ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Ho Geya Saaf Talh,Sabhal Gaye Mere Jal/ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ

Ho Geya Saaf Talh,Sabhal Gaye Mere Jal/ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ

ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ
ਮੈਂ ਤਾਂ ਪੱਥਰ ਨੂੰ ਤਹਿ ‘ਚ ਲੁਕੋ ਵੀ ਲਿਆ
ਨੀਰ ਵਿਚ ਨੂੰ ਸੀ ਕਿਨ੍ਹੇ ਦੇਖਣਾ
ਮੇਰੇ ਪਾਣੀ ਨੇ ਚੁਪ ਚਾਪ ਰੋ ਵੀ ਲਿਆ

ਹੁੰਦੀ ਆਮ ਉਂਜ ਤਾਂ ਸਭ ਸਥਾਪਿਤ ਸੁਰਾਂ
ਹੋਣ ਹਰ ਰਾਗ ਵਿਚ ਫਿਰ ਵੀ ਵਰਜਿਤ ਸੁਰਾਂ
ਸਭ ਮੇਰੇ ਜ਼ਾਬਤੇ, ਰਾਗ ਦੇ ਵਾਸਤੇ
ਮੈਂ ਤਾਂ ਬੰਦਿਸ਼ ‘ਚ ਸਭ ਕੁਝ ਸਮੋ ਵੀ ਲਿਆ

ਜ਼ਹਿਰ ਤੇਰੀ ਤਾਂ ਮੈਂ ਹਜ਼ਮ ਵੀ ਕਰ ਲਈ
ਤੇਰੀ ਨਫਰਤ ਤਾਂ ਮੈਂ ਨਜ਼ਮ ਵੀ ਕਰ ਲਈ
ਤੂੰ ਜੋ ਬਖਸ਼ੇ ਸੀ ਉਹ ਜ਼ਖਮ ਫੁੱਲ ਬਣ ਗਏ
ਮੈਂ ਤੁਕਾਂ ਵਿਚ ਉਨ੍ਹਾਂ ਨੂੰ ਪਰੋ ਵੀ ਲਿਆ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar