ਜੀ ਆਇਆਂ ਨੂੰ
You are here: Home >> Kavi ਕਵੀ >> Ashraf Gill ਅਸ਼ਰਫ਼ ਗਿੱਲ >> ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ/Chori Chori Peniya ne Paniya Muhabataa

ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ/Chori Chori Peniya ne Paniya Muhabataa

ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ ।
ਸ਼ਰੇਆਮ ਪੈਣੀਆਂ ਨਿਭਾਣੀਆਂ ਮੁਹੱਬਤਾਂ ।

ਯਾਦ ਰੱਖੀਂ ਬਾਤ ਮੇਰੀ ਦਿਲਬਰ ਜਾਨੀਆਂ,
ਰੱਬ ਦੀਆਂ ਹੋਣੀਆਂ ਨੇ ਇੰਜ ਮੇਹਰਬਾਨੀਆਂ,
ਅਰਸ਼ਾਂ ਨੇ ਸਾਨੂੰ ਪਰਤਾਣੀਆਂ ਮੁਹੱਬਤਾਂ ।

ਸਾਡੇ ਵਿਚਕਾਰ ਚਾਹੇ ਲੱਖ ਹੋਣ ਦੂਰੀਆਂ,
ਮਿਲਣ ਦੇ ਵਿਚ ਭਾਵੇਂ ਹੋਣ ਮਜ਼ਬੂਰੀਆਂ,
ਦਿਲਾਂ ਵਿਚੋਂ ਸਾਡਿਉਂ ਨਾ ਜਾਣੀਆਂ ਮੁਹੱਬਤਾਂ ।

ਸਾਡਿਆਂ ਖ਼ਿਆਲਾਂ ਦੀ ਨਹੀਂ ਸੀ ਜਦੋਂ ਵਾਕਫ਼ੀ,
ਲੱਗਦੀ ਸੀ ਓਦੋਂ ਇਹ ਅਜੀਬ ਜੇਹੀ ਆਸ਼ਕੀ,
ਲਿਖੇ ਨਾਲ ਜਾਂਦੀਆਂ ਪਛਾਣੀਆਂ ਮੁਹੱਬਤਾਂ ।

ਇਕ ਵਾਰੀ ਦਿਲ ਨੂੰ ਜਾਂ ‘ਗਿੱਲ’ ਲੱਗ ਜਾਣੀਆਂ,
ਖੁਭ ਦਿਲ ਵਿਚ ਵੜ ਰਗ ਰਗ ਜਾਣੀਆਂ,
ਜਾਣੀਆਂ ਨਾ ਫਿਰ ਪਰਤਾਣੀਆਂ ਮੁਹੱਬਤਾਂ ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar