ਹੇ ਅਸਲੀਅਤ ਇਸ ਦਿਸਦੇ ਦੀ !
ਸਾਨੂੰ ਪਰੇ ਨ ਸੱਟੇਂ ਹਾ !
ਧੁਰ ਮਰਕਜ਼ ਆਪਣੇ ਵਿਚ ਕਿਧਰੇ
ਠਾਟ ਅਸਾਡਾ ਠੱਟੇਂ ਹਾ !
ਵਿੱਥ ਕਿਸੇ ਤੇ ਰੱਖ ਜਿ ਸਾਨੂੰ
ਤੂੰ ਖਿੜਨਾ ਖ਼ੁਸ਼ ਹੋਣਾ ਸੀ,
ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ
ਪਰੇ ਨ ਹੱਟੇਂ ਹਾ ।੧।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Didar Kavi ਕਵੀ Literature ਸਾਹਿਤ Trel Tupke ਤ੍ਰੇਲ ਤੁਪਕੇ ਦੀਦਾਰ ਦੀਦਾਰ/Didar
Click on a tab to select how you'd like to leave your comment
- WordPress