ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ >> Short Stories ਮਿੰਨੀ ਕਹਾਣੀਆਂ (page 10)

Category Archives: Short Stories ਮਿੰਨੀ ਕਹਾਣੀਆਂ

Feed Subscription

ਮਿੰਨੀ ਕਹਾਣੀਆਂ, Short Stories, Swaal, Question, Minni kahani, Minni kahaniaan

ਵਧਾਈ

ਚਿਲਮਣ ਨਾਂ ਦੇ ਖੁਸਰੇ ਨੇ ਜਦੋਂ ਨਿੱਕੇ ਬਾਲ ਨੂੰ ਗੋਦੀ ਚੁੱਕ ਕੇ ਲੋਰੀ ਦਿੰਦਿਆਂ ਵਿਹਡ਼ੇ ਵਿਚ ਗੇਡ਼ਾ ਲਾਇਆ ਤਾਂ ਬਾਲਕ ਦੀ ਮਾਂ ਦੇ ਹੰਝੂ ਵਹਿ ਤੁਰੇ। ਉਹ ਫੁੱਟਫੁੱਟ ਕੇ ਰੋਣ ਲੱਗੀ। ਕਈ ਮਹਿਮਾਨਾਂ ਨੂੰ ਅਟਪਟਾ ਜਿਹਾ ਲੱਗਾ। “ਇਹ ਤਾਂ ਸ਼ੁਭ ਦਿਹਾਡ਼ਾ! ਮਾਂ ਨੂੰ ਰੋਣਾ ਨਹੀਂ ਚਾਹੀਦਾ।” “ਐਸੇ ਮੌਕੇ ਤਾਂ ਬਦਸ਼ਗਨਾ ... Read More »

ਮਜ਼ਬੂਰੀ

ਸਰਦਾਰ ਲਸ਼ਕਰ ਸਿੰਘ ਨੇ ਜਿਉਂ ਹੀ ਸਕੂਟਰ ਫਾਰਮ ਨੂੰ ਮੋਡ਼ਿਆ ਤਾਂ ਅੰਬਾਂ ਦੇ ਬੂਟਿਆਂ ਨੂੰ ਗੋਡੀ ਕਰਦੇ ਚੁੰਨੂੰ ਤੇ ਗਾਮੀ ਦੇ ਚਿਹਰੇ ਆਸਵੰਦ ਜਹੇ ਹੋ ਗਏ। ਪਰ ਸਕੂਟਰ ਖਡ਼੍ਹਾ ਕਰ ਉਸ ਨੂੰ ਖਾਲੀ ਹੱਥ ਆਉਂਦਿਆਂ ਤਕ ਕੇ ਉਹ ਮੁਡ਼ ਹਿਰਾਸੇ ਗਏ। “ਰੋਟੀ ਤਾਂ ਯਾਰ ਹੁਣ ਵੀ ਨਹੀਂ ਆਈ।” ਗਾਮੀ ਨੇ ... Read More »

ਪਹੁੰਚਿਆ ਫਕੀਰ

ਇਕ ਕਮਰਾ ਕਹਿ ਲਓ ਜਾਂ ਨਿੱਕਾ ਘਰ। ਉੱਥੇ ਹੀ ਸੱਸ-ਸਹੁਰਾ। ਉੱਥੇ ਹੀ ਵੱਡੀ ਨਣਦ। ਉੱਥੇ ਹੀ ਨਿੱਕਾ ਦਿਓਰ। ਤੇ ਇੱਕ ਪਾਸੇ ਪਤੀ-ਪਤਨੀ ਦੀਆਂ ਦੋ ਮੰਜੀਆਂ। ਬਹੂ ਨੂੰ ਦੰਦਲਾਂ ਪੈਣ ਲੱਗੀਆਂ। ਪਲਾਂ ਵਿਚ ਹੀ ਹੱਥਾਂ ਪੈਰਾਂ ਵਿਚ ਹੋ ਜਾਇਆ ਕਰੇ। ਹੱਥਾਂ ਦੀਆਂ ਉਂਗਲਾਂ ਮੁਡ਼ ਜਾਇਆ ਕਰਨ। ਬੁੱਲ੍ਹਾਂ ਦਾ ਰੰਗ ਨੀਲਾ ਫਿਰ ... Read More »

ਬਦਲਦੇ ਮੌਸਮ

“ਤੁਸੀਂ? ਹੈੱਡਮਾਸਟਰ ਸਾਹਬ? ਧੰਨ ਭਾਗ। ਆਓ ਲੰਘ ਆਓ। ਓਏ ਛੋਟੇ! ਕੁਰਸੀ ਸਾਫ ਕਰ ਕੇ ਲਿਆ, ਇੱਥੇ ਮੇਰੇ ਕੋਲ।…ਹੁਣ ਦੱਸੋ ਕੀ ਲਵੋਗੇ? ਠੰਡਾ ਜਾਂ ਗਰਮ?”ਕਸ਼ਮੀਰੀ ਲਾਲ ਪ੍ਰਕਾਸ਼ਕ, ਹੈੱਡ ਮਾਸਟਰ ਸਾਹਿਬ ਦਾ ਸੁਆਗਤ ਕਰਦਿਆਂ ਕਹਿ ਰਹੇ ਸਨ। “ਮਿਹਰਬਾਨੀ। ਕਿਸੇ ਚੀਜ਼ ਦੀ ਲੋੜ ਨਹੀਂ।” ਹੈੱਡਮਾਸਟਰ ਸਾਹਿਬ ਨੇ ਜੁਆਬ ਦਿੱਤਾ, “ਇੱਧਰੋਂ ਲੰਘ ਰਿਹਾ ਸੀ। ... Read More »

ਜੂਠ ਸੁੱਚ

ਮੈਂ ਤੇ ਪਾਲੀ ਲਾਗਲੇ ਪਿੰਡ ਪ੍ਰਾਇਮਰੀ ਸਕੂਲ ਵਿਚ ਪਡ਼੍ਹਨ ਜਾਇਆ ਕਰਦੇ। ਦੁਪਹਿਰੇ ਜਦੋਂ ਅਸੀਂ ਇੱਕਠੇ ਰੋਟੀ ਖਾਂਦੇ ਤਾਂ ਉਹ ਤਾਂ ਮੈਥੋਂ ਅਚਾਰ ਜਾਂ ਸੁੱਕੀ ਸਬਜ਼ੀ ਮੰਗ ਲੈਂਦੀ, ਪਰ ਮੈਂ ਉਸ ਕੋਲੋਂ ਕਦੇ ਵੀ ਅਚਾਰ ਜਾਂ ਸਬਜ਼ੀ ਨਾ ਲੈਂਦਾ। ਉਹ ਕਦੇ ਕਦੇ ਮੇਰੇ ਦਿਲ ਦੀ ਗੱਲ ਬੁੱਝਦੀ ਹੋਈ ਕਹਿੰਦੀ, “ਕੀ ਗੱਲ? ... Read More »

ਪੈਨਸ਼ਨ

ਤਿੰਨ ਸਾਲ ਹੋ ਗਏ ਸੀ ਛਿੰਦੋ ਨੂੰ ਵਿਧਵਾ ਪੈਨਸ਼ਨ ਲਈ ਬੈਂਕ ਦੇ ਗੇਡ਼ੇ ਕੱਟਦੀ ਨੂੰ, ਅਜੇ ਇਕ ਵੀ ਪੈਨਸ਼ਨ ਨਹੀਂ ਮਿਲੀ ਸੀ। ਅੱਜ ਫਿਰ ਉਹ ਬੈਂਕ ਵਿਚ ਵਡ਼ੀ ਹੀ ਸੀ ਕਿ ਉਸ ਨੂੰ ਮੁਹੱਲੇ ਦੇ ਠੇਕੇਦਾਰ ਦੀ ਪਤਨੀ ਮਿਲ ਪਈ। ਭਾਵੇਂ ਦੋਨੋਂ ਇਕ ਹੀ ਮੁਹੱਲੇ ਦੇ ਵਿਚ ਰਹਿੰਦੀਆਂ ਸਨ, ਪਰ ... Read More »

ਰੁੱਸੀਆਂ ਆਂਦਰਾਂ

ਲੰਮੇ ਸਮੇਂ ਤੋਂ ਬਾਅਦ ਘਰ ਦੇ ਸਾਰੇ ਜੀਅ, ਦੋ ਭੈਣਾ ਤੇ ਤਿੰਨ ਭਰਾ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਏ। ਮਾਹੌਲ ਬਡ਼ਾ ਗਮਗੀਨ ਤੇ ਸੰਜੀਦਾ ਸੀ। ਖਾਮੋਸ਼ੀ ਨੂੰ ਤੋਡ਼ਦਿਆਂ ਵੱਡੀ ਭੈਣ ਤਰੁਣਾ ਨੇ ਕਿਹਾ, “ਵੀਰੇ! ਯਾਦ ਐ? ਛੋਟੇ ਹੁੰਦੇ ਲੁਕਣਮੀਚੀ ਖੇਡਦਿਆਂ ਮੈਂ ਉਸ ਅਲਮਾਰੀ ‘ਤੇ ਚਡ਼੍ਹ ਕੇ ਲੁਕ ਗਈ ਤੇ ਫਿਰ ਉੱਥੇ ... Read More »

ਕ…ਕੀ…ਈ…?

ਨੂੰਹ ਦੇ ਹੱਥ ਵਿੱਚੋਂ ਕੱਚ ਦੇ ਭਾਂਡਿਆਂ ਵਾਲੀ ਟ੍ਰੇਅ ਡਿੱਗ ਪਈ। ਕਸੂਰ ਉਸ ਦਾ ਨਹੀਂ ਸੀ। ਚਿੱਟੇ ਮਾਰਬਲ ਦੇ ਫਰਸ਼ ਉੱਤੇ ਡੁੱਲ੍ਹਿਆ ਪਾਣੀ ਉਸ ਦੀ ਨਜ਼ਰੀਂ ਨਹੀਂ ਸੀ ਪਿਆ। ਪੈਰ ਤਿਲਕ ਗਿਆ। ਆਪ ਤਾਂ ਕਿਸੇ ਤਰ੍ਹਾਂ ਸੰਭਲ ਗਈ, ਪਰ ਟ੍ਰੇਅ ਡਿੱਗ ਪਈ। ਕੱਚ ਦੇ ਦੋ ਗਲਾਸ ਅਤੇ ਦੋ ਪਲੇਟਾਂ ਟੁੱਟ ... Read More »

ਪ੍ਰਤਾਪ

“ਬਾਬੇ ਨਿੰਮੇ ਨੇ ਮਣਾ ਲਿਆ ਫੇਰ ਕੱਲ੍ਹ ਬਾਬੇ ਰਵੀਦਾਸ ਦਾ ਜਨਮ ਦਿਨ?” ਗਲੀ ਵਿਚ ਤੁਰੇ ਆਉਂਦੇ ਜ਼ੋਰੇ ਨੰਬਰਦਾਰ ਨੇ ਆਪਣੇ ਬੂਹੇ ਅੱਗੇ ਗਲੀ ਵਿਚ ਖੁੰਢ ਉੱਤੇ ਬੈਠੇ ਨਿੰਮੇ ਮੋਚੀ ਨੂੰ ਸਰਸਰੀ ਪੁੱਛਿਆ। ਨਿੰਮਾਂ ਪਹਿਲਾਂ ਸੇਪੀ ’ਤੇ ਸਾਰੇ ਪਿੰਡ ਦੀਆਂ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਹੁਣ ਉਹਦੇ ਪੁੱਤ ਤੇ ਪੋਤਰੇ ... Read More »

ਅਹਿਸਾਨ

“ਲੈ ਬਈ ਬਾਪੂ! ਹੁਣ ਬਣ ਗਿਆ ਨੌਕਰੀ ਦਾ ਜੁਗਾਡ਼…ਬਡ਼ੇ ਸਾਲਾਂ ਦੀ ਖੱਜਲ ਖੁਆਰੀ ਮੁੱਕੀ।” ਬਿੱਟੂ ਨੇ ਆਪਣੇ ਸਾਰੇ ਸਰਟੀਫਿਕੇਟਾਂ ਨੂੰ ਅਟੈਚੀਕੇਸ ਵਿਚ ਸੰਭਾਲਦਿਆਂ ਆਪਣੇ ਬਾਪੂ ਨੂੰ ਖੁਸ਼ੀ ਖੁਸ਼ੀ ਦਸਦਿਆਂ ਆਖਿਆ। ਇੰਜ ਲਗਦਾ ਸੀ, ਜਿਵੇਂ ਉਸ ਕੋਲੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ। “ਪੁੱਤ, ਇਹੋ ਜਿਹਾ ਜੁਗਾਡ਼ ਕਿੱਥੋਂ ਬਣ ਗਿਆ?” ਦਿਲਾਵਰ ... Read More »

Scroll To Top
Skip to toolbar