ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Ehi Dhudhli Hai Maaf Kr Shaeir/ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ

Ehi Dhudhli Hai Maaf Kr Shaeir/ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ

ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ
ਅਪਣੀ ਐਨਕ ਨੂੰ ਸਾਫ ਕਰ ਸ਼ਾਇਰ

ਵਾਂਗ ਸੂਰਜ ਦੇ ਤਪ ਕਿ ਮੀਂਹ ਬਰਸੇ
ਬੇਹੇ ਪਾਣੀ ਨੂੰ ਭਾਫ ਕਰ ਸ਼ਾਇਰ

ਤੇਰੀ ਕਵਿਤਾ ‘ਚ ਹੈ ਤਰਫਦਾਰੀ
ਇਸ ਨੁੰ ਅਪਣੇ ਖਿਲਾਫ ਕਰ ਸ਼ਾਇਰ

ਜਿਸ ਤਰਾਂ ਨੇਰ੍ਹਿਆਂ ‘ਚ ਦੀਪ ਜਗੇ
ਉਸ ਤਰਾਂ ਇਖਤਿਲਾਫ ਕਰ ਸ਼ਾਇਰ

ਜਾਤ ਹਉਮੈਂ ਹੈ, ਜ਼ਾਤ ਪਰਦਾ ਹੈ
ਜੋ ਬਣ ਇਨਕਿਸ਼ਾਫ ਕਰ ਸ਼ਾਇਰ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar