ਜੀ ਆਇਆਂ ਨੂੰ
You are here: Home >> Culture ਸਭਿਆਚਾਰ (page 13)

Category Archives: Culture ਸਭਿਆਚਾਰ

Feed Subscription

ਸਭਿਆਚਾਰ, Culture

ਉੱਚੇ ਟਿੱਬੇ ਬੱਗ ਚਰੇਂਦਾ

ਉੱਚੇ ਹਲਟ ਜੁਡ਼ੇਂਦਾ ਮੇਰੇ ਬੀਬਾ ਨੀਮੇਂ ਤਾਂ ਵਗਦੀ ਮੇਰੇ ਬੇਲੀਆ ਵੇ ਮਖ ਰਾਵੀ ਵੇ – ਹੇ- ਏ ਕੌਣ ਜੁ ਮੋਢੀ ਕੋਣ ਜੁ ਖਾਮੀ ਕੋਣ ਜੁ ਭਰਦੀ ਮੇਰੇ ਬੇਲੀਆ ਵੇ ਜਲ ਪਾਣੀ ਵੇ – ਹੇ- ਏ ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾ ਭਾਬੋ ਤਾਂ ਭਰਦੀ ਮੇਰੇ ਬੇਲੀਆ ਵੇ ਮਖ ... Read More »

ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ

ਲੰਬੀ ਸਬਾਤ ਵਿਚ ਕੰਧ ਹੈ ਨਹੀਂ ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂ ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ... Read More »

ਸ਼ਰੀਹਾਂ ਦੇ ਪੱਤੇ ਹਰੇ

ਕਿੱਕਰੇ ਨੀ ਕੰਡਿਆਲੀਏ, ਕੀਹਨੇ ਤੋਡ਼ੇ ਤੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ, ਓਹਨੇ ਤੋਡ਼ੇ ਮੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਕੀਹਨੇ ਉਸਾਰੀਆਂ ਮਹਿਲ ਤੇ ਮਾਡ਼ੀਆਂ, ਕੀਹਨੇ ਚਮਕਾਇਆ ਬੂਹਾ ਬਾਰ, ਨੀ ਸ਼ਰੀਹਾਂ ਦੇ ਪੱਤੇ ਹਰੇ। ਬਾਬਲ ਉਸਾਰੀਆਂ ਮਹਿਲ ਤੇ ਮਾਡ਼ੀਆਂ, ਅੰਮਡ਼ੀ ਨੇ ਚਮਕਾਏ ਬੂਹੇ ਬਾਰ, ... Read More »

ਸਾਡਾ ਚਿਡ਼ੀਆਂ ਦਾ ਚੰਬਾ

ਸਾਡਾ ਚਿਡ਼ੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ। ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹਡ਼ੇ ਦੇਸ ਜਾਣਾ। ਤੇਰੇ ਮਹਿਲਾਂ ਦੇ ਵਿਚ ਵਿਚ ਵੇ ਬਾਬਲ ਡੋਲਾ ਨਹੀਂ ਲੰਘਦਾ। ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ। ਤੇਰੇ ਬਾਗਾਂ ਦੇ ਵਿਚ ਵਿਚ ਵੇ, ਬਾਬਲ ਗੁੱਡੀਆਂ ਕੌਣ ਖੇਡੇ? ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ... Read More »

ਨਿਵੇਂ ਪਹਾਡ਼ਾਂ ਤੇ ਪਰਬਤ

ਨਿਵੇਂ ਪਹਾਡ਼ਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ। ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਨਿਵਿਆਂ ਲਾਡੋ ਦਾ ਤਾਇਆ ... Read More »

ਹਰੀਏ ਨੀ ਰਸ ਭਰੀਏ ਖਜੂਰੇ

ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਚਾਚੀ ਮੇਰੀ ਮੇਰੀ ਮਹਿਲਾਂ ਦੀ ... Read More »

ਅੱਸੂ ਦਾ ਕਾਜ ਰਚਾਇਆ

ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ। ਅੰਨ ਨਾ ਤਰੱਕੇ ਕੋਠਡ਼ੀ, ਤੇਰਾ ਦਹੀਂ ਨਾ ਅਮਲਾ ਜਾਵੇ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਅੰਦਰ ਛਡ਼ੀਏ, ਬਾਹਰ ਦਲੀਏ। ਦਿੱਤਾ ਸੂ ਕਾਜ ਰਚਾ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਬਾਬਲ ਮੇਰੇ ... Read More »

ਦੇਈਂ ਦੇਈਂ ਵੇ ਬਾਬਲਾ

ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਪੀਹਡ਼ਾ ਬਹਿੰਦਾ ਸਾਹਮਣੇ ਵੇ, ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਦੇ ਬਾਹਲਡ਼ੇ ... Read More »

ਬੇਟੀ, ਚੰਨਣ ਦੇ ਓਹਲੇ

ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ? ਮੈਂ ਤਾਂ ਖਡ਼੍ਹੀ ਸਾਂ ਬਾਬਲ ਦੇ ਬਾਰ, ਬਾਬਲ, ਵਰ ਲੋਡ਼ੀਏ। ਬੇਟੀ ਕਿਹੋ ਜਿਹਾ ਵਰ ਲੋਡ਼ੀਏ? ਨੀ ਜਾਈਏ, ਕਿਹੋ ਜਿਹਾ ਵਰ ਲੋਡ਼ੀਏ? ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ. ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋਡ਼ੀਏ। ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ? ਨੀ ਜਾਈਏ, ਚੰਨਣ ਦੇ ... Read More »

ਚਡ਼੍ਹ ਚੁਬਾਰੇ ਸੁੱਤਿਆ

ਚਡ਼੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟਡ਼ੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ। ਮੈਲ ਹੋਵੇ ਝੱਟ ਝਡ਼ ਜਾਵੇ ਵਾਰੀ, ਰੂਪ ਨਾ ਝਡ਼ਿਆ ਜਾ। ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ। ਸਾਡੇ ਤਾਂ ਹਾਣ ਦੀਆਂ ਸਾਵਰੇ ... Read More »

Scroll To Top
Skip to toolbar