ਜੀ ਆਇਆਂ ਨੂੰ
You are here: Home >> Kavi ਕਵੀ >> Surjit Patar ਸੁਰਜੀਤ ਪਾਤਰ >> Chann-Mukh Haa /ਚੰਨ-ਮੁੱਖ ਹਾਂ

Chann-Mukh Haa /ਚੰਨ-ਮੁੱਖ ਹਾਂ

ਚੰਨ-ਮੁੱਖ ਹਾਂ, ਸੀਨੇ ਲਾ, ਸਿਮਟਣ ਵੀ ਦੇ,
ਚਾਨਣੀਂ ਹਾਂ ਦੂਰ ਤੱਕ ਬਿਖਰਨ ਵੀ ਦੇ

ਪਕੜ ਰੱਖ ਜੋ ਉੱਗ ਸਕਾਂ ਤੇ ਖਿੜ ਸਕਾਂ,
ਮੁਕਤ ਵੀ ਕਰ, ਮਹਿਕ ਨੂੰ ਫੈਲਣ ਵੀ ਦੇ

ਤਪਿਸ਼ ਬਿਨ, ਸ਼ਿੱਦਤ ਬਿਨ ਕੀ ਬਰਸਣਾਂ,
ਮੈਨੂੰ ਕੁਝ ਗਰਜਣ ਵੀ ਦੇ, ਲਿਸ਼ਕਣ ਵੀ ਦੇ

ਨੀਰ, ਅੰਬਰ, ਪੌਣ ਤੋਂ ਨਿਖੜਣ ਵੀ ਦੇ,
ਛੱਡ ਜ਼ਰਾ ਮੈਨੂੰ ਤੂੰ ਕੁਝ ਸੋਚਣ ਵੀ ਦੇ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar