ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ >> Long Stories ਲੰਬੀਆਂ ਕਹਾਣੀਆਂ (page 20)

Category Archives: Long Stories ਲੰਬੀਆਂ ਕਹਾਣੀਆਂ

Feed Subscription

ਲੰਬੀਆਂ ਕਹਾਣੀਆਂ, Khaniaan, Khaniyan, long Stories

ਸੰਤੁਸ਼ਟੀ

ਦਰੱਖਤ ਦੀ ਛਾਂ ਹੇਠ ਲੇਟ ਕੇ ਖਰਬੂਜੇ ਵੇਚ ਰਹੇ ਬਜ਼ੁਰਗ ਨੂੰ ਇਕ ਆਦਮੀ ਨੇ ਪੁੱਛਿਆ, “ਖਰਬੂਜੇ ਕਿਸ ਭਾਅ ਵੇਚੇ ਜਾ ਰਹੇ ਨੇ?” ਬਜ਼ੁਰਗ ਨੇ ਲੇਟਿਆਂ ਹੀ ਉੱਤਰ ਦਿੱਤਾ, “ਪੰਜਾਹ ਪੈਸੇ ਦਾ ਇਕ ਐ, ਕੋਈ ਲੈ ਲਓ।” ਉਹ ਆਦਮੀ ਬਹੁਤ ਹੈਰਾਨ ਹੋਇਆ। ਉਸ ਨੇ ਬਜ਼ੁਰਗ ਨੂੰ ਕਿਹਾ, “ਤੁਹਾਨੂੰ ਇਕ ਸਲਾਹ ਦਿਆਂ। ... Read More »

ਸਟੇਟਸ

ਰਿੰਪਲ ਆਪਣੇ ਛੋਟੇ ਭਰਾ ਦੇ ਵਿਆਹ ਪਿੰਡ ਆਈ ਹੋਈ ਸੀ। ਦੁਖਸੁਖ ਕਰਦਿਆਂ ਮਾਂ ਨੂੰ ਪਤਾ ਲੱਗਿਆ ਕਿ ਘਰ ਦੇ ਕੰਮਕਾਜ ਤੇ ਨੌਕਰੀ ਕਰਕੇ ਕੁੜੀ ਔਖੀ ਹੈ। ਵਾਪਸੀ ਵਾਲੇ ਦਿਨ ਮਾਂ ਦੀ ਆਵਾਜ਼ ਸੁਣ ਕੇ ਰਿੰਪਲ ਤੇ ਉਹਦਾ ਪਤੀ ਦੋਵੇਂ ਬਾਹਰ ਆ ਗਏ। “ਰਿੰਪੀ! ਇਹ ਆਪਣੇ ਘੁੱਦੂ ਸੀਰੀ ਦੀ ਛੋਟੀ ਧੀ ... Read More »

ਮੁਕਤੀ

“ਪੁੱਤਰ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ…।” ਮਰਨ ਕਿਨਾਰੇ ਪਏ ਬਿਸ਼ਨੇ ਬੁੜ੍ਹੇ ਨੇ ਆਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ। ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ। ਉੱਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ... Read More »

ਸਾਂਝੀਦਾਰ

ਉਸ ਦਸ-ਗਿਆਰਾਂ ਸਾਲਾਂ ਦੇ ਮੁੰਡੇ ਦਾ ਆਪਣੇ ਸਾਈਕਲ ਉੱਤੇ ਕਾਬੂ ਨਾ ਰਿਹਾ ਅਤੇ ਉਹ ਸਾਈਕਲ ਸਣੇ ਸੜਕ ਦੇ ਵਿਚਕਾਰ ਧੜੰਮ ਦੇ ਕੇ ਜਾ ਡਿੱਗਿਆ। ਸਾਈਕਲ ਦੇ ਪਿੱਛੇ ਖੁਰਜੀ ਵਿਚ ਲੱਦੀਆਂ ਖਾਲੀ ਬੋਤਲਾਂ ਵੀ ਸੜਕ ਉੱਤੇ ਖਿੱਲਰ ਗਈਆਂ। ਉਹਨਾਂ ਵਿਚੋਂ ਕੁੱਝ ਫੁੱਟ ਕੇ ਕੀਚਰ-ਕੀਚਰ ਹੋ ਗਈਆਂ। ਦੇਖਣ ਵਾਲੇ ਖਿੜਖਿੜਾ ਕੇ ਹੱਸ ... Read More »

ਜਵਾਬ

ਨਵੀਂ-ਨਵੀਂ ਪਿੰਡ ਵਿਚ ਵਿਆਹੀ ਆਈ ਸਾਂ। ਮੇਰੇ ਮਾਪਿਆਂ ਵੱਲੋਂ ਔਖੇ ਹੋ ਕੇ ਦਿੱਤੇ ਦਾਜ ਦੀ ਜਿਵੇਂ ਕੋਈ ਵੀ ਚੀਜ਼ ਇਨ੍ਹਾਂ ਦੇ ਘਰਦਿਆਂ ਦੇ ਪਸੰਦ ਨਹੀਂ ਸੀ। ਪੰਜ-ਛੇ ਦਿਨਾਂ ਬਾਦ ਹੀ ਚੌਂਕੇ ਚੜ੍ਹਾ ਦਿੱਤੀ ਗਈ ਸਾਂ। ਬਸ ਫੇਰ ਚੱਲ ਸੋ ਚੱਲ…। ਇਹ ਤਾਂ ਸਵੇਰੇ ਹੀ ਸ਼ਹਿਰ ਡਿਊਟੀ ਤੇ ਚਲੇ ਜਾਂਦੇ। ਮੂੰਹ-ਹਨੇਰੇ ... Read More »

ਗੁਬਾਰਾ

ਗਲੀ ਵਿੱਚੋਂ ਗੁਬਾਰੇ ਵਾਲਾ ਰੋਜ਼ ਲੰਘਦਾ। ਉਹ ਬਾਹਰ ਖੜੇ ਬੱਚੇ ਨੂੰ ਗੁਬਾਰਾ ਫੜਾ ਦਿੰਦਾ ਤੇ ਬੱਚਾ ਮਾਂ-ਪਿਉ ਨੂੰ ਵਿਖਾਉਂਦਾ। ਫਿਰ ਬੱਚਾ ਆਪ ਹੀ ਪੈਸੇ ਲੈ ਕੇ ਜਾਂਦਾ ਜਾਂ ਬੱਚੇ ਦੇ ਮਾਂ-ਪਿਉ। ਇਸੇ ਤਰ੍ਹਾਂ ਹੀ ਇਕ ਦਿਨ ਮੇਰੀ ਗੁੱਡੀ ਨਾਲ ਹੋਇਆ। ਮੈਂ ਉੱਠ ਕੇ ਬਾਹਰ ਗਿਆ ਤੇ ਗੁਬਾਰੇ ਦਾ ਰੁਪਿਆ ਦੇ ... Read More »

ਸੰਤਾਂ ਦੀ ਰੋਟੀ

ਮੀਤੋ ਦੇ ਵਾਰ-ਵਾਰ ਜ਼ਿੱਦ ਕਰਨ ਤੇ ਆਖਿਰ ਮਾਂ ਨੇ ਥੱਪੜ ਕੱਢ ਮਾਰਿਆ ਸੀ। ਉਹ ਰੀਂ-ਰੀਂ ਕਰਦਾ ਪਰੇ ਚਲਾ ਗਿਆ ਸੀ। ਮਾਂ ਇਕ ਵਾਰੀ ਫੇਰ ਚੁੱਲ੍ਹੇ-ਚੌਕੇ ਦੇ ਕੰਮ ਵਿਚ ਰੁੱਝ ਗਈ ਸੀ। ਅੱਜ ਸੰਤਾਂ ਦੀ ਰੋਟੀ ਸੀ। ਆਪਣੇ ਸਿੱਖਾਂ-ਸੇਵਕਾਂ ਦੇ ਮੋਹ-ਪ੍ਰੇਮ ਨੂੰ ਮੁੱਖ ਰੱਖ ਕੇ ਸੰਤ ਹਰਜੀਤ ਸਿੰਘ ਜੀ ਪਿੰਡ ਦੇ ... Read More »

ਰੁਜ਼ਗਾਰ

“ਅੱਜ ਸ਼ਰਮੇ ਦੇ ਘਰ ਤਾਂ ਬਹੁਤ ਲੜਾਈ ਹੋਈ। ਦੋਵੇਂ ਨੂਹਾਂ ਇਕ ਦੂਜੀ ਨੂੰ ਟੁੱਟ-ਟੁੱਟ ਕੇ ਪੈ ਰਹੀਆਂ ਸਨ। ਹੁਣ ਨਹੀਂ ਦੋਵੇਂ ਭਰਾ ਇੱਕਠੇ ਰਹਿੰਦੇ।” ਕੰਮ ਤੋਂ ਆ ਸ਼ੀਲੋ ਆਪਣੇ ਘਰਵਾਲੇ ਨੂੰ ਦੱਸ ਰਹੀ ਸੀ। “ਫਿਰ ਕੀ ਏ…? ਇਹ ਗੱਲ ਤਾਂ ਤੂੰ ਅੱਗੇ ਵੀ ਕਈ ਵਾਰ ਸੁਣਾ ਚੁੱਕੀ ਏਂ।” ਸ਼ੀਲੋ ਦੇ ... Read More »

ਥੋਹਰਾਂ ਦੇ ਸਿਰਨਾਵੇਂ

“ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ…ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ…ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ…ਮੈਂ ਤੁਹਾਨੂੰ ਇਸ ਬਿਰਧ ਅਵਸਥਾ ’ਚ…ਇਕੱਲੇ ਇਸ ਕੋਠੀ ’ਚ ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁੱਕ-ਆਫਟਰ ਕਰ ਹੀ ਨਹੀਂ ਸਕਦੇ।” ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, “ਨਾਲੇ ਅਗਲੇ ... Read More »

ਪਹਿਚਾਣ

ਬੱਸ ਵਿਚ ਚੜ੍ਹਦਿਆਂ ਉਹਨੇ ਵੇਖਿਆ ਕਿ ਉਹਨੂੰ ਕੋਈ ਘੂਰ ਰਿਹਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖਾੜਕੂ ਕਿਸਮ ਦੀ ਕੁੜੀ ਮੰਨੀ ਜਾਂਦੀ ਸੀ। ਹੁਣ ਕਾਲਜ ਵਿਚ ਲੈਕਚਰਾਰ ਬਣਨ ਦੇ ਬਾਵਜੂਦ ਉਹਦਾ ਖਾੜਕੂ ਸੁਭਾ ਕਾਇਮ ਸੀ। ਅੱਜ ਉਹਨੇ ਪੱਕਾ ਧਾਰ ਲਿਆ ਸੀ ਕਿ ਇਸ ਘੂਰੀਬਾਜ਼ ਨੂੰ ਮਜਾ ਦੱਸਣਾ ਹੀ ... Read More »

Scroll To Top
Skip to toolbar