ਜੀ ਆਇਆਂ ਨੂੰ
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਚੜ੍ਹ ਚੱਕ ਤੇ ਚੱਕ ਘੁਮਾਨੀਆਂ/Char Chak te Chak Ghumaniya

ਚੜ੍ਹ ਚੱਕ ਤੇ ਚੱਕ ਘੁਮਾਨੀਆਂ/Char Chak te Chak Ghumaniya

ਚੜ੍ਹ ਚੱਕ ਤੇ ਚੱਕ ਘੁਮਾਨੀਆਂ,
ਮਹੀਂਵਾਲ ਤੋਂ ਸਦਕੇ (ਪਈ) ਜਾਨੀਆਂ,
ਮੈਂ ਤਾਂ ਬੱਦਲਾਂ ਨੂੰ ਫਰਸ਼ ਬਨਾਨੀਆਂ,
ਉਤੇ ਨਾਚ ਰੰਗੀਲੜੇ ਪਾਨੀਆਂ,

ਬਾਜੀ ਬਿਜਲੀ ਦੇ ਨਾਲ ਲਗਾਨੀਆਂ,
ਖਿੜ ਖਿੜ ਹੱਸਨੀਆਂ ਓਨੂੰ ਸ਼ਰਮਾਨੀਆਂ,
ਤਾਰੇ ਕੇਸਾਂ ਦੇ ਵਿਚ ਗੁੰਦਾਨੀਆਂ,
ਚੰਦ ਮੱਥੇ ਤੇ ਚਾ ਲਟਕਾਨੀਆਂ,

ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ,
ਮੀਂਹ ਕਿਰਨਾਂ ਦਾ ਪਈ ਵਸਾਨੀਆਂ,
‘ਜਿੰਦ-ਕਣੀਆਂ’ ਦੀ ਲੁੱਟ ਲੁਟਾਨੀਆਂ,
‘ਅਰਸ਼ੀ-ਪੀਂਘ’ ਕਮਾਨ ਬਨਾਨੀਆਂ,

ਰੰਗ ਰੂਪ ਦੇ ਤੀਰ ਵਸਾਨੀਆਂ,
ਨੂਰ ਅੱਖੀਆਂ ਵਿਚ ਸਮਾਨੀਆਂ,
ਨੂਰੋ ਨੂਰ ਹੁਵੰਦੜੀ ਜਾਨੀਆਂ,
ਨੂਰ ਨੂਰੀਆਂ ਨੂੰ ਪਈ ਲਾਨੀਆਂ ।

About Rajinderapl Sandhu

One comment

  1. ਭਾਈ ਵੀਰ ਸਿੰਘ ਜੀ ਦੀ ਇਸ ਕਵਿਤਾ ਦੀ ਕੋਈ ਸੱਜਣ ਵਿਆਖਿਆ ਕਰ ਦੇਵੇ । ਇਸ਼ਾਰਾ , ਸੰਕੇਤ ਕੇਂਦਰੀ ਭਾਵ ਕੀ ਹੈ?
    ਮਿਹਰਬਾਨੀ ਹੋਵੇਗੀ।

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar