ਸਿਕਦਾ ਸਿਕਦਾ ਵੱਛਾ ਛੁਟਿਆ ਧਾ ਅੰਮੀ ਵਲ ਆਇਆ । ਅੰਮੀਂ ਉਸ ਤੋਂ ਵੱਧ ਪਿਆਰੇ ਤਰੁਠ ਤਰੁਠ ਲਾਡ ਲਡਾਇਆ । ਸਿਕਦੀ ਨਦੀ ਜਾਲ ਜੱਫਰਾਂ ਜਦ ਸ਼ਹੁ ਸਾਗਰ ਪਹੁੰਚੀ ਉਸ ਤੋਂ ਵੱਧ ਪਯਾਰ ਵਿਚ ਪ੍ਰੀਤਮ ਮਿਲਨ ਅਗਾਹਾਂ ਧਾਇਆ । Read More »
Category Archives: Matak Hulare ਮਟਕ ਹੁਲਾਰੇ
Feed Subscriptionਫੁਹਾਰਾ/Fuhara
ਮੂੰਹ ਅੱਡੀ ਅਰਸ਼ਾਂ ਵਲ ਤਕੀਏ (ਇਕ) ਬੂੰਦ ਨ ਕੋਈ ਪਾਵੇ, ਜਦੋਂ ਅਸਾਂ ਵਿਚ ਆ ਗਿਆ ਕੋਈ ਆ ਉਹ ਛਹਿਬਰ ਲਾਵੇ,- ਤਦੋਂ ਅਸੀਂ ਹੋ ਦਾਤੇ ਵਸੀਏ ਠੰਢ ਸੁਹਾਵਾਂ ਵਾਲੇ,- ਕਿਧਰੋਂ, ਕੌਣ, ਕਦੋਂ, ਦਸ ਸਖੀਏ ! ਕਿਤ ਗੁਣ ਉਹ ਕੋਈ ਆਵੇ ? Read More »
ਮਹਿੰਦੀ/Mehandi
(ਸੱਜਣ ਦੇ ਹੱਥ ਲੱਗੀ ਹੋਈ) ਆਪੇ ਨੀ ਅੱਜ ਰਾਤ ਸੱਜਨ ਨੇ ਸਾਨੂੰ ਫੜ ਘੁਟ ਰਖਿਆ, ‘ਵਸਲ ਮਾਹੀ ਦਾ, ਮਿਹਰ ਮਾਹੀ ਦੀ’ ਅੱਜ ਅਸਾਂ ਨੇ ਲਖਿਆ,- ਜਿੰਦੜੀ ਸਾਡੀ ਅੰਗ ਸਮਾ ਲਈ ਵੇਖ ਵੇਖ ਖ਼ੁਸ਼ ਹੋਵੇ: ਕਿਓਂ ਸਹੀਓ ! ਕੋਈ ਸਵਾਦ ਸਜਨ ਨੇ ਛੁਹ ਸਾਡੀ ਦਾ ਬੀ ਚਖਿਆ ? Read More »
ਸ਼ਹੁ ਖਿੱਚਾਂ ਵਾਲੇ/Shuh Khicha Wale
‘ਅਸੀਂ ਸਿਕਦੇ, ਤੁਸੀਂ ਸਿਕਦੇ ਨਾਹੀਂ’ ਅਸਾਂ ਇਹ ਗਲ ਸੀ ਸਹੀ ਕੀਤੀ,- ਇਕ ਦਿਨ ਸਿਕਦਿਆਂ ਲੜ ਤੇਰੇ ਦੀ ਅਸਾਂ ਛੁਹ ਜੋ ਪ੍ਰਾਪਤ ਕੀਤੀ : ‘ਸਿੱਕਣ ਸਾਡਾ ਸੀ ਖਿੱਚ ਤੁਸਾਡੀ’ ਸਾਨੂੰ ਇਹ ਗਲ ਨਜ਼ਰੀਂ ਆਈ,- ਤੁਸੀਂ ਚੁੰਬਕ ਸ਼ਹੁ ਖਿੱਚਾਂ ਵਾਲੇ ਤੁਸਾਂ ਸਿੱਕ ਅਸਾਂ ਦਿਲ ਸੀਤੀ । Read More »
ਨੂਰ ਚਮਕਦਾ ਮੱਥਾ/Noor Chamkda Matha
ਅਰਸ਼ੀ ‘ਛੁਹ’ ਤੇਰੀ ਦੇ ਸਵਾਲੀ ਅਸੀਂ ਦਰ ਤੇਰੇ ਤੇ ਆਏ, ਡਰਦੇ ਡਰਦੇ, ਕੰਬਦੇ ਕੰਬਦੇ, ਅਸਾਂ ਗਿਣ ਗਿਣ ਕਦਮ ਰਖਾਏ, ਐਪਰ ਨੂਰ ਚਮਕਦਾ ਮੱਥਾ ਅਸਾਂ ਜਦੋਂ ਤੁਧੇ ਦਾ ਡਿੱਠਾ, ਛੁਹ ਬਖਸ਼ਣ ਦਾ ਸ਼ੌਕ ਤੁਸਾਂ ਵਿਚ ਸਾਨੂੰ ਡੁਲ੍ਹਦਾ ਨਜ਼ਰੀਂ ਆਏ । Read More »
ਚੜ੍ਹ ਚੱਕ ਤੇ ਚੱਕ ਘੁਮਾਨੀਆਂ/Char Chak te Chak Ghumaniya
ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਮਹੀਂਵਾਲ ਤੋਂ ਸਦਕੇ (ਪਈ) ਜਾਨੀਆਂ, ਮੈਂ ਤਾਂ ਬੱਦਲਾਂ ਨੂੰ ਫਰਸ਼ ਬਨਾਨੀਆਂ, ਉਤੇ ਨਾਚ ਰੰਗੀਲੜੇ ਪਾਨੀਆਂ, ਬਾਜੀ ਬਿਜਲੀ ਦੇ ਨਾਲ ਲਗਾਨੀਆਂ, ਖਿੜ ਖਿੜ ਹੱਸਨੀਆਂ ਓਨੂੰ ਸ਼ਰਮਾਨੀਆਂ, ਤਾਰੇ ਕੇਸਾਂ ਦੇ ਵਿਚ ਗੁੰਦਾਨੀਆਂ, ਚੰਦ ਮੱਥੇ ਤੇ ਚਾ ਲਟਕਾਨੀਆਂ, ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ, ਮੀਂਹ ਕਿਰਨਾਂ ਦਾ ਪਈ ਵਸਾਨੀਆਂ, ... Read More »
ਮੇਰੀ ਜਿੰਦੇ/Meri Jinde
ਤੇਰਾ ਥਾਉਂ ਕਿਸੇ ਨਦੀ ਦੇ ਕਿਨਾਰੇ ਤੇਰਾ ਥਾਉਂ ਕਿਸੇ ਜੰਗਲ ਬੇਲੇ, ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉੱਡਣਾ ਤੇ ਗਾਂਦਿਆਂ ਫਿਰਨ ਅਕੇਲੇ, ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ ਤੂੰ ਆਪੇ ‘ਆਪੇ’ ਨਾਲ ਖੇਲੇਂ, ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ ਤੇਰੇ ਚਾਰ ਚੁਫੇਰੇ ਝਮੇਲੇ । Read More »
ਅਨੰਤ ਦੀ ਛੁਹ/Anant di Chuh
ਹੇ ਅਨੰਤ ! ਇਕ ‘ਛੁਹ ਤੁਹਾਡੀ’ ਨੂੰ ਦਿਲ ਮੰਗਦਾ ਨਹਿੰ ਰਜਦਾ, ‘ਛੁਹ ਤੁਹਾਡੀ’ ਦਾ ਕਹਿਰ ਵਿਛੋੜਾ ਸੇਲੇ ਵਾਂਙੂ ਵਜਦਾ, ਚਸ਼ਮੇਂ ਨੂੰ ਜਿਉਂ ‘ਛੋਹ ਗ਼ੈਬ’ ਦੀ ਮਿਲੀ, ਪਿਆ ਨਿਤ ਖੇਡੇ, ‘ਛੁਹ ਅਪਣੀ’ ਦੀ ਗੋਦ ਖਿਡਾ ਤਿਉਂ- ਮਾਂ ਨੂੰ ਇਹ ਕੁਛ ਫਬਦਾ । Read More »
ਅਵਾਂਤੀ ਪੁਰੇ ਦੇ ਖੰਡਰ/Avaati Pure de Khandar
ਅਵਾਂਤੀਪੁਰਾ ਕੀ ਰਹਿ ਗਿਆ ਬਾਕੀ ਦੋ ਮੰਦਰਾਂ ਦੇ ਢੇਰ, ਬੀਤ ਚੁਕੀ ਸਭਯਤਾ ਦੇ ਖੰਡਰ ਦਸਦੇ ਸਮੇਂ ਦੇ ਫੇਰ, ਸਾਖੀ ਭਰ ਰਹੇ ਓਸ ਅੱਖ ਦੀ ਜਿਸ ਵਿਚ ਮੋਤੀਆਬਿੰਦ ਹੁਨਰ ਪਛਾਣਨ ਵਲੋਂ ਛਾਇਆ ਗੁਣ ਦੀ ਰਹੀ ਨ ਜਿੰਦ । ‘ਜੋਸ਼ ਮਜ੍ਹਬ’ ਤੇ ‘ਕਦਰ-ਹੁਨਰ’ ਦੀ ਰਹੀ ਨ ਠੀਕ ਤਮੀਜ਼, ਰਾਜ਼ੀ ਕਰਦੇ ਹੋਰਾਂ ਤਾਈਂ ... Read More »
ਉਡਾਰੂ ਪ੍ਰੀਤਮ ਨੂੰ ਅਥਰੂ/Udaru Pritum nu Athru
ਨੈਣਾਂ ਦੇ ਵਿਚ ਰੂੰ ਨ ਸੁਖਾਵੇ, ਅਸੀਂ ਨੈਣਾਂ ਵਾਸ ਵਸਾਏ, ਤੁਸੀਂ ਸੁਖਾਏ ਸਾਥੋਂ ਬਹੁਤੇ- ‘ਅਖ-ਪੁਤਲੀ’ ਨੇ ਅੰਕ ਸਮਾਏ ? ਤੁਸੀਂ ਉਡਾਰ ਟਿਕ ਬਹੋ ਨ ਪੁਤਲੀ, ਜਿਉਂ ਪੰਛੀ ਆਲ੍ਹਣਯੋਂ ਉੱਡੇ :- ਨੈਣਾਂ ਨੇ ਅਸੀਂ ਮਗਰ ਤੁਸਾਡੇ ਹੁਣ ਢੂੰਡਣ ਬਾਹਰ ਘਲਾਏ । Read More »