ਏਟਾ ਏਟਾ ਵੇ ਲੋਕੜਿਓ ਏਟਾ ਸੀ, ਰੱਬ ਦੇਵੇ ਵੇ ਵੀਰਾ ਤੈਨੂੰ ਬੇਟਾ ਸੀ, ਏਸ ਬੇਟੇ ਦੀ ਵੇਲ ਵਧਾਈ ਸੀ, ਭਰ ਬੈਠਿਆਂ ਨੂੰ ਸ਼ਾਂਤ ਆਈ ਸੀ, ਜਗ ਜੀਵਨ ਨੀ ਭੈਣਾ ਤੇਰੇ ਭਾਈ ਸੀ, ਇਨ੍ਹਾਂ ਭੈਣਾਂ ਦੀ ਭੈਣ ਸਭਰਾਈ ਸੀ, ਜਿਨ੍ਹੇ ਭਰ ਪੜੋਪੀ ਪਾਈ ਸੀ। Read More »
Category Archives: Geet/Poems on Lohri ਲੋਹੜੀ ਦੇ ਗੀਤ
Feed Subscriptionਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ/ Hulle Hulle ni Lal ve Hulle ni
ਹੁੱਲੇ ਹੁੱਲੇ ਨੀ ਲਾਲ ਵੇ ਹੁੱਲੇ ਨੀ, ਹੁੱਲ ਪਈਆਂ ਨੇ ਲਾਲ ਖਜੂਰਾਂ ਨੀ, ਚੁਣ ਲਈਆਂ ਨੇ ਭੌਂ ਤੇ ਤੇਰੇ ਵੀਰਾਂ ਨੀ, ਇਹਨਾਂ ਵੀਰਾਂ ਨੇ ਪਾ ਲਈ ਹੱਟੀ ਨੀ, ਸੌਦਾ ਲੈਣ ਆਈ ਭਾਗੋ ਜੱਟੀ ਨੀ, ਭਾਗੋ ਜੱਟੀ ਦੇ ਪੈਰਾਂ ਵਿਚ ਕੜੀਆਂ ਨੀ, ਇਹ ਕਿਸ ਸੁਨਿਆਰੇ ਘੜੀਆਂ ਨੀ, ਘੜਨ ਵਾਲਾ ਜੀਵੇ ਨੀ, ... Read More »
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ
ਤੀਲੀ ਤੀਲੀ ਵੇ ਲੋਕੜਿਓ ਤੀਲੀ ਵੇ, ਤੀਲੀ ਓਸ ਵੇਹੜੇ ਜਾ ਜਿੱਥੇ ਵੀਰੇ ਦਾ ਵਿਆਹ ਵੀਰੇ ਵਾਲੜੀਏ ਭਾਬੋ ਝਨਾਵੇਂ ਨ੍ਹਾਵਣ ਜਾ, ਅੱਗੋਂ ਮਿਲਿਆ ਸਹੁਰਾ ਨੀ ਤੂੰ ਘੁੰਡ ਘਡੇਂਦੀ ਜਾ, ਅੱਗੋਂ ਮਿਲੀ ਸੱਸ ਨੀ ਤੂੰ ਪੈਰੀ ਪੈਂਦੀ ਜਾ, ਅੱਗੋਂ ਮਿਲੀ ਜਠਾਨੀ ਨੀ ਤੂੰ ਬੁੜ ਬੁੜ ਕਰਦੀ ਜਾ, ਅੱਗੋਂ ਮਿਲਿਆ ਗਭਰੂ ਨੀ ਤੂੰ ... Read More »
ਪੰਜਾਲੀ ਪੰਜਾਲੀ ਵੇ ਲੋਕੜਿਓ
ਪੰਜਾਲੀ ਪੰਜਾਲੀ ਵੇ ਲੋਕੜਿਓ, ਪੰਜਾਲੀ ਵੇ, ਰੱਬ ਦੇਵੇ ਵੀਰਾ ਤੈਨੂੰ ਜ਼ੁਲਫ਼ਾਂ ਵਾਲੀ ਵੇ, ਜ਼ੁਲਫ਼ਾਂ ਵਾਲੀ ਦੇ ਵਾਲ ਸੰਧੁਰੇ ਵੇ, ਅੱਗੇ ਕੰਗਨ ਤੇ ਪਿੱਛੇ ਚੂੜੇ ਵੇ, ਲੜਿੱਕੀ ਦਾ ਡੋਲਾ ਆਇਆ ਵੇ, ਲੜਿੱਕੀ ਤੇਰੀ ਸੱਸ ਵੀਰਾ, ਜਿਦ੍ਹੇ ਮੂੰਹ ਤੇ ਭਾਰੀ ਸਾਰੀ ਨੱਥ ਵੀਰਾ। Read More »
ਲੋਹੜੀ ਏ /Lohri e
ਲੋਹੜੀ ਏ, ਬਈ ਲੋਹੜੀ ਏ । ਕਲਮਦਾਨ ਵਿਚ ਘਿਉ । ਜੀਵੇ ਮੁੰਡੇ ਦਾ ਪਿਉ । ਕਲਮਦਾਨ ਵਿਚ ਕਾਂ । ਜੀਵੇ ਮੁੰਡੇ ਦੀ ਮਾਂ । ਕਲਮਦਾਨ ਵਿਚ ਕਾਨਾ । ਜੀਵੇ ਮੁੰਡੇ ਦਾ ਨਾਨਾ । ਕਲਮਦਾਨ ਵਿਚ ਕਾਨੀ । ਜੀਵੇ ਮੁੰਡੇ ਦੀ ਨਾਨੀ । Read More »
ਕੰਡਾ ਕੰਡਾ ਨੀ ਲੋਕੜੀਓ ਕੰਡਾ
ਕੰਡਾ ਕੰਡਾ ਨੀ ਲੋਕੜੀਓ ਕੰਡਾ । ਏਸ ਕੰਡੇ ਦੇ ਨਾਲ ਕਲੀਰਾ । ਜੁਗ ਜੁਗ ਜੀਵੇ ਭੈਣ ਦਾ ਵੀਰਾ । ਏਨ੍ਹਾਂ ਵੀਰਾਂ ਨੇ ਪਾ ਲਈ ਹੱਟੀ । ਉਹਦੀ ਮੌਲੀ ਤੇ ਮਹਿੰਦੀ ਰੱਤੀ । ਰੱਤੜੇ ਪਲੰਘ ਰੰਗੀਲੇ ਪਾਵੇ । ਮੁੰਡੇ ਦੇ ਘਰ ਵਹੁਟੀ ਆਵੇ । ਵੰਨੀ ਵਹੁਟੀ ਲੰਮੜੇ ਵਾਲ । ਮੋਰ ਗੁੰਦਾਵੇ ... Read More »
ਜਦੋਂ ਲੋਹੜੀ ਦੇਣ ਵਾਲਾ ਦੇਰ ਕਰੇ/ Jado Lohri den wala der kare
ਕੋਠੇ ‘ਤੇ ਪਰਨਾਲਾ ਸਾਨੂੰ ਖੜ੍ਹਿਆਂ ਨੂੰ ਲੱਗਦਾ ਪਾਲਾ ਸਾਡੀ ਲੋਹੜੀ ਮਨਾ ਦਿਓ ਰੱਤੇ ਚੀਰੇ ਵਾਲੀ ਸਾਨੂੰ ਅੱਗੇ ਜਾਣ ਦੀ ਕਾਹਲੀ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ Read More »
ਪਾ ਨੀਂ ਮਾਏ ਪਾ / Paa ni Maaye Paa
ਪਾ ਨੀਂ ਮਾਏ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦਏ ਵਧਾਈ ਤੇਰੀ ਜੀਵੇ ਮੱਝੀਂ ਗਾਈਂ ਮੱਝੀਂ ਗਾਈਂ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਸਾਨੂੰ ਸੇਰ ਸ਼ੱਕਰ ਪਾਈ ਡੋਲੀ ਛਮ ਛਮ ਕਰਦੀ ਆਈ Read More »
ਮੂਲੀ ਦਾ ਖੇਤ ਹਰਿਆ ਭਰਿਆ/Muulii da Khet Haryaa Bharyaa
ਮੂਲੀ ਦਾ ਖੇਤ ਹਰਿਆ ਭਰਿਆ ਵੀਰ ਸੁਦਾਗਰ ਘੋੜੀ ਚੜ੍ਹਿਆ ਆ ਵੀਰਾ ਤੂੰ ਜਾਹ ਵੀਰਾ ਬੰਨੀ ਨੂੰ ਲਿਆ ਵੀਰਾ ਬੰਨੀ ਤੇਰੀ ਹਰੀ ਭਰੀ ਫੁੱਲਾਂ ਦੀ ਚੰਗੇਰ ਭਰੀ ਇੱਕ ਫੁੱਲ ਡਿੱਗ ਪਿਆ ਰਾਜੇ ਦੇ ਦਰਬਾਰ ਪਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਲਿਆ ਰੱਤੇ ਡੋਲੇ ਪਾ ਲਿਆ ਰੱਤਾ ਡੋਲਾ ਕਾਈ ਦਾ ... Read More »
ਤਿਲੀ ਹਰੀਓ ਭਰੀ \Tili Hario Bhari
ਤਿਲੀ ਹਰੀਓ ਭਰੀ ਤਿਲੀ ਮੋਤੀਆਂ ਜੜੀ ਤਿਲੀ ਓਸ ਘਰ ਜਾ, ਜਿੱਥੇ ਕਾਕੇ ਦਾ ਵਿਆਹ ਕਾਕਾ ਜੰਮਿਆ ਸੀ ਗੁੜ ਵੰਡਿਆ ਸੀ ਗੁੜ ਦੀਆਂ ਰੋੜੀਆਂ ਜੀ ਭਰਾਵਾਂ ਜੋੜੀਆਂ ਜੀ Read More »