera Bode Bode Pe Gaya
ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ । ਘੁੰਡ ਮੇਰੇ ਝਾਕਿਆਂ ਦਾ ਪਲਾਂ ਵਿਚ ਲਹਿ ਗਿਆ । ਤੇਰੇ ਨਾਲ ਸੋਹਣਿਆਂ ਮੈਂ ਅੱਖੀਆਂ ਕੀ ਮੇਲੀਆਂ, ਲੂੰਈਂ ਲੂੰਈਂ ਵਿਚ ਮੇਰੇ ਆ ਗਈਆਂ ਤ੍ਰੇਲੀਆਂ, ਰੱਬ ਜਾਣੇ ਦਿਲ ਕਿਵੇਂ ਸੀਨੇ ਵਿਚ ਰਹਿ ਗਿਆ । ਹੱਸਨੈਂ ਤੇ ਕਲੀਆਂ ਵੀ ਫੁੱਲ ਬਣ ਜਾਂਦੀਆਂ, ‘ਵਾਜ਼ ਤੇਰੀ ... Read More »
ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ/Chori Chori Peniya ne Paniya Muhabataa
ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ । ਸ਼ਰੇਆਮ ਪੈਣੀਆਂ ਨਿਭਾਣੀਆਂ ਮੁਹੱਬਤਾਂ । ਯਾਦ ਰੱਖੀਂ ਬਾਤ ਮੇਰੀ ਦਿਲਬਰ ਜਾਨੀਆਂ, ਰੱਬ ਦੀਆਂ ਹੋਣੀਆਂ ਨੇ ਇੰਜ ਮੇਹਰਬਾਨੀਆਂ, ਅਰਸ਼ਾਂ ਨੇ ਸਾਨੂੰ ਪਰਤਾਣੀਆਂ ਮੁਹੱਬਤਾਂ । ਸਾਡੇ ਵਿਚਕਾਰ ਚਾਹੇ ਲੱਖ ਹੋਣ ਦੂਰੀਆਂ, ਮਿਲਣ ਦੇ ਵਿਚ ਭਾਵੇਂ ਹੋਣ ਮਜ਼ਬੂਰੀਆਂ, ਦਿਲਾਂ ਵਿਚੋਂ ਸਾਡਿਉਂ ਨਾ ਜਾਣੀਆਂ ਮੁਹੱਬਤਾਂ । ਸਾਡਿਆਂ ... Read More »
ਜਗ ਕੋਲੋਂ ਕਿਉਂ ਪਾਸੇ ਰਹੀਏ/ Jug Kolo Kyu Pase Rahie
ਜਗ ਕੋਲੋਂ ਕਿਉਂ ਪਾਸੇ ਰਹੀਏ। ਅੰਦਰੋ ਅੰਦਰ ਲਾਸੇ ਰਹੀਏ। ਅਪਣੇ ਹੱਥੋਂ ਮਰ ਜਾਈਏ, ਜੇ, ਢੁਨੀਆਂ ਦੇ ਭਰਵਾਸੇ ਰਹੀਏ। ਸੰਗੀ ਮਾਂਘ੍ਹੇ ਮਾਰਣਗੇ, ਜੇ, ਓਹਨਾਂ ਕੋਲ ਨਿਰਾਸੇ ਰਹੀਏ। ਜੀਵਨ ਪੀਹਵਣ ਮੁਕਦਾ ਨਾਹੀਂ, ਜੁੱਪੇ ਨਿੱਤ ਖਰਾਸੇ ਰਹੀਏ। ਹੋਰਾਂ ਆਜ਼ਾਦੀ ਸਮਝਾਈਏ, ਆਪੀ ਭਾਵੇਂ ਫਾਸੇ ਰਹੀਏ। ਦੁੱਖਾਂ ਸਾਨੂੰ ਲਭ ਹੀ ਲੈਣੈਂ, ਭਾਵੇਂ ਕਿੰਨੇ ਪਾਸੇ ਰਹੀਏ। ... Read More »
ਮੁਹੱਬਤ ਬਾਅਦ ਕਦ ਰਹਿੰਦਾ ਏ ਬੰਦਾ, ਕੁਝ ਕਰਨ ਜੋਗਾ/Muhabat Baad kd Rehda e Banda Kuch Karan Joga
ਮੁਹੱਬਤ ਬਾਅਦ ਕਦ ਰਹਿੰਦਾ ਏ ਬੰਦਾ, ਕੁਝ ਕਰਨ ਜੋਗਾ। ਮੁਸੀਬਤ ਸਹਿਣ ਦੇ ਕਾਬਿਲ, ਨਾ ਪੀੜਾਂ ਨੂੰ ਜਰਨ ਜੋਗਾ। ਹੁਣੇ ਹੀ ਵਰਤ ਲੈ, ਜ਼ੁਲਮਾਂ ਦੇ ਹਥਕੰਡੇ, ਜੋ ਤੇਰੇ ਹਨ, ਨਈਂ ਰਹਿਣਾ ਸਦਾ ਮੈਂ, ਪਿਆਰ ਹਰਜਾਨਾ ਭਰਨ ਜੋਗਾ। ਜਫ਼ਾਵਾਂ ਤੇਰੀਆਂ ਕੀਤੈ, ਮੇਰਾ ਇੰਜ ਹੌਸਲਾ ਪੀਡਾ, ਨਹੀਂ ਬਚਿਆ ਕੋਈ ਕਾਰਣ, ਕਿਸੇ ਕੋਲੋਂ ਡਰਨ ... Read More »
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ/Buha Bari Kholen te Lo Aaundi e
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ। ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ। ਲੋਕਾਂ ਦੀ ਸੂਰਤ, ਆਦਤ, ਜੇ ਕੋਲੋਂ ਵੇਖੋ, ਓਹ ਨਈਂ ਹੁੰਦੀ, ਸਾਨੂੰ ਨਜ਼ਰੀਂ ਜੋ ਆਓਂਦੀ ਏ। ਮੰਦਾ ਕਰਕੇ ਚੰਗੇ ਦੀ ਉੱਮੀਦ ਨਾ ਰੱਖੀਂ, ਕੀਤੀ ਹੁੰਦੀ ਏ ਜੋ, ਅੱਗੇ ਸੋ ਆਓਂਦੀ ਏ। ਗੱਲਾਂ ਬਾਤਾਂ ਰਾਹੀਂ, ਮਹਿਕਾਂ ... Read More »
ਬਿਜਲੀਆਂ ਦੇ ਹਾਰ/Bijlian De Haar
1. ਉੱਚੀ ਹੁਣ ‘ਬੀਤ ਗਈ’ ਦੀ ਯਾਦ ਪਈ ਹੱਡਾਂ ਨੂੰ ਖਾਵੇ, ‘ਔਣ ਵਾਲਿ’ ਦਾ ਸਹਿਮ ਜਾਨ ਨੂੰ ਪਿਆ ਸੁਕਾਵੇ, ‘ਹੁਣ ਦੀ’ ਛਿਨ ਨੂੰ ਸੋਚ ਸਦਾ ਹੀ ਖਾਂਦੀ ਜਾਵੇ,- ‘ਗਈ’ ਤੇ ‘ਜਾਂਦੀ’, ‘ਜਾਇ’, ਉਮਰ ਏ ਵਯਰਥ ਵਿਹਾਵੇ: ‘ਯਾਦ’ ‘ਸਹਿਮ’ ਤੇ ‘ਸੋਚ’ ਨੂੰ ਹੇ ‘ਕਾਲ ਅਕਾਲ’ ਸਦਾ ਤੁਹੀਂ ! ਤ੍ਰੈ ਕਾਲ ਭੁੱਲ ... Read More »
ਅਪਨੀ ਅਰਦਾਸ/Aapni Aardas
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਹੇ ਗੁਰੂ ਅੰਗਦ ਦੇਵ ! ਨਿਰੀ ਨਾ ਤੂੰ ਤਸਵੀਰ ਗੁਰੁ ਨਾਨਕ ਦੀ ਸੁਹਣਿਆਂ ਤੂੰ ਉਹੀ ਸਰੀਰ, ਓਹੋ ਮਨ, ਓਹੋ ਜੋਤ ਹੈਂ ਤੂੰ ਤਰੁੱਠ ਉਸੇ ਹੀ ਵਾਂਙ ਚਰਨ ਸ਼ਰਣ ਦਾ ਦਾਨ ਦੇ ਨਿਭ ਜਾਏ ਮੇਰੀ ਸਾਂਝ ਤੇਰਾ ਸਿੱਖ ਅਖਵਾਣ ਦੀ ਹੇ ਗੁਰੂ ਅੰਗਦ ... Read More »
ਪੰਜ ਤੱਤ/Panj Tat
ਪਿਆਰ ਸਮਰਪਣ ਅੱਥਰੂ ਉਡੀਕ ਤੇ ਛਾਂ ਇਹ ਨੇ ਉਹਨਾਂ ਪੰਜਾਂ ਤੱਤਾਂ ਦੇ ਨਾਂ ਜਿਹਨਾਂ ਤੋਂ ਬਣਦੀ ਹੈ ਧੀ ਭੈਣ ਪਤਨੀ ਮਹਿਬੂਬਾ ਤੇ ਮਾਂ | Read More »