ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Lok Geet ਲੋਕ ਗੀਤ (page 4)

Category Archives: Lok Geet ਲੋਕ ਗੀਤ

Feed Subscription

ਲੋਕ ਗੀਤ, lok geet, folk songs

ਜੁਗਨੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਇਹ ਜੁਗਨੀ ਆੜਤੀਆਂ ਦੀ ਜੁਗਨੀ ਸੇਠਾਂ ਦੀ ਠੰਡੇ ਬਾਹਰਲੇ ਦੇਸ਼ਾਂ ਦੀ ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ ਉਸ ਕੋਠੀ ਦੇ ਬੰਦ ਪਏ ਗੇਟਾਂ ਦੀ ਜੁਗਨੀ ਬਰਗਰਾਂ ਤੇ ਪੀਜੇਆਂ ਦੀ ਜੁਗਨੀ ਸ਼ਹਿਰੀ ... Read More »

ਫੈਸ਼ਨਾਂ ਤੋਂ ਕੀ ਲੈਣਾ

ਤੇਰੀ ਗੁੱਤ ‘ਤੇ ਕਚਿਹਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ। ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾ ਤੇਰਾ ਮੁਹਤਮ ਹੈ। ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ। ਜ਼ੈਲਦਾਰ ਨੀ ਮੁਰਕੀਆਂ ਤੇਰੀਆਂ, ਸਫੈਦ-ਪੋਸ਼ ਬਣੇ ਗੋਖੜੂ। ਨੱਥ, ਮਛਲੀ, ਮੇਖ਼ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ। ਤੇਰਾ ਲੌਂਗ ਕਰੇ ਸਰਦਾਰੀ, ਥਾਣੇਦਾਰੀ ਨੁੱਕਰਾ ਕਰੇ। ... Read More »

ਮਿਹਣੇ ਦੇਣ ਸਹੇਲੀਆਂ

ਉੱਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ ! ਹੇਠ ਵਗੇ ਦਰਿਆ, ਵੇ ਸੱਜਣ ਮੇਰਿਆ ! ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ ! ਲੈਣ ਰੱਬ ਦਾ ਨਾਂ, ਵੇ ਸੱਜਣ ਮੇਰਿਆ ! ਕੋਠੇ ਉੱਤੇ ਕੋਠੜੀ, ਵੇ ਚੀਰੇ ਵਾਲਿਆ ! ਕੋਠੇ ‘ਤੇ ਤਸਵੀਰ, ਵੇ ਸੱਜਣ ਮੇਰਿਆ ! ਮੈਂ ਦਰਿਆ ਦੀ ਮਛਲੀ, ਵੇ ... Read More »

ਤੇਰੇ ਬਾਜਰੇ ਦੀ ਰਾਖੀ

ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ | ਜੇ ਮੈਂ ਤਾੜੀ ਮਾਰ ਉਡਾਵਾਂ ਮੇਰੀ ਮਹਿੰਦੀ ਲਹਿੰਦੀ ਵੇ | ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬਹਿੰਦੀ ਵੇ | ਜੇ ਮੈਂ ਸੀਟੀ ਮਾਰ ਉਡਾਵਾਂ ਮੇਰੀ ਸੁਰਖ਼ੀ ਲਹਿੰਦੀ ਵੇ | ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ | ... Read More »

ਮੇਰਾ ਵੀਰ ਮਿਲਕੇ ਜਾਣਾ ਵੇ

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਬਾਹੋਂ ਪਕਡ਼ਾਂ ਵੇ ਤੈਨੂੰ ਪਾ ਲਵਾਂ ਘੇਰਾ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣਾਂ ... Read More »

ਕਿਕੱਣ ਮਿਲਾਂ ਨੀ ਭੈਣੇ ਮੇਰੀਏ

ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇ ਇਕ ਕੰਗਣ ਰੁਡ਼੍ਹਿਆ ਵੇ ਜਾਵੇ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਲੰਘਗੇ ... Read More »

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ

ਕੁਡ਼ਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ... Read More »

ਵੀਰਾ ਵੇ ਤੂੰ ਆਓ

ਵੀਰਾ ਵੇ ਤੂੰ ਆਓ ਮੇਰੇ ਮਨ ਚਾਓ ਵੀਰਾ ਤੂੰ ਠੁਮਕ ਚਲੇ ਘਰ ਆਓ ਲ੍ਹੋਡ਼ੀ ਦਿਆਂ ਤੂੰ ਆਓ ਬਾਬੇ ਵਿਹਡ਼ੇ ਜਾਓ Read More »

ਭੈਣਾ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ

ਸੋਹਣੇ ਜੇ ਸੈਂਕਲ ਵਾਲਿਆ ਸੈਂਕਲ ਹੋਲਰੇ ਹੌਲਰੇ ਤੋਰੀਏ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇ ਜਾਇਆਂ ਮਿਲਿਆਂ ਤੇ ਚਡ਼੍ਹ ਜਾਂਦੇ ਚਾਂਦ ਵੇ ਭੈਣਾ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਕਿਤੇ ਟੱਕਰੇ ਨੀ ਮਾਏਂ ਨੀ ਮੇਰੀਏ ਕਿਤੇ ਟੱਕਰੇਂ ਤਾਂ ਦੁੱਖ ਸੁੱਖ ਛੇਡੀਏ ਲੰਮੇ ਪਏ ਨੀ ਵਿਛੋਡ਼ੇ ਨੀ ਮਾਏਂ ਭੋਲੀਏ ਨੀ Read More »

ਵੀਰਾਂ ਮਿਲਿਆਂ ਤੇ ਚਡ਼੍ਹ ਜਾਂਦੇ ਚੰਦ ਵੇ

ਗੱਡੀ ਦਿਆ ਗਡ਼ਵਾਣੀਆਂ ਗੱਡੀ ਹੌਲੀ ਹੌਲੀ ਛੇਡ਼ ਵੇ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ ਵੀਰਾਂ ਮਿਲਿਆਂ ਤੇ ਚਡ਼੍ਹ ਜਾਂਦੇ ਚੰਦ ਵੇ ਭੈਣਾ ਮਿਲੀਆਂ ਤੇ ਪੈ ਜਾਂਦੀ ਠੰਡ ਵੇ ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ ਕਿਤੇ ਮਿਲ ਜਾ ਨੀ ਮਾਏਂ ਭੋਲੀਏ ਆਪਾਂ ਮਿਲੀਏ ਤਾਂ ਦੁੱਖ ਸੁਖ ਫੋਲੀਏ ਤੈਨੂੰ ਹਾਏ ... Read More »

Scroll To Top
Skip to toolbar