ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ >> Short Stories ਮਿੰਨੀ ਕਹਾਣੀਆਂ (page 4)

Category Archives: Short Stories ਮਿੰਨੀ ਕਹਾਣੀਆਂ

Feed Subscription

ਮਿੰਨੀ ਕਹਾਣੀਆਂ, Short Stories, Swaal, Question, Minni kahani, Minni kahaniaan

ਫਲ

“ਮਾਂ ਜੀ ਨੇ ਸਵੇਰ ਦਾ ਕੁਝ ਨਹੀਂ ਖਾਧਾ, ਇਨ੍ਹਾਂ ਨੂੰ ਵੀ ਕੁਝ ਦਿਓ।” ਲੰਮੇਂ ਸਫਰ ਦੇ ਸਾਥੀ ਮੁਸਾਫਰ ਦੇ ਨਾਤੇ ਮੈਂ ਆਪਣੀ ਚਿੰਤਾ ਪ੍ਰਗਟਾਈ। “ਮਾਂ ਸਫਰ ’ਚ ਅੰਨ ਗ੍ਰਹਿਣ ਨਹੀਂ ਕਰਦੀ।” ਉਹਨਾਂ ਨੇ ਦੱਸਿਆ। “ਕੁਝ ਫਲ-ਫੁਲ ਈ ਲੈ ਦਿਓ।” ਮੈਂ ਸੁਝਾਇਆ। ਪਤਾ ਨਹੀਂ ਪੁੱਤਰ ਨੇ ਢੰਗ ਨਾਲ ਸੁਣਿਆ ਜਾਂ ਨਹੀਂ, ... Read More »

ਵੱਡਾ ਦਿਨ

“ਹੈਲੋ! ਹੈਲੋ !…ਕੌਣ ? ਕਮਾਲ ਹੀ ਹੋਗੀ ਅੱਜ ਤਾਂ। ਅੱਜ ਤਾਂ ਬਈ ਵੱਡਾ ਦਿਨ ਚੜਿਐ !…ਤੈਨੂੰ ਕਿਵੇਂ ਯਾਦ ਆਗੀ…ਨਾਲੇ ਇੱਕੋ ਸ਼ਹਿਰ ਵਿਚ ਰਹਿਨੇ ਆਂ…ਹਾਂ, ਹਾਂ ਇਸ ਤਰ੍ਹਾਂ ਹੀ ਹੁੰਦਾ ਹੈ… ਬੱਚਿਆਂ ਨੂੰ ਸੈੱਟ ਕਰਨਾ ਕਿਹੜਾ ਸੌਖਾ ਹੈ ਅੱਜਕਲ… ਰਾਜੀਵ ਠੀਕ ਹੈ…ਅੱਛਾ, ਉਹ ਵੀ ਅਮਰੀਕਾ ਚਲਾ ਗਿਐ…ਆਹੋ, ਆਹੋ ! ਦੇਵ ਦਾ ... Read More »

ਅੰਨ੍ਹੀ-ਬੋਲੀ ਵੋਟ

ਵੋਟਾਂ ਦਾ ਦਿਨ ਸੀ। ਹਰ ਇਕ ਪਾਰਟੀ ਦੇ ਕਾਰਜਕਰਤਾ ਵੱਧ ਤੋਂ ਵੱਧ ਵੋਟਾਂ ਲੈ ਆਉਣ ਦੀ ਕੋਸ਼ਿਸ਼ ਵਿਚ ਸਨ। “ਅੰਮਾਂ! ਤਿਆਰ ਹੋ ਜਾ, ਕਾਰ ਆਈ ਖੜੀ ਐ।” ਇਕ ਕਾਰਜਕਰਤਾ ਵੋਟਾਂ ਨੂੰ ਇਕੱਠਾ ਕਰਦਾ ਇਕ ਬੁੱਢੀ ਮਾਈ ਨੂੰ ਆਖਦਾ ਹੈ। “ਕਾਰ ’ਤੇ ਲਿਜਾਏਂਗਾ!” ਅੰਮਾਂ ਦੇ ਚਿਹਰੇ ਉੱਤੇ ਹੈਰਾਨੀ ਤੇ ਅੱਖਾਂ ਵਿਚ ... Read More »

ਸਬੰਧ

ਕਿਸ਼ੋਰ ਦੇ ਘਰੋਂ ਮੁੜਦਿਆਂ ਹਨੇਰਾ ਹੋ ਗਿਆ। ਕਦੇ ਕਦੇ ਮਿਲਣ ਹੁੰਦਾ ਹੈ ਤੇ ਫਿਰ ਅਜੋਕੇ ਮਾਹੌਲ ਤੇ ਗੱਲ ਚੱਲ ਪਈ ਤਾਂ ਟਾਈਮ ਟੱਪਦੇ ਪਤਾ ਹੀ ਨਾ ਚੱਲਿਆ। ਸੀ. ਆਰ. ਪੀ. ਦੇ ਜੁਆਨਾਂ ਦੀ ਚੌਕੀ ਕੋਲ ਪਹੁੰਚਦਿਆਂ ਹੀ ਵਿਸਲਾਂ ਸੁਣਾਈ ਦਿੱਤੀਆਂ। ਸਕੂਟਰਾਂ, ਕਾਰਾਂ ਨੂੰ ਰੋਕ ਕੇ ਤਲਾਸ਼ੀ ਹੋ ਰਹੀ ਸੀ। ਮੈਂ ... Read More »

ਅਰਜ਼ੀ

“ਕਰ ਆਓ ਪਤਾ ਆਪਣੇ ਕੰਮ ਦਾ, ਨਾਲੇ ਭਾਅ ਜੀ ਨੂੰ ਚੇਅਰਮੈਨੀ ਵੀ ਮਿਲ ਗਈ ਐ, ਵਧਾਈ ਦੇ ਆਓ ਬਹਾਨੇ ਸਿਰ।” ਪਤਨੀ ਨੇ ਰੋਜ਼ਾਨਾ ਵਾਂਗ ਆਪਣੀ ਗੱਲ ਦੁਹਰਾਈ। ਪਹਿਲਾਂ ਤਾਂ ਉਹ ਕਹਿ ਛੱਡਦਾ,‘ ਦੇਖ! ਜੇਕਰ ਕੰਮ ਹੋਣਾ ਹੋਵੇਗਾ ਤਾਂ ਸਰਦੂਲ ਸਿੰਘ ਹੋਰੀਂ ਖੁਦ ਹੀ ਇਤਲਾਹ ਦੇ ਦੇਣਗੇ। ਪੰਜੀ-ਸੱਤੀਂ ਦਿਨੀਂ ਮੁਲਾਕਾਤ ਹੋ ... Read More »

ਬਦਲਦੀ ਸੋਚ

ਨਸੀਬੋ ਨੇ ਮਾਲਕਣ ਵੱਲੋਂ ਦਿੱਤੇ ਪੈਸਿਆਂ ਨੂੰ ਇਕ ਵਾਰ ਫੇਰ ਗਿਣਿਆ ਤੇ ਬੋਲੀ, “ ਚਾਰ ਸੌ ਦੀ ਥਾਂ ਸਿਰਫ ਤਿੰਨ ਸੌ ਚਾਲ੍ਹੀ…ਬੀਬੀ ਜੀ ਪੈਸੇ ਘੱਟ ਕਿਉਂ ਦੇ ਰਹੇ ਹੋ? ਮੈਂ ਤਾਂ ਪੂਰਾ ਮਹੀਨਾ ਕੰਮ ਕੀਤੈ…ਬਮਾਰ-ਛਮਾਰ ਹੋ ਜਾਏ ਤਾਂ ਉਹ ਵੱਸ ਦੀ ਗੱਲ ਨਹੀਂ ਨਾ…ਐਵੇਂ ਨਾ ਕਰੋ…ਮੈਂ ਕੁੜੀ ਦਾ ਦਾਖਲਾ ਭਰਨੈ…।” ... Read More »

ਉਪਾਅ

“ਭੈਣ ਜੀ, ਕੁਝ ਸੁਣਿਆ ਜੇ…?” ਦਰਾਣੀ ਨੇ ਜਠਾਣੀ ਨੂੰ ਸੰਬੋਧਿਤ ਹੁੰਦਿਆਂ ਦੱਸਣ ਵਾਲੇ ਰੌਅ ਵਿਚ ਪੁੱਛਦਿਆਂ ਕਿਹਾ। “ਕੀ ਕੋਈ ਖਾਸ ਗੱਲ ਹੋ ਗੀ?…ਅੱਜ ਤਾਂ ਸਵੇਰ ਦਾ ਚੌਂਕੇ ’ਚੋਂ ਨਿਕਲ ਹੀ ਨਹੀਂ ਹੋਇਆ…ਸੁੱਖ ਨਾਲ ਵੀਰ ਆਇਐ।” ਦਰਾਣੀ ਵੱਲ ਉਤਸੁਕਤਾ ਨਾਲ ਵੇਖਦਿਆਂ ਜਠਾਣੀ ਨੇ ਕਿਹਾ। “ਬਾਜਵਿਆਂ ਦੀ ਦਰਸ਼ਨਾਂ ਨੇ ਆਪਣੀ ਸੱਸ ਕੁੱਟ ... Read More »

ਮੌਕਾ-ਪ੍ਰਸਤੀ

ਝੋਨੇ ਦੀ ਸਾਂਭ-ਸੰਭਾਲ ਪਿੱਛੋਂ ਅਰਜਨ ਸਿੰਘ ਨੇ ਆੜ੍ਹਤੀ ਬਿਸ਼ੇਸ਼ਰ ਮੱਲ ਨੂੰ ਆਣ ਫ਼ਤਹਿ ਬੁਲਾਈ। ਬਿਸ਼ੇਸ਼ਰ ਮੱਲ ਨੇ ਅਰਜਨ ਸਿੰਘ ਨੂੰ ‘ਜੀ ਆਇਆਂ ਨੂੰ’ ਆਖਦਿਆਂ ਆਪਣੇ ਕਰਿੰਦੇ ਨੂੰ ਪਾਣੀ ਪਿਆਉਣ ਦਾ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਕਿ ਅਰਜਨ ਸਿੰਘ ਕੋਈ ਗੱਲ ਕਰਦਾ, ਆੜਤੀ ਉਲ੍ਹਾਮੇ ਜਿਹੇ ਨਾਲ ਬੋਲਿਆ, “ਵੇਖ ਲਾ ਭਾਊ, ਐਤਕੀਂ ... Read More »

ਵਰਦੀ

ਹਵੇਲੀ ਅੱਗੇ ਬੈਠਾ ਸਰਪੰਚ ਆਪਣੇ ਹਮੈਤੀਆਂ ਨਾਲ ਮਾਮਲੇ ਨਜਿੱਠਣ ਸਬੰਧੀ ਸਲਾਹ-ਮਸ਼ਵਰਾ ਕਰ ਰਿਹਾ ਸੀ। ਉਹਨਾਂ ਦੇ ਕੋਲ ਹੀ ਰੰਗਰੂਟੀ ਕਰ ਕੇ ਛੁੱਟੀ ਆਇਆ ਸਰਪੰਚ ਦਾ ਮੁੰਡਾ ਆਪਣੀ ਵਰਦੀ ਕਸੀ ਮਿੱਤਰ ਮੰਡਲੀ ਵਿਚ ਬੈਠਾ ਚਟਕਾਰੇ ਲੈ ਲੈ ਕੇ ਰੰਗਰੂਟੀ ਦੀਆਂ ਗੱਲਾਂ ਸੁਣਾ ਰਿਹਾ ਸੀ। ਇਤਨੇ ਨੂੰ ਪਿੰਡ ਛੁੱਟੀ ਆਇਆ ਸੂਬੇਦਾਰ ਨਿਸ਼ਾਨ ... Read More »

ਮੂਕ ਸ਼ਬਦਾਂ ਦੀ ਵਾਪਸੀ

ਦਲਜੀਤ ਨੂੰ ਵਿਆਹ-ਸ਼ਾਦੀਆਂ ਦਾ ਰੌਲਾ-ਰੱਪਾ ਚੰਗਾ ਨਹੀਂ ਸੀ ਲਗਦਾ। ਪਰ ਅੱਜ ਉਸ ਦਾ ਜੀਅ ਲੱਗਾ ਹੋਇਆ ਸੀ। ਪਰੀਆਂ ਵਰਗੀ ਇਕ ਤੀਵੀਂ ਕੁਝ ਇਸ ਅਦਾ ਨਾਲ ‘ਛਣ-ਛਣ’ ਕਰਦੀ ਫਿਰਦੀ ਸੀ ਕਿ ਹਰ ਇਕ ਦੇ ਦਿਲ ਨੂੰ ਜ਼ਖ਼ਮੀ ਕਰ ਸਕਦੀ ਸੀ। ਪਰ ‘ਹਰ ਇਕ’ ਨਾਲ ਦਲਜੀਤ ਨੂੰ ਕੀ ਮਤਲਬ? ਉਹ ਤਾਂ ਖੁਦ ... Read More »

Scroll To Top
Skip to toolbar