ਮੂੰਹ ਅੱਡੀ ਅਰਸ਼ਾਂ ਵਲ ਤਕੀਏ
(ਇਕ) ਬੂੰਦ ਨ ਕੋਈ ਪਾਵੇ,
ਜਦੋਂ ਅਸਾਂ ਵਿਚ ਆ ਗਿਆ ਕੋਈ
ਆ ਉਹ ਛਹਿਬਰ ਲਾਵੇ,-
ਤਦੋਂ ਅਸੀਂ ਹੋ ਦਾਤੇ ਵਸੀਏ
ਠੰਢ ਸੁਹਾਵਾਂ ਵਾਲੇ,-
ਕਿਧਰੋਂ, ਕੌਣ, ਕਦੋਂ, ਦਸ ਸਖੀਏ !
ਕਿਤ ਗੁਣ ਉਹ ਕੋਈ ਆਵੇ ?
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Fuhara Kavi ਕਵੀ Literature ਸਾਹਿਤ Matak Hulare ਮਟਕ ਹੁਲਾਰੇ ਫੁਹਾਰਾ ਫੁਹਾਰਾ/Fuhara
Click on a tab to select how you'd like to leave your comment
- WordPress