ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਗਿੱਧਾ/Gidha

ਗਿੱਧਾ/Gidha

ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਪਹਿਨ ਪੱਚਰ ਕੇ, ਸਿਰ ਗੁੰਦਵਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਕੇ, ਹਿਰਨਾਂ ਦੀਆਂ ਡਾਰਾਂ ਵਾਂਗ ਚੁੰਗੀਆਂ ਭਰਦੀਆਂ, ਤੀਆਂ ਦੇ ਪਿੜ ਵੱਲ ਜਾਂਦੀਆਂ ਹਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ।ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ। ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਹੈ। ਮਨ ਦੇ ਵਲਵਲਿਆਂ ਦਾ ਅਲੋਕਾਰ ਪ੍ਰਦਰਸ਼ਨ ਹੋ ਨਿਬੜਦਾ ਹੈ । ਤੀਆਂ ਦੇ ਦਿਨਾਂ ‘ਚ ਕੁੜੀਆਂ ਨੂੰ ਨਾ ਸੱਸ ਦਾ ਡਰ ਹੁੰਦਾ, ਨਾ ਸਹੁਰੇ ਕੋਲੋਂ ਘੁੰਡ ਕੱਢਣਾ ਪੈਂਦਾ ਹੈ। ਬੰਧਨਾਂ ਤੋਂ ਮੁਕਤ, ਆਜ਼ਾਦ ਪੰਖੇਰੂਆਂ ਵਾਂਗ, ਕੁੜੀਆਂ ਅੰਬਰੀਂ ਉਡਾਰੀਆਂ ਭਰਨਾ ਚਾਹੁੰਦੀਆਂ ਹਨ ਅਤੇ ਜਵਾਨੀ ਦੀ ਰੱਜ ਕੇ ਪ੍ਰਦਰਸ਼ਨੀ ਲਾਉਣਾ ਚਾਹੁੰਦੀਆਂ ਹਨ। ਬੋਲੀਆਂ ਦੇ ਮਾਧਿਅਮ ਰਾਹੀਂ ਕੁੜੀਆਂ ਧੁਰ ਅੰਦਰੋਂ, ਉਹ ਸਾਰਾ ਦਰਦ ਫਰੋਲ ਦਿੰਦੀਆਂ ਹਨ, ਜਿਹੜਾ ਦਰਦ ਉਨ੍ਹਾਂ ਨੂੰ ਸੱਸ, ਨਣਦ, ਦਰਾਣੀ-ਜਠਾਣੀ ਜਾਂ ਕੰਤ ਵੱਲੋਂ ਮਿਲਿਆ ਹੁੰਦਾ ਹੈ।ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣ ਜਾਂਦੀਆਂ ਨੇ ।
ਇਨ੍ਹਾਂ ਦਿਨਾਂ ‘ਚ ਘਰ-ਘਰ ਮੱਠੀਆਂ ਤਲੀਆਂ ਜਾਂਦੀਆਂ ਨੇ, ਗੁਲਗਲੇ ਪੱਕਦੇ, ਮਾਲ੍ਹਪੂੜੇ ਬਣਦੇ ਅਤੇ ਖੀਰਾਂ ਰਿੱਝਦੀਆਂ ਹਨ। ਕਹਿੰਦੇ ਨੇ: ‘ਕਾਹਦਾ ਆਇਆ ਅਪਰਾਧੀਆ, ਜੇ ਸਾਵਣ ਖੀਰ ਨਾ ਖਾਧੀ ਆ।’

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar