ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ >> Short Stories ਮਿੰਨੀ ਕਹਾਣੀਆਂ (page 3)

Category Archives: Short Stories ਮਿੰਨੀ ਕਹਾਣੀਆਂ

Feed Subscription

ਮਿੰਨੀ ਕਹਾਣੀਆਂ, Short Stories, Swaal, Question, Minni kahani, Minni kahaniaan

ਪਿਤਾ-ਪ੍ਰੇਮ

ਬੇਟੇ ਨੇ ਉਹਨਾਂ ਨੂੰ ਸਾਬਨ ਨਾਲ ਨੁਹਾਇਆ। ਕਪੜੇ ਬਦਲੇ। ਨੂੰਹ ਨੇ ਨਾਸ਼ਤੇ ਵਿਚ ਕੜਾਹ ਤੇ ਦੁੱਧ ਦਿੱਤਾ। ਤਦ ਉਹਨਾਂ ਦੀ ਸਮਝ ਵਿਚ ਆਇਆ ਕਿ ਅੱਜ ਪੈਨਸ਼ਨ ਮਿਲਣ ਦਾ ਦਿਨ ਹੈ। ਹੱਟਾ ਕੱਟਾ ਪੁੱਤਰ ਉਹਨਾਂ ਨੂੰ ਬਾਹਾਂ ਵਿਚ ਚੁੱਕ ਕੇ ਪੈਨਸ਼ਨ ਖਿੜਕੀ ਤਕ ਲੈ ਗਿਆ। ਫਾਰਮ ਉੱਤੇ ਉਹਨਾਂ ਦੇ ਨਾਂ ਸਾਹਮਣੇ ... Read More »

ਰਾਜਾ ਨੰਗਾ ਹੈ

ਰਾਜੇ ਨੇ ਆਪਣੇ ਮਤਹਿਤਾਂ ਨੂੰ ਬੁਲਾ ਕੇ ਕਿਹਾ, “ਮੇਰੇ ਬਜ਼ੁਰਗ ਤੇ ਮੈਂ ਹਰ ਸਾਲ ਖਜ਼ਾਨੇ ਵਿੱਚੋਂ ਕਾਫੀ ਰਕਮ ਗਰੀਬਾਂ ਅਤੇ ਪਿਛੜੇ ਇਲਾਕੇ ਦੇ ਲੋਕਾਂ ਦੇ ਕਲਿਆਣ ਲਈ ਦਿੰਦੇ ਆਏ ਹਾਂ। ਮੈਂ ਇਕ ਦਿਨ ਪਿਛੜੇ ਇਲਾਕੇ ਵਿਚ ਜਾ ਕੇ ਦੇਖਣਾ ਚਾਹੁਂਦਾ ਹਾਂ ਕਿ ਤੁਸੀਂ ਅੱਜ ਤਕ ਕੀ ਕੀਤਾ ਹੈ।” ਮਤਹਿਤਾਂ ਵਿਚ ... Read More »

ਡੰਗ

ਰਾਤ ਦੀ ਉਨੀਂਦੀ, ਥੱਕੀ-ਹਾਰੀ ਰੇਸ਼ਮਾ ਕੋਠੇ ਦੀ ਖਿੜਕੀ ਵਿਚ ਬੈਠਕੇ ਸੜਕ ਉੱਤੇ ਆਉਣ ਜਾਣ ਵਾਲਿਆਂ ਨੂੰ ਦੇਖ ਰਹੀ ਸੀ। ਤਦ ਹੀ ਉਹਦੀ ਨਿਗਾਹ ਸਾਹਮਣੇ ਮਕਾਨ ਵਿਚ ਰਹਿਣ ਵਾਲੇ ਗੋਪਾਲ ਉੱਤੇ ਪਈ। ਨੋਟ ਗਿਣਨ ਤੋਂ ਬਾਦ ਸੰਤੁਸ਼ਟ ਹੁੰਦੇ ਹੋਏ ਗੋਪਾਲ ਨੇ ਆਪਣੀ ਗਾਂ ਦੀ ਵੱਛੀ ਦੀ ਰੱਸੀ ਖਰੀਦਦਾਰ ਦੇ ਹੱਥ ਫੜਾ ... Read More »

ਪੱਧਰ

“ਸਰ, ਹੁਣ ਤਾਂ ਤੁਸੀਂ ਮੇਰਾ ਕੇਸ ਸਮਝ ਹੀ ਗਏ ਹੋਵੋਂਗੇ?” “ਹਾਂ।” ਉਹ ਐਨਕ ਦੇ ਪਿੱਛੋਂ ਨਜ਼ਰਾਂ ਨੀਵੀਆਂ ਕਰ ਫਾਈਲ ਉੱਪਰ ਕੁਝ ਲਿਖਦੇ ਹੋਏ ਬੋਲੇ। “ਸਰ, ਸੱਚਮੁਚ ਹੀ ਮੈਂ ਬਹੁਤ ਪਰੇਸ਼ਾਨ ਹਾਂ।” “ਫਿਰ?” “ਪਲੀਜ!…ਹੈਲਪ ਮੀ ਸਰ!” ਉਹ ਕੁਝ ਨਹੀਂ ਬੋਲੇ। ਫਾਈਲ ਵਿਚ ਕੁਝ ਲਿਖਦੇ ਰਹੇ। ਉਹ ਉਹਨਾਂ ਸਾਹਮਣੇ ਖਡ਼ਾ ਸੀ। “ਜੋ ... Read More »

ਪਰਛਾਵੇਂ

ਤਿੰਨੋਂ ਮੇਜ ਉੱਤੇ ਰੱਖੀ ਪਲੇਟ ਵਿੱਚੋਂ ਕਾਜੂ ਤੇ ਨਮਕੀਨ ਖਾਂਦੇ ਜਾ ਰਹੇ ਸਨ। ਤੇ ਹੱਥ ਵਿਚ ਫਡ਼ੇ ਸ਼ਾਨਦਾਰ ਗਲਾਸਾਂ ਵਿਚ ਭਰੀ ਮਹਿੰਗੀ ਸ਼ਰਾਬ ਪੀ ਰਹੇ ਸਨ। ਅੱਧੀ ਤੋਂ ਜ਼ਿਆਦਾ ਖਾਲੀ ਬੋਤਲ ਮੇਜ ਦੇ ਖੂੰਜੇ ਵਿਚ ਪਈ ਸੀ। ਰਾਤ ਗਹਿਰਾ ਰਹੀ ਸੀ ਤੇ ਨਾਲ ਨਾਲ ਤਿੰਨਾਂ ਦਾ ਨਸ਼ਾ ਵੀ। “ਫਿਰ?” ਨੇਤਾ ... Read More »

ਮਿਹਨਤ

“ਗੁੱਡ ਮਾਰਨਿੰਗ ਸਰ!” ਉਹ ਚੌਂਕ ਗਏ। ਬਿਸਕੁਟ ਖਾਣ ਲਈ ਉੱਠਿਆ ਹੱਥ, ਜਿੱਥੇ ਸੀ ਉੱਥੇ ਹੀ ਰਹਿ ਗਿਆ, “ਮਾਰਨਿੰਗ!” “ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ ਸਰ!” ਸਾਹਮਮੇ ਖਡ਼ਾ ਨੌਜਵਾਨ ਬੋਲਿਆ। ਉਹਨਾਂ ਦੇਖਿਆ–ਦੋ ਸਟਾਰ ਲਾਈ ਤੇ ਹੱਥ ਵਿਚ ਕੈਪ ਫਡ਼ੀ ਇਕ ਨੌਜਵਾਨ ਪੁਲਿਸ ਦੀ ਵਰਦੀ ਪਾਈ ਖਡ਼ਾ ਹੈ। ਕੌਣ ਹੈ? ਦਿਮਾਗ ਉੱਤੇ ਜ਼ੋਰ ... Read More »

ਜ਼ਰੂਰਤ

ਉਹ ਅੰਦਰ ਹੀ ਅੰਦਰ ਸੁਲਗ ਰਿਹਾ ਹੈ। ਕਰੇ ਵੀ ਤਾਂ ਕੀ ਕਰੇ…ਪਿਓ ਨੂੰ ਕੁਝ ਕਰ ਨਹੀਂ ਸਕਦਾ…ਕੁਝ ਕਹਿ ਵੀ ਨਹੀਂ ਸਕਦਾ…ਬਸ, ਸੁਲਗ ਰਿਹਾ ਹੈ…ਸੁਲਗਦਾ ਹੀ ਜਾ ਰਿਹਾ ਹੈ। “ਕੀ ਲੋਡ਼ ਐ ਨਿੱਕੀ ਨੂੰ ਨੌਕਰੀ ਕਰਾਉਣ ਦੀ?” ਉਹ ਆਪਣੀ ਛੋਟੀ ਭੈਣ ਨੂੰ ਨਿੱਕੀ ਹੀ ਕਹਿੰਦਾ ਹੈ, ਬਚਪਨ ਤੋਂ। “ਕਿਉਂ?” “ਤੁਸੀਂ ਤਾਂ ... Read More »

ਅਪਮਾਨ

“ਮੈਂ ਦੇਖ ਰਹੀ ਆਂ ਰੀਟਾ, ਸਵੇਰ ਦੀ ਤੂੰ ਕੁਝ ਉਖਡ਼ੀ ਉਖਡ਼ੀ ਐਂ। ਗੱਲ ਗੱਲ ਤੇ ਵੱਢਣ ਨੂੰ ਆਉਨੀ ਐਂ। ਆਖਰ ਇਹ ਖਿੱਝ ਤੇ ਗੁੱਸਾ ਕਿਉਂ?” “ਮੰਮੀ! ਉਹ ਵਿੱਕੀ ਦੀ ਚਿੱਠੀ ਆਈ ਐ।” “ਕਿਹਡ਼ਾ ਵਿੱਕੀ?” “ਉਹੀ ਖੰਨਾ ਅੰਕਲ ਦਾ ਭਾਣਜਾ, ਜਿਹਡ਼ਾ ਪਡ਼੍ਹਨ ਲਈ ਇੱਥੇ ਆਇਆ ਸੀ ਤੇ ਪਡ਼੍ਹਾਈ ਵਿੱਚੇ ਈ ਛੱਡ ... Read More »

ਨਜ਼ਰੀਆ

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਸਾਲਾ ਬੱਚਾ ਖਚਾਖਚ ਭਰੇ ਸਿਨਮਾ ਹਾਲ ਦੀ ਬਾਲਕਨੀ ਦੀ ਰੇਲਿੰਗ ਉੱਤੇ ਝੁਕ ਕੇ ਹੇਠਾਂ ਦੇਖ ਰਿਹਾ ਸੀ। “ਇਸ ਤਰ੍ਹਾਂ ਨਾ ਝੁਕ ਬੇਟੇ, ਥੱਲੇ ਡਿੱਗ ਪਏਂਗਾ।” ਪਿਤਾ ਨੇ ਪੁੱਤਰ ਨੂੰ ਸਮਝਾਇਆ। ਪਰ ਮੁੰਡਾ ਨਹੀਂ ਮੰਨਿਆਂ। ਹੇਠਾਂ ਹਾਲ ਵਿਚ ਬੈਠੇ ਦਰਸ਼ਕਾਂ ਵੱਲ ਹੋਰ ਝੁਕ ਕੇ ਦੇਖਣ ... Read More »

ਪ੍ਰਦੂਸ਼ਨ

ਮਗਰਮੱਛ ਦੇ ਮੂੰਹ ਵਾਂਗ ਪਾਟੇ ਪੁਰਾਣੇ ਬੂਟਾਂ ਨੂੰ ਸਡ਼ਕ ਕਿਨਾਰੇ ਬੈਠੇ ਮੋਚੀ ਤੋਂ ਸਿਲਵਾਉਣ ਲਈ ਮੈਂ ਮਜ਼ਬੂਰ ਹੋ ਗਿਆ। ਟੁੱਟੇ ਖਡ਼ਕਦੇ ਸਾਇਕਲ ਨੂੰ ਸਡ਼ਕ ਕਿਨਾਰੇ ਖਡ਼ਾ ਕਰ ਮੈਂ ਬੂਟ ਮੋਚੀ ਦੇ ਸਪੁਰਦ ਕਰ ਦਿੱਤੇ ਤੇ ਇਕ ਪਾਸੇ ਖਡ਼ਾ ਹੋ ਗਿਆ। ਉਹ ਸਡ਼ਕ ਕੁਡ਼ੀਆਂ ਦੇ ਹਾਈ ਸਕੂਲ ਨੂੰ ਜਾਂਦੀ ਸੀ। ਤੇਰ੍ਹਾਂ ... Read More »

Scroll To Top
Skip to toolbar