ਜੀ ਆਇਆਂ ਨੂੰ
You are here: Home >> Kavi ਕਵੀ >> ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ/Kafian-Khwaja Ghulam Farid

ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ/Kafian-Khwaja Ghulam Farid

1. ਆ ਚੁਣੋਂ ਰਲ ਯਾਰ

ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ ।
ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ ।
ਕਈ ਊਦੀਆਂ ਗੁਲਨਾਰ ।ਕਟੋਈਆ ਰੱਤੀਆਂ ਨੀ ਵੇ ।

ਬਾਰ ਥਈ ਹੈ ਰਸ਼ਕ ਇਰਮ ਦੀ ।ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ ।
ਹਰ ਜਾ ਬਾਗ਼ ਬਹਾਰ ।ਸਾਖਾਂ ਚੱਖੀਆਂ ਨੀ ਵੇ ।

ਪੀਲੂੰ ਡੇਲਿਆਂ ਦੀਆਂ ਗੁਲਜ਼ਾਰਾ ।ਕਹੀਂ ਗੁਲ ਟੋਰੀਆਂ ਕਹੀ ਸਰ ਖਾਰੀਆਂ ।
ਕਈ ਲਾ ਬੈਠੀਆਂ ਬਾਰ ।ਭਰ ਭਰ ਪੱਛੀਆਂ ਨੀ ਵੇ ।

ਜਾਲ ਜਲੋਟੀਂ ਥਈ ਆਬਾਦੀ ।ਪਲ ਪਲ ਖ਼ੁਸ਼ੀਆਂ ਦਮ ਦਮ ਸ਼ਾਦੀ ।
ਲੋਕੀ ਸਹੰਸ ਹਜ਼ਾਰ ।ਕੁਲ ਨੇ ਪੱਖੀਆਂ ਨੀ ਵੇ ।

ਹੂਰਾਂ ਪਰੀਆਂ ਟੋਲੇ ਟੋਲੇ ।ਹੁਸਨ ਦੀਆਂ ਹੀਲਾਂ ਬਿਰਹੋਂ ਦੇ ਝੋਲੇ ।
ਰਾਤੀਂ ਠੰਡੀਆਂ ਠਾਰ ।ਗੋਇਲੀਂ ਤੱਤੀਆਂ ਨੀ ਵੇ ।

ਰਖਦੇ ਨਾਜ਼ ਹੁਸਨ ਪਰਵਰ ਵੇ ।ਅਥਰੂ ਤੇਗ਼ ਤੇ ਤੀਰ ਨਜ਼ਰ ਦੇ ।
ਤੇਜ਼ ਤਿੱਖੇ ਹਥਿਆਰ ।ਦਿਲੀਆਂ ਫਟੀਆਂ ਨੀ ਵੇ ।

ਕਈ ਡੇਵਨ ਅੱਨ ਨਾਲ ਬਰਾਬਰ ।ਕਈ ਘਿਨ ਆਵਨ ਡੇਢੇ ਕਰ ਕਰ ।
ਕਈ ਵੇਚਨ ਬਾਜ਼ਾਰ ।ਤੁਲੀਆਂ ਤੱਕੀਆਂ ਨੀ ਵੇ ।

ਕਈ ਧੁੱਪ ਵਿੱਚ ਵੀ ਚੁਣਦੀਆਂ ਰਹਿੰਦੀਆਂ ।ਕਈ ਘਿਨ ਛਾਨ ਛੰਵੇਰੇ ਬਹਿੰਦੀਆਂ ।
ਕਈ ਚੁਣ ਚੁਣ ਪਈਆਂ ਹਾਰ ।ਹੁੱਟੀਆਂ ਥਕੀਆਂ ਨੀ ਵੇ ।

ਏਡੋਂ ਇਸ਼ਵੇ ਗਮਜ਼ੇ ਨਖ਼ਰੇ ।ਓਡੂੰ ਯਾਰ ਖਰਾਇਤੀ ਬਕਰੇ ।
ਕੁੱਸਣ ਕਾਣ ਤਿਆਰ ।ਰਾਂਦਾਂ ਰੱਸੀਆਂ ਨੀ ਵੇ ।

ਪੀਲੂੰ ਚੁਣਦੀਂ ਬੋਛਣ ਲੀਰਾਂ ।ਚੋਲਾ ਵੀ ਥੀਆ ਲੀਰ ਕਤੀਰਾਂ ।
ਗਿਲੜੇ ਕਰਨ ਪਚਾਂਰ ।ਸੰਗੀਆਂ ਸਕੀਆਂ ਨੀ ਵੇ ।

ਆਈਆਂ ਪੀਲੂੰ ਚੁਣਨ ਦੇ ਸਾਂਗੇ ।ਓੜਕ ਥਈਆਂ ਫਰੀਦਣ ਵਾਂਗੇ ।
ਛੋੜ ਆਰਾਮ ਕਰਾਰ ।ਹਕੀਆਂ ਬਕੀਆਂ ਨੀ ਵੇ ।

2. ਆਹਨ ਅਲੰਦਰ ਰੋਜ਼ ਸ਼ਬ

ਆਹਨ ਅਲੰਦਰ ਰੋਜ਼ ਸ਼ਬ ।ਪਹੁੰਜੀ ਖੁਦੀ ਮੇਂ ਖੁਦ ਗ਼ਰਕ ।
ਹਾਲਤ ਨ ਸੌਮ (ਸੰਲਵਾਂਤ) ਸਲੂਤ ਦੀ ।ਖਵਾਹਸ਼ ਨ ਹਜ ਜ਼ਕਵਾਤ ਦੀ ।
ਚਾਹਤ ਨਾ ਜ਼ਾਤ ਸਿਫਾਤ ਦੀ ।ਹਿਕ ਸ਼ਾਨ ਵਹਦਤ ਜੀ ਮਰਕ ।

ਨਾ ਤਲਬ ਮੁਲਕ ਤੇ ਮਾਲ ਦੀ ।ਨਾ ਗਰਜ਼ ਜਾਹਵ ਜਲਾਲ ਦੀ ।
ਮਸਤੀ ਖੁਦਾਈ ਖਿਆਲ ਦੀ ।ਪ੍ਹੌਨੀਂ ਨ ਆਦਮ ਜਏ ਤੇ ਤਕ ।

ਤੂਣੇ ਜੋ ਦਰਿਆ ਨੋਸ਼ ਹਨ ।ਪੁਰ ਜੋਸ਼ ਥੀ ਖਾਮੋਸ਼ ਹਨ ।
ਇਸਰਾਰ ਦੇ ਸਰਪੋਸ਼ ਹਨ ।ਸਾਮਿਤ ਰਹਿਨ ਮਾਰਨ ਨ ਬਕ ।

ਆਸ਼ਕ ਅਤੇ ਮਾਸ਼ੂਕ ਹਿਨ ।ਸਾਬਕ ਅਤੇ ਮਸਬੂਕ ਹਿਨ ।
ਖੁਦ ਦੁਰ ਅਤੇ ਸੰਦੂਕ ਹਿਨ ।ਹਰ ਤੌਰ ਵਿਚ ਰਹਿੰਦੇ ਓਛਕ ।

ਮਸਕੀਨ ਅਤੇ ਮਜਲੂਮ ਹਿਨ ।ਮਹਜ਼ੂਨ ਅਤੇ ਮਗ਼ਮੂਮ ਹਿਨ ।
ਹਰ ਵਕਤ ਕਲਖ਼ਾਦੂਮ ਹਿਨ ।ਰਖਦੇ ਨ ਦਿਲ ਵਿਚ ਕਈ ਉਮਕ ।

ਜੋ ਕੁਛ ਹੈ ਜ਼ਾਹਰ ਬਰਮਲਾ ।ਜਾਨੜਾਂ ਮੈਂ ਕਿਵੇਂ ਮਾ ਸਿਵਾਂ ।
ਮੁਰਸ਼ਦ ਮਹਕੱਕ ਵਜ ਵਜਾ ।ਹਮਾ ਓਸਤ ਦਾ ਡਿਤਰਾ ਸਾਬਕ ।

ਏਹੋ ਫਿਕਰ ਹੈ ਏਹਾ ਗਾਲ੍ਹ ਹੈ ।ਏਹੋ ਵਜਦ ਹੈ ਏਹੋ ਹਾਲ ਹੈ ।
ਏਹੋ ਜ਼ੌਕ ਦਮਦਮ ਨਾਲ ਹੈ ।ਏਹੋ ਸਚ ਹੈ ਬਿਆ ਸਭ ਹੈ ਨਰਕ ।

ਬਠ ਵਹਮ ਖਤਰੇ ਦੀ ਅਦਾ ।ਡੂਝਾ ਨੋਹੀ ਹੈ ਹਿਕ ਖੁਦਾ ।
ਅੰਦਰ ਤੇ ਬਾਹਰ ਹੈ ਸਦਾ ।ਮੌਜੂਦ ਹਕ ਮੌਜੂਦ ਹਕ ।

ਤੌਂ ਬਿਨ ਫਕਤ ਬਿਆ ਕੋ ਨਹੀਂ ।ਮੰਢੂੰ ਗੈਰ ਕੀ ਅਥ ਬੋਹੀਂ ।
ਹੈ ਹਿਕ ਸਦਾ ਅਤੇ ਡੋਹੀਂ ।ਹਿਕ ਨਾਲ ਥੀ ਹਿਕ ਸਟ ਫਰਕ ।

ਅਪਣੀ ਹਕੀਕਤ ਗੋਲ ।ਬੇਕੂੰ ਨ ਅਸਲੋਂ ਫੋਲ ਤੂੰ ।
ਰਖ ਅਸਾਡਾ ਬੋਲ ਤੂੰ ।ਆਈਂ ਨ ਹਕ ਹੈ ਮਹਜ ਪਕ ।

ਪੀਕਰ ਫਰੀਦੀ ਜਾਮ ਤੂੰ ।ਥੀ ਰਿੰਦ ਮਸਤ ਮਦਾਸ ਤੂੰ ।
ਡੇਹੋਂ ਡੋਂਹ ਵਧਾ ਰਖ ਗਾਮ ਤੂੰ ।ਵਾਹ ਵਾਹ ਕਰੇ ਸਾਰੀ ਖਲਕ ।

3. ਆ ਮਿਲ ਅੱਜਕਲ ਸੋਹਣਾਂ ਸਾਈਂ

ਆ ਮਿਲ ਅੱਜਕਲ ਸੋਹਣਾਂ ਸਾਈਂ ।ਨਾ ਤਾਂ ਮੁਫ਼ਤੀ ਖੂਨ ਥੀਸਾਈਂ ।
ਤੌਂ ਬਿਨ ਮੂਲ ਨ ਸਹਿੰਦੀਆਂ ਵਾਹੀਂ ।ਸੁਣ ਦਿਲ ਨਾਲ ਤਾਂ ਗਾਲ੍ਹ ਅਖਾਈਂ ।
ਪਰਭਤ ਧਾਰਾਂ ਰੋਹ ਘਨੇੜੇ ।ਜਥ ਲਾਂਘੇ ਜਥ ਥੀਵਮ ਵਹੀਰੇ ।
ਬੇਸ਼ਕ ਦਰਦਮੰਦਾਂ ਦੇ ਦੇਰੇ ।ਜਥ ਥਲੜਾ ਜਥ ਸੁੰਜੜੀਆਂ ਜਾਂਹੀਂ ।
ਹਿਕ ਪਲ ਐਸ਼ ਨ ਪਾਇਮ ਘਰ ਵਿੱਚ ।ਗੁਜ਼ਰੀ ਸਾਰੀ ਉਮਰ ਸਫ਼ਰ ਵਿੱਚ ।
ਪੌਂਦੇ ਸੌ ਸੌ ਪੋਰ ਅੰਦਰ ਵਿੱਚ ।ਯਾਰੱਬ ਯਾਰ ਦੇ ਦੇਸ ਵਸਾਈਂ ।
ਜਾਂ ਡੇਖਾਂ ਝੱੜ ਮੀਂਹ ਕਿਣ ਮਿਣ ਕੂੰ ।ਰੋਵਾਂ ਕਰ ਕਰ ਯਾਦ ਸੱਜਨ ਕੂੰ ।
ਅੱਖੀਆਂ ਬਲਕਨ ਮੂੰਹ ਡੇਖਨ ਕੂੰ ।ਗਲ ਲਾਂਵਣ ਕੂੰ ਥਪਕਨ ਬਾਹੀਂ ।
ਵਾਟ ਨਿਹਾਰਾਂ ਕਾਂਗ ਉਡਾਰਾਂ ।ਪੰਡਤ ਜੋਸੀ ਦੇ ਕਨ ਖਾਵਾਂ ।
ਸੌ ਪੁੰਜ ਹਾਰਾਂ ਫਾਲਾਂ ਪਾਵਾਂ ।ਅਉਸੀ ਮੈਡਾ ਯਾਰ ਕਡਾਹੀਂ ।
ਮੈਂ ਬਦਨਾਂ ਕਹੀਂ ਭੀਮ ਭਰਮ ਦਾ ।ਤੂੰਹੀ ਸਾਹਿਬ ਲਾਜ ਸ਼ਰਮ ਦਾ ।
ਜ਼ੋਰ ਫ਼ਰੀਦ ਕੂੰ ਤੈਡੜੇ ਦਮ ਦਾ ।ਲਗੜੀ ਸਾਵਲ ਤੋੜ ਨਿਭਾਈਂ ।

4. ਆ ਮਿਲ ਮਾਹੀ ਮੈਂ ਮਾਂਦੀ ਹਾਂ

ਆ ਮਿਲ ਮਾਹੀ ਮੈਂ ਮਾਂਦੀ ਹਾਂ ।ਬੇ ਵੱਸ ਬਿਰਹੋਂ ਦੀ ਬਾਂਦੀ ਹਾਂ ।
ਇਸ਼ਕ ਅਵੈੜੇ ਦੁਸ਼ਮਨ ਵੇੜੇ ।ਸੱਸ ਨਨਾਣਾਂ ਕਰਿਮ ਬਖੇੜੇ ।
ਅਮੜੀ ਜੁੜ ਜੁੜ ਲਾਵਮ ਝੇੜੇ ।ਬਾਬਲੀ ਵੀਰ ਨ ਭਾਦੀ ਹਾਂ ।
ਖੇੜੇ ਭੈੜੇ ਸਖ਼ਤ ਸਤਾਵਿਨ ।ਨੇੜੇ ਵੱਸਦੇ ਮਾਰਣ ਆਵਨ ।
ਸੰਗੀਆਂ ਸੁਰਤੀਆਂ ਤੁਹਮਤ ਲਾਵਨ ।ਕਲ੍ਹੜੀ ਪਈ ਕੁਰਲਾਂਦੀ ਹਾਂ ।
ਸੇਝ ਸੜੇਂਦੀ ਲੰਬੇ ਲੇਂਦੀ ।ਗਾਨੇ ਗਹਿਨੇ ਫਲ ਨ ਪੇਂਦੀ ।
ਤੂਲ ਤਲੇਂਦੀ ਚੂੜ ਜਲੇਂਦੀ ।ਰੋਂਦੀ ਤੇ ਗ਼ਮ ਖਾਂਦੀ ਹਾਂ ।
ਡੁੱਖੜੇ ਪਾਂਵਾਂ ਨੇਂਹ ਨਿਭਾਵਾਂ ।ਤੌਂ ਬਿਨ ਕੇਨੂੰ ਕੂਕ ਸੁਨਾਵਾਂ ।
ਤੱਪਦੀਂ ਖਪਦੀਂ ਵਕਤ ਵੰਜਾਵਾਂ ।ਵਲ ਵਲ ਝੋਕਾਂ ਜਾਂਦੀ ਹਾਂ ।
ਮੂਲਾ ਝੋਕਾਂ ਫੇਰ ਵਸੇਸੀ ।ਸਾਰਾ ਰੋਗ ਅੰਦਰ ਦਾ ਵੇਸੀ ।
ਯਾਰ ਫ਼ਰੀਦ ਅੰਗਨ ਪੌਂ ਪੇਸੀ ।ਡੇਸਮ ਬਾਂਹ ਸਿਰਾਂਦੀਆਂ ।

5. ਆ ਮਿਲ ਮਾਰੂ ਮਾੜਰੋ

ਆ ਮਿਲ ਮਾਰੂ ਮਾੜਰੋ ।ਥਲ ਵਿੱਚ ਕਰਦੀਆਂ ਧਾਹਾਂ ।
ਮਾਰਾ ਹਕਲਾਂ ਕੂਕੜੀਆਂ ।ਕਰ ਕਰ ਲੰਬੜੀਆਂ ਬਾਹਾਂ ।
ਭੁਲ ਗਈਆਂ ਰਸਮਾਂ ਰੀਤੜੀਆਂ ।ਜੈਂਹ ਡੇਂਹ ਲਗੜੀਆਂ ਪੀਤਾਂ ।
ਬੱਠ ਪਏ ਖਵੇਸ਼ ਕਬੀਲੜੇ ।ਪਰ ਹਿਕ ਤੈਨੂੰ ਚਾਹਾਂ ।
ਕਿਵੇਂ ਜੀਵੇ ਜਾਲੜੇ ।ਸੁੰਜੜੀ ਹੀਰ ਸਲੇਟੀ ।
ਰਾਂਝਨ ਤਖ਼ਤ ਹਜ਼ਾਰੜੇ ।ਸੁਕੀਆਂ ਲਾਈਆਂ ਕਾਹਾਂ ।
ਮਾ ਪਿਉ ਵੀਰ ਵਸਾਰਿਉਮ ।ਰਾਵਲ ਡਿਤੜਮ ਰੁਲਾ ।
ਪਾਵਾਂ ਲੀਰੇ ਮੈਲੜੇ ।ਚਲੀ ਚੁਨੜੀ ਲਾਹਾਂ ।
ਜਾਹੀ ਚਟ ਫ਼ਰੀਦ ਨੂੰ ।ਲਾਇਓ ਲਾਡ ਖਲਾਇਓ ।
ਮੂਲ ਨ ਵਿਸਰਮ ਰੈਡਰੀਆਂ ।ਸਾਂਵਲ ਨਾਜ਼ ਨਿਗਾਹਾਂ ।

6. ਆ ਪਹੁੰਤਮ ਜੈਂਦੀ ਮੱਕੇ

ਆ ਪਹੁੰਤਮ ਜੈਂਦੀ ਮੱਕੇ ।ਏਂਹੀ ਸ਼ਹਿਰ ਮੁਬਾਰਕ ਬੱਕੇ ।
ਵਾਹ ਦੇਸ ਅਰਬ ਦਆਿਂ ਚਾਲੀਂ ।ਖੁਸ਼ ਤਰਹੇਂ ਖ਼ੂਬ ਖ਼ਸਾਲੀਂ ।
ਗਈਆਂ ਵਿੱਸਰ ਵਤਨ ਦੀਆਂ ਗਾਲ੍ਹੀਂ ।ਕਿਆ ਖਵੇਸ਼ ਕਬੀਲੇ ਸਕੇ ।
ਹੈ ਲੱਜ਼ਤ ਵਾਧੂ ਵਾਧੀ ।ਹੈ ਹਰ ਦਮ ਡੋੜੀ ਸ਼ਾਦੀ ।
ਹਰ ਵੇਲੇ ਤਾਂਘ ਜ਼ਿਆਦੀ ।ਕਈ ਹਾਰੇ ਤੇ ਕਈ ਥੱਕੇ ।
ਹਿਨ ਪੱਥਰ ਸੇਝ ਫੁਲਾਂ ਦੀ ।ਹੈ ਧੂੜੀ ਤੂਲ ਗੁਲਾਂ ਦੀ ।
ਸ਼ਬ ਬਾਦ ਸਬਾ ਮਨ ਭਾਂਦੀ ।ਤਾ ਸੁਬਹ ਝਲੇਂਦੀ ਪੱਖੇ ।
ਅਮਗੂਰ ਹਜ਼ਾਰ ਮਤੀਰਨ ।ਖ਼ਰਬੂਜ਼ੇ ਪਿੰਡ ਕਸੀਰਨ ।
ਰੁਮਾਨ ਸ਼ਗੀਰ ਕਬੀਰਨ ।ਚੁਣ ਦਾਣੇ ਮਾਰੂੰ ਫੱਕੇ ।
ਹੈ ਮੁਲਕ ਮਕੱਦਸ ਨੂਰੀ ।ਹੈ ਜੱਨਤ ਹੂਰ ਕਸੂਰੀ ।
ਬਿਨ ਆਸ਼ਕ ਪਾਕ ਹਜ਼ੂਰੀ ।ਪਿਆ ਕੌਨ ਕਦਮ ਇਥੈ ਰਖੇ ।
ਵੰਜ ਡਿਠਮ ਮਦੀਨਾ ਆਲੀ ।ਜੱਥ ਕੋਨੋ ਮਕਾਨ ਦਾ ਵਾਲੀ ।
ਹੈ ਧਰਤੀ ਐਬੋਂ ਖ਼ਾਲੀ ।ਪਿਆ ਨੂਰ ਰਸਾਲਤ ਛੱਕੇ ।
ਕਿਉਂ ਵਿਸਰਨ ਯਾਰ ਦੇ ਦੇਰੇ ।ਥੀਆ ਅੱਖੀਆਂ ਰੋ ਰੋ ਬੇਰੇ ।
ਦਮ ਜੈਂਦੀਂ ਕਰਸੂੰ ਫੇਰੇ ।ਯਾ ਲੁਦ ਬਹਿਸੂੰ ਆ ਪੱਕੇ ।
ਤੋੜੇ ਲਗਦੇ ਧਿਕੇ ਧੱਕੇ ।ਆਖ ਵਲ ਵਲ ਯਾਰ ਡੂੰ ਤੱਕੇ ।
ਤਨ ਆਗ ਮੁਹਬਤ ਬਖੇ ।ਦਿਲ ਦਰਦੋਂ ਲਜ਼ਤ ਚੱਖੇ ।
ਹੈ ਸਖ਼ਤ ਸ਼ਦੀਦ ਆਜ਼ਾਂਰੀ ।ਕਰੇ ਕੌਨ ਫ਼ਰੀਦ ਦੀ ਕਾਰੀ ।
ਥਏ ਭੁਨਲੇ ਨਾਲੇ ਜਾਰੀ ।ਦਿਲ ਸੋਜ਼ੋਂ ਭੁੱਜ ਭੁੱਜ ਪੱਕੇ ।

7. ਆਪੇ ਬਾਰ ਮੁਹਬਤ ਚਾਇਮ ੜੀ

ਆਪੇ ਬਾਰ ਮੁਹਬਤ ਚਾਇਮ ੜੀ ।ਵੰਜ ਆਪ ਕੂੰ ਆਪ ਅਵਾਇਮ ੜੀ ।
ਸਬ ਡੁੱਖਾਂ ਸੂਲਾਂ ਦੀ ਤਾਤ ਮਿਲਿਮ ।ਗ਼ਮ ਦਰਦ, ਅੰਦੋਹ, ਬਰਾਤ ਮਿਲਿਮ ।
ਭੈੜੇ ਡੁੱਖੜੀਂ ਮਾਰ ਮੁੰਝਾਇਮ ੜੀ ।
ਸੋਹਣਾ ਹੋਤ ਪੁੱਨਲ ਛੱਡ ਕੇਚ ਗਿਆ ।ਗਲ ਸੋਜ਼ ਫ਼ਰਾਕ ਦਾ ਪੇਚ ਪਿਆ ।
ਜੋ ਲਿਖਿਆ ਪੱਲੜੇ ਪਾਇਮ ੜੀ ।
ਡੁੱਖਾਂ ਥਲ ਮਾਰੂ ਆ ਪੇਸ਼ ਗਿਆ ।ਦਿਲ ਜਾਨ ਜਿਗਰ ਤਨ ਰੀਸ਼ ਗਿਆ ।
ਤੱਤੀ ਇਸ਼ਕ ਅਵੱਲੜਾ ਲਾਇਮ ।
ਮੁੰਹਜਾ ਯਾਰ ਪੁੱਨਲ ਛੱਡ ਕੇਚ ਰੁੱਠਾ ।ਸਰ ਜੁਲਮੀਂ ਨੇਂਹ ਜੋ ਮੀਹ ਵੁੱਠਾ ।
ਰੱਬ ਏੜ੍ਹੇ ਬਾਰ ਸੁਹਾਇਮ ੜੀ ।
ਹਿਕ ਵਾਰ ਫ਼ਰੀਦ ਨੂੰ ਯਾਰ ਮਿਲੇ ।ਸਿਰੋ ਪੰਡ ਹਿਜਰ ਦਾ ਬਾਰ ਟਲੇ ।
ਜੈਂਦੇ ਕਾਰਨ ਉੱਮਰ ਗੰਵਾਇਮ ੜੀ ।

8. ਆਪੇ ਕੀਤੋਈ ਯਾਰ ਵੇ

ਆਪੇ ਕੀਤੋਈ ਯਾਰ ਵੇ ।ਕਿਉਂ ਥੀ ਖੜਿਉਂ ਅਵਾਜ਼ਾਰ ਵੇ ।
ਐਵੇਂ ਨ ਹਾ ਲਾਇਕ ਪੁੱਨਲ ।ਕਲ੍ਹੜੀ ਦ ਿਵਲ ਲਧੜੋ ਨ ਕਲ ।
ਵੰਜ ਕੇਚ ਲਾਇਓ ਐਸ਼ ਗਲ ।ਮੈ ਗਲ ਮੋਈ ਵਿੱਚ ਬਾਰ ਵੇ ।
ਦਿਲੜੋਂ ਨ ਸੁੰਜੜੀ ਕੂੰ ਚਹੀਂ ।ਸਰਮੋਂ ਕੁਸ਼ਰਮੋਂ ਆ ਬਹੀਂ ।
ਸ਼ਾਲਾ ਸਦਾ ਤੂੰ ਖੁਸ਼ ਰਹੀਂ ।ਅਸਲੋਂ ਨਹੀਂ ਏ ਕਾਰ ਵੇ ।
ਜੁੜ ਜੁੜ ਲਗੀ ਆ ਸਾਂਵਣੀ ।ਮੁਦ ਮਸਤ ਮੀਂਹ ਵਸਾਵਣੀ ।
ਮੌਸਮ ਸੁਹਾਗ ਸੁਹਾਵਣੀ ।ਮੈਂ ਸਿਰ ਡੋਹਾਗ ਦਾ ਬਾਰ ਵੇ ।
ਗਈ ਮੁਫ਼ਤ ਚੇਤਰ ਬਹਾਰ ਵੀ ।ਸੁਰਖ਼ੀ ਤੇ ਕੱਜਲਾ ਧਾਰ ਵੀ ।
ਮਹਿੰਦੀ ਤੇ ਹਾਰ ਸ਼ਿੰਗਾਰ ਵੀ ।ਕਰ ਯਾਦ ਕੌਲ ਕਰਾਰ ਵੇ ।
ਮਾ ਪਿਉ ਤੱਤੀ ਤੋਂ ਦੂਰ ਹੈ ।ਡੁੱਖ ਦਰਦ ਕਹਿਰ ਕਲੂਰ ਹੈ ।
ਸਾਂਵਲ ਸਭੋ ਮਨਜ਼ੂਰ ਹੈ ।ਹਿੱਕ ਤੂੰ ਨ ਥੀ ਬੇਜ਼ਾਰ ਵੇ ।
ਆਈਆਂ ਰੁੱਤਾਂ ਮਨ ਭਾਵਣੀਆਂ ।ਲਾਲੀਆਂ ਲਿਵਨ ਤੇ ਕਾਵਣੀਆਂ ।
ਵਲ ਤਾਂਘ ਚਾਵੇ ਚਾਵਣੀਆਂ ।ਵਲ ਰਸ ਵਸੂੰ ਹਿੱਕ ਵਾਰ ਵੇ ।
ਗਿਉਂ ਰੋਲ ਮਿੱਠੜਾ ਢੋਲ ਵੇ ।ਸਾਰੇ ਭੁਲੇ ਟਕ ਟੋਲ ਵੇ ।
ਵਿਸਰੇ ਅਲੌਲ ਮਖੌਲ ਵੇ ।ਡੁੱਖ ਸੂਲ ਨਾਸੀਂ ਤਾਰ ਵੇ ।
ਦਿਲ ਸ਼ੀਂਹ ਨੇਹ ਦੇ ਵਾਤ ਹੈ ।ਹੇਯਾਤ ਡੇਹਾਂ ਰਾਤ ਹੈ ।
ਏ ਮੂੰਹ ਨ ਮਾਂਦੀ ਬਾਤ ਹੈ ।ਦਿਲ ਹਿਕ ਲੱਖ ਆਜ਼ਾਰ ਵੇ ।
ਕਿਸਮਤ ਪੁੱਠੀ ਦੀਆਂ ਗਾਲੀਆਂ ।ਮਾਰੂ ਨ ਪੀਤਾਂ ਪਾਲੀਆਂ ।
ਡੇ ਗਿਉਮ ਮੁਲਕ ਨਕਾਲੀਆਂ ।ਘਰ ਬਾਰ ਬਰ, ਘਰ ਬਾਰ ਵੇ ।
ਡੁੱਖ ਪਿਆ ਪਟੀ ਦੇ ਪੇਸ਼ ਹੈ ।ਗ਼ਮ ਸੁਬਹ ਸ਼ਾਮ ਹਮੇਸ਼ ਹੈ ।
ਦਿਲ ਜ਼ਖਮ ਜ਼ਖਮੀ ਰੀਸ਼ ਹੈ ।ਤੌਂ ਬਿਨ ਥਵਿਮ ਲਾਚਾਰ ਵੇ ।
ਬਾਬਲ ਦੀ ਸ਼ਫਕਤ ਖੁੱਟ ਗਈ ।ਮਾਂ ਮਾਰ ਮਾਰ ਕੇ ਹੁੱਟ ਗਈ ।
ਭੈਣੀਂ ਦੀ ਸੰਗਤ ਤਰੁੱਟ ਗਈ ।ਵੀਰਣ ਦਾ ਨਿੱਤ ਤੱਕਰਾਰ ਵੇ ।
ਜੇ ਤਈਂ ਨ ਡੇਖ਼ਾਂ ਵਲ ਤੈਂਕੂੰ ।ਅਸਲੋਂ ਨ ਟਿੱਕ ਰਹਿਸਾਂ ਮੁੰਢੋ ।
ਰਖਸੇਂ ਜੇ ਇਤਨੀ ਤਾਂਘ ਤੂੰ ।ਹੁਣ ਪਾਰ ਨੀਲਾ ਪਾਰ ਵੇ ।
ਹੁਣ ਹਟ ਦੀ ਕੂੜੀ ਚਜ ਗਈ ।ਨੇੜੇ ਕਨੂੰ ਦਿਲ ਰੱਜ ਗਈ ।
ਡੁਖੜੀਂ ਤੋਂ ਦਿੱਲੜੀ ਭੱਜ ਗਈ ।ਬਸ ਯਾਰ ਗਿਉ ਸੇ ਹਾਰ ਵੇ ।
ਆ ਆਪ ਕੀਤੋ ਪਿਆਰ ਵੇ ।ਚਾ ਸਿਰ ਤੇ ਡੋਹ ਹਜ਼ਾਰ ਵੇ ।
ਗਲੜੇ, ਪਚਾਰ, ਵਯਾਰ ਵੇ ।ਠਹਿੰਦੀ ਨਹੀਂ ਹੁਣ ਆਰ ਵੇ ।
ਸੁੱਤੜੀ ਕੁੰ ਕਲ੍ਹੜਾ ਛੋੜ ਗਿਉਂ ।ਵਾਗਾਂ ਵਤਨ ਤੇ ਮੋੜ ਗਿਉਂ ।
ਸੁੰਜ ਬਰ ਦੀ ਛਲ ਵਿੱਚ ਬੋੜ ਗਿਉਂ ।ਲੁੱਟ ਧਾੜ ਜ਼ੁਲਮ ਅੰਧਾਰ ਵੇ ।
ਹੈਂ ਜ਼ੁਲਮ ਤੋ ਕਰ ਬਸ ਕੈਡੀਂ ।ਰਲੜੇ ਫ਼ਰੀਦ ਦੇ ਵੱਸ ਕਡੀਂ ।
ਵੱਸ ਰੱਸ ਅਤੇ ਖਿਲ ਹੱਸ ਕਡੀਂ ।ਜੀਵਣ ਦੇ ਡੇਂਹ ਹਿਨ ਚਾਰ ਵੇ ।

9. ਆਵਣ ਦੀ ਕਰ ਕਈ ਸਾਂਵਲ

ਆਵਣ ਦੀ ਕਰ ਕਈ ਸਾਂਵਲ ।ਮੁਫਤ ਨ ਜਾਨੋਮ ਜੋਭਨ ਢਲ ।
ਸਾਂਵਣ ਵਕਤ ਸੁਹਾਚ ਦੇ ।ਰਿਮ ਝਿਮ ਬਰਸਨ ਬਾਦਲ ।
ਬਠ ਪਏ ਹਿਜਰ ਦੇ ਡੇਂਰੜੇ ।ਉਮਰ ਗੁਜਾਰੂੰ ਰਲ ਰਲ ।
ਨਾਹੀਂ ਪੀਤ ਲਜਾਵਣੀ ।ਆਂਵੀ ਰਾਣਾ ਅਜ ਕਲ ।
ਪਰਸੋਂ ਤਰਸੋਂ ਮਰ ਸੁਤੀ ।ਵਲ ਕਿਥ ਲਭਸਿਆ ਮੋਮਲ ।
ਯਾਰ ਲਡ ਆਵੀਂ ਆਵਸੀਂ ।ਬਠ ਘਤ ਰਾਜਰ ਦਾ ਥਲ ।
ਘੋਲਾਂ ਰਾਜ ਖਰਾਜ ਨੂੰ ।ਵਾਰਾਂ ਸਾਧਾਂ ਸੋਮਲ ।
ਜੀ ਕੂੰ ਚਾਹ ਮਿਲਾਪ ਦੀ ।ਦਿਲ ਕੂੰ ਤਾਂਘ ਉਤਾਵਲ ।
ਨੈਣ ਸਿਕੇਤੇ ਦਰਸ ਦੇ ।ਲਾਵਣ ਸਖਤ ਉਬਾਹਲ ।
ਮਾਰੂ ਅਖੀਆਂ ਜਾਡਰੂ ।ਨਾਜ਼ ਵ ਚਾਲੀਂ ਚੰਚਲ ।
ਸ਼ੋਖ ਨਿਗਾਹ ਮਰੇਲੜੀ ।ਜ਼ੁਲਮੀ ਜ਼ੁਲਫ ਵਲੋ ਵਲ ।
ਕਰਕ ਨ ਪਾਪਨ ਕੁੰਜੜੀ ।ਡਾਲ ਨ ਹਾਂ ਕੂੰ ਪਲ ਪਲ ।
ਕੋਇਲ ਸਾੜ ਪਜਾਲਿਆ ।ਕਰ ਕਰ ਕੂਕਾਂ ਵਲ ਵਲ ।
ਵਾਹ ਵਾਹ ਯਾਰ ਦੀ ਯਾਰੀ ।ਭਲ ਭਲ ਬਿਰਹੋਂ ਦੀ ਅਲਭਲ ।
ਜੀੜਾ ਬੇਕਲ ਅਖੜੀਆਂ ।ਬਲ ਬਲ ਦਿਲੜੀ ਹਰਮਲ ।
ਨੇਂਹ ਨਿਭਾਇਆ ਖੋਟੜਾ ।ਨਜਰੇਮ ਸੌਖਾ ਅਵਲ ।
ਆਖਰ ਓੜਕ ਥਕੜੀ ।ਮਹਜ ਮੁਇਮਾ ਲਾ ਹਲ ।
ਮਾਰੂ ਥਲ ਦੇ ਪੈਂਡੜੇ ।ਪੇਚ ਕੁਲਲੜੇ ਵਲ ਛਲ ।
ਥਕ ਥਕ ਹੁਟ ਹੁਟ ਹਾਰੜੀ ।ਹਥੜੀਂ ਪੈਰੜੀਂ ਕੜਵਲ ।
ਕਹਥੜੇ ਕਹਥੜੇ ਪਰੀਤ ਦੇ ।ਸਾਡੇ ਡੋਰੇ ਮਲ ਮਲ ।
ਊਨੀ ਲੋਈ ਲਾਜ ਦੀ ।ਅਤਲਸ ਮਸ਼ਰੂ ਮਖਮਲ ।
ਤੌਂ ਬਿਨ ਕੌਨ ਫਰੀਦ ਦੀ ।ਜਾਨੀ ਲਹਿਸਮ ਆ ਕਲ ।
ਜੇਝੀ ਤੇਝੀ ਤੈਂਡੀਆਂ ।ਗਾਲ ਨ ਮਾਹੀ ਲਾ ਗਲ ।

10. ਆਏ ਮਸਤ ਦਿਹਾੜੇ ਸਾਵਣ ਦੇ

ਆਏ ਮਸਤ ਦਿਹਾੜੇ ਸਾਵਣ ਦੇ ।ਵੋਹ ਸਾਵਣ ਦੇ ਮਾਨ ਭਾਵਣ ਦੇ ।
ਬਦਲੇ ਪੂਰਬ ਮਾੜ ਡਖਨ ਦੇ ।ਕੱਜਲੇ ਭੁਰੇ ਸੌ ਸੌ ਵਣ ਦੇ ।
ਚਾਰੇ ਤਰਫ਼ੋਂ ਜੋਰ ਪਵਣ ਦੇ ।ਸਾਰੇ ਜੋੜ ਵਸਾਵਣ ਦੇ ।
ਚਕਵੀਆਂ ਚਕਵੇ ਅਗ਼ਨ ਪਪੀਹੇ ।ਕੋਇਲ ਮੋਰ ਚਚੋਣੇ ਚੀਹੇ ।
ਸਹੰਸ ਚਕੋਰ ਚੰਡੂਰ ਬਬੀਹੇ ।ਸ਼ਾਗ਼ਲ ਗੀਤ ਸ਼ਨਾਵਣ ਦੇ ।
ਡੇਂਹਾਂ ਪੀਘਾਂ ਸਾਵੀਆਂ ਪੀਲੀਆਂ ।ਰਾਤੀਂ ਖਣਮੀਆਂ ਖ਼ਮਣ ਰੰਗੀਲੀਆਂ ।
ਗੱਜ ਗੱਜ ਗਾਜਾ ਗੱਜਨ ਰਸੀਲੀਆਂ ।ਵਕਤ ਸ਼ਿੰਗਾਰ ਸੁਹਾਵਣ ਦੇ ।
ਰੋਹੀ ਰਾਵੇ ਥੀਆ ਗੁਲਜ਼ਾਰਾਂ ।ਥਲ ਚਤਰਾਂਗ ਵੀ ਬਾਗ਼ ਬਹਾਰਾਂ ।
ਘੰਡ ਤਵਾਰਾਂ ਬਾਰਸ਼ ਬਾਰਾਂ ।ਚਰਚੇ ਧਾਵਣ ਗਾਵਣ ਦੇ ।
ਚਾਂਦਨੀ ਰਾਤ ਮਲ੍ਹਾਰੀ ਡੌਂਹ ਹੈ ।ਠੱਡੜੀਆਂ ਹੀਲਾਂ ਰਿਮ ਝਿਮ ਮੀਂਹ ਹੈ ।
ਸੋਹਣੀ ਮੌਸਮ ਲਗੜਾ ਨੇਂਹ ਹੈ ।ਗਏ ਵੇਲੇ ਗ਼ਮ ਖਾਵਣ ਦੇ ।
ਮੁਦ ਮਸਤਾਨੀ ਤੇ ਖੁਸ਼ ਦਿਨੜੇ ।ਸਾਲੂੰ ਸੂਹੇ ਕੇਸਰ ਭਿੱਨੜੇ ।
ਸਹਜੋਂ ਮੀਂਹ ਬਰਸਾਤੋਂ ਸਿਨੜੇ ।ਝਗੜੇ ਲਾਂਘੇ ਲਾਵਣ ਦੇ ।
ਵਿੰਹ ਫ਼ਰੀਦ ਆਬਾਦ ਥਿਉਸੇ ।ਮਾਲ ਮਵੈਸ਼ੀ ਸ਼ਾਦ ਥਿਉਸੇ ।
ਦਿਲ ਦਰਦੋਂ ਆਜ਼ਾਦ ਥਿਉਸੇ ।ਚੋਲੇ ਅੰਗ ਨਾ ਮਾਂਵਣ ਦੇ ।

11. ਐ ਹੁਸਨ ਹਕੀਕੀ ਨੂਰ ਅਜ਼ਲ

ਐ ਹੁਸਨ ਹਕੀਕੀ ਨੂਰ ਅਜ਼ਲ ।ਤੈਨੂੰ ਵਾਜਬ ਤੇ ਅਮਕਾਨ ਕਹੂੰ ।
ਤੈਨੂੰ ਖਾਲਕ ਜ਼ਾਤ ਕਦੀਮ ਕਹੂੰ ।ਤੈਨੂੰ ਹਾਦਸ ਖ਼ਲਕ ਜਹਾਨ ਕਹੂੰ ।
ਤੈਨੂੰ ਮੁਤਲਕ ਮਹਜ਼ ਵਜੂਦ ਕਹੂੰ ।ਤੈਨੂੰ ਇਲਮੀਆ ਅਯਾਨ ਕਹੂੰ ।
ਅਰਵਾਹ ਨਫੂਸ ਅਕੂਲ ਮਿਸਾਲ ।ਅਸ਼ਬਾਹ ਅਯਾਨ ਨਿਹਾਂ ਕਹੂੰ ।
ਤੈਨੂੰ ਐਨ ਹਕੀਕਤ ਮਾਹੀਅਤ ।ਤੈਨੂੰ ਅਰਜ ਸਿਫ਼ਤ ਤੇ ਸ਼ਾਨ ਕਹੂੰ ।
ਅਨਵਾਅ ਕਹੂੰ ਔਜ਼ਾਅ ਕਹੂੰ ।ਇਤਵਾਰ ਕਹੂੰ ਔਜ਼ਾਅ ਕਹੂੰ ।
ਤੈਨੂੰ ਅਰਸ਼ ਕਹੂੰ ਅਫ਼ਲਾਕ ਕਹੂੰ ।ਤੈਨੂੰ ਨਾਜ਼ ਨਈਮ ਜਿਨਾਂ ਕਹੂੰ ।
ਤੈਨੂੰ ਤਤ ਜਮਾਦ ਨਬਾਤ ਕਹੂੰ ।ਹੈਵਾਨ ਕਹੂੰ ਇਨਸਾਨ ਕਹੂੰ ।
ਤੈਨੂੰ ਮਸਜਦ ਮੰਦਰ ਦੈਰ ਕਹੂੰ ।ਤੈਨੂੰ ਪੋਥੀ ਤੇ ਕੁਰਾਨ ਕਹੂੰ ।
ਤਸਬੀਹ ਕਹੂੰ ਜ਼ੱਨਾਰ ਕਹੂੰ ।ਤੈਨੂੰ ਕੁਫ਼ਰ ਕਹੂੰ ਈਮਾਨ ਕਹੂੰ ।
ਤੈਨੂੰ ਬਾਦਲ ਬਰਖਾ ਗਾਜ ਕਹੂੰ ।ਤੈਨੂੰ ਬਿਜਲੀ ਤੇ ਬਾਰਾਨ ਕਹੂੰ ।
ਤੈਨੂੰ ਆਬ ਕਹੂੰ ਤੇ ਖ਼ਾਕ ਕਹੂੰ ।ਤੈਨੂੰ ਬਾਦ ਕਹੂੰ ਨੀਰਾਨ ਕਹੂੰ ।
ਤੈਨੂੰ ਦਸਰਤ ਲਛਮਨ ਰਾਮ ਕਹੂੰ ।ਤੈਨੂੰ ਸੀਤਾ ਜੀ ਜਾਨਾਨ ਕਹੂੰ ।
ਬਲਦੇਵ ਜਸੋਦਾ ਨੰਦ ਕਹੂੰ ।ਤੈਨੂੰ ਕਿਸਨ ਕਨ੍ਹੀਆ ਕਾਨ ਕਹੂੰ ।
ਤੈਨੂੰ ਬਰਮਾ ਬਿਸ਼ਨ ਗਨੇਸ਼ ਕਹੂੰ ।ਮਹਾਂਦੇਵ ਕਹੂੰ ਭਗਵਾਨ ਕਹੂੰ ।
ਤੈਨੂੰ ਗੀਤ ਗ੍ਰੰਥ ਤੇ ਬੇਦ ਕਹੂੰ ।ਤੈਨੂੰ ਗਿਆਨ ਕਹੂੰ ਅਗਿਆਨ ਕਹੂੰ ।
ਤੈਨੂੰ ਆਦਮ ਹੱਵਾ ਸ਼ੈਸ ਕਹੂੰ ।ਤੈਨੂੰ ਨੂਹ ਕਹੂੰ ਤੂਫ਼ਾਨ ਕਹੂੰ ।
ਤੈਨੂੰ ਇਬਰਾਹੀਯ ਖ਼ਲੀਲ ਕਹੂੰ ।ਤੈਨੂੰ ਮੂਸਾ ਬਿਨ ਇਮਰਾਨ ਕਹੂੰ ।
ਤੈਨੂੰ ਹਰ ਦਿਲ ਦਾ ਦਿਲਦਾਰ ਕਹੂੰ ।ਤੈਨੂੰ ਅਹਿਮਦ ਆਲੀ ਸ਼ਾਨ ਕਹੂੰ ।
ਤੈਨੂੰ ਸ਼ਾਹਦ ਮੁਲਕ ਹਜਾਜ਼ ਕਹੂੰ ।ਤੈਨੂੰ ਬਾਇਸ ਕੋਨ ਮਕਾਨ ਕਹੂੰ ।
ਤੈਨੂੰ ਨਾਜ਼ ਕਹੂੰ ਅੰਦਾਜ਼ ਕਹੂੰ ।ਤੈਨੂੰ ਹੂਰ ਪਰੀ ਗੁਲਮਾਨ ਕਹੂੰ ।
ਤੈਨੂੰ ਨੋਕ ਕਹੂੰ ਤੈਨੂੰ ਟੋਕ ਕਹੂੰ ।ਤੈਨੂੰ ਸੁਰਖੀ ਬੀੜਾ ਪਾਨ ਕਹੂੰ ।
ਤੈਨੂੰ ਤਬਲਾ ਤੇ ਤੰਬੂਰ ਕਹੂੰ ।ਤੈਨੂੰ ਢੋਲਕ ਤੇ ਸੁਰਬਾਨ ਕਹੂੰ ।
ਤੈਨੂੰ ਹੁਸਨ ਤੇ ਹਾਰ ਸ਼ਿੰਗਾਰ ਕਹੂੰ ।ਤੈਨੂੰ ਵਿਸ਼ਵਾ ਗ਼ਮਜ਼ਾ ਆਨ ਕਹੂੰ ।
ਤੈਨੂੰ ਇਸ਼ਕ ਕਹੂੰ ਤੈਨੂੰ ਇਲਮ ਕਹੂੰ ।ਤੈਨੂੰ ਵਹਿਮ ਯਕੀਨ ਗੁਮਾਨ ਕਹੂੰ ।
ਤੈਨੂੰ ਹੁਸਨ ਕੱਵੀ ਇਦਰਾਕ ਕਹੂੰ ।ਤੈਨੂੰ ਜ਼ੌਕ ਕਹੂੰ ਵਜਦਾਨ ਕਹੂੰ ।
ਤੈਨੂੰ ਸਕਰ ਕਹੂੰ ਸਕਰਾਨ ਕਹੂੰ ।ਤੈਨੂੰ ਹੈਰਤ ਤੇ ਹੈਰਾਨ ਕਹੂੰ ।
ਤਸਲੀਮ ਕਹੂੰ ਤਲਵੀਨ ਕਹੂੰ ।ਤਮਕੀਨ ਕਹੂੰ ਅਰਫਾਨ ਕਹੂੰ ।
ਤੈਨੂੰ ਸੁੰਬਲ ਸੋਸਨ ਸਰਵ ਕਹੂੰ ।ਤੈਨੂੰ ਨਰਗਸ ਨਾਫੁਰਮਾਨ ਕਹੂੰ ।
ਤੈਨੂੰ ਲਾਲ ਦਾਗ਼ ਤੇ ਬਾਗ਼ ਕਹੂੰ ।ਗੁਲਜ਼ਾਰ ਕਹੂੰ ਬੁਸਤਾਨ ਕਹੂੰ ।
ਤੈਨੂੰ ਖੰਜਰ ਤੀਰ ਤਫ਼ੰਗ ਕਹੂੰ ।ਤੈਨੂੰ ਬਰਛਾ ਬਾਂਕ ਸਨਾਨ ਕਹੂੰ ।
ਤੈਨੂੰ ਤੀਰ ਖਦੰਗ ਕਮਾਨ ਕਹੂੰ ।ਸੁਫਾਰ ਕਹੂੰ ਪੈਕਾਨ ਕਹੂੰ ।
ਬੇਰੰਗ ਕਹੂੰ ਬੇਮਿਸਲ ਕਹੂੰ ।ਬੇ ਸੂਰਤ ਹਰ ਹਰ ਆਨ ਕਹੂੰ ।
ਸਬੂਹ ਕਹੂੰ ਕਦੂਸ ਕਹੂੰ ।ਰਹਿਮਾਨ ਕਹੂੰ ਸੁਬਹਾਨ ਕਹੂੰ ।
ਕਰ ਤੋਬਾ ਤੁਰਤ ਫ਼ਰੀਦ ਸਦਾ ।ਹਰ ਸ਼ੈ ਨੂੰ ਪੁਰ ਨੁਕਸਾਨ ਕਹੂੰ ।
ਐ ਪਾਕ ਅਲਖ ਬੇ ਐਬ ਕਹੂੰ ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ ।

12. ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ

ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ ।
ਬੰਸਰੀ ਬਜਾਈ ਅਗਮ ਗੀਤ ਗਾਈ ।
ਰੱਤ ਸੁਹਾਗ ਭਾਗ ਫਾਗ ਰਾਗ ਰੰਗ ਪੀਆ ਸੰਗ ।
ਭਇਉ ਆਨੰਦ ਅਮਗ ਅਮਗ ਹਰ ਮੂੰ ਹਰਿਆਈ ।
ਕੁੰਜ ਮੋਂ ਭਲੀ ਕ੍ਰਿਸ਼ਨ ਸੇ ਖੇਲੂੰ ਹੋਰੀ ।
ਪ੍ਰੇਮ ਨੇਮ ਕੀ ਗੁਲਾਲ ਕੋ ਉੜਾਈ ।
ਐਨ ਬੈਨ ਚੈਨ ਮੇਂ ਬੈਨ ਭਇਉ ਨਹੀਂ ਬੈਨ ।
ਅਨਹਦ ਘਨਘੋਰ ਸ਼ੋਰ ਜੋਰ ਸੇ ਮਚਾਈ ।
ਸੁਨ ਮਾਂਹਿ ਸਮਾਧ ਸੁਧ ਦਾ ਲਖ ਲਾਗ ਰਹੋ ।
ਮਹਾਂ ਘਟ ਵਹਦ ਪਟ ਜੋਤ ਹੈਂ ਜਗਾਈ ।
ਕਹਾਂ ਗੰਗ ਗੋਮਤੀ ਜਮਨਾ ਅਰ ਰਾਂਮ ਗੰਗ ।
ਦਿਲ ਜਲ ਮੂੰ ਟੋਬ ਟੋਬ ਤੀਰਥ ਪਰਸਾਈ ।
ਕਾਸ਼ੀ, ਮਥੁਰਾ, ਪਰਾਗ, ਬਰਮਾ, ਬਿਸ਼ਨ ਮਹੇਸ਼ ।
ਸਬ ਹੀ ਅਪਨੂੰ ਭੇਸ ਕਿਉਂ ਪਰਦੇਸ ਜਾਈ ।
ਬਰਮ ਕੀ ਫ਼ਰੀਦ ਖੇਲ ਬਿਸਰੀ ਜਗਤ ਮੂੰ ਬੇਲ ।
ਦਰਮਟ ਕੇ ਫੂਲ ਕੋ ਫਲਾ ਕੈ ਫਲ ਖਾਈ ।

13. ਅੱਜ ਡੋੜੀ ਸਿਕ ਦੀਦਾਰ ਦੀ ਹੈ

ਅੱਜ ਡੋੜੀ ਸਿਕ ਦੀਦਾਰ ਦੀ ਹੈ ।ਮਤਾਂ ਆਈ ਨਗਰ ਦਿਲਦਾਰ ਦੀ ਹੈ।
ਅਰਜ ਮੁਕੱਦਸ ਮੁਲਕ ਅਰਬ ਦੀ ।ਹਰ ਹਰ ਵਾਦੀ ਫਰਹ ਤਰਬ ਦੀ ।
ਮਨਜ਼ਿਲ ਤਰਹ ਅਜਬ ਦੀ ।ਸਾਰੀ ਵਜਾਅ ਸ਼ਿੰਗਾਰ ਦੀ ਹੈ।
ਹਰ ਹਰ ਕਤਰਾ ਆਂਬ ਹੈ ਕੌਸਰ ।ਗਰਦੋ ਗ਼ੁਬਾਰ ਹੈ ਮੁਸ਼ਕ ਤੇ ਅੰਬਰ ।
ਕਿਰੜ ਕੰਡਾ ਸ਼ਮਸ਼ਾਦ ਸਨੂਬਰ ।ਖ਼ਾਰ ਵੀ ਸ਼ਕਲ ਬਹਾਰ ਦੀ ਹੈ ।
ਅਰਬ ਸ਼ਰੀਫ ਹੈ ਸੋਹਣੀ ਸਾਰੀ ।ਨਾਜ਼ਕ ਨਾਜ਼ੋ ਤੇ ਮਤਵਾਰੀ ।
ਥੀਵਾਂ ਵਾਰੀ ਲੱਖ ਲੱਖ ਵਾਰੀ ।ਦਾਰ ਨਬੀ ਮੁਖ਼ਤਾਰ ਦੀ ਹੈ ।
ਆਏ ਹੱਜ ਉਮਰੈ ਦੇ ਵਾਰੇ ।ਸਭ ਰਲ ਮਿਲ ਲਬੀਕ ਪੁਕਾਰੇ ।
ਜੈਂਦੀ ਡੇਖਾਂ ਰੱਬ ਨ ਮਾਰੇ ।ਵਿੱਸਰੀ ਹੁਬ ਘਰ ਬਾਰ ਦੀ ਹੈ ।
ਆਂਗਨ ਨ ਭਾਵੇ ਤੇ ਘਰ ਖਾਵੇ ।ਸਾੜੈ ਤੋਲ ਨਿਹਾਲੀ ਭਾਵੇ ।
ਕਈ ਸ਼ੈ ਅਸਲੌਂ ਮਹਜ ਭਾਵੇ ਨ ।ਸਿਕ ਹਿਕ ਸਾਵਲ ਯਾਰ ਦੀ ਹੈ ।
ਇਸ਼ਕ ਫ਼ਰੀਦ ਖ਼ਰੀਦ ਕੀਤੋਸੇ ।ਕਲ ਕਾਰੋਂ ਆਜ਼ਾਦ ਥੀਉਸੇ ।
ਸੁਰਖੀ ਸੇਂਧ ਮੁਸਾਰਾ ਗਿਉਸੇ ।ਨਾ ਕਲ ਕੱਜਲੇ ਧਾਰ ਦੀ ਹੈ ।

14. ਅੱਜ ਕਲ ਅੱਖ ਫੁਰਕਾਂਦੀ ਹੈ

ਅੱਜ ਕਲ ਅੱਖ ਫੁਰਕਾਂਦੀ ਹੈ ।ਕਈ ਖ਼ਬਰ ਵਸਾਲ ਦੀ ਆਂਦੀ ਹੈ ।
ਵਕਤ ਮਿਲਣ ਦੀ ਮੌਸਮ ਆਈ ।ਲਜ਼ਤ ਰੋਜ਼ ਬਰੋਜ਼ ਸਵਾਈ ।
ਖੁਸ਼ੀਆਂ ਕਰਦੀ ਮਾਂ ਪਿਉ ਜਾਈ ।ਕਿਆ ਬਰਦੀ ਕਿਆ ਬਾਂਦੀ ਹੈ ।
ਦਰਦੋਂ ਅਲਮ ਬਰਬਾਦ ਥਿਉਸੇ ।ਜੰਗਲ ਬੇਲਾ ਸ਼ਾਦ ਥਿਉਸੇ ।
ਵੀਰਾਨਾ ਆਬਾਦ ਥਿਉਸੇ ।ਫਰਹਤ ਮੂਲ ਨ ਜਾਂਦੀ ਹੈ ।
ਹਰ ਵੇਲੇ ਹਰ ਆਨ ਹੈ ਸ਼ਾਦੀ ।ਡੇਵਨ ਲੋਕ ਮੁਬਾਰਕਬਾਦੀ ।
ਹਰ ਆਜ਼ਾਰੋਂ ਥਈ ਆਜ਼ਾਦੀ ।ਸੂਲ ਕਨੂੰ ਦਿਲ ਵਾਂਦੀ ਹੈ ।
ਰਾਂਝਨ ਜੋਗੀ ਆਇਮ ਵੇੜ੍ਹੇ ।ਸੜਦੇ ਮਰਦੇ ਖੇੜੇ ਭੇੜੇ ।
ਹੁਣ ਵਤ ਸਾਨੂੰ ਕੌਨ ਨਖੇੜੇ ।ਪਲ ਪਲ ਬਾਹ ਸਿਰਾਂਦੀ ਹੈ ।
ਥਇਆ ਫ਼ਰੀਦ ਸੁਹਾਗ ਸਵਾਇਆ ।ਮੌਲਾ ਝੋਕ ਨੂੰ ਆਨ ਵਸਾਇਆ ।
ਰਾਂਝਣ ਮੈਡਾ ਮੈਂ ਘਰ ਆਇਆ ।ਜੈਂ ਕਾਰਣ ਦਿਲ ਮਾਂਦੀ ਹੈ ।

15. ਅੱਜ ਮਾਂਘ ਮਹੀਨੇ ਦੀ ਨਾਵੀਂ ਵੇ

ਅੱਜ ਮਾਂਘ ਮਹੀਨੇ ਦੀ ਨਾਵੀਂ ਵੇ ।ਵਲ ਆਵੀਂ ਆ ਗਲ ਲਾਂਵੀਂ ਵੇ ।
ਰੁੱਤ ਰੰਗੀਲੀ ਤੇ ਸਾਇਤ ਸੋਹਣੀ ।ਮੌਸਮ ਗੁਲ ਫੁਲ ਦੀ ਮਨ ਮੋਹਣੀ ।
ਮੁਦ ਮਸਤਾਨੀ ਡੁੱਖੜੀਂ ਕੋਹਣੀ ।ਸਾਂਵਲ ਸਿਹਨ ਸੁਹਾਵੀਂ ਵੇ ।
ਸੱਈਆਂ ਨਾਜ਼ ਨਵਾਜ਼ ਕਰੇਂਦੀਆਂ ।ਕੱਜਲਾ ਸੁਰਖ਼ੀ ਮਾਂਗ ਬਣੇਂਦੀਆਂ ।
ਚੇਤਰ ਸੁਹੇਂਦੀਆਂ ਵਰ ਗਲ ਲੇਂਦੀਆਂ ।ਮੈਂ ਘਰ ਵੀ ਪੌਂ ਪਾਵੀਂ ਵੇ ।
ਮੁੱਠੜੀ ਰੂਪ ਅਨੂਪ ਵਸਾਰੇ ।ਡੁੱਖੜੀ ਰੋਂਦੀ ਉੱਮਰ ਗੁਜ਼ਾਰੇ ।
ਸੋਹਣਾ ਡੇ ਕਰ ਕੂੜੇ ਲਾਰੇ ।ਆਂਦੀ ਨ ਮੁੜ ਜਾਵੀਂ ਵੇ ।
ਖੇੜੇ ਭੇੜੇ ਰਖਿਨ ਬਖੇੜੇ ।ਸੱਸ ਨਨਾਣਾਂ ਲਾਂਵਮ ਝੇੜੇ ।
ਚਾਕ ਮਹੀਂ ਦਾ ਆ ਵੜ ਵੇੜ੍ਹੇ ।ਤੱਤੜੀ ਨੂੰ ਨ ਤਾਵੀਂ ਵੇ ।
ਸੱਈਆਂ ਜੁਗਤਾਂ ਨੋਕਾਂ ਕਰਦੀਆਂ ।ਮਿਹਣੇ ਹਾਪ ਕਰੇਂਦੀਆਂ ਬਰਦੀਆਂ ।
ਮਿਲ ਮਾਹੀ ਹੁਣ ਭੱਟ ਘਤ ਸਰਦੀਆਂ ।ਨਾ ਧੂਤੀਂ ਲਾਜ ਲਜਾਵੀਂ ਵੇ ।
ਤੌਂ ਬਿਨ ਮੇਰਾ ਹੋਰ ਨ ਕੋਈ ।ਤਾਨੇ ਮਾਰਿਮ ਖ਼ਲਕ ਸਭੋਈ ।
ਰੋਜ਼ ਅਜ਼ਲ ਦੀ ਤੇਰੀ ਹੋਈ ।ਲਗੜੀ ਤੋੜ ਨਿਭਾਵੀਂ ਵੇ ।
ਸਾਲੂ ਭਿੱਨੜਾ ਅੱਖ਼ੀਆਂ ਨੀਰੇ ।ਚੋਲੀ ਚੁੱਨੜੀ ਲੀਰ ਕਤੀਰੇ ।
ਲੂੰ ਲੂੰ ਸੀੜ੍ਹਾਂ ਲੱਖ ਲੱਖ ਚੀਰੇ ।ਅੱਲੜੇ ਜ਼ਖ਼ਮ ਮਟਾਂਵੀ ਵੇ ।
ਨੇਂਹ ਫ਼ਰੀਦ ਫ਼ਕਰ ਦੀ ਮੂੜੀ ।ਬਾਝ ਬਿਰਹੋਂ ਦੇ ਕੁਲ ਗਲ ਕੂੜੀ ।
ਮਰਦੀ ਜੀਂਦੀ ਨੀਵੀਂ ਪੂਰੀ ।ਦਿਲ ਨੂੰ ਦਾਗ਼ ਨ ਲਾਵੀਂ ਵੇ ।

16. ਅੱਜ ਮਾਂਘ ਮਹੀਨੇ ਦੀ ਯਾਰੀ ਵੇ

ਅੱਜ ਮਾਂਘ ਮਹੀਨੇ ਦੀ ਯਾਰੀ ਵੇ ।ਕਿਉਂ ਬੈਠੀਂ ਯਾਰ ਵਸਾਰੀ ਵੇ ।
ਆਈ ਮੌਸਮ ਚੇਤਰ ਬਹਾਰਾਂ ।ਸੰਗੀਆਂ ਸੁਰਤਾਂ ਮਿਲੀਆਂ ਯਾਰਾਂ ।
ਜੋਭਨ ਲਹਿਰੀਂ ਤਾਰ ਮਤਾਰਾਂ ।ਹਿਕ ਮੈਂ ਮੁਫ਼ਤ ਅਜ਼ਾਰੀ ਵੇ ।
ਸਈਆਂ ਧਾਂਵਿਨ ਗਾਵਣ ਗਾਂਵਿਨ ।ਸਹਿਜੇ ਹਾਰ ਸ਼ਿੰਗਾਰ ਸੁਹਾਵਿਨ ।
ਮਾਂਗ ਬਣਾਵਿਨ ਧੜੀਆਂ ਗੁੰਧਾਂਵਿਨ ।ਮੈਂ ਸਿਰ ਡੁੱਖੜੇ ਬਾਰੀ ਵੇ ।
ਸੁਰਖ਼ੀ ਕੱਜਲਾ ਮੈਂਦੀ ਸੋਂਹਦੀ ।ਹਰ ਹਿਕ ਅਪਨੇ ਢੋਲ ਨੂੰ ਮੋਂਹਦੀ ।
ਮੈਂ ਮੁੱਠੜੀ ਗ਼ਮ ਲੁਟੜੀ ਲੋਂਹਦੀ ।ਕਰਦੀ ਲੱਖ ਲੱਖ ਜ਼ਾਰੀ ਵੇ ।
ਜੇਵਰ ਪਾਵਿਨ ਬੀੜੇ ਲਾਵਿਨ ।ਕੰਥ ਰਿਝਾਵਿਨ ਸੇਝ ਸੁਹਾਵਿਨ ।
ਬਾਂਹ ਸਿਰਾਂਦੀ ਵਰ ਗਲ ਲਾਵਿਨ ।ਮੈਂ ਹਿੱਕ ਸੂਲਾਂ ਮਾਰੀ ਵੇ ।
ਰੁੱਤ ਸੋਹਣੀ ਤੇ ਵਕਤ ਸੁਖੇਲੇ ।ਅੰਗਨ ਸਹੇਲੇ ਘਰ ਅਲਬੇਲੇ ।
ਮੈਕੂੰ ਵੀ ਰੱਬ ਰਾਂਝਨ ਮੇਲੇ ।ਕਿਸਮਤ ਡੇਵਮ ਵਾਰੀ ਵੇ ।
ਗੁਲ ਫੁਲ ਧਜਰਾ ਜੋੜ ਡਖਾਵਿਮ ।ਬੁਲਬੁਲ ਭੌਰੇ ਖੁਸ਼ੀਆਂ ਪਾਵਿਮ ।
ਵਲ ਵਲ ਹਸਰਤ ਮਾੜੇ ਆਵਿਮ ।ਪਲ ਪਲ ਚੁਭਿਮ ਕਟਾਰੀ ਵੇ ।
ਉੱਜੜੇ ਸਿਹਰੇ ਹਾਰ ਕੁਮਾਣੇ ।ਨਾਜ਼ ਨਵਾਜ਼ ਦੇ ਟੋਲ ਵਹਾਣੇ ।
ਗੁਜ਼ਰੇ ਸਾਰੇ ਮਾਣੇ ਤਰਾਣੇ ।ਲੱਗੜੀ ਸ਼ਹਿਰ ਖਵਾਰੀ ਵੇ ।
ਰਾਤੀਂ ਨਿੰਦਰ ਨ ਡੇਂਹ ਕਰਾਰੇ ।ਹਰ ਹਰ ਵੇਲੇ ਦਾਰ ਮਦਾਰੇ ।
ਤੋਲ ਨਿਹਾਲੀ ਡਿੱਸਦੀ ਦਾਰੇ ।ਤਤੜੀ ਓੜਕ ਹਾਰੀ ਵੇ ।
ਬਾਂਹ ਚੁੜੇਲੀ ਸਿੱਕ ਸਿੱਕ ਹੁਟੜੀ ।ਗਲ ਨ ਲਾਵੇ ਡੇਂਦਾ ਪੁਠੜੀ ।
ਪੀਤ ਕੁਲਲੜੀ ਰੀਤ ਅਪੁਠੜੀ ।ਡਿਠੜੀ ਯਾਰ ਦੀ ਯਾਰੀ ਵੇ ।
ਮਾਹੀ ਮਿੱਠੜਾ ਗਲ ਨਾ ਲਾਵਿਮ ।ਗਾਨੇ ਗਹਿਣੇ ਖਾਵਣ ਆਵਮ ।
ਬਾਸ ਗੁਲਾਂ ਦੀ ਸਾਹ ਮੁੰਝਾਵਮ ।ਸਾੜੇ ਬਾਦ ਬਹਾਰੀ ਵੇ ।
ਦਰਦ ਅੰਦੋਹ ਤੇ ਰੋਮ ਕਸ਼ਾਲੇ ।ਸੋਜ਼ ਪੱਜਾਲੇ ਅੱਖੀਆਂ ਨਾਲੇ ।
ਸ਼ਾਲਾ ਯਾਰ ਫ਼ਰੀਦ ਸੰਭਾਲੇ ।ਟਾਲਿਮ ਮੂੰਝ ਮੁੰਝਾਰੀ ਵੇ ।

17. ਅਜੋਂ ਮਾਰੂ ਮਿਲਿਓ

ਅਜੋਂ ਮਾਰੂ ਮਿਲਿਓ ।ਦਿਲ ਨਾ ਮਾਂਦੀ ਥੀ ।
ਸੂਹੇ ਸੱਜ ਕੂੰ ਸਾੜ ਤੇ ।ਵੰਜ ਮਿਤਰਾਂ ਦੀ ਥੀ ।
ਬਾਂਦੀ ਬਰਦੀ ਯਾਰ ਦੀ ।ਬਰਦੀ ਬਾਂਦੀ ਥੀ ।
ਗੈਰੋਂ ਉਲਫ਼ਤ ਯਾਰ ਦੇ ।ਦਿੱਲੜੀ ਵਾਂਦੀ ਥੀ ।
ਨੇਂਹ ਨਭੇਦੀ ਮਰ ਗਿਓਮ ।ਪੁੱਨਲ ਕਾਂਧੀ ਥੀ ।
ਤਾਂਘ ਫ਼ਰੀਦ ਨੂੰ ਆਖਦੀ ।ਬਰ ਡੋਂ ਪਾਂਧੀ ਥੀ ।

18. ਅੱਜ ਪਹਿਲੋਂ ਸੇਜ਼ ਸੜੇਂਦੀ ਹੈ

ਅੱਜ ਪਹਿਲੋਂ ਸੇਜ਼ ਸੜੇਂਦੀ ਹੈ ।ਤੱਤੀ ਤੁਲ ਸੜੀ ਚੱਕ ਪੈਂਦੀ ਹੈ ।
ਡੇਂਹ ਫ਼ਰਾਕ ਅਸਾਂ ਸਰ ਕੜਕੇ ।ਦਿੱਲੜੀ ਫ਼ੜਕੇ ਛਾਤੀ ਥੜਕੇ ।
ਸੂਲ ਨਵੀਂ ਨਿੱਤ ਡੇਵਨ ਧੜਕੇ ।ਸਖ਼ਤੀ ਸਖ਼ਤ ਸਤੇਂਦੀ ਹੈ ।
ਆਏ ਵਕਤ ਵਿਦਾ ਸੱਜਨ ਦੇ ।ਸੌਹਣੇ ਸਾਂਵਲ ਮਨ ਮੋਹਨ ਦੇ ।
ਸੁੰਜੜੇ ਸੀਨੇ ਬੈਤ ਹੁਜ਼ਨ ਦੇ ।ਦਿੱਲੜੀ ਝੋਕ ਡੁਖੇਂਦੀ ਹੈ ।
ਉਜੜੀ ਰੰਗਤ ਫਟੜੇ ਫੁਟੜੇ ।ਹਾਰ ਹਮੇਲਾਂ ਸਿਹਰੇ ਤਰੁਟੜੇ ।
ਏ ਡੁੱਖ ਕੁੱਠੜੇ ਸੁਖੜੀ ਖੁੱਟੜੇ ।ਪਲ ਪਲ ਪੀੜ ਮੁੰਝੇਂਦੀ ਹੈ ।
ਵੱਤਨ ਪਿਆਸਾਂ ਚਾਈਆਂ ਖੁਨਕੀਆਂ ।ਖੁਸ਼ੀਆਂ ਡੁੱਸਕੀਆਂ ਮੂੰਝਾਂ ਮੁਸਕੀਆਂ ।
ਸਾਨੂੰ ਡੋੜੀਆਂ ਡੋੜੀਆਂ ਖੁਸਕੀਆਂ ।ਕਿਸਮਤ ਰੁੱਖ ਬਦਲੇਂਦੀ ਹੈ ।
ਪਾਸ ਨ ਕੀਤੀ ਆਸ ਦਿਲੋਂ ਦੇ ।ਯਾਰੀ ਤਰੋੜੀ ਯਾਰ ਚਹੇਂਦੇ ।
ਮਾਣ ਵੰਜਾਇਮ ਮਾਣ ਮਹੀਂ ਦੇ ।ਜਿੰਦੜੀ ਖ਼ਤਰ ਕਰੇਂਦੀ ਹੈ ।
ਮਸਤਕ ਲਿਖੜੀ ਪੇਸ ਪਿਉ ਸੇ ।ਯਾਰ ਫ਼ਰੀਦ ਨ ਖੜ ਮੁਕਲਿਉਸੇ ।
ਬੇਦਰਦਾਂ ਦੇ ਸਾਥ ਰਲਿਉਸੇ ।ਸਬ ਕਈ ਮੇਹਣੀਂ ਡੇਂਦੀ ਹੈ ।

19. ਅੱਜ ਰੰਗ ਰੁਖ ਤੇ ਵਲਿਆ ਹੈ

ਅੱਜ ਰੰਗ ਰੁਖ ਤੇ ਵਲਿਆ ਹੈ ।ਮਤਾਂ ਮਾਹੀ ਮਾਹਣੂ ਘੱਲਿਆ ਹੈ ।
ਜੰਗਲ ਬੇਲੇ ਸਬਜ਼ੀ ਚਾਈ ।ਰੌਨਕ ਰੋਜ਼ ਬਰੋਜ਼ ਸਵਾਈ ।
ਰਲ ਮਿਲ ਸਈਆਂ ਡੇਵਨ ਵਧਾਈ ।ਰਾਂਝਨ ਲੂੰ ਲੂੰ ਰਲਿਆ ਹੈ ।
ਕਾਨ੍ਹ ਕਹੇਲੇ ਖ਼ੁਨਕੀ ਚਾਈ ।ਚਾਈ ਲਿਆਦੇ ਪੂਰ ਲਲਾਈ ।
ਗੁਲ ਫੁਲ ਕਰਦੇ ਹੁਸਨ ਨ ਮਾਹੀ ।ਸੁਖ ਮਿਲਿਆ ਡੁੱਖ ਟਲਿਆ ਹੈ ।
ਰਾਂਝਨ ਜੋਗੀ ਮੈਡਾ ਮਾਹੀ ।ਮੈਂ ਬੇਵਾਹੀ ਦਾ ਹੈ ਵਾਹੀ ।
ਰੋਜ਼ ਅਜ਼ਲ ਤੋਂ ਉਸਦੀ ਆਹੀ ।ਜੈਂ ਦਿੱਲੜੀ ਨੂੰ ਮਲਿਆ ਹੈ ।
ਢੋਲਣ ਡਿਤੀ ਬਾਂਹ ਸਿਰਾਂਦੀ ।ਸੱਸ ਨਨਾਣ ਥਈ ਦਰਮਾਂਦੀ ।
ਖੇੜੀਂ ਭੈੜੀਂ ਹਸਰਤ ਆਂਦੀ ।ਕੋਈ ਗਲਿਆ ਤੇ ਕੋਈ ਜਲਿਆ ਹੈ ।
ਮਾਹੀ ਕੀਤੇ ਝੋਕੀਂ ਦੇਰੇ ।ਥਏ ਹਨ ਮੇਰੇ ਭਾਗ ਭਲੇਰੇ ।
ਹੱਥ ਗਾਨੇ ਸਰ ਸੋਂਹਦੇ ਸਿਹਰੇ ।ਬਾਗ਼ ਖੁਸ਼ੀ ਦਾ ਫਲਿਆ ਹੈ ।
ਥੀਵਸੈ ਸੂਲ ਕਨੂੰ ਜੀਵਾਂਦਾ ।ਗੁਜਰਿਆ ਵੇਲ੍ਹਾ ਵਕਤ ਡੁੱਖਾਂ ਦਾ ।
ਯਾਰ ਫ਼ਰੀਦ ਮਿਲਿਉਮ ਦਿਲ ਭਾਂਦਾ ।ਬਖ਼ਤ ਅਸਾਂ ਵਲ ਢਲਿਆ ਹੈ ।

20. ਅੱਜ ਸਾਂਵਲੜੇ ਮੁਕਲਾਇਆ

ਅੱਜ ਸਾਂਵਲੜੇ ਮੁਕਲਾਇਆ ।ਸਰ ਬਾਰ ਡੁੱਖਾਂ ਦਾ ਚਾਇਆ ।
ਐ ਕਿਬਲਾ ਅਕਦਸ ਆਲੀ ।ਹਰ ਐਬ ਕਨੂੰ ਹੈ ਖ਼ਾਲੀ ।
ਅਬ ਅਦਬ ਅਬੀਦ ਸਵਾਲੀ ।ਜੋ ਜੋ ਮੰਗਿਆ ਸੋ ਸੋ ਪਾਇਆ ।
ਵਾਹ ! ਅਮਨ ਅੱਲਾ ਮੁਅਜ਼ਮ ।ਵਹ ਹਰਮ ਅੱਲਾ ਮਹੱਰਮ ।
ਵਾਹ ! ਬੇਤ ਅੱਲਾ ਮਕੱਰਮ ।ਰਹਿਮਤ ਦਾ ਸਰਮਾਇਆ ।
ਐ ਨੂਰ ਸਿਆਹ ਮਜੱਸਮ ।ਹੈ ਐਨ ਸਵਾਦਲ ਆਜ਼ਮ ।
ਥੀਆ ਬੇਸ਼ਕ ਆਮਨ ਬੇ ਗ਼ਮ ।ਜੋ ਹਰਮ ਇਹਾਤੇ ਆਇਆ ।
ਕਰ ਯਾਦ ਹਰੀਮ ਹਰਮ ਕੂੰ ।ਰਖ ਪੇਸ਼ ਪਰਾਣੇ ਗ਼ਮ ਕੂੰ ।
ਦਿਲ ਆਖੇ ਖਾਂਵਾਂ ਸਮ ਕੂੰ ।ਹੈ ਜੀਵਣ ਕੂੜ ਅਜਾਇਆ ।
ਹੁਣ ਵਾਗਾਂ ਵਤਨ ਵਲਾਈਆਂ ।ਲਖ ਮੂੰਝ ਮੂੰਝਾਰੀਆਂ ਆਇਆਂ ।
ਦਿਲ ਸਚੜੀਆਂ ਪਤੀਆਂ ਲਾਇਆਂ ।ਦਿਲ ਮੇਲੀਂ ਬਾਰ ਖੁਦਾਇਆ ।
ਦਿਲ ਦਿਲਬਰ ਕੀਤੇ ਸਿੱਕੇ ।ਘਰ ਸ਼ਹਿਰ ਬਾਜ਼ਾਰ ਨ ਟਿੱਕੇ ।
ਵੰਜ (ਵਨੀਹ) ਖੋਸੂੰ ਤੌਫ ਦੇ ਧਕੇ ।ਵਲ ਜੇਕਰ ਬਖਤ ਭੜਾਇਆ ।
ਬਿਨ ਯਾਰ ਫ਼ਰੀਦ ਨਜਰਸਾਂ ।ਰੱਤ ਰੋ ਰੋ ਆਹੀਂ ਕਰਸਾਂ ।
ਗ਼ਮ ਖਾ ਖਾ ਓੜਕ ਮਰਸਾਂ ।ਡੁਖ ਡੁਖਰੀਂ ਜੀੜਾ ਤਾਇਆ ।

(ਸਾਂਵਲੜੇ=ਕਾਬੇ ਦਾ ਸਾਂਵਲਾ ਰੰਗ, ਬਾਰ=ਭਾਰ, ਡੁਖਾਂ=ਦੁੱਖਾਂ,
ਅਕਦਸ=ਪਵਿਤਰ, ਅਬਦ=ਦਾਸ, ਅਬੀਦ=ਛੋਟਾ ਦਾਸ, ਅਮਨ=
ਆਰਾਮ ਘਰ, ਮੁਅਜ਼ਮ=ਮਾਣਯੋਗ, ਹਰਮ=ਘਰ, ਮਹੱਰਮ=ਆਦਰਯੋਗ,
ਸਵਾਦਲ=ਮੱਕਾ ਸ਼ਰੀਫ਼, ਆਮਨ=ਆਉਣਾ, ਹਰੀਮ=ਵਿਹੜਾ, ਸਮ=
ਜ਼ਹਿਰ, ਮੂੰਝ=ਦੁੱਖ,ਰੰਜ, ਸਿੱਕੇ=ਲਗਨ, ਖੋਸੂੰ=ਖਾਵਾਂਗੇ, ਤੌਫ=ਪ੍ਰਕਰਮਾ,
ਭੜਾਇਆ=ਮੱਦਦ ਕੀਤੀ, ਜੀੜਾ=ਜੀਅ)

21. ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ

ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ ।ਮਤਾਂ ਦੇਸ ਪੁਨਲ ਦੇ ਆਂਦੇ ਹਿਨ ।
ਨਾਜ਼ ਜਮਲ ਜਮੀਲ ਵਤਨ ਦੇ ।ਰਾਹੀਂ ਰਾਹੰਦੇ ਰਾਹ ਸੱਜਨ ਦੇ ।
ਹਰ ਦਮ ਹੋਵਨ ਨਾਲ ਅਮਨ ਦੇ ।ਸਾਥੀ ਦਰਦਮੰਦਾਂ ਦੇ ਹਿਨ ।
ਲਬ ਮੁਸਕਾਵਿਨ ਅੱਖੀਆਂ ਫੁਰਕਨ ।ਰਗ ਰਗ ਬੁਲਕੇ ਦਿਲਰੀਆਂ ਸੁਰਕਨ ।
ਗ਼ਮ ਗ਼ਮ ਖਾਵਿਨ ਡੁੱਖੜੇ ਕੁਰਕਨ ।ਸੂਲ ਸਿਰੋਂ ਨੱਸ ਜਾਂਦੇ ਹਿਨ ।
ਸੋਹਣੇ ਜਮਲ ਜਮੀਲ ਬਦਾਵੀ ।ਸ਼ਮਸ ਵਕਮਰ ਦੇ ਨਾਲ ਮਸਾਵੀ ।
ਸਾਰੇ ਹੁਸਨ ਜਮਾਲ ਦੇ ਹਾਵੀ ।ਸਾਡੇ ਗੋਸ਼ੇ ਹਾਂ ਦੇ ਹਿਨ ।
ਬੱਦਲੀ ਜੁੜ ਗਨਘੋਰ ਮਚਾਈ ।ਫੋਗੀ ਲਾਣੀ :ਖੁਨਕੀ ਚਾਈ ।
ਨਾਜ਼ ਕਰੇਂਦੀ ਲਾਈ ਲਾਈ ।ਆਰਫ ਇਬਰਤ ਖਾਂਦੇ ਹਿਨ ।
ਆਏ ਭਾਗ ਸੁਭਾਗ ਸਿੱਧਾਏ ।ਭਾਗੋ ਭਾਗ ਡੁਹਾਗ ਸਿੱਧਾਏ ।
ਤਨ ਮਨ ਡੁਖੜ ਝਾਗ ਸਿੱਧਾਏ ।ਜੋ ਚਾਂਹਦੇ ਸੋ ਲਹਿੰਦੇ ਹਿਨ ।
ਬੇਂਸਰ ਬੋਲੇ ਬੈਨੇ ਠੁਮਕਨ ।ਵਾਲੀਆਂ ਵਾਲੇ ਝੁਮਕੇ ਝਿਮਕਨ ।
ਕੜੀਆਂ ਨੂਰੇ ਪੈਰੀਂ ਘੁਮਕਨ ।ਜ਼ੇਵਰ ਤਰੇਵਰ ਟਹਿੰਦੇ ਹਿਨ ।
ਜ਼ੁਲਫਾਂ ਸਹਿਜੋਂ ਸੌ ਵਲ ਪਾਵਨ ।ਤਿਲਕ ਤਿਲੋਲੇ ਲਤਕੇ ਲਾਵਿਨ ।
ਸੁਰਖ਼ੀਆਂ ਕੱਜਲ ਮੁਸਾਗ ਸਹਾਵਨ ।ਹਾਰ ਸਿੰਗਾਰ ਸੁਹਾਂਦੇ ਹਿਨ ।
ਤਾਲਿਆਂ ਭਲੇ ਬਖ਼ਤ ਸਵੱਲੇ ।ਆਏ ਮਹਜ਼ ਫ਼ਰੀਦ ਦੇ ਵੱਲੇ ।
ਪਲ ਪਲ ਯਾਰ ਸਨੇਹੜੇ ਘੱਲੇ ।ਡੇਂਹ ਡੁੱਖਾਂ ਤੋਂ ਵਾਂਦੇ ਹਿਨ ।

22. ਅਜ ਵੇੜਾ ਪਿਆ ਭਾਂਦਾ ਹੈ

ਅਜ ਵੇੜਾ ਪਿਆ ਭਾਂਦਾ ਹੈ ।ਕੋਈ ਵਸਲ ਸਨੇਹੜਾ ਆਂਦਾ ਹੈ ।
ਮਿਲ ਮਿਲ ਆਏ ਬਾਦਰ ਕਾਰੇ ।ਬਿਜਲੀ ਚਮਕੇ ਮੀਂਹ ਫੰਗ਼ਾਰੇ ।
ਰਾਜ ਗਾਜ ਕਰੇ ਧਦਕਾਰੇ ।ਝੋਕ ਸਹਾਗ ਸੁਹਾਦਾ ਹੈ ।
ਟੋਭੇ ਉਛਲਨ ਮਾਲ ਨ ਮਾਵੇ ।ਰਾਤੀਂ ਯਾਰ ਅਸਾਂ ਗਲ ਲਾਵੇ ।
ਹਰ ਕਈ ਫ਼ਰਹਤ ਨਾਲ ਨਿਭਾਵੇ ।ਹਿਕ ਡੁੱਖ ਡੁੱਖ ਪਿਆ ਖਾਂਦਾ ਹੈ ।
ਕੋਇਲ ਕੂਕੇ ਮੋਰ ਚੰਘਾੜੇ ।ਅਗਨ ਪਪੀਹੇ ਕਰਨ ਬੁਲਾਰੇ ।
ਹਰ ਹਰ ਵਹਸ਼ੀ ਕਰ ਲਲਕਾਰੇ ।ਗੀਤ ਖ਼ੁਸ਼ੀ ਦੇ ਗਾਂਦਾ ਹੈ ।
ਦਸ਼ਤ ਬੀਆਬਾਨ ਡਿੱਸਨ ਬਹਾਰਾਂ ।ਬੂਟੇ ਬੂਟੇ ਸਹੰਸ ਤਵਾਰਾ ।
ਰਾਹਤ ਹੋਈ ਹੈ ਤਾਰ ਮਤਾਰਾਂ ।ਚੋਲੇ ਅੰਗ ਨ ਮਾਂਦਾ ਹੈ ।
ਚੁਣਕੇ ਕਰਦੇ ਚਿਣਕ ਸਹੇਲੀ ।ਵੇਲੇ ਆਨ ਸੰਭਾਲਿਅਮ ਬੇਲੀ ।
ਸੇਧ ਫ਼ਰੀਦ ਰੱਖਾਂ ਕਿਉਂ ਮੇਲੀ ।ਨਾਜ਼ ਨਵਾਜ਼ ਸਭਾਂਦਾ ਹੈ ।

23. ਅੱਜ ਜ਼ੇਵਰ ਪਏ ਟਹਿੰਦੇ ਹਿਨ

ਅੱਜ ਜ਼ੇਵਰ ਪਏ ਟਹਿੰਦੇ ਹਿਨ ।
ਮਤਾਂ ਡੇਂਹ ਸੁਹਾਗ ਦੇ ਆਂਦੇ ਹਿਨ ।

ਕਜਲਾ ਮਾਰੂ ਦੀਦਾਂ ਭਾਲੇ ।
ਸੁਰਖੀ ਮੁਸਕ ਮੁਸਕ ਗ਼ਮ ਟਾਲੇ ।
ਬੂਲੇ ਬੈਨੇ ਤੇ ਕਟਮਾਲੇ ।
ਸਹਿਜੋਂ ਲਚਕੇ ਖਾਂਦੇ ਹਿਨ ।

ਬਾਦ ਸਮਾਲੀ ਲੁਰਕੇ ਲੁਰਕੇ ।
ਬਾਰਸ਼ ਰਿੱਮ ਝਿੱਮ ਬੁਰਕੇ ਬੁਰਕੇ ।
ਅੱਖੀਆਂ ਫੁਰਕਨ ਲੂੰ ਲੂੰ ਮੁਰਕੇ ।
ਠਰ ਗਏ ਗੋਸ਼ੇ ਹਾਂ ਦੇ ਹਿਨ ।

ਜੀਂਦੇ ਅਰਬ ਸ਼ਰੀਫ ਡਿੱਠੋਸੇ ।
ਲੁਹਦੀਂ ਸਿਦਕੀ ਨਾ ਮਰਗਿਉਸੇ ।
ਸੋਹਣੇ ਸਾਂਵਲ ਯਾਦ ਕਿਤੋਸੇ ।
ਹਾਰ ਸ਼ਿੰਗਾਰ ਸੁਹਾਂਦੇ ਹਿਨ ।

ਸਦਕੇ ਸਦਕੇ ਵਾਰੀ ਵਾਰੀ ।
ਓਲੇ ਘੋਲੇ ਲੱਖ ਲੱਖ ਵਾਰੀ ।
ਸਰ ਕੁਰਬਾਨ ਤੇ ਜਾਨ ਨਸਾਰੀ ।
ਮਿਲਕ ਮਿੱਠੇ ਮਿਤਰਾਂ ਦੇ ਹਿਨ ।

ਵਾਦੀਆਂ ਰਾਹ ਮਦੀਨੇ ਵਾਲੀਆਂ ।
ਸਾਗੀ ਬਾਗ਼ ਬਹਿਸ਼ਤੀ ਚਾਲੀਆਂ ।
ਹਰ ਹਰ ਆਨ ਸਦਾ ਖੁਸਹਾਲੀਆਂ ।
ਸੁਖ ਸਿਹਰੇ ਡੁੱਖ ਮਾਂਦੇ ਹਿਨ ।

ਅਰਬ ਸ਼ਰੀਫ ਦੀ ਸੋਹਣੀ ਰੀਤੇ ।
ਲਾਵੇ ਦਿਲ ਨੂੰ ਪਰਮ ਪਲੀਤੇ ।
ਵਿਸਰੇ ਚਾਚੱੜ ਸਦਕੇ ਕੀਤੇ ।
ਅਸਲੋਂ ਮਹਜ਼ ਨ ਭਾਂਦੇ ਹਿਨ ।

ਹੁਸਨ ਜਮਾਲ ਦੀ ਧਰਤੀ ਆਈ ।
ਸਭ ਸ਼ੈ ਚਾਹਰੀ ਤਰਜ਼ ਡੱਖਾਈ ।
ਫ਼ਰਹਤ ਰੋਜ਼ ਫ਼ਰੀਦ ਸਵਾਈ ।
ਡੁੱਖੜੇ ਮਾਂਦੇ ਸਾਂਦੇ ਹਿਨ ।

24. ਅੱਲ ਫਾਲ ਫ਼ਰਾਕ ਡਸੇਂਦੀ ਹੈ

ਅੱਲ ਫਾਲ ਫ਼ਰਾਕ ਡਸੇਂਦੀ ਹੈ ।ਮਤਾ ਯਾਰ ਕਨੂੰ ਨਿਖੜੇਂਦੀ ਹੈ ।
ਸਖਤੀਆਂ ਵਧੀਆਂ ਸੁਖ ਥਏ ਥੋਲੇ ।ਰੰਜੋ ਅਲਮ ਗ਼ਮ ਸੋਜ਼ ਸਮੋਲੇ ।
ਚਰਖਾ ਡੁੱਖੜੀ ਰੂੰ ਰੂੰ ਬੋਲੇ ।ਤੰਦ ਡਿੰਗੀ ਵਲ ਪੈਂਦੀ ਹੈ ।
ਸੇਧਾਂ ਕੱਜੜੀਆਂ ਮੇਂਦੀਆਂ ਫਿੱਕੜੀਆਂ ।ਕਜਲੇ ਉਜੜੇ ਸੁਰਖ਼ੀਆਂ ਬਿਖੜੀਆਂ ।
ਯਾਸਾਂ ਮਿਲੀਆਂ ਆਸਾਂ ਨਿੱਖੜੀਆਂ ।ਲੂੰ ਲੂੰ ਵੈਣ ਵਲੇਂਦੀ ਹੈ ।
ਤੂਲ ਨਿਹਾਲੀਆਂ ਦਾਰ ਡਿੱਸੀਜਨ ।ਹਾਰ ਫੁਲਾਂ ਦੇ ਖ਼ਾਰ ਡਿੱਸੀਜਨ ।
ਸਿਹਨ ਹਵੇਲੀਆਂ ਬਾਰ ਡਿੱਸੀਜਨ ।ਸਬ ਸ਼ੈ ਮੁੰਝੇ ਵਧੇਦੀ ਹੈ ।
ਭਾਗ ਗਿਆ ਬਦ ਬਖ਼ਤੀ ਜਾਗੀ ।ਬਾਂਹ ਚੁੜੇਲੀ ਥੀਵਮ ਡੁਹਾਗੀ ।
ਜੈਂਦੀਂ ਡੇਖਾਂ ਸਾਵਲ ਸਾਗੀ ।ਜਿੰਦੜੀ ਮਰ ਮਰ ਵੈਂਦੀ ਹੈ ।
ਟੁੱਟੇ ਕੰਗਣ, ਕੜੀਆਂ, ਨੇਵਰ ।ਟੁੱਕੜੇ ਬੈਨੇ, ਬੋਲੇ, ਬੈਂਸਰ ।
ਕਟਮਾਲੇ ਥਏ ਨਾਂਗ ਬਰਾਬਰ ।ਚੁਹੰਬ ਕਲੀ ਚਕ ਪੈਂਦੀ ਹੈ ।
ਨਜ਼ਰ ਨ ਆਵੇ ਰਾਂਝਨ ਮਾਹੀ ।ਕੀਤੁਸ ਬੇਕਸ ਤੇ ਬੇਵਾਹੀ ।
ਮੂੰਝ ਮੁੰਝਾਰੀ ਗਲ ਦੀ ਫਾਹੀ ।ਸਬਰ ਆਰਾਮ ਵੰਜੇਂਦੀ ਹੈ ।
ਦਰਦ ਕਨੂੰ ਮੂੰਹ ਸਾਵਾ ਪੀਲਾ ।ਚੋਲਾ ਕਾਲਾ ਬੋਛਣ ਨੀਲਾ ।
ਤੌਂ ਬਿਨ ਸਾਡਾ ਕੋਝਾ ਹੀਲਾ ।ਹਰ ਕਈ ਸਖ਼ਤ ਅਲੇਂਦੀ ਹੈ ।
ਸੌਣ ਸ਼ਗੂਨ ਸਭੇ ਥਏ ਪੁੱਠੜੇ ।ਵਸਲ ਵਸਾਲ ਦੇ ਸਾਂਗੇ ਤਰੁੱਟੜੇ ।
ਨੈਨ ਨ ਭਾਏ ਰੋ ਰੋ ਹੁੱਟੜੇ ।ਦਿੱਲੜੀ ਕੇਸ ਕਰੇਦੀ ਹੈ ।
ਚੇਤਰ ਬਹਾਰ ਖ਼ਿਜ਼ਾਂ ਡਿੱਸੀਜੇ ।ਝੋਕ ਸਭੋ ਵੀਰਾਨ ਡਿੱਸੀਜੇ ।
ਨ ਕੋਈ ਇਲਮ ਨ ਬਾ ।ਰੋਹੀ ਡੈਣ ਡਰੇਂਦੀ ਹੈ ।
ਯਾਰ ਫ਼ਰੀਦ ਨ ਖੜਾ ਮੁਕਲਾਇਆ ।ਬਾਰ ਬਾਰ ਹਿਜਰ ਸਿਰ ਆਇਆ ।
ਸਿਕ ਸਾੜਿਆ ਤੇ ਤਾਂਘਾਂ ਤਾਇਆ ।ਕਿਸਮਤ ਰੋਧੇ ਡੇਂਦੀ ਹੈ ।

25. ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ

ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ ।
ਹੋਰ ਕਹਾਣੀ ਮੂਲ ਨ ਭਾਣੀ ।ਅਲਫ਼ ਗਿਉਮ ਦਿਲ ਖਸ ਵੇ ਮੀਆਂ ਜੀ ।
ਬੇ ਤੇ ਦੀ ਬਈ ਕਲ ਨ ਕਾਈ ।ਅਲਫ਼ ਕੀਤਮ ਬੇ ਵੱਸ ਵੇ ਮੀਆਂ ਜੀ ।
ਠੱਪ ਰਖ਼ ਫਿਕਾ ਅਸੂਲ ਦੇ ਮਸਲੇ ।ਬਿਰਹੋਂ ਬਾਬ ਦਾ ਡੱਸ ਵੇ ਮੀਆਂ ਜੀ ।
ਜੇ ਕਰ ਲਗੜੋ ਚਾਟ ਬਿਰਹੋਂ ਦੀ ।ਜਾਇਆ ਕੂੰ ਡੇਸੀਂ ਡੱਸ ਵੇ ਮੀਆਂ ਜੀ ।
ਜੇ ਨ ਸਬਕ ਬਿਰਹੋਂ ਦਾ ਡਿੱਤੜੇ ।ਅੱਜ ਕਲ ਵੈਸਾਂ ਨੱਸ ਵੇ ਮੀਆਂ ਜੀ ।
ਬਿਰਹੌਂ ਸਿਖ਼ੀ ਤੇ ਬਿਰਹੋਂ ਸਿਖਾਈਂ ।ਹਈ ਸਾਬਸ ਸ਼ਾਬਸ ਵੇ ਮੀਆਂ ਜੀ ।
ਜੀਂਦੀ ਹੋਈ ਹਿੱਕ ਯਾਰ ਦੇ ਰਹਿਸੂੰ ।ਵਿੱਸਰੀ ਹੋਰ ਹਵਸ ਵੇ ਮੀਆਂ ਜੀ ।
ਮੰਤਰ ਪਰੀਤ ਦਾ ਫੂਕ ਸੁਕਾਰੀ ।ਲਿੰਗੜੀ ਹਮ ਆਲਸ ਵੇ ਮੀਆਂ ਜੀ ।
ਉਲਫ਼ਤ ਜ਼ਰਦੀ ਘਰਦੀ ਵਰਦੀ ।ਨਾ ਰਹਿ ਗਈ ਹਿੱਕ ਖਸ ਵੇ ਮੀਆਂ ਜੀ ।
ਰਾਂਝਨ ਮੈਂਡਾ ਮੈਂ ਰਾਂਝਨ ਦੀ ।ਖੇੜਿਆਂ ਦੇ ਮੂੰਹ ਭੱਸ ਵੇ ਮੀਆਂ ਜੀ ।
ਸੱਟ ਘਰ ਬਾਰ ਤੇ ਬਾਰ ਵਸੇਸਾਂ ।ਬਦਲੀਂ ਕੀਤੀ ਲੱਸ ਵੇ ਮੀਆਂ ਜੀ ।
ਇਲਮ ਅਮਲ ਭੁਲ ਵੈਸੀ ਜੇਕਰ ।ਇਸ਼ਕ ਪਿਉ ਕਨ ਰਸ ਵੇ ਮੀਆਂ ਜੀ ।
ਓੜਕ ਇਸ਼ਕ ਅੰਦਰ ਜਿੰਦ ਡੇਸੂ ।ਨਾ ਸਮਝੀਂ ਖਿਲ ਹੱਸ ਵੇ ਮੀਆਂ ਜੀ ।
ਨੇਂਹ ਕਡੋਕੜਾਂ ਪਿਉਸੇ ਪੁਖੜੇ ।ਨਾ ਹਈ ਕਲਮ ਤੇ ਮੱਸ ਵੇ ਮੀਆਂ ਜੀ ।
ਨਾ ਅੱਜ ਕਲ ਦੀ ਯਾਰ ਦੇ ਵੱਲ ਦੀ ।ਰੋਜ਼ ਅਜ਼ਲ ਦੀ ਹੱਸ ਵੇ ਮੀਆਂ ਜੀ ।
ਇਸ਼ਕੋਂ ਮੂਲ ਫ਼ਰੀਦ ਨ ਫਿਰਸੂੰ ।ਰੋਜ਼ ਨਵੀਂ ਹਿਮ ਚੱਸ ਵੇ ਮੀਆਂ ਜੀ ।

26. ਅੱਲਾ ਮੇਲੇ ਵਲ ਸੰਗ ਯਾਰਾ

ਅੱਲਾ ਮੇਲੇ ਵਲ ਸੰਗ ਯਾਰਾ ।ਬਰਦੀ ਤੌਂ ਦਿਲਬਰ ਦੀ ।
ਨਾਜ਼ ਨਜ਼ਾਕਤ ਹੁਸਨ ਮਲਾਹਤ ।ਕਿਆ ਚਾਲੀਂ ਕਿਆ ਢੰਗ ਯਾਰਾ ।
ਸੋਹਣੀ ਤਰਹ ਨਜ਼ਰ ਦੀ ।
ਇਸ਼ਵੇ ਗਮਜ਼ੇ ਕਰਨ ਲੜਾਈ ।ਚਸ਼ਮਾਂ ਕਰਦੀਆਂ ਜੰਗ ਯਾਰਾ ।
ਡਾਢੇ ਜ਼ੁਲਮ ਕਹਿਰ ਦੀ ।
ਹਰ ਹਰ ਕਾਕਲ ਨਾਂਗ ਵਰਾਧਾ ।ਜ਼ੁਲਫ ਮਰੇਂਦੀ ਡੰਗ ਯਾਰਾ ।
ਲੜਦੀ ਮੂਲ ਨ ਲੜਦੀ ।
ਕਾਮਤ ਯਾਰ ਕਿਆਮਤ ਸਾਰੀ ।ਸਹੰਸ ਫ਼ਰੇਬ ਫਰੰਗ ਯਾਰਾ ।
ਕਰਦੀ ਜੋ ਜੋ ਸਰਦੀ ।
ਤੀਰ ਨਿਗਾਹ ਦਾ ਰਗ ਰਗ ਰਚਿਆ ।ਸਾਰਾ ਬਦਨ ਚੋਰੰਗ ਯਾਰਾ ।
ਲਗੜੀ ਨੋਕ ਹੁਨਰ ਦੀ ।
ਇਸ਼ਕ ਫ਼ਰੀਦ ਰੁਲਾਇਮ ਬਰੋਚ ।ਹੱਡ ਹੱਡ ਤੇ ਅੰਗ ਅੰਗ ਯਾਰਾ ।
ਨਿਖੜਿਅਮ ਕੂੰਜ ਵਲ੍ਹਰ ਦੀ ।

27. ਅਲਯੌਮ ਬਸਰ ਹਦੀਦ ਵੇ

ਅਲਯੌਮ ਬਸਰ ਹਦੀਦ ਵੇ ।ਹਰ ਵਕਤ ਯਾਰ ਤੇ ਦੀਦ ਵੇ ।
ਖੋਲ੍ਹੀ ਇਸ਼ਕ ਕਲਬ ਕਲੀਦ ਵੇ ।ਥਏ ਗੁੱਝੜੇ ਰਾਜ਼ ਪਦੀਦ ਵੇ ।
ਡੇਂਹ ਰਾਤ ਸਾਡੜੀ ਈਦ ਵੇ ।ਥਇਆ ਬੁਅਦ ਸਗ਼ਤ ਬਈਦ ਵੇ ।
ਗੈਰੋਂ ਹੈ ਕਤਾ ਬੁਰੀਦ ਵੇ ।ਹੁਟ ਖਟ ਗਈ ਤਕਲੀਦ ਵੇ ।
ਦਿਲ ਮਿਲ ਘਟੀ ਤੌਹੀਦ ਵੇ ।ਹੈ ਹਾਲ ਰੋਜ਼ ਮਜ਼ੀਦ ਵੇ ।
ਹਰ ਲਹਿਜ਼ਾ ਸ਼ੌਕ ਸ਼ਦੀਦ ਵੇ ।ਹਰ ਆਨ ਜ਼ੌਕ ਜਦੀਦ ਵੇ ।
ਅਮਾਗ ਨਫ਼ਸ਼ ਅਨੀਦ ਵੇ ।ਕਰ ਸੁਲਹ ਥਿਉਮ ਮੁਰੀਦ ਵੇ ।
ਵੋਹ ਜਜ਼ਦ ਦੀ ਤਾਈਦ ਵੇ ।ਵੋਹ ਫ਼ਕਰ ਦੀ ਤਮਹੀਦ ਵੇ ।
ਥੀ ਮਹਵ ਗੁਫ਼ਰ ਸ਼ਨੀਦ ਵੇ ।ਗਏ ਵਿੱਸਰ ਵਾਅਦ ਵਈਦ ਵੇ ।
ਰਹਿੰਦੀ ਨਹੀਂ ਤਸ਼ਦੀਦ ਵੇ ।ਕਾਵੜ ਅਤੇ ਤਹਦੀਦ ਵੇ ।
ਏਹੋ ਅਦਨੂੰ ਅਬਦ ਫ਼ਰੀਦ ਵੇ ।ਅਜ਼ਲੋਂ ਹੈ ਦੀਦ ਖ਼ਰੀਦ ਵੇ ।

28. ਅਨਹਦ ਮੁਰਲੀ ਸ਼ੋਰ ਮਚਾਇਆ

ਅਨਹਦ ਮੁਰਲੀ ਸ਼ੋਰ ਮਚਾਇਆ ।
ਗੁਰ ਨੇ ਪੂਰੇ ਬੇਦ ਬਤਾਏ ।ਅਕਲ ਫਿਕਰ ਸਭ ਫਹਿਮ ਗਮਾਏ ।
ਮਦਹੋਸ਼ੀ ਵਿਚ ਹੋਸ਼ ਸਿਖਾਏ ।ਸਾਰਾ ਸਫ਼ਰ ਅਰੂਜ ਸੁਝਾਇਆ ।
ਵਹਦਤ ਐਨ ਅਯਾਂ ਡਿਠੋ ਸੇ ।ਤਮਸ ਹਕੀਕੀ ਸਮਝ ਲਿਉ ਸੇ ।
ਮਖ਼ਫ਼ੀ ਕੁਲ ਇਜ਼ਹਾਰ ਥਿਉਸੇ ।ਹਰ ਗੁਨ ਗਿਆਨ ਦੇ ਗੀਤ ਨੂੰ ਪਾਇਆ ।
ਥੀਏ ਵਾਜ਼ਹ ਮਸ਼ਹਦ ਦਕਾਇਕ ।ਥੀਏ ਲਾਇਹ ਅਨਵਾਰ ਹਕਾਇਕ ।
ਜ਼ਾਹਰ ਗੁਝ ਸਬ ਕੁਝ ਦੇ ਲਾਇਕ ।ਕਰਬ ਤੇ ਬੋਅਦ ਦਾ ਫ਼ਰਕ ਉਠਾਇਆ ।
ਬੰਸੀ ਖ਼ੂਬ ਬਤਾਈਆਂ ਬਾਤਾਂ ।ਗੁਝੜੇ ਰਾਜ਼ ਅਨੌਖੀਆਂ ਘਾਤਾਂ ।
ਗੁਮ ਥੀਆਂ ਕੂੜੀਆਂ ਜ਼ਾਤ ਸਿਫ਼ਾਤਾਂ ।ਲਿਮਨ ਅਲਮੁਲਕ ਦਾ ਦੌਰਾ ਆਇਆ ।
ਖ਼ਮਰ ਤਹੂਰੋਂ ਪੀ ਪੈਮਾਨੇ ।ਥੀਉਸੇ ਆਸ਼ਕ ਮਸਤ ਯਗਾਨੇ ।
ਭੁਲ ਗਏ ਸੌਮ ਸਲਵਾਤ ਦੋਗਾਨੇ ।ਰਿੰਦੀ ਮਸ਼ਰਬ ਸਾਂਗ ਰਸਾਇਆ ।
ਜਾਣੇ ਕੌਣ ਗੰਵਾਰ ਮੁਕੱਲਦ ।ਵਹ ਵਹ ਰੀਤ ਮਕਦਸ ਜੱਯੀਦ ।
ਥੀ ਮੁਤਲਕ ਬੇ ਕੈਦ ਮਵਹਦ ।ਸਭ ਸੂਰਤ ਵਿਚ ਆਪ ਸਮਾਇਆ ।
ਜਬ ਹਕ ਰਮਜ਼ ਮਿਲੀ ਤੌਹੀਦੋਂ ।ਦਿਲ ਆਜ਼ਾਦ ਡਿਠਮ ਤਕਲੀਦੋਂ ।
ਥੀਕਰ ਫ਼ਰਦ ਫ਼ਰੀਦ ! ਫ਼ਰੀਦੋਂ ।ਸੱਰੀ ਰੂਹੀ ਵਾਅਜ਼ ਸੁਣਾਇਆ ।

(ਬੇਦ=ਭੇਦ, ਅਰੂਜ=ਉੱਚਤਾ, ਵਹਦਤ=ਰੱਬ ਦੀ ਏਕਤਾ, ਅਯਾਂ=
ਜ਼ਾਹਰ, ਤਮਸ=ਦੂਈ ਦਾ ਮਿਟ ਜਾਣਾ, ਮਖ਼ਫ਼ੀ=ਗੁੱਝਾ, ਵਾਜ਼ਹ=
ਜ਼ਾਹਰ, ਮਸ਼ਹਦ=ਵੇਖਣ ਵਿਚ ਆ ਜਾਣ ਵਾਲਾ, ਦਕਾਇਕ=ਭੇਤ
ਦੀਆਂ ਗੱਲਾਂ, ਲਾਇਹ=ਜ਼ਾਹਰ, ਅਨਵਾਰ=ਰੌਸ਼ਨੀ ਦੀਆਂ ਕਿਰਣਾਂ,ਚਮਕ,
ਗੁਝ=ਭੇਤ,ਰਹੱਸ, ਕਰਬ=ਨੇੜਤਾ, ਬੋਅਦ=ਦੂਰੀ, ਸਿਫ਼ਾਤਾਂ=ਸਿਫ਼ਤਾਂ,
ਲਿਮਨ ਅਲਮੁਲਕ=ਰੱਬ ਪੁੱਛੇਗਾ, ‘ਅੱਜ ਮੁਲਕ ਕਿਸਦਾ ਹੈ ?’ ਜਵਾਬ
ਮਿਲੇਗਾ, ‘ਇਹ ਖ਼ੁਦਾ ਦਾ ਹੈ ਜੋ ਸਭਨਾਂ ਉੱਤੇ ਭਾਰੂ ਹੈ’, ਖ਼ਮਰ ਤਹੂਰੋਂ=
ਸਵਰਗ ਵਿਚ ਮਿਲਣ ਵਾਲੀ ਪਵਿਤਰ ਸ਼ਰਾਬ, ਪੈਮਾਨੇ=ਪਿਆਲੇ,
ਯਗਾਨੇ=ਬੇਮਿਸਾਲ, ਸੌਮ-ਸਲਵਾਤ=ਰੋਜ਼ਾ ਤੇ ਨਮਾਜ਼, ਮਸ਼ਰਬ=
ਤਰੀਕਾ, ਗੰਵਾਰ=ਜਾਹਲ, ਅਗਿਆਨੀ, ਮੁਕੱਲਦ=ਪੈਰਵੀ ਕਰਨ
ਵਾਲਾ, ਰਮਜ਼=ਇਸ਼ਾਰਾ, ਤੌਹੀਦ=ਰੱਬੀ ਏਕਤਾ, ਤਕਲੀਦ=ਪੈਰਵੀ
ਕਰਨਾ, ਫ਼ਰਦ=ਇਕੱਲਾ, ਸੱਰੀ ਰੂਹੀ ਵਾਅਜ਼=ਮੇਰੀ ਜ਼ਮੀਰ ਤੇ ਮੇਰੀ
ਰੂਹ ਹੈ ।)

29. ਅਸਾਂ ਕਨੂੰ ਦਿਲ ਚਾਇਓ ਵੇ ਯਾਰ

ਅਸਾਂ ਕਨੂੰ ਦਿਲ ਚਾਇਓ ਵੇ ਯਾਰ ।ਜਾਪੈ ਕਿਥਾਂ ਵੰਜ ਲਾਇਓ ।
ਯਾਰ ਬਰੋਚਲ ਕੀਚ ਦਾ ਵਾਲੀ ।ਕੀਤੋ ਹਾਲ ਕਨੂੰ ਬੇਹਾਲੀ ।
ਪਰਬਤ ਰੋਹ ਰੁਲਾਇਓ ਵੇ ਯਾਰ ।
ਮੁਲਕ ਮਲ੍ਹੇਰ ਲਿਤੋ ਨੀ ਝੋਕਾ ।ਮੈਂ ਕਲ੍ਹੜੀ ਵਿਚ ਓਪਰਿਆਂ ਲੋਕਾਂ ।
ਹਿਕ ਤਿਲ ਤਰਸ ਨ ਆਇਓ ਵੇ ਯਾਰ ।
ਮੈਂ ਕਮਲੀ ਕਿਆ ਜਾਣਾ ਨੇਂਹ ਕੂੰ ।ਜ਼ੁਲਮੀ ਨਹਰ ਤੇ ਕਹਿਰ ਸ਼ੀਨਾ ਕੂੰ ।
ਆਪੇ ਦੀਦ ਅੜਾਇਓ ਵੇ ਯਾਰ ।
ਆਪੇ ਆਪਣਾ ਸੋਹਾਂ ਕੀਤੋ ।ਕਰਹੋ ਕਤਾਰਿਓ ਨਾਲ ਨ ਨੀਤੋ ।
ਕੈਂ ਧੋਤੀ ਬਰਮਾਇਓ ਵੇ ਯਾਰ ।
ਯਾਰ ਮੁਠੀ ਕੂੰ ਡਿਤੋੜ ਰੋਲਾ ।ਸਾੜਿਓ ਕੀਤੋ ਕੀਰੀ ਕੋਲਾ ।
ਤਤੜੀ ਕੂੰ ਕਿਓ ਤਾਇਓ ਵੇ ਯਾਰ ।
ਆਪੇ ਸ਼ਹਿਰ ਭੰਭੋਰ ਡੋ ਆਇਓਂ ।ਯਾਰੀ ਲਾਕਰ ਛੋੜ ਸਿਧਾਇਓਂ ।
ਮੁਫਤਾ ਕੂੜ ਕਮਾਇਓ ਵੇ ਯਾਰ ।
ਯਾਰ ਫਰੀਦ ਕਡਾਂ ਸੰਭਲੇਸੀ ।ਸਹਿਜੋ ਸਡ ਕਰ ਕੋਲ ਪਲ੍ਹੇਸੀ ।
ਜੇ ਵਤ ਬਖਤ ਭੜਾਇਓ ਵੇ ਯਾਰ ।

30. ਅਸਾਨੂੰ ਰਹਿਣ ਨ ਡੇਂਦੀ

ਅਸਾਨੂੰ ਰਹਿਣ ਨ ਡੇਂਦੀ ।ਲਗੀ ਪੁਨਲ ਦੀ ਤਾਂਗ ।
ਕਨੜੀਂ ਵਲਦੀ ਰੋਜ਼ ਅਜ਼ਲਦੀ ।ਬਿਰਹੋਂ ਸੁਣਾਈ ਬਾਂਗ ।
ਕੁਠੜੀ ਮੁਠੜੀ ਜਾਵਣ ਲਾਦੀ ।ਡੰਗੜੀ ਨੇਂਹ ਦੇ ਡਾਂਗ ।
ਦਿਲੜੀ ਦੁਸ਼ਮਨ ਸਖਤ ਸਤਾਏ ।ਸੀਨੇ ਚੁਭੜੀ ਸਾਗ ।
ਯਾਰ ਬਰੋਚਲ ਕੇਚੇ ਸਿਧਾਇਆ ।ਜਾਲਾਂ ਕੈਂਦੇ ਸਾਂਗ ।
ਮਾਰੂ ਥਲ ਦੀ ਪਟੜੀ ਲੰਮੜੀ ।ਡਿਸਮ ਫਰੀਦਨ ਟਾਂਗ ।

31. ਅਸਾਂ ਸੋ ਬਦਮਸਤ ਕਲੰਦਰ ਹੂੰ

ਅਸਾਂ ਸੋ ਬਦਮਸਤ ਕਲੰਦਰ ਹੂੰ ।ਕਡੀ ਮਸਜਦ ਹੂੰ ਕਡੀਂ ਮੰਦਰ ਹੂੰ ।
ਕਡੀਂ ਚੋਰ ਬਣੂੰ ਕਡੀਂ ਜਾਰ ਬਣੂੰ ।ਕਡੀਂ ਤੋਬਾ ਇਸਤਗਫਾਰ ਬਣੂੰ ।
ਕਡੀਂ ਜ਼ੋਹਦ ਇਬਾਦਤ ਕਾਰ ਬਣੂੰ ।ਕਡੀਂ ਫ਼ਿਸਕ ਫ਼ਜੂਰੀ ਅੰਦਰ ਹੂੰ ।
ਕਥਾਂ ਦਰਦ ਕਥਾਂ ਦਰਮਾਨ ਬਣੂੰ ।ਕਥਾਂ ਮਿਸਰ ਕਥਾਂ ਕਨਾਅਨ ਬਣੂੰ ।
ਕਥਾਂ ਕੇਂਚ ਭੰਭੋਰ ਦਾ ਸ਼ਾਨ ਬਣੂੰ ।ਕਥਾਂ ਵਾਸੀ ਸ਼ਹਿਰ ਜਲੰਧਰ ਹੂੰ ।
ਕਿਥਾਂ ਸਮੂਅ ਦੈਰ ਕਨਸ਼ਤ ਕਥਾਂ ।ਕਥੇ ਦੋਜ਼ਖ ਬਾਗ਼ ਬਹਿਸ਼ਤ ਕਥਾਂ ।
ਕਥੇ ਆਸੀ ਨੇਕ ਸਰਿਸ਼ਤ ਕਥਾਂ ।ਕਥੇ ਗੁਮਰਾਹ ਹੂੰ ਕਥੇ ਰਹਬਰ ਹੂੰ ।
ਹਿਯੂੰ ਓ ਕਲਾਸ਼ ਤੇ ਰਿੰਦ ਅਸਾਂ ।ਪਈ ਨਿਵਦੀ ਹੈ ਹਿੰਦ ਸਿੰਧ ਅਸਾਂ ।
ਹਿਯੂੰ ਬੇਸ਼ਕ ਆਰਫ਼ ਚਿੰਦ ਅਸਾਂ ।ਕੁਲ ਰਾਜ਼ ਰਮੂਜ਼ ਦੇ ਦਫਤਰ ਹੂੰ ।
ਹਨ ਨਾਜ਼ ਨਵਾਜ਼ ਦੇ ਟੋਲ ਕਡੀਂ ।ਹੈ ਮੂੰਝ ਮੁੰਝਾਰੀ ਕੋਲ ਕਡੀਂ ।
ਰੇਲ ਢੋਲ ਕਡੀਂ ਗਿਆ ਰੋਲ ਕਡੀਂ ।ਕਡੀਂ ਬਰਦਰ ਹੂੰ ਕਡੀਂ ਦਰਬਰ ਹੂੰ ।
ਵਲ ਵਾਤੋਂ ਸਮਝ ਫ਼ਰੀਦ ਅੱਲਾ ।ਕਰ ਮਹਜ਼ ਨਾ ਸ਼ਿਅਰ ਜਦੀਦ ਵਲਾ ।
ਹੈ ਚਾਲੋਂ ਹਾਲ ਪਦੀਦ ਭਲਾ ।ਤੂਣੇ ਕਿਜੋ ਸਾਰੇ ਅਬਤਰ ਹੂੰ ।

32. ਬੈਠੀ ਰੋ ਰੋ ਉਮਰ ਨਿਭਾਈਆਂ

ਬੈਠੀ ਰੋ ਰੋ ਉਮਰ ਨਿਭਾਈਆਂ ।ਸਭੇ ਖ਼ੁਸ਼ੀਆਂ ਇਸ਼ਕ ਵੰਜਾਈਆਂ ।
ਵਾਹ ਸਾਂਵਲ ਦੀ ਧਾਰ ਕੱਜਲ ਦੀ ।ਬੇ ਸ਼ਕ ਤੇਗ਼ ਅਜ਼ਲ ਦੀ ।
ਦੀਦਾਂ ਤੀਰ ਚਲਾਵਨ ਕਾਰੀ ।ਪਲਕਾਂ ਕਰਨ ਲੜਾਈਆਂ ।
ਇਸ਼ਵੇ ਗਮਜ਼ੇ ਨਾਜ਼ ਨਹੋਰੇ ।ਨਖਰੇ ਨੋਕਾਂ ਟੋਕਾਂ ।
ਹੁਸਨ ਮਲਾਹਤ ਸ਼ਕਲ ਸ਼ਬਾਹਤ ।ਸਾਰੀਆਂ ਤਰਹੇਂ ਸਿੱਧਾਈਆਂ ।
ਹੰਜੜੂ ਜਾਰੀ ਤੁਨਲੇ ਰਤੜੇ ।ਪਪਲੀਆਂ ਉਜੜੀਆਂ ਪੁਜੜੀਆਂ ।
ਲੋਕਾਂ ਲੇਖੇ ਅੱਖੀ ਆਈਆਂ ।ਜ਼ਾਲਮ ਬਿਰਹੋਂ ਚੌਂ ਭਾਈਆਂ ।
ਮੇਹਨੜੀਂ ਮਿੱਠੜੀਂ ਦਰਦ ਅੰਦੇਸ਼ੇ ।ਡੁੱਖੜੇ ਪੁਖੜੇ ਆਇਮ ।
ਦਿਲੜੀ ਸਖ਼ਤੀ ਮਿਲੜੀ ਸੁੰਜੜੀ ।ਔਖੀਆਂ ਯਾਰੀਆਂ ਲਾਈਆਂ ।
ਮੁਫ਼ਤ ਮਲਾਮਤ ਸਖ਼ਤ ਨਦਾਮਤ ।ਸ਼ਹਿਰ ਸ਼ਿਕਾਇਤ ਚਾਇਮ ।
ਵੇੜ੍ਹੇ ਯਾਰ ਫ਼ਰੀਦ ਨ ਆਇਮ ।ਮਸਤਕ ਲਿਖੀਆਂ ਪਾਈਆਂ ।

33. ਬਣ ਦਿਲਬਰ ਸ਼ਕਲ ਜਹਾਨ ਆਇਆ

ਬਣ ਦਿਲਬਰ ਸ਼ਕਲ ਜਹਾਨ ਆਇਆ ।ਹਰ ਸੂਰਤ ਐਨ ਅਯਾਨ ਆਇਆ ।
ਕਥੇ ਆਦਮ ਕਥੇ ਸ਼ੈਸ ਨਬੀ ।ਕਥੇ ਨੂਹ ਕਥਾਂ ਤੂਫ਼ਾਨ ਆਇਆ ।
ਕਥੇ ਇਬਰਾਹੀਮ ਖ਼ਲੀਲ ਨਬੀ ।ਕਥੇ ਯੂਸਫ਼ ਵਿਚ ਕਨਆਨ ਆਇਆ ।
ਕਥੇ ਈਸਾ ਤੇ ਅਲਿਆਸ ਨਬੀ ।ਕਥੇ ਲਛਮਨ ਰਾਮ ਤੇ ਕਾਨ੍ਹ ਆਇਆ ।
ਕਥੇ ਜ਼ਕਰੀਆ ਕਥੇ ਯਾਹਾ ਹੈ ।ਕਥੇ ਮੂਸਾ ਬਿਨ ਅਮਰਾਨ ਆਇਆ ।
ਬੂ ਬਕਰ ਉਮਰ ਉਸਮਾਨ ਕਥਾਂ ।ਕਥ ਅਸਦ ਅੱਲਾ ਜ਼ੀਸ਼ਾਨ ਆਇਆ ।
ਕਥੇ ਹਸਨ ਹੁਸੈਨ ਸ਼ਹੀਦ ਬਣੇ ।ਕਥੇ ਮੁਰਸ਼ਦ ਫ਼ਖਰ ਜਹਾਨ ਆਇਆ ।
ਕਥੇ ਅਹਿਮਦ ਸ਼ਾਹ ਰਸੂਲਾਂ ਦਾ ।ਮਹਬੂਬ ਸਭੇ ਮਕਬੂਲਾਂ ਦਾ ।
ਉਸਤਾਦ ਨਫੂਸ ਅਕੂਲਾਂ ਦਾ ।ਸੁਲਤਾਨਾਂ ਸਿਰ ਸੁਲਤਾਨ ਆਇਆ ।
ਤਨਜ਼ੀਲ ਕਥਾਂ, ਜਬਰੀਲ ਕਥਾਂ ।ਤੋਰੇਤ ਜ਼ਬੂਰ ਇੰਜੀਲ ਕਥਾਂ ।
ਆਯਾਤ ਕਥਾਂ ਤਰਤੀਲ ਕਥਾਂ ।ਹਕ ਬਾਤਲ ਦਾ ਫੁਰਕਾਨ ਆਇਆ ।
ਕੁੱਲ ਵਿਚ ਕੁੱਲ ਸ਼ੈ ਜ਼ਾਹਰ ਹੈ ।ਸੋਨੜ੍ਹਾ ਜ਼ਾਹਰ ਐਨ ਮਜ਼ਾਹਰ ਹੈ ।
ਕਥੇ ਨਾਜ਼ ਨਿਆਜ਼ ਦਾ ਮਾਹਰ ਹੈ ।ਕਥੇ ਦਰਦ ਕਥਾਂ ਦਰਮਾਨ ਆਇਆ ।
ਕਥੇ ਰੀਤ ਪਰੀਤ ਦਾ ਵੇਸ ਕਰੇ ।ਕਥੇ ਆਸ਼ਕ ਥੀ ਪ੍ਰਦੇਸ ਫਿਰੇ ।
ਖੁਲੇ ਗਲ ਵਿਚ ਮਾਰੂ ਕੇਸ ਧਰੇ ।ਲਿਟ ਧਾਰੀ ਥੀ ਮਸਤਾਨ ਆਇਆ ।
ਕਥੇ ਪੰਡਤ ਜੋਸੀ ਜੋਗੀ ਹੈ ।ਕਥੇ ਸਾਮੀ ਤੇ ਕਥੇ ਭੋਗੀ ਹੈ ।
ਕਥੇ ਮਿਸਰ ਬਰਾਗੀ ਰੋਗੀ ਹੈ ।ਕਥੇ ਬੇਦ ਬਿਆਸ ਗਿਆਨ ਆਇਆ ।
ਖਾਮੋਸ਼ ਫ਼ਰੀਦ ਇਸਰਾਰ ਕਨੂੰ ।ਚੁਪ ਬੇਹੁਦਾ ਗੁਫ਼ਤਾਰ ਕਨੂੰ ।
ਪਰ ਗ਼ਾਫ਼ਲ ਨਾ ਥੀ ਯਾਰ ਕਨੂੰ ।ਏਹੋ ਲਾਰੇਬੀ ਫ਼ੁਰਮਾਨ ਆਇਆ ।

(ਦਿਲਬਰ=ਪਿਆਰਾ, ਅਯਾਨ=ਜ਼ਾਹਰ, ਕਥੇ=ਕਿਤੇ, ਅਸਦ=ਖ਼ੁਦਾ
ਦਾ ਸ਼ੇਰ, ਜ਼ੀਸ਼ਾਨ=ਸ਼ਾਨ ਵਾਲਾ, ਨਫੂਸ= ਰੂਹਾਂ, ਅਕੂਲਾਂ=ਫਰਿਸ਼ਤੇ
ਤਨਜ਼ੀਲ=ਕੁਰਾਨ,ਵਹੀ, ਤਰਤੀਲ=ਸੁਰੀਲੀ ਆਵਾਜ਼ ਨਾਲ ਪੜ੍ਹਨਾ,
ਮਜ਼ਾਹਰ=ਜ਼ਾਹਰ ਹੋਣ ਦੀ ਥਾਂ, ਦਰਮਾਨ=ਇਲਾਜ, ਮਾਰੂ=ਮਾਰਨ ਵਾਲੇ,
ਸਾਮੀ=ਸਵਾਮੀ, ਭੋਗੀ=ਗ੍ਰਹਸਥੀ, ਇਸਰਾਰ=ਭੇਤ, ਲਾਰੇਬੀ=ਰੱਬ ਦਾ)

34. ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ

ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ ।ਮਸਤ ਜਾਨਾਨੋਂ ।
ਮਹਜ਼ ਆਜ਼ਾਦ ਹਿਨ ਨਾਮੋਂ ਨਿਸ਼ਾਨੋ ।ਦੀਨ ਈਮਾਨੋਂ ।
ਛੁਟੇ ਅਕਰੋਂ ਲੰਘੇ ਫਕਰੋਂ ।ਇਬਾਦਤੋਂ ਅਤੋਂ ਫ਼ਿਕਰੋਂ ।
ਗੁਜ਼ਰ ਕਰ ਜ਼ਾਕਰੋਂ ਜ਼ਿਕਰੋਂ ।ਨਿਕਲ ਗਏ ਕੌਨ ਇਮਕਾਨੋਂ ।
ਥਈ ਦਿਲ ਦੂਰ ਅਗਯਾਰੋਂ ।ਭਰੀ ਮਾਮੂਰ ਦਿਲਦਾਰੋਂ ।
ਪਿਉਸੇ ਖ਼ਬਰ ਆਸਾਰੋਂ ।ਤੇ ਅਖ਼ਬਾਰੋਂ ਤੇ ਕੁਰਾਨੋਂ ।
ਜਿੱਡਾਂ ਡੂੰ ਤਰੀਂ ਤੂੰ ਗ਼ਾਫ਼ਲ ਹੈ ।ਤਿੱਡਾਂ ਹਿੱਕ ਨਾਲ ਵਾਸਲ ਹੈ ।
ਲੱਧਾ ਕਰਬਲੁ ਨਵਾਫ਼ਲ ਹੈ ।ਦਿਲ ਈਕਾਨੋਂ ਤੇ ਅਹਿਸਾਨੋਂ ।
ਡਿੱਤੀਆਂ ਉਸਤਾਦ ਉਸਤਾਦੀਆਂ ।ਹਮੇਸ਼ਾ ਰਾਤ ਡੇਂਹ ਸ਼ਾਦੀਆਂ ।
ਥੀਆ ਸੁੰਜਰ ਤੇ ਆਬਾਦੀਆਂ ।ਸ਼ਹੂਦੋ ਜ਼ੌਕ ਵਜਦਾਨੋਂ ।
ਜਿਥਾਂ ਖ਼ੁਦ ਕਰਬ ਹੈ ਦੂਰੀ ।ਉਥਾਂ ਕਿਆ ਵਸਲ ਮਹਜੂਰੀ ।
ਮਾਨਨੀਅਤ ਥੈਈ ਪੂਰੀ ।ਹੈ ਇਨਸਾਨੋਂ ਤੇ ਰਹਿਮਾਨੋਂ ।
ਅਜਬ ਮਸ਼ਰਬ ਤੇ ਮਿੱਲਤ ਹੈ ।ਸਭੋ ਵਸਅਤ ਨ ਕਿੱਲਤ ਹੈ ।
ਨ ਅਨੀਅਤ ਦੀ ਇਲਤ ਹੈ ।ਨ ਹੁਸਨਾਤੋਂ ਨ ਅਸਯਾਨੋਂ ।
ਫ਼ਰੀਦ ਆਈ ਹੈ ਹੂਸ਼ਿਆਰੀ ।ਪੁਖ਼ਤਗੀ ਚਿੱਤ ਅੰਦਰ ਸਾਰੀ ।
ਪਈ ਬੁੱਧ ਸੁੱਧ ਸਜੀ ਸਾਰੀ ।ਜਗਾਈ ਜੋਤ ਤਨ ਜਾਨੋਂ ।

35. ਬੱਠ ਘਤ ਕੂੜ ਨਿਕਮੜੇ

ਬੱਠ ਘਤ ਕੂੜ ਨਿਕਮੜੇ ।ਹਿਕ ਹਕ ਕੂੰ ਕਰ ਯਾਦ ।
ਥੀ ਕਰ ਗਹਿਲਾ ਰਤ ਪੂੰ ਤੇ ।ਕਰਦੀਂ ਧਾਹ ਫਰਿਆਦ ।
ਬਾਝੋਂ ਅਹਿਦ ਹਕੀਕੀ ।ਮੱਹਜ ਖ਼ਰਾਬ ਆਬਾਦ ।
ਹੁਸਨ ਮਜਾਜ਼ੀ ਕੂੜਾ ।ਹੈ ਫ਼ਾਨੀ ਬਰਬਾਦ ।
ਕਿਥ ਮਜਨੂੰ ਕਿਥ ਲੇਲਾ ।ਕਿਥ ਸ਼ੀਰੀਂ ਫ਼ਰਹਾਦ ।
ਕੁਲ ਸ਼ੈ ਗੈਰ ਖ਼ੁਦਾ ਦੀ ।ਹਾਲਕ ਬੇ ਬੁਨਿਆਦ ।
ਬਾਂਝ ਮੁਹਬਤ ਜਾਤੀ ।ਕੋਝਾ ਸ਼ੋਰ ਫਸਾਦ ।
ਮੁਰਸ਼ਦ ਫ਼ਖਰ ਜਹਾਂ ਨੇ ।ਕੀਤਮ ਏ ਇਰਸ਼ਾਦ ।
ਆਰਫ ਇਬਨਲ ਅਰਬੀ ।ਸਾਡਾ ਹੈ ਉਸਤਾਦ ।
ਸਮਝ ਫਰੀਦ ਹਮੇਸ਼ਾ ।ਰਹੋ ਗੈਰੋ ਆਜ਼ਾਦ ।

36. ਬੱਠ ਮਘਿਆਣਾ ਰਾਜ ਬਬਾਣਾ

ਬੱਠ ਮਘਿਆਣਾ ਰਾਜ ਬਬਾਣਾ ।ਵਾਹ ਭਾਣੇ ਮਨ ਭਾਣੇ ਅੱਸਾਡੇ ।
ਸਤਰ ਧੂਈਂ ਕਾਨ੍ਹ ਕਹੇਲੇ ।ਬੇਸ਼ਕ ਮਾਣੇ ਤਰਾਣੇ ਅੱਸਾਡੇ ।
ਸੁਣੋਂ ਸਹੇਲੀਆਂ ਸੇਗੀਆਂ ਸਈਆਂ ।ਬਿਰਹੋ ਡਿੱਤੀਆਂ ਡੁੱਕਤੀਂ ਹਤ ਬਈਆਂ ।
ਚੋਲਾ ਬੋਛਣ ਧਈਆਂ ਧਈਆਂ ।ਖ਼ੂਨ ਜਿਗਰ ਥਏ ਖਾਣੇ ਅੱਸਾਡੇ ।
ਹਾਰ ਹੰਜੂੰ ਦਾ ਗਲ ਵਿੱਚ ਪਾਵਾਂ ।ਸੂਲਾਂ ਦੀ ਨਿੱਤ ਸੇਝ ਸੁਹਾਵਾਂ ।
ਮਾ ਪਿਉ ਭਾਵਾਂ ਮੂਲ ਨ ਭਾਵਾਂ ।ਵੈਰੀ ਦੋਸਤ ਪੁਰਾਣੇ ਅੱਸਾਡੇ ।
ਜ਼ੁਅਫ਼ ਬਦਨ ਵਿੱਚ ਸੁਰਤ ਨ ਤਨ ਵਿੱਚ ।ਭਾ ਜਿਗਰ ਵਿੱਚ ਦੂਦ ਦਹਨ ਵਿੱਚ ।
ਦਿੱਲੜੀ ਗ਼ਰਕ ਅੰਦੋਹ ਮਿਹਨ ਵਿੱਚ ।ਰੋ ਰੋ ਨੈਣ ਕਮਾਣੇ ਅੱਸਾਡੇ ।
ਛੱਡ ਗਿਆ ਕੇਚ ਸ਼ਹਿਰ ਦਾ ਵਾਲੀ ।ਥਲ ਮਾਰੂ ਦੀ ਕੱਕੜੀ ਵਾਲੀ ।
ਕੱਕੜੇ ਕੰਡਰੇ ਤੂਲ ਨਿਹਾਲੀ ।ਡਿਲ੍ਹ ਸਿਲ੍ਹ ਪੱਥਰ ਵਹਾਣੇ ਅੱਸਾਡੇ ।
ਪੀਂਘ ਪਿੱਪਲ ਮਲਕਾਣੇ ਭੁੱਲ ਗਏ ।ਗਾਨੇ ਗਹਿਣੇ ਸਿਹਰੇ ਫੁਲ ਗਏ ।
ਘਰ ਦਰ ਜਾਹ ਟਿਕਾਣੇ ਰੁਲ ਗਏ ।ਪਿੜ ਪਏ ਯਾਰ ਅਯਾਣੇ ਅੱਸਾਡੇ ।
ਮੁਫ਼ਤ ਫ਼ਰੀਦ ਨਿਦਾਮਤ ਚਾਇਮ ।ਸਮਝ ਸੰਭਲ ਕਰ ਨੇਂਹ ਨ ਲਾਇਮ ।
ਸਾਰੀ ਪਤ ਪਰਤੀਤ ਵੰਜਾਇਮ ।ਥਿੜ ਗਏ ਅਕਲ ਸਿਆਣੇ ਅੱਸਾਡੇ ।

37. ਬੇਰੰਗ ਰਾਵਲ ਦੇ ਕੀਤੇ

ਬੇਰੰਗ ਰਾਵਲ ਦੇ ਕੀਤੇ ।ਰੋਂਦੀ ਵਤਾਂ ਰੁੜਦੀਂ ਵਤਾ ।
ਦਿਲ ਸੰਗ ਸਾਂਵਲ ਦੇ ਸਿਵਾ ।ਸੌ ਸੂਲ ਲੱਖ ਸਿਠੜੀਂ ਸਹਾਂ ।
ਸਿਕ ਸੁਖ ਸਭੋ ਸਹੀ ਸੱਚ ਖ਼ੇਸ ।ਡੁੱਖ ਰੰਜ ਵੇੜ੍ਹੇ ਵਿੱਚ ਵੱਸੇ ।
ਦੁਸ਼ਮਨ ਸੱਜਨ ਹਰ ਹਿਕ ਹਸੇ ।ਟੋਕਾਂ ਕਰਮ ਸਾਰਾ ਜਹਾਨ ।
ਕੀਤੋ ਪੁਨਲ ਵਾਹ ਵੈਰ ਵੇ ।ਵੰਜ ਕੇਚ ਲਾਇਓ ਦੇਰ ਵੇ ।
ਡੁੱਖੜੇ ਡਿੱਤੋਨੀ ਢੇਰ ਵੇ ।ਸੁੰਜ ਬਰ ਫਿਰਾਂ ਸਿਰ ਭਰ ਡਹਾਂ ।
ਦਿਲੜੀ ਗ਼ਮਾਂ ਦੀ ਭੈਣ ਹੈ ।ਸੂਲਾਂ ਡੁੱਖਾਂ ਦਾ ਵੈਣ ਹੈ ।
ਪਰਭਤ ਜਬਲ ਚਟ ਡੈਣ ਹੈ ।ਚਾੜ੍ਹਿਆ ਚੜ੍ਹਾਂ ਲਾਹਿਆ ਲਹਾਂ ।
ਸਬ ਆਸ ਹੋ ਗਈ ਯਾਸ ਹੈ ।ਹਰਦਮ ਉਦਾਸ ਹਰਾਸ ਹੈ ।
ਮੂਨਸ ਨਹੀਂ ਕੋਈ ਪਾਸ ਹੈ ।ਹੈ ਦਿਲ ਕਹਾਂ ਦਿਲਬਰ ਕਹਾਂ ।
ਆਰਦ ਫ਼ਰੀਦ ਈਂ ਇਲਤਜਾ ।ਰਹਿਮੇ ਬਹਾਲ ਬੇ ਨਵਾ ।
ਦਾਰਦ ਗਦਾ ਉਮੀਦਹਾ ।ਸਦ ਗੂਨਾ ਜ਼ ਅਲਤਾਫ ਸ਼ਹਾਂ ।

38. ਬੇਸ਼ਕ ਜਾਣਾਂ, ਬੇਸ਼ਕ ਜਾਣਾਂ

ਬੇਸ਼ਕ ਜਾਣਾਂ, ਬੇਸ਼ਕ ਜਾਣਾਂ ।ਸੋਹਨੜਿਆਂ ਕੂੰ ਹੈ ਸਖਤ ਗ਼ਰੂਰ ।
ਮੂੰਹ ਸਰ ਖਾਕ ਸ਼ਿੰਗਾਰ ਅਸਾਡੇ ।ਹੰਜੜੂ ਹਾਰਿਨ ਹਾਰ ਅਸਾਡੇ ।
ਹੋਤ ਹੈ ਕੇਚ, ਤੇ ਕੇਚ ਹੈ ਦੂਰ ।
ਯਾਰ ਨਵੀਂ ਨਿਤ ਯਾਰੀ ਲਾਵੇ ।ਕਿਵੇਂ ਸਾੜ ਸੂਲ ਸਹਾਵੇ ।
ਦਿਲੜੀ ਨਾਜ਼ਕ ਨਰਮ ਕਰੂਰ ।
ਡੇਂਹ ਤਤੀਂ ਹਡ ਮਾਸ ਕੂੰ ਚਰਦੀ ।ਰਾਤ ਨਜਰ ਦੀ ਆਹੀਂ ਕਰਦੀ ।
ਸੜ ਸੜ ਮਰਦੀ ਸੁਬਹ ਸਹੂਰ ।
ਪੜ ਬਿਸਮਿਲਾ ਡੁਖ ਚੀਸਾਂ ।ਖੁਸ਼ੀਆਂ ਕਰ ਕਰ ਝੋਲੀ ਪੈਸਾਂ ।
ਜੇ ਵਤ ਤੈਕੂੰ ਹੈ ਮਨਜੂਰ ।
ਦੂਰ ਵਸੇ ਮਨਜੂਰ ਦਿਲੇਂ ਦਾ ।ਆਵੇ ਮੌਤ ਨ ਮੇਲਾ ਥੀਂਦਾ ।
ਫ਼ਜਰੀਂ ਪੇਸ਼ੀ ਕਹਿਰ ਕਲੂਰ ।
ਉਠਦੀਂ, ਬਹਿੰਦੀਂ ਵੈਣ ਵਲਾਵਾਂ ।ਰੋਵਾਂ ਖਾਵਾਂ ਗਾਵਣ ਗਾਂਵਾਂ ।
ਹਰ ਹਰ ਰਗ ਹੈ ਤਾਰ ਤੰਬੂਰ ।
ਜੈਂ ਡੇਂਹ ਦੀਆਂ ਵਲ ਲਗੜੀਆਂ ਤਾਂਘਾਂ ।ਉਜੜੀਆਂ ਸੁਰਖੀਆਂ ਮਹਿੰਦੀਆਂ ਮਾਘਾਂ ।
ਬੋਲੇ ਬੈਨੇ ਬੇਸਰ ਚੂਰ ।
ਯਾਰ ਫ਼ਰੀਦ ਨੂੰ ਡਿਤੇੜ ਰੋਧੇ ।ਸਚੁ ਆਖਿਆ ਹਾਂ ਕਮਰ ਵ ਸ਼ੇਦੇ ।
ਬੇਦਰਦਾਂ ਨਾਲ ਨੇਂਹ ਲਾਵਣ ਕੂੜ ।

39. ਬੇ ਸੂਰਤ ਸੂਰਤ ਓਲ੍ਹੇ

ਬੇ ਸੂਰਤ ਸੂਰਤ ਓਲ੍ਹੇ ।ਕਰ ਨਾਜ਼ ਅਦਾ ਘੁੰਡ ਖੋਲ੍ਹੇ ।
ਹਰ ਹਰ ਜਾ ਵਿੱਚ ਰਾਂਝਣ ਮਾਹੀ ।ਆਇਆ ਨਾਲ ਸਫ਼ਾਤ ਕਮਾਹੀ ।
ਹਰ ਸੁਰ ਅਨਹਦ ਮੁਰਲੀ ਵਾਹੀ ।ਰਮਜ਼ ਹਕਾਇਕ ਚੋਲੇ ।
‘ਵ ਫੀ ਅਨਫਸਿਕਮ’ ਭੇਤ ਬਤਾਵੇ ।’ਨਹੁਨ ਅਕਰਬ’ ਬੀਨ ਬਜਾਵੇ ।
‘ਲੋਦ ਲੈਸਮ’ ਗੀਤ ਸੁਣਾਵੇ ।ਲਫਜ਼ ਅਨਲਹਕ ਬੋਲੇ ।
ਜੋ ਕੋਈ ਦਿਲ ਡੂੰ ਧਿਆਨ ਰਖੇਸੀ ।ਸਾਰੇ ਗੁੱਝੜੇ ਰਾਜ਼ ਨੂੰ ਪੇਸੀ ।
ਅਸਨੀਨੀਤ ਕੁਲ ਉੱਠ ਵੇਸੀ ।ਭੱਜ ਪੌਸਨ ਸਭ ਭੋਲੇ ।
ਹਿੱਕ ਜਾ ਹਨ ਅਹਿਕਾਮ ਸ਼ਰੀਅਤ ।ਹਿੱਕ ਜਾ ਹਨ ਇਸਰਾਰ ਤਰੀਕਤ ।
ਥੀਵੇ ਕਿਆ ਦਰਿਆਫ਼ਤ ਹਕੀਕਤ ।ਕੌਨ ਏ ਫੋਲੇ ਫੋਲੇ ।
ਨਾ ਰੁਲ ਡੁੱਖੜੀ ਰੋਹ ਜਬਲ ਵਿੱਚ ।ਨਾ ਥੀ ਔਖੀ ਮਾਰੂ ਥਲ ਵਿੱਚ ।
ਪਹਿਲੂ ਦੋਸ਼ ਕਿਨਾਰ ਬਗਲ ਵਿੱਚ ।ਯਾਰ ਪੁੱਨਲ ਹੈ ਕੋਲੇ ।
ਫ਼ਖਰ ਜਹਾਂ ਹਿੱਕ ਰੀਤ ਸਿਖਾਈ ।ਅਸਲੋਂ ਹਾਜਤ ਰਹੀ ਨ ਕਾਈ ।
ਦਿਲ ਜੁੜ ਜੁੜ ਧੂਮ ਧਾਮ ਮਚਾਈ ।ਥਏ ਗੁਨ ਗਿਆਨ ਸਮੋਲੇ ।
ਰੰਗ ਪੁਰ ਦੇ ਹਿਨ ਪੰਥ ਨਿਆਰੇ ।ਹਿੱਕ ਨੂੰ ਬੋੜੇ ਹਿਕ ਨੂੰ ਤਾਰੇ ।
ਹਿੱਕ ਪਿਆ ਜਿਤੇ ਹਿੱਕ ਪਿਆ ਹਾਰੇ ।ਤੁਲਦੇ ਮਾਸੇ ਤੋਲੇ ।
ਫ਼ਾਸ਼ ਫ਼ਰੀਦ ਏ ਵਾਅਜ਼ ਸੁਣਾ ਤੂੰ ।ਆਲਮ ਜਾਹਲ ਸ਼ਾਹਗਦਾ ਕੂੰ ।
ਜੇ ਕੋਈ ਚਾਹੇ ਫ਼ਕਰ ਫ਼ਨਾ ਕੂੰ ।ਅਪਨੇ ਆਪ ਕੂੰ ਗੋਲੇ ।

40. ਭਾਣ ਵਸਾਇਆ ਯਾਰ ਚਹੀਂਦੇ

ਭਾਣ ਵਸਾਇਆ ਯਾਰ ਚਹੀਂਦੇ ।ਬੇਟ ਸੁਹਾਇਆ ਮਾਣ ਮਹੀਂਦੇ ।
ਅਸਲੋਂ ਮੂਲ ਨ ਵੇਸਾਂ ਰੋਹੀ ।ਕਾਨ ਕਹੇਲੇ ਦਿੱਲੜੀ ਮੋਹੀ ।
ਰਾਂਝਨ ਦੀਸਰ ਚੀਸਾਂ ਡੋਹੀ ।ਤਨ ਮਨ ਮਿਲਕ ਤਹੀਂਦੇ ।
ਗ਼ਾਈਂ ਵੇਚ ਤੇ ਮੰਝੀਆਂ ਲੇਸਾਂ ।ਨੈਂ ਚੰਦਨ ਤੇ ਝੋਕ ਬਣੇਸਾਂ ।
ਬੇਲਾ ਬੇਲੀ ਨਾਲ ਸੁਹੇਸਾਂ ।ਜੇੜਾ ਚਾਕ ਸਡੀਂਦੇ ।
ਮਾਂਗ ਢਾਲੇ ਪਾਵਾਂ ਫਾਲਾਂ ।ਸਾਰੀ ਉੱਮਰ ਤੈਡੇ ਸੰਗ ਜਾਲਾਂ ।
ਰੰਗਪੂਰ ਸਾੜਾਂ ਸਾੜ ਪਜਾਲਾਂ ।ਬੱਠ ਖੇੜੇ ਮੋਏ ਜੀਂਦੇ ।
ਜਾਂ ਜਾਂ ਕਨੜੀ ਰਿੰਗ ਸੁਣੇਦੀ ।ਜਿਦੜੀ ਸਦਕੇ ਘੋਲੇ ਥਏਂਦੀ ।
ਪਾਹ ਹੰਬਾਹ ਤੇ ਧੂੜ ਮਹੀਂਦੀ ।ਡਿੱਸਦਾ ਨੂਰ ਅੱਖੀਂ ਦੇ ।
ਹਰ ਦਮ ਯਾਰ ਦੇ ਨਾਮ ਸਡੀਵਾਂ ।ਸ਼ਾਲਾ ਨ ਬੇਵਾਹੀ ਥੀਵਾਂ ।
ਬਾਝ ਤੈਡੀ ਦੇ ਬਾਝ ਨ ਜੀਵਾਂ ।ਬਿਆ ਕੋਈ ਕੌਨ ਕਹੀਦੇ ।
ਹੀਰ ਸਲੇਟੀ ਚੂਚਕ ਬੇਟੀ ।ਨਾਜ਼ ਪਨਨੀ ਮੁਸ਼ਕ ਲਪੇਟੀ ।
ਆ ਤਕਦੀਰੋਂ ਚਾਕ ਚਕੇਟੀ ।ਹੁਣ ਡੇਖੋ ਕਿਆ ਥੀਦੇ ।
ਚਾਕੀ ਅਲੜੇ ਚਾਕ ਚਕਾਏ ।ਵਿਸਰਿਆ ਮਾ ਪਿਉ ਮਾਪਿਓ ਜਾਏ ।
ਮਾਮੇ ਚਾਚੇ ਤੇ ਹਮਸਾਏ ।ਆਣ ਸੂਹੀਂ ਨਜਰੀਂਦੇ ।
ਪਾਰ ਝਨਾਹੋਂ ਰਾਂਝਨ ਆਇਆ ।ਝੰਗ ਸਿਆਲੀਂ ਫੇਰਾ ਪਾਇਆ ।
ਹੀਰੇ ਨੂੰ ਜੁੜ ਜਾਦੂ ਲਾਇਆ ।ਕਿਵੇਂ ਛੁਪ ਛਪੀਂਦੇ ।
ਘਟੜੇ ਵਕੜੇ ਟੋਭੇ ਤਾਡੇ ।ਸਭ ਵਸ ਗਏ ਨੇੜੇ ਤਾਡੇ ।
ਆ ਵਸ ਸਾਵਲ ਕੋਲੇ ਸਾਡੇ ।ਬੱਠ ਘਤ ਦਰੋਹ ਦਿਲੀਂਦੇ ।
ਮੌਸਮ ਮਸਤ ਡਿਹਾੜੇ ਭਲੜੇ ।ਡਾਗਾਂ ਮਿਲੜੇ ਸਾਵੇ ਤਲੜੇ ।
ਭਾਗ ਸੁਹਾਗ ਫ਼ਰੀਦ ਸਵੱਲੜੇ ।ਅੱਖੀਆਂ ਨਾਲ ਡਿਸੀਂਦੇ ।

41. ਬਿਨ ਦਿਲਬਰ ਆਹੀਂ ਕਰ ਕਰ

ਬਿਨ ਦਿਲਬਰ ਆਹੀਂ ਕਰ ਕਰ ।ਕਈ ਰਾਤੀਂ ਡਿਤਮ ਸਹਰ ਕਰ ।
ਰੋਹ ਰੋਹੀ ਰਾਵੇ ਰੁਲਦੀ ।ਨਿਤ ਕਦਮ ਕਦਮ ਤੇ ਭੁਲਦੀ ।
ਕਡੀ ਥਕ ਬਹਿੰਦੀ ਜੁਲਦੀ ।ਹੁਣ ਸਾਂਵਲ ਯਾਰ ਵਹਰ ਕਰ ।
ਡੋਖੀ ਡੁਖੜੇ ਸੰਜ ਸਬਾਹੀਂ ।ਡੂੰਘੇ ਡੂੰਗਰ ਕੋਝੀਆਂ ਜਾਹੀਂ ।
ਜਿਥ ਮੱਮੀਆਂ ਗੌਲ ਬਲਾਈਂ ।ਰਿਛ ਰਾਖ਼ਸ਼ ਭਜਦੇ ਡਰ ਕਰ ।
ਬਿਨ ਆਸ਼ਕ ਅਹਿਲ ਵਫ਼ਾ ਦੇ ।ਬਿਨ ਸ਼ਾਇਕ ਜੌਕ ਲਕਾ ਦੇ ।
ਬਿਨ ਸਾਹਿਬ ਸਿਦਕ ਵ ਸਫਾ ਦੇ ।ਇਥ ਆਵੇ ਕੌਨ ਗੁਜ਼ਰ ਕਰ ।
ਲਡ ਨੀਤੋ ਝੋਕ ਪਰੇਰੇ ।ਦਿਲ ਦਰਦਾਂ ਲਾਇਮ ਦੇਰੇ ।
ਡਿਸੇ ਰੋਟੀ ਹਾਂ ਦੇ ਬੇਰੇ ।ਪੀਵਾਂ ਪਾਨੀ ਖੂਨ ਜਿਗਰ ਕਰ ।
ਥੀਏ ਕੰਡੜੇ ਤੂਲ ਨਿਹਾਲੀ ।ਘਰ ਡੇਵਮ ਡੈਨ ਡਿਖ਼ਾਲੀ ।
ਵਲ ਹੋਤ ਦਲੇਂਦਾ ਵਾਲੀ ।ਆ! ਸੀਨੇ ਸਾਡੇ ਘਰ ਕਰ ।
ਗਿਓਂ ਵੈਰੀ ਕੇਚ ਸਫ਼ਰ ਕਰ ।ਜੀ ਜਾਲਿਓ ਜ਼ੁਲਮ ਕਹਿਰ ਕਰ ।
ਜੁਖ ਜੁਖਦੀ ਵੈਸਾਂ ਮਰ ਕਰ ।ਥਲ ਮਾਰੂ ਗੋਰ ਕਬਰ ਕਰ ।
ਸੋਹਣਾ ਯਾਰ ਫ਼ਰੀਦ ਡੋਂ ਆਵੇ ।ਗਲ ਲਾਵੇ ਸੇਝ ਸਹਾਵੇ ।
ਆ ! ਉਜੜੀ ਝੋਕ ਵਸਾਵੇ ।ਠੰਡੜੀ ਆਹ ਅਸਰ ਕਰ ।

42. ਬਿੰਦਰਾ ਬਨ ਮੇਂ ਖੇਲੇ ਹੋਰੀ

ਬਿੰਦਰਾ ਬਨ ਮੇਂ ਖੇਲੇ ਹੋਰੀ ।ਸ਼ਾਮ ਦਵਾਰੇ ਮੇਰੋ ਲਾਲ ।
ਅਧਰ ਮਧਰ ਮੂੰ ਬੰਸੀ ਬਾਜੇ ।ਚੌਰਾਸੀ ਲਖ ਸਾਜ ਆਵਾਜੇ ।
ਭੂਲੀ ਕਾਇਆ ਮਾਇਆ ਮੂੜੀ ।ਸੁਨ ਕੇ ਗਿਆਨ ਅਨੋਖੇ ਖਿਆਲ ।
ਤਰਖਟ ਜਮਕਾ ਤਰਫ਼ਟ ਨਾਉਂ ।ਦੁਰਮਤ ਦਵੈਤ ਪਾਪ ਮਿਟਾਊਂ ।
ਪੀ ਕੇ ਪੈ ਸੰਗ ਪਰੇਮ ਕਟੋਰੀ ।ਨਾਚਤ ਗਾਵਤ ਰੰਗਰਸ ਤਾਲ ।
ਅਨਹਦ ਘੋਰ ਗਗਨ ਮੂੰ ਗ਼ਾਜੇ ।ਚੰਗ ਮਰਦੰਗ ਲਖੋ ਲਖ ਬਾਜੇ ।
ਲਾਗੀ ਜੋਰੀ ਸਬਦ ਟਕੋਰੇ ।ਬਰਸਤ ਗੁਰ ਪਰਤੀਤ ਗੁਲਾਲ ।
ਬ੍ਰਿਜ ਮੂੰ ਧੂਮ ਪਰੀ ਧਨ ਲਾਗੇ ।ਅਭਿਮਾਨ ਟੁਟੇ ਕੁਬੁਧਿਆ ਭਾਗੇ ।
ਬਾਂਹ ਮਰੋਰੇ ਬੰਗਰੀ ਤੋੜੇ ।ਕਵਰ ਕਨ੍ਹੀ ਚੰਚਲ ਚਾਲ ।
ਦਾਸ ਫਰੀਦ ਆਕਾਸ ਹਮਾਰਾ ।ਦੇਸ ਏਹੋ ਅਬਨਾਸ ਹਮਾਰਾ ।
ਆਤਮ ਸੂੰ ਕੀ ਲਾਗੇ ਚੋਰੀ ।ਹੂੰ ਮੈਂ ਸੰਸਾਰ ਹਤ ਪਤਾਲ ।

43. ਬਿਨ ਯਾਰ ਮਿੱਠਲ ਮੈਂ ਵੈਸਾਂ ਮਰ

ਬਿਨ ਯਾਰ ਮਿੱਠਲ ਮੈਂ ਵੈਸਾਂ ਮਰ ।ਜੈ ਬਾਝੋਂ ਹਿਕ ਪਲ ਕੋ ਨੇ ਸਰੇ ।
ਛੱਡ ਹੋਤ ਇਕੱਲੜੀ ਕੇਚ ਗਿਆ ।ਸੌ ਪੀੜ ਉੱਠੀ ਲੱਖ ਪੂਰ ਪਿਆ ।
ਪਿਟੀ ਪਿੱਟ ਪਿੱਟ ਹੁੱਟੜੀ ਸ਼ਾਮ ਸਹਰ ।ਪੱਟੀ ਪੀਤ ਦੇ ਡਿੱਸਦੇ ਪੰਧ ਪਰੇ ।
ਮਿੱਠਾ ਮਾਰੂ ਮੁਹਿਬ ਮਲ੍ਹੇਰ ਵੱਸੇ ।ਰੱਤ ਰੋਵਾਂ ਸਾਰਾ ਲੋਕ ਹੱਸੇ ।
ਥੀਸਾਂ ਬਰ ਡੋਰਾਹੀ ਸਟ ਘਰਦਰ ।ਤੋੜੇ ਯਾਰ ਕਬੂਲ ਕਰੇ ਨ ਕਰੇ ।
ਕੁੱਠੀ ਨਾਜ਼ ਨਿਗਾਹ ਅੱਵੈੜੇ ਦੀ ।ਮੁੱਠੀ ਲਜ਼ਤ ਇਸ਼ਕ ਬਖੇੜੇ ਦੀ ।
ਮੋਈ ਜੀਂਦੀ ਤਾਂ ਦਮੇ ਰੋਜ਼ੇ ਹਸ਼ਰ ।ਅਲਾ ਦਿਲ ਤੋਂ ਮੂਲ ਨਹੀਂ ਵਿੱਸਰੇ ।
ਵਾਹ ਦਿਲਬਰ ਤੈਂਡਰੀ ਯਾਰੀ ਹੈ ।ਲਗੀ ਫਕੜੀ ਸ਼ਹਿਰ ਖਵਾਰੀ ਹੈ ।
ਦਿਲ ਸੜਦੀ ਜਲਦੇ ਜਾਨ ਜਿਗਰ ।ਸਰ ਟੋਟੇ ਪੁਰਜ਼ੇ ਸਹੰਸ ਜ਼ਰੇ ।
ਸ਼ਾਲਾ ਥੀਵਮ ਵਸਲ ਦਾ ਸਾਗ ਕਡੀਂ ।ਮਿਟੇ ਲੁਟੜੀ ਦਿਲ ਦੀ ਤਾਂਗ ਕਡੀਂ ।
ਟਲੇ ਸਖ਼ਤ ਪਹਿਰ ਕਰੇ ਬਖ਼ਤ ਵਹਰ ।ਸੋਹਣਾ ਸਿਹਨ ਸੁਜੀਦੇ ਪੈਰ ਧਰੇ ।
ਆ ਆਂਗਨ ਫ਼ਰੀਦ ਦੇ ਯਾਰ ਮਿੱਠਲ ।ਸਾਰੀ ਉੱਮਰ ਗਈ ਜ਼ੂਖ ਜੁਖਦੀ ਢਲ ।
ਕਰ ਲੁਤਫ਼ ਮਿਹਰ ਬੱਠ ਜ਼ੁਲਮ ਕਹਿਰ ।ਦਿਲ ਡੁੱਖੜੀ ਠੱਡੜੇ ਸਾਹ ਭਰੇ ।

44. ਬਿਨ ਯਾਰ ਸਾਂਵਲ ਬਿਊ ਕੋ ਨਹੀਂ

ਬਿਨ ਯਾਰ ਸਾਂਵਲ ਬਿਊ ਕੋ ਨਹੀਂ ।ਹਜ਼ਾ ਜਨੂਨੁਲ-ਆਸ਼ਕੀਨ ।
ਬੇ ਓ ਨ ਆਂਸਤ ਵ ਨ ਈਂ ।ਹਜ਼ਾ ਜਨੂਨਲ-ਆਸ਼ਕੀਨ ।
ਥਲ ਬਰ ਤਤੀ ਰੁਲਦੀ ਹੈ ਕਿਉਂ ।ਸਿਧ ਵਾਟ ਤੂੰ ਭੁਲਦੀ ਹੈ ਕਿਉਂ ।
ਯਾਰ ਅਸਤ ਹਮਦਮ ਹਮਨਸ਼ੀਨ ।ਹਜ਼ਾ ਜਨੂਨਲ-ਆਸ਼ਕੀਨ ।
ਕਿਆ ਨਾਰ ਕਿਆ ਗੁਲਜ਼ਾਰ ਵੇ ।ਕਿਆ ਯਾਰ ਕਿਆ ਅਗ਼ਯਾਰ ਵੇ ।
ਓ ਰਾ ਬਦਾਨ ਓ ਰਾ ਬਬੀਨ ।ਹਜ਼ਾ ਜਨੂਨਲ-ਆਸ਼ਕੀਨ ।
ਮਜ਼ਹਬ ਵੱਜੂਦੀ ਫ਼ਰਜ਼ ਹੈ ।ਬਿਉਕਲ ਅਜ਼ਾਈ ਗਰਜ਼ ਹੈ ।
ਦੀਦੇਮ ਬਾ ਚਸ਼ਮੇ ਯਕੀਨ ।ਹਜ਼ਾ ਜਨੂਨਲ-ਆਸ਼ਕੀਨ ।
ਡੇਂਹ ਹਿਜਰ ਦੇ ਮੋਕਲਾ ਗਏ ।ਵੇਲ੍ਹੇ ਵਸਾਲ ਦੇ ਆ ਗਏ ।
ਜਾਨਮ ਬਜਾਨਾਂ ਸ਼ੁਦ ਕਰੀਂ ।ਹਜ਼ਾ ਜਨੂਨਲ-ਆਸ਼ਕੀਨ ।
ਨਹੀਂ ਕਾਲ ਬੇਸ਼ਕ ਹਾਲ ਹੈ ।ਪਲ ਪਲ ਅਸਾਡੇ ਨਾਲ ਹੈ ।
ਨਾਜ਼ਕ ਮਜ਼ਾਜ ਨਾਜ਼ਨੀਨ ।ਹਜ਼ਾ ਜਨੂਨਲ-ਆਸ਼ਕੀਨ ।
ਵਾਹ ਇਸ਼ਕ ਡਿੱਤੜੀ ਡਾਤ ਹੈ।ਥੱਈ ਰਾਤ ਸਭ ਪਰਭਾਤ ਹੈ ।
ਸ਼ੁਦ ਫ਼ਰਸ਼ ਦਿਲ ਅਰਸ਼ ਬਰੀਂ ।ਹਜ਼ਾ ਜਨੂਨਲ-ਆਸ਼ਕੀਨ ।
ਖ਼ਲਕਤ ਕੂੰ ਜੈਂਦੀ ਗੋਲਾ ਹੈ ।ਹਰਦਮ ਫ਼ਰੀਦ ਦੇ ਕੋਲ ਹੈ ।
ਸੌਰੀਦ ਪੀਰ ਫ਼ਖਰੁ ਦੀਨ ।ਹਜ਼ਾ ਜਨੂਨਲ-ਆਸ਼ਕੀਨ ।

45. ਬਿਰਹੋਂ ਪਿਉ ਸੇ ਪਖ਼ੜੇ

ਬਿਰਹੋਂ ਪਿਉ ਸੇ ਪਖ਼ੜੇ ।ਬੇਕਲ ਧੰਦੜੇ ਚੁਕੜੇ ।
ਪੀਤ ਪਰਮ ਦੀ ਚਾਸ਼ਨੀ ਚਖੜੇਮ ।ਵਿਸਰੇ ਡੁੱਖੜੇ ਪੁਖੜੇ ।
ਇਸ਼ਕ ਦੀ ਬਾਤ ਨ ਸਮਝਨ ਅਸਲੋਂ ।ਏ ਮੁਲਵਾਣੇ ਰੁਖੜੇ ।
ਅਦਨਬੀ ਰੱਬੀ ਜਬ ਹੋਇਆ ।ਸ਼ਰਾ ਮਸਾਇਲ ਮੁੱਕੜੇ ।
‘ਹਮਾ ਓਸਤ’ ਦਾ ਸਬਕ ਘਿਦੋਸੇ ।ਫ਼ਾਸ਼ ਥਏ ਗੁੱਝ ਲੁੱਕੜੇ ।
ਹੀਂ ਰਾਹੋਂ ਨ ਫਿਰਸਾਂ ਤੋੜੀਂ ।ਸਰ ਥੀਸਮ ਸੌ ਟੁੱਕੜੇ ।
ਮਹਜ ਫ਼ਰੀਦ ਨਹੀਂ ਕਈ ਹਾਜਤ ।ਹਿਉਂ ਹਿੱਕ ਨੇਂਹ ਦੇ ਬੁਖੜੇ ।

46. ਬੂਲਾ ਬਨੇਸਰ ਕਿਸ ਨੂੰ ਪਾਵਾਂ

ਬੂਲਾ ਬਨੇਸਰ ਕਿਸ ਨੂੰ ਪਾਵਾਂ ।ਢੋਲਣ ਕੀਤਮ ਨਾ ਮਨਜ਼ੂਰ ।
ਕਥ ਨੂੰ ਬੇਨਾਂ ਮਾਂਗ ਬਣਾਵਾਂ ।ਕਜਲਾ ਪਾਵਾਂ ਸੁਰਖੀ ਲਾਵਾਂ ।
ਯਾਰ ਤਤੀ ਦਾ ਵਸਦਾ ਦੂਰ ।
ਪ੍ਰੀਤ ਪੁਰਾਣੀ ਕਮਲਾ ਕੀਤਾ ।ਇਸ਼ਕ ਅਵਲੜਾ ਲੂੰ ਲੂੰ ਸੀਤਾ ।
ਪਵਨ ਕੁਲਲੜੇ ਪਲ ਪਲ ਪੂਰ ।
ਤਰਜ਼ ਨਿਆਜ਼ ਅਸਾਡੀ ਮੋੜੀ ।ਕਿਬਲਾ ਕਦਮੀ ਯਾਰ ਦੀ ਧੂੜੀ ।
ਹੁਸਨ ਅਜ਼ਲ ਦੀ ਚਾਲ ਗ਼ਰੂਰ ।
ਸੇਂਗੀਆਂ ਸੁਰਤੀਆਂ ਸੇਂਝ ਵਛਾਵਨ ।ਬਾਂਹ ਚੁੜੇਲੀ ਵਰ ਗਲ ਲਾਵਨ ।
ਹਿਕ ਮੈਂ ਮੁਫਤ ਰਹੀ ਮਹਜੂਰ ।
ਵਾਦੀ ਐਮਨ ਥਲ ਦੇ ਚਾਰੇ ।ਜਿਥਾਂ ਬਰੋਚਲ ਕਰ ਹੂੰ ਕਤਾਰੇ ।
ਕਕੜੇ ਬਨੜੇ ਹੁਣ ਕੋਹ ਤੂਰ ।
ਮੁਲਾਂ ਮਾਰਨ, ਸਖਤ ਸਤਾਵਨ ।ਗੁਝੜੇ ਰਾਜ਼ ਦਾ ਭੇਤ ਨ ਪਾਵਨ ।
ਬੇ ਵਸ ਸ਼ੋਦੇ ਹਨ ਮਅਜ਼ੂਰ ।
ਮਲਵਾਣੇ ਦੇ ਵਾਅਜ਼ ਨ ਭਾਣੇ ।ਬੇਸ਼ਕ ਸਾਡਾ ਦੀਨ ਈਮਾਣੇ ।
ਇਬਨੁਲਅਰਬੀ ਦੀ ਦਸਤੂਰ ।
ਆਸ਼ਕ ਮਸਤ ਮਦਾਮ ਮਲਾਮੀ ।ਕਹਿ ਸੁਬਹਾਨੀ ਬਣ ਬਸਤਾਮੀ ।
ਆਖ ਅਨੱਲਹਕ ਥੀ ਮਨਸੂਰ ।
ਹੁਸਨ ਪਰਸਤੀ ਐਨ ਇਬਾਦਤ ।ਸ਼ਾਹਦ ਮਸਤੀ ਸਰਫ ਸਆਦਤ ।
ਗੀਬਤ ਗਫਲਤ ਮਹਜ਼ ਹਜ਼ੂਰ ।
ਰੀਤ ਫ਼ਰੀਦ ਦੀ ਪੁਠੜੀ ਸਾਰੀ ।ਰਹਿੰਦਾ ਸੌਮ ਵ ਸਲਵਾਤੋਂ ਆਰੀ ।
ਰਿੰਦੀ ਮਸ਼ਰਬ ਹੈ ਮਸ਼ਹੂਰ ।

47. ਚੂੜਾ ਅਨਾਡੇ ਜੈਸਲਮੇਰ ਦਾ

ਚੂੜਾ ਅਨਾਡੇ ਜੈਸਲਮੇਰ ਦਾ ।ਸੂਹਾ ਰੰਗਾਡੇ ਖ਼ਾਸ ਅਜਮੇਰ ਦਾ ।
ਹੋਵੇ ਅਸਲੀ ਖ਼ਾਸ ਮੜੀਚਾ ।ਨਾ ਨਕਲੀ ਵਲ ਫੇਰ ਦਾ ।
ਜਲਦੀ ਆਵੇ ਨਾ ਚਿਰ ਲਾਵੇ ।ਕੰਮ ਨਹੀਂ ਅਥ ਦੇਰ ਦਾ ।
ਬਿਰਹੋਂ ਦਾ ਚੂੜਾ ਪਰੀਤ ਦਾ ਸੂਹਾ ।ਕਾਕ ਨਦੀ ਦੇ ਘੇਰ ਦਾ ।
ਬਿਛੂਆ ਬੀਕਾਨੇਰੀ ਘਿਨਸਾਂ ।ਸਜੜੇ ਖਬੜੈ ਪੈਰ ਦਾ ।
ਸਹਿਜੇ ਪੀਸਾਂ ਪਾ ਠਮਕੀਸਾਂ ।ਥੋਰਾ ਚੀਸਾਂ ਡੇਰ ਦਾ ।
ਯਾਰ ਫ਼ਰੀਦ ਮਨੇਂਦਮ ਆਖੀਏ ।ਕਿਆ ਗ਼ਮ ਪਏ ਦੇ ਵੈਰ ਦਾ ।

(ਅਨਾਡੇ=ਮੰਗਵਾ ਦੇ, ਸੂਹਾ=ਲਾਲ,ਵਿਆਹ ਦਾ ਜੋੜਾ, ਮੜੀਚਾ=
ਮਾਰਵਾੜੀ, ਵਲ=ਝੂਠਾ,ਫਰੇਬ, ਅਥ=ਇੱਥੇ, ਕਾਕ=ਇਕ ਨਦੀ,
ਘੇਰ=ਘੇਰਾ,ਸਾਟ, ਬਿਛੂਆ=ਪੈਰ ਦੀ ਉਂਗਲੀ ਦਾ ਗਹਿਣਾ, ਘਿਨਸਾਂ=
ਲਵਾਂਗੀ, ਪੀਸਾਂ=ਪਹਿਨਾਂਗੀ, ਠਮਕੀਸਾਂ=ਠੁਮਕ ਠੁਮਕ ਚਲਾਂਗੀ, ਥੋਰਾ=
ਅਹਿਸਾਨ, ਡੇਰ=ਦੇਵਰ, ਮਨੇਂਦਮ=ਮੇਰੀ ਮੰਨਦਾ ਹੈ, ਪਏ=ਦੂਜੇ)

48. ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ

ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ ।ਮੈਡਾ ਯਾਰ ਗਿਆ ਮਲ੍ਹੇਰ ਤੇ ।
ਡੇ ਕਰ ਕੂੜੀਆਂ ਆਸ ਉੱਮੀਦਾਂ ।ਥੋਰੇ ਚਾੜ੍ਹ ਡੁੱਖਾਵਾਂ ੜੀ ਡੁੱਖਾਵਾਂ ।
ਹੈ ਡੁੱਖੜੇ ਦਿਲ ਦਿਲਗੀਰ ਤੇ ।
ਗਏ ਬਰਬਾਦ ਲੱਖੋ ਲੱਖ ਵਾਅਦੇ ।ਹੁਣ ਕਿਉਂ ਫਟਕੀ ਖ਼ਾਵਾਂ ੜੀ ਖਾਵਾਂ ।
ਖੋਟੇ ਤੋਂ ਵੈਰੀ ਬੇ ਪੀਰ ਤੇ ।
ਰਾਤ ਹਿਜਰ ਦੀ ਰੱਤੜੋਂ ਰੋਵਾਂ ।ਰੱਤੜੀਆਂ ਮਰਚਾਂ ਲਾਵਾਂ ੜੀ ਲਾਵਾਂ ।
ਤੱਤੀ ਸੌ ਮਨ ਹਿੱਕ ਹਿੱਕ ਚੀਰ ਤੇ ।
ਸਲਦੇ ਸਕਦੇ ਓਲ੍ਹੇ ਘੋਲ੍ਹੇ ।ਵਾਰੀ ਵਾਰੀ ਜਾਵਾਂ ੜੀ ਜਾਵਾਂ ।
ਮਿੱਠੀ ਕਾਸਦ ਦੀ ਤਕਰੀਰ ਤੇ ।
ਯਾਰ ਨ ਆਵੇ ਕੁੱਝ ਨ ਭਾਵੇ ।ਭੈਣੀਂ ਨੂੰ ਨਿੱਤ ਤਾਂਵਾਂ ੜੀ ਤਾਂਵਾਂ ।
ਥੀਵਾਂ ਕਾਵੜ ਮਾਂ ਪਿਉ ਵੀਰ ਤੇ ।
ਖੇੜੀਂ ਭੈੜੀਂ ਦੇ ਹੱਥ ਆਈ ।ਜੈਂ ਡੇਂਹ ਲੱਧੀਆਂ ਲਾਂਵਾਂ ੜੀ ਲਾਂਵਾਂ ।
ਡੋੜੀ ਤਰੇਉੜੀ ਸਖ਼ਤੀ ਹੀਰ ਤੇ ।
ਔਖੀਂ ਸੌਖੀ ਮੂਲ ਨ ਫਿਰਸਾਂ ।ਕਿਉਂ ਨੇਂਹ ਫ਼ਰੀਦ ਲਜਾਂਵਾਂ ੜੀ ਲਜਾਂਵਾਂ ।
ਮੁੱਠੀ ਕੁਲ ਕਮ ਰੱਖ ਤਕਦੀਰ ਤੇ ।

49. ਚੋਰੀਓਂ ਜਾਰੀਓਂ ਇਸਤਗ਼ਫਾਰ

(ਅਰਦਾਸ)
ਚੋਰੀਓਂ ਜਾਰੀਓਂ ਇਸਤਗ਼ਫਾਰ ।ਬਖਸ਼ਿਮ ਸ਼ਾਲਾ ਰੱਬ ਗੁਫਾਰ ।
ਗੰਦੜੀ ਆਦਤ ਗੰਦੜੇ ਫੇਅਲੋਂ ।ਤੋਬਾ ! ਤੋਬਾ !! ਲਖ ਲਖ ਵਾਰ ।
ਕਰ ਕਰ ਸਖਤ ਗੁਨਾਹ ਪਰਤਾਪੁਇਮ ।ਤੂੰ ਹੈਂ ਖਾਵੰਦ ਬਖਸ਼ਣ ਹਾਰ ।
ਪੀਰ ਪੈਗੰਬਰ ਤੈਡੇ ਬਾਹੀਂ ।ਤੂੰ ਮਾਲਕ ਤੂੰ ਕੁਲ ਮੁਖਤਾਰ ।
ਮੈਂ ਬਦ ਅਮਲੀ ਤੇ ਕਰ ਰਹਿਮਤ ।ਜੈਂ ਡੇਂਹ ਯਾਰ ਵੀ ਯਾਰ ਨ ਯਾਰ ।
ਔਗਨ ਹਾਰੀ ਨਾ ਕਿਹੇਂ ਕੰਮ ਦੀ ।ਕੋਝੀ ਕਮਲੀ ਬਦ ਕਿਰਦਾਰ ।
ਤੈਡਾ ਸ਼ਾਨ ਹੈ ਫਜ਼ਲ ਕਰਮ ਦਾ ।ਮੈਂ ਵਿਚ ਡੋਹ ਤੇ ਐਬ ਹਜ਼ਾਰ ।
ਆਵਨ ਯਾਦ ਗੁਨਾਹ ਪੁਰਾਣੇ ।ਪਿਟ ਪਿਟ ਰੋਵਾਂ ਜ਼ਾਰੋ ਜ਼ਾਰ ।
ਰਾਤ ਕਬਰ ਦੀ ਡੇਂਹ ਹਸ਼ਰ ਦਾ ।ਸਿਰ ਤੇ ਕੜਕਮ ਬਾਰੇ ਬਾਰ ।
ਮੈਂ ਮਸਕੀਨ ਫਰੀਦ ਹਾਂ ਤੈਡਾ ।ਤੌਂ ਬਿਨ ਕੌਣ ਉਤਾਰਿਮ ਪਾਰ ।

50. ਦਮ ਮਸਤ ਕਲੰਦਰ ਮਸਤ ਕਲੰਦਰ

ਦਮ ਮਸਤ ਕਲੰਦਰ ਮਸਤ ਕਲੰਦਰ ।ਮਸਤ ਵ ਮਸਤੀ ਅਲਸਤੀ ।
ਨਫ਼ਸ ਮੁਕੱਦਸ ਅਹਿਲ ਸ਼ਆਦਤ ।ਇਲਮ ਅਮਲ ਵਿੱਚ ਰਖਨ ਸਆਦਤ ।
ਛੱਡ ਕਰ ਵਿਰਦ ਤੇ ਜ਼ੁਹਦ ਇਬਾਦਤ ।ਨਿੱਤ ਕਰਦੇ ਵਿਰਦ ਪਰਸਤੀ ।
ਸਾਫ਼ ਮੱਬਰਾ ਗ਼ੈਰ ਖ਼ਿਆਲੋਂ ।ਪਾਕ ਅਯਾਲੋਂ ਆਲੋਂ ਮਾਲੋਂ ।
ਰਾਸਖ ਵਜਦੋਂ ਜ਼ੌਕੋ ਹਾਲੋਂ ।ਵਹ ਵਹ ਮਸਤੀਂਦੀ ਮਸਤੀ ।
ਅਜ਼ਲ ਅਬਦ ਤਕ ਜਾਨੜਨ ਵਾਕਫ਼ ।ਲਾਨਤ ਰਹਿਮਤ ਸਮਝਨ ਆਰਫ਼ ।
ਬੂਝਨ ਮਕਾਸ਼ਫ ਮਹਿਜ ਮਰਾਦਫ ।ਕਿਆ ਬਾਲਾਈ ਕਿਆ ਪਸਤੀ ।
ਜੇ ਤੂੰ ਚਾਹੇਂ ਕੁਰਬ ਹਕੀਕੀ ।ਵਿਰਸਾ ਅਲਵੀ ਤੇ ਸਦੀਕੀ ।
ਰੀਤ ਜੁਨੇਦ ਿਰਸਮ ਸ਼ਕੀਕੀ ।ਭੱਟ ਹਸਤੀ ਵੱਟ ਹਸਤੀ ।
ਸੱਟ ਸੁਹਬਤ ਰਖ ਖਲਵਤ ਅਜ਼ਲਤ ।ਮੌਤ ਇਰਾਦੀ ਤੂੰ ਪਾ ਨਜ਼ਹਤ ।
ਜੇ ਸਰ ਡੇਸੀਂ ਹਈ ਬੇ ਸ਼ੁਬਹਤ ।ਅਥ ਸੌਦਾ ਦਸਤ ਬਦਸਤੀ ।
ਸੋਜ਼ ਪਰੀਤਾ ਹਾਲ ਫ਼ਰੀਦੀ ।ਮਜ਼ਹਬ ਮਿੱਲਤ ਹਿਸ ਤੌਹੀਦੀ ।
ਮੈਲ ਕੁਚੈਲਾ ਸ਼ਕਲ ਜਰੀਦੀ ।ਖ਼ੁਸ਼ ਵੱਸਦਾ ਪਰਮ ਦੀ ਵਸਤੀ ।

51. ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ

ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ ।
ਹਿਜਰ ਫ਼ਿਰਾਕ ਦੇ ਤੀਰ ਦਿਲ ਨੂੰ ਮਾਰ ਮੁੰਝਾਇਆ ।
ਇਸ਼ਕ ਹੇ ਡੁਖੜੇ ਦਿਲ ਦੀ ਸ਼ਾਦੀ ।ਇਸ਼ਕ ਹੈ ਰਹਬਰ ਮੁਰਸ਼ਦ ਹਾਦੀ ।
ਇਸ਼ਕ ਹੈ ਸਾਡਾ ਪੀਰ ।ਜੈ ਕੁਲ ਰਾਜ਼ ਸੁਝਾਇਆ ।
ਏ ਦਿਲ ਮੁਠੜੀ ਗੰਦੜੀ ਮੰਦੜੀ ।ਜਾਮਣ ਲਾਦੀ ਬਿਰਹੋਂ ਦੀ ਬੰਦੜੀ ।
ਅਜ਼ਲੋਂ ਤਾਂਘ ਦਾ ਤੀਰ ।ਜਾਨੀ ਜੋੜ ਚੁੰਭਾਇਆ ।
ਨਾਜ਼ ਤਬੱਸਮ ਗੁਝੜੇ ਹਾਸੇ ।ਚਾਲੇ ਪੇਚ ਫਰੇਬ ਦਿਲਾਸੇ ।
ਹੁਸਨ ਦੇ ਚਾਰ ਅਮੀਰ ।ਜਿਨ੍ਹਾਂ ਚੌ ਗੁਠ ਨਵਾਇਆ ।
ਵੁਠੜੀ ਪਾਲੀ ਸਦਾ ਮਤਵਾਲੀ ।ਮੀਂਹ ਵਸਰਾਂਦ ਤੇ ਵਾਲੀ ਆਲੀ ।
ਰੱਹੀ ਰਸ਼ਕ ਮਲੇਰ ।ਵੈਦਾ ਬਖਤ ਵਲਾਇਆ ।
ਥੀਆਂ ਸਰ ਸਬਜ਼ ਫ਼ਰੀਦ ਦੀਆਂ ਝੋਕਾਂ ।ਸਹਿਜੋਂ ਖ਼ੁਨਕੀ ਚਾਈ ਸੋਕਾਂ ।
ਨਣਦ ਨਾ ਮਾਓ ਖੀਰ ।ਮੂਲਾ ਮਾੜ ਵਸਾਇਆ ।

52. ਦਰਦ ਪਏ ਵਲ ਪੇਟੇ

ਦਰਦ ਪਏ ਵਲ ਪੇਟੇ ।ਡਿੱਤੜੇ ਯਾਰ ਰੰਝੇਟੇ ।
ਮੈੰ ਬੈਠੀਂ ਗਈ ਉਮਰ ਨ ਆਏ ।ਲਾਂਵੀਂ ਲਹਨ ਦੇ ਨੇਟੇ ।
ਹੱਥੜੀਂ ਪੈਰੀਂ ਗ਼ਮ ਦੇ ਗਾਨੇ ।ਸਰ ਸੂਲਾਂ ਦੇ ਰੇਟੇ ।
ਸੰਗੀ ਸੁਰਤੀਂ ਲਗੜੇ ਝੇੜੇ ।ਸਕੜੀਂ ਸੌਹਰੀਂ ਫੇਟੇ ।
ਸਾਂਵਲ ਆਵੇ ਆ ਗਲ ਲਾਵੇ ।ਸਹਿਜੋਂ ਸੇਹਜੀਂ ਲੇਟੇ ।
ਦਿੱਲੜੇ ਸੌ ਸੌ ਜ਼ਖਮ ਕਲੱਲੜੇ ।ਸੀਨੇ ਸਖ਼ਤ ਚਪੇਟੇ ।
ਯਾਰ ਫ਼ਰੀਦ ਸੰਭਾਲਮ ਜੈਂਦੀਂ ।ਰੱਬ ਡੁੱਖ ਡੁੱਖੜੇ ਮੇਟੇ ।

53. ਦਰਸਨ ਬਿਨ ਅੱਖੀਆਂ ਤਰਸ ਰਹੀਆਂ

ਦਰਸਨ ਬਿਨ ਅੱਖੀਆਂ ਤਰਸ ਰਹੀਆਂ ।
ਸੈ ਸੂਲ ਸਹਾਂ ਸਿਕ ਸਾਂਗ ਸਿਵਾ ।ਸੁਖ ਸੜ ਗਏ ਖੁਸ਼ੀਆਂ ਰਾਖ ਥੀਆ ।
ਜੀ ਜਲਦਾ ਸੀਨੇ ਅੱਗ ਲਗੀ ।ਦਿਲ ਬੇਕਬ ਹਜੜੂੰ ਢਲਕ ਪਈਆਂ ।
ਬਠ ਸੇਝ ਸੜੀ ਬਠ ਤੂਲ ਤੱਤੀ ।ਗਈਆ ਸੇਂਗੀਆਂ ਸੁਰਤੀਆਂ ਵਿਸਰੀਆਂ ।
ਗਲ ਕੋਝੇ ਕਾਂਟੇ ਖ਼ਾਰ ਚੁਭਨ ।ਥਈ ਚੋਲੀ ਸਾਲੂ ਸਹੰਸ ਧਈਆਂ ।
ਕਈ ਲਹਰ ਲੁੜ੍ਹੇ ਕਈ ਰੋਹ ਰੁਲੇ ।ਕਈ ਫਿਰਦੇ ਬੂਟੇ ਬੇਟੇ ਲਈਆਂ ।
ਦਿਨ ਬੀਤ ਗਏ ਸੁਧ ਬਿਸਰ ਗਈ ।ਸਾਜਨ ਨੇ ਬੁਰਾਈਆਂ ਜੋੜਕੀਆਂ ।
ਹੈ ਨਾਜ਼ ਨਹੀਂ ਐਰਾਜ ਮੰਢੂ ।ਰੱਖ ਆਸ ਨ ਥੀ ਗ਼ਮ ਵਾਸ ਮੀਆਂ ।
ਬਿਨ ਯਾਰ ਫ਼ਰੀਦ ਨ ਈਦ ਡਿੱਠਮ ।ਖਿਲ ਖੇਡਾਂ ਸਾਰੀਆਂ ਵਿਸਰ ਗਈਆਂ ।

54. ਦਸਤੋਂ ਪੀਰ ਮੁਗਾਂ ਦੇ

ਦਸਤੋਂ ਪੀਰ ਮੁਗਾਂ ਦੇ ।ਪੀਤਮ ਇਸ਼ਕ ਦਾ ਜਾਮ ।
ਵਹਦਤ ਕੀਤਾ ਗਲਬਾ ।ਭੁਲ ਗਿਆ ਕੁਫਰ ਇਸਲਾਮ ।
ਗੁਜ਼ਰੇ ਫਰਜ਼ ਫਰੀਜੇ ।ਸੁਨਤ ਕੋ ਭੀ ਸਲਾਮ ।
ਕਸ਼ਫ ਹਕੀਕੀ ਆਏ ।ਗਏ ਅਜਗਾਸ ਅਹਿਲਾਮ ।
ਵਹਦਤ ਜਾਤੀ ਸਭ ਦਾ ।ਹੈ ਆਗਾਜ ਇੰਜਾਮ ।
ਤਿਖੜੀ ਤੇਗ਼ ਨਫੀ ਦੀ ।ਗੈਰ ਕੀਤਾ ਕਤਲਾਮ ।
ਬਾਝੋਂ ਸ਼ੁਗਲ ਹਕੀਕੀ ।ਬਿਲ ਕੁਲ ਕੂੜ ਕਮਾਮ ।
ਕਰ ਤੋਬਾ ਅਗਿਆਰੋਂ ।ਪਠੜੇ ਬਿਰਹੋਂ ਪਿਆਮ ।
ਤੁਰਤ ਫ਼ਰੀਦ ਫ਼ਰੀਦੋਂ ।ਥੀ ਆਜ਼ਾਦ ਤਮਾਮ ।

55. ਡੇਹਾਂ ਰਾਤੀ ਸੰਝ ਸਥਾਹੀਂ

ਡੇਹਾਂ ਰਾਤੀ ਸੰਝ ਸਥਾਹੀਂ ।ਕਨੜੀਂ ਕਾਣ੍ਹ ਬਜਾਵਮ ਬੀਂਨ ।
ਕੁਦਸੀ ਬੰਸੀ ਅਨਹਦ ਅਜ਼ੋਲ ।ਰਾਂਝਨ ਫੂਕ ਸੁਣਾਵਮ ਫ਼ਜਲੋਂ ।
ਰੱਖ ਰੱਖ ਵਹਦਤ ਦੀ ਆਈਨ ।
ਅਸਨੀਨੀਅਤ ਦੀ ਗਈ ਇੱਲਤ ।ਔਜ ਥਈ ਸਭ ਹਨਫੀ ਮਿੱਲਤ ।
ਸੀਨ ਬਲਾਲ ਦਾ ਬੇਸ਼ਕ ਸ਼ੀਨ ।
ਜੋ ਹੈ ਮਰਦ ਮੁਹੱਕਕ ਮੋਕਨ ।ਉਸ ਦਾ ਥੀਆ ਸ਼ੈਤਾਨ ਭੀ ਮੋਮਨ ।
ਮਿਲਲ ਨਹਲ ਕੁਲ ਕੱਯਮ ਦੀਨ ।
ਦਿੱਲੜੀ ਗੈਰੈਂ ਵੈਰੋਂ ਖਾਲੀ ।ਸਦਰ ਸਦੂਰ ਵਲਾਇਤ ਵਾਲੀ ।
ਰਾਸਖ ਮਾਲਕ ਮੁਲਕ ਯਕੀਨ ।
ਮੀਸਾਕਂੋ ਤਾ ਰੋਜ਼ ਹਸ਼ਰ ਦੇ ।ਜੂਦੋ ਜੂਦ ਨਸਾਰ ਫ਼ੱਕਰ ਦੇ ।
ਦੌਲਤ ਸੁਹਬਤ ਫ਼ਖਰੁਦੀਨ ।
ਜ਼ੁਲਮ ਜਹਾਲਤ ਥੀਵਮ ਪਰੇਰੇ ।ਕੀਤੇ ਅਦਲ ਅਦਾਲਤ ਦੇਰੇ ।
ਆਈ ਤਮਕੀਨ ਤੇ ਗਈ ਤਲਵੀਨ ।
ਭੱਠ ਘਤ ਏ ਤਲਬੀਸ ਇਬਲੀਸੀ ।ਏ ਦਿਲ ਸਿਖ ਤਦਰੀਸ ਇਦਰੀਸੀ ।
ਥੀ ਵਾਰਸ ਫਾਰਾਨ ਤੇ ਸੀਨ ।
ਸੌ ਸੌ ਹਮਦ ਤੇ ਲੱਖ ਸ਼ੁਕਰਾਨੇ ।ਯਾਰ ਫ਼ਰੀਦ ਲਧੋਸੇ ਖ਼ਾਨੇ ।
ਗਈ ਤਸ਼ਵੀਸ਼ ਤੇ ਆਈ ਤਸਕੀਨ ।

56. ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ

ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ ।ਵੰਜੀਆਂ ਖੂਸ਼ੀਆਂ ਗ਼ਮ ਬੈਠੀ ਪਾਲਾਂ ।
ਯਾਰ ਪੁਨਲ ਗਿਆ ਸ਼ਹਿਰ ਡੂੰ ।ਥੀ ਰਾਹੀ ਰੋਹੀ ਥਲ ਬਰ ਡੂੰ ।
ਬੇਵਾਹੀ ਕਿਉਂ ਆਕਰ ਆਕਰ ਘਰ ਡੂੰ ।ਜੁਖ ਜੁਖ ਉਮਰਾਂ ਗਾਲਾਂ ।
ਡੇਵਨ ਡੋਡੇ ਸੂਲ ਸਹੇਲੀਆਂ ।ਬਦ ਤੀਨਤ ਪੁੱਠੜੀਆਂ ਤੇ ਦਿਲ ਮੈਲੀਆਂ ।
ਸੁੰਜਬਰ ਸਾਰੇ ਸੇਹਨ ਹਵੇਲੀਆਂ ।ਸਿਰ ਸਾੜਾਂ ਜੀ ਜਾਲਾਂ ।
ਪੀਤ ਪਰੀਂਦੀ ਰੋਜ਼ ਸਵਾਈ ।ਵਿਸਰੇ ਖਵੇਸ਼ ਕਬੀਲੇ ਭਾਈ ।
ਸਟ ਕਰ ਵੀਰਣ ਭੈਣੀ ਮਾਈ ।ਸਾਂਵਲ ਤੈਨੂੰ ਭਾਲਾਂ ।
ਯਾਰ ਨ ਪਾਂਵਾਂ ਪਈ ਕੁਰਲਾਵਾਂ ।ਸੁਹੇ ਸੇਝ ਨੂੰ ਭਾ ਭੜਕਾਵਾਂ ।
ਪਿੱਟ ਪਿੱਟ ਰੋ ਰੋ ਬਾਰ ਉਠਾਵਾਂ ।ਵੈਣ ਕਰਾਂ ਰੋਹ ਡਾਲਾਂ ।
ਲਗੜੀ ਜੁੜ ਕਰ ਚੋਟ ਅੰਦਰ ਵਿੱਚ ।ਆਇਮ ਡੋੜੇ ਜ਼ੁਲਮ ਕਹਿਰ ਵਿੱਚ ।
ਛਡ ਕਰ ਕਲ੍ਹੜੀ ਰੋਹ ਡੂੰਗਰ ਵਿਚ ।ਹੋਤ ਨ ਲਹਮ ਸੰਭਾਲਾਂ ।
ਯਾਰ ਫ਼ਰੀਦ ਨ ਲਹਿੰਦਾ ਸਾਰਾ ।ਸਹਿੰਦੀ ਸਾੜੇ ਸੂਲ ਹਜ਼ਾਰਾਂ ।
ਰੱਤ ਰੋ ਰੋ ਕਰ ਰਾਤ ਗੁਜ਼ਾਰਾਂ ।ਡੁੱਖ਼ ਡੁਖਦੀਂ ਡੇਂਹ ਢਾਲਾਂ ।

57. ਡੇਂਹ ਰਾਤੀਂ ਇਸ਼ਕ ਸਤਾਵੇ

ਡੇਂਹ ਰਾਤੀਂ ਇਸ਼ਕ ਸਤਾਵੇ ।ਜ਼ਰ ਘਰ ਵਰ ਰੋਗ ਵਧਾਵੇ ।
ਥਲ ਰੇਖਾਂ ਝਰ ਬਰ ਦੇਰੇ ।ਹਰ ਭਿਟ ਭਿਟ ਨਾਲ ਬਸੇਰੇ ।
ਸਰ ਸੂਲਾ ਛਕਦੇ ਸਿਹਰੇ ।ਗਲ ਹਿਜਰ ਦਾ ਹਾਰ ਸਹਾਵੇ ।
ਦਿਲ ਲੁਟ ਗਿਆ ਜੋਗੀ ਰਾਵਲ ।ਸੈ ਪੂਰ ਡੁਖਾਂ ਦੇ ਪਲ ਪਲ ।
ਹਰ ਵਕਤ ਕਹਾਂ ਹੱਥ ਮਲ ਮਲ ।ਮੁੱਠਾਂ ਨੇੜਾ ਕੋਈ ਨ ਲਾਵੇ ।
ਰੋਹ ਕੋਝੇ ਕਾਲੀਆਂ ਧਾਰਾਂ ।ਪੌਂ ਚੁਭਨ ਬਬੂਲ ਹਜ਼ਾਰਾਂ ।
ਸਰ ਕਹਿਰ ਕਲੂਰ ਦੀਆਂ ਮਾਰਾਂ ।ਡੁੱਖ ਹਰ ਵੇਲ੍ਹੇ ਤਨ ਤਾਵੇ ।
ਦਿਲ ਦੂਦ ਗ਼ਮਾਂ ਦੇ ਦੁੱਖ ਦੇ ।ਜੀ ਹਰ ਵੇਲ੍ਹੇ ਪਿਆ ਜੁਖਦੇ ।
ਗਏ ਗੁਜ਼ਰ ਡਿਹਾੜੇ ਸੁਖ ਦੇ ।ਮੋਈ ਜਿੰਦੜੀ ਸੋਜ਼ ਨਿਭਾਵੇ ।
ਹੈ ਦਰਦ ਅਵੱਲੜਾ ਪੁੱਠੜਾ ।ਕਿਉਂ ਪੇਸ਼ ਪਿਉਮ ਏ ਕੁੱਠੜਾ ।
ਕੁਝ ਘਟੇ ਨ ਗਾਟੇ ਤਰੁੱਟੜਾ ।ਹੱਥੋਂ ਮਰਹਮ ਜ਼ਖ਼ਮ ਫਟਾਵੇ ।
ਜਿਨ ਰਾਖਸ ਸੁੰਜੜੀਆਂ ਜਾਹੀਂ ।ਰਿੱਛ ਬਾਂਦਰ ਬੂਜ਼ ਬਲਾਈਂ ।
ਥਏ ਸਾਥੀ ਸੰਜ ਸਬਾਹੀਂ ।ਮੁੱਠੀ ਔਖੀ ਉੱਮਰ ਵਿਹਾਵੇ ।
ਆਏ ਪੇਸ਼ ਫ਼ਰੀਦ ਗਪਾਟੇ ।ਅੰਗ ਤਰੁਟਨ ਤੇ ਸਰ ਫਾਟੇ ।
ਲੱਖ ਰੋੜਾਂ ਸਹੰਸ ਚਕਾਟੇ ।ਤੱਤੀ ਬੇਵਸ ਥੀ ਕੁਰਲਾਵੇ ।

58. ਡੇਸ ਸੁਹਾ ਸਾਂਵਲ ਅਜ ਕਲ

ਡੇਸ ਸੁਹਾ ਸਾਂਵਲ ਅਜ ਕਲ ।ਨਾ ਤਾਵੇਸਾਈਂ ਮਰ ਜਲ ਗਲ ।
ਵਹਟ ਮੇਂ ਵਸਦਾ ਮੈਂਧੜਾ ।ਸ਼ਹਿਰ ਲੋਦਰਵੇ ਮੋਮਲ ।
ਕਨੜੀਂ ਖਾਵਨ ਸੇਂਗੀਆਂ ।ਕਰ ਕਰ ਕੂੜੀ ਕਲ ਕਲ ।
ਤੌਂ ਬਿਨ ਨਜ਼ਰਮ ਓਪਰੀਆਂ ।ਤੋੜੀਂ ਸਾਧਾਂ ਸੋਮਲ ।
ਸੜ ਗਈ ਸੇਝ ਸੁਹਾਗੜੀ ।ਫਾਟੇ ਫਾਟੇ ਡੋੜੇ ਮਲ ਮਲ ।
ਸੁਰਖੀ ਲਹਿ ਗਈ ਵਹਿ ਗਏ ।ਰੋ ਰੋ ਸੁਰਮੇ ਕਾਜਲ ।
ਸਿਕ ਸਿਰ ਮਾਰਮ ਸਾਂਗਰਾਂ ।ਤਾਘਾਂ ਤਾਨੁਮ ਵਲ ਵਲ ।
ਸੂਲ ਅੰਦੋਹ ਅੰਦੇਸੜੇ ।ਮਲ ਮਲ ਆਵਨ ਪਲ ਪਲ ।
ਭੈਣੀਂ, ਦਾਈਆਂ ਡਰਾਨੜੀਆਂ ।ਅਮੜੀ, ਵੀਰਨ, ਬਾਬਲ ।
ਕੌਨ ਹੈ ਦਰਦ ਫਰੀਦ ਦਾ ।ਤੌਂ ਬਿਨ ਦਾਰੂ ਦਰਮਲ ।

59. ਢੋਲਣ ਤੈਡੀ ਸਿਕ ਢੇਰ ਹਮ

ਢੋਲਣ ਤੈਡੀ ਸਿਕ ਢੇਰ ਹਮ ।ਤਾਘਾਂ ਘਣੀਆਂ ਚਾਹੀਂ ਬਹੂੰ ।
ਖਪ ਖਪ ਕਰਾਂ ਆਹੀਂ ਬਹੂੰ ।ਤਪ ਤਪ ਉੱਠਨ ਭਾਈਂ ਬਹੂੰ ।
ਖਸੀ ਦਿਲ ਮਹੀਂ ਦੇ ਚਾਕ ਹੈ ।ਜੀਅੜਾ ਸਦਾ ਗ਼ਮਨਾਕ ਹੈ ।
ਤਨ ਚੂਰ ਸੀਨਾ ਚਾਕ ਹੈ ।ਸਰ ਧੂੜ ਮੂੰਹ ਪਾਹੀਂ ਬਹੂੰ ।
ਲਗਾ ਸਖਤ ਡੁੱਖੜਾ ਰੋਗ ਹੈ ।ਬੇ ਪੀਰ ਦਿਲ ਨੂੰ ਜੋਗ ਹੈ ।
ਤੱਤੀ ਪਈ ਭੋਗੇਂਦੀ ਭੋਗ ਹੈ ।ਰੋ ਰੋ ਕਰੇ ਧਾਈਂ ਬਹੂੰ ।
ਮਾਹੀ ਪੁਨਲ ਦਿੱਲੜੀ ਲੁੱਟੀ ।ਦਿਲ ਲੁੱਟ ਕੇ ਥੀਆ ਰਾਹੀ ਪੁੱਠੀ ।
ਰੁਲ ਰੁਲ ਥੱਕੀ ਫਿਰ ਫਿਰ ਹੁੱਟੀ ।ਬੂਟੇ ਲਈਆਂ ਕਾਹੀਂ ਬਹੂੰ ।
ਜਡਾਂ ਦਿਲ ਨੂੰ ਤੈਡੀ ਚਾਹ ਥਈ ।ਸੱਟ ਸੇਝ ਥਲ ਦੇ ਰਾਹ ਥਈ ।
ਸੁੰਜਬਰ ਕਲ੍ਹੀ ਬੇ ਵਾਹ ਥਈ ।ਛੱਡ ਆਸਰੈ ਵਾਹੀਂ ਬਹੂੰ ।
ਗੁਜਰੀ ਫ਼ਰੀਦ ਆਖ਼ਰ ਉਮਰ ।ਆਈ ਨ ਦਿਲਬਰ ਦੀ ਖ਼ਬਰ ।
ਢੂੰਢਾਂ ਜੰਗਲ ਝਰ ਬਰ ਬਹਰ ।ਤਕ ਤਕ ਰਹਾਂ ਰਾਹੀਂ ਬਹੂੰ ।

60. ਦਿਲ ਦਮ ਦਮ ਦਰਦੋਂ ਮਾਂਦੀ ਹੈ

ਦਿਲ ਦਮ ਦਮ ਦਰਦੋਂ ਮਾਂਦੀ ਹੈ ।ਸਿਕ ਡਿੱਠੜੀਂ ਬਾਝ ਨ ਲਹਿੰਦੀ ਹੈ ।
ਹਿਜਰ ਦੀਆਂ ਗੁਜ਼ਰੀਆਂ ਡੁੱਖੀਆਂ ਰਾਤੀਂ ।ਮਾ ਪਿਉ ਖਵੇਸ਼ ਨ ਪੁੱਛਦੀਂ ਬਾਤੀਂ ।
ਸੇਂਗੀਆਂ ਸੁਰਤੀਆਂ ਲਹਿਨ ਨ ਤਾਤੀਂ ।ਮੁੱਠੜੀ ਪਈ ਤੜਫਾਂਦੀ ਹੈ ।
ਚਾਕ ਮਹੀਂਦਾ ਮਨ ਨੂੰ ਭਾਨੜਾਂ ।ਭੁਲ ਗਿਆ ਸਾਰਾ ਰਾਜ਼ ਬਬਾਂਨੜਾਂ ।
ਘੋਲਾਂ ਸੇਜ ਤੇ ਤੋਲ ਵਹਾਨੜਾਂ ।ਬੇਟ ਦੀ ਰੀਤ ਸੁਹਾਂਦੀ ਹੈ ।
ਰਾਂਝਨ ਜੋਗੀ ਮੇਰਾ ਮੀਤਾ ।ਦਿਲ ਨੂੰ ਜਿਸਨੇ ਜਾਦ ਕੀਤਾ ।
ਇਸ਼ਕ ਤਹੀਂਦਾ ਲੂੰ ਲੂੰ ਸੀਤਾ ।ਰਗ ਰਗ ਮੂਲ ਨ ਵਾਂਦੀ ਹੈ ।
ਭਾਣਾ ਯਾਰ ਦਾ ਮਨ ਮਾਨੜਾਂ ।ਸਾੜਾਂ ਝੰਗ ਤੇ ਸ਼ਹਿਰ ਮਘਿਆਨੜਾਂ ।
ਪਾ ਮਸਕੀਨੀ ਸੱਟਸਾਂ ਮਾਨੜਾਂ ।ਜਿੰਦੜੀ ਝੋਕ ਗ਼ਮਾਂ ਦੀ ਹੈ ।
ਗੁਜ਼ਰਿਆ ਵੇਲ੍ਹਾ ਹੱਸਣ ਖਿਲਣ ਦਾ ।ਆਇਆ ਵਕਤ ਫ਼ਰੀਦ ਚਲਣ ਦਾ ।
ਔਖਾ ਪੈਂਡਾ ਦੋਸਤ ਮਿਲਣ ਦਾ ।ਜਾਨ ਲਬਾਂ ਤੇ ਆਂਦੀ ਹੈ ।

61. ਦਿਲ ਦਰਦੋਂ ਹੁਣ ਹਾਰੀ ਵੋ ਯਾਰ

ਦਿਲ ਦਰਦੋਂ ਹੁਣ ਹਾਰੀ ਵੋ ਯਾਰ ।ਵਲ ਕਰੀਂ ਹਾ ਕਾਰੀ ਵੋ ਯਾਰ।
ਜ਼ੁਲਫ ਸਿਆਹ ਥੀ ਨਾਗ ਵਿਰਾਧੇ ।ਡੰਗ ਮਰੇਂਦੇ ਕਾਰੀ ਵੋ ਯਾਰ ।
ਲੂੰ ਲੂੰ ਸੀੜ੍ਹਾਂ ਜਾਰੀ ਵੋ ਯਾਰ ।
ਸਾਂਵਲ ਆਵੀਂ ਨਾ ਤਰਸਾਵੀਂ ।ਮੌਸਮ ਚੇਤਰ ਬਹਾਰੀ ਵੋ ਯਾਰ ।
ਘਰ ਘਰ ਥਈ ਗੁਲਜ਼ਾਰੀ ਵੋ ਯਾਰ ।
ਯਾਰੀ ਲਾ ਕਰ ਯਾਦ ਨ ਕੀਤੋ ।ਜਿੰਦੜੀ ਮੁਫਤ ਅਜ਼ਾਰੀ ਵੋ ਯਾਰ ।
ਡਿਠੜੀ ਤੈਡੜੀ ਯਾਰੀ ਵੋ ਯਾਰ ।
ਸਟ ਕਰ ਕਲ੍ਹੜੀ ਤੇ ਬੇ ਵਾਹੀ ।ਕੀਤੋ ਕੇਚ ਤਿਆਰੀ ਵੋ ਯਾਰ ।
ਹੈ ਹੈ ਬੇ ਨਰਵਾਰੀ ਵੋ ਯਾਰ ।
ਸ਼ਾਹ ਬਿਰਹੋਂ ਦੇ ਡਿਤਰਮ ਔਹਦਾ ।ਗਾਲ੍ਹੀਂ ਦੀ ਸਰਦਾਰੀ ਵੋ ਯਾਰ ।
ਖਲਅਤ ਸ਼ਹਿਰ ਖਵਾਰੀ ਵੋ ਯਾਰ ।
ਸਿਕ ਮਹੀਂਵਾਲ ਦੀ ਲੋੜ ਲੁੜਾਇਮ ।ਮੈਂ ਮੁਠੜੀ ਮਨਤਾਰੀ ਵੋ ਯਾਰ ।
ਕੋਝੀ ਰਾਤ ਅੰਧਾਰੀ ਵੋ ਯਾਰ ।
ਡੇ ਕਰ ਦਲਬੇ ਕੂੜ ਦਿਲਾਸੇ ।ਲੁਟ ਨੀਤੋ ਦਿਲ ਸਾਰੀ ਵੋ ਯਾਰ ।
ਮੈਂ ਵਾਰੀ ਲਖ ਵਾਰੀ ਵੋ ਯਾਰ ।
ਥਲ ਬਰ ਰੋਹੀ ਰੋਹੀਂ ਰਾਵੀਂ ।ਰੁਲਦੀ ਡੁਖੜੀ ਮਾਰੀ ਵੋ ਯਾਰ ।
ਬਾਰ ਬਿਰਹੋਂ ਸਿਰ ਬਾਰੀ ਵੋ ਯਾਰ ।
ਯਾਰ ਫ਼ਰੀਦ ਨ ਆਇਮ ਵੇੜ੍ਹੇ ।ਹਰ ਦਮ ਮੂੰਝ ਮੂੰਝਾਰੀ ਵੋ ਯਾਰ ।
ਰੋਂਦੀਂ ਉਮਰ ਗੁਜ਼ਾਰੀ ਵੋ ਯਾਰ ।

62. ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ

ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ ।
ਬਿਰਹੋਂ ਬਾਰੇ ਬਰੋਚਲ ਦੇ ਬੀਆਬਾਂ ਦਸ਼ਤ ਰੁਲਵਾਏ ।
ਕੇਹਾਂ ਗਮ ਦੀਆਂ ਬਾਤੀਂ ਡੁੱਖੀ ਹੈ ਦਿਲ ਡੇਹਾਂ ਰਾਤੀਂ ।
ਖ਼ੁਦਾ ਰਾ ਹਾਲੇ ਜ਼ਾਰਮ ਬੀਂ ਕਿ ਦਸਤੇਮ ਵ ਬੇ ਪਾਏ ।
ਬਮਾ ਤਾਲਿਆ ਸ਼ੁਦਾ ਪੁਰ ਕੀ ਨਜ਼ਾਰਮ ਬੇ ਦਿਲੋ ਗ਼ਮਗੀਂ ।
ਨ ਪੈਂਦਾ ਯਾਰ ਹੈ ਝਾਤੀ ਅਜਣ ਡੁੱਖੜੇ ਨ ਪਾਦਾਏ ।
ਸਜਨ ਵਸ ਰਸ ਡਖਾਂਇਮ ਚਸ ਸੁਰੀਝੀਂ ਪੇਕੜੀਂ ਬਸ ਬਸ ।
ਦਿਲ ਦੀਵਾਨਾ ਬਾਹਰ ਕਸ ਨ ਦਾਰਦ ਹੇਚ ਪਰਵਾਏ ।
ਹਮੇਸ਼ਾ ਮੂੰਝ ਵਾਧੀ ਹੈ ਸੁੰਜੀ ਸਖ਼ਤੀ ਜ਼ਿਆਦੀ ਹੈ ।
ਸਦਾ ਸੂਲਾਂ ਦੀ ਸ਼ਾਦੀ ਹੈ ਮੈਂ ਅਪਨੇ ਬਖ਼ਤ ਅਜ਼ਮਾਏ ।
ਡੇਹਾਂ ਡੋੜੀ ਖਰਾਬੀ ਹੈ ਕਲਕ ਹੈ ਇਜ਼ਤਰਾਬੀ ਹੈ ।
ਨਮਾਸਾਂ ਜੀ ਅਜ਼ਾਬੀ ਹੈ ਨ ਆਪ ਆਏ ਨ ਬੁਲਵਾਏ ।
ਜ਼ੇ ਇਸ਼ਕ ਆਰਜ਼ ਰੰਗੀਂ ਚੂ ਲਾਲਾ ਦਾਗ਼ਹਾ ਦੇਰੀਨ ।
ਕੀਤੀਆਂ ਹਨ ਦਿਲ ਅੰਦਰ ਜਾਹੀਂ ਕਡੀਂ ਰੱਬ ਯਾਰ ਮਲਵਾਏ ।
ਬਗ਼ੈਰ ਅਜ਼ ਮਨ ਕਿਰਾ ਸ਼ਾਇਦ ਫ਼ਰੀਦ ਈਂ ਮਰਮਰਾ ਬਾਇਦ ।
ਡੁਖੇ ਪੈਂਦੇ ਤੇ ਡੁੱਖ਼ ਬੇਹਦ ਮਮੀਂ ਰਾਖਸ ਤੇ ਰਿੱਛ ਸਾਏ ।

63. ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ

ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ ।ਹਰਦਮ ਵੱਸੀਂ ਪੀਆਂ ਤੂੰ ਸਾਡੜੇ ਨੇੜੇ ।
ਸੰਗੀਆਂ ਸੁਰਤੀਆਂ ਹਕ ਹਮਸਾਏ ।ਗਿਲੜੇ ਕਰਨ ਵੇਖ ਵੇ ।
ਮਾਂ ਪਿਉ ਵੀਰਨ ਭੈਣ ਭਣੀਜੀਆਂ ।ਜੁੜ ਜੁੜ ਲਾਂਵਿਨ ਝੇੜੇ ।
ਜਗਤਾਂ ਮਾਰਨ ਪੇਕੇ ਪਤਣੇ ।ਹਾਸੇ ਕਰਨ ਸੋਰੀਜੇ ।
ਉੱਠਦੀਂ ਬਹਿੰਦੀਂ ਟੁਰਦੀਂ ਫਿਰਦੀਂ ।ਸੱਸ ਨਨਾਣ ਕਹੇੜੇ ।
ਚੂਚਕ ਚਾਕ ਤੈਡਾ ਤੂੰ ਮਾਲਕ ।ਸਰ ਸਰ ਵਾਹ ਦਾ ਵਾਰਸ ।
ਮੰਝੀਆਂ ਤੈਡੀਆਂ ਝੋਕਾਂ ਤੈਡੀਆਂ ।ਕੂੜੇ ਛੋੜ ਬਖੇੜੇ ।
ਕੌਨ ਹੈ ਕਾਜ਼ੀ ਰਿਸ਼ਵਤ ਰਾਜੀ ।ਕੌਨ ਸਿਆਲ ਦੇ ਖੇੜੇ ।
ਬਾਝ ਖ਼ੁਦਾ ਦੇ ਝਗੜੇ ਝੇੜੇ ।ਸਾਡੇ ਕੌਨ ਨਬੇੜੇ ।
ਡੂੰ ਡਹੇਂਦੇ ਨਾਹਕ ਦਾਵੇ ।ਓੜਕ ਨਾਹਕ ਥੀਂਦੇ ।
ਰਾਂਝਨ ਤੇ ਮੈਂ ਹੱਸ ਰੱਸ ਵੱਸੂੰ ।ਸੜ ਸੜ ਮਰਸਨ ਖੇੜੇ ।
ਜੋ ਜੋ ਲੇਖ ਮੱਥੇ ਦੇ ਆਹੇ ।ਆਖ਼ਰ ਵਹਾ ਮਿਲਾਏ ਸੇ ।
ਜਿੰਦੜੀ ਛੁੱਟਣ ਫ਼ਰੀਦ ਹੈ ਮੁਸ਼ਕਲ ।ਵੇੜਿਆਂ ਇਸ਼ਕ ਅਵੈੜੇ ।

64. ਦਿਲ ਇਸ਼ਕ ਮਚਾਈ ਅੱਗ ਸਾਈਂ

ਦਿਲ ਇਸ਼ਕ ਮਚਾਈ ਅੱਗ ਸਾਈਂ ।ਡੁੱਖ਼ ਸੋਜ਼ ਰਚਿਆ ਰਗ ਰਗ ਸਾਈਂ ।
ਘਰ ਘਰ ਮਿਲ ਗਏ ਹੋਕੇ ।ਕਿਬਲਾ ਯਾਰ ਦੀ ਝੋਕੇ ।
ਈ ਜਗ ਤੇ ਊਂ ਜਗ ਸਾਈਂ ।
ਦਿਲਬਰ ਦੂਰ ਸਿਧਾਨੜਾਂ ।ਸਾੜਾਂ ਤੂਲ ਵਿਹਾਨੜਾਂ ।
ਜੀਵਾਂ ਕੈਂਦੇ ਲਗ ਸਾਈਂ ।
ਹੋਰ ਨਹੀਂ ਕਈ ਬਾਕੀ ।ਏਹਾ ਜ਼ਾਤ ਸਿਫ਼ਾਤੀ ।
ਹਾਂ ਦਿਲਦਾਰ ਦਾ ਸਗ ਸਾਈਂ ।
ਮਨ ਮੁੰਝਾ ਤੱਨ ਟੁੰਡੇ ।ਲਿੰਗ ਮੈਲੇ ਸਿਰ ਭੋਂਡੇ ।
ਸੂਲ ਆਵਣ ਕਰ ਵੱਗ ਸਾਈਂ ।
ਬਿਰਹੋਂ ਰੂਹ ਹਯਾਤੀ ।ਗ਼ਮ ਹੈ ਬੇਲੀ ਸਾਥੀ ।
ਦਰਦਾਂ ਦੀ ਹਮ ਤੱਗ ਸਾਈਂ ।
ਹਾਲ ਫ਼ਰੀਦ ਖਵਾਰੇ ।ਦਿਲੜੀ ਜ਼ਾਰ ਨਜ਼ਾਰੇ ।
ਕੀਤਮ ਹਿਜਰ ਅਲੱਗ਼ ਸਾਈਂ ।

65. ਦਿਲ ਮਸਤ ਮਹਵ ਖਿਆਲ ਹੈ

ਦਿਲ ਮਸਤ ਮਹਵ ਖਿਆਲ ਹੈ ।ਸਰੇ ਮੁ ਤਫ਼ਾਵਤ ਨ ਸਹੂੰ ।
ਏ ਖ਼ਿਆਲ ਐਨ ਵਸਾਲ ਹੈ ।ਤੇ ਕਮਾਲ ਹੈ ਨ ਕਿ ਹੈ ਜਨੂੰ ।
ਅਸਲ ਅਲ-ਅਸੂਲ ਸ਼ਿਹਦਤੁਨ ।ਹਮਾ ਸੂ ਬਸੂ ਹਮਾ ਕੂ ਬਕੂ ।
ਚਿਹ ਸ਼ਹੂਦ ਐ ਬਐਨਹੀ ।ਨਹੀਂ ਫੁਰਸਤ ਇਤਨੀ ਕਿ ਦਮ ਭਰੂੰ ।
ਜੋ ਮਕਾਨ ਥਾ ਬਨ ਗਿਆ ਲਾ ਮਕਾਨ ।ਜੋ ਨਿਸ਼ਾਨ ਥਾ ਹੋ ਗਿਆ ਬੇਨਿਸ਼ਾਨ ।
ਸਦਾ ਇਸਮ ਵ ਰਸਮ ਜ਼ਮਨ ਦਵਾਂ ।ਅੱਲਾ ਅਪਨੇ ਆਪ ਕੋ ਕਿਆ ਕਹੂੰ ।
ਨ ਅਯਾਨ ਹੈ ਨ ਨਿਹਾਂ ਹੈ ।ਨ ਬਿਆਨ ਹੈ ਨ ਧਿਆਨ ਹੈ ।
ਨ ਰਹਾ ਇਹ ਜਿਸਮ ਨ ਜਾਨ ਹੈ ।ਕੇਹਾਂ ਡੋਸ ਹੋਸ਼ ਹਵਾਸ ਕੂੰ ।
ਸ਼ੁਦ ਅਕਸ ਦਰ ਅਕਸ ਈਂ ਬਨਾ ।ਕਿ ਫ਼ਨਾ ਬੱਕਾ ਹੈ ਬੱਕਾ ਫ਼ਨਾ ।
ਬਾਕੀ ਨਮਾਨਦ ਬਜੁਜ਼ ਅਨਾ ।ਕੱਥ ਓਤੇ ਤੂੰ ਕੱਥ ਹਾਂ ਤੇ ਹੂੰ ।
ਕਡੀਂ ਸ਼ੋਰ ਦੇ ਸਤਵਾਤ ਹਨ ।ਕਡੀਂ ਜ਼ੋਰ ਦੇ ਸ਼ਤਹਾਤ ਹਨ ।
ਕਈ ਕਿਸਮ ਦੇ ਬਕਵਾਤ ਹਨ ।ਸਤੂਨ ਦੇ ਬਤੂਨ ਬਤੂਨ ਦੇ ਸਤੂਨ ।
ਉੱਠ ਗਈ ਫ਼ਰੀਦ ਹਵਸ ਮੁੰਢੋ ।ਨ ਰਹਾ ਹਈ ਵਸ ਹਿਕ ਖ਼ਸ਼ ਮੁੰਢੋ ।
ਕਸੇ ਕਸ ਹੋ ਕਸ ਨਾਕਸ ਮੁਢੋ ।ਚੁੱਪ ਚਾਪ ਫੇਲ ਫ਼ਸਾਦ ਤੋਂ ।

66. ਦਿਲ ਨੂੰ ਮਾਰ ਮੁੰਝਾਇਮ

ਦਿਲ ਨੂੰ ਮਾਰ ਮੁੰਝਾਇਮ ।ਨਿੱਤ ਦੇ ਦਰਦ ਅੰਦੇਸ਼ੇ ।
ਵਸ ਨੇੜੇ ਚਾਕ ਮਹੀਂਦਾ ।ਤੌਂ ਬਾਝ ਏ ਹਾਲ ਸੁੰਜੀਦਾ ।
ਜ਼ਖਮੀ ਸੀਨੇ ਚਿਕਦੇ ਰੇਸ਼ੇ ।
ਡੁਖ ਡੁਹੇਲੀਆਂ ਡੋੜ ਡੁੜਾਪੇ ।ਸੈ ਸਾੜੇ ਲੱਖ ਸੂਲ ਸੜਾਪੇ ।
ਵੈਣ ਸਿਆਪੇ ਸਾਡੇ ਪੇਸ਼ੇ ।
ਏ ਗਮਜ਼ੇ ਨਾਜ਼ ਨਿਹੋਰੇ ।ਏ ਇਸ਼ਵੇ ਜ਼ੋਰੇਂ ਤੇਰੇ ।
ਸਰ ਸਾਂਗਾਂ ਤਨ ਮਨ ਤੇਸ਼ੇ ।
ਬੱਠ ਬਿਰਹੋਂ ਬਰਾਬਰ ਵੈਰੀ ।ਚਾ ਕੀਤੁਸ ਕੋਲੇ ਕੀਰੀ ।
ਜ਼ੁਲਮੀਂ ਮਜ਼ਹਬ ਕਾਖ਼ ਕੇਸ਼ੇ ।
ਕਿਆ ਧਾਂ ਫ਼ਰੀਦ ਸੁਨਾਵਾਂ ।ਕਿਆ ਰੋ ਰੋ ਜਗਤ ਰੋਆਵਾਂ ।
ਮਸਤਕ ਲਿੱਖੜੀ ਆਈ ਪੇਸ਼ੇ ।

67. ਦਿੱਲੜੀ ਦਰਦੋਂ ਟੋਟੇ ਟੋਟੇ

ਦਿੱਲੜੀ ਦਰਦੋਂ ਟੋਟੇ ਟੋਟੇ ।ਪੁਰਜ਼ੇ ਪੁਰਜ਼ੇ ਜ਼ੱਰੇ ਵੋ ਜ਼ੱਰੇ ।
ਇਸ਼ਰੇ ਗ਼ਮਜ਼ੇ ਨਾਜ਼ ਨਹੋਰੇ ।ਨਖਰੇ ਟੱਖਰੇ ਜ਼ੋਰੇ ਤੋਰੇ ।
ਖ਼ੂਨ ਕਰੇਂਦੇ ਜ਼ਰੇ ਵੋ ਜ਼ਰੇ ।
ਆਪੇ ਅਪਣਾਂ ਸੋਹਾਂ ਕੀਤੋ ।ਆਪੇ ਅਪਨੀ ਜਾਤੇ ਨੀਤੋ ।
ਹੁਣ ਕਿਉਂ ਥੀਂਬੀਂ ਪਰੇ ਵੋ ਪਰੇ ।
ਗੂੜ੍ਹੇ ਨੈਨ ਤੇ ਜ਼ੁਲਫਾਂ ਕਾਲੀਆਂ ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀਆਂ ।
ਜੈਂ ਬਿਨ ਮੂਲ ਨ ਸਰੇ ਵੋ ਸਰੇ ।
ਪਲਪਲ ਤੀਰ ਨਿਗਾਹ ਦੇ ਫੱਲੜੇ ।ਵਲਵਲ ਪੇਚ ਜ਼ੁਲਫ ਦੇ ਵੱਲੜੇ ।
ਬੇ ਵੱਸ ਕੇਂਵੀਂ ਕਰੇ ਵੋ ਕਰੇ ।
ਮੂੰਝ ਮੁੰਝਾਰੀ ਦਰਦ ਅੰਦੇਸ਼ੇ ।ਡੇਹਾਂ ਰਾਤ ਫ਼ਰੀਦ ਦੇ ਪੇਸ਼ੇ ।
ਹਿਜਰੋਂ ਜਿੰਦੜੀ ਡਰੇ ਵੋ ਡਰੇ ।

68. ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ

ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ ।ਛੱਡ ਗਿਆ ਢੋਲਾ ਯਾਰ ਆਜ਼ਾਰੀ ।
ਇਸ਼ਕ ਨਹੀਂ ਕਈ ਭਾਹ ਗ਼ਜ਼ਬ ਦੀ ।ਸੜਦੀ ਜਲਦੀ ਜਾਨ ਵਿਚਾਰੀ ।
ਆਸ਼ਕ ਫਿਰਦੇ ਮਸਤ ਮਵਾਲੀ ।ਸਰ ਕੁਰਬਾਨ ਕਰਨ ਲਖ ਵਾਰੀ ।
ਦਰਦ ਅੰਦੋਹ ਤੇ ਸੂਲ ਹਜ਼ਾਰਾਂ ।ਲਾ ਕਰ ਯਾਰੀ ਯਾਰ ਵਿਸਾਰੀ ।
ਸੈਦ ਕਰੇਂਦੇ ਮੁਰਗ ਦਿਲੇਂਦੇ ।ਨਾਜ਼ੋ ਅਦਾ ਹਿਨ ਬਾਜ਼ ਸ਼ਿਕਾਰੀ ।
ਚਸ਼ਮਾਂ ਸ਼ੋਖ ਬਹਾਦਰ ਜੰਗੀ ।ਪਲਕਾਂ ਧਰਦੀਆਂ ਦਸਤ ਕਟਾਰੀ ।
ਜਿੰਦ ਫ਼ਰੀਦ ਬਚੇ ਹੁਣ ਕੇਂਵੇਂ ।ਨੈਨਾਂ ਖ਼ਦੰਗ ਚਲਾਈ ਕਾਰੀ ।

69. ਦਿਨ ਰੈਨ ਦਿਲ ਹੈਰਾਨ ਹੈ

ਦਿਨ ਰੈਨ ਦਿਲ ਹੈਰਾਨ ਹੈ ।ਆਸਾਇਸ਼ ਨ ਪਾਇਮ ਹਿੱਕ ਘੜੀ ।
ਸਰ ਟੁੱਕੜੇ ਟੁੱਕੜੇ ਹੋ ਗਿਆ ।ਤਨ ਮਨ ਜਲਿਆ ਲੂੰ ਲੂੰ ਸੜੀ ।
ਦਰਿਆ ਬਿਰਹੋਂ ਦਾ ਤਾਰ ਹੈ ।ਹਰ ਮੌਜ ਆਦਮ ਖਵਾਰ ਹੈ ।
ਨ ਪਾਰ ਨ ਉਰਵਾਰ ਹੈ ।ਔਖੀ ਅੜਾਹੀਂ ਆ ਅੜੀ ।
ਏਹਾ ਹੈ ਹਕੀਕਤ ਹਾਲ ਦੀ ।ਸਾਰੀ ਉੱਮਰ ਰਹੀ ਭਾਲਦੀ ।
ਕਈ ਕਲ ਨ ਪਈ ਮਹੀਂਵਾਲ ਦੀ ।ਬੇਵੱਸ ਤੱਤੀ ਲਹਿਰੀਂ ਲੁੜ੍ਹੀ ।
ਸਾਥੀ ਪੁੱਨਲ ਛੱਡ ਗਿਉਂ ਪਰੇ ।ਜੈਂ ਬਾਝ ਹਿਕ ਪਲ ਨ ਸਰੇ ।
ਫਿਰ ਫਿਰ ਡੂੰਗਰ ਘਾਟੀਆਂ ਦੱਰੇ ।ਸਿਕ ਸਾਥ ਵੰਜ ਭੋਇ ਵਿੱਚ ਵੜੀ ।
ਹੁਣ ਇਸ਼ਕ ਆਦਲ ਮੂੰ ਪਿਆ ।ਹੋਸ਼ੋ ਹੁਨਰ ਜ਼ਾਇਆ ਥਿਆ ।
ਸਬ ਮਹਵ ਮਨਸੀ ਹੋ ਗਿਆ ।ਜੋ ਕੁੱਝ ਸਿਖੀ ਜੋ ਕੁਝ ਪੜ੍ਹੀ ।
ਥਈ ਦਿਲ ਫ਼ਰੀਦ ਆਗਾਹ ਹੈ ।ਹਰ ਜਾ ਜਲੂਸੇ ਸ਼ਾਹ ਹੈ ।
ਬਾਦਲ ਮੂੰ ਜ਼ਾਹਰ ਮਾਹ ਹੈ ।ਜਬ ਝੱੜ ਗਈ ਮਨ ਕੀ ਝੜੀ ।

70. ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ

ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ ।ਸਭੋ ਰਮਜ਼ ਖ਼ਫੀ ਹੁਣ ਥੀਵਮ ਜੱਲੀ ।
ਸਭ ਜਲਵਾ ਨੂਰ ਜ਼ਹੂਰ ਡਿੱਸੇ ।ਯਾ ਐਮਨ ਤੇ ਯਾ ਤੂਰ ਡਿੱਸੇ ।
ਗਈ ਗ਼ਬਿਤ ਐਨ ਹਜੂਰ ਡਿੱਸੇ ।ਦਿਲ ਵੰਜ ਦਿਲਬਰ ਦੇ ਸਾਥ ਰਲੀ ।
ਹੈ ਕਸ਼ਫ਼ ਕਮਾਲ ਦੀ ਬਾਤ ਅਜਬ ।ਹੈ ਵਜਦ ਤੇ ਹਾਲ ਦੀ ਘਾਤ ਅਜਬ ।
ਹੈ ਵਸਲ ਵਸਾਲ ਦੀ ਰਾਤ ਅਜਬ ।ਮੁੱਠੀ ਗੈਰ ਦੀ ਜ਼ਾਤ ਸਿਫ਼ਾਤ ਜਲੀ ।
ਕਡੀਂ ਤੈਰ ਅਰੂਜ਼ ਦਾ ਹਾਲ ਬਣੇ ।ਕਡੀਂ ਸੈਰ ਨਜ਼ੂਲ ਦੀ ਚਾਲ ਬਣੇ ।
ਜੋ ਹਿਜਰ ਹੈ ਆਨ ਵਸਾਲ ਬਣੇ ।ਸਾਰੇ ਸੂਲ ਸੜੇ ਸਾਰੀ ਮੂੰਝ ਟਲੀ ।
ਜਲ ਖ਼ਾਕ ਤੇ ਖੋਟ-ਖਪੋਟ ਗ਼ੁਮਾਂ ।ਗੁਮ ਹੋ ਗਿਆ ਗ਼ੈਰ ਦਾ ਨਾਮ ਨਿਸ਼ਾਨ ।
ਥਿਆ ਨੂਰ ਵਜੂਦ ਸਹੂਦ ਅਯਾਂ ।ਘਰ ਬਾਰ ਗਲੀ ਬਾਜ਼ਾਰ ਮਿਲੀ ।
ਜਥਾਂ ਭਾਲ ਡੱੇਖ਼ਾਂ ਤਥੇ ਰਾਜ਼ ਡਿੱਸੇ ।ਸਭ ਹੁਸਨ ਦੇ ਨਾਜ਼ ਨਵਾਜ਼ ਡਿੱਸੇ ।
ਸਭ ਸੋਜ਼ ਫ਼ਰੀਦ ਨੂੰ ਸਾਜ਼ ਡਿੱਸੇ ।ਹਮਾ ਓਸਤ ਸੁਝਾਈ ਰੀਤ ਭਲੀ ।

71. ਡਿੱਠੜੀ ਯਾਰ ਭਲਾਈ

ਡਿੱਠੜੀ ਯਾਰ ਭਲਾਈ ।ਹਿੱਕ ਤਿਲ ਤਰਸ ਨ ਆਇਓ ।
ਪਾ ਗਲਵਾੜੀ ਸੁਤੜੋਂ ।ਵੈਦੀਂ ਨਾ ਮੁਕਲਾਇਓ ।
ਸਹਿਜੋ ਕੋਲ ਬੁਲ੍ਹਾ ਕੇ ।ਕਿਉਂ ਜਾਨੀ ਦਿਲ ਚਾਇਓ ।
ਹੈ ਹੈ ਯਾਰ ਬਰੋਚਲ ।ਕੈਂ ਮੈ ਤੂੰ ਭਰਮਾਇਓ ।
ਜੇ ਹਾਵੀ ਇਹ ਨੀਅਤ ।ਕਿਉਂ ਵਤ ਯਾਰੀ ਲਾਇਓ ।
ਜਾਨ ਫ਼ਰੀਦ ਨਿਕੱਮੜੀ ।ਮੁਫ਼ਤ ਡੁੱਖਾਂ ਵਿੱਚ ਪਾਇਓ ।

72. ਡੁਖਾਂ ਸੂਲਾ ਕੀਤਮ ਕੱਕੇ ਸਾਈਂ

ਡੁਖਾਂ ਸੂਲਾ ਕੀਤਮ ਕੱਕੇ ਸਾਈਂ ।ਹੁਣ ਮੌਤ ਭਲੀ ਬੇ ਸ਼ੱਕ ਸਾਈਂ ।
ਪੁਨਲ ਕੇਚ ਸਿਧਾਇਮ ।ਵਲਦੀ ਖ਼ਬਰ ਨ ਆਇਮ ।
ਰਹੀਆਂ ਰਾਹੀ ਤੱਕ ਸਾਈਂ ।
ਘੋਲਾ ਭੈੜੀ ਘਿਲ ਕੂੰ ।ਪੌਵਨ ਤੱਤੀ ਦੇ ਦਿਲ ਕੂੰ ।
ਸੌ ਸੌ ਪੂਰ ਤੇ ਜਕ ਸਾਈਂ ।
ਆਏ ਸਖ਼ਤ ਕਰੂਪ ਕਸ਼ਾਲੇ ।ਕੌਨ ਬੰਦੀ ਦੇ ਟਾਲੇ ।
ਜੋ ਲਿਖਿਆ ਮਸਤਕ ਸਾਈਂ ।
ਡੁਖੜੇ ਦਰਦ ਡੁਖੇਂਦੇ ।ਜਾਨ ਜਿਗਰ ਵਿੱਚ ਪੈਂਦੇ ।
ਸੌ ਚੂੰਢੀ ਲੱਖ ਚੱਕ ਸਾਈਂ ।
ਭਾਗ ਸੁਹਾਗ ਗਿਓ ਸੇ ।ਯਾਰ ਦਿਲੋਂ ਵਿਸਰਿਓ ਸੇ ।
ਪੱਕ ਸਾਈਂ ਹਿਮ ਪੱਕ ਸਾਈਂ ।
ਹਿਜਰ ਫ਼ਰੀਦ ਉਜਾੜੇਮ ।ਸੋਜ਼ ਅੰਦਰ ਦੇ ਸਾੜੇਮ ।
ਦਿਲੜੀ ਹਮ ਚੱਕਮੱਕ ਸਾਈਂ ।

73. ਡੁਖ ਢੇਰ ਸੁਖ ਦਾ ਵੈਰ ਹੈ

ਡੁਖ ਢੇਰ ਸੁਖ ਦਾ ਵੈਰ ਹੈ ।ਰੀੜਾਂ ਘਣੀਆਂ ਪੀੜਾਂ ਬਹੂੰ ।
ਰਤ ਰੋ ਹੰਜੂ ਨੀਰਾਂ ਵਹਿਨ ।ਨੱਕ-ਸੀੜ੍ਹ ਤੇ ਸੀੜ੍ਹਾ ਬਹੂੰ ।
ਜੁਖ ਜੁਖ ਕਰਾ ਧਾਈਂ ਬਹੂੰ ।ਡੁਖ ਡੁਖ ਕੱਢਾਂ ਆਹੀਂ ਬਹੂੰ ।
ਦੁੱਖ ਦੁੱਖ ਉਠਨ ਭਾਈਂ ਬਹੂੰ ।ਉਕ ਚੁੱਕ ਪਈਆਂ ਧੀਰਾ ਬਹੂੰ ।
ਸਰ ਭੋਂਡਾ ਚੜਿਆ ਖ਼ਾਕ ਹੈ ।ਮੂੰਹ ਧੂੜ ਸੀਨਾ ਚਾਕ ਹੈ ।
ਚੂਚਕ ਥੀਆ ਹੁਣ ਚਾਕ ਹੈ ।ਮੁੱਠੀ ਝੋਕ ਦਿਲ ਵੀਰਾਨ ਬਹੂੰ ।
ਸਭ ਲੋਕ ਕਰਦਾ ਟੋਕ ਹਿਮ ।ਲਗੀ ਦਿਲ ਨਿਆਰੜੀ ਨੋਕ ਹਿਮ ।
ਡਿੱਤੀ ਬਿਰਹੋਂ ਡਾਢੀ ਚੋਕ ਹਿਮ ।ਚੁੱਟੀ ਦਰਦ ਦੇ ਤੀਰਾਂ ਬਹੂੰ ।
ਬੇ ਪੀਰ ਦਿਲ ਦੀਆਂ ਚਾਲੀਆਂ ।ਸਭ ਹਨ ਉਪੱਠੀਆਂ ਗਾਲ੍ਹੀਆਂ ।
ਪੀਤਮ ਨ ਪੀਤਾਂ ਪਾਲੀਆਂ ।ਰੋ ਰੋ ਕਰੇ ਰੀੜਾਂ ਬਹੂੰ ।
ਕਲ੍ਹੀ ਮੈਂ ਨਮਹੀਂ ਏਹੀਂ ਜੋਲਦੀ ।ਫਿਰੇ ਲੱਖ ਫ਼ਰੀਦ ਏਹੀਂ ਤੋਲਦੀ ।
ਦਿਲ ਬੋੜਦੀ ਦਿਲ ਰੋਲਦੀ ।ਸੋਹਣੀਆਂ ਸੱਸੀਆਂ ਹੀਰਾਂ ਬਹੂੰ ।

74. ਡੁਖੇ ਡੇਂਹ ਫੁਰਕਤ ਦੇ ਨਿਭਨ

ਡੁਖੇ ਡੇਂਹ ਫੁਰਕਤ ਦੇ ਨਿਭਨ ।ਮੁੱਠੇ ਨੈਨ ਰੋ ਰੋ ਰੱਤ ਥੀਵਨ ।
ਸਾਥੀ ਪੁਨਲ ਗਿਆ ਦੂਰ ਹੈ ।ਸਰ ਦਰਦ ਕਹਿਰ ਕਲੂਰ ਹੈ ।
ਤਨ ਚੂਰ ਮਨ ਰੰਜੂਰ ਹੈ ।ਸ਼ਾਲਾ ਸਜਨ ਕੋਲੇ ਵਸਨ ।
ਮਾਹੀ ਮਿੱਠਲ ਗਿਉਂ ਰੋਲ ਵੇ ।ਵਾਹ ਢੋਲ ਤੈਂਡੜੇ ਬੋਲ ਵੇ ।
ਡੇਖਾਂ ਹੈ ਕੈਂਦੇ ਕੋਲ ਵੇ ।ਦਿਲ ਢਾਂਢ ਦਰਦਾਂ ਦੇ ਬਲਨ ।
ਦਿੱਲੜੀ ਤਪੇ ਸੀਨਾ ਜਲੇ ।ਜੀਅੜਾ ਡੁਖੇ ਜਿੰਦੜੀ ਗਲੇ ।
ਹੱਡ ਚੱਮ ਸੜੇ ਲੂੰ ਲੂੰ ਤਲੇ ।ਅੱਖੀਆਂ ਡੁਖਨ ਦੀਦਾਂ ਸਿਕਨ ।
ਮੂਨਸ ਤੇ ਨਾ ਗਮਖਵਾਰ ਹੈ ।ਚੌਗੁੱਠ ਸਖ਼ਤ ਉਜਾੜ ਹੈ ।
ਪਲਪਲ ਗਮਾਂ ਦੀ ਧਾੜ ਹੈ ।ਮੁਸ਼ਕਲ ਨਿਭਾਵਾਂ ਰਾਤ ਦਿਨ ।
ਡਿੱਠੜੇ ਸਵਾ ਕਿਕਰ ਰਹੂੰ ।ਸੁੰਜ ਬਰ ਫ਼ਿਰੂੰ ਡੁਖ਼ੜੇ ਸਹੂੰ ।
ਜਥ ਰਿੱਛ ਘਣੇ ਰਾਖਸ ਬਹੂੰ ।ਬਾਂਦਰ ਬਲਾਈਂ ਭੂਤ ਜਿਨ ।
ਸੱਯਦ ਫ਼ਰੀਦ ਸਹਸੀ ਸਭੇ ।ਮਾਹੀ ਪਿੱਛੇ ਰਾਹੀ ਥੀਏ ।
ਯਾ ਵੰਜ ਮਿਲੇ ਯਾ ਰੁਲ ਮੋਏ ।ਗਏ ਹਿਨ ਡੁੱਖਾਂ ਨੂੰ ਸਾਥ ਘਿਨ ।

75. ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ

ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ ।ਸਰ ਫੱਟੜਾ ਤਰੁਟੜੇ ਗਾਟੇ ਨੈਂ ।
ਮੈਂ ਜਾਤ ਸੋਹਣਾ ਯਾਰ ਪੁਨਲ ।ਰਹਿਸੀ ਕੋਲ ਨ ਵੈਸੀ ਕੇਚ ਡੂੰ ਵਲ ।
ਹੁਣ ਵਲਵਲ ਪੂਰ ਪੌਵਨ ਪਲਪਲ ।ਅੱਖੀਂ ਨੀਰ ਹੰਜੂ ਫਰਵਾਟੇ ਨੈਂ ।
ਸੁੰਜ ਸੇਝ ਅਤੇ ਗੁਲ ਖ਼ਾਰ ਥੀਏ ।ਧਈਆਂ ਹਾਰ ਹਮੇਲਾਂ ਮਾਰ ਥੀਏ ।
ਜਿੰਦ ਜੋਖੋਂ ਤਾਰ ਵ ਤਾਰ ਥੀਏ ।ਮੁੱਠੀ ਦਿੱਲੜੀ ਕਿਰਮ ਗਘਾਟੇ ਨੈਂ ।
ਬੁਰਾ ਬਿਰਹੋਂ ਬੁਰੀ ਬੀਮਾਰੀ ਹੈ ।ਡੁੱਖ ਪੈਰ ਤੇ ਨਾਲਾ ਜਾਰੀ ਹੈ ।
ਢੋਲੇ ਬਾਝ ਨ ਹਰਗਿਜ਼ ਕਾਰੀ ਹੈ ।ਕੂੜੇ ਸਰਬਤ ਘੋਟੇ ਚਾਟੇ ਨੈਂ ।
ਬਦੂੰ ਬਾਂਦਰ ਬੂਜ਼ ਅਦਾਈਂ ਹਨ ।ਗਡ ਗੈਂਡੇ ਗੁਰਗ ਬਲਾਈਂ ਹਨ ।
ਥਲ ਮਾਰੂ ਔਖੀਆਂ ਜਾਹੀਂ ਹਨ ।ਸਰੜਾਟੇ ਸਖ਼ਤ ਚਕਾਟੇ ਨੈਂ ।
ਬਠ ਵਾਲੀ ਵਾਲੀਆਂ ਬੂਲ ਤਤੇ ।ਆਏ ਪੇਸ਼ ਤੱਤੀ ਦੇ ਸੂਲ ਤੱਤੇ ।
ਪੈਰੀ ਚੁਭਨ ਹਜ਼ਾਰ ਬਬੂਲ ਤੱਤੇ ।ਹਿਕ ਰੀਤ ਤੱਤੀ ਥਿਆਭਾਟੇ ਨੈਂ ।
ਆਈ ਰੋਹਾਂ ਜਬਲਾਂ ਜਾਲ ਮੇਰੀ ।ਮੱਮੀਂ ਡੈਣੀਂ ਲਹਨ ਸੰਭਾਲ ਮੇਰੀ ।
ਰਿੱਛ ਰਾਖਸ ਰੱਖਦੇ ਭਾਲ ਮੇਰੀ ।ਡੇਂਹ ਗਤ ਫ਼ਰੀਦ ਗਪਾਟੈ ਨੈਂ ।

76. ਡੁਖੀ ਦਿੱਲੜੀ ਦਰਦੀਂ ਮਾਰੀ

ਡੁਖੀ ਦਿੱਲੜੀ ਦਰਦੀਂ ਮਾਰੀ ।ਹਰ ਵੇਲ੍ਹੇ ਆਜ਼ਾਰੀ ।
ਸੋਜ਼ ਅੰਦਰ ਵਿੱਚ ਸੂਲ ਜਿਗਰ ਵਿੱਚ ।ਆਇਮ ਬਰੋਚ ਰੋਹ ਡੂੰਗਰ ਵਿੱਚ ।
ਸਖ਼ਤ ਸਫ਼ਰ ਵਿੱਚ ਜੁਲਮ ਕਹਿਰ ਵਿੱਚ ।ਹੋਤ ਨ ਕੀਤਮ ਕਾਰੀ ।
ਦਾਰ ਮਦਾਰਾਂ ਸੁੰਜੜੀਆਂ ਬਾਰਾਂ ।ਪੱਰਬਤ ਧਾਰਾਂ ਗ਼ਮ ਦੀਆਂ ਮਾਰਾਂ ।
ਪਰਮ ਪੁਕਾਰਾਂ ਜਿੰਦੜੀ ਵਾਰਾਂ ।ਯਾਰ ਵਿਸਾਰੀ ਯਾਰੀ ।
ਸ਼ਾਨ ਸ਼ਰਮ ਗਿਆ ਭੀਮ ਭਰਮ ਗਿਆ ।ਦੀਨ ਜਰਮ ਗਿਆ ਦੈਰ ਧਰਮ ਗਿਆ ।
ਲੁਤਫ਼ ਕਰਮ ਗਿਆ ਨੇਕ ਰਹਿਮ ਗਿਆ ।ਲਗੜੀ ਸ਼ਹਿਰ ਖਵਾਰੀ ।
ਔਖੀਆਂ ਘਾਟੀਆਂ ਲੱਖ ਲੱਖ ਘਾਟੇ ।ਖੁੜਬਣ ਭਾਟੇ ਸਹੰਸ ਗਪਾਟੇ ।
ਤੱਤੜੀ ਵਾਲੀ ਡੁੱਖੜੇ ਘਾਟੇ ।ਕਰ ਕਰ ਪੀਤ ਪਿਆਰੀ ।
ਨੇਂਹ ਨਿਭਾਇਆ ਰੋਜ਼ ਸਿਵਾਇਆ ।ਪੋਰ ਪਰਾਇਆ ਮੁਫ਼ਤ ਅਜ਼ਾਇਆ ।
ਦੀਦ ਮੁਸਾਇਆ ਜ਼ੁਲਫ ਅੜਾਇਆ ।ਘੱਤ ਘੱਤ ਪੇਚ ਦੀ ਗਾਰੀ ।
ਸਾੜਿਨ ਛਾਤੀ ਮਾਰਨ ਕਾਤੀ ।ਸੋਜ਼ ਹੈ ਸਾਥੀ ਰੋਗ ਹੈ ਭਾਤੀ ।
ਹਿਜਰ ਦੀ ਝਾਤੀ ਖਿਸਮ ਹਯਾਤੀ ।ਪਲ ਪਲ ਮੌਤ ਤਿਆਰੀ ।
ਦਰਦ ਫ਼ਰੀਦ ਜਦੀਦ ਜਦੀਦੇ ।ਈਦ ਬਈਦੇ ਬਖ਼ਤ ਅਨੀਦੇ ।
ਸ਼ੌਕ ਸ਼ਦੀਦੇ ਮੂੰਝ ਮਜ਼ੀਦੇ ।ਬਾਰ ਬਿਰਹੋਂ ਸਰ ਬਾਰੀ ।

77. ਡੁਖੜੇ ਪੁਖੜੇ ਆਇਮ

ਡੁਖੜੇ ਪੁਖੜੇ ਆਇਮ ।ਖੁਸ਼ੀਆਂ ਭਾਵਨੜੂੰ ਰਹੀਆਂ ।
ਚਾਂਦੜੀਆਂ ਰਾਤੀਂ ਬਿਰਹੋ ਬਰਾਤੀਂ ।ਸਈਆਂ ਖੇਡਣ ਗਈਆਂ ।
ਰੁਤ ਸਾਵਨ ਦੀ ਮੀਂਹ ਬਰਸਾਤੀਂ ।ਰਲ ਮਿਲ ਧਾਵਨ ਪਈਆਂ ।
ਸਦਕੇ ਕੀਤਾ ਨਾਲ ਨ ਨੀਤਾ ।ਪਕੜ ਨ ਖੇੜਾ ਬਈਆਂ ।
ਰੋਜ਼ ਅਜ਼ਲ ਦਾ ਵਾਰਸ ਸਾਡਾ ।ਤੂੰ ਹੈ ਰਾਂਝਨ ਸਾਈਆਂ ।
ਵਿਸਰਿਅਮ ਸਾਰਾ ਰਾਜ ਬਬਾਣਾ ।ਵਿਸਰੀਆਂ ਸੇਗੀਆਂ ਸਈਆਂ ।
ਸਕੜੇ ਸੌਹਰੇ ਖਵੇਸ਼ ਕਬੀਲੇ ।ਸਟ ਕਰ ਤੈਂਡੜੀ ਥਈਆਂ ।
ਸੇਗੀਆਂ ਸਰਤੀਆਂ ਸ਼ਹਿਰ ਸੁਹਾਵਨ ।ਮੈਂ ਵੱਤ ਬੂਟੇ ਲਈਆਂ ।
ਇਸ਼ਕ ਫ਼ਰੀਦ ਕੂੰ ਖਲਅਤ ਡਿੱਤੜੀ ।ਮੂੰਹ ਸਿਰ ਭੁੱਸੜ ਛਈਆਂ ।

78. ਡੁਖੜੀਂ ਕਾਰਣ ਜਾਈ ਹਮ

ਡੁਖੜੀਂ ਕਾਰਣ ਜਾਈ ਹਮ ।ਸੂਲੀਂ ਸਾਂਗ ਸਮਾਈ ਹਮ ।
ਦਰਦ ਅੰਦੇਸ਼ੇ ਸਕੜੇ ਸੌਰੇ ।ਬਿਆ ਨਾ ਭੈਣ ਤੇ ਭਾਈ ਹਮ ।
ਗਹਲੀ ਕਮਲੀ ਸੂੰਜੜੀ ਧੁਰ ਦੀ ।ਹਿਕ ਗ਼ਮ ਦੀ ਸਧਰਾਈ ਹਮ ।
ਜਾਵਣ ਲਾਦੀ ਪੰਡ ਬਲਾ ਦੀ ।ਚੁਮ ਸਿਰ ਅੱਖੀਆਂ ਚਾਈ ਹਮ ।
ਰਾਹਤ ਵੇਂਦੀਂ ਵਿਦਾ ਨਾ ਕੀਤਮ ।ਮਈ ਹਮ ਪਰ ਮਤਰਾਈ ਹਮ ।
ਪੀੜ ਪੁਰਾਣੀ ਅਮੜੀ ਸਕੜੀ ।ਮੂੰਝ ਮੰਝਾਰੀ ਦਾਈ ਹਮ ।
ਸਖ਼ਤੀ ਤੇ ਬਦ ਬਖ਼ਤੀ ਤੱਤੜੀ ।ਹਾਲ ਵੰਡਾਓ ਹਮਸਾਈ ਹਮ ।
ਬੇ ਠਾਈ ਦੀ ਚੋਲੀ ਚੁਨੜੀ ।ਪਾਈ ਹਮ ਪਾ ਠਮਕਾਈ ਹਮ ।
ਸਿਰ ਤੇ ਛਤੜੇ ਚੋਟੀਆਂ ਮੱਥੜੇ ।ਤੈਂ ਸੰਗ ਦਿੱਲੜੀ ਲਾਈ ਹਮ ।
ਹੂ ਹੂ ਫਕੜੀ ਸ਼ਹਿਰ ਖਵਾਰੀ ।ਚਾਤੀ ਫ਼ਖਰ ਵਡਾਈ ਹਮ ।
ਕਿਵੇਂ ਯਾਰ ਫ਼ਰੀਦ ਵਸਾਰਾਂ ।ਜੈ ਕੀਤੇ ਇਥ ਆਈ ਹਮ ।

79. ਡੁੱਖ ਸੀਨੇ ਤੇ ਮੂੰਗ ਡਾਲੇ

ਡੁੱਖ ਸੀਨੇ ਤੇ ਮੂੰਗ ਡਾਲੇ ।ਸਿੱਕ ਤੱਡੀ ਤੱਡੀ ਤੇਲ ਡਖਾਲੇ ।
ਗ਼ਮ ਦਰਦ ਅਲਮ ਬਦ ਨੀਤੇ ।ਪਏ ਸਾੜਨ ਸੋਜ਼ ਪਲੀਤੇ ।
ਥਏ ਮੈਂ ਮੁੱਠੜੀ ਦੇ ਕੀਤੇ ।ਸਬ ਰਾਣੀ ਖਾਂ ਦੇ ਸਾਲੇ ।
ਕਈ ਡੇਂਹ ਨਾ ਰਲ ਗੁਜ਼ਰਿਉ ਨੇ ।ਸਾਰੀ ਆਸ ਉਮੀਦ ਵੰਜਿਉਂ ਨੇ ।
ਹੈ ਖ਼ਬਰ ਨਹੀਂ ਕਿਆ ਥਿਉ ਨੇ ।ਥਏ ਪੇਚੀ ਕੇਚ ਉਬਾਹਲੇ ।
ਹਮ ਸੰਗਤੀ ਸਾਰੇ ਖੋਟੇ ।ਖਚ ਬਾਜ਼ ਉਪੱਠੜੇ ਡੋਟੇ ।
ਰਲ ਮਿਲ ਬੇ ਦਰਦ ਕਲ੍ਹੋਟੇ ।ਪਏ ਕਰਨ ਖ਼ਿਲਾਂ ਹਾਂ ਕਾਲੇ ।
ਤੱਤੀ ਸੋਜ਼ ਅੰਦੋਹ ਵਚਾਲੇ ।ਸੈ ਵਾਕੇ ਫ਼ਾਕੇ ਘਾਲੇ ।
ਨਿੱਤ ਰੋਹ ਪੱਥਰ ਪੜਤਾਲੇ ।ਹੱਥੀ ਲਫਾਂ ਪੇਰੀਂ ਛਾਲੇ ।
ਕਰ ਸਬਰ ਫ਼ਰੀਦ ਨਿਭੇਸਾਂ ।ਪਈ ਸੂਲੀ ਸਾਂਗ ਜਲੇਸਾਂ ।
ਦਮ ਜੈਂਦੀਂ ਤਈ ਪੁਕਰੇਸਾਂ ।ਮਤਾਂ ਕਾਦਰ ਸਖ਼ਤੀ ਟਾਲੇ ।

80. ਡੁਖ ਥੀਏ ਬਾਂਹ ਬੇਲੀ ਵੋ ਯਾਰ

ਡੁਖ ਥੀਏ ਬਾਂਹ ਬੇਲੀ ਵੋ ਯਾਰ ।ਹਥੀ ਅਇਮ ਅਕੇਲੀ ਵੋ ਯਾਰ ।
ਤੌਂ ਬਿਨ ਡੇਵਮ ਕੌਨ ਦਿਲਾਸੇ ।ਥੀ ਨਾ ਸਾਂਵਲ ਆਸੇ ਪਾਸੇ ।
ਮਾਣੀਂ ਅੰਗਨ ਹਵੇਲੀ ਵੋ ਯਾਰ ।
ਆਲੀ ਅਦਨੀ ਜੋ ਜਗ ਜੀਵੇ ।ਮੈਂ ਵਾਂਗਨ ਪਈ ਕਈ ਨ ਥੀਵੇ ।
ਡੁਖੜੀ ! ਵਾਢੀ !! ਵ੍ਹੇਲੀ!!! ਵੋ ਯਾਰ ।
ਨਾ ਮਾਹੀ ਨਾ ਮੰਝੀਆਂ ਡਿਸਦੀਆਂ ।ਅੱਖੀਆਂ ਵਿਸਦੀਆਂ ਦਿਲੜੀਆਂ ਫਸਦੀਆਂ ।
ਜਿੰਦੜੀ ਥੀ ਭਾਂ ਬੇਲੀ ਵੋ ਯਾਰ ।
ਸੌਂ ਹੈ ਨਾਜ਼ ਨਿਗਾਹ ਦੀ ਮੈਕੂੰ ।ਜੇ ਤੈਂ ਵਲ ਨ ਡੇਖਾਂ ਤੈਕੂੰ ।
ਰਹਿਸਾਂ ਮੈਲ ਕੁਚੈਲੀ ਵੋ ਯਾਰ ।
ਕਿਥ ਓ ਆਸਾਂ ਕਿਥ ਓ ਮਾਣੇ ।ਨਾ ਮਾਹੀ ਨਾ ਰਾਜ ਬਬਾਣੇ ।
ਜੈਸਾਂ ਡੁਖ ਡੁਹੇਲੀ ਵੋ ਯਾਰ ।
ਭਾਗ ਸੁਹਾਗ ਸੁੰਜੀ ਤੂੰ ਰੁਠੜੇ ।ਹਾਰ, ਹਮੇਲਾਂ ਗਾਨੇ ਤਰੁਟੜੇ ।
ਟੋਟੇ ਬਾਂਹ ਚੁੜੇਲੀ ਵੋ ਯਾਰ ।
ਹਿਕ ਮੈਂ ਦਰਦ ਅੰਦੋਹ ਵਿਚਾਲੇ ।ਪਈ ਸਭ ਨਾਜ਼ ਨਵਾਜ਼ੀਂ ਜਾਲੇ ।
ਤਰੈ ਸੌ ਸੱਠ ਸਹੇਲੀ ਵੋ ਯਾਰ ।
ਬਾਝੋਂ ਯਾਰ ਫ਼ਰੀਦ ਦਾ ਹੀਲਾ ।ਕਜੜਾ, ਕੋਝਾ, ਤੇ ਰੰਗ ਪੀਲਾ ।
ਸੇਂਧ ਧੜੀ ਥਈ ਮੈਲੀ ਵੋ ਯਾਰ ।

81. ਏ ਇਸ਼ਕ ਨਹੀਂ ਸਰ ਰੋਹ ਹੈ

ਏ ਇਸ਼ਕ ਨਹੀਂ ਸਰ ਰੋਹ ਹੈ ।ਡੁੱਖੀਂ ਸੂਲੀਂ ਦਾ ਅੰਬੋਹ ਹੈ ।
ਨ ਤੂਲ੍ਹ ਟਾਂਗ ਸੰਦਾਰੀ ।ਮੈਂ ਮਨ ਤਾਰੀ ਤੇ ਨੈਂ ਬਾਰੀ ।
ਮੀਂਹ ਬੂਰੀ ਰਾਤ ਅੰਧਾਰੀ ।ਬਿਆ ਖਾਸ ਮਹੀਨਾ ਪੋ ਹੈ ।
ਥੀ ਯਾਰ ਰਖੇ ਹਮ ਰਾਜ਼ੀ ।ਹੈ ਕੂੜੀ ਹੀਲਾ ਸਾਜ਼ੀ ।
ਹੈ ਪੇਚ ਅਤੇ ਠੱਗ ਬਾਜ਼ੀ ।ਏ ਲੁਤਫ਼ ਨਹੀਂ ਕੋਈ ਦਰੋ ਹੈ ।
ਪਈਆਂ ਖੋਜ਼ ਪੁੱਨਲ ਦੀਆਂ ਖ਼ਬਰਾਂ ।ਗਈਆਂ ਰੋਗ ਅੰਦਰ ਦੀਆਂ ਡਮਰਾਂ ।
ਜੱਡਾਂ ਆਸ਼ਕਾਂ ਬੱਧੀਆਂ ਕਮਰਾਂ ।ਥਈ ਦਿਲੀ ਢਾਈ ਕੋ ਹੈ ।
ਰੋ ਰਿੰਗ ਰਿੰਗ ਕਹਿਮ ਕਰੇਹਲ ।ਬੱਠ ਡੁੱਖ ਸੁਖ਼ ਰੱਜ ਬੁਖ ਦੀ ਗ਼ਲ ।
ਦਮ ਜੈਂਦੀ ਤੋੜੀ ਗੇਹਲ ।ਜਥ ਜੋਹ ਜਤਨ ਦੀ ਤਹੋ ਹੈ ।
ਨਾ ਯਾਰ ਫ਼ਰੀਦ ਮਿਲਿਉ ਸੇ ।ਨਾ ਦਰਦੀਂ ਵਾਂਦ ਡਿੱਤੋ ਸੇ ।
ਪੰਧ ਕਰ ਕਰ ਹੁੱਟ ਪਿਉ ਸੇ ।ਸੰਧ ਸੰਧ ਦੀ ਨਿਖਤੀ ਮੋਹੈ ।

82. ਏ ਰੀਤ ਸਿਖੀ ਹਈ ਕੈਂ ਕਨੋਂ

ਏ ਰੀਤ ਸਿਖੀ ਹਈ ਕੈਂ ਕਨੋਂ ।ਢੋਲਾ ਲੁਕ ਛੁੱਪ ਬਹਿੰਦੀਂ ਮੈਂ ਕਨੋਂ ।
ਜੁੜ ਤੇਗ਼ ਬਿਰਹੋਂ ਦੀ ਮਾਰ ਗਿਉਂ ।ਖਸ ਸਬਰ ਆਰਾਮ ਕਰਾਰ ਗਿਉਂ ।
ਕਿਉਂ ਝੋਕ ਲਡਾ ਲੰਘ ਪਾਰ ਗਿਉਂ ।ਕੋਈ ਪੁਛਨ ਵਾਲਾ ਹਮ ਤੈਂ ਕਨੋਂ ।
ਡੇਹਾਂ ਡੋੜੇ ਡੁੱਖੜੇ ਪੌਂਦੀਆਂ ।ਰੱਤੈ ਰੋ ਰੋ ਰਾਤ ਨਿਭਾਉਂਦੀਆਂ ।
ਕਰ ਵੈਣ ਡੋਹਾਗ ਸੁਹਾਉਂਦੀਆਂ ।ਵੰਜ ਹਾਲ ਘਿਨੋ ਹਮਸਾਈਂ ਕਨੋਂ ।
ਜੈਂਦੇ ਨਾਲ ਮੁਹੱਬਤ ਜਕੜੀ ਹੈ ।ਲਗੀ ਸ਼ਹਿਰ ਮਲਾਮਤ ਫਕੜੀ ਹੈ ।
ਦਿਲ ਮਿਨਹੜੋਂ ਸਿਠੜੋਂ ਤਕੜੀ ਹੈ ।ਨਿਸੇ ਡਰਦੇ ਮਿਹਨੀਂ ਕਨੋਂ ।
ਐ ਰੋਹੀ ਯਾਰ ਮਲਾਵੜੀ ਵੇ ।ਸ਼ਾਲਾ ਹੋਵੇ ਹਰਦਮ ਸਾਵੜੀ ਵੇ ।
ਵੰਜ ਪੀਸੂੰ ਲਸੜੀ ਗਾਉੜੀ ਵੇ ।ਘਿਨ ਅਪਨੇ ਸੋਹਣੇ ਸੈਂ ਕਨੋਂ ।
ਗ਼ਮ ਦਰਦ ਫ਼ਰਾਕ ਦੀ ਰੋਲੜੀਆਂ ।ਗਈਆਂ ਨਾਜ਼ ਨਵਾਜ਼ ਦੀਆਂ ਟੋਲੜੀਆਂ ।
ਥਈ ਗਹਲੀ ਕਮਲੀ ਭੋਲੜੀਆਂ ।ਧਕ ਮਾਰ ਝੱਲਾਂ ਜੈਂ ਤੈਂ ਕਨੋਂ ।
ਦਿਲ ਝਰ ਜੰਗਲ ਦੀ ਬਾਂਦੀ ਹੈ ।ਜਥਾਂ ਝੋਕ ਮੈਂਡੇ ਮਿੱਤਰਾਂ ਦੀ ਹੈ ।
ਬੂ ਸਿਦਕ ਵਫਾ ਦੀ ਆਂਦੀ ਹੈ ।ਇਨਹੀਂ ਸਾਵੀਂ ਸਨੇਹੜੀਂ ਲੈਂ ਕਨੋਂ ।
ਕੁਝ ਯਾਦ ਨਿਹਾਲੀ ਤੂਲ ਨਹੀਂ ।ਕੋਈ ਸੰਗਤੀ ਬਾਝੋਂ ਸੂਲ ਨਹੀਂ ।
ਤੁੜ ਪਾਰ ਵੰਜਣ ਦਾ ਮੂਲ ਨਹੀਂ ।ਹੈਂ ਨੈਨਾਂ ਦੀ ਬਾਰੀ ਨੈਨ ਕਨੋਂ ।
ਬਿਨ ਯਾਰ ਫ਼ਰੀਦ ਨ ਜੀਵਾਂ ਮੈਂ ।ਕਿਉਂ ਏਝੀਂ ਔਖੀ ਥੀਵਾਂ ਮੈਂ ।
ਨੂਰ ਹਰ ਪਿਆਲਾ ਪੀਵਾਂ ਮੈਂ ।ਛੁਪ ਪੌਸਾਂ ਸੂਲੀਂ ਸੈਂ ਕਨੋਂ ।

83. ਗ਼ਮਜ਼ੇ ਕਰਦੇ ਜੰਗ

ਗ਼ਮਜ਼ੇ ਕਰਦੇ ਜੰਗ ।ਲੜਦੇ ਮੂਲ ਨ ਅੜਦੇ ।
ਨੇਜ਼ੇ ਤੀਰ ਤਫੰਗ ।ਕਹਿਰੀ ਨਾਜ਼ ਨਜ਼ਰ ਦੇ ।
ਜ਼ੁਲਫ ਹੈ ਬਸ਼ੀਰ ਅਬਰੂ ਬਿਛੂਏ ।ਮਾਰਨ ਡੰਗ ਨਸੰਗ ।
ਚਿਕਦੇ ਜ਼ਖਮ ਜਿਗਰ ਦੇ ।
ਸਾਂਵਲ ਦੀ ਹੈ ਤਰਜ਼ ਅਨੋਖੀ ।ਤਨ ਨਾਜ਼ਕ ਦਿਲ ਸੰਗ ।
ਜ਼ਰਾ ਮਿਹਰ ਨ ਕਰਦੇ ।
ਬਿਰਹੋ ਅਸਾਂ ਵਲ ਖ਼ਲਅਤ ਭੇਜੀ ।ਸਾਵਾ ਪੀਲਾ ਰੰਗ ।
ਸੌ ਸੌ ਸੂਲ ਅੰਦਰ ਦੇ ।
ਇਸ਼ਕ ਵੰਜਾਇਮ ਸਰਮ ਭਰਮ ਕੂੰ ।ਗਿਆ ਨਾਮੂਸ ਤੇ ਨੰਗ ।
ਗੁਜ਼ਰੇ ਵਕਤ ਸਬਰ ਦੇ ।
ਹਾਲ ਫ਼ਰੀਦ ਦਾ ਡੁੱਖ਼ ਡੁਹੇਲਾ ।ਦਿੱਲੜੀ ਕੀਤੁਸ ਤੰਗ ।
ਨਾ ਜੀਂਦੇ ਨਾ ਮਰਦੇ ।

84. ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ

ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ ।ਤਾ ਭੀ ਚੁੱਮ ਸਰ ਅੱਖੀਆਂ ਚਾਤੇ ਮੈਂ ।
ਖੋਟਾ ਨੇਂਹ ਅਨੋਖ਼ਾ ਵੈਰੀ ਹੈ ।ਮੂੰਹ ਧੂੜ ਮਿੱਟੀ ਸਿਰ ਕੇਰੀ ਹੈ ।
ਡੁੱਖਾਂ ਸੂਲਾਂ ਦਿਲੜੀ ਘੇਰੀ ਹੈ ।ਪਲੂ ਸੂਲ ਕੁਪੱਤੜੇ ਪਾਤੇ ਮੈਂ ।
ਸਜੀ ਰਾਤ ਸੁੰਜੀ ਤੜਫਾਂਦੀ ਹੈ ।ਤੱਤੀ ਤੂਲ ਸੋਤੀਂ ਅੱਗ ਲਾਂਦੀ ਹੈ ।
ਡੂਖੀ ਡੁਸਕ ਡੁਸਕ ਕੁਰਲਾਂਦੀ ਹੈ ।ਬੁਰੇ ਬਿਰਹੋਂ ਦੇ ਸਾਹ ਸੁੰਜਾਤੇ ਮੈਂ ।
ਬੇਵਾਹੀ ਵਾਹ! ਵਾਹ!! ਵਾਹ!!! ਮੇਰੀ ।ਹੈ ਹੂ! ਹੂ!! ਇਜ਼ਤ ਜਾਹ ਮੇਰੀ ।
ਸੁੰਜਵਾਹ ਹੈ ਤਕੀਆ ਗਾਹ ਮੇਰੀ ।ਪਾਤੀ ਪੀਤ ਤੋਂ ਇਹਾ ਬਰਾਤੇ ਮੈਂ ।
ਲਗੀ ਤਾਂਗ ਪੁਨਲ ਦੀ ਸਾਂਗ ਜੁਡਾਂ ।ਭੱਨਾ ਚੂੜਾ ਉੱਜੜੀ ਮਾਂਘ ਤੁਡਾਂ ।
ਅੱਲਾ ਥਸਿਮ ਵਸਲ ਦਾ ਸਾਂਗ ਕਡਾਂ ।ਸਿਹਰੇ ਸਾੜ ਸਟੇ ਗਹਿਣੇ ਲਾਥੇ ਮੈਂ ।
ਨਾ ਬਾਝ ਹੈ ਬਾਝ ਖ਼ਵਾਰੀ ਦੇ ।ਇਹ ਹਾਲ ਤੁਸਾਡੜੀ ਯਾਰੀ ਦੇ ।
ਡੁਖੇ ਗੁਜ਼ਰਨ ਡੇਂਹ ਅਜ਼ਾਰੀ ਦੇ ।ਮੁੱਠੇ ਨੈਨ ਕੁਲਲੜੇ ਲਾਤੇ ਮੈਂ ।
ਗਲ ਜ਼ੁਲਫ ਦਾ ਪੇਚ ਪਿਉਮ ।ਹੱਥ ਹੋਤ ਦੇ ਦਿੱਲੜੀ ਵੇਚ ਡਿਤਮ ।
ਸਟ ਸੇਝ ਫ਼ਰੀਦ ਬਈਦ ਥਿਉਮ ।ਵੈਸਾਂ ਕੇਚ ਨ ਰਰਿਸਾਂ ਜਾਤੇ ਮੈਂ ।

85. ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ

ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ ।ਰੱਤ ਪੀਵਣ ਕਾਣ ਉਭਾਲੀਆਂ ।
ਤਨ ਮਨ ਬੰਨ੍ਹ ਬੰਨ੍ਹ ਕੈਦ ਕਰੇਂਦੀਆਂ ।ਰਗ ਰਗ ਵਗ ਵਗ ਪੇਚ ਅੜੇਂਦੀਆਂ ।
ਇਹ ਜ਼ੁਲਫਾਂ ਦਿੱਲੜੀ ਕਾਲੀਆਂ ।
ਜਾਨ ਜਿਗਰ ਵਿੱਚ ਪਾਵਿਨ ਦਾਮਾਂ ।ਇਸਵੇ ਗ਼ਮਜ਼ੇ ਨਾਜ਼ ਖ਼ਰਾਮਾ ।
ਵਾਹ ਨਾਜ਼ਕ ਰੇਡਾਂ ਚਾਲੀਆਂ ।
ਕਰਨ ਨ ਟਾਲੇ ਮੋਹਨ ਮਾਲੇ ।ਬੇਂਸਰ ਬੋਲ ਅਤੇ ਕਟਮਾਲੇ ।
ਕਿਆ ਫੁਲਵਾਲੇ ਕਿਆ ਵਾਲੀਆਂ ।
ਸਾੜਿਮ ਦਿਲੜੀ ਡੁੱਖੜੀਂ ਕੁੱਠੜੀ ।ਜਿੰਦੜੀ ਲੁੱਟੜੀ ਸੁੱਖੜੀਂ ਖੁਟਰੀ ।
ਬਿਆਂ ਅੱਖੀਆਂ ਦਰਦੋਂ ਆਲੀਆਂ ।
ਘੋਲੇ ਕੂਚੇ ਸ਼ਹਿਰ ਬਜ਼ਾਰਾਂ ।ਸੋਹਿਨ ਫ਼ਰੀਦ ਨੂੰ ਉੱਜੜੀਆਂ ਬਾਰਾਂ ।
ਡਿੱਤੀਆਂ ਬਿਰਹੋਂ ਮੁਲਕ ਨਕਾਲੀਆਂ ।

86. ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ

ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ ।
ਡਿੱਠੜਾ ਜਮਲ ਜਹਾਂ ਨ ਕੁੱਝ ਪਲੜੇ ਪਿਉ ਸੇ ।
ਵੈਂਦੀ ਯਾਰ ਨ ਖੜ ਮੁਕਲਾਇਆ ।ਕੇਚੋਂ ਕੋਈ ਪੈਗ਼ਾਮ ਨ ਆਇਆ ।
ਜਿੰਦੜੀ ਦਾ ਜਜਮਾਨ ।ਗਲ ਦਾ ਗੇੜ ਥਿਓ ਸੇ ।
ਨਾ ਮਾਹੀ ਨ ਰਿੰਗ ਮਹੀਂਦੀ ।ਝੋਕ ਉਜਾੜ ਡਿੱਸਮ ਤੇਂਹ ਡੇਂਹ ਦੀ ।
ਬੇਲਾ ਥਿਆ ਵੀਰਾਨ ।ਥੀ ਬੇ ਆਸ ਰੁਲਿਓਸੇ ।
ਲਾਂਵੀ ਲੇਂਹਦੀ ਪਿਉਮ ਵਿਛੋੜਾ ।ਖਾਰੇ ਚੜ੍ਹਦੀ ਆਇਉਮ ਧੋੜਾ ।
ਮਹਿੰਦੀ ਸੁਰਖੀ ਬਾਨ ।ਨੀਲਾ ਰੰਗ ਵਟਿਓ ਸੇ ।
ਵੈਣ ਸਿਆਪੇ ਮਾਤਮ ਗਾਹਣੇ ।ਡੁੱਖ ਡੁਹਾਗ ਦੇ ਭੋਲ ਵਿਹਾਣੇ ।
ਸੂਲਾਂ ਦਾ ਸਾਮਾਨ ।ਅਜ਼ਲੋਂ ਡਾਜ ਢਇਓਸੇ ।
ਛੋਟੀ ਉੱਮਰ ਰੰਡੇਪਾ ਆਇਮ ।ਖੋਟੀ ਕਿਸਮਤ ਖੋਟ ਕਮਾਇਮ ।
ਡੁੱਜਾ ਏ ਇਰਮਾਨ ।ਵੇਂਦੀਂ ਨ ਮੁਕਲਿਓਸੇ ।
ਜੈਂਦੀ ਤਈਂ ਏ ਦਰਦ ਨਿਭੇਸਾਂ ।ਮਰਦੀਂ ਦਾਗ਼ ਕਬਰ ਵਿੱਚ ਨੇਸਾ ।
ਪਿੱਟ ਪਿੱਟ ਥਿਆ ਖ਼ਫ਼ਕਾਨ ।ਰੋ ਰੋ ਖ਼ਲਕ ਰੌਵਿਓ ਸੇ ।
ਜੈਂ ਬਿਨ ਹਿੱਕ ਪਲ ਮੂਲ ਨ ਵਿਸੇ ।ਬਾਕੀ ਕਰਨੇ ਆਏ ਕਿਸੇ ।
ਵਹ ਤਕਦੀਰ ਦਾ ਸ਼ਾਨ ।ਕਿਆ ਹਾ ਕਿਆ ਥੀ ਗਿਓਸੇ ।
ਕਰ ਕਰ ਯਾਦ ਫ਼ਰੀਦ ਸੱਜਣ ਕੂੰ ।ਲਾ ਗਲ ਰੋਵਾਂ ਹਿੱਕ ਹਿੱਕ ਵਣ ਕੂੰ ।
ਜਾਨ ਜਿਗਰ ਵਿੱਚ ਕਾਨ ।ਜਾਨੀ ਜੋੜ ਮਰਿਓ ਸੇ ।

87. ਗੁਜ਼ਰਿਆ ਵਕਤ ਗੁੰਧਾਵਣ ਧੜੀਆਂ

ਗੁਜ਼ਰਿਆ ਵਕਤ ਗੁੰਧਾਵਣ ਧੜੀਆਂ ।ਵਿਸਰਿਆ ਹਾਰ ਸਿੰਗਾਰ ਅਸਾਹਾਂ ।
ਰੋਗ ਕਰੂਪ ਕਸ਼ਾਲੇ ਹਰ ਦਮ ।ਦਰਦੋਂ ਨਾਲਾ ਜ਼ਾਰ ਅਸਾਹਾਂ ।
ਸੁਰਮਾ ਪਾਵਣ ਸੁਰਖ਼ੀ ਲਾਵਣ ।ਬੇਂਸਰ ਬੋਲ ਤੇ ਮਾਂਘ ਬਣਾਵਣ ।
ਸਹਿਜੋਂ ਫੁਲੋਂ ਸਿਹਰੇ ਪਾਵਣ ।ਸਭ ਕੁਝ ਥਇਆ ਬੇਕਾਰ ਅਸਾਹਾਂ ।
ਤਨ ਮਨ ਚੁੱਭੜੀ ਸਾਗ ਗ਼ਮਾਂ ਦੀ ।ਜਾਨ ਜਿਗਰ ਵਿੱਚ ਚੂਕ ਡੁੱਖਾ ਦੀ ।
ਦਿੱਲੜੀ ਸੂਲੀ ਕੀਤੀ ਮਾਂਦੀ ।ਸੀਨੇ ਸੌ ਸੌ ਖ਼ਾਰ ਅਸਾਹਾਂ ।
ਹੱਸਣ ਖਿਲਣ ਕੁਝ ਯਾਦ ਨ ਆਵੇ ।ਰੋਂਦੀ ਖਪਦੀ ਉੱਮਰ ਨਭਾਵੇ ।
ਜਿੰਦ ਜੁਖ ਜੁਖ ਲੱਖ ਰੰਜ ਉਠਾਵੇ ।ਡੁੱਖੜੇ ਤਾਰੋ ਤਾਰ ਅਸਾਹਾਂ ।
ਪੀਤ ਪੁਨਲ ਦੀ ਰਗ ਰਗ ਘੇਰਿਮ ।ਯਾਰ ਅਗ਼ਯਾਰ ਕਨੂੰ ਮੂੰਹ ਫੇਰਿਮ ।
ਝੂਰ ਝੁਗਟੇ ਜੁੜ ਜੁੜ ਵੇੜਿਮ ।ਛੁੱਟ ਗਿਆ ਕੁਲ ਕੰਮ ਕਾਰ ਅਸਾਹਾਂ ।
ਯਾਰ ਫ਼ਰੀਦ ਨ ਆਇਮ ਵੇੜੇ ।ਟੋਕਾਂ ਕਰਦੇ ਖੇੜੇ ਭੇੜੇ ।
ਸੋਹਣੇ ਕੀਤੇ ਸਖ਼ਤ ਨਖੇੜੇ ।ਤੂਲ ਤੱਤੀ ਦਾਰ ਅਸਾਹਾਂ ।

88. ਗਿਆ ਰੋਲ ਰਾਵਲ ਵਿੱਚ ਰੋਹ ਰਾਵੇ

ਗਿਆ ਰੋਲ ਰਾਵਲ ਵਿੱਚ ਰੋਹ ਰਾਵੇ ।ਨਾ ਯਾਰ ਮਿਲਦਾ ਨਾ ਮੌਤ ਆਵੇ ।
ਆਤਣ ਕਤੇਂਦੀ ਸੰਗੀਆਂ ਸਤਾਵਨ ।ਜੁਗਤਾਂ ਮਰੇਂਦੀਆਂ ਬੋਲੀਆਂ ਸੁਣਾਵਨ ।
ਕਈ ਕੇਸ ਕਰਦੀਆਂ ਕਈ ਨੋਕ ਲਾਵਨ ।ਜੀਅੜਾ ਹਮੇਸ਼ਾ ਸਦਮੇ ਉਠਾਵੇ ।
ਭੈਣੀ ਨ ਭਾਵਾਂ ਅੱਮੜੀ ਅਲਾਵੇ ।ਪੇਕੇ ਸੋਰ੍ਹੇ ਜੇ ਹਰ ਕੋਈ ਡਖਾਵੇ ।
ਜਾਨੀ ਅਵੈੜਾ ਫੇਰਾ ਨ ਪਾਵੇ ।ਹਿੱਕ ਸੇਝ ਸਾੜਨੇ ਬਿਆਂ ਤੋਲ ਤਾਵੇ ।
ਡੁਖੜੇ ਸੱਸੀ ਨੂੰ ਡੇਹੋਂ ਡੇਂਹ ਸਵਾਏ ।ਜੈਂ ਡੇਂਹ ਬਰੋਚਲ ਘਰ ਡੁ ਸਿਧਾਏ ।
ਮੁੰਝੀ ਮੁੰਝਾਏ ਸੂਲੀਂ ਸਤਾਏ ।ਕਾਦਰ ਕਡਾਹੀਂ ਵਿਛੜੇ ਮਲਾਵੇ ।
ਮੁੱਠੜੀ ਅਕੇਲੀ ਸਾਂਵਲ ਨ ਬੇਲੀ ।ਅਲਭਲ ਨ ਕਰਦੀ ਸਰ ਤੇ ਸਹੇਲੀ ।
ਨਜ਼ਰੇ ਹਵੇਲੀ ਸੁੰਜੜੀ ਡੁਹੇਲੀ ।ਮਾਰੂ ਥਲਾਂ ਦੀ ਵਾਲੀ ਸਹਾਵੇ ।
ਕਿਸਮਤ ਫ਼ਰੀਦਾ ਡਿੱਤੜੀ ਨ ਵਾਰੀ ।ਅਸਲੋਂ ਪੁੱਨਲ ਕੀਤਮ ਨ ਕਾਰੀ ।
ਕੇਡੇ ਵੰਜੇ ਦਰਦਾਂ ਦੀ ਮਾਰੀ ।ਰੋ ਰੋ ਨਿਭਾਈ ਜਗ ਨੂੰ ਰੋਵਾਵੇ ।

89. ਹੈ ਅਰਬ ਸ਼ਰੀਫ ਸਧਾਈ

ਹੈ ਅਰਬ ਸ਼ਰੀਫ ਸਧਾਈ ।ਬੂ ਸਿੰਧ ਪੰਜਾਬ ਦੀ ਆਈ ।
ਬਿਨ ਅਰਬ ਇਹ ਅੱਖੀਆਂ ਰੋਵਨ ।ਰੋ ਹਾਰ ਹੰਜੂੰ ਦੇ ਪੋਵਨ ।
ਕਰ ਨੀਰੇ ਮੁੱਖੜਾ ਧੋਵਨ ।ਦਿਲ ਦਰਦੀਂ ਚੋਟ ਚਖਾਈ ।
ਏ ਪਹਿਲੀ ਮੰਜ਼ਿਲ ਹੱਦੇ ।ਥਈ ਸ਼ਹਿਰ ਮੁਬਾਰਕ ਜੱਦੇ ।
ਕੁਲ੍ਹਾ ਬਹਿਰ ਦੀ ਸ਼ੱਦੇ ਮੱਦੇ ।ਅੱਜ ਅਨਦ ਵੈਦੀ ਮੁਕਲਾਈ ।
ਕਰ ਸਈ ਤਵਾਫ ਜ਼ਿਆਰਤ ।ਲਹਿ ਲੁਤਫ਼ੋ ਅਫ਼ੂ ਇਸ਼ਾਰਤ ।
ਘਿਨ ਇਸ਼ਕੋਂ ਜ਼ੌਕ ਬਸ਼ਾਰਤ ।ਵੱਲ ਵਤਨੇ ਵਾਗ ਵਲਾਈ ।
ਕਿਉਂ ਗਾਨੇ ਗਹਿਣੇ ਪਾਵਾਂ ।ਕਿਉਂ ਸੁਰਖ਼ੀਆਂ ਮੈਂਦੀਆਂ ਲਾਵਾਂ ।
ਕਿਉਂ ਕੱਜਲਾ ਧਾਰ ਬਣਾਵਾਂ ।ਹੈ ਥੀਵਸ ਨਸੀਬ ਜੁਦਾਈ ।
ਕੁਲ ਸਿਹਰੇ ਹਾਰ ਕਮਾਣੇ ।ਕੁਲ ਨਾਜ਼ ਨਵਾਜ਼ ਵਿਹਾਣੇ ।
ਗਏ ਜੋਸ਼ ਜਵਾਨੀ ਮਾਣੇ ।ਗਿਆ ਧਜ ਵਿੱਚ ਫ਼ਖਰ ਵਡਾਈ ।
ਤੋਂ ਬਾਝੋਂ ਸਾਂਵਲ ਘਰ ਵਿੱਚ ।ਹਾਂ ਬੇਸ਼ਕ ਸਖ਼ਤ ਸਫ਼ਰ ਵਿੱਚ ।
ਥਲ ਮਾਰੂ ਸੁੰਜੜੇ ਬਰ ਵਿੱਚ ।ਹਿਮ ਸਖ਼ਤੀ ਰੋਜ਼ ਸਵਾਈ ।
ਗਈ ਆਸ ਫ਼ਰੀਦ ਨ ਪੁਨੜੀ ।ਜੀ ਜਲਿਆ ਦਿਲੜੀ ਭੁੱਨੜੀ ।
ਸਰ ਸੋਜ਼ ਫ਼ਰਾਕ ਦੀ ਚੁਨੜੀ ।ਗਲ ਦਰਦੋਂ ਚੋਲੀ ਪਾਈ ।

90. ਹੈ! ਹੈ!! ਯਾਰ ਬਰੋਚਲ

ਹੈ! ਹੈ!! ਯਾਰ ਬਰੋਚਲ ।ਹਿਕ ਤਿਲ ਤਰਸ ਨ ਕੀਤਾ ।
ਕਰਕੇ ਸਖਤ ਨਿਮਾਣੀ । ਅਪਨੇ ਨਾਲ ਨ ਨੀਤਾ ।
ਹਿਜਰ ਪਿਆਲਾ ਅਜ਼ਲੋਂ ।ਮੈਂ ਮੁਠੜੀ ਲੋਪੀਤਾ ।
ਜੈਂ ਡਿਂਹ ਸਜਨ ਸਿਧਾਏ ।ਡੁਖੇ ਆਇਆ ਸੁਖ ਬੀਤਾ ।
ਸੂਲ ਕੁਲੱਲੜਾ ਕੋਝਾ ।ਲੂੰ ਲੂੰ ਰਗ ਰਗ ਸੀਤਾ ।
ਅਸਲੋਂ ਮਹਜ ਵਿਸਾਰਿਉਸ ।ਲਾ ਕਰ ਪਰਮ ਪਲੀਤਾ ।
ਰੋਹ ਫ਼ਰੀਦ ਲਤਾੜਾਂ ।ਸ਼ਾਲਾ ਖਾਵਿਮ ਚੀਤਾ ।

91. ਹੈ ਇਸ਼ਕ ਦਾ ਜਲਵਾ ਹਰ ਹਰ ਜਾ

ਹੈ ਇਸ਼ਕ ਦਾ ਜਲਵਾ ਹਰ ਹਰ ਜਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਖ਼ੁਦ ਆਸ਼ਕ ਖ਼ੁਦ ਮਾਸ਼ੂਕ ਬਣਿਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਖ਼ੁਦ ਬੁਲਬੁਲ ਤੇ ਪਰਵਾਨਾ ਹੈ ।ਗੁਲ ਸ਼ਮਾ ਉਤੇ ਦੀਵਾਨਾ ਹੈ ।
ਥੀ ਚਾਂਦ ਚਕੋਰ ਨੂੰ ਮੋਹ ਲਿਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਕਡੀਂ ਮੂਸਾ ਥੀ ਮੀਕਾਤ ਚੜ੍ਹੇ ।ਵਲ ਵਾਅਜ਼ ਕਰੇ ਤੌਰੇਤ ਪੜ੍ਹੇ ।
ਕਡੀਂ ਈਸਾ ਯਾਹਾ ਜ਼ਿਕਰੀਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਕਥੇ ਸ਼ਾਦ ਕਥੇ ਦਿਲ ਤੰਗ ਡਿੱਸੇ ।ਕਥੇ ਸੁਲ੍ਹਾ ਡਿਸੇ ਕਥੇ ਜੰਗ ਡਿੱਸੇ ।
ਥੀਆ ਸ਼ਾਨ ਜਲਾਲ ਜਮਾਲ ਅਦਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਕਿਥੇ ਰਾਜ਼ ਅਨਲ ਹੱਕ ਫਾਸ਼ ਥੀਆ ।ਕਥੇ ਸੁਬਹਾਨੀ ਦਾ ਵਰਦ ਪੜ੍ਹਿਆ ।
ਕਿਥੇ ਇਨੀ ਅਬਦ ਰਸੂਲ ਕਿਹਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਹਿਨ ਹਸਤੀ ਦੇ ਨੈਰੰਗ ਅਜਬ ।ਹਿਨ ਹੁਸਨ ਅਜ਼ਲ ਦੇ ਢੰਗ ਅਜਬ ।
ਬੇ ਰੰਗ ਬਹਰ ਹਰ ਰੰਗ ਅਜਬ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਹੈ ਮਹਿਜ ਮੁਕਾਮ ਤਹੌਯਰ ਦਾ ।ਬੱਠ ਹੀਲਾ ਦਰ ਕੇਵਤ ਫ਼ਕਰ ਦਾ ।
ਹੈਨ ਡੂੰਘੜੇ ਡੋਂਹ ਡੂੰ ਹੱਥ ਨ ਪਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਤਕਦੀਸ ਕਥਾਂ ਤਨਜ਼ੀਹ ਕਥਾਂ ।ਤਕਲੀਦ ਅਤੇ ਤਸ਼ਬੀਹ ਕਥਾਂ ।
ਹੈ ਹੈਰਤ ਸਿਖ਼ ਤਸਲੀਮ ਵ ਰਜ਼ਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਥਈ aੁੱਮਰ ਤਲਫ਼ ਬਰਬਾਦ ਸਭੋ ।ਹਯਾਤ ਸਭੋ ਫਰਿਆਦ ਸਭੋ ।
ਮਰ ਮਰ ਦੇ ਤਈਂ ਨ ਪਿਉਮ ਸਮਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਹੈ ਪੀਤ ਫ਼ਰੀਦ ਦੀ ਰੀਤ ਅਜਬ ।ਹੈ ਦਰਦ ਤੇ ਸੋਜ਼ ਦੀ ਗੀਤ ਅਜਬ ।
ਸੁਣ ਸਮਝੋ ਸਾਰੇ ਅਹਿਲੇ ਸਫਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।

92. ਹੈ ਸਦਕੇ ਘੋਲੇ ਯਾਰ ਤੋਂ

ਹੈ ਸਦਕੇ ਘੋਲੇ ਯਾਰ ਤੋਂ ।ਇਹੋ ਜੇੜਾ ਨੇਹ ਨਿੱਪਨਾਂ ।
ਸ਼ਾਲਾ ਹੁਸਨ ਜਵਾਨੀ ਮਾਣੇ ।ਮੁੱਠੜੀ ਦਿਲ ਦਾ ਵੱਨਾਂ ।
ਥਲ ਤੈਡੇ ਚਤਰਾਗ ਵੀ ਤੈਡੇ ।ਮੁਲਕ ਮਲੇਰ ਦਾ ਬੱਨਾਂ ।
ਡੁਖ ਦਾ ਹਾਲ ਨਾ ਥੀਵਮ ਪੂਰਾ ।ਚਿੱਤਰਾਂ ਸੌ ਸੌ ਪੱਨਾਂ ।
ਜੀ ਤੂੰ ਆਵੇਂ ਤਨ ਮਨ ਡੇਸਾਂ ।ਪੀਰਾ ਪਰਮ ਦਾ ਛੱਨਾ ।
ਬੈਅਤ ਕਰਕੇ ਇਸ਼ਕ ਕਢਾਇਮ ।ਇਲਮੋ ਅਮਲ ਤੋਂ ਬੱਨਾਂ ।
ਸੋਹਣੇ ਦੇ ਵਿੱਚ ਵਸਫ਼ ਵਫ਼ਾ ਦੀ ।ਇਹ ਗਾਲ੍ਹ ਨ ਮੰਨਾਂ ।
ਬਿਰਹੋਂ ਫ਼ਰੀਦ ਥੀਵਸੇ ਸਾਥੀ ।ਸਬ ਸ਼ੈ ਤੋਂ ਜੀ ਭੱਨਾਂ ।

93. ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ

ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ ।ਸੋਹਣੀਆਂ ਜੋ ਸਰਦਾਰ ! ਯਾਰ ਮਹੰਜੁ ।
ਕਥ ਮੁਲਾ ਕਥ ਆਮਿਰ ਨਾਹੀਂ ।ਕਥ ਮਨਸੂਰ ਦੇ ਦਾਰ ! ਯਾਰ ਮਹੰਜੁ ।
ਆਪ ਛੁਪਾਏ ਰਾਜ ਹਕੀਕੀ ।ਆਪ ਕਰੇ ਇਜ਼ਹਾਰ ! ਯਾਰ ਮਹੰਜੁ ।
ਕਿਥ ਬੁਲਬੁਲ ਕਿਥ ਗੁਲ ਜੀ ਸੂਰਤ ।ਬਰਗ ਕਿਥਾਂ ਕਿੱਥ ਖਾਰ ! ਯਾਰ ਮਹੰਜੁ ।
ਕਿਥ ਸੁਰਖੀ ਕਿਥ ਨਾਜ਼ ਨਜਾਕਤ ।ਕਿਥ ਕੱਜਲਾ ਕਿਥ ਧਾਰ ! ਯਾਰ ਮਹੰਜੁ ।
ਕਥ ਢੋਲਕ ਤੇ ਕਥ ਤਾਨ ਤੁਗਨਾ ।ਕਿਥ ਸੂਫ਼ੀ ਕਥ ਸਰਸ਼ਾਰ ! ਯਾਰ ਮਹੰਜੁ ।
ਕਿਥ ਆਬਦ ਤੇ ਕਿਥ ਨਫਲ ਦੋਗਾਨਾ ।ਕਿਥ ਕੈਫੀ ਮੈ ਖਵਾਰ ! ਯਾਰ ਮਹੰਜੁ ।
ਕਥ ਆਸ਼ਕ ਕਥ ਦਰਦ ਕਸ਼ਾਲੇ ।ਕਥ ਦਿਲਬਰ ਗ਼ਮਖਵਾਰ ! ਯਾਰ ਮਹੰਜੁ ।
ਯਾਰ ਫ਼ਰੀਦ ਨਹੀਂ ਵਿੱਚ ਪਰਦੇ ।ਖ਼ੁਦ ਪਰਦਾ ਹੈ ਯਾਰ ! ਯਾਰ ਮਹੰਜੁ ।

94. ਹਰ ਜਾ ਜ਼ਾਤ ਪੁੱਨਲ ਹੈ

ਹਰ ਜਾ ਜ਼ਾਤ ਪੁੱਨਲ ਹੈ ।ਸੂਫ਼ੀ ਸਮਝ ਸੰਜਾਣ ।
ਲੈਸਾ ਕਮਿਸਲਾ ਸ਼ੈ ਉਨ ।ਸਬ ਸ਼ੈ ਉਸ ਨੂੰ ਜਾਣ ।
ਯਬੱਕਾ ਵਜਾਹੂ ਰਬੱਕਾ ।ਬਾਕੀ ਕੁਲ ਸ਼ੈ ਫਾਨ ।
ਲਾ ਯਹਤਾਜ ਸਿਵ ਅੱਲਾ ।ਹੈ ਫ਼ਕਰ ਦਾ ਸ਼ਾਨ ।
ਲਾ ਮੌਜੂਦ ਸਿਵ ਅੱਲਾ ।ਸਾਡਾ ਦੀਨ ਈਮਾਨ ।
ਹੱਕ ਬਾਝੋਂ ਬਿਉ ਬਾਤਲ ।ਧਿਆਨ ਰਖੀਂ ਹਰ ਆਨ ।
ਇਲਮ ਫ਼ਰੀਦ ਹੈ ਹਾਜਬ ।ਬੇ ਸ਼ਕ ਬੇ ਇਰਫ਼ਾਨ ।

95. ਹਰ ਜਾ ਜ਼ਾਤ ਪੁੱਨਲ ਜੀ

ਹਰ ਜਾ ਜ਼ਾਤ ਪੁੱਨਲ ਜੀ ।ਆਸ਼ਕ ਜਾਣ ਯਕੀਨ ।
ਹਰ ਸੂਰਤ ਵਿੱਚ ਯਾਰ ਦਾ ਜਲਵਾ ।ਕਿਆ ਅਸਮਾਨ ਜ਼ਮੀਨ ।
ਅਹਿਦ ਆਹਾ ਬਣ ਅਹਿਮਦ ਆਇਆ ।ਮੋਹੇਸ ਚੀਨ ਮਚੀਨ ।
ਹਾਕਮ ਹੋ ਕਰ ਹੁਕਮ ਚਲਾਵੇ ।ਆਪ ਬਣੇ ਮਸਕੀਨ ।
ਆਪ ਕਰੇ ਬਹਿ ਵਾਅਜ਼ ਨਸੀਹਤ ।ਆਪ ਬਜਾਏ ਬੀਨ ।
ਜੇ ਚਾਹੇਂ ਤੂੰ ਯਾਰ ਦਾ ਮੇਲਾ ।ਸੱਟ ਕਾਵਿੜ ਬਠ ਕੀਨ ।
ਜ਼ਾਹਦ ਕੂੰ ਜਾ ਖਬਰ ਸੁਣਾਉ ।ਇਸ਼ਕ ਅਸਾਡਾ ਦੀਨ ।
ਪੀਰ ਮਗ਼ਾ ਹਿੱਕ ਰਮਜ਼ ਸੁਝਾਈ ।ਸਾਜਨ ਸਮਝ ਕਰੀਨ ।
ਗ਼ਾਫ਼ਲ ਨ ਥੀ ਯਾਰ ਥੋ ਹਿਕਦਮ ।ਹਰ ਜਾ ਸਹਿ ਹਰ ਹੀਨ ।
ਦਿਲ ਫ਼ਰੀਦ ਦੇ ਲੁਟਨ ਕੀਤੇ ।ਬਨਿਆ ਫ਼ਖ਼ਰੁਦੀਨ ।

96. ਹਰ ਸੂਰਤ ਵਿਚ ਆਵੇ ਯਾਰ

ਹਰ ਸੂਰਤ ਵਿਚ ਆਵੇ ਯਾਰ ।ਕਰ ਕੇ ਨਾਜ਼ ਅਦਾ ਲਖ ਵਾਰ ।
ਹੁਸਨ ਮਲਾਹਤ ਬਿਰਹੋ ਬਛਾਏ ।ਰਮਜ਼ ਨਜ਼ਾਕਤ ਭਾ ਭੜਕਾਏ ।
ਇਸ਼ਵਾ ਗ਼ਮਜ਼ਾ ਤੀਰ ਚਲਾਏ ।ਬੇਬਿਲ ਫਿਰਦੇ ਜ਼ਾਰ ਨਜ਼ਾਰ ।
ਸੋਹਣੀਆਂ ਤਰਜ਼ਾਂ ਮੋਹਣੀਆਂ ਗਾਲ੍ਹੀ ।ਦਿਲੜੀ ਖੂਬ ਉਜਾੜਿਨ ਚਾਂਲੀਂ ।
ਹੋਸ਼ ਕਰਾਰ ਭੁਲਾਵਨ ਭਾਲੀਂ ।ਪਲਕਾਂ ਕਰਦੀਆਂ ਖੂਨ ਹਜ਼ਾਰ ।
ਹਿਕ ਜਾ ਰੂਪ ਸਿੰਗਾਰ ਡਿਖਾਵੇ ।ਹਿਕ ਜਾ ਆਸ਼ਕ ਬਣ ਬਣ ਆਵੇ ।
ਹਰ ਮਜ਼ਹਰ ਵਿਚ ਆਪ ਸਮਾਵੇ ।ਆਪਣਾ ਆਪ ਕਰੇ ਦੀਦਾਰ ।
ਕਡੀਂ ਸ਼ਹਾਨਾ ਹੁਕਮ ਚਲਾਵੇ ।ਕਡੀਂ ਗਦਾ ਮਸਕੀਨ ਸਡਾਵੇ ।
ਉਸਦਾ ਭੇਤ ਕੋਈ ਨ ਪਾਵੇ ।ਸਬ ਬਦ ਮਸਤ ਫਿਰਨ ਸਰਸ਼ਾਰ ।
ਫ਼ਖਰ ਜਹਾਨ ਕਬੂਲ ਕਿਤੋਸੇ ।ਵਾਕਫ ਕੁਲ ਇਸਰਾਰ ਥਿਉਸੇ ।
ਹਰ ਜਾ ਨੂਰ ਜਮਾਲ ਡਿਠੋਸੇ ।ਮਖਫੀ ਰਾਜ਼ ਥੀਏ ਇਜ਼ਹਾਰ ।
ਯਾਰ ਫਰੀਦ ਅਯਾਂ ਬਿਆਨੇ ।ਨਹੁਨ ਅਕਰਬ ਵਿਚ ਫੁਰਕਾਨੇ ।
ਏਹੋ ਅਕੀਦਾ ਦੀਨ ਈਮਾਨੇ ।ਤੋੜੇ ਪਕੜ ਚੜ੍ਹਾਵਨ ਦਾਰ ।

97. ਹਰ ਸੂਰਤ ਵਿੱਚ ਦੀਦਾਰ ਡਿੱਠਮ

ਹਰ ਸੂਰਤ ਵਿੱਚ ਦੀਦਾਰ ਡਿੱਠਮ ।ਕੁਲ ਯਾਰ ਅਗ਼ਿਯਾਰ ਨੂੰ ਯਾਰ ਡਿੱਠਮ ।
ਕਿੱਥ ਜੌਹਰ ਤੇ ਕਿੱਥ ਅਰਜ ਡਿੱਠਮ ।ਕੱਥ ਸੁਨਤ ਨਫ਼ਲ ਤੇ ਫ਼ਰਜ਼ ਡਿੱਠਮ ।
ਕਿੱਥ ਸਿਹਤ ਡਿੱਠਮ ਕੱਥ ਮਰਜ਼ ਡਿੱਠਮ ।ਕੱਥ ਚੁਸਤ ਅਤੇ ਬੀਮਾਰ ਡਿੱਠਮ ।
ਕਿੱਥ ਬਤਨ ਜ਼ਹੂਰ ਡਿੱਠਮ ।ਕਿੱਥ ਜ਼ਾਹਦ ਤੇ ਮਖਮੂਰ ਡਿੱਠਮ ।
ਕਿੱਥ ਮੁਲਾਂ ਤੇ ਮਨਸੂਰ ਡਿੱਠਮ ।ਕੱਥ ਚੋਬ ਰਸਨ ਤੇ ਦਾਰ ਡਿੱਠਮ ।
ਐ ਮਜ਼ਹਬ ਪਾਕ ਨਬੀਆਂ ਦਾ ।ਐ ਮਸ਼ਰਬ ਸਾਫ਼ ਸਫੀਆਂ ਦਾ ।
ਐ ਰਸ਼ਦ ਇਰਸ਼ਾਦ ਵਲੀਆਂ ਦਾ ।ਆਯਾਤ ਡਿੱਠਮ ਅੱਖਬਾਰ ਡਿੱਠਮ ।
ਕਿੱਥ ਫੁਲ ਗੁਲ ਬਾਗ਼ ਬਹਾਰ ਡਿੱਠਮ ।ਕਿੱਥ ਬੁਲਬੁਲ ਜ਼ਾਰ ਨਜ਼ਾਰ ਡਿੱਠਮ ।
ਕਿੱਥ ਖ਼ਸ ਖਾਸ਼ਾਕ ਤੇ ਖ਼ਾਰ ਡਿੱਠਮ ।ਹਿੱਕ ਨੂਰ ਦੇ ਸਭ ਇਤਵਾਰ ਡਿੱਠਮ ।
ਕਿੱਥ ਬਰਮ ਨਰਾਇਨ ਨਰੰਜਨ ਹੈ ।ਕੱਥ ਰਾਮ ਕਨੀਆ ਲਛਮਨ ਹੈ ।
ਕਿੱਥ ਬੇਦ ਬਿਆਸ ਬ੍ਰਹਮਨ ਹੈ ।ਕੱਥ ਰਾਜਸ ਤੇ ਔਤਾਰ ਡਿੱਠਮ ।
ਇਰਵਾਹ ਨਫੁਸ ਅਕੂਲ ਡਿੱਠਮ ।ਇਨਸਾਨ ਜ਼ਲੂਮ ਜਹੂਮ ਡਿੱਠਮ ।
ਮਾਕੂਲ ਡਿੱਠਮ ਮਨਕੂਲ ਡਿੱਠਮ ।ਇਕਰਾਰ ਡਿੱਠਮ ਇਨਕਾਰ ਡਿੱਠਮ ।
ਕੱਥ ਮੰਤਕ ਨਹਵ ਤੇ ਸਰਫ ਡਿੱਠਮ ।ਕੱਥ ਇਸਮ ਤੇ ਫੇਅਲ ਤੇ ਹਰਫ਼ ਡਿੱਠਮ ।
ਹਿੱਕ ਮਾਨੇ ਹਰ ਹਰ ਤਰਫ਼ ਡਿੱਠਮ ।ਚੌਗੁੱਠ ਡਿੱਠਮ ਚੌਧਾਰ ਡਿੱਠਮ ।
ਸਬ ਆਲਾ ਆਲਾ ਸ਼ਾਨ ਡਿੱਠਮ ।ਹਸਨੈਨ ਤੇ ਸ਼ਾਹ ਮਰਦਾ ਡਿੱਠਮ ।
ਬੂ ਬਕਰ ਉਮਰ ਉਸਮਾਨ ਡਿੱਠਮ ।ਵੁਹ ਪਾਕ ਨਬੀ ਮੁਖ਼ਤਾਰ ਡਿੱਠਮ ।
ਕੱਥ ਸ਼ਾਹ ਨਜ਼ਾਮੁਦੀਨ ਡਿੱਠਮ ।ਕੱਥ ਫ਼ਰਦ ਫਰੀਦੁਦੀਨ ਡਿੱਠਮ ।
ਕੱਥ ਕੁਤਬ ਮਈਨੁਦੀਨ ਡਿੱਠਮ ।ਕੱਥ ਫ਼ਖਰ ਜਹਾਂ ਦਿਲਦਾਰ ਡਿੱਠਮ ।

98. ਹਸਨ ਕਬਾਹ ਸਬ ਮੁਜ਼ਹਰ ਜ਼ਾਤੀ

ਹਸਨ ਕਬਾਹ ਸਬ ਮੁਜ਼ਹਰ ਜ਼ਾਤੀ ।ਹਰ ਰੰਗ ਮੇ ਬੇਰੰਗ ਪਿਆਰਾ ।
ਨਾਹਨੁ ਅਕਰਬੁ ਰਾਜ਼ ਅਨੋਖਾ ।ਹੈ ‘ਵਾਹੁ ਮਅਕਮੁ’ ਮਿਲਿਆ ਹੋਕਾ ।
ਸਮਝ ਸੁਜਾਣੋ ਆਲਮ ਲੋਗਾ ।ਹੈ ਹਰ ਰੂਪ ਮੇ ਐਨ ਨਜ਼ਾਰਾ ।
‘ਵਫੀ ਅਨਫਸਿਕੁਮ’ ਸੱਰੇਇਲਾਹੀ ।’ਲੋ ਦੁਲੀਤੱਸ’ ਫ਼ਾਸ਼ ਗਵਾਹੀ ।
ਹਰ ਸੂਰਤ ਵਿਚ ਰਾਂਝਣ ਮਾਹੀ ।ਕੀਤਾ ਨਾਜ਼ ਦਾ ਢੰਗ ਨਿਆਰਾ ।
ਹੁਸਨ ਅਜ਼ਲ ਦੀ ਚਾਲ ਅਜੀਬੇ ।ਤਰ੍ਹਾਂ ਲਤੀਫੇ ਤਰਜ਼ ਗ਼ਰੀਬੇ ।
ਆਪ ਹੀ ਆਸ਼ਕ ਆਪ ਰਕੀਬੇ ।ਥੀ ਦਿਲਬਰ ਜਗ ਮੋਹਿਸ ਸਾਰਾ ।
ਕਥ ਮਤਰਥ ਕਥ ਤਾਨ ਤਰਾਨੇ ।ਕਥ ਆਬਦ ਕਥ ਨਫ਼ਲ ਦੋਗਾਨੇ ।
ਕਥ ਸੂਫ਼ੀ ਸਰਮਸਤ ਯਗਾਨੇ ।ਕਥ ਰਿੰਦਾਂ ਮੇ ਕਰੇ ਅਵਤਾਰਾ ।
ਕਿਆ ਅਫ਼ਲਾਕ ਅਕੂਲ ਅਨਾਸਰ ।ਕਿਆ ਮੁਤੱਕਲਮ ਗ਼ਾਇਬ ਹਾਜ਼ਰ ।
ਸਬ ਜਾ ਨੂਰ ਹਕੀਕੀ ਜ਼ਾਹਰ ।ਕੌਣ ਫ਼ਰੀਦ ਗਰੀਬ ਵਿਚਾਰਾ ।

99. ਹਿੱਕ ਦਮ ਹਿਜਰ ਨ ਸਹਿੰਦੀ ਹੈ

ਹਿੱਕ ਦਮ ਹਿਜਰ ਨ ਸਹਿੰਦੀ ਹੈ ।ਦਿਲ ਦਿਲਬਰ ਕਾਰਣ ਮਾਂਦੀ ਹੈ ।
ਸੋਜ਼ ਗੁਦਾਜ਼ ਤੂਲ ਵਿਛਾਵਾਂ ।ਡੁੱਖ ਡੁਹਾਗ ਦੀ ਸੇਝ ਸੁਹਾਵਾਂ ।
ਹਾਰ ਗ਼ਮਾਂ ਦਾ ਗਲ ਵਿੱਚ ਪਾਵਾਂ ।ਦਰਦ ਦੀ ਬਾਂਹ ਸਿਰਾਂਦੀ ਹੈ ।
ਮਾਹੀ ਬੇ ਪਰਵਾਹ ਮਿਲਿਉਸੇ ।ਪੱਲੜੇ ਸੋਜ਼ ਫ਼ਰਾਕ ਪਿਉ ਸੇ ।
ਹਾਲ ਕਨੂੰ ਬੇ ਹਾਲ ਥਿਉਸੇ ।ਜਿੰਦੜੀ ਝੋਕ ਗ਼ਮਾਂ ਦੀ ਹੈ ।
ਡੇਹ ਨਿਭਾਵਾਂ ਸੜਦੀਂ ਜਲਦੀਂ ।ਰਾਤ ਵੰਜਾਵਾਂ ਜਲਦੀ ਗਲਦੀ ।
ਸਾਰੀ ਉਮਰ ਗਈ ਹੱਥ ਮਲਦੀਂ ।ਹੈ ਹੈ ਮੌਤ ਨ ਆਂਦੀ ਹੈ ।
ਸੋਹਣੇ ਕੀਤੀ ਕੇਚ ਤਿਆਰੀ ।ਆਇਆ ਬਾਰ ਬਿਰਹੋਂ ਸਰ ਬਾਰੀ ।
ਸੰਗੀਆਂ ਸੁਰਤੀਆਂ ਕਰਨ ਨ ਕਾਰੀ ।ਬੇ ਵੱਸ ਪਈ ਕੁਰਲਾਂਦੀ ਹੈ ।
ਯਾਦ ਕਰੇਸਾਂ ਯਾਰ ਦੀਆਂ ਗਾਲੀ ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀ ।
ਤੂਣੀ ਮੇਹਣੀਂ ਡੇਵਮ ਸਿਆਲੀਂ ।ਤਾਂਗ ਫ਼ਰੀਦ ਨ ਜਾਂਦੀ ਹੈ ।

100. ਹਿੱਕ ਹੈ ਹਿੱਕ ਹਿੱਕ ਹੈ

ਹਿੱਕ ਹੈ ਹਿੱਕ ਹਿੱਕ ਹੈ ।ਹਿੱਕ ਦੀ ਦਮ ਦਮ ਸਿੱਕ ਹੈ ।
ਹਿੱਕ ਦੇ ਹਰ ਹਰ ਜਾ ਵਿੱਚ ਦੇਰੇ ।ਕਿਆ ਉੱਚ ਹੈ ਕਿਆ ਝਿੱਕ ਹੈ ।
ਹਿੱਕ ਹੈ ਜ਼ਾਹਰ ਹਿੱਕ ਹੈ ਬਾਤਨ ।ਬਿਆ ਸਬ ਕੁਝ ਹਾਲਿਕ ਹੈ ।
ਮਿਕਨਾਤੀਸ ਤੇ ਲੋਹੇ ਵਾਗਣ ।ਹੂੰ ਡੋ ਦਿਲ ਦੀ ਛਿੱਕ ਹੈ ।
ਜਿਹੜਾ ਹਿੱਕ ਕੂੰ ਡੂੰ ਕਰ ਜਾਣੇ ।ਓ ਕਾਫ਼ਰ ਮੁਸ਼ਰਕ ਹੈ ।
ਮਤਲਬ ਡਾਢਾ ਸਖ਼ਤ ਨਜ਼ੀਕੀ ।ਪਰ ਰਾਹ ਤੇ ਚਿਲ ਚਿੱਕ ਹੈ ।
ਸਾਡੇ ਸਰ ਸਰ ਵਾਹ ਦਾ ਸਾਰਾ ।ਫਖਰ ਪੀਆ ਮਾਲਿਕ ਹੈ ।
ਦਰਦ ਦਾ ਬਾਰ ਉਠਾ ਨਾ ਸਗਦੀ ।ਦਿਲ ਸ਼ੋਦੀ ਨਿਕ ਤਰਿਕ ਹੈ ।
ਰੋਜ਼ ਅਜ਼ਲ ਦੀ ਦਿੱਲੜੀ ਮੈਂਡੀ ।ਰਾਹ ਹੱਕ ਦੀ ਸਾਲਿਕ ਹੈ ।
ਜਿੰਦ ਦੇ ਨਾਲ ਖ਼ਿਆਲ ਖ਼ੁਦਾਈ ।ਕਿਆ ਪੂਰਾ ਗਿਆ ਬਿਕ ਹੈ ।
ਯਾਰ ਫ਼ਰੀਦ ਸੰਜਾਨਣ ਕੀਤੇ ।ਏ ਨੁਸਖਾ ਹਿੱਕ ਟਿੱਕ ਹੈ ।

101. ਹਿਕੋ ਅਲਫ਼ ਮੈਨੂੰ ਬਰਮਾਵਮ ੜੀ

ਹਿਕੋ ਅਲਫ਼ ਮੈਨੂੰ ਬਰਮਾਵਮ ੜੀ ।ਤੱਤੀ ਬੇ ਤੇ ਮੂਲ ਨ ਭਾਵਮ ੜੀ ।
ਸੋਹਣੀ ਵਹਦਤ ਪਰਮ ਪਰੀਤਾਂ ਨੈਂ ।ਜ਼ੌਕੀ ਘਾਤਾਂ ਇਸ਼ਕੀ ਗੀਤਾਂ ਨੈਂ ।
ਕੋਝੀ ਕਸਰਤ ਕੋਝਾਂ ਰੀਤਾਂ ਨੈਂ ।ਦਿਲ ਗੈਰੋਂ ਗ਼ੈਰਤ ਖਾਵਿਮ ੜੀ ।
ਹਰ ਚਾਲੋਂ ਨਾਜ਼ ਨਵਾਜ਼ ਡਿੱਸੇ ।ਸਬ ਹੁਸਨ ਅਜ਼ਲ ਦਾ ਰਾਜ਼ ਡਿੱਸੇ ।
ਕੁਲ ਆਲਮ ਆਲਮ ਸਾਜ਼ ਡਿੱਸੇ ।ਹਿੱਕੋ ਨੂਰ ਨਜ਼ਰ ਵਿੱਚ ਆਵਿਮ ੜੀ ।
ਗੈਰੀਅਤ ਮਹਜ਼ ਮੁਹਾਲ ਡਿੱਸੇ ।ਚੌ ਤਰਫ਼ੋ ਹੁਸਨ ਜਮਾਲ ਡਿੱਸੇ ।
ਹਰ ਵੇਲੇ ਵਸਲ ਵਸਾਲ ਡਿੱਸੇ ।ਡੇਂਹ ਰਾਤ ਪੁੱਨਲ ਗੱਲ ਲਾਵਿਮ ੜੀ ।
ਕਿਉਂ ਕਰਦੀ ਹਾਰ ਸਿੰਗਾਰ ਮੁੱਠੀ ।ਕਿਉਂ ਸੁਰਖ਼ੀ ਕੱਜਲਾ ਧਾਰ ਮੁੱਠੀ ।
ਜੇ ਜਾਣਾ ਸਾਂਵਲ ਯਾਰ ਮੁੱਠੀ ।ਵਲ ਮੁਲਕ ਮਲ੍ਹੇਰ ਸਿਧਾਵਿਮ ੜੀ ।
ਤੱਤਾਂ ਦਰਦ ਜਦੀਦ ਸ਼ਦੀਦ ਥੀਆ ।ਹਰ ਰੋਜ਼ ਏ ਸੋਜ਼ ਮਜ਼ੀਦ ਥੀਆ ।
ਹਿੱਕੇ ਦੀਦ ਖ਼ਰੀਦ ਥੀਆ ।ਬਿਨ ਢੋਲਣ ਘਰ ਵਰਤਾਂਵਿਮ ੜੀ ।

102. ਹਿੱਕੋ ਡਿੱਠਮ ਹਰ ਗਾਲ ਕਨੂੰ

ਹਿੱਕੋ ਡਿੱਠਮ ਹਰ ਗਾਲ ਕਨੂੰ ।ਹਿੱਕਾ ਰਮਜ਼ ਲੱਧਮ ਹਰ ਚਾਲ ਕਨੂੰ ।
ਹਰ ਸੂਰਤ ਮਨ ਨੂੰ ਮੋਂਹਦੀ ਹੈ ।ਹਰ ਮੂਰਤ ਦਿਲ ਨੂੰ ਕੋਂਹਦੀ ਹੈ ।
ਸਬ ਨਿਸਬਤ ਯਾਰ ਨੂੰ ਸੋਂਹਦੀ ਹੈ ।ਹਰ ਹਾਲ ਕਨੂੰ ਹਰ ਕਾਲ ਕਨੂੰ ।
ਕਥੇ ਦਿਲਬਰ ਥੀ ਮਨ ਮੋਂਹਦਾ ਹੈ ।ਕਥੇ ਆਸ਼ਕ ਹੋ ਕਰ ਰੋਂਦਾ ਹੈ ।
ਕਥੇ ਰੱਬ ਤੋਂ ਫਾਰਗ ਹੋਂਦਾ ਹੈ ।ਗ਼ਮ ਨਾਜ਼ ਦੀ ਕੈਦ ਵਬਾਲ ਕਨੂੰ ।
ਬਦਨਾਮੀ ਮੈਡਾ ਨਾਮ ਹੋਇਆ ।ਗ਼ਮ ਖਾਵਣ ਸ਼ਰਬ ਮਦਾਮ ਹੋਇਆ ।
ਰਤ ਪੀਵਣ ਕਾਮ ਦਵਾਮ ਹੋਇਆ ।ਛੁਟ ਪੈਵਸੇ ਸ਼ਰਮ ਦੀ ਜਾਲ ਕਨੂੰ ।
ਡੇਖੋ ਹੁਸਨ ਹਕੀਕੀ ਜ਼ਾਹਰ ਹੈ ।ਕਿਆ ਅੰਦਰ ਹੈ ਕਿਆ ਬਾਹਰ ਹੈ ।
ਕਿਥੇ ਨਾਸੀ ਹੈ ਕੱਥੇ ਮਾਹਰ ਹੈ ।ਸੋਹਣਾ ਆਪਨੇ ਵਸਲ ਵਸਾਲ ਕਨੂੰ ।
ਜਡਾਂ ਇਸ਼ਕ ਫ਼ਰੀਦ ਉਸਤਾਦ ਥੀਆ ।ਸਬ ਇਲਮੋ ਅਮਲ ਬਰਬਾਦ ਥੀਆ ।
ਪਰ ਹਜ਼ਰਤੇ ਦਿਲ ਆਬਾਦ ਥੀਆ ।ਸੋ ਵਜਦ ਕਨੂੰ ਲੱਖ ਹਾਲ ਕਨੂੰ ।

103. ਹੁਣ ਦਿਲ ਬਦਲਾਇਮ ਸੁਰ ਸਾਈਂ

ਹੁਣ ਦਿਲ ਬਦਲਾਇਮ ਸੁਰ ਸਾਈਂ ।ਗਿਆ ਦਰਦੋਂ ਜੀਅੱੜਾ ਝੁਰ ਸਾਈਂ ।
ਦਰਦ ਦੇ ਕੰਡਰੇ ਸੀਨੇ ।ਲਗੜੇ ਹਿਨ ਦੇਰੀਨੇ ।
ਪਏ ਨਿਕਲਨ ਭੁਰ ਭੁਰ ਸਾਈਂ ।
ਡੁੱਖੜੇ ਰੋਜ਼ ਸਵਾਏ ।ਜੈਂ ਡੇਂਹ ਸੱਜਨ ਸਿੱਧਾਏ ।
ਸ਼ਹਿਰ ਭੰਭੋਰੋਂ ਟੁਰ ਸਾਈਂ ।
ਡੇਹਾਂ ਰਾਤੀਂ ਮਾਤਮ ।ਡੁੱਖ ਆਇਆ ਸੁਖ ਵਾਟਮ ।
ਖੁਸ਼ੀਆਂ ਦੇ ਥਏ ਪੁੜ ਸਾਈਂ ।
ਯਾਰ ਨ ਆਵੇ ਅੱਖੀਆਂ ।ਰੋ ਰੋ ਹੁੱਟੀਆਂ ਥੱਕੀਆਂ ।
ਡੇਂਹ ਰਾਤੀ ਦੀ ਫੁਰ ਫੁਰ ਸਾਈਂ ।
ਚਮੜਾ, ਮਾਸ, ਲਵੀਰਾਂ ।ਕੱਪੜੇ ਲੀਰ ਕਤੀਰਾਂ ।
ਬਿਰਹੋਂ ਡਿੱਤੋ ਸੇ ਪੁਰ ਸਾਈਂ ।
ਸਬਰ ਫ਼ਰੀਦ ਨ ਆਵੇ ।ਘਰ ਖਾਵੇ ਤੇ ਝੜ ਤਾਵੇ ।
ਦਿੱਲੜੀ ਕੀਤਮ ਲੁਰ ਸਾਈਂ ।

104. ਹੁਣ ਇਸ਼ਕ ਵੰਜਾਇਮ ਚੱਸ ਸਾਈਂ

ਹੁਣ ਇਸ਼ਕ ਵੰਜਾਇਮ ਚੱਸ ਸਾਈਂ ।ਲੱਖ ਵਾਰ ਅਸਾਡੀ ਬੱਸ ਸਾਈਂ ।
ਰਾਤ ਡੇਂਹਾਂ ਤੜਫਾਵਾਂ ।ਅਤੇ ਰੋ ਰੋ ਹਾਲ ਵੰਜਾਵਾਂ ।
ਰਹਿਮ ਨ ਕੀਤੋ ਖੱਸ ਸਾਈਂ ।
ਕਲ੍ਹੜੀ ਪਈ ਕੁਰਲਾਵਾਂ ।ਖਪਦੀ ਉੱਮਰ ਨਿਭਾਵਾਂ ।
ਧਾਂ ਕਰਾਂ ਬੇ ਵੱਸ ਸਾਈਂ ।
ਚਾਕ ਮਹੀਂ ਮਨ ਭਾਣੇ ।ਮੇਹਣੀਂ ਡੇਵਮ ਨਨਾਣੇ ।
ਤਾਅਨੇ ਮਾਰਮ ਸੱਸ ਸਾਈਂ ।
ਨਿੰਦਰ ਸਭੋ ਡੁੱਖ ਲਾਇਮ ।ਸੁੱਤੜੀਂ ਸਾਥ ਲਡਾਇਮ ।
ਨਾ ਕਈ ਖ਼ਬਰ ਨ ਡੱਸ ਸਾਈਂ ।
ਇਸ਼ਕੋਂ ਸੂਦ ਨ ਪਾਇਮ ।ਸਾਰਾ ਭਰਮ ਵੰਜਾਇਮ ।
ਜੋ ਲਗੜੀ ਸੋ ਕਸ ਸਾਈਂ ।
ਡੁਖੇ ਪੈਂਡੇ ਥਲ ਦੇ ।ਪੂਰ ਪੌਵਿਨ ਪਲ ਪਲ ਦੇ ।
ਦਰਦੀਂ ਦੀ ਹੱਥ ਰੱਸ ਸਾਈਂ ।
ਦਰਦ ਅੰਦੋਹ ਘਨੇਰੇ ।ਕਰਦੇ ਸੂਲ ਵਹੀਰੇ ।
ਨੱਸ ਗਿਉਂ ਦਿਲ ਖੱਸ ਸਾਈਂ ।
ਗ਼ਮ ਫ਼ਰੀਦ ਸਤਾਇਮ ।ਡੂੱਖ਼ੜਾ ਨੇਹੜਾ ਲਾਇਮ ।
ਮੂਹ ਸਰ ਪਾਇਮ ਭੱਸ ਸਾਈਂ ।

105. ਹੁਣ ਕੀਤਮ ਬਿਰਹੋਂ ਤੰਗ ਸਾਈਂ

ਹੁਣ ਕੀਤਮ ਬਿਰਹੋਂ ਤੰਗ ਸਾਈਂ ।ਦਿਲ ਨਾਲ ਅਸਾਡੀ ਜੰਗ ਸਾਈਂ ।
ਗ਼ਮਜੇ ਸਖਤ ਅਵੈੜੇ ।ਝੇੜੇ ਕਰਨ ਬਖ਼ੇੜੇ ।
ਨਾ ਕੁਝ ਤਰਸ ਨਾ ਸੰਗ ਸਾਈਂ ।
ਇਸ਼ਕ ਮਰੀਲੇ ਲੁਟੀਆਂ ।ਹੁੱਟੀਆਂ ਮੁੱਠੀਆਂ ਕੁਠੀਆਂ ।
ਤਨ ਮਨ ਚੂਰ ਚੌਰੰਗ ਸਾਈਂ ।
ਗੁਜ਼ਰੇ ਵੇਲੇ ਸੁਖ਼ ਦੇ ।ਜੀ ਜੁਖ਼ਦੇ ਪਿਆ ਡੁੱਖਦੇ ।
ਰਗ ਰਗ ਤੇ ਅੰਗ ਅਮਗ ਸਾਈਂ ।
ਦਰਦ ਅੰਦੋਹ ਪੁਰਾਣੇ ।ਝੁਰਦੀ ਝੋਰ ਝਗਾਣੇ ।
ਯਾਰ ਮਿਲਮ ਦਿਲ ਸੰਗ ਸਾਈਂ ।
ਇਸ਼ਕ ਅਲਾਮਤ ਜ਼ਾਹਰ ।ਸੂਲ ਘਣੇ ਤੇ ਲਾਗ਼ਰ ।
ਸਾਵਾ ਪੀਲਾ ਰੰਗ ਸਾਈਂ ।
ਨੇਂਹ ਨਗਲੀ ਛਾਤੇ ।ਮਿਲੀ ਫ਼ਰੀਦ ਬਚਾਤੇ ।
ਗਿਆ ਨਾਮੂਸ ਤੇ ਨੰਗ ਸਾਈਂ ।

106. ਹੁਣ ਮੈਂ ਰਾਂਝਣ ਹੋਈ

ਹੁਣ ਮੈਂ ਰਾਂਝਣ ਹੋਈ ।ਰਿਹਾ ਫ਼ਰਕ ਨ ਕੋਈ ।
ਜੈ ਸੰਗ ਦਿੱਲੜੀ ਪੀਤ ਲਗਾਈ ।ਆਖ਼ਰ ਬਣ ਗਈ ਸੋਈ ।
ਹੀਰ ਸਲੇਟੀ ਚੂਚਕ ਬੇਟੀ ।ਵੰਜ ਕਿਸ ਜਾ ਖੜੋਈ ।
ਹੀਰੋਂ ਹੀਰਾ ਥੀਸੀ ਜੇਕਰ ।ਸਰ ਹੀਂ ਰਾਹ ਡਿਤੋਈ ।
ਪਹਿਲੇ ਖਾ ਕਰ ਦਰਦ ਕਸ਼ਾਲੇ ।ਓੜਕ ਥਈ ਦਿਲ ਜੋਈ ।
ਸ਼ਾਬਸ ਅਸਲੋਂ ਮਹਜਨ ਹਾਰਿਓਂ ।ਜਿਤਨਾ ਬਾਰ ਚਤੋਈ ।
ਜੋ ਕੋਈ ਸਿਲਕ ਮੁਹਬਤ ਦੇ ਵਿੱਚ ।ਮਰਣ ਦੇ ਅੱਗੇ ਮੋਈ ।
ਸੇਝ ਸੁਹਾਗ ਸੁਹਾਇਸ ਥੀ ਖੁਸ਼ ।ਸ਼ਾਮ ਸੁੰਦਰ ਸੰਗ ਸੋਈ ।
ਨਾਲ ਖਿਆਲ ਅਨਾ ਦੇ ਜੈ ਨੇ ।ਮੈਲ ਦੂਈ ਦੀ ਧੋਈ ।
ਸਾਰੇ ਜਗ ਵਿੱਚ ਹਿੱਕ ਮੈਂ ਰਹਿ ਗਈ ।ਨਾ ਤੂਈ ਨਾ ਊਈ ।
ਥਇਆ ਮਨਸੂਰ ਫ਼ਰੀਦ ਹਮੇਸ਼ਾ ।ਜੈ ਏ ਰਾਜ਼ ਲਧੋਈ ।

107. ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ

ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ ।ਯਾਦ ਕੀਤਮ ਦਿਲਦਾਰ ਨੀਂ ।
ਕੋਲੇ ਰਹਿਸਾਂ ਮੂਲ ਨ ਸਹਿਸਾਂ ।ਹਿਜਰ ਦਾ ਬਾਰੀ ਬਾਰ ਨੀਂ ।
ਵਿੱਸਰਿਆ ਸਾਰਾ ਰਾਜ ਬਬਾਨੜਾਂ ।ਵਿਸਰ ਗਿਆ ਘਰ ਬਾਰ ਨੀਂ ।
ਭਾਂੜ ਮਨੜੇਸਾਂ ਮਾਂੜ ਨਭੇਸਾਂ ।ਘੋਲੇ ਆਰ ਵ ਯਾਰ ਨੀਂ ।
ਸੁਰਖੀ ਕੱਜਲ ਮਸਾਗ ਕਿਉਂ ਸੇ ।ਬੱਠ ਪਿਆ ਹਾਰ ਸਿੰਗਾਰ ਨੀਂ ।
ਪਾਰੋਂ ਡਿਸਦੀ ਝੋਕ ਸੱਜਨ ਦੀ ।ਕਿਉਂ ਰਹਿਸਾਂ ਉਰਵਾਰ ਨੀਂ ।
ਮੈਂ ਮਨਤਾਰੀ ਤੇ ਨੈ ਬਾਰੀ ।ਕਾਦਰ ਨੇਸਮ ਪਾਰ ਨੀਂ ।
ਬੱਠ ਪਈ ਸਿੰਧੜੀ ਕੀਤਮ ਮੂਲਾ ।ਮੁਲਕ ਮਲ੍ਹੇਰ ਮਲ੍ਹਾਰ ਨੀਂ ।
ਦੇਸ ਅਰਬ ਦਾ ਮੁਲਕ ਤਰਬਦਾ ।ਸਾਰਾ ਬਾਗ਼ ਬਹਾਰ ਨੀਂ ।
ਰੋਹੀ ਰਾਵੀਂ ਰੋਹੀ ਰੁਲਸੀ ।ਨੱਸ ਗਿਆ ਕਰਹੋਂ ਕਤਾਰ ਨੀਂ ।
ਡੇਂਹ ਡੁੱਖਾਂ ਦਾ ਡੂੰਗਰ ਡਿੱਸਦਾ ।ਰਾਤ ਗ਼ਮਾਂ ਦੀ ਮਾਰ ਨੀਂ ।
ਸਾਂਵਲ ਆਇਆ ਰੋਹੀ ਵੱਠੜੀ ।ਬਾਰ ਥਈ ਗੁਲਜ਼ਾਰ ਨੀਂ ।
ਦਾਰ ਮਦਾਰ ਫ਼ਰੀਦ ਹੈ ਦਿਲ ਨੂੰ ।ਡੁੱਖੜੇ ਤਾਰੋ ਤਾਰ ਨੀਂ ।

108. ਹੁਸਨ ਅਜ਼ਲ ਦਾ ਥੀਆ ਇਜ਼ਹਾਰ

ਹੁਸਨ ਅਜ਼ਲ ਦਾ ਥੀਆ ਇਜ਼ਹਾਰ ।ਅਹਿਦੋਂ ਵੇਸ ਵਟਾ ਥੀ ਅਹਿਮਦ ।
ਸਲਬ ਸਬੂਤ ਜਥਾਂ ਮਸਲੂਬੇ ।ਉਥ ਨ ਤਾਲਬ ਨ ਮਤਲੂਬੇ ।
ਹੈ ਲਾਇਦ ਰਿਕਾ ਅਲਅਬ ਸਾਰ ।ਬੇਹਦ ਮੁਤਲਕ, ਮੁਤਲਕ ਬੇਹਦ ।
ਗੈਬਲਗੈਬ ਦੇ ਦੇਸੋਂ ਆਇਆ ।ਸ਼ਹਿਰ ਸ਼ਹਾਦਤ ਦੇਰ ਅਲਾਇਆ ।
ਅਹਿਦੀਅਤ ਦਾ ਘੁੰਡ ਉਤਾਰਾ ।ਥੀਆ ਇਤਲਾਕੋਂ ਮਹਜ ਮੱਕੀਅਦ ।
ਹਕ ਬਾਤਲ ਹਕ ਹੈ ਹਕ ਹੈ ।ਪਰਾਏ ਰਾਜ਼ ਬਹੂੰ ਮੁਗ਼ਲਕ ਹੈ ।
ਯਾਰ ਹੈ ਯਾਰ ਹੈ ਯਾਰ ਹੈ ਯਾਰ ।ਸੋਹਣਾ ਕੋਝਾ ਨੇਕ ਅਤੇ ਬਦ ।
ਓ ਦਿਲਬਰ ਬੇ ਚੂੰ ਵ ਚਗੂਨਾ ।ਨਾਹੀਂ ਜੇਹਦਾ ਮਿਸਲ ਨਮੂਨਾ ।
ਤਿਸਦਾ ਹੈ ਬੇ ਸ਼ਕ ਤਕਰਾਰ ।ਦੁਨੀਆਂ ਅਕਬਾ ਮਜੋਲਾ ਮਸ਼ਹਦ ।
ਗਈ ਤਕਲੀਦ ਆਈ ਤਹਕੀਕੇ ।ਥੀਏ ਵਾਜ਼ਿਆ ਮਕਸ਼ੂਫ ਦਕੀਕੇ ।
ਫ਼ਾਸ਼ ਮਬੀਅਨ ਕਲ ਇਸਰਾਰ ।ਬਰਜੁਖ ਜ਼ੋਰ ਜ਼ਬਰ ਸ਼ਦਮਦ ।
ਕੀਤਾ ਅਜ਼ਲੀ ਲੁਤਫ ਜਹੂਰਾ ।ਸੌ ਸੌ ਸ਼ੁਕਰ ਮਿਲਿਆ ਗੁਰ ਪੂਰਾ ।
ਥੀਆ ਦਿਲ ਕੂੰ ਤਸਕੀਂ ਕਰਾਰ ।ਹੋਏ ਖਤਰਾਤ ਸ਼ਕੂਕ ਸਭੇ ਰਦ ।
ਪੀਰੇ ਮਗਾਂ ਮਸਜੂਦੁ ਜਤੌ ਸੇ ।ਫ਼ਰਜ ਫ਼ਰੀਦ ਨਮਾਜ ਨਤੋਸੇ ।
ਕੀਤਾ ਮਨ ਕਰ ਮੱਨ ਇਕਰਾਰ ।ਹੈ ਖ਼ੁਦ ਅਸਲ ਹਕੀਕੀ ਮਕਸਦ ।

109. ਇਹ ਨਾਜ਼ ਅਦਾ ਸਾਂਵਲੜੇ ਦੇ

ਇਹ ਨਾਜ਼ ਅਦਾ ਸਾਂਵਲੜੇ ਦੇ ।ਹਿਨ ਬਾਇਸ ਇਸ਼ਕ ਅਵੱਲੜੇ ਦੇ ।
ਗਏ ਵੇਲੇ ਭਾਗ ਸਵਲੜੇ ਦੇ ।ਆਏ ਦਰਦ ਕਲੱਲੜੇ ਦੇ ।
ਡਿੱਤੇ ਪੇਸ਼ ਫ਼ਰਾਕ ਪੁੱਨਲੜੇ ਦੇ ।ਡੁੱਖੇ ਪੈਂਡੇ ਮਾਰੂ ਥੱਲੜੇ ਦੇ ।
ਗਏ ਗੁਜ਼ਰ ਡਿਹਾੜੇ ਰਲੜੇ ਦੇ ।ਤਰਸਲੜੇ ਅੇਸ ਸੁਖਲੜੇ ਦੇ ।
ਹੁਣ ਪਰਭਤ ਰੋਹ ਜ਼ਬਲੜੇ ਦੇ ।ਸੁਖਪਾਲ ਥਏ ਦਿਲ ਜੱਲੜੇ ਦੇ ।
ਜੁੜ ਕੀਤੀ ਬਿਰਹੇਂ ਛੋਲ ਮੁਠੀ ।ਗਿਆ ਹਾਰ ਸ਼ਿੰਗਾਰ ਦਾ ਤੋਲ ਉਠੀ ।
ਲਗੀ ਫਕੜੀ ਹੂ ਹੂ ਦੋਲ ਰੁੱਠੀ ।ਵਾਹ ਭਲੜੇ ਭਾਗ਼ਾ ਭੱਲੜੇ ਦੇ ।
ਸਬ ਮਿਸ਼ਰੀ ਖੰਡ ਨਬਾਤ ਭੁਲੇਮ ।ਐਜ਼ਾਜ ਮਸੀਹ ਦੀ ਬਾਤ ਭੁਲੇਮ ।
ਮੈ ਕੰਸਰ ਆਬ ਹਯਾਤ ਭੁਲੇਮ ।ਸੁਣ ਸ਼ੋਖ ਸੁਖਨ ਗੱਵਲੜੇ ਦੇ ।
ਲਗਾ ਨੇਂਹ ਨਿਆਰੜੀ ਪੀੜ ਅਸਾਂ ।ਦਿਲ ਚੁਭੜੇ ਬਰਛੇ ਤੀਰ ਅਸਾਂ ।
ਸੌ ਸੌ ਨਸਤਰ ਲੱਖ਼ ਲੱਖ ਸੀੜ ਅਸਾਂ ।ਨਿਭ ਵਕਤ ਚਕੇ ਦਰਮਲੜੇ ਦੇ ।
ਲਗੀ ਨੋਕ ਨਜ਼ਰ ਗਿਆ ਹੋਸ਼ ਹੁਨਰ ।ਰਹੋ ਦਰਦ ਅੰਦਰ ਸਦਾ ਸੂਲ ਜਿਗਰ ।
ਡੋੜੇ ਜ਼ੁਲਮ ਕਹਿਰ ਢਾਂ ਮੂੰਹ ਦੇ ਭਰ ।ਡੁੱਖੇ ਰੋਹ ਡੂੰਗਰ ਰਾਹ ਵੱਲੜੇ ਦੇ ।
ਸੱਟ ਨਹਮਲ ਮਲਮਲ ਰੰਗ ਮਹਲ ।ਗਏ ਸਾਂਗ ਬਦਲ ਕੋਈ ਲਹਿਮ ਨ ਕਲ ।
ਰਿੱਛ ਰਾਖਸ ਘਲ ਮਮੀਂ ਡੈਣੀ ਦਲ ।ਆਏ ਪੇਸ਼ ਸੰਭਲ ਸਰ ਕਲੜੇ ਦੇ ।
ਵਲ ਵਲ ਪਿਆ ਜ਼ੁਲਫ ਪੁੱਨਲ ਦਾ ਗਲ ।ਪਏ ਸ਼ੋਜ਼ ਓਛਲ ਪਏ ਰੋਗ ਓਟਲ ।
ਗਏ ਸੁਖੜੇ ਢਲ ਗਈਆਂ ਖੁਸ਼ੀਆਂ ਜਲ ।ਦਿਲ ਚਲੜੇ ਨੇਸ਼ ਅੱਜਲੜੇ ਦੇ ।
ਕੁਲ ਕਾਰੈਂ ਇਸ਼ਕ ਫ਼ਰੀਦ ਕੀਤਾ ।ਘਰ ਬਾਰੋ ਬਿਰਹੇਂ ਬਈਦ ਕੀਤਾ ।
ਹਰ ਪਲ ਪਲ ਸ਼ੌਂਕ ਜਦੀਦ ਕੀਤਾ ।ਮੂੰਹ ਨੂਰ ਭਰੇ ਨਿਰਮੱਲੜੇ ਦੇ ।

110. ਇਸ਼ਕ ਅਨੋਖੜੀ ਪੀੜ

ਇਸ਼ਕ ਅਨੋਖੜੀ ਪੀੜ ।ਸੌ ਸੌ ਸੂਲ ਅੰਦਰ ਦੇ ।
ਨੈਣ ਵਹਾਇਮ ਨੀਰ ।ਅੱਲੜੇ ਜ਼ਖਮ ਜਿਗਰ ਦੇ ।
ਬਿਰਹੋਂ ਬਖੇੜਾ ਸਖ਼ਤ ਆਵੈੜਾ ।ਖਵੇਸ਼ ਕਬੀਲਾ ਲਾਵਿਮ ਝੇੜਾ ।
ਮਾਰਗ ਮਾ ਪਿਉ ਵੀਰ ।ਦੁਸਮਨ ਲੋਕ ਸ਼ਹਿਰ ਦੇ ।
ਤਾਂਗ ਅਵੱਲੜੀ ਸਾਂਗ ਕਲੱਲੜੀ ।ਜਿੰਦੜੀ ਜਲੜੀ ਦਿੱਲੜੀ ਗਲੜੀ ।
ਤਨ ਮਨ ਦੇ ਵਿੱਚ ਤੀਰ ।ਮਾਰੇ ਯਾਰ ਹੁਨਰ ਦੇ ।
ਗ਼ਮਜੇ ਸਿਹਰੀ ਰਮਜ਼ਾਂ ਵੈਰੀ ।ਅੱਖੀਆਂ ਜਾਦੂ ਦੀਦ ਲੁਟੇਰੀ ।
ਜੁਲਮੀਂ ਜ਼ੁਲਫ਼ ਜ਼ੰਜੀਰ ।ਪੇਚੀ ਪੇਚ ਕਹਿਰ ਦੇ ।
ਪੀਤ ਪੁੱਨਲ ਦੀ ਸਿਕ ਪਲ ਪਲ ਦੀ ।ਮਾਰੂਥਲ ਦੀ ਰੀਤ ਅਜ਼ਲ ਦੀ ।
ਡੁੱਖ ਲਾਵਿਨ ਤੜਭੇੜ ।ਜੋ ਸਰਦੇ ਸੋ ਕਰਦੇ ।
ਤੁਲ ਨਿਹਾਲੀ ਡੇਣ ਡਿਖਾਲੀ ।ਸਬਰ ਆਰਾਮ ਦੀ ਵਿਸਰਿਅਮ ਚਾਲੀ ।
ਲੂੰ ਲੂੰ ਲੱਖ ਲੱਖ ਚੀਰ ।ਕਾਰੀ ਤੇਗ਼ ਤਬਰ ਦੇ ।
ਯਾਰ ਫ਼ਰੀਦ ਨ ਪਾਇਮ ਫੇਰਾ ।ਲਾਇਆ ਦਰਦਾਂ ਦਿਲ ਵਿੱਚ ਦੇਰਾ ।
ਸਰ ਗਿਉਮ ਸੀਸ ਸਰੀਰ ।ਨੈਸਾਂ ਦਾਗ਼ ਕਬਰ ਦੇ ।

111. ਇਸ਼ਕ ਅਸਾਂਝੀ ਜਾ ਆਹੇ ਇਨਸਾਫ

ਇਸ਼ਕ ਅਸਾਂਝੀ ਜਾ ਆਹੇ ਇਨਸਾਫ ।
ਜ਼ੁਲਮ ਨਭਾਏਂ ਦਸ ਤਾਂਭੀ ਤਹੰਜਾ ਥੋਗ ਗਾਏਂਦਸ ।
ਸਿਜਦਾ ਜਾਨਬ ਤਹੰਜੀ, ਤਹੰਜੇ ਗਿਰਦ ਤਵਾਫ ।ਕਦਮ ਕਦਮ ਤੇ ਸੀਸ ਨਵਾਏਂਦਸ ।
ਤੁਹੰਜੀ ਸੀਰਤ, ਸੂਰਤ ਸੋਹਣੀ ਕਿਵੇਂ ਕਿਆਂ ਔਸਾਰ ।
ਜਿੰਦੜੀ ਤੋਂ ਤੂੰ ਘੋਲ ਘੁਮਾਏਂਦਸ ।
ਤਨ ਮਨ ਸੋਹਣਾਂ ਮੁਲਕ ਹੈ ਤੁਹੰਝਾ ਸਚ ਆਹੇ ਨਾ ਹੈ ਲਾਫ ।
ਕਸਮ ਅਵਾਂਝੇ ਸਰ ਜੀ ਖਾਏਂਦਸ ।
ਜ਼ਿਕਰ ਊਂ ਫਿਕਰ ਹੈ ਤਹੰਜਾ, ਦਮ ਦਮ ਚੁਏਂਦਸ ਸਾਫ ਜਾ ਸਾਫ ।
ਅਬਦ ਮਅਬੂਦ ਮੈਂ ਤੋਖੇ ਯਾਏਂਦਸ ।
ਬਾਂਦੀ ਗੋਲੀ ਯਾਰ ਦੀ ਆਹੀਆਂ ਨਾ ਹੈ ਫਰੀਦ ਖਲਾਫ ।
ਉਨ੍ਹੇ ਭੈ ਭਾਏਦਸ ਖੂਹ ਨ ਭਾਏਂਦਸ ।

112. ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ

ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ ।ਯਾਰੀਆਂ ਲਾਵਣ ਸਰ ਮੰਗਦੀਆਂ ।
ਜ਼ੁਲਫ਼ਾ ਦਿਲ ਨੂੰ ਪਾਵਿਨ ਜਾਲੀ ।ਅੱਖੀਆਂ ਕਰਦੀਆਂ ਮਸਤ ਮਵਾਲੀ ।
ਨਾਜ਼ ਨਿਗਾਹਾਂ ਦੇ ਨਾਲ ਭਲਾ ਯਾਰ ਵੇ ।ਬਿਰਹੋਂ ਬਛੇਂਦੀਆਂ ਨਹੀਂ ਸੰਗਦੀਆਂ ।
ਚਸ਼ਮਾਂ ਕਹਿਰੀ ਰਮਜ਼ਾਂ ਵੈਰੀ ।ਅੱਖ਼ੀਆਂ ਜ਼ਾਲਮ ਦੀਦ ਲੁਟੇਰੀ ।
ਡੇਵਨ ਜਿੰਦੜੀ ਗਾਲ ਭਲਾ ਯਾਰ ਵੇ ।ਸਿਰਹੋ ਬਹਾਦੁਰ ਹੁਨ ਜੰਗਦੀਆਂ ।
ਨਾਜ਼ਕ ਚਾਲੀਂ ਯਾਰ ਸੱਜਨ ਦੀਆਂ ।ਮੋਹਣੀਆਂ ਗਾਲ੍ਹੀ ਮਨ ਮੋਹਨ ਦੀਆਂ ।
ਕਰਨ ਦਿਲੀਂ ਪਾਮਾਲ ਭਲਾ ਯਾਰ ਵੇ ।ਹਰ ਹਰ ਆਨ ਖੜੀਆਂ ਤੰਗਦੀਆਂ ।
ਚਿਹਰੀ ਤਰਜ਼ ਡਿਖਾਵਨ ਅੱਖੀਆਂ ।ਜ਼ੁਲਫਾਂ ਤੇਲ ਫੁਲੇਲ ਦੀਆਂ ਮੱਖੀਆਂ ।
ਘਤਦੀਆਂ ਜੀ ਜੰਜਾਲ ਭਲਾ ਯਾਰ ਵੇ ।ਜ਼ੋਰੇ ਰਗ ਰਗ ਨੂੰ ਡੰਗਦੀਆਂ ।
ਇਸ਼ਕ ਫ਼ਰੀਦ ਕਸ਼ਾਲੇ ਘੱਲੇ ।ਆਸ ਉਮੀਦ ਤੱਸਲੇ ਭੱਲੇ ।
ਕੂੜਾ ਵਹਿਮ ਖ਼ਿਆਲ ਭਲਾ ਯਾਰ ਵੇ ।ਡਿੱਠੜੀਆਂ ਪੀਤਾਂ ਦਿਲ ਸੰਗਦੀਆਂ ।

113. ਇਸ਼ਕ ਅਵਲੜੀ ਪੀੜ ਵੋ

ਇਸ਼ਕ ਅਵਲੜੀ ਪੀੜ ਵੋ ।ਲੋਕਾਂ ਖ਼ਬਰ ਨ ਕਾਈ ।
ਜ਼ੁਲਫ਼ ਡੰਗੇਦੀਂ ਮੂਲ ਨ ਸੰਗੀ ।ਚਸ਼ਮਾਂ ਸਰਹੋਂ ਬਹਾਦਰ ਜੰਗੀ ।
ਨਾਜ਼ ਨਿਗਾਹ ਦੇ ਤੀਰ ਵੋ ।ਨਿੱਤ ਕਰਨ ਲੜਾਈ ।
ਸ਼ਾਲਾ ਨੇੜਾ ਕੋਈ ਨ ਲਾਵੇ ।ਦਰਦ ਅੰਦੇਸ਼ੇ ਸੋਜ਼ ਸਵਾਏ ।
ਦਮ ਦਮ ਦਿਲਗਰ ਵੋ ।ਸਰ ਤੇ ਸਖ਼ਤੀ ਆਈ ।
ਹਿੱਕ ਬੇਵਾਹੀ ਬਿਆ ਫਟ ਜਾਹੀ ।ਮੂੰਝ ਮੁੰਝਾਰੀ ਗਲ ਦੀ ਫਾਈ ।
ਤੱਕ ਤੱਕ ਰਾਹ ਮਲ੍ਹੇਰ ਵੋ ।ਰੋਦੀਂ ਮੋਇਮ ਅਜਾਈਂ ।
ਸੁੰਜ ਬਰ ਚੜੜੇ ਸ਼ੀਹ ਮਰੇਲੇ ।ਬਸ਼ੀਰ ਬਦ ਬਘਿਆਰ ਬਘੇਲੇ ।
ਡੁੱਖ ਡੁੱਖੜੇ ਥਏ ਵੀਰ ਵੋ ।ਗ਼ਮ ਸਕੜੇ ਭਾਈ ।
ਸੈਣੀਂ ਭੈਣੀਂ ਵੈਣ ਅਲਾਵਮ ।ਵੀਰਣ ਵੈਰੀ ਸਖ਼ਤ ਸੁਭਾਵਮ ।
ਮਾਰਮ ਬੇ ਤਕਸੀਰ ਵੋ ।ਏ ਬੇਦਰਦ ਕਸਾਈ ।
ਸੂਲਮ ਮੂਲ ਨ ਡਿੱਤੜਮ ਸਾਹੀ ।ਕਾਦਰ ਏਂਵੇਂ ਕਲਮ ਵਹਾਈ ।
ਕੀਤਮ ਤੇ ਤਕਦੀਰ ਵੋ ।ਸੋਹਣੇ ਨਾਲ ਜੁਦਾਈ ।
ਜਿੰਦੜੀ ਜੁੱਖਦੀ ਜੀਅੜਾ ਦੁਖਦਾ ।ਵੇਲ੍ਹਾ ਵਕਤ ਨਿਭਾਇਆ ਸੁਖਦਾ ।
ਰੰਜੋ ਆਲਮ ਦੀ ਭੀੜ ਵੋ ।ਆਫ਼ਤ ਪਿਉਸ ਸਮਾਈ ।
ਮਿਜ਼ੇਗੀਂ ਨਸ਼ਤਰ ਹਾਦੀ ਮਾਰੀ ।ਪਲਕੀ ਲਾਈ ਕੈਬਰ ਕਾਰੀ ।
ਜ਼ਖਮ ਕਲੱਲੜੇ ਚੀਰ ਵੋ ।ਵੈਂਦੀਂ ਚੋਟ ਚਲਾਈ ।
ਲੂੰ ਲੂੰ ਸੜਦੀ ਹੱਡ ਚੰਮ ਗਲਦਾ ।ਦਿੱਲੜੀ ਜਲਦੀ ਸੀਨਾ ਬਲਦਾ ।
ਰਗ ਰਗ ਛੁਟੜੀ ਸੀੜ੍ਹ ਵੋ ।ਤੈਡੇ ਬਿਰਹੋਂ ਛੁਡਾਈ ।
ਸਬਰ ਕਰਾਰ ਆਰਾਮ ਗਿਉਸੇ ਬਾਰ ਮਲਾਮਤ ਮੁਫ਼ਤ ਚਤੋਸੇ ।
ਕਾਨੀ ਬੇ ਤਦਬੀਰ ਵੋ ।ਜਾਨੀ ਲਾ ਡਿਖਲਾਈ ।
ਯਾਰ ਫ਼ਰੀਦ ਨ ਖੜ ਮੁਕਲਾਇਆ ।ਕੇਚ ਗਿਆ ਵੱਲ ਘਰ ਨ ਆਇਆ ।
ਡਿੱਤੜਮ ਜੁੜ ਤਾਅਜ਼ੀਰ ਵੋ ।ਕੀਤੋਸ ਖ਼ੂਬ ਭਲਾਈ ।

114. ਇਸ਼ਕ ਭੁਲਾਇਆ ਤਾਆਤਾਂ

ਇਸ਼ਕ ਭੁਲਾਇਆ ਤਾਆਤਾਂ ।
ਏ ਘਰ ਮੇਰਾ ਘਰ ਸੁਖ ਮੰਦਰ ।ਮਅਮੂਰ ਖ਼ਫ਼ੀ ਦੇ ਅੰਦਰ ।
ਜਿਥ ਬਹਿਰ ਮਹੀਤ ਦਾ ਮੰਦਰ ।ਉਥ ਹਰ ਜਿਨਸੋਂ ਮਿਲਨ ਸੌਗਾਤਾਂ ।
ਆਈ ਹਾਲ ਮਕਾਮ ਦੀ ਵਾਰੀ ।ਥੱਈ ਰਫ਼ਾ ਹਜਬ ਯਕ ਬਾਰੀ ।
ਗਈ ਜ਼ਹਦ ਇਬਾਦਤ ਸਾਰੀ ।ਹੱਜ ਜ਼ਕਵਾਤਾਂ ਸੌਮ ਸਲਵਾਤਾਂ ।
ਥਈ ਨਸਰਤ ਫ਼ਤਹ ਫ਼ਤੂਹੀ ।ਸਬ ਸਰੀ ਕਲਬੀ ਰੂਹੀ ।
ਗਈ ਜ਼ੁਲਮਤ ਨੂਰ ਸਬੂਹੀ ।ਕੀਤੀਆਂ ਜਿਸਮ ਅਜਬ ਪਰਭਾਤਾਂ ।
ਸੱਰ ਅਨਹਦ ਤਬਲ ਸ਼ਹਾਨਾ ।ਖੁਸ਼ ਮਤਰਬ ਤਾਨ ਤਰਾਨਾ ।
ਗਿਆ ਨਫ਼ਲ ਨਮਾਜ਼ ਦੋਗਾਨਾ ।ਵਿੱਸਰੀਆਂ ਡੋਂ ਤਿਰੇ ਚਾਰ ਰਕਅਤਾਂ ।
ਗੁਰ ਬਾਤ ਬਤਾਈ ਪੂਰੀ ।ਤੀਫੂਰੀ ਤੇ ਮਨਸੂਰੀ ।
ਥਈ ਫਾਸ਼ ਤੱਜਲੀ ਤੂਰੀ ।ਹਰ ਜਾ ਐਮਨ ਤੇ ਮੀਕਾਤਾਂ ।
ਏ ਵਜਦਾਨੀ ਸ਼ਤਹਾਤਾਂ ।ਹਨ ਵਹਦਤ ਦੀਆਂ ਆਯਾਤਾਂ ।
ਕਰ ਤਮਸ ਦਿਲੀਂ ਸਤਵਾਤਾਂ ।ਕਰਦਾ ਜ਼ਾਹਰ ਏ ਕਲਮਾਤਾਂ ।
ਕੁਲ ਉਠ ਗਏ ਫ਼ਗਨ ਜ਼ਲਾਜ਼ਲ ।ਭੱਜ ਪਏ ਅਗਲਾਲ ਸਲਾਸਲ ।
ਦਿਲ ਹਿਕ ਪਾਸੇ ਸ਼ਾਗਲ ।ਬੱਠ ਦਰਕਾਤਾਂ ਤੇ ਦਰਜਾਤਾਂ ।
ਥਏ ਭਾਗ ਫ਼ਰੀਦ ਭਲੇਰੇ ।ਦਿਲ ਦਿਲਬਰ ਲਾਏ ਦੇਰੇ ।
ਆ ਕਾਨ੍ਹ ਦਵਾਰੇ ਮੇਰੇ ।ਬੰਸੀ ਜੋੜ ਸੁਣਾਈਆਂ ਘਾਤਾਂ ।

115. ਇਸ਼ਕ ਚਲਾਏ ਤੀਰ

ਇਸ਼ਕ ਚਲਾਏ ਤੀਰ ।ਡਾਢੇ ਜ਼ੁਲਮ ਕਹਿਰ ਦੇ ।
ਯਾਰ ਮਿਲਿਆ ਬੇ ਪੀਰ ।ਲੂੰ ਲੂੰ ਵਿੱਚ ਸੌ ਦਰਦੇ ।
ਇਸ਼ਕ ਉਜਾੜੀ ਝੋਕ ਅਮਨ ਦੀ ।ਨਜ਼ਰ ਨ ਆਵਮ ਜੋਹ ਜਤਨ ਦੀ ।
ਸੋਜ਼ ਡਿਤੋਸ ਜਾਗੀਰ ।ਜੀਅੜਾ ਸੂਲਾਂ ਸੜਦੇ ।
ਤੂਲ ਡੁੱਖਾਂ ਦੀ ਸੇਝ ਨ ਭਾਂਦੀ ।ਸੂਲ ਸਰ੍ਹਾਂਦੀ ਦਰਦ ਪਵਾਂਦੀ ।
ਰਗ ਰਗ ਵਿੱਚ ਹੈ ਪੀੜ ।ਡਿੱਸਦਾ ਰੋਗ ਅੰਦਰ ਦੇ ।
ਰਹਿਣ ਨ ਡੇਂਦੀ ਪੀੜ ਪਰਾਈ ।ਸਿੱਕ ਮਹੀਂਵਾਲ ਦੀ ਰੋਜ਼ ਸਵਾਈ ।
ਕੀਜੋ ਲੋੜ੍ਹੇਮ ਸੀੜ੍ਹ ।ਬੋੜਿਮ ਕਨ ਕੱਪਰ ਦੇ ।
ਸੁਖ ਸੋਮਣ ਦਾ ਵਕਤ ਵਿਹਾਇਆ ।ਬਾਰ ਬਿਰਹੋਂ ਦਾ ਸਰ ਤੇ ਆਇਆ ।
ਗੁਜ਼ਰ ਗਈ ਤਦਬੀਰ ।ਨਿਭ ਗਏ ਵਕਤ ਹੁਨਰ ਦੇ ।
ਨਿਭਨ ਫ਼ਰੀਦ ਏ ਡੁੱਖ ਡੁਹਲੇ ।ਸ਼ਾਲਾ ਨਾਲ ਵਸਾਲ ਸੁਹੀਲੇ ।
ਹੋਵਾਂ ਸ਼ਕਰ ਸ਼ੀਰ ।ਗੁਜ਼ਰਨ ਡੇਂਹ ਸਫ਼ਰ ਦੇ ।

116. ਇਸ਼ਕ ਲਗਾ ਘਰ ਵਿਸਰਿਆ

ਇਸ਼ਕ ਲਗਾ ਘਰ ਵਿਸਰਿਆ ।ਜ਼ਰ ਵਿਸਰੀ ਵਰ ਵਿਸਰਿਆ ।
ਗੁਜ਼ਰੇ ਨਾਜ਼ ਹੁਸਨ ਦੇ ਮਾਨੜੇ ।ਜ਼ੇਵਰ ਤਰੇਵਰ ਵਿਸਰਿਆ ।
ਵਿਸਰੇ ਕਜਲੇ ਸੁਰਖੀ ਮੇਦੀਆਂ ।ਬੱਲਾ ਬੈਂਸਰ ਵਿਸਰਿਆ ।
ਦਰਦ ਅੰਦੇਸ਼ੇ ਦਿਲ ਦੀ ਮੂੜੀ ।ਬਿਆਕੁਲ ਜੋਹਰ ਵਿਸਰਿਆ ।
ਦੈਰ ਕਨਿਸ਼ਤ ਦਵਾਰਾ ਮੰਦਰ ।ਮਸਜਦ ਮੰਬਰ ਵਿਸਰਿਆ ।
ਹਕ ਦੇ ਸ਼ਾਂਗੇ ਹਕਦੀ ਸੌਂਹ ਹੈ ।ਖੈਰ ਭਲੀ ਸ਼ਰ ਵਿਸਰਿਆ ।
ਹਰ ਵੇਲ਼ੇ ਹਰ ਯਾਦ ਅਸਾਨੂੰ ।ਹੋਰ ਅਮਾਨ ਹਰ ਵਿਸਰਿਆ ।
ਵੈਸਾਂ ਕੀਚ ਫਰੀਦ ਨ ਮੁੜਸਾਂ ।ਸੁੰਜ ਬਰਦਾ ਡਰ ਵਿਸਰਿਆ ।

117. ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ

ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ ।ਓਤਾਂ ਖ਼ੁਸ਼ ਵਸਦਾ ਮੁਲਕ ਅਰੱਬ ।
ਹਰ ਵੇਲੇ ਯਾਰ ਦੀ ਤਾਂਘ ਲਗੀ ।ਸੁੰਜੇ ਸੀਨੇ ਸਿਕ ਦੀ ਸਾਂਗ ਲਗੀ ।
ਡੁਖੀ ਦਿਲੜੀ ਦੇ ਹੱਥ ਟਾਂਘ ਲਗੀ ।ਥੈ ਮਿਲ ਮਿਲ ਸੂਲ ਸਮੋਲੇ ਸਬ ।
ਤਤੀ ਥੀ ਜੋਗਣ ਚੌਧਾਰ ਫਿਰਾਂ ।ਹਿੰਦ ਸਿੰਧ ਪੰਜਾਬ ਤੇ ਮਾੜ ਫਿਰਾਂ ।
ਸੁੰਜ ਬਾਰ ਤੇ ਸ਼ਹਿਰ ਬਾਜ਼ਾਰ ਫਿਰਾਂ ।ਮਤਾਂ ਯਾਰ ਮਿਲਮ ਕਹੀ ਸਾਂਗ ਸਬਬ ।
ਜੈਂ ਡੇਂਹ ਦਾ ਨੇਂਹ ਦੇ ਸ਼ੀਹ ਫੱਟਿਆ ।ਲਗੀ ਨੇਸ਼ ਡੁਖਾਦੀ ਐਸ਼ ਘਟਿਆ ।
ਸਬ ਜੋਬਨ ਜੋਸ਼ ਖਰੋਸ਼ ਹੱਟਿਆ ।ਸੁਖ ਸੜ ਗਏ ਮਰ ਗਈ ਤਰ੍ਹਾ ਤਰਬ ।
ਤੋੜ ਧਕੜੇ ਧੋੜੇ ਖਾਂਦੜੀ ਹਾਂ ।ਤੈਂਡੇ ਨਾਮ ਤੋਂ ਮੁਫ਼ਤ ਵਕਾਂਦੜੀ ਹਾਂ ।
ਤੈਂਡੀ ਬਾਂਦੀਆਂ ਦੀ ਮੈਂ ਬਾਂਦੜੀ ਹਾਂ ।ਹੈ ਦਰ ਦਿਆਂ ਕੁਤਿਆਂ ਨਾਲ ਅਦਬ ।
ਵਾਹ! ਸੋਹਣਾ ਢੋਲਨ ਯਾਰ ਸਜਨ ।ਵਾਹ ਸਾਂਵਲ ਹੋਤ ਹਜਾਜ਼ ਵਤਨ ।
ਆ ਡੇਖ ਫਰੀਦ ਦਾ ਬੈਤ ਹਜ਼ਨ ।ਹਿਮ ਰੋਜ਼ ਅਜ਼ਲ ਦੀ ਤਾਂਘ ਤਲਬ ।

118. ਜਗ ਵਹਿਮ ਖ਼ਿਆਲ ਤੇ ਖ਼ਵਾਬੇ

ਜਗ ਵਹਿਮ ਖ਼ਿਆਲ ਤੇ ਖ਼ਵਾਬੇ ।ਸਬ ਸੂਰਤ ਨਕਸ਼ ਬਰ ਆਬੇ ।
ਜੇ ਪੁਛਦੀਂ ਹਾਲ ਹਕੀਕਤ ।ਸੁਣ ਸਮਝ ਅਤੇ ਰੱਖ ਇਬਰਤ ।
ਜਿਵੇਂ ਬਹਿਰ ਮਹੀਤ ਹੈ ਵੱਹਦਤ ।ਕੁਲ ਕਸਰਤ ਸ਼ਕਲ ਹਬਾਬੇ ।
ਨਹੀਂ ਅਸਲੋਂ ਅਸਲ ਦੂਈ ਦਾ ।ਖ਼ੁਦ ਜਾਣ ਹੈ ਨਸਲ ਦੂਈ ਦਾ ।
ਗਿਆ ਫੋਕਾ ਨਿਕਲ ਦੂਈ ਦਾ ।ਵਲ ਓਹੀ ਆਬ ਦਾ ਆਬੇ।
ਨ ਕਾਫ਼ੀ ਜਾਣ ਕਫਾਇਆ ।ਨ ਹਾਦੀ ਸਮਝ ਹਦਾਇਆ ।
ਕਰ ਪੁਰਜ਼ੇ ਜਲਦ ਵਕਾਇਆ ।ਏਹਾ ਦਿਲ ਕੁਰਾਨ ਕਤਾਬੇ ।
ਹੈ ਪਰਮ ਗਿਆਨ ਵੀ ਦਿੱਲੜੀ ।ਹੈ ਬੇਦ ਪੁਰਾਨ ਵੀ ਦਿੱਲੜੀ ।
ਹੈ ਜਾਨ ਜਹਾਨ ਵੀ ਦਿੱਲੜੀ ।ਦਿਲ ਬਤਨ ਬਤੂਨ ਦਾ ਬਾਬੇ ।
ਦਿਲ ਲੁਬ ਹੈ ਕੋਨ ਮਕਾਂ ਦਾ ।ਦਿਲ ਗਾਇਤ ਅਸਲ ਜਹਾਂ ਦਾ ।
ਦਿਲ ਮਰਕਜ਼ ਜ਼ਮੀਂ ਜ਼ਮਾਂ ਦਾ ।ਬਿਆ ਕੂੜ ਪਲਾਲ ਹਜਾਬੇ ।
ਵਿੱਚ ਸੂਰਤ ਦੇ ਨਾਸੂਤੀ ।ਵਿੱਚ ਮਾਨੇ ਦੇ ਮਲਕੂਤੀ ।
ਜਬਰੂਤ ਅਤੇ ਲਾਹੂਤੀ ।ਦਿਲ ਅੰਦਰ ਸਬ ਅਸਬਾਬੇ ।
ਰੱਖ ਅਮਤਰ ਧਿਆਨ ਫ਼ਰੀਦੀ ।ਸੱਟ ਸੁਖੜੀ ਪੀਰ ਮੁਰੀਦੀ ।
ਹੈ ਦੂਰੀ ਸਖ਼ਤ ਬਈਦੀ ।ਜੀ ਸੁਖੜੀਂ ਕਾਣ ਅਜ਼ਾਬੇ ।

119. ਜੈਂ ਰਮਜ਼ ਗਵਲ ਜੀ ਬੁੱਝੀ

ਜੈਂ ਰਮਜ਼ ਗਵਲ ਜੀ ਬੁੱਝੀ ।ਤਿਨ ਖੇ ਮੁਸ਼ਾਹਦਾ ਰਾਤ ਦਿਨ ।
ਨਹੀਂ ਜਾ ਅਥਾਂ ਅਫੀਯੂਨ ਦੀ ।ਨਾ ਭੰਗ ਨਾ ਮਾਜੂਨ ਦੀ ।
ਜਿਨ੍ਹਾਂ ਸੁਧ ਲਖੀ ਬੇਚੂਨ ਦੀ ।ਨਿੱਤ ਮਸਤ ਰੇ ਪੈਤੀਂ ਵਤਨ ।
ਰਲ ਵੱਸਦੇ ਲੋਕਾਂ ਨਾਲ ਹਨ ।ਪਰ ਅਸਲ ਫ਼ਾਰਗਬਾਲ ਹਨ ।
ਹਰ ਆਨ ਗ਼ਰਕ ਖਿਆਲ ਹਨ ।ਸ਼ਾਗਲ ਸੁਮ੍ਹਨ ਸ਼ਾਗਲ ਉਠਨ ।
ਖ਼ੁਦ ਤੋਂ ਖ਼ੁਦੀ ਤੋਂ ਦੂਰ ਹਨ ।ਸਰ ਮਸਤ ਜਾਮ ਤਹੂਰ ਹਨ ।
ਹੱਕ ਦੇ ਹਮੇਸ਼ ਹਜੂਰ ਹਨ ।ਅਵਲੀਂ ਵਿਚੋਂ ਭੋਲੋ ਭਨਨ ।
ਨਹੀਂ ਮਿਲਕ ਮੁਲਕ ਤੇ ਮਾਲ ਦੇ ।ਨਹੀਂ ਜ਼ਾਲ ਦੇ ਨਹੀਂ ਬਾਲਦੇ ।
ਹਨ ਜੌਕ ਵਜਦ ਤੇ ਹਾਲ ਦੇ ।ਗੁਮ ਕਰ ਗੁਮਾਨ ਯਕਰੂਰ ਹਨ ।
ਸਿਰ ਡੇ ਲਹਨ ਸਿਰਵਾ ਲਕਾ ।ਗਏ ਮਹਜ਼ ਮਰਨੋਂ ਸਿਰ ਲੁਕਾ ।
ਹੋਕਰ ਫਨਾ ਪਾਵਨ ਬਕਾ ।ਸੌ ਸੂਦ ਨੁਕਸਾਨੋ ਕਰਨ ।
ਵੰਜ ਵੁੱਠੜੇ ਦੇਸ ਸੁਹਾਗ ਦੇ ।ਸੁਖ ਰੂਪ ਮਾਨੜਨ ਭਾਗ ਦੇ ।
ਬਾਰਾ ਮਹੀਨੇ ਫਾਗ ਦੇ ।ਪਾ ਚੈਨ ਚੜ੍ਹ ਸੇਜੀਂ ਬਹਿਨ ।
ਜੈਂ ਮਾਨ ਮੰਦਰ ਪਾਇਆ ਪੀਆ ।ਡੁੱਖ ਪਾਪ ਸਾਰਾ ਮਿਟ ਗਿਆ ।
ਥੀ ਮਹਵ ਅਸਬਾਤੀ ਥੀਆ ।ਰਹਿੰਦਾ ਫ਼ਰੀਦ ਫ਼ਰੀਦ ਬਨ ।

120. ਜੜਾਂ ਜਾਇਮ ਪਾਕਰ ਝੋਲੀ

ਜੜਾਂ ਜਾਇਮ ਪਾਕਰ ਝੋਲੀ ।ਕਰ ਵੈਣ ਡਿੱਤੀ ਮਾ ਲੋਲੀ ।
ਪਹਿਲੋਂ ਪੀਤ ਨ ਪਈ ਪਿਉ ਮਾ ਦੀ ।ਵਤ ਹੋਤ ਬਲੋਚ ਨ ਰਾਧੀ ।
ਮੈਂ ਮੁੱਠੜੀ ਜਾਵਣ ਲਾ ਦੀ ।ਹਮ ਬਖ਼ਤ ਸੜੀ ਡੁੱਖ ਰੋਲੀ ।
ਘਰ ਫ਼ਖ਼ਰ ਪਿਆ ਪੂੰ ਪਾਵੇ ।ਆ ਉਜੜੀ ਝੋਕ ਵਸਾਵੇ ।
ਰਲ ਚੇਤਰ ਬਹਾਰ ਸੁਹਾਵੇ ।ਵੱਸ ਹੱਸ ਰੱਸ ਖੇਡੂੰ ਹੋਲੀ ।
ਤੋੜੇ ਦਰਸ਼ਨ ਮੂਲ ਨ ਪੇਸਾਂ ।ਤਾਂ ਵੀ ਨਾਜ਼ਕ ਨੇਂਹ ਨਿਭੇਸਾਂ ।
ਵਿੱਚ ਕੋਟ ਸ਼ਹਿਰ ਮਰ ਵੈਸਾਂ ।ਥੀ ਦਰ ਦਿਲਬਰ ਦੀ ਗੋਲੀ ।
ਸਾਰਾ ਬੋਛਨ ਘਾਘੇ ।ਗਏ ਜ਼ੇਵਰ ਤਰੇਵਰ ਲਾਂਘੇ ।
ਸਰ ਮਾਂਗ ਮਰੇਂਦੀ ਸਾਂਗੇ ।ਥਈ ਸੁਰਖ਼ੀ ਜ਼ਹਿਰ ਦੀ ਗੋਲੀ ।
ਬਿਨ ਯਾਰ ਨ ਸੇਜ ਸੁਹੇਸਾਂ ।ਫ਼ੁਲ ਸਿਹਰੇ ਤਰੋੜ ਸਟੇਸਾਂ ।
ਭਨ ਬੇਂਸਰ ਬੋਲ ਸੜੇਸਾਂ ।ਬੱਠ ਚੰਦਨ ਹਾਰ ਬਨੋਲੀ ।
ਸਈਆਂ ਰਲ ਮਿਲ ਮੇਹਣੇ ਡੇਂਦੀਆਂ ।ਖਲ ਹਾਸੇ ਕੀਸ ਕਰੇਂਦੀਆਂ ।
ਮਾ ਭੈਣੀਂ ਵੈਣ ਅਲੇਂਦੀਆਂ ।ਸੱਸ ਮਾਰਿਮ ਸੌ ਸੌ ਬੋਲੀ ।
ਜਿਦ ਜਲੜੀ ਜਿੰਦੜੀ ਝੂਲੀ ।ਜਥ ਕਰੜ ਕੰਡਾ ਸਬ ਸੂਲੀ ।
ਡਿੱਸੇ ਕਕਰੇ ਰਤੇਰੜ ਕੂਲੀ ।ਦਿਲ ਦਰਦ ਚਲਾਈ ਗੋਲੀ ।
ਹਰ ਪਲ ਪਲ ਪੀਤ ਪੁੱਨਲ ਦੀ ।ਸਿੱਕ ਸਾਂਵਲ ਬਾਰੋਚਲ ਦੀ ।
ਹੈ ਤੈਡੀ ਰੋਜ਼ ਅਜ਼ਲ ਦੀ ।ਏਹਾ ਕੋਝੀ ਕਮਲੀ ਭੋਲੀ ।
ਦਿਲ ਯਾਰ ਫ਼ਰੀਦ ਨ ਆਇਆ ।ਸਰ ਸੂਲੀਂ ਸਾਂਗ ਰਸਾਇਆ ।
ਸਬ ਹਾਰ ਸਿੰਗਾਰ ਵਿਹਾਇਆ ।ਗਈ ਨਾਜ਼ ਨਵਾਜ਼ ਦੀ ਟੋਲੀ ।

121. ਜੀਵਣ ਡੇਂਹ ਅਢਾਹੀਂ ਵੋ ਯਾਰ

ਜੀਵਣ ਡੇਂਹ ਅਢਾਹੀਂ ਵੋ ਯਾਰ ।ਸਟ ਘਤ ਫਖਰ ਵਡਾਈ ਵੋ ਯਾਰ ।
ਕਿਥ ਓ ਪੀਂਘ ਪਿਪਲ ਮਲਕਾਣੇ ।ਨਾਜ਼ ਹੁਸਨ ਕਥ ਰਾਜ ਬਬਾਣੇ ।
ਕਥ ਮਾ ਭੈਣੀਂ ਭਾਈ ਵੋ ਯਾਰ ।
ਕਿਥ ਰਾਂਝਨ ਕਿਥ ਖੇੜੇ ਭੈੜੇ ।ਕਿਥ ਰਹਿ ਗਏ ਓਹ ਝਗੜੇ ਝੇੜੇ ।
ਕਿਥ ਚੂਚਕ ਦੀ ਜਾਈ ਵੋ ਯਾਰ ।
ਕਿਥ ਓ ਮਕਰ ਫ਼ਰੇਬ ਦਾ ਚਾਲਾ ।ਕਿਥ ਵਤ ਜੋਗੀ ਮੁਦਰਾਂ ਵਾਲਾ ।
ਪਰਮ ਜੜੀ ਜੈਂ ਲਾਈ ਵੋ ਯਾਰ ।
ਮਾਹੀ, ਮੰਝੀਆਂ, ਹੀਰ ਸਲੇਟੀ ।ਅਤਰੋਂ ਭਿਨੜੀ ਮੁਸ਼ਕ ਲਪੇਟੀ ।
ਗਏ ਸਬ ਝੋਕ ਲਡਾਈ ਵੋ ਯਾਰ ।
ਜੋਬਨ ਸਾਥੀ ਚਾਰ ਡਿਹਾਂ ਦਾ ।ਝਟ ਪਟ ਜ਼ੁਅਫ਼ ਬਢੇਪਾ ਆਂਦਾ ।
ਕੂੜੀ ਆਸ ਪਰਾਈ ਵੋ ਯਾਰ ।
ਹੈ ਹੈ ਡਿੱਠੜੀ ਕਹੀਂ ਨ ਵੈਂਦੀ ।ਕਜਲ ਮਸਾਗ ਤੇ ਸੁਰਖੀ ਮਹਿੰਦੀ ।
ਸੁਰਮਾ ਸੇਂਧ ਸਲਾਈ ਵੋ ਯਾਰ ।
ਮੌਸਮ ਰੁਲ ਫਿਰ ਵਲ ਘਰ ਆਈ ।ਵੰਜਣ ਨ ਵਕਤ ਨਿਰਾਸ ਅਜਾਈ ।
ਆਵਣ ਦੀ ਕਰ ਕਾਈ ਵੋ ਯਾਰ ।
ਕੂੜੀ ਸੁਹਬਤ ਕੂੜੀ ਸੰਗਤ ।ਕੂੜੇ ਨਖਰੇ ਕੂੜੀ ਰੰਗਤ ।
ਲੱਪ ਧੂੜੀ ਬੁਕ ਛਾਈ ਵੋ ਯਾਰ ।
ਮਛਲੀਂ ਪੀਗੀਂ ਲਾਸੂ ਤਾਰੀਂ ।ਚਣਕੀ ਘੰਡੜੀ ਹੋਰਾਂ ਤਵਾਰੀ ।
ਸਹਿਜੋਂ ਰਾਂਦ ਰਸਾਈ ਵੋ ਯਾਰ ।
ਥੀਆਂ ਸਰਸਬਜ਼ ਫ਼ਰੀਦ ਦੀਆਂ ਝੋਕਾਂ ।ਮਿਹਰੋਂ ਸਬਜ਼ ਥੀਆਂ ਵਲ ਸੋਕਾਂ ।
ਬਖਤੀਂ ਵਾਗ ਵਲਾਈ ਵੋ ਯਾਰ ।

122. ਝੋਪੜ ਜੋੜੂੰ ਚਿਕ ਖਿਪ ਥਡ ਤੇ

ਝੋਪੜ ਜੋੜੂੰ ਚਿਕ ਖਿਪ ਥਡ ਤੇ ।ਏਝਾਂ ਨ ਹੋਵੇ ਸਾਰੇ ਮਡ ਤੇ ।
ਨ ਵਕੜੇ ਨ ਬੰਦ ਤੇ ਬਹਿਸਾਂ ।ਨ ਗਠ ਪਾੜ ਦੀ ਖੱਡ ਤੇ ।
ਸਾਂਵਣ ਆਨ ਸੁਹੇਸਾਂ ਰੋਹੀ ।ਸਿੰਧੜੋਂ ਸਘਰੀ ਲੱਡ ਤੇ ।
ਜੇ ਪਾਣੀ ਖੁਟ ਵੈਸੀ ਬਹਿਸੂੰ ।ਢਾਏ ਤੇ ਕਲ ਅੱਡ ਤੇ ।
ਸ਼ਹਿਰ ਭੰਭੋਰ ਵੀ ਖਾਵਣ ਓਸਮ ।ਹੋਤ ਨਾ ਜਾਵੀਂ ਛੱਡ ਕੇ ।
ਤੇਗ਼ ਫ਼ਰੀਦ ਬਿਰਹੋਂ ਦੀ ਵੈਹ ਗਈ ।ਚਮ ਚਮ ਤੇ ਹੱਡ ਹੱਡ ਤੇ ।

123. ਜਿੰਦੜੀ ਉਚਾਕੇ ਜੀੜਾ ਉਦਾਸੇ

ਜਿੰਦੜੀ ਉਚਾਕੇ ਜੀੜਾ ਉਦਾਸੇ ।ਜਾਪੇ ਤੱਤੀ ਕੂੰ ਕੇਂਦੀ ਪਿਆਸੇ ।
ਪੇਕੀਂ ਸੁਰੀਝੀਂ ਗਿੱਲੜੇ ਵੇਖੋ ਹੈ ।ਡੇਂਦੀ ਮੁੱਠੀ ਨੂੰ ਮਾ ਭੈਣ ਡੋਹੇ ।
ਕਿਸਮਤ ਦੀਆਂ ਗਾਲ੍ਹੀਂ ਦਿਲਬਰ ਵੀ ਦਰੋਹੇ ।ਏਡੋਂ ਗਿਉ ਸੇ ਓਡੋਂ ਗਿਆਸੇ ।
ਥਈ ਆਸ ਪਾਸੇ ਆਈ ਯਾਸ ਪਾਸੇ ।ਜ਼ਰਬਫ਼ਰਤ ਡੋਰੇ ਮਲਮਲ ਤੇ ਖ਼ਾਸੇ ।
ਖੰਡੜੀਆਂ ਨਬਾਤਾਂ ਮਿਸਰੀਆਂ ਪਤਾਸੇ ।ਕਚੜੇ ਉਡਾਹੇ ਕੂੜੇ ਦਲਾਸੇ ।
ਲਿਖੜੀ ਮਥੇ ਦੀ ਪਲੜੇ ਪਿਆਸੇ ।ਵਹ ਵਾਹ ਖ਼ੁਦਾ ਦੇ ਕੰਮ ਬੇ ਕਿਆਸੇ ।
ਜੇੜ੍ਹੀਂ ਕੂੰ ਮੁੰਹ ਵੀ ਲੇਂਦੇ ਨ ਹਾਸੇ ।ਮਿਲ ਮਿਲ ਕਰੇਂਦੀਆਂ ਖਲ ਟੋਕ ਹਾਸੇ ।
ਮੂੰਹ ਵੇੜ੍ਹ ਠਡੜੇ ਪਈ ਸਾਹ ਭਰਦੀ ।ਵੈਂਦੀ ਨਿਧਾਈ ਡੇਂਹ ਵ ਡੇਂਹ ਨ ਜ਼ਰਦੀ ।
ਚਸ ਰਸ ਨ ਮਾਨੜਿਮ ਘਰ ਦੀ ਨ ਵਰਦੀ ।ਹਿੱਕ ਪਲ ਨ ਡਿੱਤੜਮ ਸਿਖ ਸੇਜ ਪਾਸੇ ।
ਬਿਰਹੋਂ ਬਛੇਂਦਾ ਲੱਖ ਲੱਖ ਬਲਾਈਂ ।ਥੀ ਥੀ ਡਖਾਰੀ ਮੰਗਦੀ ਦੁਆਈਂ ।
ਸ਼ਾਲਾ ਕਹਿਦੀਆਂ ਯਾ ਰਬ ਕਡਾਹੀਂ ।ਦੀਦਾਂ ਨ ਅਟਕਨ ਦਿੱਲੜੀ ਨ ਫਾਸੇ ।
ਸਾਂਵਲ ਸਲੋਣਾ ਮਾਰੂ ਮਰੇਲਾ ।ਨਿਖੜਿਆ ਨ ਡਿੱਠੜਮ ਕੋਈ ਵਕਤ ਵੇਲ੍ਹਾ ।
ਸ਼ੁਰਖ਼ੀ ਡੁਹਾਗਿਣ ਕੱਜਲਾ ਡੋਹੇਲਾ ।ਗਲ ਗਿਆ ਫ਼ਰੀਦਾ ਜੋਬਨ ਨਰਾਸੇ ।

124. ਜਿੰਦ ਸੂਲਾਂ ਦੇ ਵਾਤ ਨੇ

ਜਿੰਦ ਸੂਲਾਂ ਦੇ ਵਾਤ ਨੇ ।ਡਿੱਤਰੀ ਬਿਰਹੋਂ ਬਰਾਤ ਨੇ ।
ਕਡੀਂ ਡੇਂਹ ਡੁੱਖਾਂ ਦਾ ਸਿਰ ਤੇ ।ਕਡੀਂ ਗ਼ਮਾਂ ਦੀ ਰਾਤ ਨੇ ।
ਤੂਲ ਤਲੇਂਦੀ ਸੇਝ ਸੜੇਂਦੀ ।ਜਲਦੀ ਥਈ ਪਰਭਾਤ ਨੇ ।
ਰੋਂਦੀ ਉਮਰ ਵਿਹਾਣੀ ਸਾਰੀ ।ਯਾਰ ਨ ਪਾਇਮ ਝਾਤ ਨੇ ।
ਪੁਨਲ ਹੈ ਮਸਜੂਦ ਦਿਲੀਂ ਦਾ ।ਦੀਨ ਈਮਾਨ ਦੀ ਬਾਤ ਨੇ ।
ਅਹਿਦ ਤੇ ਅਹਿਮਦ ਫ਼ਰਕ ਨ ਕੋਈ ।ਵਾਹਦ ਜ਼ਾਤ ਸਿਫ਼ਾਤ ਨੇ ।
ਹੁਸਨ ਪਰਸਤੀ ਤੇ ਮੈਖਵਾਰੀ ।ਸਾਡੀ ਸੂਮ ਸਲੂਤ ਨੇ ।
ਫ਼ਕਰ ਫਨਾ ਦਾ ਰਾਹ ਅੜਾਗਾ ।ਤਿੱਨ ਲੱਖ ਲੱਖ ਆਫ਼ਾਤ ਨੇ ।
ਠਡੜੇ ਸਾਹ ਤੇ ਹਾਰ ਹੰਝੂ ਦੇ ।ਮੁਤੜੀ ਇਸ਼ਕ ਸੁਗਾਤ ਨੇ ।
ਸਾੜੇ ਸੂਲ ਫ਼ਰੀਦ ਦੀ ਸੰਗਤ ।ਦਰਦ ਕਸ਼ਾਲੇ ਸਾਤ ਨੇ ।

125. ਜਿਥ ਥਲੜਾ, ਜਿਥ ਦਰਬੂੰ ਹੈ ਯਾਰ

ਜਿਥ ਥਲੜਾ, ਜਿਥ ਦਰਬੂੰ ਹੈ ਯਾਰ ।ਉਥ ਹਰ ਵੇਲੇ ਲਦਬੂੰ ਹੈ ਯਾਰ ।
ਤਡੜੇ ਚੀਕਨ ਗੀਰੇ ਘੂਕਿਨ ।ਜਰਖਾਂ ਤਰਖਾਂ ਲੂੰਬੜ ਕੂਕਿਨ ।
ਗੇਂਹੀ ਸ਼ੂਕਿਨ, ਸਾਨੂੰ ਫੂਕਿਨ ।ਨਾਂਗੀ ਦੀ ਸ਼ੂੰ ਸ਼ੂੰ ਹੈ ਯਾਰ ।
ਸੋਹਣੀਆਂ ਠੇੜੀਆਂ ਟਿਬੜੇ ਭਿਟੜੇ ।ਨਾਜੋ ਵਾਲੇ ਕਕੜੇ ਵਟੜੇ ।
ਪਾਂਹੀ, ਥੋਭੇ, ਪਾੜੇ, ਘਟੜੇ ।ਡਿਠੜੀਂ ਡੁਖੜਾ ਵੂੰ ਹੈ ਯਾਰ ।
ਕੰਡਰੀ ਕਾਠੀਂ ਨਸ਼ਤਰ ਮਾਰੀ ।ਸਮਝੂੰ ਯਾਰੀ ਤੇ ਗ਼ਮਖਵਾਰੀ ।
ਅਲੜੀ ਫਟੜੀ ਤੋਂ ਰਤ ਜਾਰੀ ।ਖਾਸ ਸੁਹਾਗ ਦੀ ਪੌ ਹੈ ਯਾਰ ।
ਹਿਨ ਖਿਲੇ ਹਾਸੇ ਸਾਡੇ ਪੇਸ਼ੇ ।ਸੂਲ ਸੜਾਪੇ ਦਰਦ ਅੰਦੇਸ਼ੇ ।
ਜ਼ੀਰੇ ਜ਼ਖਮ ਤੇ ਜ਼ਖਮੀ ਰੇਸ਼ੇ ।ਸਬ ਡੁਖ ਡਿਤੜਾ ਤੂੰ ਹੈ ਯਾਰ ।
ਰੋਹੀ ਮਹਿਜ਼ ਬਸ਼ਾਰਤ ਦਰਸੋਂ ।ਮਰਸੂੰ, ਭੁਰਸੂੰ, ਮੂਲ ਨ ਡਰਸੂੰ ।
ਬੇਦਰਦਾਂ ਦੀ ਦਿਲੜੀ ਤਰਸੂੰ ।ਡੇਂਹ ਰਾਤੀਂ ਘੌਂ, ਮੌਂ ਹੈ ਯਾਰ ।
ਜੈ ਡੇਂਹ ਹੋਤ ਨੀਤੇ ਪਟ ਦੇਰੇ ।ਸ਼ਹਿਰ ਭੰਭੋਰੋਂ ਸਖਤ ਪਰੇਰੇ ।
ਦਿਲ ਦੀਆਂ ਬੋਟੀਆਂ ਹਾਂ ਦੇ ਬੇਰੇ ।ਸਾਨੀ ਦੀ ਮੂੰ ਮੂੰ ਹੈ ਯਾਰ ।
ਤੌਂ ਬਿਨ ਯਾਰ ਫ਼ਰੀਦ ਦਾ ਜੀਵਣ ।ਜੀਦੀਂ ਜਗ ਵਿਚ ਡੁਖੜਾ ਥੀਵਣ ।
ਜ਼ਹਿਰ ਡਸਿਓ ਏ ਖਾਵਣ ਪੀਵਣ ।ਤੈਡੇ ਸਿਰ ਦੀ ਸੌਂ ਹੈ ਯਾਰ ।

126. ਜੋਸੀ ਤੂੰ ਪੋਥੀ ਫੋਲ ਵੇ

ਜੋਸੀ ਤੂੰ ਪੋਥੀ ਫੋਲ ਵੇ ।ਵਸਸੀ ਕਡਾਂ ਸੋਹਣਾਂ ਕੋਲ ਵੇ ।
ਰੋ ਰੋ ਥੱਕੀ ਪਿੱਟ ਪਿੱਟ ਹੁੱਟੀ ।ਕੇ ਡੇ ਵੇਸਾਂ ਡੁੱਖੜੀਂ ਕੁੱਠੀਂ ।
ਸੂਲਾਂ ਲੁੱਟੀ ਦਰਦਾਂ ਮੁੱਠੀ ।ਮਾਹੀ ਪੁੱਨਲ ਗਿਉਮ ਰੋਲ ਵੇ ।
ਪਾਂਧੀਂ ਪੁੱਛਾਂ ਵਾਟੀਂ ਤਕਾਂ ।ਸੜ ਸੜ ਭੁੱਜਾਂ ਭੁੱਜ ਭੁੱਜ ਪਕਾਂ ।
ਟੁਰ ਟੁਰ ਭੁੱਜਾਂ ਭਜ ਭਜ ਥੱਕਾਂ ।ਸੁੰਜ ਬਰ ਰੁਲਾਇਮ ਢੋਲ ਵੇ ।
ਜੀੜਾਂ ਗ਼ਮਾਂ ਵਿੱਚ ਵੜ ਗਿਆ ।ਡੁੱਖ ਉੜ ਗਿਆ ਸੁਖ ਲੁੜ ਗਿਆ ।
ਦਰਿਆ ਗਜਬ ਦਾ ਚੜ੍ਹ ਗਿਆ ।ਸੌ ਝੋਲ ਲੱਖ ਲੱਖ ਛੋਲ ਵੇ ।
ਸਿਕ ਸਾਥ ਸਾਵਲ ਦੀ ਸਦਾ ।ਦਰਦੋਂ ਨਾ ਥੀਉਮ ਦਿਲ ਜੁਦਾ ।
ਸ਼ਾਲਾ ਪੁੱਨਲ ਮੇਲਮ ਖ਼ੁਦਾ ।ਜਿੰਦੜੀ ਘੱਤਾਂ ਮੈਂ ਘੋਲ ਵੇ ।
ਜ਼ਾਹਦ ਵੱਟਾ ਹੁਣ ਜੋਲ ਵੇ ।ਬਿਰਹੋਂ ਚਬੋਲਾਂ ਬੋਲ ਵੇ ।
ਪਤਰੀ ਪਰਮ ਦੀ ਖੋਲ ਵੇ ।ਦਿੱਲੜੀ ਅਸਾਜੜੀ ਚੋਲ ਵੇ ।
ਡਖਾਂ ਨੇਂਹ ਅਨੋਖਾ ਰਾਜ਼ ਵੇ ।ਤੱਤਾ ਸੋਜ਼ ਦੇ ਹੱਥ ਸਾਜ਼ ਵੇ ।
ਮੁੱਠੀ ਧਾਂ ਫ਼ਰੀਦ ਆਵਾਜ਼ ਵੇ ।ਹੂ ਹੂ ਮਲਾਮਤ ਦੋਲ ਵੇ ।

127. ਕਹਾਂ ਪਾਊਂ ਕਹਾਂ ਪਾਊਂ ਯਾਰ

ਕਹਾਂ ਪਾਊਂ ਕਹਾਂ ਪਾਊਂ ਯਾਰ ।
ਜਿਨ ਇਨਸਾਨ ਮਲਾਇਕ ਸਾਰੇ ।ਕਿਆ ਸਗਲਾ ਸੰਸਾਰ ।
ਹੈਰਤ ਦੇ ਕੁਲਜ਼ਮ ਵਿਚ ਕੁਲਥੀਏ ।ਮੁਸਤਗਰਕ ਸਰਸ਼ਾਰ ।
ਸੂਫੀ ਸ਼ਾਗਲ ਗਿਆਨੀ ਧਿਆਨੀ ।ਗਏ ਓੜਕ ਸਭ ਹਾਰ ।
ਅਰਸ਼ੀ ਅਤੇ ਬਸਤਾਮੀ ਗਲ ਲਗ ।ਰੋਵਨ ਜ਼ਾਰੋ ਜ਼ਾਰ ।
ਬਤਲੀਮੂਸ ਤੇ ਰੀਸਾ ਗੌਰਸ ।ਕਰ ਕਰ ਸੋਚ ਬਚਾਰ ।
ਖੋਜ ਸੁਰਾਗ ਨ ਪਾਇਆ ਪਤਾ ।ਥਕ ਬੈਠੇ ਤਨ ਮਾਰ ।
ਬੁਧ ਮਜੂਸ ਯਹੂਦ ਨਸਾਰਾ ।ਹਿੰਦੂ ਤੇ ਦੀਨਦਾਰ ।
ਆਖਨ ਪਾਕ ਮਨਜ਼ਹ ਹੈ ।ਬੇ ਅੰਤ ਅਲਖ ਅਪਾਰ ।
ਪੀਰ ਪੈਗੰਬਰ ਗੌਸ ਕੁਤਬ ।ਕਿਆ ਮੁਰਸਲ ਕਿਆ ਔਤਾਰ ।
ਕਰਨ ਮਨਾਦੀ ਰੋ ਰੋ ਕੇ ।ਲਾ ਯਦ ਕਕ੍ਹਅਲ ਅਬਸਾਰ ।
ਆਲਮ ਫਾਜਲ ਆਰਫ ਕਾਮਲ ।ਇਜਜ਼ ਕੀਤਾ ਇਕਰਾਰ ।
ਆਖ ਫ਼ਰੀਦ ਨਮਾਣਾ ਭੋਲਾ ।ਤੂੰ ਵਿਚ ਕੌਨ ਕਤਾਰ ।

128. ਕਹੀਂ ਡੁੱਖੜੀ ਲਾਇਮ ਯਾਰੀ

ਕਹੀਂ ਡੁੱਖੜੀ ਲਾਇਮ ਯਾਰੀ ।ਰੋਂਦੀ ਉਮਰ ਗੁਜ਼ਾਰਿਮ ਸਾਰੀ ।
ਸੋਹਣੇ ਹੋਤ ਬਲੋਚ ਅਵੈੜੇ ।ਡਾਢੇ ਕੀਤੇ ਸਖ਼ਤ ਨਖੇੜੇ ।
ਨ ਸੁਧ ਸਲਾਮ ਸਨੇਹੜੇ ।ਕੇਡੇ ਵੈਸਾਂ ਸੂਲਾਂ ਮਾਰੀ ।
ਏਹੋ ਰਾਵਲ ਰਾਂਝਣ ਮਾਹੀ ।ਖੱਸ ਦਿੱਲੜੀ ਥੀਦਾਂ ਰਾਹੀ ।
ਵਲ ਕਰਦਾ ਬੇ ਪਰਵਾਹੀ ।ਵਾਹ ਜੁਲਮ ਤੇ ਬੇ ਨਰ ਵਾਰੀ ।
ਮਹੀਂਵਾਲ ਨਿਹਾਲ ਨ ਕੀਤਮ ।ਛੱਡ ਕਲੜ੍ਹੀ ਨਾਲ ਨ ਨੀਤਮ ।
ਭਰ ਜਾਮ ਡੁਖਾਂਦਾ ਪੀਤਮ ।ਪੇਸ਼ ਆਈ ਸ਼ਹਿਰ ਖਵਾਰੀ ।
ਸਰ ਆਇਆ ਬਿਰਹੋਂ ਬਖੇੜਾ ।ਡੇਂਹ ਰਾਤ ਹਮੇਸ਼ਾ ਝੇੜਾ ।
ਪਿਆ ਖਾਵਣ ਆਵਿਮ ਵੇਹੜਾ ।ਢੋਲੇ ਅਸਲੋਂ ਮਹਜ਼ ਵਸਾਰੀ ।
ਜੀ ਜਾਨੀ ਕਾਰਣ ਲੋਹਦਾ ।ਗ਼ਮ ਦਰਦ ਅਲਮ ਨਿੱਤ ਕੋਂਹਦਾ ।
ਗਲ ਹਾਰ ਗ਼ਮਾਂ ਦਾ ਸੋਂਹਦਾ ।ਸਰ ਸਿਹਰੇ ਮੂੰਝ ਮੁੰਝਾਰੀ ।
ਮਾਹੀ ਆਨ ਵਸਾਵੇ ਝੋਕਾਂ ।ਕਿਉਂ ਕਰਨ ਸਿਆਲੀ ਟੋਕਾਂ ।
ਮੈਡੀਆਂ ਸਬਜ਼ ਥੀਵਨ ਵਲ ਸੋਕਾਂ ।ਵੰਜਾਂ ਵਾਰੀ ਲੱਖ ਲੱਖ ਵਾਰੀ ।
ਸੈ ਰੋਗ ਹਜ਼ਾਰ ਕਸ਼ਾਲੇ ।ਤੈਡੇ ਕਾਰਣ ਜਿੰਦੜੀ ਜਾਲੇ ।
ਥਲ ਮਾਰੂ ਪੱਰਬਤ ਕਾਲੇ ।ਲਾਚਾਰ ਤੱਤੀ ਹੁਣ ਹਾਰੀ ।
ਜੈਂ ਦਿਲਬਰ ਦੀ ਦਿਲ ਬਰ ਦੀ ।ਤੈਂਹ ਬਾਝ ਫ਼ਰੀਦ ਨ ਸਰਦੀ ।
ਜੁੜ ਲਾਇਸ ਚੋਟ ਅੰਦਰ ਦੀ ।ਵਾਹ ਜ਼ਖਮ ਕੁਲੱਲੜਾ ਕਾਰੀ ।

129. ਕੈਂ ਪਾਇਆ ਬਾਝ ਫ਼ਕੀਰਾਂ

ਕੈਂ ਪਾਇਆ ਬਾਝ ਫ਼ਕੀਰਾਂ ।ਜਜ਼ਬਾ-ਏ-ਇਸ਼ਕ ਕੀ ਲੱਜ਼ਤ ਕੋ ।
ਕੁਲ ਸ਼ੈ ਵਿੱਚ ਕੁਲ ਸ਼ੈ ਡਿਠੋਸੇ ।ਹਮਾ ਓਸਤ ਦਾ ਦਰਸ ਕਿਤੋਸੇ ।
ਬਰਕਤ ਸੁਹਬਤ ਪੀਰਾਂ ।ਪੀ ਕਰ ਬਾਦਾ ਵੱਹਦਤ ਕੋ ।
ਜਬ ਮਦਹੋਸ਼ੀ ਨਾਜ਼ ਡਿਖਾਇਆ ।ਉਰਬਾਨੀ ਨੇ ਰੰਗ ਜਮਾਇਆ ।
ਖਿਰਕਾ ਪਾੜ ਲਵੀਰਾਂ ।ਪਹਿਨਿਯਮ ਰਿੰਦੀ ਖ਼ਲਕਤ ਕੋ ।
ਦਰਦ ਮੰਦਾਂ ਕੂੰ ਦਰਦ ਸਲਾਮਤ ।ਬਾਰ ਮੁਹੱਬਤ ਪੰਡ ਮਲਾਮਤ ।
ਦੁਖ ਦੁਖ਼ ਉਠਦੀਆਂ ਪੀੜਾਂ ।ਘੋਲ ਘਤਾਂ ਸਬ ਰਾਹਤ ਕੋ ।
ਹੁਸਨ ਫ਼ਰੀਦ ਕਈ ਘਰ ਲੂਟੇ ।ਰੁਲਦਿਆਂ ਫ਼ਿਰਦਿਆਂ ਜੰਗਲ ਬੂਟੇ ।
ਸੈ ਸੱਸੀਆਂ ਲੱਖ ਹੀਰਾਂ ।ਡੇਖੋ ਇਸ਼ਕ ਦੀ ਸ਼ਿਦਤ ਕੋ ।

130. ਕਲ੍ਹੜੀ ਰੋਲ ਮਲ੍ਹੇਰ ਗਿਉਂ

ਕਲ੍ਹੜੀ ਰੋਲ ਮਲ੍ਹੇਰ ਗਿਉਂ ।ਯਾਰ ਵਲਾ ਹੁਣੇ ਹੁਣੇ ਵਾਗਾਂ ।
ਰੋਹ ਜਬਲੜੇ ਔਖੜੇ ।ਡੁੱਖੜੇ ਥੱਲੜੇ ਝਾਗਾਂ ।
ਕਦਮ ਕਦਮ ਤੇ ਢੈ ਪੌਵਾਂ ।ਦਿੱਲੜੀ ਲਗੜੀਆਂ ਲਾਗਾਂ ।
ਰੋਹੀ ਵੁੱਠੜੀ ਘਾ ਥਏ ।ਮੱਟੜੀਂ ਲਗੜੀਆਂ ਜਾਗਾਂ ।
ਗਾਂਈਂ ਸਹੰਸ ਸਵਾਈਆਂ ।ਸੈ ਸੈ ਚਰਨ ਕੁਰਾਗਾਂ ।
ਸਿੰਧੜੀ ਡੁੱਖੜੇ ਘਾਟੜੇ ।ਰੋਹੀ ਮਲੜੇ ਭਾਗਾਂ ।
ਲਾਣੇ ਫੋਗ ਫੁਲਾਰੀਏ ।ਰਲ ਮਿਲ ਚਾਰੋਂ ਡਾਗਾਂ ।
ਡੈਹਾਂ ਡੋੜੇ ਡੋੜਾਪੜੇ ।ਰਾਤੀ ਰੋਂਦੀ ਜਾਗਾਂ ।
ਸੰਗੀਆਂ ਸੂਰਤੀਆਂ ਮਿਲ ਮਿਲਾ ।ਸੁਰਖ਼ੀਆਂ ਕੱਜਲ ਮਸਾਗਾਂ ।
ਮੈਲੇ ਵੇਸ ਸੁਹਾਉਂਦੇ ।ਫੇਰੀ ਕੰਡ੍ਹ ਸੁਹਾਗਾਂ ।
ਦਰਦ ਫ਼ਰੀਦ ਉਜਾੜਿਆ ।ਡੁੱਖੜੇ ਡਿਤਮ ਡੁਹਾਗਾਂ ।

131. ਕਾਂ ਕੋ ਕੋ ਕਰਲਾਊਂਦਾ ਹੈ

ਕਾਂ ਕੋ ਕੋ ਕਰਲਾਊਂਦਾ ਹੈ ।ਕੋਈ ਕਾਸਦ ਯਾਰ ਦਾ ਆਉਂਦਾ ਹੈ ।
ਰੁੱਤ ਸਾਵਣ ਦੀ ਡੇਹ ਮਲ੍ਹਾਰੀ ।ਬਾਦ ਸਮਾਲੀ ਕਿਣ ਮਿਣ ਜਾਰੀ ।
ਬੁਈ ਲਾਣੀ ਖਿਪ ਖ਼ੂਬ ਫੁਲਾਰੀ ।ਕਰੜ ਕੰਡਾ ਸਬ ਭਾਉਂਦਾ ਹੈ ।
ਆਸ ਆਈ ਤੇ ਯਾਸ ਸਿੱਧਾਈ ।ਝੁੜ ਬਾਦਲ ਆ ਝੁੜਮੁਰ ਲਾਈ ।
ਉਜੜੀਆਂ ਝੋਕਾਂ ਖ਼ੁਨਕੀ ਚਾਈ ।ਗ਼ਮ ਡਰ ਡਰ ਲੁਕ ਪੌਂਦਾ ਹੈ ।
ਮੀਂਹ ਬਰਸਾਤ ਖ਼ੁਸ਼ੀ ਦੇ ਵੇਲ੍ਹੇ ।ਛੇੜਨ ਛੇੜ ਵ ਛਾਂਗ ਸਵੇਲੇ ।
ਆਪੇ ਦਿਲਬਰ ਕੀਤੇ ਮੇਲੇ ।ਜੈਂ ਬਿਨ ਜੀ ਤੜਫਾਉਂਦਾ ਹੈ ।
ਟਿੱਬੇ ਰੇਖਾਂ ਥਲ ਤੇ ਡਹਰ ।ਕੁਲ ਗਲ ਡਿਸਦੇ ਅਹਿਮਰ ਅਸਫ਼ਰ ।
ਡੁੱਖ ਕਸ਼ਾਲੇ ਗੁਜ਼ਰੇ ਯਕਸਰ ।ਸੁੱਖ ਰਗ ਰਗ ਵਿੱਚ ਧੌਂਦਾ ਹੈ ।
ਡੁਖ ਡੁਹਾਗ ਦਾ ਵਕਤ ਵਿਹਾਇਆ ।ਭਾਗ ਸੁਹਾਗ ਦਾ ਵੇਲ੍ਹਾ ਆਇਆ ।
ਯਾਰ ਫ਼ਰੀਦ ਅੰਗਨ ਪੋਂਪਾਇਆ ।ਹਾਰ ਸਿੰਗਾਰ ਸਹਾਉਂਦਾ ਹੈ ।

132. ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ

ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ ।ਨੂਰ ਵਜੂਦ ਅਯਾਨੇ ।
ਸੱਰੇ ਸੁਬਹਾਨੀ ਰਾਜ਼ ਅਨਲਹਕ ।ਰਿੰਦੀ ਵਿਰਦ ਲਿਸਾਨੇ ।
ਵਿਰਦ ਮਬਾਨੀ ਕਸ਼ਫ ਮੁਆਨੀ ।ਅਹਿਲ ਦੇਲੋਂਦਾ ਸ਼ਾਨੇ ।
ਸਮਝ ਸੁੰਜਾਣੀ ਗੈਰ ਨ ਜਾਣੀ ।ਸਬ ਸੂਰਤ ਸੁਬਹਾਨੇ ।
ਅੱਵਲ ਆਖਰ ਜ਼ਾਹਰ ਬਾਤਨ ।ਯਾਰ ਅਯਾਨ ਬਿਆਨੇ ।
ਕੱਥ ਮਨਸੂਰੀ ਤੇ ਤੀਫੂਰੀ ।ਕੱਥ ਸਰਮਦ ਸਨਆਨੇ ।
ਹੁਸਨ ਪਰਸਤੀ ਸ਼ਾਹਦ ਮਸਤੀ ।ਸਾਡਾ ਦੀਨ ਈਮਾਨੇ ।
ਰਾਹ ਤੌਹੀਦੀ ਰੀਤ ਫ਼ਰੀਦੀ ।ਅਪਨੇ ਆਪ ਦਾ ਧਿਆਨੇ ।

133. ਕਰ ਯਾਰ ਅਸਾਂ ਵਲ ਆਵੰਨਡੀ

ਕਰ ਯਾਰ ਅਸਾਂ ਵਲ ਆਵੰਨਡੀ ।ਅੱਜ ਸਹਿਜ ਕਨੂੰ ਅਖ ਫੁਰਕੇ ਵੋ ।
ਗੁਜਰੀ ਡੁੱਖ ਡੁਹਾਗ਼ ਦੀ ਵਾਰੀ ।ਰੋਹੀ ਗੁਲ ਫੁਲ ਨਾਲ ਸਿੰਗਾਰੀ ।
ਮੁਦ ਮਸਤਾਨੀ ਡੇਂਹ ਮਲਾਰੀ ।ਬਾਦ ਸ਼ਮਾਲੀ ਲੁਰਕੇ ਵੋ ।
ਕੀਤੀ ਭਾਗ ਸੁਹਾਗ ਉਤਾਵਲ ।ਰੁਤ ਆਈ ਕਰ ਤੁਰਤ ਉਬਾਹਲ ।
ਕਿਣ ਮਿਣ ਕਣੀਆਂ ਰਿੱਮ ਝਿੱਮ ਬਾਦਲ ।ਬਾਰਸ਼ ਬੁਰਕੇ ਬੁਰਕੇ ਵੋ ।
ਸਿਧੜੀ ਥਈ ਵਲ ਕਿਸਮਤ ਪੁੱਠੜੀ ।ਆਪੇਂ ਮਨੜੀ ਰਾਹਤ ਰੁੱਠੜੀ ।
ਸੋਹਣੀ ਮੌਸਮ ਰੋਹੀ ਵੁੱਠੜੀ ।ਵਹਸ਼ਤ ਡੂੰ ਦਿਲ ਸੁਰਕੇ ਵੋ ।
ਠਡਰੀਆਂ ਹੀਲਾਂ ਪੂਰਬ ਵਾਲੀਆਂ ।ਕੱਜਲੇ ਬਾਦਲ ਲੱਸੜੀਆਂ ਕਾਲੀਆਂ ।
ਸੰਗੀਆਂ ਸੁਰਤੀਆਂ ਨੂੰ ਖੁਸ਼ਹਾਲੀਆਂ ।ਹਿੱਕ ਵੈਰਨ ਪਈ ਕੁਰਕੇ ਵੋ ।
ਆਪੇ ਯਾਰ ਫ਼ਰੀਦ ਸੰਭਾਲਿਅਮ ।ਸੋਹਣੇ ਸਾਂਵਲ ਪ੍ਰੀਤਾਂ ਪਾਲਿਅਮ ।
ਬਖਤੀ ਸੁੰਜਰੀ ਟਾਲਿਅਮ ।ਜੀ ਮੁਸਕੇ ਦਿਲ ਮੁਰਕੇ ਵੋ ।

134. ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ

ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ ।
ਅਨਹਦ ਬੀਨ ਬਜਾ ਮਨ ਮੋਹਿਸ ।ਗਵਲ ਜੋਗੀ ਲੁੱਟੀਆਂ ਲੁੱਟੀਆਂ ।
ਗਜ਼ ਹਕੀਕੀ ਫਾਸ਼ ਡਿੱਠੋਸੇ ।ਇਲਮੋ ਅਮਲ ਤੋਂ ਛੁੱਟੀਆਂ ਛੁੱਟੀਆਂ ।
ਇਸ਼ਕ ਨਹੀਂ ਹੈ ਆਗ ਗਜ਼ਬ ਦੀ ।ਧਾਂ ਕਰੇਂਦੀ ਹੁੱਟੀਆਂ ਹੁੱਟੀਆਂ ।
ਕਲ੍ਹੜੀ ਛੱਡ ਕੇ ਕੇਚ ਸਿਧਾਇਉਂ ।ਅੱਖੀਂ ਮਲੇਂਦੀਂ ਉੱਠੀਆਂ ਉੱਠੀਆਂ ।
ਜਾਮ ਜ਼ਹਿਰ ਦੇ ਜ਼ੁਲਮ ਕਹਿਰ ਦੇ ।ਦਰਦ ਪਲੇਂਦਾ ਘੁੱਟੀਆਂ ਘੁੱਟੀਆਂ ।
ਇਸ਼ਕ ਫ਼ਰੀਦ ਨਹੀਂ ਅੱਜ ਕਲ ਦਾ ।ਰੋਜ਼ ਅਜ਼ਲ ਦੇ ਦੀ ਮੁੱਠੀਆਂ ਮੁੱਠੀਆਂ ।

135. ਕੇਚ ਗਿਉਂ ਯਾਰ ਬਰੋਚਲ

ਕੇਚ ਗਿਉਂ ਯਾਰ ਬਰੋਚਲ ।ਕਲ ਨਾ ਲਧੜੋ ਸਾਵਲ ਵਲ ।
ਮਿਸਰੀ ਖੰਜ ਨਬਾਤੜੀ ।ਡਿਸਦੀਆਂ ਜ਼ਹਿਰ ਹਲਾਹਲ ।
ਘੋਲੇ ਜ਼ੇਵਰ ਭਾ ਲਗੇ ।ਬਠ ਪਏ ਡੋਰੇ ਮਲਮਲ ।
ਜੋਭਨ ਜੋਸ਼ ਜਵਾਨੜੀ ।ਨਾਜ਼ ਨਹੋਰੇ ਗਏ ਗਲ ।
ਕਪੜੇ ਲੀਰ ਕਤੀਰੜੇ ।ਲਿੰਗੜੀ ਜਾਈ ਮਿਲਜਲ ।
ਅੱਖੀਆਂ ਕਜਲੋਂ ਕਾਲੀਆਂ ।ਪੇਚੀ ਜ਼ੁਲਫ ਵਲੋ ਵਲ ।
ਓ ਦਿਲ ਚੋਟ ਚਲਾਂਦੀਆਂ ।ਏ ਥੀ ਫਾਈ ਪਏ ਗਲ ।
ਡਿਠਮ ਮਲਕ ਮਲ੍ਹੇਰ ਡੂੰ ।ਕਾਲੇ ਕਾਲੇ ਬਾਦਲ ।
ਸਿੰਧੜੇ ਰਹਿਨ ਨ ਡੇਂਦੀਆਂ ।ਲਗੜੀਆਂ ਤਾਘਾ ਪਲਪਲ ।
ਰੋਹੀ ਮੇਂਘ ਮਲ੍ਹਰੜਾ ।ਖਮਦੀਆਂ ਖਮਨੀਆਂ ਅਜਕਲ ।
ਦਿਲੜੀ ਸਿਦਕੀ ਦੇਸ ਡੂੰ ।ਅਖੜੀਂ ਹੰਝਣੂੰ ਬਲਬਲ ।
ਡੇਖਾਂ ਬਾਗ ਬਗੋਚੜੇ ।ਜੀਅੜਾ ਜਾਨਵਿਮ ਜਲਬਲ ।
ਲਾਣੇ ਫੋਗ ਫ਼ਰੀਦ ਦੇ ।ਦਰਦ ਦਲੇਂਦੇ ਦਰਮਲ ।

136. ਕਿਸ ਧਰਤੀ ਸੇ ਆਏ ਹੋ ਤੁਮ

ਕਿਸ ਧਰਤੀ ਸੇ ਆਏ ਹੋ ਤੁਮ ।ਕਿਸ ਨਗਰੀ ਕੇ ਬਾਸੀ ਰੇ ।
ਪਰਮ ਨਗਰ ਹੈ ਦੇਸ ਤੁਮ੍ਹਾਰਾ ।ਫਿਰਤੇ ਕਹਾਂ ਉਦਾਸੀ ਰੇ ।
ਕਿਉਂ ਹੋਤੇ ਹੋ ਜੋਗੀ ਭੋਗੀ ।ਰੋਗੀ ਤਰਹ ਬਰਾਗੀ ਰੇ ।
ਅੰਗ ਭੱਭੂਤ ਰਮਾ ਕੇ ਕਿਉਂ ਕਰ ।ਰਖਤੇ ਬਦਨ ਸਨਿਆਸੀ ਰੇ ।
ਅਪਨਾ ਆਪ ਸੰਭਾਲ ਕੇ ਦੇਖੋ ।ਕਰਕੇ ਨਜ਼ਰ ਹਕੀਕਤ ਕੀ ।
ਫ਼ਿਕਰ ਨ ਕੀਜੋ ਯਾਰੋ ਹਰਗਿਜ਼ ।ਆਸੀ ਯਾ ਨ ਆਸੀ ਰੇ ।
ਤੁਮ ਹੋ ਸਾਗੀ ਤੁਮ ਹੋ ਸਾਗੀ ।ਵਾਗੀ ਜ਼ਰਾ ਨ ਵਾਗੀ ਰੇ ।
ਅਪਨੀ ਜ਼ਾਤ ਸਿਫ਼ਾਤ ਕੋ ਸਮਝੋ ।ਅਪਨੀ ਕਰੋ ਸ਼ਨਾਸੀ ਰੇ ।
ਬਾਤ ਫ਼ਰੀਦੀ ਸੋਚ ਕੇ ਸੁਣਿਉ ।ਲਾਕਰ ਦਿਲ ਕੇ ਕਾਨੋਂ ਕੋ ।
ਦੋਨੋ ਜਗ ਕੇ ਮਾਲਕ ਤੁਮ ਹੋ ।ਭੁਲੇ ਅੱਲਾ-ਰਾਸੀ ਰੇ ।

137. ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ

ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ ।
ਬਾਗ ਬਹਿਸ਼ਤ ਦਾ ਤੂੰ ਹੈਂ ਮਾਲਕ ।ਖੁਦ ਬੁਲਬੁਲ ਖੁਦ ਗੁਲ ।
ਅਰਸ਼ ਵੀ ਤੈਡਾ ਫਰਸ਼ ਵੀ ਤੈਡਾ ।ਤੂੰ ਆਲੀ ਅਣਮੁਲ ।
ਚੜ੍ਹ ਦਾਰੀ ਮਨਸ਼ਰ ਦੇ ਭਾਈ ।ਕਰਨ ਅਜਬ ਗੁਲਗੁਲ ।
ਰੂਹ ਮਿਸਾਲ ਸ਼ਹਾਦਤ ਤੂੰ ਹੈਂ ।ਸਮਝ ਸੰਜਾਣ ਨਾ ਭੁਲ ।
ਦੁਨੀਆ ਉਕਬਾ ਬਰਜੁਖ ਅੰਦਰ ।ਨਾਹੀਂ ਤੈਡਰਾ ਤੁਲ ।
ਯਾਰ ਫ਼ਰੀਦਾ ਕੋਲ ਹੈ ਤੈਡੇ ।ਨਾ ਬੇਹੂਦਾ ਰੁਲ ।

138. ਕੋਈ ਮਾਹਣੂੰ ਆਏ ਮੈਂ ਯਾਰ ਦਾ

ਕੋਈ ਮਾਹਣੂੰ ਆਏ ਮੈਂ ਯਾਰ ਦਾ ।ਸਾਥੀ ਖੜਾ ਸਨੇਹੜਾ ਡੇਂਦਾ ।
ਇਸ਼ਕ ਨਹੀਂ ਹੈ ਤੀਰ ਬਲਾ ਦਾ ।ਜ਼ੁਲਮੀਂ ਚੋਟ ਚਲੇਂਦਾ ।
ਨਾਜ਼ ਅਦਾ ਕੁਝ ਕਰੇ ਨ ਟਾਲਾ ।ਹੁਕਮੀ ਬਿਰਹੋਂ ਬਛੇਂਦਾ ।
ਰਮਜ਼ ਰਮੂਜ਼ ਤੇ ਗੁਝੜੇ ਹਾਸੇ ।ਸਭ ਕੁਝ ਦਰਦ ਸਝੇਂਦਾ ।
ਸੋਜ਼ ਫਰਾਕ ਤੇ ਦਰਦ ਅੰਦੇਸ਼ੇ ।ਤਨ ਮਨ ਫੂਕ ਜਲੇਂਦਾ ।
ਹਰਗਿਜ਼ ਸੂਲ ਨ ਸਹਿੰਦੀ ਦਿਲੜੀ ।ਯਾਰ ਐ ਬਾਰ ਸਹੇਂਦਾ ।
ਹਿਜ਼ਰ ਫਰੀਦ ਕੀਤੀ ਦਿਲ ਜ਼ਖਮੀ ।ਦੋਸਤ ਨ ਮਰਹਮ ਲੈਂਦਾ ।

139. ਕੁਲ ਗ਼ੈਰ ਕਨੂੰ ਜੀ ਵਾਂਦੇ

ਕੁਲ ਗ਼ੈਰ ਕਨੂੰ ਜੀ ਵਾਂਦੇ ।ਮੁੱਠੀ ਰੀਤ ਅਨੋਖੀ ਰਾਂਦੇ ।
ਸੱਟ ਕਰ ਖਵੇਸ਼ ਕਬੀਲਾ ਥਿਓਸੇ ।ਬਰਦੇ ਤੈਡੜੇ ਨਾਂ ਦੇ ।
ਸਬ ਸੂਰਤ ਵਿੱਚ ਢੋਲ ਸੰਜਾਣੋ ।ਥਿਓ ਵ ਨਾ ਦਰਮਾਂਦੇ ।
ਸੀਨੇ ਝੋਕਾਂ ਦੀਦੀਂ ਦੇਰੇ ।ਸੋਹਣੇ ਦੋਸਤ ਦਿਲਾਂ ਦੇ ।
ਹਰ ਪਲ ਪਲ ਵਿੱਚ ਕੋਲ ਬਗਲ ਵਿੱਚ ।ਯਾਰ ਮਿੱਠੇ ਮਨ ਭਾਂਦੇ ।
ਅੱਖੀਆਂ ਦੇ ਵਿੱਚ ਕਤਰ ਨ ਮਾਵੇ ।ਸਾਰੇ ਸੱਜਨ ਸਮਾਂਦੇ ।
ਸ਼ਾਲਾ ਵੰਜ ਕਰ ਹਜ਼ਰਤ ਰੋਹੀ ।ਡੇਖੂੰ ਘਰ ਮਿੱਤਰਾਂ ਦੇ ।
ਸੱਟ ਕਰ ਵਿਰਦ ਫ਼ਰੀਦ ਹਮੇਸ਼ਾਂ ।ਗੀਤ ਪਰਮ ਦੇ ਗਾਂਦੇ ।

140. ਕਿਆ ਡੁੱਖ਼ੜਾ ਨੇਂਹ ਲਿਉਸੇ

ਕਿਆ ਡੁੱਖ਼ੜਾ ਨੇਂਹ ਲਿਉਸੇ ।ਡੁੱਖ ਬਾਝ ਪੱਲੇ ਨ ਪਿਉ ਸੇ ।
ਇਸ਼ਕ ਨਹੀਂ ਹੈ ਨਾਰ ਗ਼ਜ਼ਬ ਦੀ ।ਤਨ ਮਨ ਕੀਤੁਸ ਕੋਲੇ ।
ਸੂਲਾਂ ਸੜਦੀਂ ਆਹੀ ਭਰਦੀਂ ।ਸਾਰੀ ਉੱਮਰ ਨਿਭਿਉਸੇ ।
ਨਾ ਗਮਖ਼ਾਰ ਨਾ ਕੋਈ ਸਾਥੀ ।ਨਾ ਕੋਈ ਹਾਲ ਵੰਡਾਵੇ ।
ਇਸ਼ਕ ਜੇਹਾਂ ਡੁੱਖ ਹੋਰ ਨ ਕੋਈ ।ਮਾ ਪਿਉ ਵੈਰੀ ਥਿaੁਸੇ ।
ਖ਼ਵੇਸ਼ ਕਬੀਲਾ ਹਰ ਕੋਈ ਜਾਣੇ ।ਮੰਜ਼ਿਲ ਯਾਰ ਦੀਆਂ ਝੋਕਾਂ ।
ਸੇਂਗੀਆਂ ਸੁਰਤੀਆਂ ਕਰਦੀਆਂ ਟੋਕਾਂ ।ਸਾਰਾ ਭਰਮ ਲੁੜ੍ਹਿaੁਸੇ ।
ਗਲੀਆਂ ਕੂਚੇ ਸ਼ਹਿਰ ਬਜ਼ਾਰਾਂ ।ਲੋਗ ਮਰੇਂਦਾ ਕਾਨੇ ।
ਨੰਢੜੇ ਵਡੜੇ ਡੇਵਨ ਤਾਨੇ ।ਸ਼ਰਮ ਸ਼ਉਰ ਵੰਜਿਉਸੇ ।
ਗਾਲ੍ਹ ਨਹੀਂ ਅੱਜ ਕਲ ਦੀ ਸੁੰਜੜੀ ।ਰੋਜ਼ ਅਜ਼ਲ ਦੀ ਮੁੱਠੜੀ ।
ਬੇ ਨਿਸ਼ਾਨ ਸੱਜਣ ਦੇ ਕੀਤੇ ।ਨਾਸ ਨਿਸ਼ਾਨ ਗੰਵਿਉਸੇ ।
ਹਾਰ ਹੰਜੂੰ ਦਾ ਗਲ ਵਿੱਚ ਪਾਵਾਂ ।ਬੈਠੀ ਰੋ ਰੋ ਹਾਲ ਵੰਜਾਵਾਂ ।
ਪੀਤ ਸੁਵਾ ਬਈ ਰੀਤ ਨ ਕਾਈ ।ਡੇ ਸਿਰ ਮੁਫ਼ਤ ਰਾਧਿਉਸੇ ।
ਮੂੰਝ ਮੁੰਝਾਰੀ ਦਰਦ ਵਿਛੋੜਾ ।ਲਿਖਿਆ ਬਾਬ ਤੱਤੀ ਦੇ ਡੋੜਾ ।
ਯਾਰ ਫ਼ਰੀਦ ਖ਼ਰੀਦ ਨ ਕੀਤਾ ।ਰੋ ਰੋ ਖ਼ਲਕ ਰੁਵਿਉਸੇ ।

141. ਕਿਆ ਹਾਲ ਸੁਣਾਵਾਂ ਦਿਲ ਦਾ

ਕਿਆ ਹਾਲ ਸੁਣਾਵਾਂ ਦਿਲ ਦਾ ।ਕੋਈ ਮਹਰਮ ਰਾਜ਼ ਨ ਮਿਲਦਾ ।
ਮੁੰਹ ਧੂੜ ਮਿਟੀ ਸਿਰ ਪਾਇਮ ।ਸਾਰਾ ਨੰਗ ਨਮੂਜ਼ ਵੰਜਾਇਮ ।
ਕੋਈ ਪੁਛਣ ਨ ਵੇਹੜੇ ਆਇਮ ।ਹਥੋ ਉਲਟਾ ਆਲਮ ਖਿਲਦਾ ।
ਆਇਆ ਬਾਰ ਬਿਰਹੋ ਸਿਰ ਬਾਰੀ ।ਲਗੀ ਹੂੰ ਹੂੰ ਸ਼ਹਿਰ ਖਵਾਰੀ ।
ਰੋਂਦੀ ਉਮਰ ਗੁਜ਼ਰੇਮ ਸਾਰੀ ।ਨਾ ਪਾਇਮ ਡਸ ਮਨਜ਼ਲ ਦਾ ।
ਦਿਲ ਯਾਰ ਕੀਤੇ ਕੁਰਲਾਵੇ ।ਤੜਫ਼ਾਵੇ ਤੇ ਗਮ ਖਾਵੇ ।
ਡੁਖ ਪਾਵੇ ਸੂਲ ਨਿਭਾਵੇ ।ਏਹੋ ਤੌਰ ਤੈਂਡੇ ਬੇਦਿਲਦਾ ।
ਕਈ ਸਹੰਸ ਤਬੀਬ ਕਮਾਵਨ ।ਸੈ ਪੁੜੀਆਂ ਝੋਲ ਪਲਾਵਨ ।
ਮੈਡੇ ਦਿਲ ਦਾ ਭੇਦ ਨ ਪਾਵਨ ।ਪਵੇ ਫਰਕ ਨਹੀਂ ਇਕ ਤਿਲਦਾ ।
ਪੁਨੂੰ ਹੋਤੇ ਨ ਖੜ ਮੁਕਲਾਇਆ ।ਛਡ ਕਲ੍ਹੜੀ ਕੀਚ ਸਿਧਾਇਆ ।
ਸੋਹਣੇ ਜਾਣ ਪਛਾਣ ਰੋਲਾਇਆ ।ਕੂੜਾ ਉਜਰ ਨਭਾਇਮ ਘਿਲਦਾ ।
ਸੁਣ ਲੇਲਾ ਧਾਂਹ ਪੁਕਾਰੇ ।ਤੈਂਡਾ ਮਜਨੂੰ ਜ਼ਾਰ ਨਜ਼ਾਰੇ ।
ਸੋਹਣਾ ਯਾਰ ਤੂਣੇ ਹਿਕਵਾਰੇ ।ਕਡੀ ਚਾ ਪਰਦਾ ਮੁਹਮਲ ਦਾ ।
ਦਿਲ ਪ੍ਰੇਮ ਨਗਰ ਡੂੰ ਤਾਂਘੇ ।ਜਥਾਂ ਪੈਂਡੇ ਸਖਤ ਅੜਾਂਗੇ ।
ਨਾਰਾਹ ਫ਼ਰੀਦਨ ਲਾਂਘੇ ।ਪੰਧ ਬਹੂੰ ਮੁਸ਼ਕਲ ਦਾ ।

142. ਕਿਆ ਇਸ਼ਕ ਅੜਾਹ ਮਚਾਇਆ ਹੈ

ਕਿਆ ਇਸ਼ਕ ਅੜਾਹ ਮਚਾਇਆ ਹੈ ।ਹਰ ਰੋਜ਼ ਇਹ ਸੋਜ਼ ਸਵਾਇਆ ਹੈ ।
ਸਰ ਤਨ ਮਨ ਫੂਕ ਜਲਾਇਆ ਹੈ ।ਮੁੱਠਾ ਜੋਬਨ ਮੁਫ਼ਤ ਗੰਵਾਇਆ ਹੈ ।
ਭੈੜੀ ਦਿੱਲੜੀ ਮਾਰ ਮੁੰਝਾਇਆ ਹੈ ।ਦਮ ਦਮ ਵਿੱਚ ਦਰਦ ਸਵਾਇਆ ਹੈ ।
ਸੱਟ ਸੇਝ ਇਕੇਲੀ ਹੋਤ ਨੱਸੇ ।ਗ਼ਮ ਪਾ ਕਰ ਝੋਲੀ ਐਸ਼ ਖ਼ੱਸੇ ।
ਗਲ ਹਾਰ ਫੁਲਾਂ ਦਾ ਨਾਂਗ ਡਿੱਸੇ ।ਡੁੱਖੀ ਕਿਸਮਤ ਸਬ ਡੁੱਖ ਲਾਇਆ ਹੈ ।
ਸੋਹਣਾ ਸਾਂਗ ਹਿਜਰ ਦੀ ਮਾਰ ਗਿਆ ।ਯਕਬਾਰੀ ਯਾਰ ਵਸਾਰ ਗਿਆ ।
ਕਰ ਜ਼ਾਰ ਨਜ਼ਾਰ ਖਵਾਰ ਗਿਆ ।ਤੱਤੀ ਬੇ ਵੱਸ ਬਾਰ ਸਹਾਇਆ ਹੈ ।
ਏਹਾ ਦਿੱਲੜੀ ਇਸ਼ਕ ਦੀ ਕੁੱਠੜੀ ਹੈ ।ਜੈਂ ਸਬਰ ਆਰਾਮ ਵੰਜਾਇਆ ਹੈ ।
ਮਾ ਡਿੱਤੜੀ ਸ਼ੌਕ ਦੀ ਗੁੱਠੜੀ ਹੈ ।ਜੈਂ ਸਬਰ ਆਰਾਮ ਵੰਜਾਇਆ ਹੈ ।
ਦਿਲ ਲਾਵਣ ਹਾਲ ਵੰਜਾਵਣ ਹੈ ।ਸੁਖ ਡੇਵਣ ਤੇ ਡੁੱਖ ਪਾਵਣ ਹੈ ।
ਗ਼ਮ ਖਾਵਣ ਦਰਦ ਨਿਭਾਵਣ ਹੈ ।ਨੇੜਾ ਬੇਸ਼ਕ ਕੂੜਾ ਜਾਇਆ ਹੈ ।
ਸੋਹਣੇ ਬਾਝ ਫ਼ਰੀਦ ਕਰਾਰ ਗਿਆ ।ਕੰਮ ਕਾਰ ਸਭੋ ਘਰ ਬਾਰ ਗਿਆ ।
ਸਬ ਨਾਜ਼ ਨਵਾਜ਼ ਸੰਗਾਰ ਗਿਆ ।ਸਰ ਬਾਰ ਡੁਹਾਗ ਸਹਾਇਆ ਹੈ ।

143. ਕਿਆ ਰੀਤ ਪਰੀਤ ਸਿਖਾਈ ਹੈ

ਕਿਆ ਰੀਤ ਪਰੀਤ ਸਿਖਾਈ ਹੈ ।ਸਬ ਡਿੱਸਦਾ ਹੁਸਨ ਖ਼ੁਦਾਈ ਹੈ ।
ਡਿੱਸਦੀ ਯਾਰ ਮਿੱਠਲ ਦੀ ਸੂਰਤ ।ਕੁਲ ਤਸਵੀਰ ਅਤੇ ਕੁਲ ਮੂਰਤ ।
ਹਰ ਵੇਲੇ ਹੈ ਸ਼ਗਨ ਮਹੂਰਤ ।ਗ਼ੈਰ ਦੀ ਖ਼ਬਰ ਨ ਕਾਈ ਹੈ ।
ਨਾਜ਼ ਨਿਹੋਰੇ ਯਾਰ ਸੱਜਣ ਦੇ ।ਇਸ਼ਵੇ ਗ਼ਮਜ਼ੇ ਮਨ ਮੋਹਨ ਦੇ ।
ਹਰ ਹਰ ਆਨ ਅਨੋਖੜੇ ਵੰਦੇ ।ਵਾਹ ਜ਼ੀਨਤ ਜ਼ੇਬਾਈ ਹੈ ।
ਨਖ਼ਰੇ ਨਖ਼ਰੇ ਨੋਕਾਂ ਟੋਕਾਂ ।ਦਿੱਲੜੀ ਜੋੜ ਚੁਭੇਂਦੀਆਂ ਚੋਂਕਾਂ ।
ਸੋਕਾਂ ਸਬਜ਼ ਥੀਆਂ ਵੱਲ ਝੋਕਾਂ ।ਖ਼ੂਬੀ ਖ਼ੁਨਕੀ ਚਾਈ ਹੈ ।
ਨਾਜ਼ਕ ਚਾਲੀਂ ਨੂਰ ਨੋਲ ਦੀ ।ਰਮਜ਼ਾਂ ਬਾਕੀ ਤਰਜ਼ ਜਦਲ ਦੀ ।
ਧਾੜ ਕੱਜਲ ਦੀ ਧਾੜਾ ਜਲਦੀ ।ਸੁਰਖ਼ੀ ਭਾ ਭੜਕਾਈ ਹੈ ।
ਡੁੱਖ ਡੁਹਾਗ ਤੇ ਦਰਦ ਜੁਦਾਈ ।ਰਲ ਮਿਲ ਵੈਂਦੇ ਸਾਥ ਲਡਾਈ ।
ਇਸ਼ਕ ਫ਼ਰੀਦ ਥਿਉਸੇ ਭਾਈ ।ਇਸ਼ਰਤ ਰੋਜ਼ ਸਵਾਈ ਹੈ ।

144. ਕਿਆ ਥਿਆ ਜੋ ਤੈਡੀ ਨ ਬਣੀ

ਕਿਆ ਥਿਆ ਜੋ ਤੈਡੀ ਨ ਬਣੀ ।ਥੀਸੀ ਓਹਾ ਜੋ ਰੱਬ ਗਿਣੀ ।
ਦੌਲਤ ਕੂੰ ਚੂਚੀ ਲਾ ਅੜਾ ।ਠਗ ਬਾਜ਼ ਦਾ ਡਟਕੋ ਨ ਖਾ ।
ਆਜ਼ਾਦ ਥੀ ਸਫਨ ਸਫ਼ਾ ।ਚੁਣ ਘਿਨ ਸੁੰਜਾਏਂਦੀ ਅਣੀ ।
ਦੁਨੀਆਂ ਦਾ ਨ ਥੀ ਆਸ਼ਨਾ ।ਹੈ ਏ ਮਕਾਰਾ ਬੇ ਵਫ਼ਾ ।
ਖਾਵੀਂ ਨ ਮੁਜ਼ਿਣ ਦਾ ਦਗ਼ਾ ।ਹੈ ਪੰਜ ਕਣੀ ਤੈਕੂੰ ਘਣੀ ।
ਧੱਜ ਵੱਜ ਦੀ ਝੱਗ ਮੱਗ ਤਰੋੜ ਵੇ ।ਡੋਰੇ ਭੇ ਮਲਮਲ ਛੋੜ ਵੇ ।
ਹੈ ਡਿਲ੍ਹ ਪੱਥਰ ਦੀ ਭੋਰ ਵੇ ।ਤੈਂ ਕਾਣ ਹੀਰੇ ਦੀ ਕਣੀ ।
ਮੁਲਾਂ ਨਹੀਂ ਕਹੀਂ ਕਾਰ ਦੇ ।ਸ਼ੇਵੇ ਨ ਜਾਣਿਨ ਯਾਰ ਦੇ ।
ਸਮਝਣ ਨ ਭੇਤ ਇਸਰਾਰ ਦੇ ।ਵੰਜ ਕੰਡ ਦੇ ਭਰਨੇ ਥਏ ਦਣੀ ।
ਈਂ ਰਾਹ ਡੋ ਆਂਵੀ ਨਾ ਹਾ ।ਜੇ ਆਈਂ ਕਦਮ ਡੇਹੋਂ ਡੇਂਹ ਵਧਾ ।
ਪਿਛੋਂ ਤੇ ਨਾ ਡੇਖੀਂ ਮੂੰਹ ਵਲਾ ।ਹੀਲਾ ਕਰੀਂ ਸਰ ਤਈਂ ਤਣੀ ।
ਨਿਞ੍ਹੀ ਤਰਸ ਬਾਰੋਚਲ ਰਤੀ ।ਰੋਹੀਂ ਪਹਾੜੀ ਵਿਚ ਤੱਤੀ ।
ਸ਼ੋਦੀ ਸੱਸੀ ਰੁਲਦੀ ਵੱਤੀ ।ਨੇਹੀਂ ਅਲ੍ਹੜੀ ਹਿੱਕ ਜਣੀ ।
ਹੈ ਵਲ ਕਹਿਰ ਦੀ ਮੁਬਤਲਾ ।ਹੈ ਓ ਗਜ਼ਬ ਦਾ ਬੇ ਵਫ਼ਾ ।
ਮਨ ਛੱਡ ਅਤੇ ਮਨ ਡੇ ਵੀਆ ।ਆਪਤ ਦੇ ਵਿੱਚ ਖੜਬੜ ਬਣੀ ।
ਸੁਣ ਬੇਵਫਾ ਦੀ ਗਾਲ੍ਹ ਵੇ ।ਪੁਛਦੇ ਨ ਹਰਗਿਜ਼ ਮਾਲ ਵੇ ।
ਅਸਲੋਂ ਨ ਲਹਮ ਸੰਭਾਲ ਵੇ ।ਡੇਵੇ ਨ ਚੋਲੀ ਦੀ ਤਣੀ ।
ਥੀ ਖ਼ੁਸ਼ ਫ਼ਰੀਦ ਤੇ ਸ਼ਾਦਵਲ ।ਡੁਖ਼ੜੀਂ ਕੂੰ ਨ ਕਰ ਯਾਦ ਵਲ ।
ਅਝੂ ਥੀਵਮ ਝੋਕ ਆਬਾਦ ਵਲ ।ਏਹਾ ਨੈਂ ਨ ਵੈਹਸੀ ਹਿਕ ਮਣੀ ।

145. ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ

ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ ।ਰੋਧੇ ਡਿਤੋ ਨੀ ਪਿਛਲੀ ਉੱਮਰ ਦੇ ।
ਤੈਂ ਬਾਝ ਜੀਵੇਂ ਅਸਲੋਂ ਨ ਜੀਵਾਂ ।ਤੈਡੇ ਅੱਖ਼ੀਂ ਦੇ ਸਾਹਮੇ ਪੁਰੀਵਾਂ ।
ਮਾਰੂ, ਮਰੀਲਾ, ਭੌਂ ਬਿਨ ਨਾ ਥੀਵਾਂ ।ਬੱਠ ਡੇਂਹ ਹਿਜਰ ਦੇ ਔਖੇ ਗੁਜ਼ਰਦੇ ।
ਮਾਰਾਂ ਮਰੋੜਾ ਧੱਕੜੇ ਤੇ ਧੋੜੇ ।ਭੇਜੀਆਂ ਸੌਗਾਤਾਂ ਤੈਡੇ ਵਿਛੋੜੇ ।
ਡੁੱਖੜੇ ਡੇਂਹੋਂ ਡੇਂਹ ਡੇਢੇ ਤੇ ਡੋੜੇ ।ਹੈ ਹੈ ਨ ਜੀਂਦੇ ਜੀਅੜਾ ਨ ਮਰਦੇ ।
ਗਏ ਵਕਤ ਵੇਲ੍ਹੇ ਯਾਰੋ ਭਲੇੜੇ ।ਡੁੱਖੜੇ ਡੁੱਖੀ ਤੇ ਕੀਤੇ ਵਹੀਰੇ ।
ਸ਼ਾਲਾ ਡਿਹਾੜੇ ਥੀਵਮ ਥੁਲੇਰੇ ।ਪਾੜੇ ਗੁਜ਼ਾਰੂੰ ਸਜਣੀਂ ਦੇ ਘਰ ਦੇ ।
ਘੋਲੀ ਤੁਸੈਡੀ ਗੋਲੀ ਤੁਸੈਡੀ ।ਡੇ ਕਨ ਤੇ ਸੁਣੀਂ ਪੀੜ ਮੈਡੀ ।
ਪਾਣੀ ਅਸਾਡਾ ਥਈ ਰੱਤ ਅਸੇਡੀ ।ਰੋਟੀ ਹੈ ਟੁੱਕੜੇ ਹਾਂ ਦੇ ਜਿਗਰ ਦੇ ।
ਮੁੰਢ ਲਾਦੀ ਜਿੰਦੜੀ ਡੁਖੜੇਂਦੀ ਡੋਹੜੀ ।ਦਰਦੇਂਦੀਂ ਬੱਧੜੀ ਸੋਜ਼ੇਂਦੀ ਰੋਹੜੀ ।
ਹਿੱਕ ਤੂੰ ਤੱਤੀ ਦੀ ਵੱਲ ਕਲ ਨ ਲਧੜੀ ।ਪਏ ਸੂਲ ਸਦਮੇ ਚੌਥੇ ਪਹਿਰ ਦੇ ।
ਰਹਿ ਗਿਉਮ ਖੁਸ਼ੀਆਂ ਵਿਸਰੇ ਨਨਢੇਪੇ ।ਧਾਂ ਧਾਂ ਕਰਦੇ ਆਏ ਬੁਢੇਪੇ ।
ਥਏ ਬੇਨਵਾਈ ਡਿੱਤੜੇ ਰੰਡੇਪੇ ।ਆਏ ਬਾਰ ਸਿਰ ਤੇ ਬਾਰੀ ਕਹਿਰ ਦੇ ।
ਜੋਗੀ ਬਰਾਗੀ ਥੀਕਰ ਢੂੰਡੇਸਾਂ ।ਕਫ਼ਨੀ ਡੁੱਖਾਂ ਦੀ ਪਾਗਲ ਸੁਹੇਸਾਂ ।
ਏਵੇਂ ਫ਼ਰੀਦਾਂ ਉਮਰਾਂ ਨਭੇਸਾਂ ।ਜੇ ਤਈਂ ਨਾ ਥੀਸਾਂ ਦਾਖਲ ਕਬਰਦੇ ।

146. ਲੱਜ ਲੋਈ ਕੀਂ ਉਤਾਰੇਂਦਸ

ਲੱਜ ਲੋਈ ਕੀਂ ਉਤਾਰੇਂਦਸ ।ਤੁਹੰਜਾ ਨਹਮਲ ਭਾ ਮੈਂ ਬਾਰੇਂਦਸ ।
ਤੁਹੰਜਾ ਜ਼ੋਰ ਜ਼ਲਲ ਔਂ ਮਕਰ ਵਦਗਾ ।
ਤੁਹੰਜੇ ਜ਼ੁਲਮ ਜਇਆਂ ਗਾਰ੍ਹੇਉ ਉਮਰਾਦਾ ।
ਵੰਜੀਂ ਵਿਹੇੜੀਜਨ ਸਾਂ ਗਾਰੇਂਦਸ ।
ਥਰ ਨਪ੍ਹਵਾਰਨ ਜਾ ਡੇਸ ਵਤਨ ।
ਥਰ ਆਹੇ ਸੰਹਜ਼ਾ ਮੁਲਕ ਵਤਨ ਖੁਸ਼ ਸੇਂਗੀ ਸਾਂ ਗੁਜਾਰੇਂਦਸ ।
ਹਿਨ ਕੈਦ ਮੇਂ ਕੇੜ੍ਹੋ ਕਾਮਕਿਆਂ ।ਸਾਲਾ ਮਾਰਨ ਵਾਰੇ ਨਹਨ ਵਯਾਂ ।
ਜਾ ਥੀ ਵਾਰ ਉਗਾਰ ਬੁਹਾਰੇਦਸ ।
ਹੁਜੈ ਹਰਦਮ ਡੇਂਹ ਅਬਾਣੇ ਮੇਂਹ ।ਆਹੇ ਸਿਕ ਸਾੜਿਆ ਜੇ ਰਾਤੀਂ ਡੇਂਹ ।
ਵੈਠੀ ਧਾਂ ਕੰਦਸ ਹੰਜੂੰ ਹਾਰੇਂਦਸ ।
ਬਠ ਮਾੜਿਓਂ ਔਂ ਮਹਲਾਤ ਜਾ ਘਰ ।ਆਖੇ ਮਰਕ ਫਰੀਦ ਜਾ ਮਾਰੂਥਰ ।
ਵਹਿਣ ਸਾਂਗੇ ਅੜਨ ਜੇ ਚਾਰੇਂਦਸ ।

147. ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ ।ਹੋਤ ਪੁਨਲ ਦੀ ਸਾਂਗ ।
ਸਟ ਕਰ ਖਵੇਸ਼ ਕਬੀਲੜੇ ।ਸਿਕ ਸਾਂਵਲ ਦੀ ਸਾਂਗ ।
ਰਗ ਰਗ ਜ਼ੁਲਫ ਦੇ ਪੇਚੜੇ ।ਨਾਂਗ ਅਜਲ ਦੇ ਸਾਂਗ ।
ਵਿਸਰੇ ਇਸ਼ਕ ਮਜਾਜ਼ੜੇ ।ਹੁਸਨ ਅਜ਼ਲ ਦੀ ਸਾਂਗ ।
ਤਾਂਘ ਫਰੀਦ ਕੂੰ ਰੋਲਦੀ ।ਮਾਰੂ ਥਲ ਦੀ ਸਾਂਗ ।

148. ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ ।ਯਾਰ ਸਜਨ ਦੇ ਸਾਂਗ ।
ਜੈਂਦੀ ਮੇਲਾ ਰਬ ਕਰਮ ।ਜੋਹ ਜਤਨ ਦੇ ਸਾਂਗ ।
ਨਾਜ਼ ਵ ਢੋਲ ਦੇ ਨਾਜ਼ ਵੇ ।ਹਰ ਹਰ ਵਨ ਦੇ ਸਾਂਗ ।
ਭੁਲੜੇ ਸਕੜੇ ਸੋਹਰੜੇ ।ਮਨ ਮੋਹਨ ਦੇ ਸਾਂਗ ।
ਲਾਣੀ ਫੋਗ ਫੁਲਾਰੀ ।ਸਬ ਪਨ ਪਨ ਦੇ ਸਾਂਗ ।
ਵਕਤ ਜ਼ਈਫ ਬੁਢੇਪੜੇ ।ਸਨ ਜੋਭਨ ਦੇ ਸਾਂਗ ।
ਤਾਂਗ ਫ਼ਰੀਦ ਕੂੰ ਆਖਦੀ ।ਬੈਤ ਹਜ਼ਨ ਦੇ ਸਾਂਗ ।

149. ਮਾਣ ਮਹੀਂ ਦਾ ਚਾਕ

ਮਾਣ ਮਹੀਂ ਦਾ ਚਾਕ ।ਅਸਾਡੇ ਮਨ ਭਾਂਵਦਾ ।
ਹਰਦਮ ਹੋਵੀਂ ਕੋਲ ਮੈਂਡੇ ।ਕਰ ਰਖਾਂ ਦਿਲ-ਪਾਕ,
ਵਤਾਂ ਗਲੱਕੜੀ ਪਾਂਵਦਾ ।
ਰਾਤੀਂ ਰੋਂਦੀ ਪਿਟਦੀ ਖਪਦੀਂ ।ਫਟ ਗਈ ਹਮ ਬਾਖ,
ਕਿਉਂ ਗਲ ਨਹੀਂ ਲਾਂਵਦਾ ।
ਸਾਂਵਣ ਸਹਿਜੋਂ ਮੇਘ ਮਲ੍ਹਾਰਾਂ ।ਆਈ ਮਿਲਣ ਦੀ ਮਦ ਸਾਖ,
ਨੇਹੜਾ ਜੀੜਾ ਤਾਂਵਦਾ ।
ਦਰਦੋਂ ਠਡਰੀਆਂ ਸਾਹੀਂ ਕੱਢਦੀ ।ਰੋ ਰੋ ਡੇਵਾਂ ਬਾਕ,
ਡੁੱਖੜਾ ਅੰਗ ਨ ਮਾਂਵਦਾ ।
ਨਾਲ ਫ਼ਰੀਦ ਦੇ ਸੱਚ ਨਾ ਕੀਤੋ ।ਆਵਣ ਦੀ ਗਿਓਂ ਆਖ,
ਸੋ ਹੁਣ ਵਲ ਨਹੀਂ ਆਂਵਦਾ ।

150. ਮਾਹੀ ਬਾਝ ਕਲੱਲੀਆਂ

ਮਾਹੀ ਬਾਝ ਕਲੱਲੀਆਂ ।ਦਿਲਦਾਰ ਬਗੈਰ ਅਵੱਲੀਆਂ ।
ਮਾਹੀ ਝੋਕ ਲਡਾਈ ਵੈਂਦਾ ।ਸਾਰਾ ਹਿਜਰ ਦੇ ਰਲੀਆਂ ।
ਤਰਸ ਨ ਆਵੇ ਹਿਕ ਤਿਲ ਤੈਨੂੰ ।ਸਖ਼ਤ ਗ਼ਮਾਂ ਵਿੱਚ ਗਲੀਆਂ ।
ਵੇੜਾ ਖਾਵੇ ਅੰਗਨ ਨ ਭਾਵੇ ।ਅੱਗ ਫ਼ਰਾਕ ਦੀ ਜਲੀਆਂ ।
ਸ਼ਰਮ ਵੰਜਾਇਮ ਭਰਮ ਗੰਵਾਇਮ ।ਰੁਲਦੀ ਕੂਚੇ ਗਲੀਆਂ ।
ਇਸ਼ਕ ਫ਼ਰੀਦ ਬਹੂੰ ਡੁੱਖ ਡੇਸਮ ।ਅੱਜ ਕਲ ਮੋਈ ਮੋਈ ਭਲੀਆਂ ।

151. ਮੈਕੂੰ ਕਲ੍ਹੜਾ ਛੋੜ ਤੇ

ਮੈਕੂੰ ਕਲ੍ਹੜਾ ਛੋੜ ਤੇ ।ਵੈਂਦੀ ਕੈਂਦੇ ਸਾਂਗ ।
ਕਤਰਾ ਮਹੇਜ ਕਕੇਸ ਨ ਆਇਓ ।ਲਾਇਓ ਹਿਜਰ ਦੀ ਸਾਂਗ ।
ਥਲ ਮਾਰੂ ਦਾ ਪੈਂਡਾ ਸਾਰਾ ।ਥੀਸਮ ਹਿਕ ਪਲ੍ਹਾਂਗ ।
ਜੇ ਤੈਂ ਨਾਸੀ ਦਿਲ ਵਿਚ ਸਾਹਿਮ ।ਰਹਸਮ ਤੈਡੜੀ ਤਾਂਗ ।
ਜਾਵਣ ਲਾਦੀ ਬਿਰਹੋਂ ਸਣਾਇਮ ।ਕੱਨੀਂ ਡੁਖਾਂਦੀ ਬਾਂਗ ।
ਸਦਕੇ ਕੀਤੇ ਹੈਂ ਨੇਂਹ ਕੋਲਹੂੰ ।ਖਾਵਮ ਕਾਲੜਾ ਨਾਂਗ ।
ਛੋਟੇ ਵਕਤ ਕਵਾਰੇ ਵੇਲੇ ।ਲਗਰਮ ਤੈਡੜਾ ਦਾਂਗ ।
ਮੈਂ ਹਾਂ ਕੇੜ੍ਹੇ ਬਾਗ ਦੀ ਮੂਲੀ ।ਕਈ ਰਲ ਮੋਏ ਮੈਂ ਵਾਂਗ ।
ਘੁਮਰ ਘੇਰ ਫਰੀਦ ਕਪਰਦੇ ।ਨ ਤਿੜ ਰਿਸਮ ਨ ਟਾਂਗ ।

152. ਮੈਂ ਤਾਂ ਤੈਕੂੰ ਮਿਨਤਾਂ ਕਰਦੀ

ਮੈਂ ਤਾਂ ਤੈਕੂੰ ਮਿਨਤਾਂ ਕਰਦੀ ।ਸਾਂਵਲ ਅਸਾਂ ਵਲ ਭਾਲ ।
ਵਾਹ ਗਮਜ਼ੇ ਵਾਹ ਨਾਜ਼ ਚਬੋਲੇ ।ਵਾਹ ਨਖਰੇ ਵਾਹ ਤਿਲਕ ਤਿਲੋਲੇ ।
ਵਾਹ ਜ਼ੁਲਫਾ ਵਾਹ ਖ਼ਾਲ ।
ਥੀ ਕਰ ਦਾਮ ਦਿਲੀਂ ਨੂੰ ਵੰਗਨ ।ਥੀ ਕਰ ਨਾਂਗ ਜਿਗਰ ਨੂੰ ਡੰਗਨ ।
ਅਤਰੋਂ ਭਿਨੜੇ ਵਾਲ ।
ਜੈਂ ਡੇਂਹ ਯਾਰ ਅਸਾਂ ਤੋਂ ਰੁਠੜੇ ।ਬਨ ਪਏ ਡੋਰੇ ਮਲਮਲ ਪੁਠੜੇ ।
ਜਰ ਜਰ ਜਰ ਬੋਘ ਤੇ ਆਲ ।
ਭਾਵਿਨ ਮੂਲ ਨ ਬਾਝ ਸਜਨ ਦੇ ।ਕਪੜੇ ਨਾਜ਼ਕ ਵਨੜੋ ਵਨੜ ਦੇ ।
ਜ਼ੇਵਰ ਆਲੋ ਆਲ ।
ਦਰਦ ਫਰਾਕ ਦੀ ਚਾਲ ਅਸਾਡੀ ।ਸੁੰਜਰੀ ਬਟੜੀਂ ਜਾਲ ਅਸਾਡੀ ।
ਬੇ ਵਾਹੀ ਦਾ ਹਾਲ ।
ਇਤਨਾ ਜ਼ੁਲਮ ਮੁਨਾਸਬ ਨਹੀਂ ।ਰੋ ਰੋ ਪਿੱਟ ਪਿੱਟ ਕਰ ਕਰ ਧਾਈਂ ।
ਗੁਜ਼ਰ ਗਏ ਸੈ ਸਾਲ ।
ਯਾਰ ਫਰੀਦ ਨਾ ਰੁਲਾ ਡੇਸਮ ।ਓੜਕ ਸਡ ਕਰ ਕੋਲ ਬਲ੍ਹੇਸਮ ।
ਹੈ ਸੋਹਣਾ ਲਜਪਾਲ ।

153. ਮਾਰੂ ਮਿਠਲ ਵਲ ਮੁਖੜਾ ਛੁਪਾਇਆ

ਮਾਰੂ ਮਿਠਲ ਵਲ ਮੁਖੜਾ ਛੁਪਾਇਆ ।ਡੁਖੜੀਂ ਡੁਖਾਇਆ ਦਰਦੀ ਮੁੰਝਾਇਆ ।
ਤਾਂਘੀ ਤਪਾਇਆ ਮੁੰਝੀ ਮੁਸਾਇਆ ।ਸੂਲੀ ਸਤਾਇਆ ਨੇੜ੍ਹੇ ਹਰਾਇਆ ।
ਆਤਣ ਨ ਭਾਵਾਂ ਸੰਗੀਨ ਰੋਵਾਇਆ ।ਧੋਤੀ ਦਾ ਵੇੜਾ ਢੋਲਣ ਪਰਾਇਆ ।
ਸੋਜੜੀ ਸੱਸੀ ਨੂੰ ਜਲਬੀ ਰੁਲਾਇਆ ।ਹੈ ਹੈ ਪੁਨਲ ਵਲ ਫੇਰਾ ਨ ਪਾਇਆ ।
ਪੂਰੀ ਪਰਾਈ ਦਿਲੜੀ ਨੂੰ ਤਾਇਆ ।ਪੀੜੀ ਪੁਰਾਣੀ ਮੁਖੜਾ ਵੰਜਾਇਆ ।
ਖ਼ੁਸ਼ੀਆਂ ਵਿਹਾਣੀਆਂ ਸਾਂਵਲ ਸਿਧਾਇਆ ।ਗਲ ਗਿਆ ਫਰੀਦਾ ਜੋਬਨ ਅਜਾਇਆ ।

154. ਮਤਾਂ ਮਨ ਮਾਂਦਾ ਥੀਵੇ

ਮਤਾਂ ਮਨ ਮਾਂਦਾ ਥੀਵੇ ।ਪੁਨਲ ਨਾ ਥੀ ਧਾਰ ।
ਸਾਂਵਣ ਡੇਂਹ ਸੁਹਾਗ ਦੇ ।ਹਰਦਮ ਮੇਂਘ ਮਲ੍ਹਾਰ ।
ਰਲ ਕਰ ਸਾਥ ਗੁਜ਼ਾਰੂੰ ।ਜੋਭਨ ਦੇ ਦਿਨ ਚਾਰ ।
ਮੌਤ ਸੁਣੇਂਦੀ ਸਵਲੀ ।ਵੰਜਣਾ ਵਾਰੋ ਵਾਰ ।
ਚੇਤਰ ਬਹਾਰ ਸੁਹਾਊਂ ।ਕਰ ਕੇ ਹਾਰ ਸਿੰਗਾਰ ।
ਪਲਹਰ ਪਾਨੀ ਪੀਊਂ ।ਥੀਆ ਥਲ ਬਾਗ ਬਹਾਰ ।
ਖ਼ੁਸ਼ ਥੀ ਨੇਂਹ ਨਿਭਾਵਨ ।ਰੁਸ ਨਾ ਸਾਂਵਲ ਯਾਰ ।
ਤੌਂ ਬਿਨ ਜੀਵਣ ਔਖਾ ।ਡੁਖੜੇ ਤਾਰੋ ਤਾਰ ।
ਯਾਰ ਫ਼ਰੀਦ ਨ ਵਿਸਰੇ ।ਦਿਲ ਕੀਤਮ ਲਾਚਾਰ ।

155. ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ

ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ ।ਮੈਡਾ ਦੀਨ ਵੀ ਤੂੰ ਈਮਾਨ ਵੀ ਤੂੰ ।
ਮੈਡਾ ਜਿਸਮ ਵੀ ਤੂੰ ਮੈਡਾ ਰੂਹ ਵੀ ਤੂੰ ।ਮੈਡਾ ਕਲਬ ਵੀ ਤੂੰ ਜਿੰਦ ਜਾਨ ਵੀ ਤੂੰ ।
ਮੈਡਾ ਕਾਅਬਾ ਕਿਬਲਾ ਮਸਜਦ ਮੰਦਰ ।ਮਸਹਫ ਤੇ ਕੁਰਾਨ ਵੀ ਤੂੰ ।
ਮੈਡੇ ਫ਼ਰਜ਼ ਫ਼ਰੀਜ਼ੇ ਹੱਜ ਜ਼ਕਵਾਤਾਂ ।ਸੌਮ ਸੁਲਵਾਤ ਇਜਾਨ ਵੀ ਤੂੰ ।
ਮੈਡੀ ਜੁਹਦ ਇਬਾਦਤ ਤਾਇਤ ਤੱਕਵਾ ।ਇਲਮ ਵੀ ਤੂੰ ਇਰਫ਼ਾਨ ਵੀ ਤੂੰ ।
ਮੈਡਾ ਜ਼ਿਕਰ ਵੀ ਤੂੰ ਮੈਡਾ ਫ਼ਿਕਰ ਵੀ ਤੂੰ ।ਮੈਡਾ ਜ਼ੌਕ ਵੀ ਤੂੰ ਵਜਦਾਨ ਵੀ ਤੂੰ ।
ਮੈਡਾ ਸਾਂਵਲ ਮਿੱਠੜਾ ਸ਼ਾਮ ਸਲੋਨਾ ।ਮਨ ਮੋਹਨ ਜਾਨਾਨ ਵੀ ਤੂੰ ।
ਮੈਡਾ ਮੁਰਸ਼ਦ ਹਾਦੀ ਪੀਰ ਤਰੀਕਤ ।ਸ਼ੇਖ਼ ਹਕਾਇਕਦਾਨ ਵੀ ਤੂੰ ।
ਮੈਡਾ ਆਸ ਉਮੀਦ ਤੇ ਖੱਟਿਆ ਵਟਿਆ ।ਤੱਕੀਆ ਮਾਣ ਤੇ ਤਰਾਣ ਵੀ ਤੂੰ ।
ਮੈਡਾ ਧਰਮ ਵੀ ਤੂੰ ਮੈਡਾ ਭਰਮ ਵੀ ਤੂੰ ।ਮੈਡਾ ਸ਼ਰਮ ਵੀ ਤੂੰ ਮੈਡਾ ਸ਼ਾਨ ਵੀ ਤੂੰ ।
ਮੈਡਾ ਡੁੱਖ ਸੁੱਖ ਰੋਵਣ ਖਿਲਣ ਵੀ ਤੂੰ ।ਮੈਡਾ ਦਰਦ ਵੀ ਤੂੰ ਦਿਰਮਾਨ ਵੀ ਤੂੰ ।
ਮੈਡਾ ਖ਼ੁਸ਼ੀਆਂ ਦਾ ਅਸਬਾਬ ਵੀ ਤੂੰ ।ਮੈਡੇ ਸੂਲਾ ਦਾ ਸਾਮਾਨ ਵੀ ਤੂੰ ।
ਮੈਡਾ ਹੁਸਨ ਤੇ ਭਾਗ ਸੁਹਾਗ ਵੀ ਤੂੰ ।ਮੈਡਾ ਬਖ਼ਤ ਤੇ ਨਾਮੋ ਨਿਸ਼ਾਨ ਵੀ ਤੂੰ ।
ਮੈਡਾ ਦੇਖਣ ਭਾਲਣ ਜਾਚਣ ਜੂਚਣ ।ਸਮਝਨ ਜਾਣ ਸੰਜਾਣ ਵੀ ਤੂੰ ।
ਮੈਡੇ ਠੰਡੜੇ ਸਾਹ ਤੇ ਮੂੰਝ ਮੁੰਝਾਰੀ ।ਹੰਜਣੂ ਦੇ ਤੂਫ਼ਾਨ ਵੀ ਤੂੰ ।
ਮੈਡੇ ਤਿਲਕ ਤਲੋਲੇ ਸੇਧਾਂ ਮਾਂਗਾਂ ।ਨਾਜ਼ ਨਿਹੋਰੇ ਤਾਣ ਵੀ ਤੂੰ ।
ਮੈਡੀ ਮਹਿੰਦੀ ਕੱਜਲ ਮਸਾਗ ਵੀ ਤੂੰ ।ਮੈਡੀ ਸੁਰਖ਼ੀ ਬੀੜਾ ਪਾਨ ਵੀ ਤੂੰ ।
ਮੈਡਾ ਵਹਸ਼ਤ ਜੋਸ਼ ਜਨੂੰਨ ਵੀ ਤੂੰ ।ਮੈਡਾ ਗਿਰੀਆ ਆਹੋ ਫ਼ਗਾਨ ਵੀ ਤੂੰ ।
ਮੈਡਾ ਸ਼ਿਆਰ ਅਰੂਜ ਕਵਾਫ਼ੀ ਤੂੰ ।ਮੈਡਾ ਬਹਿਰ ਵੀ ਤੂੰ ਔਜ਼ਾਨ ਵੀ ਤੂੰ ।
ਮੈਡਾ ਅੱਵਲ ਆਖ਼ਰ ਅੰਦਰ ਬਾਹਰ ।ਜ਼ਾਹਰ ਤੇ ਪਿਨਹਾਨ ਵੀ ਤੂੰ ।
ਮੈਡਾ ਬਾਦਲ ਬਰਖਾ ਖਿਮਣੀਆਂ ਗਾਜਾਂ ।ਬਾਰਸ਼ ਤੇ ਬਾਰਾਨ ਵੀ ਤੂੰ ।
ਮੈਡਾ ਮੁਲਕ ਮਲੇਰ ਤੇ ਮਾਰੂ ਥੱਲੜਾ ।ਰੋਹੀ ਚੋਲਸਤਾਨ ਵੀ ਤੂੰ ।
ਜੇ ਯਾਰ ਫ਼ਰੀਦ ਕਬੂਲ ਕਰੇ ।ਸਰਕਾਰ ਵੀ ਤੂੰ ਸੁਲਤਾਨ ਵੀ ਤੂੰ ।
ਨਾਤਾਂ ਕਿਹਤਰ ਕਮਤਰ ਅਹਕਰ ਅਦਨਾ ।ਲਾਸ਼ੈ ਲਾ ਇਮਕਾਨ ਵੀ ਤੂੰ ।

156. ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ

ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ ।ਗਾਨੇ ਗਹਿਣੇ ਕੇਂਵੇਂ ਪਾਵਾਂ ੜੀ ਪਾਵਾਂ ।
ਸਾੜਾਂ ਸੇਂਧ ਤੇ ਮਾਂਘ ਉਜਾੜਾਂ ।ਬੋਡੀ ਨੂੰ ਅੱਗ ਲਾਵਾਂ ੜੀ ਲਾਵਾਂ ।
ਬੱਠ ਕਜਲਾ ਬੱਠ ਸੁਰਖੀਆਂ ਮਹਿੰਦੀਆਂ ।ਸੂਲੀਂ ਸਾਂਗ ਨਿਭਾਵਾਂ ੜੀ ਨਿਭਾਵਾਂ ।
ਸਜੜੀ ਰਾਤ ਕਰਾਂ ਫ਼ਰਿਆਦਾਂ ।ਡੇਹਾਂ ਵੈਣ ਵਲਾਵਾਂ ੜੀ ਵਲਾਵਾਂ ।
ਕਕੜੇ ਕੰਡਰੇ ਫ਼ਰਸ਼ ਵਿਛਾ ਕਰ ।ਡੁੱਖ ਦੀ ਸੇਝ ਸੁਹਾਵਾਂ ੜੀ ਸੁਹਾਵਾਂ ।
ਮੁਲਕ ਮਲ੍ਹੇਰ ਨ ਵੁਠੜਮ ਹੈ ਹੈ ।ਰੋ ਰੋ ਸਿੰਧ ਡੋਂ ਆਵਾਂ ੜੀ ਆਵਾਂ ।
ਭੇਨਣੀਂ ਵੀਰ ਥਏ ਸਭ ਵੈਰੀ ।ਅੱਮੜੀ ਮੂਲ ਨ ਭਾਵਾਂ ੜੀ ਭਾਵਾਂ ।
ਬਾਝੋਂ ਯਾਰ ਫ਼ਰੀਦ ਹਮੇਸ਼ਾ ।ਰੱਤ ਰੋਵਾਂ ਗ਼ਮ ਖਾਵਾਂ ੜੀ ਖਾਵਾਂ ।

157. ਰਥ ਧੀਮੀਂ ਧੀਮੀਂ ਟੋਰ

ਰਥ ਧੀਮੀਂ ਧੀਮੀਂ ਟੋਰ ।
ਮੈਂਡਾ ਦਸਤਾ ਨਰਮ ਕਰੂਰ ਦਾ ।ਮਤਾਂ ਵੰਗੀਂ ਲਗਮ ਟਕੋਰ ।
ਰਥ ਤੇ ਬਹਿੰਦੀ ਵੜਰਾ ਨ ਸਹਿਦੀ ।ਹਿਮ ਤਬਾਅ ਕਮਜ਼ੋਰ ।
ਰੋਜ਼ ਅਜ਼ਲ ਦੀ ਪਾਇਮ ਗਲ ਵਿਚ ।ਬਿਰਹੋਂ ਤੈਂਡੇ ਦੀ ਡੋਰ ।
ਸ਼ਾਲਾ ਮੋਲ੍ਹ ਸਲਾਮਤ ਨੇਵਾਂ ।ਰਾਹ ਵਿਚ ਲੜਦਿਨ ਚੋਰ ।
ਜੇਕਰ ਰਥ ਬੈਠੀਂ ਥਕ ਪੌਸਾਂ ।ਘੋੜਾ ਘਨਸਾਂ ਬੋਰ ।
ਸੌਖਾ, ਤੇਜ਼, ਲਗਾਮ ਦਾ ਕੂਲਾ ।ਨਾ ਔਖਾ ਸਰ ਜ਼ੋਰ ।
ਰਾਂਝਨ ਤੇ ਮੈਂ ਜੋੜ ਕੂੰ ਜੋੜੂੰ ।ਜੋੜ ਜੋੜੇਂਦਾ ਜੋੜ ।
ਸਿਕ ਤੇ ਤਲਬ ਮਿਲਣ ਦੀ ਸੀਨੇ ।ਰੋਜ਼ ਨਵਾਂ ਹਿਮ ਸ਼ੋਰ ।
ਪੰਧ ਅੜਾਂਗੇ ਦਿਲੜੀ ਤਾਂਘੇ ।ਜਲਦ ਪਚਾਵੀਂ ਤੋੜ ।
ਮੈਂ ਤੇ ਯਾਰ ਫ਼ਰੀਦ ਮਣੇਸੂੰ ।ਰਲ ਮਿਲ ਸ਼ਹਿਰ ਭੰਭੋਰ

158. ਮੈਂਡਾ ਮਿੱਠੜਾ ਮਾਂਹਣੂ ਕਾਕ ਜਾ

ਮੈਂਡਾ ਮਿੱਠੜਾ ਮਾਂਹਣੂ ਕਾਕ ਜਾ ।ਸ਼ਾਲਾ ਰਾਣਾ ਇੰਦਮ ਰਾਤ ।
ਤੈਡੀ ਸਿਕ ਦੇ ਕਾਣ ਸੁਤੀਹਮ ।ਸੋਮਲ ਕੂੰ ਘਿਨ ਸਾਂਤ ।
ਫੇਰ ਸੁਹਾਈ ਜੈਦੀਂ ਮਾੜੀਆਂ ।ਤੋੜੀਂ ਡੇਹੇ ਛੇ ਸਾਤ ।
ਸੱਚ ਡੱਸ ਜੋ ਕੁਝ ਕੀਤੀ ਏਹਾਂ ।ਮਾੜਦੀ ਹਈ ਮਰਜਾਤ ।
ਕਾਕ ਕੰਧਨ ਤੇ ਰਲ ਮਿਲ ਮਾਣੂੰ ।ਸਾਵਣ ਦੀ ਬਰਸਾਤ ।
ਕਹੀਂ ਵਟੜੀ ਵੈਹ ਗਿਉਹਾਂ ।ਤੇ ਵਲ ਨ ਪਾਇਓ ਝਾਤ ।
ਗ਼ਮ ਦਾ ਹਾਲ ਸੁਣਾਵਾਂ ਕਿਵੇਂ ।ਸੌ ਡੁਖ ਤੇ ਹਿੱਕ ਵਾਤ ।
ਕਾਂਗਲ ਖੰਡ ਦੀਆਂ ਚੂਰੀਆਂ ਡੇਸਾਂ ।ਕਰ ਕੋਈ ਮਿਲਣ ਦੀ ਬਾਤ ।
ਪੀਤ ਪੱਠੇ ਨਿਤ ਦਰਦ ਕਸਾਲੇ ।ਵਾਹ ਡਾਤੇ ਦੀ ਡਾਤ ।
ਡੇਂਹ ਬਣੇ ਰੋ ਰਾਤੀਂ ਕੀਤੁਮ ।ਰਾਤੀਂ ਕਈ ਪ੍ਰਭਾਤ ।
ਮੁੰਝ ਸਲਾਲ ਫ਼ਰੀਦ ਮਿਲਿਓਸੇ ।ਅਜ਼ਲੋ ਬਿਰਹੋ ਬਰਾਤ ।

159. ਮਿਲ ਮਹੀਂਵਾਲਾ ਮਿਲ ਮਹੀਂਵਾਲਾ

(ਇਹ ਕਾਫ਼ੀ ਮਹੀਂਵਾਲ ਦੀ ਆਸ਼ਕ ਸੋਹਣੀ ਦੀ ਜ਼ਬਾਨੀ ਬਿਆਨੀ ਗਈ ਹੈ)
ਮਿਲ ਮਹੀਂਵਾਲਾ ਮਿਲ ਮਹੀਂਵਾਲਾ ।ਹਰ ਦਿਲ ਮੇਂ ਹੈ ਤੈਡੜੀ ਭਾਲ ।
ਰੋਜ ਅਜਲ ਦੀ ਸਖਤੀ ਮਾਰੀ ਡਿਤੜੀ ਮੂਲ ਨ ਕਿਸਮਤ ਵਾਰੀ ।
ਮਾ ਪਿਉ ਵੀਰ ਨ ਲਹਮ ਸੰਭਾਲ ।
ਫਿਕਰ ਫਰਾਕ ਤੇ ਮੂੰਝ ਮੰਝਾਰੀ ।ਯਾਰੀ ਲਾ ਕੇ ਮੁੱਠੜੀ ਹਾਰੀ ।
ਡਿਸਦਮ ਵਸਲ ਵਸਾਲ ਮੁਹਾਲ ।
ਰੋਂਦੀ ਰੜਦੀ ਕੂਕਾਂ ਕਰਦੀ ।ਆਹੀਂ ਭਰਦੀ ਜੁਖ ਜੁਖ ਮਰਦੀ ।
ਇਸ਼ਕ ਅਵਲੜਾ ਜੀ ਜੰਜਾਲ ।
ਜ਼ੋਰੇ ਤੌਰੇ ਹੁਸਨ ਦੇ ਮਾਣੇ ।ਸਾਰੇ ਸਿੰਗ਼ਾਰ ਵਹਾਣੇ ।
ਆਈ ਓੜਕ ਸੂਲਾਂ ਜ਼ਾਲ ।
ਨਾਜ਼ ਨਜ਼ਾਕਤ ਨੋਕ ਨਖਰੇ ।ਸਹਿਜੋਂ ਸੁਖ ਸੁਹਾਗ ਦੇ ਬਖਰੇ ।
ਸਾਡੇ ਖੋਪੜੇ ਕੋਝੜਾ ਹਾਲ ।
ਖਵੇਸ਼ ਕਬੀਲਾ ਦੁਸਮਨ ਸਾਰਾ ।ਹਰ ਕੋਈ ਮਾਰਮ ਜਾਣ ਵਚਾਰਾ ।
ਬਿਰਹੋਂ ਅਵੈੜਾ ਉਲਟੀ ਚਾਲ ।
ਵੇੜੇ ਯਾਰ ਫਰੀਦ ਨ ਆਇਆ ।ਗਲ ਗਿਆ ਜੋਭਨ ਮੁਫਤ ਅਜਾਇਆ ।
ਡਿਠੜੇ ਡੰਦ ਤੇ ਚਿਟੜੇ ਵਾਲ ।

160. ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ

ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ ।
ਸ਼ਿੰਗਾਰ ਕਰੇਂਦੀ ਦਾ ਗੁਜਰ ਗਿਆ ਡੇਂਹ ਸਾਰਾ ।
ਕਜਲਾ ਪਾਇਮ ਸੁਰਖੀ ਲਾਇਮ ।ਕੀਤਮ ਯਾਰ ਵਸਾਰਾ ।
ਕਾਗ ਉਡੇਂਦੀ ਉਮਰ ਵਿਹਾਣੀ ।ਆਇਆ ਨ ਯਾਰ ਪਿਆਰਾ ।
ਰੋਹ ਡੂੰਗਰ ਤੇ ਜੰਗਲ ਬੇਲਾ ।ਰੋਲਿਅਮ ਸ਼ੌਕ ਆਵਾਰਾ ।
ਹਿਕਦਮ ਐਸ਼ ਦੀ ਸੇਜ ਨ ਮਾਨੜਿਮ ।ਬਖ਼ਤ ਨ ਡਿਤੜਮ ਵਾਰਾ ।
ਪੜ੍ਹ ਬਿਸਮੱਲਾ ਘੋਲਿਅਮ ਸਰਕੂੰ ।ਚਾਤਮ ਇਸ਼ਕ ਅਜਾਰਾ ।
ਰਾਂਝਨ ਮੈਂਡਾ ਮੈਂ ਰਾਂਝਣ ਦੀ ।ਰੋਜ਼ ਅਜ਼ਲ ਦਾ ਕਾਰਾ ।
ਹਿਜਰ ਫਰੀਦਾ ਲੰਬੀ ਲਾਈ ।ਜਲ ਗਿਓਮ ਮੁਫ਼ਤ ਵਿਚਾਰਾ ।

161. ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ

ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ ।ਹੈ ਨਾਜ਼ ਅਦਾ ਦੀ ਲੁੱਟੜੀ ।
ਹਨ ਜ਼ਖਮ ਜਿਗਰ ਦੇ ਆਲੇ ।ਦਿਲ ਪੁਰਜ਼ੇ ਅੱਖੀਆਂ ਨਾਲੇ ।
ਸੈ ਸੀਨੇ ਪੌਨ ਉਬਾਲੇ ।ਜਿੰਦ ਹਾਰ ਹੁਟੀ ਮੈਂ ਮੁੱਠੜੀ ।
ਤੱਤੇ ਦਰਦ ਅੰਦੋਹ ਅਵੈੜੇ ।ਲਾਈ ਦਿੱਲੜੀ ਝੋਕਾਂ ਦੇਰੇ ।
ਹੁਣ ਹਜ਼ਰਤ ਇਸ਼ਕ ਨਵੇੜੇ ।ਡਿੱਤੀ ਪੀੜ ਪੁਰਾਣੀ ਪੁੱਠੜੀ ।
ਸਰ ਛਤੜੇ ਨੇਂਹ ਲਿਉ ਸੇ ।ਸਬ ਸ਼ਰਮ ਸ਼ਉਰ ਗੰਵਿਉ ਸੇ ।
ਦਿਲ ਢੋਲੇ ਯਾਰ ਲਿਉਸੇ ।ਸੱਸ ਮਾਰਮ ਅੱਮੜੀ ਰੁੱਠੜੀ ।
ਮਿਲ ਮਾਹੀ ਆਰੋ ਯਾਰੋਂ ।ਥੀ ਫ਼ਾਰਗ਼ ਕੁਲ ਕੰਮ ਕਾਰੋਂ ।
ਰਲ ਰਾਵਲ ਡਾਕਾਂ ਚਾਰੋਂ ।ਹੈ ਅੱਜ ਕਲ ਰੋਹੀ ਵੁੱਠੜੀ ।
ਥੀ ਖੀਰੂ ਖ਼ੀਰ ਚਰੇਸਾਂ ।ਅੱਖੀਂ ਨਾਲ ਉਗ੍ਹਾੜ ਬਣੇਸਾਂ ।
ਪਾਹ ਪਲਕਾਂ ਨਾਲ ਬੁੜ੍ਹੇਸਾਂ ।ਘਰ ਬਾਰੋਂ ਸੰਗਤ ਤਰੁੱਟੜੀ ।
ਥੀਆਂ ਸੁੰਜ ਬਰ ਸਿਹਨ ਹਵੇਲੀਆਂ ।ਗਈਆਂ ਸੰਗੀਆਂ ਵਿੱਸਰ ਸਹੇਲੀਆਂ ।
ਅਲਬੇਲੀਆਂ ਬਾਂਹ ਚੁੜੇਲੀਆਂ ।ਮਾ ਭੈਣ ਕਨੂੰ ਦਿਲ ਛੁੱਟੜੀ ।
ਗਿਆ ਚੇਤਰ ਫ਼ਰੀਦ ਅਜਾਇਆ ।ਘਰ ਸਾਂਵਲ ਯਾਰ ਨ ਆਇਆ ।
ਸਰ ਸੂਲੀਂ ਸਖ਼ਤ ਸਤਾਇਆ ।ਥਈ ਦੁਸ਼ਮਣ ਕਿਸਮਤ ਖੁੱਟੜੀ ।

162. ਨਾਮ ਅੱਲਾ ਦੇ ਪਾਂਧਿੜਾ

ਨਾਮ ਅੱਲਾ ਦੇ ਪਾਂਧਿੜਾ ।ਮੈਂਡਾ ਲੈ ਸਨੇਹੜਾ ਜਾ ।
ਆਖੀਂ ਬਠ ਘਤ ਦਰੋਹ ਪ੍ਰੀਤ ਕੂੰ ।ਯਾਰ ਨ ਵਟੜਾ ਲਾ ।
ਜੀਵੇਂ ਜਿਵੇਂ ਕੰਡ ਡੇ ਗਿਆਹੀਂ ।ਓਵੇਂ ਮੂੰਹ ਡੇ ਆ ।
ਹੈ ਹੈ ਜ਼ਾਲਮ ਨੀਯੱਤ ਮੁਰਾਦੀ ।ਥੋਲੇ ਖੋਟ ਕਮਾ ।
ਚਾਲੀਂ ਪੇਚ ਫਰੇਬੀ ਵਾਲੀ ।ਢੋਲਣ ਰੀਤ ਵਟਾ ।
ਕਰਕੇ ਸੰਗਤ ਸਾਂਗ ਬੇਗਾਨੇ ।ਬੈਠੂੰ ਮਨ ਪਰਚਾ ।
ਬਿਆ ਹੈ ਕੋਣ ਕਹੇਂਦਾ ਤੂੰ ਹੀ ।ਸਾਡੇ ਬਾਰ ਉਠਾ ।
ਸੱਸ ਨੈਣਾਨਾਂ ਮਾਰਿਮ ਤਾਅਨੇ ।ਮਿਹਣੇ ਡਿਓਮ ਮਾ ।
ਆ ਕਰ ਮਾਹੀ ਦੀਦੀਂ ਦੇਰੇ ।ਦਿਲ ਵਿਚ ਝੋਕਾਂ ਲਾ ।
ਨਾ ਕੱਢ ਗਾਲੀਂ ਨਾ ਦੇ ਮੰਦੜੇ ।ਵਾਤੋਂ ਸਮਝ ਅਲਾ ।
ਯਾਰੀ ਲਾਇਓ ਲਾ ਨ ਜਾਤੋ ।ਮਹਿਜ਼ ਨ ਆਇਓ ਡਾ ।
ਝੋਰ ਝੁਰਾਣੇ ਜਿੰਦ ਦਾ ਜੋਖੋਂ ।ਡਿਤੜਸ ਮਾਸ ਸੋਕਾ ।
ਡਿਠੜੇ ਬਾਝੋਂ ਕਿਉਂ ਜਤਰਾਂ ।ਬਿਰਹੋਂ ਲਗਾ ਹੱਡ ਤਾ ।
ਸਖੜੀ ਨਾ ਡੇ ਯਾਰ ਉਲਾਂਭੇ ।ਕਰ ਕੁਝ ਕਾਣ ਹਯਾ ।
ਸੋਹਣੀ ਨਾਲ ਨਿਭਾਵੇ ਹਰ ਕੋਈ ।ਕੋਝੀ ਨਾਲ ਨਿਭਾ ।
ਜਲਦੀ ਆਵੀਂ ਨਾ ਚਿਰ ਲਾਵੀਂ ।ਸਾਹ ਤੇ ਨਹਮ ਵਿਸਾ ।
ਡੇ ਕਰ ਸਾਡੀ ਬਾਂਹ ਸਰ੍ਹਾਂਦੀ ।ਸੂਹੇ ਸੇਝ ਸੁਹਾ ।
ਤੈ ਕਨ ਸਾਂਵਲ ਦਿਲੜੀ ਆਪੇ ।ਆਵੇਸਚਮ ਸਰ ਚਾ ।
ਬੇ ਠਾਈ ਗੁਜਰਾਨ ਨ ਭਲੀ ।ਬਠ ਪਿਆ ਕੂੜ ਨਿਭਾ ।
ਚਾੜ੍ਹੀ ਤੋੜ ਨ ਰਾਹ ਵਿਚ ਰੋਲੀਂ ।ਰਖਣਾ ਯਾਦ ਵਫਾ ।
ਅੰਗਨ ਫ਼ਰੀਦ ਦੇ ਭੂਰਲ ਜਾਨੀ ।ਸਹਿਜੋਂ ਆ ਪੌਂ ਪਾ ।

163. ਨੈਨਾਂ ਨਹੀਂ ਰਹਿੰਦੇ ਹਟਕੇ

ਨੈਨਾਂ ਨਹੀਂ ਰਹਿੰਦੇ ਹਟਕੇ ।
ਨੈਨ ਨੈਨਾਂ ਸਾਂ ਅੜਦੇ ਲੜਦੇ ।ਲਾਕਰ ਨਾਜ਼ ਦੇ ਲਟਕੇ ।
ਗਲੜੀਂ ਕੂਚੀਂ ਸ਼ਹਿਰ ਬਜ਼ਾਰਾਂ ।ਲਗੜੇ ਨੇਂਹ ਦੇ ਚਟਕੇ ।
ਨਾਜ਼ ਨਹੋਰੇ ਨੋਕਾਂ ਨਖ਼ਰੇ ।ਲਾਂਵਨ ਬਿਰਹੋਂ ਦੇ ਕਟਕੇ ।
ਮੇਹਣੀਂ ਸਿੱਠੜੀਂ ਤਾਨੇ ਤਬਰੇ ।ਘਡੜੇ ਲੋਕਾਂ ਬਟਕੇ ।
ਸਹਿਸਾਂ ਟੋਕਾਂ ਵੈਸਾਂ ਝੋਕਾਂ ।ਖਵੇਸ਼ ਕਬੀਲੇ ਸਟਕੇ ।
ਯਾਰ ਬਿਨਾਂ ਫੂਕ ਅੱਗ ਅੜੇਸਾਂ ।ਹਾਰ ਹਮੇਲਾਂ ਪਟਕੇ ।
ਡੁੱਖੜੇ ਸਹਿੰਦੇ ਨੈਨ ਨ ਰਹਿੰਦੇ ।ਬੇ ਵਸ ਥੀਂਕਰ ਅਟਕੇ ।
ਨੇੜੇ ਬਾਝ ਫ਼ਰੀਦ ਨ ਭਾਵੇ ।ਭਟ ਘਤ ਕੂੜੇ ਖਟਕੇ ।

164. ਨੈਨ ਨਰਾਲੇ ਨੀਰ

ਨੈਨ ਨਰਾਲੇ ਨੀਰ ।ਨਿੱਖੜੇ ਨੂਰ ਨਜ਼ਰ ਦੇ ।
ਸਾੜਨ ਸੂਲ ਸਰੀਰ ।ਸਾਗੀ ਸੋਜ਼ ਸਕਰ ਦੇ ।
ਖੁਤੜੇ ਬਿਰਹੋਂ ਕਟਾਰੀ ਕੁੱਠੜੇ ।ਨਾਜ਼ ਨਹੋਰੇ ਨਖ਼ਰੇ ਮੁੱਠੜੇ ।
ਚੂਚਕ ਚਕਮਕ ਵੀਰ ।ਵੈਰੀ ਵਲ ਵਲ ਘਰ ਦੇ ।
ਸੇਝ ਸੁਹਾਗ ਦੀ ਸੜ ਗਈ ਸਾਰੀ ।ਡੋਹੜੇ ਡੁੱਖ ਡੁਹਾਗ ਡਹਾੜੀ ।
ਤੱਕ ਤੱਕ ਮਾਰਨ ਤੀਰ ।ਜ਼ਹਿਰੀ ਜ਼ੋਰ ਜ਼ਬਰ ਦੇ ।
ਪੋਰ ਪੁੱਨਲੜੇਦੇ ਪਲ ਪਲ ਦੇ ।ਜਿਦੜੀ ਜੁਖਦੀ ਜੀਅੜਾ ਜਲਦੇ ।
ਪੀਤ ਪੁਰਾਣੀ ਪੀੜ ।ਵੈਰੀ ਦਰਦ ਅੰਦਰ ਦੇ ।
ਸੱਟ ਕਰ ਸਜਣ ਸਧਾਇਉਂ ਸੋਹਣਾ ।ਮੁਲਕ ਮਲ੍ਹੇਰ ਮਿਲਿਉ ਮਨ ਮੋਹਣਾ ।
ਚੁੜ੍ਹ ਚੁੜ੍ਹ ਚਕਦੇ ਚੀਰ ।ਜਾਰੀ ਜਰਹ ਜਿਗਰ ਦੇ ।
ਸਾਂਗ ਸੁੰਜੀ ਨੂੰ ਸਿਕ ਸਾਂਵਲ ਦੀ ।ਮੰਝ ਮੁੱਠੀ ਨੂੰ ਮੂਹ ਮਿਠਲ ਦੀ ।
ਹਾਰ ਹੁੱਟੀ ਹੁਣ ਹੀਰ ।ਹੋਸ ਗਏ ਹੋਸ਼ ਹੁਨਰ ਦੇ ।
ਨੇਂਹ ਨਵਾਂ ਨਿੱਤ ਨਾਲਾ ਜ਼ਾਰੀ ।ਫ਼ਿਕਰ ਫ਼ਰਾਕ ਫ਼ਰੀਦ ਦੀ ਯਾਰੀ ।
ਰਗ ਰਗ ਰੋਗ ਦੀ ਰੀਰ ।ਰੋਦੀਂ ਰੂਹ ਉਬਰ ਦੇ ।

165. ਨਾ ਕਰ ਬੇ ਪਰਵਾਹੀ ਵੋ ਯਾਰ

ਨਾ ਕਰ ਬੇ ਪਰਵਾਹੀ ਵੋ ਯਾਰ ।ਮਿਲ ਸਾਵਲ ਮਾਹੀ ਵੋ ਯਾਰ ।
ਬਠ ਪਿਆ ਰੰਗ ਪੁਰ ਦਾ ਪਰਨੀਵਣਾ ।ਤੌਂ ਬਿਨ ਜੀਵਣ ਡੁਖੜਾ ਥੀਵਣ ।
ਸਮਝਾਂ ਮੌਤ ਵਿਸਾਹੀਂ ਵੋ ਯਾਰ ।
ਬਾਝੋਂ ਤੈਂਡੇ ਬਾਝ ਅਜਾਈ ।ਅਮੜੀ ਬਾਬਲ ਭੈਣੀਂ ਭਾਈ ।
ਫਿਰਦੀ ਦਿਲ ਤੋਂ ਲਾਹੀ ਵੋ ਯਾਰ ।
ਕਿਵੇਂ ਪੇਕੀਂ ਪਤਣੀ ਵਲਦੀ ।ਤੋੜ ਅਸਲ ਦੀ ਰੋਜ਼ ਅਜ਼ਲ ਦੀ ।
ਹੀਰ ਰਾਂਝਨ ਦੀ ਆਹੀ ਵੋ ਯਾਰ ।
ਚਾਈ ਜਾਈ ਇਸ਼ਕ ਧਨਵਾਈ ।ਪੀਤ ਸਿਵਾ ਪਈ ਰੀਤ ਨਾ ਕਾਈ ।
ਬੇ ਵਾਹੀ ਬੇ ਠਾਈ ਵੋ ਯਾਰ ।
ਵਿਸਰਿਆ ਰੰਗ ਮਹਲ ਚਚਕਾਣਾ ।ਝੰਗ ਸਿਆਲੀਂ ਤੇ ਮਘਿਆਣਾ ।
ਲਾਇਓ ਕੈਬਰ ਜਾਹੀ ਵੋ ਯਾਰ ।
ਧੂੜ ਮਹੀਂ ਦੀ ਨੂਰ ਅਖੀਂ ਦਾ ।ਪਾਹ ਹੰਬਾਹ ਹੈ ਮਾਣ ਮਹੀਂ ਦਾ ।
ਡੇਵਮ ਹਾਲ ਗਵਾਹੀ ਵੋ ਯਾਰ ।
ਸਹਿਜੋਂ ਸੁਰਖੀ ਮੈਂਦੀ ਲੈਸਾਂ ।ਕਜਲ੍ਹਾ ਪੀਸਾਂ ਮਾਂਗ ਬਣੇਸਾਂ ।
ਜੋ ਥੀਓਂ ਮੈ ਡੋ ਰਾਹੀ ਵੋ ਯਾਰ ।
ਆਪੇ ਤਖਤ ਹਜ਼ਾਰੋਂ ਆਇਆ ।ਹੀਰੇ ਕਾਰਣ ਚਾਕ ਸਡਾਇਆ ।
ਸਟ ਕਰ ਸ਼ੌਕਤ ਸ਼ਾਹੀ ਵੋ ਯਾਰ ।
ਬਿਰਹੋਂ ਫ਼ਰੀਦ ਥੀ ਉਸੇ ਸਾਥੀ ।ਜੈ ਡੇਂਹ ਰਾਵਲ ਪਾਕਰ ਝਾਤੀ ।
ਜਾਦੂ ਮੁਰਲੀ ਵਾਹੀ ਵੋ ਯਾਰ ।

166. ਨਾ ਕਰ ਕੇਚ ਵੰਜਣ ਦੀ

ਨਾ ਕਰ ਕੇਚ ਵੰਜਣ ਦੀ ।ਰਹੋ ਬਰੋਚਲ ਯਾਰ ।
ਇਸ਼ਕ ਲਾਇਓ ਸੈ ਪੁਠੜਾ ।ਭੁਲ ਗਿਆ ਕੁਲ ਕੰਮ ਯਾਰ ।
ਜਾਨ ਜਿਗਰ ਵਿਚ ਡੁਖੜੇ ।ਸੀਨੇ ਸੂਲ ਹਜ਼ਾਰ ।
ਬਾਝੋਂ ਮਾਰੂ ਮਿੱਠੜੇ ।ਬਾਰ ਡਿਸੇ ਘਰ ਬਾਰ ।
ਤੌਂ ਬਿਨ ਹੋਤ ਪਿਆਰ ।ਸੇਝ ਥਈ ਕੁਲ ਖਾਰ ।
ਰਲ ਮਿਲ ਯਾਰ ਹਮੇਸ਼ਾ ।ਮਾਣੂੰ ਚੇਤਰ ਬਹਾਰ ।
ਨੇਂਹ ਨਿਭਾਵਣ ਔਖਾ ।ਅਖੀਆਂ ਜ਼ਾਰੋ ਜ਼ਾਰ ।
ਢੋਲ ਫ਼ਰੀਦ ਦੇ ਕੋਲ੍ਹੋਂ ।ਸਾਰੀ ਉਮਰ ਗੁਜ਼ਾਰ ।

167. ਨਾਸਹ ਨਾਹੀ ਨਾਥੀ ਮਾਨਿਅ

ਨਾਸਹ ਨਾਹੀ ਨਾਥੀ ਮਾਨਿਅ ।ਇਸ਼ਕ ਅਸਾਡਾ ਦੀਨ ਈਮਾਨ ।
ਕੁਨਤੁ ਕਨਜ਼ਨ ਇਸ਼ਕ ਗਵਾਹੀ ।ਪਹਿਲੋਂ ਹੁਬ ਖ਼ੁਦ ਜ਼ਾਤ ਕੂੰ ਆਹੀ ।
ਜੈਂ ਸਾਗੇ ਥਇਆ ਜਮਲ ਜਹਾਨ ।
ਇਸ਼ਕ ਹੈ ਗੱਦੀ ਪਰਮ ਨੱਗਰ ਦਾ ।ਇਸ਼ਕ ਹੈ ਰੱਹਬਰ ਰਾਹ ਫ਼ਕਰ ਦਾ ।
ਇਸ਼ਕੋਂ ਹਾਸਲ ਹੈ ਇਰਫ਼ਾਨ ।
ਮਾਲ ਅਯਾਲ ਦੀ ਬੱਠ ਘਤ ਯਾਰੀ ।ਦੁਨੀਆਂ ਅਕਬਾ ਤੋਂ ਥੀ ਆਰੀ ।
ਬੇ ਸਾਮਾਨੀ ਹੈ ਸਾਮਾਨ ।
ਮਜ਼ਹਬ ਮਸ਼ਰਬ ਲਾ ਮਜ਼ਹਬ ਦਾ ।ਲੁਬ ਹੈ ਅਰਸ਼ ਅਰਬ ਦਾ ।
ਸ਼ਾਹਦ ਦਰਸ ਹਦੀਸ ਕੁਰਾਨ ।
ਸਿਖ ਲਿਖੱਤ ਸੱਟ ਗ਼ੈਰ ਦੀ ਇੱਲਤ ।ਇਬਨਲ ਅਰਬੀ ਦੀ ਰੱਖ ਮਿੱਲਤ ।
ਆਖਿਓਮ ਸੋਹਣੇ ਫ਼ਖਰ ਜਹਾਨ ।
ਗ਼ਾਫ਼ਲ ਸ਼ਾਗਲ ਨਾਸੀ ਜ਼ਾਕਰ ।ਸਾਲਿਹ ਤਾਲਿਹ ਮੋਮਨ ਕਾਫ਼ਰ ।
ਸਬ ਹੈ ਨੂਰ ਕਦੀਮ ਦਾ ਸ਼ਾਨ ।
ਅਹਦ ਓਹੀ ਹੈ ਅਹਿਮਦ ਓਹ ਹੈ ।ਮੀਮ ਦੇ ਓਲ੍ਹੇ ਦਿੱਲੜੀ ਮੋਹੇ ।
ਧਿਆਨ ਫ਼ਰੀਦ ਰੱਖੀਂ ਹਰ ਆਨ ।

168. ਨੇਂਹ ਅਵਲੜਾ ਔਖਾ ਲਾਇਮ

ਨੇਂਹ ਅਵਲੜਾ ਔਖਾ ਲਾਇਮ ।ਸਿੱਕ ਪਲ ਪਲ ਦੀ ਮਾਰ ਮੁੰਝਾਇਮ ।
ਪੁੱਛਦੀ ਮੁਲਾ ਬਹਮਨ ਜੋਸੀ ।ਕੇੜ੍ਹਾ ਵਕਤ ਮਿਲਣ ਦਾ ਹੋਸੀ ।
ਢੋਲ ਅਸਾਡੇ ਵੇੜ੍ਹੇ ਔਸੀ ।ਰੰਜ ਹਿਜਰ ਦੇ ਸਖ਼ਤ ਸਤਾਇਮ ।
ਰੋਹੀ ਵੁਠੜੀ ਮੇਂਘ ਮਲ੍ਹਾਰਾਂ ।ਪੋਟੇ ਪੋਟੇ ਥੀਆਂ ਗੁਲਜ਼ਾਰਾਂ ।
ਸ਼ਾਲਾ ਮੋੜਮ ਦੋਸਤ ਮੁਹਾਰਾਂ ।ਭਾਗ ਸੁਹਾਗ ਦੀ ਮੌਸਮ ਆਇਮ ।
ਅਖੀਆਂ ਰੋਵਨ ਦਿਲ ਕੂਰਲਾਵੇ ।ਦਿੱਲੜੀ ਜੁਖਦੀ ਤਨ ਤੜਫਾਵੇ ।
ਰਾਤ ਡੇਹਾਂ ਆਰਾਮ ਨ ਆਵੇ ।ਡੁੱਖ ਡੁਹਾਗ ਦੇ ਬਾਰ ਉਠਾਇਮ ।
ਇਸ਼ਕ ਅਵੈੜਾ ਪੇਸ਼ ਪਿਉ ਸੇ ।ਦਰਦ ਕਸ਼ਾਲੇ ਸੇਝ ਢਿਉਸੇ ।
ਮੂੰਝ ਮੁੰਝਾਰੀ ਹਾਰ ਤਪੋਸੇ ।ਸਹਿਜੋਂ ਡੁਖ ਡੁਹਾਗ ਸੁਹਾਇਮ ।
ਹੁਸਨ ਪਰਸਤੀ ਘਾਤ ਅਸਾਡੀ ।ਗਜ਼ ਹਰਾਇਕ ਬਾਤ ਅਸਾਡੀ ।
ਰਮਜ਼ ਹਕੀਕੀ ਝਾਤ ਅਸਾਡੀ ।ਫ਼ਖਰ ਜਹਾਂ ਏਹਾ ਰੀਤ ਸਖਾਇਮ ।
ਮਿਲਸਮ ਯਾਰ ਫ਼ਰੀਦ ਕਡਾਹੀਂ ।ਦੂਦ ਦੁਖਾਵਾਂ ਕੱਢ ਕੱਢ ਆਹੀਂ ।
ਜਾਨ ਜਿਗਰ ਤਨ ਭੜਕਨ ਭਾਈਂ ।ਸੋਜ਼ ਪੁਨਮ ਦੇ ਸਾਫ਼ ਜਲਾਇਮ ।

169. ਨੇਂਹ ਅਵਲੜੀ ਚੋਟਕ ਲਾਈ

ਨੇਂਹ ਅਵਲੜੀ ਚੋਟਕ ਲਾਈ ।ਤਨ ਮਨ ਕੀਤੁਸ ਚਕਨਾ ਚੂਰ ।
ਮਾਹੀ ਬਾਝੋਂ ਕਿਵੇਂ ਗੁਜ਼ਾਰਾਂ ।ਸੋਜ਼ ਘਨੇਰੇ ਡੁਖ ਹਜ਼ਾਰਾਂ ।
ਪੌਵਨ ਤਤੀ ਕੂੰ ਪਲ ਪਲ ਪੂਰ ।
ਸੇਝ ਸੁਤੀ ਨੈਨਾਂ ਨਿੰਦਰ ਨ ਆਂਦੀ ।ਕੀਕਰ ਗੁਜ਼ਰੇ ਰੈਨ ਡੁਖਾਂ ਦੀ ।
ਦਿਲ ਦਾ ਢੋਲਾ ਛੱਡ ਗਿਆ ਦੂਰ ।
ਪਿਟਦਿਆਂ ਖਪਦਿਆਂ ਉਮਰ ਨਿਭਾਵੇ ।ਸੋਹਣੇ ਬਾਝ ਆਰਾਮ ਨ ਆਵੇ ।
ਦਰਦ ਵਸਾਇਆ ਕਹਿਰ ਕਲੂਰ ।
ਗੁਮਰਾਹੀ ਸਬ ਜ਼ੁਹਦ ਇਬਾਦਤ ।ਸ਼ਾਹਦ ਮਸਤੀ ਐਨ ਹਦਾਇਤ ।
ਜਿਸ ਜਾ ਕੀਤਾ ਇਸ਼ਕ ਜ਼ਹੂਰ ।
ਨੂਰ ਹਕੀਕੀ ਘੁੰਘਟ ਖੋਲੇ ।ਉਠ ਗਏ ਓਲ੍ਹੇ ਭੱਜ ਪਏ ਭੋਲੇ ।
ਹਰ ਜਾ ਐਮਨ ਹਰ ਜਾ ਤੂਰ ।
ਫ਼ਖਰ ਜਹਾਂ ਹਿਕ ਰੀਤ ਸੁਝਾਈ ।ਅਰਜ਼ੀ ਥੀਆ ਯਕ ਬਾਰ ਸਮਾਈ ।
ਜ਼ੁਲਮਤ ਬਣ ਗਈ ਨੂਰ ਨੂਰ ।
ਨੀਤ ਫਰੀਦ ਨਮਾਜ਼ ਸ਼ਹੂਦੀ ।ਹਰ ਸ਼ੈ ਮੇਂ ਹੈ ਰਮਜ਼ ਵਜੂਦੀ ।
ਸਟ ਮਲਵਾਣੇ ਜੋ ਮਜ਼ਕੂਰ ।

170. ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ

ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ ।ਪਏ ਪੱਲੜੇ ਡੋੜੇ ਡੁੱਖ ਵੇ ਮੀਆਂ ।
ਨ ਖਵਾਹਸ਼ ਦੁਨੀਆਂ ਦੋਲਤ ਦੀ ।ਨਾ ਸ਼ਾਹੀ ਸੌਕਤ ਸੌਲਤ ਦੀ ।
ਹੈ ਹਿਕ ਦੀਦਾਰ ਬੁਖ ਵੇ ਮੀਆਂ ।
ਨਾ ਕਾਸਦ ਨਾ ਪੈਗ਼ਾਮ ਆਇਆ ।ਨਾ ਖੁਸ਼ਕ ਜਵਾਬ ਸਲਾਮ ਆਇਆ । ਗਈ ਗੁਜ਼ਰ ਉੱਮਰ ਜੁਖ ਜੁਖ ਵੇ ਮੀਆਂ ।
ਵਿੱਚ ਦਿੱਲੜੀ ਦਰਦ ਅੰਦੋਹ ਭਰੀ ।ਪਈ ਰੂੜੀ ਵਾਰੇ ਚਿਣਗ ਜ਼ਰੀ ।
ਨਿੱਤ ਸੜਮ ਤੱਤੀ ਦੁੱਖ ਦੁੱਖ ਵੇ ਮੀਆਂ ।
ਕਹੀਂ ਖਬਰ ਡੱਸਾਂ ਮੈਂ ਢਾਲਾਂ ਦੀ ।ਦਿਲ ਸੁੰਜੜੀ ਮੁੰਬੜੀ ਮੁਢ ਲਾਂਦੀ ।
ਥੋਲੇ ਗਾਲੋਂ ਵੈਂਦੀ ਡੁੱਖ਼ ਵੇ ਮੀਆਂ ।
ਹਿਉਂ ਇਸ਼ਕ ਦੇ ਮੁਲਕ ਦੇ ਮੀਰ ਅਸਾਂ ।ਪੁਸ਼ਾਕ ਹੈ ਸੌ ਸਠ ਲੀਰ ਅਸਾਂ ।
ਹੈ ਬਿਸਤਰ ਖੁਤੜੀ ਨੁਖ ਵੇ ਮੀਆਂ ।
ਇਹੋ ਖੱਟੀਆ ਇਲਮ ਹੁਨਰ ਦਾ ਹੈ ।ਕਿਉਂ ਵਿਸਰੇ ਨਕਸ਼ ਪੱਥਰ ਦਾ ਹੈ ।
ਸੋਹਣੇ ਖ਼ਾਨ ਪੁਨਲ ਦਾ ਮੁੱਖ ਵੇ ਮੀਆਂ ।
ਹੈ ਛੋਟੀ ਲਾਦੀ ਦਿਲ ਕੁਠੜੀ ।ਹੱਥੋਂ ਨਾਜ਼ ਬਰੋਚਲ ਦੀ ਮੁੱਠੜੀ ।
ਅਜਾਂ ਡਿੱਤੇ ਨ ਹਾਮਿਸ ਸੁਖ ਵੇ ਮੀਆਂ ।
ਥਲ ਮਾਰੂ ਦੇ ਵਿੱਚ ਰੋਲ ਗਿਆ ।ਆਇਆ ਸਖ਼ਤ ਡੁੱਖਾਂ ਦੇ ਵਾਤ ਜਿਆ ।
ਤਲੇ ਰੇਤ ਤੱਤੀ ਉਤੋਂ ਲੁਖ ਵੇ ਮੀਆਂ ।
ਜੈਂ ਡੇਹ ਫ਼ਰੀਦ ਤੂੰ ਯਾਰ ਰੁਠਨ ।ਪਿਟ ਰੋ ਰੋ ਕੱਟ ਕੱਟ ਪੈਰ ਮੁਠਨ ।
ਮਾਰੀ ਮੁਕ ਸੀਨੇ ਗਕ ਕੁਖ ਵੇ ਮੀਆਂ ।

171. ਨੇਂਹ ਨਿਭਾਇਆ ਸਖ਼ਤ ਬੁਰਾ ਹੈ

ਨੇਂਹ ਨਿਭਾਇਆ ਸਖ਼ਤ ਬੁਰਾ ਹੈ ।ਬਾਰ ਅਜਲ ਸਰ ਬਾਰੀ ਭਲੋ ।
ਮਾਰੂ ਮੁਹਿਬ ਮਲ੍ਹੇਰ ਸਿਧਾਇਆ ।ਵਲਦਾ ਕੋਈ ਪੈਗ਼ਾਮ ਨ ਆਇਆ ।
ਫਿਰ ਦੀ ਸ਼ਹਿਰ ਆਵਾਰੀ ਭਲੋ ।
ਕੇਚ ਗਿਆਂ ਦੀ ਖ਼ਬਰ ਨ ਆਈ ।ਰੋਂਦੀ ਗਲ ਗਈ ਉੱਮਰ ਅਜਾਈਂ ।
ਯਾਰ ਨ ਕੀਤਮ ਕਾਰੀ ਭਲੋ ।
ਡੁੱਖੜੇ ਡੁੱਖੜੇ ਆਇਮ ਪੁੱਖੜੇ ।ਤਾਡੇ ਡਿੱਠੜੇ ਟੋਭੇ ਸੁੱਕੜੇ ।
ਦਿੱਲੜੀ ਦਰਦੀਂ ਮਾਰੀ ਭਲੋ ।
ਕਕਰੇ ਕੰਡੜੇ ਰਾਹ ਜਬਲ ਦੇ ।ਔਖੇ ਪੈਂਡੇ ਮਾਰੂਥਲ ਦੇ ।
ਸੂਲੀਂ ਸਾੜੀ ਹਾਰੀ ਭਲੋ ।
ਰੇਤ ਥਲਾਂ ਦੀ ਪੈਰ ਪਚਾਲੇ ।ਝਲਕਨ ਛਲਕਨ ਲੱਖ ਲੱਖ਼ ਛਾਲੇ ।
ਪੱਲੜੇ ਪਿਉਮ ਖਵਾਰੀ ਭਲੋ ।
ਰੋਹ ਡੂੰਗਰ ਦੀਆਂ ਔਖੀਆਂ ਘਟੀਆਂ ।ਮਾਰੂ ਥਲ ਦੀਆਂ ਡੁੱਖੜੀਆਂ ਪੱਟੀਆਂ ।
ਵਹ ਵਹ ਯਾਰ ਦੀ ਯਾਰੀ ਭਲੋ ।
ਇਸ਼ਕ ਫ਼ਰੀਦ ਨ ਕੀਤਮ ਭਲਾ ।ਹੈ ਹੈ ਬਖ਼ਤ ਨ ਥੀਵਮ ਸਵੱਲਾ ।
ਵੈਦਮ ਹੋਤ ਵਸਾਰੀ ਭਲੋ ।

172. ਨੇੜ ਅਲਾਵਣ ਹਾਲ ਵੰਜਾਵਣ

ਨੇੜ ਅਲਾਵਣ ਹਾਲ ਵੰਜਾਵਣ ।ਮੁਫ਼ਤੇ ਪੂਰ ਪਰਾਏ ।
ਮੇਹਣੀਂ ਖਾਦੀ ਸਿੱਠੜੀਂ ਸਹਿੰਦੀ ।ਦਿੱਲੜੀ ਚਾ ਬਰਮਾਏ ।
ਕਰਨ ਸ਼ਕਾਇਤ ਸੇਂਗੀਆਂ ਸਈਆਂ ।ਗਿੱਲੜੇ ਹੱਕ ਹਮਸਾਏ ।
ਆਰ ਵ ਯਾਰ ਪਚਾਰ ਕਰੇਂਦੇ ।ਸਕੜੇ ਮਾਂ ਪਿਉ ਜਾਏ ।
ਵੀਰ ਨਹੇੜੇ ਅਮੜੀ ਝੇੜੇ ।ਬਾਬਲ ਨਿੱਤ ਦੜਕਾਏ ।
ਸੱਸ ਨਿਨਾਣਾਂ ਕਰਨ ਬਖੇੜੇ ।ਰੋਜ਼ ਬਰੋਜ਼ ਸਵਾਏ ।
ਬਾਂਦੀਆਂ ਬਰਦੀਆਂ ਮਹਜ਼ ਨ ਡਰਦੀਆਂ ।ਦਾਈ ਵੈਣ ਅਲਾਏ ।
ਅਸਲੋਂ ਸਿੱਧੜਾ ਮੂੰਹ ਨ ਡੇਂਦੇ ।ਮਾਮੇ ਚਾਚੇ ਤਾਏ ।
ਕਾਂਗਾ ਕਾਸਦ ਪਠ ਪਠ ਹੁੱਟੜੀ ।ਯਾਰ ਨ ਵਾਗ ਵਲਾਏ ।
ਨਾਜ਼ ਨਵਾਜ਼ ਨਿਮਾਣੇ ਸ਼ੋਦੇ ।ਹਾਰ ਸਿੰਗਾਰ ਅਜਾਏ ।
ਮਾਰੂ ਛੋੜ ਮਲ੍ਹੇਰ ਮਲ੍ਹਾਰਾਂ ।ਆਪੇ ਆ ਬੁਲਵਾਏ ।
ਰਲ ਮਿਲ ਟੋਭੇ ਤੇ ਤਿਰ ਤਾਡੇ ।ਸਾਡੋ ਨਾਲ ਵਸਾਏ ।
ਕਿਸਮਤ ਜਾਗੇ ਬਖ਼ਤ ਭੜਾਏ ।ਕਾਦਰ ਦੋਸਤ ਮਲਾਏ ।
ਸਹਿਜੋਂ ਲੇਟੇ ਤੂਲ ਨਿਹਾਲੀ ।ਸੂਹੀ ਸੇਝ ਸੁਹਾਏ ।
ਭਾਗਮ ਸਖ਼ਤੀ ਤੇ ਬਦ ਬਖ਼ਤੀ ।ਭਾਗ ਸੁਹਾਗ ਮਲ੍ਹਾਏ ।
ਸਾਂਵਲ ਬਾਂਹ ਸਿਰਾਂਦ ਿਡੇਕਰ ।ਸਾਰੀ ਰਾਤ ਨਿਭਾਏ ।
ਛੋੜ ਵੰਜਣ ਦੀ ਦੂਰ ਰਹਿਣ ਦੀ ।ਨਾ ਰੱਖ ਰਾਂਝਣ ਰਾਏ ।
ਤੌਂ ਬਿਨ ਰਾਵਲ ਜੋਗੀ ਦਿਲ ਦੇ ।ਡੁੱਖੜੇ ਕੌਣ ਮਿਟਾਏ ।
ਨਾ ਕੋਈ ਸੰਗਤੀ ਨਾ ਕੋਈ ਸਾਥੀ ।ਨਾ ਕੋਈ ਹਾਲ ਵੰਡਾਏ ।
ਸੱਚ ਹੈ ਕੌਨ ਪਰਾਏ ਡੁੱਖੜੇ ।ਅਪਣੇ ਗਲੜੇ ਪਾਏ ।
ਜਿਸ ਤਨ ਲਗੜੀ ਸੋਈ ਤਨ ਜਾਣੇ ।ਹੋਰਾਂ ਕਿਆ ਪਰਵਾਏ ।
ਅਪਣੇ ਬਾਰੇ ਆਪ ਉਠੇਸਾਂ ।ਦਿੱਲੜੀ ਨਿੱਤ ਫਰਮਾਏ ।
ਕਰ ਬੋਵਾਹੀ ਸੱਟ ਨਿੰਦਰਾਈ ।ਪੇਚੀ ਕੇਚ ਸਿਧਾਏ ।
ਸੁੰਜੜੇਦੇ ਸੁੰਜੜੇਪੇ ਕਿਆ ਕਿਆ ।ਪੇਸ਼ ਤੱਤੀ ਦੇ ਆਏ ।
ਸੁਰਖ਼ੀਂ ਮੈਂਦੀਂ ਤਿਲਕ ਤਲੌਲੀਂ ।ਫ਼ਿੱਕੜੇ ਰੰਗ ਡਿਖਾਏ ।
ਹਿੱਕ ਡੁੱਖ ਸੈ ਸੈ ਸਾਂਗ ਖੁਸ਼ੀ ਦੇ ।ਸਾਰੇ ਸਾਫ਼ ਵੰਜਾਏ ।
ਚੋਲੀ ਚੁਨੜੀ ਸੋਜ਼ੋਂ ਭੁਨੜੀ ।ਆਸ ਨ ਪੁੱਨੜੀ ਹਾਏ ।
ਇਸ਼ਕੋਂ ਮੂਲ ਨ ਫਿਰਸਾਂ ।ਤੋੜੀਂ ਮੂੰਹ ਨ ਲਾਏ ।

173. ਪਲ ਪਲ ਸੂਲ ਸਵਾਇਆ ਹੈ

ਪਲ ਪਲ ਸੂਲ ਸਵਾਇਆ ਹੈ ।ਜੀ ਮੁਫਤ ਡੁੱਖਾਂ ਵਿੱਚ ਆਇਆ ਹੈ ।
ਦੂਰ ਗਿਆ ਮਨਜ਼ੂਰ ਦਿਲੀਂ ਦਾ ।ਤਨ ਮਨ ਧਨ ਹੈ ਮਾਲ ਜਹੀਂ ਦਾ ।
ਸ਼ਾਲਾ ਢੋਲਣ ਮਿਲਮ ਚਹੀਂਦਾ ।ਦਰਦਾਂ ਸਖ਼ਤ ਸਤਾਇਆ ਹੈ ।
ਦਸ਼ਤ ਬੀਆਬਾਂ ਜਾਲ ਅਸਾਡੀ ।ਸੋਜ਼ ਅੰਦੋਹ ਦੀ ਚਾਲ ਅਸਾਡੀ ।
ਮਾਤਮ ਹਾਲ ਤੇ ਕਾਲ ਅਸਾਡੀ ।ਇਸ਼ਕ ਬਹੂੰ ਡੁੱਖ ਲਾਇਆ ਹੈ ।
ਚਾਕ ਕੀਤੇ ਦਿਲ ਚਾਕ ਮਹੀਦੇ ।ਕੌਨ ਕਲੱਲੜੇ ਜ਼ਖਮ ਕੂੰ ਸੀਂਦੇ ।
ਮਰਹਮ ਵਸਲ ਵਸਲ ਤਹੀਦੇ ।ਖੇੜਾ ਕੂੜਾ ਜਾਇਆ ਹੈ ।
ਰਾਂਝਨ ਜੋਗੀ ਮੈਂ ਜੁਗਿਆਨੀ ।ਬੇ ਜ਼ਰ ਉਸ ਦੇ ਰਾਹ ਵਕਾਣੀ ।
ਮੁੱਠੜੀ ਮਾਰੀ ਫਿਰਾਂ ਨਮਾਣੀ ।ਨਾਨ ਨਸ਼ਾਨ ਗੰਵਾਇਆ ਹੈ ।
ਬਿਰਹੋਂ ਅਲੰਬੀ ਜੂੜ ਕਰ ਲਾਈ ।ਸੜਦੀ ਬਲਦੀਂ ਫਿਰਾਂ ਲੁਕਾਈ ।
ਲੋਕ ਕਿਆ ਜਾਣੇ ਪੀੜ ਪਰਾਈ ।ਜੋ ਲਿਖਿਆ ਸੋ ਪਾਇਆ ਹੈ ।
ਛੱਡ ਗਿਆ ਰਾਂਝਨ ਸਿਰ ਦਾ ਵਾਲੀ ।ਕੀਤਸ ਹਾਲ ਕਨੂੰ ਬੇਹਾਲੀ ।
ਸਾੜਾਂ ਸੇਝ ਤੇ ਤੋਲ ਨਿਹਾਲੀ ।ਸਭ ਕੁਝ ਹਿਜਰ ਭੁਲਾਇਆ ਹੈ ।
ਦਿਲ ਨੂੰ ਲੁਟਿਆ ਇਸ਼ਕ ਮਰੇਲੇ ।ਫਿਰਦੀ ਸ਼ਹਿਰ ਤੇ ਜੰਗਲ ਬੇਲੇ ।
ਮਤਾਂ ਫ਼ਰੀਦ ਕਰੇ ਰੱਬ ਮੇਲੇ ।ਤਾਂਘ ਆਰਾਮ ਵੰਜਾਇਆ ਹੈ ।

174. ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ

ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ ।ਸਾਡਿਆਂ ਵਤਨ ਕਨੂੰ ਦਿਲੀ ਸੜੀਆਂ ਵੇ ਯਾਰ ।
ਖਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ ।ਤੇਗ਼ਾਂ ਤੇਜ਼ ਬਿਰਹੋਂ ਦੀਆਂ ਨੋਕਾਂ ।
ਦਰਦ ਮੰਦਾਂ ਸਿਰ ਖੜੀਆਂ ਵੇ ਯਾਰ ।
ਜੇ ਤਈਂ ਮੌਤ ਕਰੇਸਮ ਟਾਲਾ ।ਡੇਖਾਂ ਨਾਲ ਅੱਖੀਂ ਦੇ ਸ਼ਾਲਾ ।
ਸ਼ਹਿਰ ਇਰਮ ਸ਼ਾਹ ਪਰੀਆਂ ਵੇ ਯਾਰ ।
ਡੇਖ ਕੇ ਚਾਲੀ ਯਾਰ ਸਜਨ ਦੀਆਂ ।ਨਾਜ਼ ਖਰਾਮਾਂ ਮਨਮੋਹਨ ਦੀਆਂ ।
ਕਬਕਾਂ ਰੋਹੀ ਵੜੀਆਂ ਵੇ ਯਾਰ ।
ਮੈਂ ਜੇਹੀਆਂ ਤੈਂਡੀਆਂ ਸੌ (ਸਠ) ਸਹੇਲੀਆਂ ।ਨਾਜ਼ ਪਨੁਨੀਆਂ ਰਾਜ ਗੇਹਲੀਆਂ ।
ਥੀਆਂ ਦੀਵਾਨੀਆਂ ਚਰੀਆਂ ਵੇ ਯਾਰ ।
ਕਿਸਨੀ ਚਾਇਮ ਨੇਹੜਾ ਲਾਇਮ ।ਜਿੰਦੜੀ ਮੁਫ਼ਤ ਫ਼ਰੀਦ ਗਵਾਇਮ ।
ਨਿਭ ਗਈਆਂ ਸੁਖ ਦੀਆਂ ਘੜੀਆਂ ਵੇ ਯਾਰ ।

175. ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ

ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ ।
ਸਾਵਨ ਮੀਂਹ ਬਰਸਾਤ ਦੀ ਵਾਰੀ ।ਫੋਰਾ ਫੁਲੀ ਖਿਪ ਫੁਲੇ ।
ਗਾਜਾਂ ਗਜਕਨ ਬਿਜਲੀਆਂ ਲਿਸ਼ਕਨ ।ਜ਼ੌਕੋਂ ਦਿੱਲੜੀ ਚੁਲੇ ।
ਧਾਮਣ ਕਤਰਣ ਸਣ੍ਹ ਤੇ ਸਹਿਜੋਂ ।ਛਤਰ ਸੁਹਾਗ ਦਾ ਝੁਲੇ ।
ਜੇ ਤੈਂ ਪਾਣੀ ਪਲ੍ਹੜਨ ਖੁਟਸੀ ।ਕੌਨ ਭਲਾ ਸਿੰਧ ਜੁਲੇ ।
ਰੋਜ਼ ਬਰੋਜ਼ ਫ਼ਰੀਦ ਹੈ ਲੱਜ਼ਤ ।ਤਬਾ ਡੇਂਹੋਂ ਡੇਂਹ ਖੁਲੇ ।

176. ਪਟੀ ਪੀਤ ਦੇ ਪੰਧ ਪਰੇਰੇ

ਪਟੀ ਪੀਤ ਦੇ ਪੰਧ ਪਰੇਰੇ ।ਬੁਰੇ ਬਿਰਹੋਂ ਦੇ ਬਾਰ ਬਰੇਰੇ ।
ਜਾਣੇ ਮੂਲ ਨ ਜਾਣੇ ।ਭਾਣੇ ਯਾਰ ਦੇ ਮਨ ਨੂੰ ਭਾਣੇ ।
ਗਾਨੇ ਗਹਿਣੇ ਮੇਵੇ ਖਾਣੇ ।ਵਿੱਸਰੇ ਤੋਲ ਵਹਾਣੇ ।
ਰਾਜ ਬਬਾਣੇ ਹੁਸਨ ਦੇ ਮਾਣੇ ।ਗੁਜ਼ਰੇ ਭਾਗ ਭਲੇਰੇ ।
ਟੋਲ ਖੁਸ਼ੀ ਦੇ ਰੋਲ ਡਿੱਤੇ ।ਵੋਹ ਸੂਲਾਂ ਲਾਈ ਕਾਨੀ ।
ਢੋਲ ਨ ਨੀਤਮ ਕੋਲ ਮੁੱਠੀ ।ਗਿਆ ਜੋਬਨ ਜੋਸ਼ ਜਵਾਨੀ ।
ਹਾਰ ਸ਼ਿੰਗਾਰ ਨ ਖੜ ਮੁਕਲਾਇਆ ।ਤਰੁੱਟੜੇ ਫੁਲੋਂ ਸਿਹਰੇ ।
ਬਾਦਲ ਕਾਲੇ ਪੂਰਬ ਵਾਲੇ ।ਨਾਲੇ ਬਾਦ ਸ਼ਮਾਲੇ ।
ਬਾਰਸ਼ ਨਾਲੇ ਵਕਤ ਸੁਖਾਲੇ ।ਮੌਸਮ ਰੂਪ ਡਖਾਲੇ ।
ਸੋਜ਼ ਉਗਾਲੇ ਪੌਨ ਉਬਾਲੇ ।ਯਾਰ ਨਹੀਂ ਹੈ ਵੇੜ੍ਹੇ ।
ਚੇਤਰ ਬਹਾਰਾਂ ਖੇਤਰ ਹਜ਼ਾਰਾਂ ।ਟੋਭੇ ਤਾਰ ਮਤਾਰਾਂ ।
ਗੁਲ ਗੁਲਫ਼ਾਰਾਂ ਲੱਖ ਲਲ੍ਹਕਾਰਾਂ ।ਕਨੜੀ ਪਵਨ ਤਵਾਰਾਂ ।
ਝੌਪੜ ਸਾੜਾਂ ਝੋਕ ਉਜਾੜਾਂ ।ਦੋਸਤ ਨ ਵਸਦਾ ਨੇੜੇ ।
ਤਾਂਘਾਂ ਯਾਰ ਦੀਆਂ ਸਾਗਾ ।ਕੱਨੜੀਂ ਬਿਰਹੋਂ ਸੁਣਾਈਆਂ ਬਾਂਗਾਂ ।
ਕੱਜੜੇ ਵਾਲ ਤੇ ਉੱਜੜੀਆਂ ਮਾਘਾਂ ।ਲਿਖਦੀ ਹਿਜਰ ਦੇ ਕਾਂਗਾਂ ।
ਕਰਦੀ ਚਾਂਗਾਂ ਸੁਝਨ ਨ ਤਾਂਗਾਂ ।ਸੁਖ ਦੇ ਬੁਡ ਗਏ ਬੇੜੇ ।
ਰਾਹ ਜਬਲ ਦੇ ਮਾਰੂ ਥਲ ਦੇ ।ਸਾਂਗ ਕਸਾਂਗ ਅਜ਼ਲ ਦੇ ।
ਆਵਨ ਯਾਦ ਪੁੱਨਲ ਦੇ ਰਲੜੇ ।ਪੂਰ ਪਵਨ ਪਲਪਲ ਦੇ ।
ਡੁੱਖੜੇ ਵਲਵਲ ਪੁੱਖੜੇ ਢਲਦੇ ।ਦਰਦ ਅੰਦੋਹ ਘਨੇੜੇ ।
ਵੇਸ ਵਟੇਸਾਂ ਦੇਸ ਛੁੜੇਸਾਂ ।ਜੋਗਨ ਥੀ ਗੁਜ਼ਰੇਸਾਂ ।
ਖ਼ਾਕ ਰਮੇਸਾਂ ਧੂਨੜੀ ਲੇਸਾਂ ।ਨਾਜ਼ਕ ਨੇਂਹ ਨਿਭੇਸਾਂ ।
ਸ਼ਰਮ ਲੋੜ੍ਹੇਸਾਂ ਭਰਮ ਪੁੜੇਸਾਂ ।ਕੀਜੋ ਖਿਲਸਨ ਖੇੜੇ ।
ਨੋਕ ਗ਼ਮਾਂ ਦੀ ਚੋਕ ਡੁੱਖਾਂ ਦੀ ।ਦਮ ਦਮ ਦਿਲ ਦਰਮਾਂਦੀ ।
ਰਾਤ ਡੇਹਾਂ ਤੜਫਾਂਦੀ ।ਕੁੱਠੜੀ ਮਿਹਣੀ ਸਿੱਠੜੀਂ ਖਾਂਦੀ ।
ਸੇਝ ਨ ਭਾਂਦੀ ਪਈ ਕੁਰਲਾਂਦੀ ।ਮੁੱਠੜੀ ਇਸ਼ਕ ਅਵੈੜੇ ।
ਦਿੱਲੜੀ ਹਰਮਲ ਅੱਖ਼ੀਆਂ ਪਲਪਲ ।ਪੈਰੀਂ ਛਲ ਛਲ ਛਾਲੇ ।
ਨਰਮਲ ਦਰਦ ਅੰਦਰ ਦੇ ਦਰਮਲ ।ਡਿੱਤੜੇ ਰੋਗ ਕਸਾਲੇ ।
ਜਲਬਲ ਤੇ ਹੱਥ ਮਲਮਲ ਕੂਕਾਂ ।ਜ਼ਖਮ ਪਏ ਵਿੱਚ ਜ਼ੇਰੇ ।
ਲਾਲੀ ਲਿਵੇ ਤੇ ਕਾਂਗਾਂ ਬੋਲੇ ।ਥੀਵਾਂ ਓਲੇ ਘੋਲੇ ।
ਮੁਰਗ ਮਮੋਲੇ ਕਰਨ ਚਬੋਲੇ ।ਨਾ ਡੇ ਰਾਵਲ ਰੋਲੇ ।
ਸਾਰੇ ਸੌਣ ਸ਼ਗੂਨ ਸ਼ਮੋਲੇ ।ਦਰ ਵੇੜ੍ਹੇ ਬੱਠ ਝੇੜੇ ।
ਕਿਆ ਦੂਰੀ ਮਹਜੂਰੀ ਓੜਕ ।ਵੰਜਣਾਂ ਝੋਕ ਜ਼ਰੂਰੀ ।
ਪੂਰੀ ਨੇਸਾਂ ਸਿੱਕ ਸਾਵਲ ਦੀ ।ਹਮ ਈਮਾਨ ਦੀ ਮੋੜੀ ।
ਪੂਰੇ ਝੋਰੈ ਖ਼ਾਕ ਪੱਟੀ ਦੀ ।ਕਰਸਮ ਕੇਚ ਕੇਚ ਵਹੇੜੇ ।
ਅਗ ਲਾਈ ਭੜਕਾਈ ਰੰਗਤ ।ਚਸ਼ਮਾਂ ਚੋਲ ਚਲਾਈ ।
ਦੀਦਾਂ ਕਰਨ ਲੜਾਈ ।ਰਮਜ਼ਾਂ ਜੜ ਕਰ ਚਾਟ ਚਖਾਈ ।
ਬੇਵਾਹੀ ਦੇ ਨਾਲ ਅਜਾਂਈ ।ਗ਼ਮਜ਼ੇ ਰਖਨ ਬਖੇੜੇ ।
ਅੱਲਾ ਰਾਸੀ ਮਾ ਨਾ ਮਾਸੀ ।ਸ਼ਹਿਰ ਭੰਭੋਰ ਦੀ ਵਾਸੀ ।
ਤਰਹ ਉੱਦਾਸੀ ਸਖ਼ਤ ਪਿਆਸੀ ।ਬਦਨ ਭਭੂਤ ਸਨਾਸੀ ।
ਖੋਸਾ ਫਾਸੀ ਥੀ ਬੇ ਆਸੀ ।ਪਲਪਲ ਮੌਤ ਕਹੇੜੇ ।
ਜੰਗਲ ਬੇਲੇ ਸੀਹ ਮਰੇਲੇ ।ਡੋੜੇ ਡੁੱਖ ਡੁਹੇਲੇ ।
ਕਪੜੇ ਮੈਲ ਕੁਚੇਲੇ ।ਨਿਭ ਗਏ ਹੱਸਣ ਖਿਲਣ ਦੇ ਵੇਲ੍ਹੇ ।
ਵੇਲ੍ਹੇ ਮੇਲੇ ਕਰ ਅਲਬੇਲੇ ।ਆਵਸ ਹੋਤ ਉਰੇਰੇ ।
ਪੰਧ ਅੜਾਗੇ ਦਿੱਲੜੀ ਤਾਂਘੇ ।ਔਖੇ ਵਸਲ ਦੇ ਸਾਂਘੇ ।
ਮਿਲਣ ਮਰਾਂਗੇ ਕੋਝੇ ਲਾਂਘੇ ।ਚੋਲਾ ਬੋਛਨ ਘਾਂਗੇ ।
ਜੋਹ ਜਤਨ ਦੇ ਡਿੱਸਮ ਨ ਚਾਗੇ ।ਨ ਖਾਰੇ ਨ ਛੇੜੇ ।
ਤੀਰ ਜਿਗਰ ਵਿੱਚ ਪੀੜ ਅੰਦਰ ਵਿੱਚ ।ਨੀਰਾ ਨੀਰ ਵਹੀਰਾਂ ।
ਪੀਰ ਮਨਾਵਾਂ ਧੀਰ ਨ ਪਾਵਾਂ ।ਦਿਲ ਦਿਲਗੀਰ ਲਵੀਰਾਂ ।
ਮਾਰੂ ਛੋੜ ਮਲ੍ਹੇਰ ਸਿਧਾਇਆ ।ਪਏ ਤਕਦੀਰ ਨਖੇੜੇ ।
ਸਟੀਆਂ ਮਟੀਆਂ ਭਟੀਆਂ ਕੱਟੀਆਂ ।ਵਟੀਆਂ ਪਟੀਆਂ ਪਤੀਆਂ ।
ਘਟੀਆਂ ਖੁਸ਼ੀਆਂ ਪਾੜੂੰ ਪਟੀਆਂ ।ਹਟੀਆਂ ਸੁਖ ਦੀਆਂ ਰਤੀਆਂ ।
ਮੁੱਠੀਆਂ ਤੇਗ਼ ਬਿਰਹੋਂ ਦੀਆਂ ਕੁੱਠੀਆਂ ।ਲੋਟੀਆਂ ਨਾਜ਼ ਨਵੇਰਾਂ ।
ਦਰਦ ਜਦੀਦ ਮਜੀਦ ਹਮੇਸ਼ਾਂ ।ਰੀਤ ਪਰੀਤ ਸਵਾਈ ।
ਪੀਤ ਪਰਮ ਦੇ ਗੀਤ ਸਿਖਾਇਮ ।ਨੀਤ ਅਸਾਂ ਸਰ ਚਾਈ ।
ਈਦ ਫ਼ਰੀਦ ਬਈਦ ਸੁਣਿਉਸੇ ।ਗ਼ਮ ਕੀਤੇ ਦਿਲ ਦੇਰੇ ।

177. ਪਏ ਡੁਖ ਗਲ ਵਿਚ ਜਮਦੇ ਯਾਰ

ਪਏ ਡੁਖ ਗਲ ਵਿਚ ਜਮਦੇ ਯਾਰ ।ਨਾ ਰਹਿ ਗਿਓ ਸੈ ਕਹੀਂ ਕੰਮ ਵੇ ਯਾਰ ।
ਬਾਗ਼ ਬਹਾਰ ਉਜਾੜ ਕੀਤੋ ਸੈ ।ਹਾਰ ਸ਼ਿੰਗਾਰ ਵਸਾਰ ਡਿਤੋਂ ਸੈ ।
ਦੌਲਤ ਦੁਨੀਆਂ ਦਾਰ ਥੀਓ ਸੈ ।ਨੌਕਰ ਤੈਂਡੜੇ ਦਮ ਦੇ ਯਾਰ ।
ਸ਼ਰਮ ਸ਼ਊ੍ਰਰ ਅਸਾਂ ਤੋਂ ਰੁਠੜੇ ।ਨੰਗ ਨਮੂਜ਼ ਦੇ ਸਾਂਗੇ ਤਰੁਟੜੇ ।
ਘੋਲੇ ਸਦਕੇ ਕੀਤੇ ਮੁਠੜੇ ।ਆਸਰੇ ਭੀਮ ਭਰਮ ਦੇ ਯਾਰ ।
ਹਿਕ ਵੇਲ੍ਹੇ ਅਹਰਾਮ ਹਰਮ ਦੇ ।ਹਿਕ ਵੇਲ੍ਹੇ ਜ਼ਨਾਰ ਧਰਮ ਦੇ ।
ਨਾ ਪਾeੰਦ ਹੂੰ ਦੀਨ ਜੜਮ ਦੇ ।ਬੰਦੜੇ ਇਸ਼ਕ ਦੇ ਗ਼ਮ ਦੇ ਯਾਰ ।
ਡੋਖੇ ਚਾਲ ਅਨੋਖੀ ਪੁਠੜੀ ।ਕਈ ਵੰਜ ਪਹੁੰਤੀ, ਕਈ ਮਰਹੁਟੜੀ ।
ਨਾਜ਼ ਤੈਂਡੇ ਦੀ ਰਾਂਦ ਨ ਖੁਟੜੀ ।ਗੁਜਰੇ ਦਹ ਆਦਮ ਦੇ ਯਾਰ ।
ਲਾਣੇ ਫੋਗ ਅਸਾਡੇ ਮਾਣੇ ।ਟਿਬੋੜੇ,ਭਿਟੜੇ,ਡਹਰ ਟਕਾਣੇ ।
ਡਿਸਦੇ ਸੁਕੜੇ ਖੇਤਰ ਕਮਾਣੇ ।ਸਾਗੀ ਬਾਗ਼ ਇਰਮ ਦੇ ਯਾਰ ।
ਯਾਰ ਫ਼ਰੀਦ ਮਿਲਮ ਘਰ ਅੰਦਰ ।ਪਾਂਵਾਂ ਭਾਗ ਸੁਹਾਗੋਂ ਜ਼ੇਵਰ ।
ਖਾਵਨ ਸਹਿਜੋਂ ਬੋਲੇ ਬੇਂਸਰ ।ਲਚਕੇ ਕਲ ਸਰਸਮ ਦੇ ਯਾਰ ।

178. ਪੀੜ ਪੁਰਾਣੀ ਬੇਸ਼ਮ ਕੀਤਾ

ਪੀੜ ਪੁਰਾਣੀ ਬੇਸ਼ਮ ਕੀਤਾ ।ਨਾਲ ਨ ਨੀਤਮ ਸਾਂਵਲ ਯਾਰ ।
ਪੁਨਲ ਯਾਰ ਕੂੰ ਚਾ ਭਰਮਾਇਓ ਨੇ ।ਜ਼ੋਰਾ ਜ਼ੋਰੀ ਪਕੜ ਨੀਤੋ ਨੇ ।
ਪੌਨੇ ਸ਼ਾਲਾ ਰਬ ਦੀ ਮਾਰ ।
ਪੈਰ ਹਵਾੜਾਂ ਖੋਜ ਨ ਪਾਵਾਂ ।ਰੋ ਰੋ ਕਰੜ ਕੰਡਾ ਗਲ ਲਾਵਾਂ ।
ਨੈਨ ਸਿਕੇ ਤੇ ਜ਼ਾਰ ਨਜ਼ਾਰ ।
ਥੀ ਰਾਹੀ ਥਲ ਮਾਰੂ ਜੁਲਸਾਂ ।ਲਾਂਡੀ ਤੇ ਲਸ ਬੇਲਾਂ ਰੁਲਸਾਂ ।
ਸੁੰਜ ਬਰ ਬਾਰ, ਕੀਤਮ ਘਰ ਬਾਰ ।
ਪਾਣੀ ਮੂਲ ਨ ਮਿਠੜੇ ਖਾਰੇ ।ਨਾ ਕੁਝ ਪਲੜੇ ਨਾ ਕੋਈ ਚਾਰੇ ।
ਨਾਰਹ ਡਿਸਦਮ ਸੁਤਰ ਸਵਾਰ ।
ਵਿਸਰੀਆਂ ਰੰਗ ਰੰਗੇਲੀਆਂ ਜਾਈਂ ।ਬਾਗ਼ ਬਗੁਚੜੇ ਠਡਰੀਆਂ ਛਾਈਂ ।
ਸਿਹਰੇ ਗਾਨੇ ਘਣੇ ਯਾਰ ।
ਨਾਜ਼ਕ ਸ਼ੌਖ ਮਜ਼ਾਜ ਨਿਗਾਹ ਅਨੋਹਾਂ ।ਯਾਰੀ ਲਾ ਕਰ ਥੀਓ ਅਣਸੁਹਾਂ ।
ਕੇਡੇ ਗਲ ਗਏ ਕੌਲ ਕਰਾਰ ।
ਕਰਮ ਤਤੀ ਦੇ ਨਾ ਡੁਖ ਮਿਟੜੇ ।ਕਰਮ ਨ ਕੀਤਮ ਮਾਰੂ ਮਿਠੜੇ ।
ਜਿਤੜੀ ਬਾਜ਼ੀ ਡਿਤਰਸ਼ ਹਾਰ ।
ਕੇਚ ਡੁ ਤਣਸਾਂ ਜੇ ਤੈਂ ਜੈਸਾਂ ।ਜੇ ਵਲ ਵਲਸਾਂ ਕਾਫ਼ਰ ਥੀਸਾਂ ।
ਗਲ ਵਿਚ ਪਾਇਮ ਪਰੀਤ ਮਹਾਰ ।
ਔਖੀਆਂ ਘਾਟੀਆਂ ਗਾਟੀਆਂ ਚਾਟੀਆਂ ।ਲਾਹੀਆਂ ਚਾੜ੍ਹੀਆਂ ਸਭ ਅਠ ਕਾਠੀਆਂ ।
ਸਜੜੋ ਖਬੜੋ ਸੌ ਸੌ ਗ਼ਾਰ ।
ਬਠ ਪਿਆ ਭੁਟੜੇ ਵਾਹਣ ਦਾ ਜੋਮਾਂ ।ਸ਼ਹਿਰ ਭੰਬੋਰ ਵੀ ਕੂੜ ਨਿਕਮਾਂ ।
ਕੀਚ ਹਈ ਵਤਨ ਹਕੀਕੀ ਵਾਰ ।
ਯਾਰ ਫ਼ਰੀਦ ਨ ਕੀਤਮ ਗੋਲੀ ।ਸੁਰਖੀ ਡਿਸਮ ਬੰਦੂਕ ਦੀ ਗੋਲੀ ।ਧਾਰ ਕਜਲ ਦੀ ਥਈ ਤਲਵਾਰ ।

179. ਪਿਰੀ ਅਜ ਨ ਗਿਉਸੇ ਕਲ ਹੀ ਸਹੀ

ਪਿਰੀ ਅਜ ਨ ਗਿਉਸੇ ਕਲ ਹੀ ਸਹੀ ।ਇਹੋ ਵਤਨ ਬੇਗਾਨਾ ਕੂੜਾ ਕੂੜ ਟਿਕਾਨਾ ।
ਰੰਗ ਗੁਲ ਫੁਲ ਡੇਖ ਕੇ ਭੁਲ ਨ ਬਹੀਂ ।ਸਿੱਧੇ ਰਾਹੋਂ ਸਾਲਿਕ ਰੂਲ ਨ ਬਹੀਂ ।
ਏਹੀਂ ਜਗ ਦੀ ਜਗਮਗ਼ ਸਮਝ ਬਹਾਨਾ ।
ਏ ਨੱਗਰੀ ਮੁਲਕ ਪਰਾਇਆ ਹੈ ।ਅੱਥ ਆਸਰਾ ਰੱਖਣ ਅਜਾਇਆ ਹੈ ।
ਮੁਢੋਂ ਰਹਿਣ ਨ ਡੇਂਦੇ ਕਰਿਨ ਰਵਾਨਾ ।
ਥੀ ਗ਼ਾਫ਼ਲ ਅਸਲੋਂ ਹਿੱਕ ਨ ਘੜੀ ।ਹੁਣ ਹੱਥ ਹੱਥ ਮਲ ਮਲ ਪਰਤਾਬ ਜ਼ਰੀ ।
ਮਾਝੁ ਮੌਤ ਨੇ ਭੇਜਿਆ ਲਿਖ ਪਰਵਾਨਾ ।
ਬੱਠ ਦੁਨੀਆਂ ਫ਼ਾਨੀ ਦੇਸ ਇਹੋ ।ਸਭ ਮਕਰ ਫਰੇਬ ਦਾ ਵੇਸ ਏਹੋ ।
ਕਿਆ ਨਾਜ਼ ਨਹੋਰੇ ਤਾਨ ਤੁਰਾਨਾ ।
ਕਰ ਤੋਬਾ ਇਸਤਗਫ਼ਾਰ ਸਦਾ ।ਰੱਖ ਬਿਦਅਤ ਸ਼ਰਕੋ ਆਰ ਸਦਾ ।
ਥੀ ਮਹਜ਼ ਮਵਾਹਦ ਸਾਫ਼ ਯਗਾਨਾ ।
ਰੱਬ ਬਾਝ ਫ਼ਰੀਦ ਨੂੰ ਆਸ ਨਹੀਂ ।ਏਹਾ aੁੱਮਰ ਸਭੋ ਹਿਕ ਪਾਸ ਨਹੀਂ ।
ਕਹੀਂ ਨਾਲ ਨ ਚਾੜੇ ਤੋੜ ਜ਼ਮਾਨਾ ।

180. ਪਿਆ ਇਸ਼ਕ ਅਸਾਡੀ ਆਨ ਸੰਗਤ

ਪਿਆ ਇਸ਼ਕ ਅਸਾਡੀ ਆਨ ਸੰਗਤ ।ਗਈ ਸ਼ਦਮਦ ਜ਼ੇਰ ਜਬਰ ਦੀ ਭੱਤ ।
ਸਭਿ ਵਿਸਰੇ ਇਲਮ ਅਲੂਮ ਅਸਾਂ ।ਕੁਲ ਭੁਲ ਗਏ ਰਸਮ ਰਸੂਮ ਅਸਾਂ ।
ਹੈ ਬਾਕੀ ਦਰਦ ਦੀ ਧੂਮ ਅਸਾਂ ।ਪਏ ਬਿਰਹੋਂ ਦੀ ਯਾਦ ਰਹਿਉਸੇ ਗਤ ।
ਇਨ੍ਹਾਂ ਜੂਠਿਆਂ ਗੈਰਾਂ ਵੈਰੀਆਂ ਤੋਂ ।ਇਨ੍ਹਾਂ ਕੂੜਿਆਂ ਖੇੜਿਆਂ ਭੈੜੀਆਂ ਤੋਂ ।
ਇਨ੍ਹਾਂ ਕੋਝਿਆਂ ਗੇੜਿਆਂ ਪੇੜਿਆਂ ਤੋਂ ।ਹਰ ਵੇਲ੍ਹੇ ਯਾਰ ਬਿਨਮ ਡਤਪਤ ।
ਕਰ ਸਬਰ ਤੇ ਸ਼ੁਕਰ ਸ਼ਕਾਇਤ ਤੇ ।ਰਖ ਆਸ ਉਮੀਦ ਇਨਾਇਤ ਤੇ ।
ਪਏ ਫਖ਼ਰ ਦੀ ਫ਼ਕਰ ਵਲਾਇਤ ਤੇ ।ਡੇਂਹ ਰਾਤੀਂ ਦਿਲੜੀ ਡਿਓਮ ਮਤ ।
ਮੁਠੀ ਗਿਲੜੀ ਸ਼ਹਿਰ ਵਿਖੋਹੀ ਦੀ ।ਤੱਤੀ ਮੁਲਕ ਮਲਾਮਤ ਡੋਹੀ ਦੀ ।
ਸੁੰਜੀ ਰੋਹੀ ਰਾਵੇ ਰੋਹੀਂ ਦੀ ।ਡਿਤੀ ਖਲਅਤ ਯਾਰ ਬਰੋਚਲ ਜਤ ।
ਨਿਤ ਖਾਵਾਂ ਡੁਖੜੀਂ ਤੂੰ ਮੁਕ ਲਤ ।ਹਾਂ! ਆਖਣ ਨੇੜਾ ਲੈਸੀਂ ਵਤ ।
ਕਡੀਂ ਵੋਏ ਤੋਏ ਤੇ ਕਡੀਂ ਕਰਨ ਹਟ ਹਟ ।ਡੇ ਡਰ ਕੇ ਖੂਬ ਨਪੀੜਨ ਸਤ ।
ਸਟ ਕਲ੍ਹੜੀ ਯਾਰ ਫਰੀਦ ਗਿਆ ।ਇਹੋ ਹਾਲ ਨਮਾਣੀ ਨਾਲ ਥੀਆ।
ਫਰਿਆਦ ਕਰਾਂ ਕਰ ਯਾਦ ਪੀਆ ।ਹੱਥ ਮਲ ਮਲ ਬੈਠੀ ਰੋਵਾਂ ਰੱਤ ।

181. ਪੁਨਲ ਛਡ ਕੇ ਨੀਚ ਸਿਧਾਇਓਂ

ਪੁਨਲ ਛਡ ਕੇ ਨੀਚ ਸਿਧਾਇਓਂ ।ਦਿਲੜੀ ਨਮਾਣੀ ਹੈ ਜ਼ਾਰ ਨਜ਼ਾਰ ।
ਯਾਸ ਪਿਆਸ ਨਸੀਬ ਅਸਾਡੇ ।ਨਾ ਕੋਈ ਟੋਭੇ ਨਾ ਕਈ ਤਾਡੇ ।
ਨਾ ਰਾਹ ਡਿਸਦਮ ਕਰਹੂੰ ਕਤਾਰ ।
ਦਰਦ ਘਨੇਰੇ ਡੁਖ ਹਜ਼ਾਰਾਂ ।ਸੂਲ ਤਤੀ ਕੂੰ ਤਾਰ ਮਤਾਰਾਂ ।
ਬਿਰਹੋਂ ਬਛੇਂਦਾ ਰੋਜ਼ ਆਜ਼ਾਰ ।
ਸਟ ਕਰ ਸ਼ਾਹੀ ਥੀਸਾਂ ਬਾਂਦੀ ।ਠੀਕ ਸੋਹੇਸਾਂ ਰੀਤ ਗ਼ਮਾਂ ਦੀ ।
ਕੀਜੋ ਕਰਸਮ ਲੋਗ ਵਿਆਰ ।
ਸੇਝ ਨ ਭਾਵਿਮ ਪਈ ਤੜਫ਼ਾਵਾਂ ।ਤਾਰੇ ਗਿਨ ਗਿਨ ਰਾਤ ਨਿਭਾਵਾਂ ।
ਨ ਕੋਈ ਸਾਥੀ ਨ ਗ਼ਮ ਖਵਾਰ ।
ਮਾਂ ਪਿਓ ਵੈਰੀ ਮੂਲ ਨ ਭਾਂਦੇ ।ਮੇਣੇ ਡੇਵਮ ਬਰਦੇ ਬਾਂਦੇ ।
ਸੈਗੀਆਂ ਸੁਰਤੀਆਂ ਕਰਦੇ ਆਰ ।
ਜੈਂ ਤਨ ਲਗੜੀ ਸੋਈ ਤਨ ਜਾਣੇ ।ਗੈਰ ਫ਼ਰੀਦ ਨ ਰਮਜ਼ ਪਛਾਣੇ ।
ਜਾਣਮ ਸੋਹਣਾਂ ਦਿਲਬਰ ਯਾਰ ।

182. ਪੁਨਲ ਥੀਵੀਂ ਪਾਂਧੀ ਯਾਰਾ

ਪੁਨਲ ਥੀਵੀਂ ਪਾਂਧੀ ਯਾਰਾ ।ਛੱਡ ਕੇ ਕਲ੍ਹੜੀ ਬਰ ਵਿਚ ।
ਹਰ ਦਮ ਵਤਾਂ ਦਰਮਾਦੀ ਯਾਰਾ ।ਸੈ ਸੈ ਰੋਗ ਅੰਦਰ ਵਿਚ ।
ਪੀਤ ਨ ਪਾਲੀ ਸਰ ਦੇ ਵਾਲੀ ।ਤੂਲ ਨਿਹਾਲੀ ਰੋਲੇਸ ਖਾਲੀ ।
ਦਿਲ ਦਰਦੋਂ ਕੁਰਲਾਂਦੀ ਯਾਰਾ ।ਮੂੰਹ ਪਲੜੁ ਘਰ ਘਰ ਵਿਚ ।
ਰਖਦੀ ਆਸ ਉਮੀਦ ਹਜਾਰਾਂ ।ਆਖਰ ਹਿਕ ਡੈਂਹ ਮੋੜ ਮਹਾਰਾਂ ।
ਹੋਤ ਥੀਸਮ ਆ ਕਾਂਧੀ ਯਾਰਾ ।ਨੇਸਮ ਤੋੜ ਕਬਰ ਵਿਚ ।
ਸੂਲ ਦੇ ਸਿਹਰੇ ਸੋਜ਼ ਦੇ ਗਾਨੇ ।ਮੁੰਝ ਦੇ ਹਾਰ ਡੁਖਾਂ ਦੇ ਗਹਿਣੇ ।
ਦਰਦੀ ਬਾਂਹ ਸਰਹਾਂਦੀ ਯਾਰਾ ।ਵਸਦੀ ਯਾਸ ਨਗਰ ਵਿਚ ।
ਨੇਂਹ ਅਵੈੜਾ, ਦੁਸ਼ਮਨ ਵੈੜ੍ਹਾ ।ਮਾ ਪਿਉ ਰਖਮ ਬਖੇੜਾ ਝੇੜਾ ।
ਕਿਆ ਬਰਦੀ ਕਿਆ ਬਾਦੀ ਯਾਰਾ ।ਕਰਦੀਆਂ ਟੋਕ ਟਬਰ ਵਿਚ ।
ਮਾਰੂ ਥਲ ਦੇ ਡੁਖੜੇ ਘਾਟੇ ।ਗੱਪ ਖਡ ਖੁੜਬਣ ਖੋਬ ਗਪਾਟੇ ।
ਗਤ ਡੇਹਾਂ ਤੜਫਾਂਦੀ ਯਾਰਾ ।ਰੁਲਦੀ ਰੋਹ ਡੁੰਗਰ ਵਿਚ ।
ਬਿਰਹੋਂ ਬਲਾਈਂ ਸੰਝ ਸਬਾਹੀਂ ।ਦਮ ਦਮ ਆਹੀਂ ਨਿਕਲਨ ਧਾਈਂ ।
ਸੇਝ ਫਰੀਦ ਨ ਭਾਂਦੀ ਯਾਰ ।ਲਗੜੀ ਚੋਟ ਅੰਦਰ ਵਿਚ ।

183. ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ

ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ ।
ਪੀਘਾਂ ਵਨੜੋ ਵੱਨੜ ਦੀਆਂ ।ਮਛਲੈ ਪੀਲੇ ਗੂੜ੍ਹੇ ਸਾਵੇ ।
ਬਦਲੇ ਦਰਦੋਂ ਰੋਵਨ ।ਬਿਜਲੀ ਅੱਖ ਮਾਰੇ ਮੁਸਕਾਵੇ ।
ਰੋਹੀ ਰੰਗ ਰੰਗੀਲੀ ।ਚਕ ਖਿਪ ਹਾਰ ਹਮੇਲਾਂ ਪਾਵੇ ।
ਬੂਟੇ ਬੂਟੇ ਘੁੰਡ ਸੁਹਾਗੋਂ ।ਗੀਤ ਪਰਮ ਦੇ ਗਾਵੇ ।
ਕੇਸਰ ਭਿੱਨੜੀ ਚੋਲੀ ਚੁੱਨੜੀ ।ਵਲ ਵਲ ਮੀਂਹ ਪੁਸਾਵੇ ।
ਪੂਰਬ ਮਾੜ ਦਖਨ ਦੇ ਬਾਦਲ ।ਕੋਈ ਆਵੇ ਕੋਈ ਜਾਵੇ ।
ਸਾਵਨ ਮੇਂਘ ਮਲ੍ਹਾਰਾਂ ।ਸਹਿਜੋਂ ਥਲੜੀਂ ਮਾਲ ਨ ਮਾਵੇ ।
ਪੀਸੂੰ ਪਾਣੀ ਧਾਰੋ ਧਾਰੀ ।ਡੇਸੂੰ ਝੋਕ ਤਰਾਵੇ ।
ਵੁੱਠਵੇ ਪਾਲੇ ਥਏ ਖ਼ੁਸਹਾਲੇ ।ਮਾਲ ਮਵੈਸ਼ੀ ਗਾਵੇ ।
ਸਭ ਕਈ ਪਾਕਰ ਚੂੜੇ ਬੀੜੇ ।ਬਹ ਮਟੀਆ ਘਬਕਾਵੇ ।
ਸੋਹਣੀ ਕੋਝੀ ਗਹਿਣੇ ਗੱਠੜੇ ।ਪਾਵੇ ਪਾ ਠੁਮਕਾਵੇ ।
ਸੇਂਧ ਮਾਂਘਾਂ ਤਿਲਕ ਤਲੋਲੇ ।ਕੱਜਲ ਮੁਸਾਗ ਸੁਹਾਵੇ ।
ਰਸ਼ਕ ਖੁਈਦ ਡਿੱਸੇ ਸਿਣ੍ਹ ਧਾਮਣ ।ਥਏ ਚੌਗੁੱਠ ਪਲਾਵੇ ।
ਨਨਦ ਨ ਮਾਵਨ ਖੀਰ ਗਈਦੇ ।ਪੁਰ ਥਏ ਝਾਬ ਡੁਹਾਵੇ ।
ਕੂੰਜਾਂ ਕਰਕਨ ਮੋਰ ਚੰਘਾਰੇ ।ਕੋਇਲ ਕੂਕ ਸੁਨਾਵੇ ।
ਆਵਨ ਰਲੜੇ ਯਾਦ ਸਜਨ ਦੇ ।ਜੁਲਮੀਂ ਬਿਰਹੋਂ ਸਤਾਵੇ ।
ਸੋਹਣੀ ਮੌਸਮ ਸੋਹਣੀਆਂ ਮੁੱਦਤਾਂ ।ਸੋਹਣਾਂ ਆਨ ਮਲ੍ਹਾਵੇ ।
ਬਾਕੀ ਉੱਮਰ ਫ਼ਰੀਦ ਦੀ ਸ਼ਾਲਾ ।ਸਾਂਵਲ ਸਾਂਗ ਵਹਾਵੇ ।

184. ਪੁਰਾਣੀ ਪੀੜ ਪਈ ਗਲ ਦੀ

ਪੁਰਾਣੀ ਪੀੜ ਪਈ ਗਲ ਦੀ ।ਨਾ ਗਲਦੀ ਦਾਲ ਦਰਮਲ ਦੀ ।
ਸਦਾ ਜਲਦੀ ਤੇ ਹੱਥ ਮਲਦੀ ।ਅਜ਼ਲ ਦੀ ਤਾਂਗ ਪਲਪਲ ਦੀ ।
ਵਤਾ ਰੋਲਦੀ ਪੱਟੀ ਥਲ ਦੀ ।ਨ ਟਲਦੀ ਸਿਕ ਬਰੋਚਲ ਦੀ ।
ਸੜੇਂਦੀ ਸੇਝ ਬਖਮਲ ਦੀ ।ਤਲੇਂਦੀ ਤੂਲ ਨਰਮਲ ਦੀ ।
ਸੁੰਜੀ ਨੂੰ ਸਾਂਗ ਸਾਵਲ ਦੀ ।ਅਜ਼ਲ ਦੀ ਹੈ ਨ ਅੱਜਕਲ ਦੀ ।
ਡੁੱਖਾਂ ਡੁਖੜੇ ਡਿੱਤੇ ਡਾਢੇ ।ਹਡਾਂ ਦਾ ਮਾਸ ਗ਼ਮ ਖਾਧੇ ।
ਹਮੇਸ਼ਾ ਦਰਦ ਹਿਨ ਵਾਧੇ ।ਪੁੱਨਲ ਵਲਦੀਂ ਕਰੀਂ ਜਲਦੀ ।
ਅਵੈੜਾ ਇਸ਼ਕ ਪਿਆ ਝੋਲੀ ।ਲਵੀਰਾਂ ਹੈ ਚੁੱਨੀ ਚੋਲੀ ।
ਨ ਜਮਦੀਂ ਵਕਤ ਮਾ ਘੋਲੀ ।ਡਿੱਤੀ ਗੋਲੀ ਹਲਾਹਲ ਦੀ ।
ਸਜਨ ਰੁਠੜਾ ਤੇ ਮੁਖ ਮੁੱਠੜਾ ।ਖੁਸ਼ੀ ਦਾ ਸਾਂਗ ਸਭ ਤਰੁੱਟੜਾ ।
ਨਾ ਡੁੱਖ ਖੁਟੜਾ ਨ ਜੀ ਛੁੱਟੜਾ ।ਅਪੁਠੜੀ ਮੂੰਝ ਵਲ ਵਲਦੀ ।
ਸੜੇਂਦਾ ਸੋਜ਼ ਛਾਤੀ ਹੈ ।ਮਰੇਂਦਾ ਰੋਗ ਕਾਤੀ ਹੈ ।
ਨਾ ਪੈਂਦਾਂ ਯਾਰ ਝਾਤੀ ਹੈ ।ਕਰਾਂ ਕਿਆ ਕੁੱਝ ਨਹੀਂ ਚਲਦੀ ।
ਡੁੱਖੀ ਦਾ ਦਰਦ ਦੇਰੀ ਹੈ ।ਮੁੱਠੀ ਦੀ ਮਾਂ ਅਵੈੜੀ ਹੈ ।
ਤੱਤੀ ਦਾ ਵੀਰ ਵੈਰੀ ਹੈ ।ਸਿਰੋਂ ਸਖ਼ਤੀ ਨਹੀਂ ਢਲਦੀ ।
ਫ਼ਰੀਦ ਆਇਆ ਨ ਮਾਹੀ ਹੈ ।ਡਿੱਤੀ ਸੂਲਾਂ ਨ ਸਾਹੀ ਹੈ ।
ਜਿਗਰ ਵਿੱਚ ਜਰਹ ਜਾਹੀ ਹੈ ।ਲੱਗੀ ਜੜ੍ਹ ਨੋਕ ਰਾਵਲ ਦੀ ।

185. ਪੁਰ ਵਹਸ਼ਤ ਸੁੰਜੜੀ ਰੋਹੀ

ਪੁਰ ਵਹਸ਼ਤ ਸੁੰਜੜੀ ਰੋਹੀ ।ਏ ਦਿਲ ਦੀਵਾਨੀ ਮੋਹੀ ।
ਵਾਹ ਯਾਰ ਪੁੱਨਲ ਮਨ ਭਾਂਦਾ ।ਵਾ ਦਾਰੂੰ ਦਰਦ ਦਿਲਾਂ ਦਾ ।
ਹਾਂ ਬਰਦਾ ਤੈਡੜੇ ਨਾਂ ਦਾ ।ਚੁੱਮ ਚਾਤਮ ਤੈਡੜੀ ਡੋਹੀ ।
ਵੰਜ ਆਖੀਂ ਕਾਸਦ ਭੱਲੜਾ ।ਹੈ ਸਾਵਣ ਸਖ਼ਤ ਅਵੱਲੜਾ ।
ਮਿਲ ਯਾਰ ਥਲਾਂ ਵਿੱਚ ਕੱਲ੍ਹੜਾ ।ਹਈ ਕਸਮ ਖ਼ੁਦਾ ਦੀ ਦਰੋਹੀ ।
ਥੀ ਰਾਹੀ ਬਰ ਡੂੰ ਜੁਲਸਾਂ ।ਵਲ ਰਾਹੋਂ ਮੂਲ ਨ ਵਲਸਾਂ ।
ਵੰਜ ਸਾਥ ਪਰੀਂ ਦੇ ਰਲਸਾਂ ।ਵਿੱਚ ਰੋਹੀ ਕਰਸੂੰ ਬੋਹੀ ।
ਬੱਠ ਤੂੰ ਬਨ ਚੇਂਤਰ ਬਹਾਰਾਂ ।ਸਿਰ ਸੂਲ ਆਵਿਨ ਕਰ ਵਾਰਾਂ ।
ਦਿਲ ਡੁੱਖੜੇ ਦਰਦ ਹਜ਼ਾਰਾ ।ਅੰਦੋਹ ਕਰਨ ਅੰਬੋਹੀ ।
ਕਿਆ ਜ਼ੇਵਰ ਹਾਰ ਚੰਬੇਲੀ ।ਕਿਆ ਫਲੋਂ ਸੇਝ ਸਹੇਲੀ ।
ਥੀਆ ਇਸ਼ਕ ਫ਼ਰੀਦ ਆ ਬੇਲੀ ।ਸਭ ਭੁੱਲ ਗਏ ਏਹੀ ਓਹੀ ।

186. ਕਸਮ ਖ਼ੁਦਾ ਦੀ ਕਸਮ ਨਬੀ ਦੀ

ਕਸਮ ਖ਼ੁਦਾ ਦੀ ਕਸਮ ਨਬੀ ਦੀ ।ਇਸ਼ਕ ਹੈ ਚੀਜ਼ ਲਜ਼ੀਜ਼ ਅਜੀਬ ।
ਨਫਸੀ ਖ਼ਲਤ ਹੈ ਤੂਣੇ ਗ਼ਾਲਿਬ ।ਪਰ ਮਾਯੂਸ ਨ ਥੀਵੀਂ ਤਾਲਬ ।
ਪੀਰ-ਏ-ਮਗ਼ਾਂ ਹੈ ਖਾਸ ਤਬੀਬ ।
ਲੱਖ ਲੱਖ ਸੂਲ ਹਾਜਾਰਾਂ ਡੁਖੜੇ ।ਸੌ ਸੌ ਸ਼ੁਕਰ ਜ਼ੋ ਆਇਮ ਪੁਖੜੇ ।
ਬੇਸ਼ਕ ਜਰਬ ਹਬੀਬ ਜ਼ਬੀਬ ।
ਉਮਰ ਨਿਭਾਇਮ ਸੜਦੀਂ ਦੁਖਦੀਂ ।ਤਪਦੀਂ ਖਪਦੀਂ ਡੁਖਦੀਂ, ਜੁਖਦੀਂ ।
ਪਲੜੇ ਪੈਇਮ ਨਸੀਬ ਯਸੀਬ ।
ਥੀ ਅਣ ਸੂਹਾਂ ਮੂੰਹ ਨ ਲਾਵੇ ।ਜੇ ਲੁਕ ਡੇਖਾਂ ਘੁੰਗਟ ਪਾਵੇ ।
ਤੂਣੇ ਵਸ ਦਮ ਸਖ਼ਤ ਕਰੀਬ ।
ਹਰਦਮ ਉਸਦੀ ਪਿਆਸ ਅਸੀਸੇ ।ਮੈਂ ਲੋਹਾ ਓ ਮਿਕਨਾ ਤੀਸੇ ।
ਇਨਅਲਕਲਬ ਇਬੰਯੂ ਨੇਯੀਬ ।
ਸੱਰ ਮਕਤੂਮ ਮੁਇੱਮਾ ਜੱਈਅਦ ।ਦੁਨੀਆਂ ਤੂੰ ਖੁਦ ਚੁਣਿਆ ਸੱਯਦ ।
ਜੌਕ ਨਮਾਜ਼ ਨਸਾ ਤੇ ਤਯੀਬ ।
ਮੈਂ ਮਸਕੀਨ ਫ਼ਰੀਦ ਨਮਾਣਾ ।ਧੂਤਾ ਪਾੜਾ ਯਾਰ ਅਯਾਣਾ ।
ਸੌ ਸੌ ਵੇੜ੍ਹੇ ਵਸ ਰਕੀਬ ।

187. ਰਾਂਝਣ ਅੰਗ ਲਗਾਇਆ ਹੈ

ਰਾਂਝਣ ਅੰਗ ਲਗਾਇਆ ਹੈ ।ਸਬ ਗੈਰ ਦਾ ਵਹਿਮ ਭੁਲਾਇਆ ਹੈ ।
ਰਾਂਝਣ ਮੇਰਾ ਨੂਰ ਇਲਾਹੀ ।ਮਜ਼ਹਰ ਜ਼ਾਤ ਸਿਫ਼ਾਤ ਕਮਾਹੀ ।
ਸਰ ਲੌ ਲਾਕ ਕਲੰਗੀ ਪਾਈ ।’ਤਾਹਾ’ ਚੱਤਰ ਝੁਲਾਇਆ ਹੈ ।
ਰਾਂਝਣ ਮੈਡੇ ਵੇਹੜੇ ਆਇਆ ।ਖੇੜੀਂ ਭੈੜੀਂ ਸ਼ੋਰ ਮਚਾਇਆ ।
ਆਇਆ ਵਲਦਾ ਨਹੀਂ ਵਲਾਇਆ ।ਬੇ ਸ਼ਕ ਬਖ਼ਤ ਭੜਾਇਆ ਹੈ ।
ਮਾਹੀ ਮੈਂ ਵਲ ਪਾਈ ਝਾਤੀ ।ਪਾਕਰ ਝਾਤੀ ਲਾਇਸ ਛਾਤੀ ।
ਹਰ ਵੇਲ੍ਹੇ ਹਰ ਜਾ ਹੈ ਸਾਥੀ ।ਲੂੰ ਲੂੰ ਵਿੱਚ ਸਮਾਇਆ ਹੈ ।
ਹੁਸਨ ਰਾਂਝਣ ਦੀਆਂ ਧੁੱਮਾਂ ਪਈਆਂ ।ਖੇਡਣ ਆਈਆਂ ਸੰਗੀਆਂ ਸਈਆਂ ।
ਹੀਰ ਦਾ ਬੋਛਣ ਧਈਆਂ ਧਈਆਂ ।ਡੇਖੋ ਕਿਆ ਰੰਗ ਲਾਇਆ ਹੈ ।
ਫ਼ਖਰ ਪੀਆ ਤੋਂ ਬਲ ਬਲ ਜਾਵਾਂ ।ਜੈਂਦੇ ਨਾਲ ਮੈਂ ਲਧੀਆਂ ਲਾਵਾਂ ।
ਇਸ ਦੀ ਹੋ ਕਰ ਕਿਉਂ ਗ਼ਮ ਖਾਵਾਂ ।ਸਬ ਕੁਝ ਯਾਰ ਸੁਝਾਇਆ ਹੈ ।
ਯਾਰ ਫ਼ਰੀਦ ਨਹੀਂ ਮਸਤੂਰੇ ।ਹਰ ਜਾ ਉਸ ਦਾ ਐਨ ਜ਼ਹੂਰੇ ।
ਜ਼ੁਲਮਤ ਭੀ ਸਭ ਨੂਰ ਹਜੂਰੇ ।ਇਸਮ ਫ਼ਕਤ ਬਿਆ ਆਇਆ ਹੈ ।

188. ਰਾਂਝਣ ਮਾਹੀ ਤਖ਼ਤ ਹਜ਼ਾਰੋਂ

ਰਾਂਝਣ ਮਾਹੀ ਤਖ਼ਤ ਹਜ਼ਾਰੋਂ ।ਮੈਂ ਕਾਰਨ ਇੱਥ ਆਏ ।
ਸੂਹੀ ਸੇਝ ਤੇ ਸਾਂਵਲ ਸਹਿਜੋਂ ।ਸਿੱਕਦੀ ਕੂੰ ਗਲ ਲਾਏ ।
ਡੁੱਖੜੇ ਖਾ ਖਾ ਯਾਰ ਲੱਧੋ ਸੇ ।ਡੁੱਖੜੇ ਥੀਵਮ ਸਜਾਏ ।
ਈਂ ਜੇਂਹੇਂ ਹਿੱਕ ਹਿੱਕ ਡੁਖ ਤੋਂ ।ਸੈ ਸੈ ਸੁਖੜੇ ਘੋਲ ਘੁਮਾਏ ।
ਬਖਤੀਂ ਭਾਗ ਸੁਹਾਗੀਂ ਸੁਘੜੀਂ ।ਮੈਂ ਵਲ ਮੂੰਹ ਵਲਾਏ ।
ਰਾਤੋਂ ਰਾਤ ਨਸੋਕੜ ਡੁਖੜੇ ।ਕਾਲੇ ਰੋਹ ਸਿਧਾਏ ।
ਸੇਧਾਂ ਮਾਘਾਂ ਸਰ ਚੜ੍ਹ ਬੋਲਣ ।ਵਾਲੀਂ ਸੌ ਵਲ ਪਾਏ ।
ਗਾਨੇ ਨਾਜ਼ ਨਵਾਜ਼ ਦੇ ਗਾਹਣੇ ।ਪਾਏ ਪਾ ਠੁੱਮਕਾਏ ।
ਹਿਜਰ ਫ਼ਰਾਕ ਨਸਾਹਾ ਥੀ ਹਿੱਕ ।ਚਾਏ ਸਹੰਸ ਲੁੜ੍ਹਾਏ ।
ਪਾ ਕੱਜਲਾ ਲਾ ਸੁਰਖੀ ਦਿੱਲੜੀ ।ਡੇਖੇ ਤੇ ਮੁਸਕਾਏ ।
ਮੁਦਤਾਂ ਪਿੱਛੇ ਸ਼ਾਮ ਸਲੋਣੇ ।ਝੋਕ ਨੂੰ ਆਨ ਵਸਾਏ ।
ਸੌ ਸੌ ਹਮਦ ਤੇ ਲੱਖ ਸ਼ੁਕਰਾਨੇ ।ਮੂਲਾ ਮਾੜ ਵਸਾਏ ।
ਸਾਂਵਲ ਸੁਹਣਾ ਸਾਵਣ ਬਦਰਾ ।ਸਾਡੇ ਆਨ ਮਲ੍ਹਾਏ ।
ਡੇਵਣ ਵਧਾਈਆਂ ਸੰਗੀਆਂ ਸਈਆਂ ।ਰਲ ਵੱਸਦੇ ਹਮਸਾਏ ।
ਗੁੱਝੜੇ ਰਾਜ਼ ਫ਼ਕਰ ਦੇ ਸਾਰੇ ।ਫ਼ਖ਼ਰੁਦੀਨ ਸੁਝਾਏ ।
ਹਾਲ ਮੁਕਾਮ ਦੀ ਰਤਕ ਫਤਕ ।ਸਬ ਸ਼ਰਹੀਂ ਕਰ ਫਰਮਾਏ ।
ਯਾਰੀਆਂ ਬਾਸ਼ੀਆਂ ਰਲੜੇ ਵਾਰੀਆਂ ।ਵੱਸ ਵਸੇਬ ਵਹਾਏ ।
ਪੂਇਮ ਫ਼ਰੀਦ ਬਿਰਹੋਂ ਦੇ ਪੰਧੜੇ ।ਪੈ ਧੰਦੜੇ ਮੁਕਲਾਏ ।

189. ਰੱਤ ਰੋਦੀਂ ਉਮਰ ਨਭੇਸਾਂ

ਰੱਤ ਰੋਦੀਂ ਉਮਰ ਨਭੇਸਾਂ ।ਇਹੋ ਦਾਗ਼ ਕਬਰ ਵਿੱਚ ਨੇਸਾਂ ।
ਲਗਾ ਤੀਰ ਜਗਰ ਵਿੱਚ ਕਾਰੀ ।ਥੀਆ ਖ਼ੂਨ ਅੱਖ਼ੀਂ ਤੋਂ ਜਾਰੀ ।
ਮੈਂ ਮੁੱਠੜੀ ਡੁੱਖੜੀ ਮਾਰੀ ।ਹੈ ਇਕੇਂਦੇ ਸਾਂਗ ਜਲੇਸਾਂ ।
ਇੱਥ ਰਹਿਣ ਨ ਡੇਂਦੀਆਂ ਪੀੜਾਂ ।ਥੱਏ ਨੀਰ ਹੰਝੂ ਨੱਕ ਸੀੜਾਂ ।
ਡੇਂਹ ਰਾਤ ਡੁੱਖਾਂ ਦੀਆਂ ਭੀੜਾਂ ।ਹੁਣ ਮੌਤ ਦਾ ਮੁਲਕ ਵੱਸੇਸਾਂ ।
ਸੜ ਸਵਣੀ ਦੀ ਗਈ ਮਹਿੰਦੀ ।ਥੱਈ ਕੰਡੜੇ ਸੇਝ ਫਲੇਂਦੀ ।
ਤੱਤੀ ਕਿਸਮਤ ਰੌਧੇ ਡੇਂਦੀ ।ਮੈਂ ਮੁੱਠੜੀ ਕੈਡੇ ਵੇਸਾਂ ।
ਖਿਲ ਖੇਡਦੇ ਵਕਤ ਵਿਹਾਣੇ ।ਬੱਠ ਪਹਿਲੋਂ ਤੂਲ ਵਿਹਾਣੇ ।
ਭਨ ਹਾਰ ਹਮੇਲਾਂ ਗਾਹਣੇ ।ਭੱਨ ਚੂੜਾ ਅੱਗ ਅੜੇਸਾਂ ।
ਹੱਡ ਜਾਲੇ ਤੱਤੜੀ ਆਹੀਂ ।ਤਨ ਗਾਲੇ ਠੰਡੜੀਂ ਸਾਹੀ ।
ਮੈਂ ਵੈਸਾਂ ਯਾਰ ਦੇ ਰਾਹੀਂ ।ਵੰਜ ਕੱਚ ਫ਼ਰੀਦ ਮਣੇਸਾਂ ।

190. ਰਤ ਰੋ ਸਿਰ ਪਾਰ ਰੁੰਗੋਂਦੀਆਂ

ਰਤ ਰੋ ਸਿਰ ਪਾਰ ਰੁੰਗੋਂਦੀਆਂ ।ਬੁਰੇ ਬਿਰਹੌਂ ਦੇ ਸਗਨ ਸੁਹੌਂਦੀਆਂ ।
ਸਭ ਸੰਗੀਆਂ ਸੁਰਤੀਆਂ ਭਾਗ ਲੱਧਾ ।ਸਰ ਗੋਡੜੇ ਕੰਥ ਸੁਹਾਗ ਲੱਧਾ ।
ਮੈਂ ਮੁੱਠੜੀ ਮੁਫ਼ਤ ਡੁਹਾਗ ਲੱਧਾ ।ਡੁੱਖੇ ਡੁੱਖਵੇ ਬਾਰ ਉਠੌਂਦੀਆਂ ।
ਕਹੀਂ ਸੁਰਖੀ ਕਜਲਾ ਧਾਰ ਠਹੇ ।ਕਹੀਂ ਚੂੜਾ ਹਾਰ ਸ਼ਿੰਗਾਰ ਠਹੇ ।
ਕਹੀਂ ਨੂਰੀ ਠੁਮਕਾਰ ਠਹੇ ।ਮੈਂ ਕਿਜੜੇ ਸਾਗ ਰਸੌਂਦੀਆਂ ।
ਕਹੀਂ ਜੋਬਨ ਜੋਸ਼ ਬਹਾਰ ਸੋਹੇ ।ਕਹੀਂ ਟੋਲ ਖੁਸ਼ੀ ਦੇ ਤਾਰ ਸੋਹੇ ।
ਕਹੀਂ ਬਾਂਹ ਸਰਾਂਦੀ ਯਾਰ ਸੋਹੇ ।ਹਿਕ ਮੈਂ ਰੋਂਦੀ ਗ਼ਮ ਖਾ ਔਦੀਆਂ ।
ਹਿਕੋ ਜੇਡੀਆਂ ਬੈਂਸਰ ਬੋਲ ਛਕੇ ।ਸਹਿਜੋਂ ਸੇਝ ਨਿਹਾਲੀ ਤੋਲ ਛਕੇ ।
ਮੈਂ ਮੋਈ ਨੂੰ ਕੋਝਾ ਸੂਲ ਛਕੇ ।ਮੂੰਹ ਪਲੜੂ ਘਰ ਘਰ ਪੌਦੀਆਂ ।
ਸੋਹਣਾ ਯਾਰ ਫ਼ਰੀਦ ਨਾ ਭਾਔਦੀਆਂ ।ਸੂਹੀ ਸੇਝ ਸੁੰਜੀ ਅੱਗ ਲਾਔਦੀਆਂ ।
ਤੜਫਾਂਦੀ ਰਾਤ ਨਿਭਾਔਦੀਆਂ ।ਰੋ ਬੋਛਣ ਪਾਦ ਪੌਸਾਔਦੀਆਂ ।

191. ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ)

ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ) ।ਤੁਰਤ ਵਲਾ ਹੋਤ ਮੁਹਾਰਾਂ ।
ਖਿਮਣੀਆਂ ਖਿਮਨ ਰੰਗੀਲੜੀਆਂ ।ਰਿੱਮ ਝਿੱਮ ਬਾਰਸ਼ ਬਾਰਾਂ ।
ਸਾਰੇ ਸਗਨ ਸੁਹਾਗੜੇ ।ਯਾਰ ਮਿਲਮ ਆ ਯਾਰਾਂ ।
ਬਦਲੇ ਗੂੜੇ ਸਾਂਵਰੇ ।ਵਿੱਚ ਬਰਸਾਤ ਦੀਆਂ ਧਾਰਾਂ ।
ਕਰ ਧਦਕਾਰੇ ਗਾਜੜਾ ਗਾਜੜਾਂ ।ਗਾਵਨ ਬਿਰਹੋਂ ਦੀਆਂ ਵਾਰਾਂ ।
ਮਾਰੂ ਵਾਲੀਆਂ ਖ਼ਾਰੜੇ ।ਸੁੰਜੜੇ ਥਲੜੇ ਬਾਰਾਂ ।
ਕਾਰਨ ਮੁੱਠੜੀ ਮਾਰਵੀ ।ਗੁਲ ਗੁਲਜ਼ਾਰ ਬਹਾਰਾਂ ।
ਕਾਰਨ ਮਿੱਠੜੇ ਯਾਰ ਦੇ ।ਗੁਲ ਗੁਲਜ਼ਾਰ ਬਹਾਰਾਂ ।
ਸਖ਼ਤੀਆਂ ਸੂਲ ਸੜਾਪੜੇ ।ਸਹਿੰਦੜੀ ਸਾਰੀਆਂ ਮਾਰਾਂ ।
ਸ਼ਾਂਲਾ ਭਟੜੀ ਰੇਹੜੀ ।ਤੋਂ ਸੰਗ ਡਾਗਾਂ ਚਾਰਾਂ ।
ਸਜਨ ਸੁੰਜੀ ਦਾ ਕੋਈ ਨਹੀਂ ।ਦੁਸ਼ਮਣ ਸਹੰਸ ਹਜ਼ਾਰਾਂ ।
ਡੋੜੈ ਡੋਹ ਡੋਰਾਪੜੇ ।ਗਿਲੜੇ ਕਰਨ ਪਚਾਰਾਂ ।
ਉੱਠੀ ਉੱਠੀ ਨਿੰਦਰੋਂ ਰੋਂਦੜੀ ।ਸੈ ਸੈ ਸੁਫਨੇ ਗਾਰ੍ਹਾਂ ।
ਸੁਣ ਸੁਣ ਹੱਸ ਹੱਸ ਸੇਂਗੀਆਂ ।ਉਲਟਾ ਕਰਨ ਤਵਾਰਾਂ ।
ਟਿੱਬੜੇ ਡਹਰ ਸਲਾਬੜੇ ।ਟੋਭੇ ਤਾਰਮਤਾਰਾਂ ।
ਛੇੜਨ ਛੇੜੂ ਛਾਗੜਾਂ ।ਨਾਜ਼ੂ ਕਰਨ ਤਵਾਰਾ ।
ਮਕਲਵਾਦਾ ਸਵਾਦ ਡੋ ।ਰੋ ਰੋ ਵਾਟ ਨਿਹਾਰਾਂ ।
ਡਿੱਸਦਾ ਯਾਰ ਪਰੌਭਰਾ ।ਬੈਠੀ ਕਾਂਗ ਉਡਾਰਾਂ ।
ਕੱਕੜੇ ਮੱਕੜੇ ਢਾਂਡਲੇ ।ਕਿਣ ਮਿਨ ਮੀਂਹ ਫੌਗਾਰਾਂ ।
ਤਰਫਾਂ ਮਰਖਾਂ ਫੋਗੜੇ ।ਲਾਣੀ ਲਾਈਆਂ ਖ਼ਾਰਾਂ ।
ਪੂਰਬ ਹੀਲਾਂ ਭਾਂਵੜੀਆਂ ।ਠੱਡੜੀਆਂ ਮੇਂਘ ਮਲ੍ਹਾਰਾਂ ।
ਕੋਇਲ ਅਗ਼ਨ ਪਪੀਹੜੇ ।ਦਰਦੋਂ ਕੱਢਣ ਪੁਕਾਰਾਂ ।
ਸੋਹਣਾ ਅਰਬੀ ਸਾਂਵਰਾ ।ਆ ਲਹੋ ਸਾਡੀਆਂ ਸਾਰਾਂ ।
ਤੈਡੇ ਬਾਝ ਫ਼ਰੀਦ ਨੂੰ ।ਡੁੱਖੜੇ ਤਾਰ ਵ ਤਾਰਾਂ ।

192. ਰੋਹੀ ਵੁਠੜੀ ਟੋਭਾ ਤਾਰ ਵੇ

ਰੋਹੀ ਵੁਠੜੀ ਟੋਭਾ ਤਾਰ ਵੇ ।ਆ ਮਿਲ ਤੋਂ ਸੀਂਗਾ ਯਾਰ ਵੇ ।
ਥਏ ਥਲੇੜ ਬਾਗ਼ ਬਹਾਰ ਵੇ ।ਚੌ ਧਾਰ ਗੁਲ ਗੁਲਜ਼ਾਰ ਵੇ ।
ਕਥੇ ਚਣਕੀ ਦੇ ਛਣਕਾਰ ਵੇ ।ਕਥੇ ਮੱਟੀਆਂ ਦੇ ਘੁਬਕਾਰ ਵੇ ।
ਡੇਂਹ ਰਾਤ ਮੇਂਘ ਮਲ੍ਹਾਰ ਵੇ ।ਵਿੱਚ ਪੱਖੀਆਂ ਦੇ ਚੁਹੰਕਾਰ ਵੇ ।
ਕਥੇ ਗਾਜ ਦੇ ਧੁਦਕਾਰ ਵੇ ।ਕਥੇ ਖ਼ਮਣੀ ਦੇ ਲਸ਼ਕਾਰ ਵੇ ।
ਪਏ ਠਹਿੰਦੇ ਹਾਰ ਸ਼ਿੰਗਾਰ ਵੇ ।ਸੁਰਖੀ ਤੇ ਕੱਜਲਾ ਧਾਰ ਵੇ ।
ਆਏ ਸੁਖ ਸੁਹਾਗ ਦੇ ਵਾਰ ਵੇ ।ਗਏ ਡੁੱਖ ਵੀ ਆਰ ਵੇ ਪਾਰ ਵੇ ।
ਸੰਗੀਆਂ ਵੱਸਨ ਘਰ ਬਾਰ ਵੇ ।ਲਾ ਗਲ ਸੋਮ ਹਨ ਦਿਲਦਾਰ ਵੇ ।
ਹਿੱਕ ਮੈਂ ਰੁਲੀ ਅਵਾਸਾਰ ਵੇ ।ਡੁੱਖ ਸੂਲ ਨਾਲ ਵਪਾਰ ਵੇ ।
ਤੌਂ ਬਿਨ ਫ਼ਰੀਦ ਖਵਾਰ ਵੇ ।ਰੱਤ ਹੰਜੜੂ ਰੋਵਣ ਕਾਰ ਵੇ ।
ਵਲ ਜਲਦ ਮੋੜ ਮੁਹਾਰ ਵੇ ।ਨਾ ਤਾਂ ਮਰਵੇਸਾਂ ਵਾਰ ਵਾਰ ਵੇ ।

193. ਰੋਂਦੇ (ਰੋਦੀਂ) ਉੱਮਰ ਨਿਭਾਈ

ਰੋਂਦੇ (ਰੋਦੀਂ) ਉੱਮਰ ਨਿਭਾਈ ।ਯਾਰ ਦੀ ਖ਼ਬਰ ਨ ਕਾਈ ।
ਭਾਗ ਸੁਹਾਗ ਸੰਗਾਰ ਵੰਜਾਇਮ ।ਦਿਲੋਂ ਵਿਸਾਰਿਆ ਮਾਹੀ ।
ਦੂਰ ਗਿਆ ਵਲ ਆਇਆ ਨਾਹੀਂ ।ਮਰਸਾਂ ਖਾ ਕਰ ਫਾਈ ।
ਇਸ਼ਕ ਨਹੀਂ ਹੈ ਨਾਜ਼ ਗ਼ਜ਼ਬ ਦੀ ।ਚੜੰਗ ਚੁਵਾਂਤੀ ਲਾਈ ।
ਜੋਬਨ ਸਾਰਾ ਰੂਪ ਗੰਵਾਇਮ ।ਦਰਦੀਂ ਮਾਰ ਮੁਸਾਈ ।
ਫ਼ਖਰੁਦੀਨ ਮਿੱਠਲ ਦੇ ਇਸ਼ਕੋ ।ਦਮ ਦਮ ਪੀੜ ਸਵਾਈ ।
ਯਾਰ ਫ਼ਰੀਦ ਨ ਪਾਇਮ ਫੇਰਾ ।ਗਲ ਗਿਉਮ ਮੁਫ਼ਤ ਅਜਾਈ ।

194. ਰੋਂਦੀ ਸੰਜ ਸਬਾਹੀਂ

ਰੋਂਦੀ ਸੰਜ ਸਬਾਹੀਂ ।
ਪੁੱਨਲ ਆਵਮ ਆ ਗਲ ਲਾਵਮ ।ਪੋਮ ਕਬੂਲ ਦੁਆਈਂ ।
ਯਾਰ ਬਰੋਚਲ ਫੇਰ ਨ ਆਇਆ ।ਉਚੜੀਆਂ ਝੋਕਾਂ ਜਾਹੀਂ ।
ਮਾਰੂ ਥਲ ਦੇ ਡੁੱਖੜੇ ਪੈਂਡੇ ।ਸਹੰਸ ਹਜ਼ਾਰ ਬਲਾਈਂ ।
ਬਾਝ ਮਿੱਠਲ ਦੇ ਬਾਝਨ ਕਾਈ ।ਸੂਝਿਮ ਨ ਹਰਗਿਜ਼ ਵਾਹੀ ।
ਰੋਜ਼ ਅਜ਼ਲ ਦੀ ਈਂ ਜਗ ਊਂ ਜਗ ।ਮੈਂ ਬਾਂਦੀ ਤੂੰ ਸਾਈਂ ।
ਸਾਝਾ ਬੇਵਰ ਜ਼ੇਵਰ ਤਰੇਵਰ ।ਬੈਠਾਂ ਬੇਸਰ ਬਾਹੀਂ ।
ਕੇਚੀ ਪੇਚੀ ਦੇ ਹੱਥ ਵੇਚੀ ।ਜਿੰਦੜੀ ਸੱਤੜੇ ਪਾਈਂ ।
ਉਮਰ ਵਿਹਾਣੀ ਕਾਂਗ ਉਡੇਂਦੀ ।ਥਕੜੀ ਤੱਕ ਤੱਕ ਰਾਹੀਂ ।
ਕਰ ਕਰ ਯਾਦ ਸਜਨ ਦੇ ਰਲੜੇ ।ਨਿਕਲਨ ਲੱਖ ਲੱਖ ਆਹੀਂ ।
ਢੋਲਣ ਕਾਰਨ ਜਾਵਣ ਲਾਦੀਆਂ ।ਲਗੜੀਆਂ ਦਿਲ ਨੂੰ ਚਾਹੀਂ ।
ਅੰਗਨ ਫ਼ਰੀਦ ਦੇ ਆ ਅਲਬੇਲਾ ।ਕਰ ਕਰ ਨਾਜ ਅਦਾਈਂ ।

195. ਰੋਦੀਂ ਉੱਮਰ ਗੁਜ਼ਾਰ ਡਿਤੋ ਸੇ

ਰੋਦੀਂ ਉੱਮਰ ਗੁਜ਼ਾਰ ਡਿਤੋ ਸੇ ।ਯਾਰ ਪੁੱਨਲ ਦੀ ਕਲ ਨ ਪਿaੁ ਸੇ ।
ਲਾਈ ਦਿੱਲੜੀ ਚੋਟ ਅੰਦਰ ਦੀ ।ਵਿਸਰੀ ਸੇਝ ਰੰਗੀਲੀ ਘਰ ਦੀ ।
ਰੁਲਦੀ ਰੇਤ ਤੱਤੀ ਥਲ ਬਰ ਦੀ ।ਓੜਕ ਮੌਤ ਨਸੀਬ ਥਿਉਸੇ ।
ਪੇਚ ਪਿਆ ਵਲ ਕੇਚ ਸ਼ਹਿਰ ਦਾ ।ਮੁਸ਼ਕਲ ਪੈਂਡਾ ਰੋਹ ਡੂੰਗਰ ਦਾ ।
ਮਾਇਆ ਪਹਿਰਾ ਸਖ਼ਤ ਪਹਿਰ ਦਾ ।ਰੁਲਦੇ ਫਿਰਦੇ ਮਰ ਭੁਰ ਗਿਉਸੇ ।
ਰਲ ਮਿਲ ਡੁੱਖੜੇ ਆਏ ਪੱਖੜੇ ।ਉਜੜੀਆਂ, ਖੁਸੀਆਂ ਨਿਭ ਗਏ ਸੁਖੜੇ ।
ਗਾਨੇ ਗਹਿਣੇ ਸਿਹਰੇ ਸਕੜੇ ।ਸੁੰਜੜੇ ਗ਼ਮ ਦੇ ਸਾਂਗ ਰਲਿਓਸੇ ।
ਔਖੀਆਂ ਘਾਟੀਆਂ ਡੂੰਗਰ ਕਾਲੇ ।ਤੱਤੜੇ ਬੱਟੜੀ ਪੈਰ ਪਜਾਲੇ ।
ਡੁਖ ਖਾ ਖਾ ਸੁੰਜਵਾਹ ਵਚਾਲੇ ।ਥੀ ਬੇਵਾਹ ਡੁਹਾਗ ਛਕਿਉਸੇ ।
ਰਖਸਾਂ ਦਮ ਦਮ ਨਾਲ ਸੰਭਾਲੇ ।ਸਹਿਜਾਂ ਰੋਗ ਕਰੂਪ ਕਸ਼ਾਲੇ ।
ਭਾਲੇ ਯਾਰ ਫ਼ਰੀਦ ਨ ਭਾਲੇ ।ਜੈ ਜ਼ੋਰੇ ਜਿੰਦ ਜਾਨ ਲੁਟਿਉਸੇ ।

196. ਸਬ ਸਰ ਇਸਰਾਰ ਕਦਮ ਦਾ ਹੈ

ਸਬ ਸਰ ਇਸਰਾਰ ਕਦਮ ਦਾ ਹੈ ।ਇਥ ਦਖਲ ਨ ਮਹਜ਼ ਅਦਮ ਦਾ ਹੈ ।
ਦਿੱਲੜੀ ਸੁਘੜ ਸੁੰਜਾਣ ਸਿਆਣੀ ।ਆਖੇ ਹਰਦਮ ਸਮੰਝ ਬਿਲਿਆਣੀ ।
ਮਜ਼ਹਰ ਜ਼ਾਤ ਹਮਦ ਦਾ ਜਾਣੀ ।ਤੋਣੇ ਰੂਪ ਸਨਮ ਦਾ ਹੈ ।
ਜੋ ਹੈ ਨਫ਼ਸ ਮੁਕੱਦਮ ਤਾਹਰ ।ਅਲਵੀ ਸਫ਼ਲੀ ਦਾ ਹੈ ਮਾਹਰ ।
ਕੁੱਲ ਦਾ ਮਜ਼ਹਰ ਕੁੱਲ ਦਾ ਜ਼ਾਹਰ ।ਵਾਲੀ ਅਰਬ ਅਜਮ ਦਾ ਹੈ।
ਜਿਸ ਨੂੰ ਜ਼ੋਕੇ ਖਿਆਲ ਮੁੱਹੀਆ ।ਇਸ ਨੂੰ ਕਾਲ ਤੇ ਹਾਲ ਮੁੱਹੀਆ ।
ਗੁਲਸ਼ਨ ਜਸ਼ਨ ਜਮਾਲ ਮੁੱਹੀਆ ।ਵਾਰਿਸ ਬਾਗ਼ ਇਰਮ ਦਾ ਹੈ ।
ਬਿਉਲਾ ਯਾਨੀ ਤੇ ਨਾਦਾਨੀ ।ਦਿਲ ਦਿਲਦਾਰ ਤੇ ਦਿਲ ਦਾ ਜਾਨੀ ।
ਦਿਲ ਇਖ਼ਲਾਸ ਤੇ ਸਬਾ-ਮਸਾਨੀ ।ਮਬਦਾ ਦਮ ਕਦਮ ਦਾ ਹੈ ।
ਦੇਖ਼ੋ ਸ਼ੌਕਤ ਸ਼ਾਨ ਪਸਾਰਾ ।ਮਹਵ ਗਰਦਸ਼ ਸਬਾ ਸਿਆਰਾ ।
ਮਰਕਜ਼ ਦੂਰ ਮਹੀਤ ਦਾ ਸਾਰਾ ।ਨੁਕਤਾ ਦਿਲ ਆਰਾਮ ਦਾ ਹੈ ।
ਸੀਨਾ ਸਾਫ਼ ਸ਼ਫ਼ਾ ਬੇ ਕੀਨਾ ।ਨੂਰ ਹਕੀਕੀ ਦਾ ਆਈਨਾ ।
ਦਿੱਲੜੀ ਖ਼ਾਲਸ ਪਾਕ ਨਗੀਨਾ ।ਨਕਸ਼ਾ ਬੈਤ ਹਰਮ ਦਾ ਹੈ ।
ਖ਼ਾਸ ਫ਼ਰੀਦ ਗੁਲਾਮ ਫ਼ਖਰ ਦਾ ।ਬਾਂਦਾ ਬਰਦਾ ਇਸ ਦੇ ਦਰ ਦਾ ।
ਬੱਠ ਪਿਆ ਆਸਰਾ ਇਲਮੋ ਹੁਨਰ ਦਾ ।ਤਕੀਆ ਦੋਸਤ ਦੇ ਦਮ ਦਾ ਹੈ ।

197. ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ

ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ ।ਦਿਲ ਅਸਾਡੀ ਖੱਸਦਾ ਢੋਲ੍ਹਾ ਮਾਹੀ ।
ਰੰਗ ਬਰੰਗੀ ਇਸ ਦੇ ਦੇਰੇ ।ਆਪੇ ਰਾਂਝਾ ਹੀਰ ਤੇ ਖੇੜੇ ।
ਲੁਕ ਛੁਪ ਭੇਦ ਨ ਡੱਸਦਾ ਢੋਲ੍ਹਾ ਮਾਹੀ ।
ਆਪ ਹੈ ਹਿਜਰ ਤੇ ਆਪ ਹੈ ਮੇਲਾ ।ਆਪ ਹੈ ਕੈਸ ਤੇ ਆਪ ਹੈ ਲੇਲਾ ।
ਆਪ ਆਵਾਜ਼ ਜਰਸ ਦਾ ਢੋਲਾ ਮਾਹੀ ।
ਆਪ ਹੈ ਮੁਤਰਬ ਮਜਲਸ ਕਾਫ਼ੀ ।ਆਪ ਮਵਾਹਦ ਸੂਫ਼ੀ ਸਾਫ਼ੀ ।
ਮੁਨਕਰ ਹੋਕਰ ਹੱਸਦਾ ਢੋਲ੍ਹਾ ਮਾਹੀ ।
ਰਾਵਲ ਯਾਰ ਬਰੋਚਲ ਸਾਂਵਲ ।ਆਕਰ ਹਰ ਹਰ ਆਨ ਅਸਾਂ ਵਲ ।
ਦਿਲ ਖੱਸ ਖਸ ਦਿਲ ਨਸਦਾ ਢੋਲ੍ਹਾ ਮਾਹੀ ।
ਬਤਨ ਬਤੂਨ ਤੋਂ ਜਾਹਰ ਹੋਇਆ ।ਅਰਬੀ ਥੀ ਕਰ ਮੁਲਕ ਨੂੰ ਮੋਇਆ ।
ਰਸਮ ਰਸਾਲਤ ਰਸਦਾ ਢੋਲ੍ਹਾ ਮਾਹੀ ।
ਦਿਲ ਨੂੰ ਤਾਂਘਾਂ ਲੱਖ ਲੱਖ ਚਾਹੀਂ ।ਨਿਕਲਨ ਆਹੀਂ ਸੁਝਨ ਨਵਾਹੀਂ ।
ਹੰਜੜੂੰ ਮੀਹ ਬਰਸਦਾ ਢੋਲ੍ਹਾ ਮਾਹੀ ।
ਯਾਰ ਫ਼ਰੀਦ ਨ ਵਿਸਰਮ ਸ਼ਾਲਾ ।ਓੜਕ ਲਹਸੀ ਆਪ ਸੰਭਾਲਾ ।
ਮੈਂ ਬੇਵਸ ਬੇਕਸ ਦਾ ਢੋਲ੍ਹਾ ਮਾਹੀ ।

198. ਸਬ ਸੂਰਤ ਵਿੱਚ ਜ਼ਾਤ ਸੰਜਾਣੀ

ਸਬ ਸੂਰਤ ਵਿੱਚ ਜ਼ਾਤ ਸੰਜਾਣੀ ।ਹੱਕ ਬਾਝੋਂ ਬਿਉ ਗ਼ੈਰ ਨ ਜਾਣੀ ।
ਨ ਕੋਈ ਆਦਮ ਨ ਕੋਈ ਸ਼ੈਤਾਨ ।ਬਣ ਗਈ ਏ ਕੁੱਲ ਕੂੜ ਕਹਾਣੀ ।
ਬਾਝ ਖ਼ੁਦਾ ਦੇ ਮਹਜ਼ ਖ਼ਿਆਲੇ ।ਦਿਲ ਨ ਕਰ ਗੈਰੀਅਤ ਹਾਣੀ ।
ਮਤਲਬ ਵਹਦਤ ਹੈ ਹਰ ਚਾਲੋਂ ।ਸਿੱਕ ਨ ਰਖ ਬਣੇ ਪਾਸੇ ਤਾਣੀ ।
ਜਾਂਵਣ ਲਾਂਦੀ ਦਿਲ ਦਾ ਨਾਓਂ ।ਇਸਨੀਨਤ ਮੂਲ ਨ ਭਾਣੀ ।
ਸੋਹਣਾ ਕੋਝਾ ਸਿਰਫ ਬਹਾਨਾ ।ਹਿਕੜੌ ਹਈ ਦਿਲ ਸਮੰਝ ਸੰਜਾਣੀ ।
ਰੋਜ਼ ਅਜ਼ਲ ਦੀ ਯਾਰ ਪੁੱਨਲ ਦੀ ।ਪਈ ਗਲ ਸਾਡੇ ਪੀਤ ਪੁਰਾਣੀ ।
ਯਾਰ ਫ਼ਰੀਦ ਮਿਲਿਉਸੇ ਜੇਂਦੀਂ ।ਸੋਹਣੀ ਸਾਰੀ ਉਮਰ ਵਿਹਾਣੀ ।

199. ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ

ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ ।
ਢੋਲਾ ਯਾਰ ਚਾਹੇਂਦਾ ਨੂਰ ਮੁਹੰਮਦ ਖਵਾਜਾ ।
ਸਾਰੀ ਸਾਡੀ ਸ਼ਰਮ ਭਰਮ ਦਾ ।ਤੈਂਡੇ ਗਲ ਵਿਚ ਲਾਜਾ ।
ਅਰਬ ਵੀ ਤੈਂਡੀ, ਅਜਮ ਵੀ ਤੈਂਡੀ ।ਸਿੰਧ ਪੰਜਾਬ ਦਾ ਰਾਜਾ ।
ਜ਼ਮੀਨ ਜ਼ਮਨ ਵਿਚ ਵਜਦਾ ਗਜਦਾ ।ਫੈਜ਼ ਤੈਂਡੇ ਦਾ ਵਾਜਾ ।
ਕਦਮ ਤੈਂਡੇ ਵਿਚ ਨੌ ਮਣ ਭਾਗਮ ।ਅੰਗਣ ਮੇਰੇ ਪੈਨ ਪਾਜਾ ।
ਦਿਲਬਰ ਜਾਨੀ ਯੂਸਫ਼ ਸਾਨੀ ।ਮੋਹਨ ਮੁਖ ਡਖਲਾਜਾ ।
ਨੱਸਾ ਸ਼ਹਿਰ ਮਹਾਰ ਦਾ ਬਨੜਾ ।ਸਿੱਕਦੀ ਕੂੰ ਗਲ ਲਾਜਾ ।
ਨੈਣ ਫ਼ਰੀਦ ਦੇ ਦਰਸ ਪਿਆਸੇ ।ਆਜਾ ਨਾ ਤਰਸਾ ਜਾ ।

200. ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ

ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ ।ਲਗੀਆਂ ਦਿਲਾਂ ਨੂੰ ਕੌਨ ਝੱਲੇ ਵੋ ਯਾਰ ।
ਡਿਸਮ ਨ ਰਾਵਲ ਗਝਨ ਸਾਈਂ ।ਰੰਗਪੁਰ ਸਾਰਾ ਉਜੜੀਆਂ ਜਾਈਂ ।
ਕੋਝੇ ਕਹਿਰ ਕੁਲਲੇ ਵੋ ਯਾਰ ।
ਦਰਦ, ਅੰਦੋਹ ਤੇ ਸੂਲ ਹਜ਼ਾਰਾਂ ।ਸੈ ਸੈ ਸੂਲ ਕਲੂਰ ਦੀਆਂ ਮਾਰਾਂ ।
ਜਿੰਦ ਜੁਖ ਜੁਖ ਪਈ ਗਲੇ ਵੋ ਯਾਰ ।
ਰਾਤੀਂ ਡੇਂਹਾਂ ਮੂੰਝ ਮੁੰਝਾਰੀ ।ਛੱਡ ਗਿਆ ਢੋਲਾ ਯਾਰ ਆਜ਼ਾਰੀ ।
ਨਿਭ ਗਏ ਸੁਖ ਦੇ ਰਲੇ ਵੋ ਯਾਰ ।
ਰਲ ਮਿਲ ਸੇਂਗੀਆਂ ਮਾਰੂੰ ਢਾਲਾ ।ਮੰਗੂੰ ਦੁਆਈ ਮੈਂ ਵਲ ਸ਼ਾਲਾ ।
ਹੋਤ ਪੁਨਲ ਵਲ ਵੱਲੇ ਵੋ ਯਾਰ ।
ਯਾਰ ਨ ਆਵੇ ਸੇਜ ਨ ਭਾਵੇ ।ਵੇੜ੍ਹਾ ਖਾਵੇ, ਘਰ ਅੱਗ ਲਾਵੇ ।
ਗੁਜ਼ਰੇ ਵਕਤ ਸਵੱਲੇ ਵੋ ਯਾਰ ।
ਰਾਂਝਨ ਮਾਹੀ ਮੁਰਲੀ ਵਾਹੀ ।ਪਰੇਮ ਜੜੀ ਜੜ ਲਾਇਸ ਜਾਹੀ ।
ਡਖ ਡੁਖੜੇ ਪਏ ਪੱਲੇ ਵੋ ਯਾਰ ।
ਆਤਿਸ਼ ਇਸ਼ਕ ਰੰਝੇਟੇ ਵਾਲੀ ।ਹੋਸ਼ ਫਿਕਰ ਦੀ ਪਾੜ ਪਜਾਲੀ ।
ਢਾਂਢ ਅੰਦਰ ਵਿਚ ਬੱਲੇ ਵੋ ਯਾਰ ।
ਆਤਣ, ਅੰਗਨ ਹਵੇਲੀਆਂ, ਜਾਹੀਂ ।ਖਵਾਜਾ ਜਾਨ ਡੇਵਮ ਕਥਾਹੀਂ ।
ਕੋਈ ਜਾ ਮੈਕੂੰ ਨ ਝੱਲੇ ਵੋ ਯਾਰ ।
ਖ਼ੇਡਣ ਕੁਡਨ ਫਰੀਦ ਗਿਓ ਸੈ ।ਪੰਡ ਮਲਾਮਤ ਮੁਫਤ ਚਤੋਸੈ ।
ਡਿਠੜੇ ਇਸ਼ਕ ਦੇ ਭੱਲੇ ਵੋ ਯਾਰ ।

201. ਸਾਡੇ ਨਾਲ ਸਦਾ ਤੂੰ ਵੱਸ ਪਿਆ

ਸਾਡੇ ਨਾਲ ਸਦਾ ਤੂੰ ਵੱਸ ਪਿਆ ।ਵਸ ਹੱਸ ਰੱਸ ਦਿਲ ਖੱਸ ਪਿਆ ।
ਸਿਰ ਵਿਚ ਦਰਦ, ਦਿਮਾਗ਼ ਖੁਮਾਰੀ ।ਤੁਨਲੇ ਰਤੜੇ ਹੰਜੜੂ ਜਾਰੀ ।
ਜੀੜੇ ਝੋਰਾ ਦਿਲ ਆਜ਼ਾਰੀ ।ਤਨ ਸੂਲਾਂ ਦੇ ਵਸ ਪਿਆ ।
ਬੇਪਤ ਦੀ ਬੇਪਤੜੀ ਯਾਰੀ ।ਜ਼ੁਲਮ ਅੰਧਾਰੀ ਬੇ ਨਰਵਾਰੀ ।
ਪਹਿਲੋਂ ਲੁਟ ਲਿਉ ਦਿਲ ਸਾਰੀ ।ਪਿਛੇ ਚੋਰੀ ਨਸ ਪਿਆ ।
ਹਿਜਰ ਸਵਾ ਕੋਈ ਸੂਦ ਨ ਪਾਇਮ ।ਚੋਟੀਆਂ ਖੁੱਤਮ ਹਾਲ ਵਜਾਇਮ ।
ਮਿਨਤਾਂ ਕੀਤਮ ਸੀਸ ਨਵਾਇਮ ।ਨਕ ਘਰੜੇਂਦੀ ਘੱਸ ਪਿਆ ।
ਪੇਸ਼ ਕੀਤਾ ਜੈਂ ਫ਼ਹਿਮ ਫ਼ਿਕਰ ਕੂੰ ।ਲੈਤ ਲਾਅਲ ਦੀ ਇਰਖਿਰ ਕੂੰ ।
ਕਰ ਕਰ ਸ਼ੁਕਰ ਨ ਡਿਤਰਸ ਸਿਰ ਕੂੰ ।ਇਸ਼ਕ ਦੀ ਰਾਹ ਵਿਚ ਭੱਸ ਪਿਆ ।
ਲਾਣੇ ਫੋਗ ਫ਼ਰੀਦ ਸੋ ਹੇਸਾਂ ।ਸਟ ਘਰ ਬਾਰ ਤੇ ਬਾਰ ਵਸੇਸਾਂ ।
ਕਰੜੀ ਤੇ ਵੰਜ ਝੋਕਾਂ ਲੈਸਾਂ ।ਅੱਜ ਕਲ ਟੋਭਾ ਵੱਸ ਪਿਆ ।

202. ਸਾਡੀ ਵਲ ਫੇਰ ਡੇ

ਸਾਡੀ ਵਲ ਫੇਰ ਡੇ ।ਜਿਵੇਂ ਖੱਸ ਨੀਤੀ ਕਿਉਂ ਚਾ ਕਾਬੂ ਕੀਤੀ ।
ਡੋਹ ਵਰਾਈਂ ਵੈਣ ਅਲੇਂਦੀਂ ।ਡੇਖਣ ਸੇਤੀ ਤਰੇੜੀ ਪੈਂਦੀ ।
ਡੇ ਡਰ ਕੇ ਰੱਤ ਪੀਤੀ ।
ਵੈਰ ਨ ਲ੍ਹੈਣਾ ਹਾਵੀ ਮਾਹੀ ।ਖੱਸ ਕਰ ਜ਼ੋਰੇ ਦਿਲ ਬੇਵਾਹੀ ।
ਸਾਂਗ ਡੁੱਖਾਂ ਦੇ ਸੀਤੀ ।
ਤੂਣੇ ਲਗੜੀ ਹੋ ਹੋ ਫਕੜੀ ।ਦਿੱਲੜੀ ਤੱਕੜੀ ਦਰਦੀਂ ਪਕੜੀ ।
ਤੋੜ ਪੁਚਾ ਜੋ ਨੀਤੀ ।
ਨਾਹੀਂ ਮੁੜਨ ਮਨਾਸਬ ਥੱਕ ਥੱਕ ।ਜੇ ਸਰ ਡੇਸੀਂ ਹੈ ਪੱਕ ਬੇਸ਼ੱਕ ।
ਬਿਰਹੋਂ ਦੀ ਬਾਜ਼ੀ ਜੀਤੀ ।
ਆਇਆ ਵਕਤ ਫ਼ਰੀਦ ਮਿਲਣ ਦਾ ।ਭੁਰਲ ਜਾਨੀ ਯਾਰ ਸੱਜਣ ਦਾ ।
ਰੈਨ ਗ਼ਮਾਂ ਦੀ ਬੀਤੀ ।

203. ਸੈ ਸੈ ਸੂਲ ਸਿਆਪੇ

ਸੈ ਸੈ ਸੂਲ ਸਿਆਪੇ ।ਡੁਖੜਾ ਨੇਹੜਾ ਲਾਇਮ ।
ਤੌਂ ਬਿਨ ਘਰ ਵਰ ਵੇ ।ਹਾਂ ਦਾ ਸ਼ਾੜਾ ਵੇ ।
ਸੀਨੇ ਲਖ ਲਖ ਕਾਂਪੇ ।ਵੇੜ੍ਹਾ ਖਾਵਣ ਆਇਮ।
ਪਲ ਪਲ ਦਿਲ ਨੂੰ ਵੇ ।ਪੋਰ ਪੁਨਲ ਦੇ ਵੇ ।
ਵਲ ਆਵੇ ਤਾਂ ਜਾਪੇ ।ਦਰਦੀ ਮਾਰ ਮੰਝਾਇਮ ।
ਯਾਰ ਦਿਲੇਂਦੇ ਵੇ ।ਪੀਤ ਨ ਪਾਲੀ ਵੇ ।
ਕੈਨੂੰ ਡੇਵਾਂ ਡੋੜਾਪੇ ।ਯਾਰੀ ਤਰੋੜ ਸਿਧਾਇਮ ।
ਕਿਵੇਂ ਦਿਲਦਾ ਵੇ ।ਹਾਲ ਸੁਣਾਵਾ ਵੇ ।
ਲੋਕ ਸਭੇ ਡੋਚਾਪੇ ।ਸਖਤੀ ਸਖਤ ਸਤਾਇਮ ।
ਯਾਰ ਅਵੈੜੇ ਵੇ ।ਤੋੜ ਨ ਨੀਤੀ ਵੇ ।
ਜੀ ਜੁਖ ਜੁਖ ਪਰਤਾਪੇ ।ਮੁਫਤੀ ਜਾਨ ਗੰਵਾਇਮ ।
ਸਿਕ ਸਾਜਨ ਦੀ ਵੇ ।ਰਹਿਣ ਨਾ ਡੇਂਦੀ ਵੇ ।
ਜੈਂ ਸੰਗ ਦਿਲੜੀ ਅੜਾ ।ਜੈਂਦੇ ਨਾਜ਼ ਮੁਸਾਇਮ ।
ਅੰਗਨ ਫ਼ਰੀਦ ਦੇ ਵੇ ।ਸਾਵਲ ਔਸੀ ਵੇ ।
ਕਰਮ ਕਰੇਸਮ ਆਪੇ ।ਤਾਂਘੀਂ ਆਸ ਵਧਾਇਮ।

204. ਸਖੀ ਕਰ ਲਿਉ ਹਾਰ ਸਿੰਗਾਰ ਸਖੀ

ਸਖੀ ਕਰ ਲਿਉ ਹਾਰ ਸਿੰਗਾਰ ਸਖੀ ।ਸੱਈਆਂ ਰਲ ਮਿਲ ਧੂਮ ਮਚਾਈ ।
ਗਰਜਤ ਬਦਰਾ ਲਸਕਤ ਬਿਜਲੀ ।ਰੁੱਤ ਸਾਂਵਣ ਠੀਕ ਸੁਹਾਈ ।
ਅਗਨ ਪਪੀਹੇ ਕਰਨ ਬਲਾਰੇ ।ਰਸ ਕੋਇਲ ਕੂਕ ਸੁਣਾਈ ।
ਮੁਲਕ ਮਲ੍ਹੇਰ ਵਸਾਇਮ ਮੌਲਾ ।ਸਭ ਗੁਲ ਫੁਲ ਖ਼ੁਨਕੀ ਚਾਈ ।
ਰਲ ਮਿਲ ਸੱਈਆਂ ਡੇਵਨ ਮੁਬਾਰਕ ।ਮੁਦ ਭਾਗ ਸੁਹਾਗ ਦੀ ਆਈ ।
ਮੁੱਦਤਾਂ ਪਿਛੇ ਰਾਂਝਣ ਮਿਲਿਆ ।ਰੱਬ ਉੱਜੜੀ ਝੋਕ ਵਸਾਈ ।
ਆਕਰ ਕਾਨ੍ਹ ਦਵਾਰੇ ਦਿਲ ਦੇ ।ਸੁਧ ਬੰਸੀ ਪਰਮ ਬਜਾਈ ।
ਸਮੰਜ ਫ਼ਰੀਦ ਨ ਕਰ ਦਿਲ ਮੁੰਝ ।ਕੁਲ ਲਾਜ ਪਏ ਗਲ ਪਾਈ ।

205. ਸਜਨ ਸਧਾਏ ਵੇ ਮੀਆਂ ਸਾਥ ਵਸਨ

ਸਜਨ ਸਧਾਏ ਵੇ ਮੀਆਂ ਸਾਥ ਵਸਨ ।ਸ਼ਾਲਾ ਜੀਵਨ ਮੁਹਿਬ ਮਿੱਠਲ ਮਤਵਾਰੇ ।
ਸੁੰਜ ਬਰ ਰੁਲਦੀ ਵਲਵਲ ਭੁਲਦੀ ।ਡਿੱਸਮ ਨ ਚਾਂਗੇ ਚਾਰੇ ।
ਜਲਦੀ ਗਲਦੀ ਹਥੜੇ ਮਲਦੀ ।ਛੱਡ ਗਏ ਹੋਤ ਪਿਆਰੇ ।
ਡੁੱਖਦੀ ਜੁਖਦੀ ਮਾਰੀ ਲੁਖਦੀ ।ਥੀ ਕਕੜਾਂਦ ਅੰਗਾਰੇ ।
ਮੰਗਾਂ ਦੁਆਈ ਸੰਜ ਸਬਾਹੀਂ ।ਆਵਿਮ ਵਸਲ ਦੇ ਵਾਰੇ ।
ਸੱਟ ਬੇਵਾਹੀ ਥੀ ਗਿਆ ਰਾਹੀ ।ਦਿੱਲੜੀ ਪਾਰੇ ਪਾਰੇ ।
ਛਹਿਦੀ ਝੋਕਾਂ ਸਹਿੰਦੀ ਟੋਕਾਂ ।ਕਨੜੀ ਪੌਵਿਮ ਤਵਾਰੇ ।
ਯਾਰ ਪੁੱਨਲ ਦੀ ਸਿੱਕ ਪਲ ਪਲ ਦੀ ।ਰੋਜ਼ ਅਜ਼ਲ ਦੀ ਕਾਰੇ ।
ਬਿਰਹੋਂ ਭੰਵਾਲੀ ਉਲਟੀ ਚਾਲੀ ।ਸੁਖ ਬੋੜੇ ਡੁੱਖ ਤਾਰੇ ।
ਸੋਜ਼ ਫ਼ਰੀਦ ਨੂੰ ਰੋਜ਼ ਸਵਾਇਆ ।ਲੂੰ ਲੂੰ ਲੱਖ ਚੰਗਾਰੇ ।

206. ਸਜਨ ਤੌਂ ਬਿਨ ਨ ਥੀਸਾਂ ਮੈਂ

ਸਜਨ ਤੌਂ ਬਿਨ ਨ ਥੀਸਾਂ ਮੈਂ ।ਘੜੀ ਕਿਆ ਪਲ ਨ ਜੀਸਾਂ ਮੈਂ ।
ਗਿਆ ਸੂਲਾਂ ਅੰਦਰ ਸਿਰ ਗਲ ।ਸਭੋ ਮੁਸ਼ਕਲ ਥੀਉਸੇ ਹਲ ।
ਸੱਸੀ ਸੋਹਣੀ ਅਤੇ ਮੋਮਲ ।ਉਨ੍ਹਾਂ ਵਿੱਚ ਪਈ ਗਿਣੇਸਾਂ ਮੈਂ ।
ਨਿਤੋ ਨਿਤ ਟੇਕ ਡਿਖਲਾਵੇ ।ਕਰੇ ਵਾਇਦੇ ਤੇ ਨ ਆਵੇ ।
ਜੇ ਆਏ ਆਏ ਨਾਤਾ ਖੱਟ ਖਾਵੇ ।ਨਾ ਵਲ ਸਸਤੀ ਮਨੀਸ਼ਾਂ ਮੈਂ ।
ਨ ਸੱਡ ਵੈਂਦੇ ਨ ਆਦਾ ਹੈ ।ਡੇਹੋਂ ਡੇਂਹ ਰੂਹ ਮਾਂਦਾ ਹੈ ।
ਤੱਤਾ ਜੀਵਨ ਨ ਭਾਂਦਾ ਹੈ ।ਹਲਾਹਲ ਝੋਲ ਪੀਸਾਂ ਮੈਂ ।
ਕਈ ਡੁੱਖੜੀਂ ਤੋਂ ਬਚ ਬੁਚ ਗਈਆਂ ।ਕਈ ਦਰ ਨਾਲ ਰਚ ਰੁਚ ਗਈਆਂ ।
ਕਈ ਸਿਕ ਸਾਂਗ ਮਚ ਮੁਚ ਗਈਆਂ ।ਕਰਾਂ ਕੈਂ ਨਾਲ ਰੀਸਾਂ ਮੈਂ ।
ਫ਼ਰੀਦ ਆਇਆ ਨ ਮਾਹੀ ਵਲ ।ਡਿੱਤੀ ਸੂਲਾਂ ਨ ਸਾਹੀ ਵਲ ।
ਪਿਆ ਡੁੱਖ ਡੂਰ ਫਾਹੀ ਵਲ ।ਅਝੋਂ ਅਜ ਕਲ ਹਰੀਸਾਂ ਮੈਂ ।

207. ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ

ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ ।
ਅੱਖੀਆਂ ਉਬਲੀਆਂ ਦਿਲੜੀਆਂ ਉਕਲੀਆਂ ।ਸੀਨੇ ਪਏ ਸ਼ਰ ਸ਼ੋਰ ।
ਗਮਜ਼ੇ ਰਾਹਜ਼ਨ ਮੁਲਕ ਮਰੀਲੇ ।ਨਾਜ਼-ਏ-ਨਿਗਾਹ ਹੈ ਚੂਰ ।
ਲੋਰ ਸਿਰਾਂ ਵਿਚ ਡੋਰ ਕੰਨਾਂ ਵਿਚ ।ਰੋਂਦੀ ਅੱਖੀਆਂ ਕੋਰ ।
ਲਾਕਰ ਯਾਰੀ ਕਰਨ ਨ ਕਾਰੀ ।ਮਹਜ ਨ ਚਾੜ੍ਹਨ ਤੋੜ ।
ਨਾਜ਼ ਨਹੋਰੇ ਦਿਲੀਆਂ ਲੁਟ ਕਰ ।ਉਲਟਾ ਥੀਂਦੇ ਤੋਰ ।
ਸਕੜੇ ਛੁਟੜੇ ਸਾਂਗੇ ਤੁਰੁਟੜੇ ।ਇਸ਼ਕ ਪਿਆ ਗਲ ਡੋਰ ।
ਮੈਂ ਅੜ ਚੁਕੜੀ ਪੇਚ ਡੁਖਾਂ ਵਿਚ ।ਸ਼ਾਲਾ ਨ ਫਾਸਿਨ ਹੋਰ ।

208. ਸਮੰਝ, ਸੰਜਾਣੀ ਗੈਰ ਨ ਜਾਣੀ

ਸਮੰਝ, ਸੰਜਾਣੀ ਗੈਰ ਨ ਜਾਣੀ ।ਸਭ ਸੂਰਤ ਹੈ ਐਨ ਜ਼ਹੂਰ ।
ਰੱਖ ਤਸਦੀਕ ਨ ਥੀ ਅਵਾਰਾ ।ਕਾਅਬਾ, ਕਿਬਲਾ, ਦੈਰ, ਦੁਵਾਰਾ ।
ਮਸਜਦ ਮੰਦਰ, ਹਿਕੜੋ ਨੂਰ ।
ਹੁਸਨ ਅਜ਼ਲ ਥੀਆ ਫਾਸ਼ ਮੁਬੀਆਨ ।ਹਰ ਹਰ ਘਾਟੀ ਵਾਦੀ ਐਮਨ ।
ਹਰ ਹਰ ਪੱਥਰ ਹੈ ਕੋਹ ਤੂਰ ।
ਥੀਏ ਜ਼ਾਹਰ ਇਸਰਾਰ ਕਦੀਮੀ ।ਹਰ ਹਰ ਸ਼ਾਖ ਹੈ ਨਖਲ ਕਲੀਮੀ ।
ਜ਼ੇਰ, ਜਬਰ, ਚਪ, ਗਸਤ ਹਜ਼ੂਰ ।
ਵੀਰਾਨਾ ਆਬਾਦ ਡਿਸੀਜੇ ।ਜੰਗਲ ਬੇਲਾ ਸ਼ਾਦ ਡਿਸੀਜੇ ।
ਦੋਜਖ ਨਜਰਮ ਹੂਰ ਕਸੂਰ ।
ਆਰੀ ਫਿਰਦੇ ਹਜ, ਜ਼ਕਵਾਤੋਂ ।ਸੌਮ ਸਲਵਾਤੋਂ ਜ਼ਾਤ ਸਿਫਾਤੋਂ ।
ਰਿੰਦ ਅਲਸਤੋਂ ਹਨ ਮਖਮੂਰ ।
ਕਸ਼ਫ-ਏ ਹਕਾਇਕ ਮਹਜ਼ ਮਹਾਲੇ ।ਜੇ ਤੈਂ ਮੁਰਸ਼ਦ ਨਜ਼ਰ ਨ ਭਾਲੇ ।
ਬਿਉ ਕੁਲ, ਕੂੜ, ਫਰੇਬ ਤੇ ਜ਼ੂਰ ।
ਫਿਕਾ, ਉਸੂਲ, ਕਲਾਮ, ਮਆਨੀ ।ਮੰਤਕ, ਨਹਵ ਤੇ ਸਰਫ ਮਬਾਨੀ ।
ਠਪ ਰਖ ਹੈ ਤੌਹੀਦ ਗਯੂਰ ।
ਮੁਲਾ ਪੁਠੜੇ ਮਾਨੀ ਕਰਦੇ ।ਆਯਤ ਦਰਸ ਹਦੀਸ ਖਬਰ ਦੇ ।
ਸਿਰਫ ਸਦਾ ਤੇ ਥੀਏ ਮਗ਼ਰੂਰ ।
ਮੁੱਲਾਂ ਵੈਰੀ ਸਖਤ ਡਿਸੇਂਦੇ ।ਬੇਸ਼ਕ ਹਨ ਉਸਤਾਦ ਦਿਲੇਂਦੇ ।
ਇਬਨੁਲ ਅਰਬੀ ਤੇ ਮਨਸੂਰ ।
ਸ਼ਾਹਦ, ਵਾਹਦ, ਅਸਲ ਫਰਅ ਵਿਚ ।ਰਾਜ਼ ਤਰੀਕਤ ਰਸਮ ਸ਼ਰਾ ਵਿਚ ।
ਹੈ ਮਸ਼ਹੂਦ ਨਹੀਂ ਮਸਤੂਰ ।
ਬਠ ਘਤ ਰੀਤ ਰਵਸ਼ ਤਕਲੀਦੀ ।ਰਾਹ ਤਹਕੀਕੀ ਸਲਕ ਫਰੀਦੀ ।ਕਰ ਮਨਜ਼ੂਰ ਤੇ ਥੀ ਮਸਰੂਰ ।

209. ਸਾਂਵਲ ਪੁਨਲ ਵਲ ਘਰ ਡੋ ਸਧਾਇਆ

ਸਾਂਵਲ ਪੁਨਲ ਵਲ ਘਰ ਡੋ ਸਧਾਇਆ ।ਤਨ ਮੁੰਝ ਮਾਰਿਆ ਸਰ ਸੂਲ ਤਾਇਆ ।
ਡੂੰਗਰ ਡਰਾਵਨ ਦੁਖੜੇ ਸਤਾਵਨ ।ਡੈਨੜੀ ਬਲਾਈਂ ਕਰ ਟੋਲ ਆਵਨ ।
ਬਣ ਢੋਲ ਸੁਕੜੇ ਸੌੜੇ ਨ ਭਾਵਨ ।ਘਰ ਬਾਰ ਡਿਸਦਾ ਸਾਰਾ ਪਰਾਇਆ ।
ਮੁਠੜੀ ਮੋਈ ਨੂੰ ਖੁਸ਼ੀਆਂ ਨ ਫੁਲੜੀਆਂ ।ਡੋੜੇ ਡੋੜਾਪੇ ਤਾਂਘਾਂ ਅਵਲੜੀਆਂ ।
ਜਾਨੀ ਅਵੈੜਾ ਪੱਤੀਆਂ ਕਲਲੜੀਆਂ ।ਹੈ ਹੈ ਅੜਾਇਆ ਅੱਖੀਆਂ ਅਜਾਇਆ ।
ਤੋਹਫੇ ਡੁਖਾਂ ਦੇ ਗ਼ਮ ਦੀਆਂ ਸੁਗਾਤਾਂ ।ਕੀਚੇ ਸੀਸ ਡੋਆਈਆਂ ਬਰਾਤਾਂ ।
ਬਿਰਹੋ ਬਰਾਤਾਂ ਔਖੜੀਆਂ ਘਾਤਾਂ ।ਜੀੜਾ ਨਹੇੜੇ ਨੇੜਾ ਨਾ ਭਾਇਆ ।
ਗੁਜਰੇ ਵਹਾਠੜੇ ਜੋਬਨ ਦੇ ਮਾਠੜੇ ।ਸਿਹਰੇ ਕੁਮਾਠੜੇ ਉਜੜੇ ਟਿਕਾਣੇ ।
ਝੁਰਦੀ ਝੁਰਾਠੜੇ ਢੋਲਨ ਨ ਜਾਨੜੇ ।ਦਿਲੜੀ ਮੁਸਾਇਆ ਬੇ ਵਸ ਰੁਲਾਇਆ ।
ਆਸਾਂ ਉਮੀਦਾਂ ਸਾੜੀਆਂ ਤਜਾਲੀਆਂ ।ਅਸਲੋਂ ਬਰੋਚਲ ਪੀਤਾਂ ਨ ਪਾਲੀਆਂ ।
ਮਾਰੂ ਮਿਹਰ ਦੀਆਂ ਦੀਦਾਂ ਨ ਭਾਲੀਆਂ ।ਆਇਮ ਫਰੀਦਾ ਸਖਤੀ ਦਾ ਸਾਇਆ ।

210. ਸਪਾਹੀੜਾ ਨ ਮਾਰ ਨੈਣਾਂ ਦੇ ਤੀਰ

ਸਪਾਹੀੜਾ ਨ ਮਾਰ ਨੈਣਾਂ ਦੇ ਤੀਰ ।
ਪਲਪਲ ਫਲੜੇ ਚੁਭਨ ਕੁਲਲੜੇ ।ਤਨ ਮਨ ਸੀਸ ਸਰੀਰ ।
ਗੂੜੀਆਂ ਅਖੀਆਂ ਰਤ ਦੀਆਂ ਬੁਖੀਆਂ ।ਜ਼ੁਲਫ ਸਿਆਹ ਬੇ ਪੀਰ ।
ਕਜਲਾ ਜੰਗੀ, ਜ਼ਾਲਮ ਜ਼ੰਗੀ ।ਕੋਹਦਾ ਬੇ ਤਕਸੀਰ ।
ਨੇਸ਼ੇ ਡੁਖੇਂਦੇ ਰੀਸ਼ ਡੁਖੀਦੇ ।ਰਗ ਰਗ ਲਖ ਲਖ ਸੀੜ ।
ਸੇਂਗੀਆਂ ਸੁਰਤੀਆਂ ਖੇੜੇ ਵਰਤੀਆਂ ।ਵੈਰੀ ਮਾ ਪਿਓ ਵੀਰ ।
ਬਿਗੜੀਆਂ ਤਾਂਘਾਂ ਉਜੜੀਆਂ ਮਾਂਘਾਂ ।ਵਾਰੂ ਵਸਮ ਮਲ੍ਹੇਰ ।
ਯਾਰ ਕੁਰਾੜਾ ਧੂਤਾ ਪਾੜਾ ।ਕਿਆ ਕੀਜੇ ਤਦਬੀਰ ।
ਜਿੰਦੜੀ ਚੁਭਦੀ ਨੋਕ ਗ਼ਜ਼ਬ ਦੀ ।ਦਿਲ ਗ਼ਮ ਦੀ ਜਾਗੀਰ ।
ਉਮਰ ਫ਼ਰੀਦ ਨਿਭਾਇਮ ਰੋਂਦੀਂ ।ਮਥੜੇ ਦੀ ਤਹਰੀਰ ।

211. ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ

ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ ।ਹੁਣ ਹੋਤ ਪੁਨਲ ਗਿਉਮ ਲੱਡ ਸਾਈਂ ।
ਨਾ ਕਲ ਯਾਰ ਸਜਨ ਦੀ ।ਨਾ ਰਹਿ ਗਈ ਜੋਹ ਜਤਨ ਦੀ ।
ਨਾ ਤਿੜ ਤਾੜੇ ਮੱਡ ਸਾਈਂ ।
ਥਲ ਮਾਰੂ ਦੀਆਂ ਪੱਟੀਆਂ ।ਡੰਗਰ ਔਖੀਆਂ ਘਟੀਆਂ ।
ਅਪੜਮ ਤੋੜ ਨ ਸੱਡ ਸਾਈਂ ।
ਸਖ਼ਤ ਅਵੈੜੇ ਪੈਂਡੇ ।ਰੜਦੇ ਰਿੱਛ ਤੇ ਗੈਂਡੇ ।
ਉੱਠ ਗਈ ਆਸ ਤੋ ਤੱਡ ਸਾਈਂ ।
ਬਾਂਦਰ ਰਾਖਸ ਘਾਟੇ ।ਖੁੜਬੁਣ ਖੂਬ ਗਬਾਟੇ ।
ਕਦਮ ਕਦਮ ਤੇ ਖੱਡ ਸਾਈਂ ।
ਦਰਦ ਫ਼ਰੀਦ ਸਤਾਵੇ ।ਅੱਗ ਲਾਵੇ ਭੁੱਨ ਖਾਵੇ ।
ਪਟ ਪਟ ਮਾਸ ਤੇ ਹੱਡ ਸਾਈਂ ।

212. ਸੱਸੀ ਕਰਹੋ ਕਤਾਰ

ਸੱਸੀ ਕਰਹੋ ਕਤਾਰ ।ਕੇਚ ਡਹੋਂ ਹਣ ਹਣ ਵੇ ।
ਝਾਗ ਜਬਲ ਥਲ ਬਾਰ ।ਨਾਲ ਪੁੱਨਲ ਬਣ ਤਣ ਵੇ ।
ਪੱਲੜੇ ਡੋਹ ਗੁਨਾਹ ਨ ਮੈਡੇ ਵੇ ।ਹੈ ਵੇ ਬਰੋਚਲ ਯਾਰ ਮੁਫ਼ਤ ਕੀਤੋ ਅਣ ਬਣ ਵੇ ।
ਹਿੱਕ ਕਲ੍ਹੜੀ ਪਈ ਪੀਤ ਕਲਲੜੀ ਵੇ ।ਰੋਵਾਂ ਜ਼ਾਰੋ ਜ਼ਾਰ ਲਾ ਗਲੜੇ ਵਣ ਵਣ ਵੇ ।
ਨੈਂ ਬਾਰੀ ਤੇ ਟਾਂਗ ਉਭਾਰੀ ਵੇ ।ਰਾਤ ਅੰਧਾਰ ਗੁਬਾਰ ਝੜ ਮੀਂਹ ਦੀ ਕਣ ਕਣ ਵੇ ।
ਕੇਡੇ ਕੱਜਲ ਮਸਾਗ ਗਿਉਸੇ ਵੇ ।ਕੇਡੇ ਹਾਰ ਸ਼ਿੰਗਾਰ ਗਹਿਣੇ ਦੀ ਘਣ ਘਣ ਵੇ ।
ਦਿੱਲੜੀ ਚੁਸਤ ਨ ਥੀਵੀਂ ਫਲੜੀ ਵੇ ।ਮਤਲਬ ਹਈ ਦੀਦਾਰ ਮੋਈਂ ਜੀਂਦੀਂ ਤਣ ਤਣ ਵੇ ।
ਰਹਿਬਰ ਸ਼ੌਕ ਸ਼ਫੀਕ ਸੁਜੇਂਦਾ ਵੇ ।ਜਲਦੀ ਮੋੜ ਮੁਹਾਰ ਪਰੀਂ ਦੂੰ ਖਣ ਖਣ ਵੇ ।
ਬਿਰਹੋਂ ਫ਼ਰੀਦ ਹੈ ਬੋਝਾ ਕੋਝਾ ਵੇ ।ਬੇਸ਼ਕ ਬਾਰੀ ਬਾਰ ਰੱਤੀ ਮਣ ਮਣ ਵੇ ।

213. ਸਟ ਸਾਂਵਲ ਸਜਨ ਸਧਾਇਆ

ਸਟ ਸਾਂਵਲ ਸਜਨ ਸਧਾਇਆ ।ਸਰ ਸੁੰਜੜੇ ਸੂਲ ਸਤਾਇਆ ।
ਤਪੜੀ ਕਲਹੜੀ ਤਪੜੀ ਮਲੜੀ ।ਸਾਂਗ ਹਿਜਰ ਦੀ ਰਲੜੀ ।
ਜਿੰਦੜੀ ਜਲੜੀ ਦਿਲੜੀ ਗਲੜੀ ।ਲਗੜੀ ਅੱਗ ਕੁਲਲੜੀ ।
ਪੀੜ ਅਵਲੱੜੀ ਨੀਅੜੇ ਘਲੜੀ ।ਪਲਪਲ ਪੂਰ ਪਰਾਇਆ ।
ਪਰਬਤ ਰੋਲੇ ਜਖੜ ਝੋਲੇ ।ਗ਼ਮ ਦੇ ਸਾਂਗ ਸੰਗੋਲੇ ।
ਸੋਜ਼ ਸਮੋਲੇ ਯਾਰਨ ਕੋਲੇ ।ਜੀੜਾ ਜਲ ਬਲ ਕੋਲੇ ।
ਸਖ਼ਤੀ ਗੋਲੇ ਸੁਝਮ ਨ ਓਲੇ ।ਦਮ ਦਮ ਰੋਗ ਸਵਾਇਆ ।
ਨੈ ਬਾਰੀ ਮਨਤਾਰੀ ਹਾਰੀ ।ਕਾਰੀ ਮੂੰਝ ਮੁੰਝਾਰੀ ।
ਦਰਦਾਂ ਮਾਰੀ ਕਰਮ ਨ ਕਾਰੀ ।ਉਲਟਾ ਤਰੋੜਮ ਯਾਰੀ ।
ਅੰਗ ਅਜ਼ਾਰੀ ਅੱਖੀਆਂ ਜਾਰੀ ।ਜੋ ਲਿਖਿਆ ਸੋ ਪਾਇਆ ।
ਡੁੰਗਰ ਕਾਲੇ ਪੈਰੀਂ ਛਾਲੇ ।ਤਤੜੀ ਵਾਕਿਆ ਘਾਲੇ ।
ਅੱਖਾਂ ਨਾਲੇ ਸੋਜ਼ ਪਜਾਲੇ ।ਜ਼ਖਮ ਜਿਗਰ ਦੇ ਆਲੇ ।
ਪ੍ਰੀਤ ਨ ਪਾਲੇ ਕਰਦੇ ਚਾਲੇ ।ਫਿਕਰ ਫਰਾਕ ਮੁੰਝਾਇਆ ।
ਖੁਸ਼ੀਆਂ ਖੱਸਦਾ ਭੇਤ ਨ ਡਸਦਾ ।ਵਲ ਵਲ ਢੋਲਣ ਨੱਸਦਾ ।
ਨੇੜੇ ਵੱਸਦਾ ਸਬ ਕੋਈ ਹੱਸਦਾ ।ਝੇੜਾ ਝਗੜਾ ਸੱਸਦਾ ।
ਡੋਰਾ ਡੁਖੜਾ ਜੀ ਬੇਵੱਸ ਦਾ ।ਦਿਲੜੀ ਮੁਫਤ ਅੜਾਇਆ ।
ਰੋਹ ਸਨੇੜੇ ਰਾਹ ਅਵੈੜੇ ।ਵੱਸਦਾ ਯਾਰ ਪਰੇੜੇ ।
ਅੰਮੜੀ ਝੇੜੇ ਵੀਰ ਨਹੇੜੇ ।ਸੱਸ ਨਣਾਨ ਕਰੇੜੇ ।
ਆ ਵੜ ਵੇੜੇ ਛੋੜ ਬਖੇੜੇ ।ਸੱਟ ਘਤ ਸ਼ੋਰ ਅਜਾਇਆ ।
ਨਿਕਲਣ ਆਂਹੀ ਸੰਝ ਸਬਾਹੀਂ ।ਬਿਰਹੋਂ ਦੁਖੇ ਦਾ ਭਾਹੀ ।
ਲਗੜੀਆਂ ਚਾਰੀਂ ਸੁਝਣ ਨ ਵਾਹੀ ।ਰੁਲਦੀ ਬੇਲੇ ਕਾਹੀਂ ।
ਸੁੰਜੜੀਆਂ ਝੋਕਾਂ ਉਜੜੀਆਂ ਜਾਹੀ ।ਯਾਰ ਫ਼ਰੀਦ ਨ ਆਇਆ ।

214. ਸਟ ਸਿਕ ਗੈਰ ਖੁਦਾ ਦੀ

ਸਟ ਸਿਕ ਗੈਰ ਖੁਦਾ ਦੀ ।ਸਬ ਸ਼ੈ ਵਹਿਮ ਖਿਆਲ ।
ਕਿਥ ਲੈਲਾ ਕਿਥ ਮਜਨੂੰ ।ਕਥ ਸੋਹਣੀ ਮਹੀਂਵਾਲ ।
ਕਿਥ ਰਾਂਝਨ ਕਿਥ ਖੇੜੇ ।ਕਿਥ ਹੈ ਹੀਰ ਸਿਆਲ ।
ਕਿਥ ਸਸੀ ਕਿਥ ਪੁਨੂੰ ।ਕਿਥ ਓ ਦਰਦ ਕਸ਼ਾਲ ।
ਕਿਥ ਸੈਫਲ ਕਿਥ ਪਰੀਆਂ ।ਕਿਥ ਓ ਹਿਜਰ ਵਸਾਲ ।
ਬਾਝੋਂ ਅਹਦ ਹਕੀਕੀ ।ਕੁਲ ਸ਼ੈ ਐਨ ਜ਼ਵਾਲ ।
ਚਾਰ ਡਿਹਾਰੇ ਚੇਤਰ ਦੇ ।ਕੁਡੇ ਬਕਰਵਾਲ ।
ਮਾ ਖਲਾ ਅੱਲਾ ਬਾਤਲ ।ਬੇਹਕ ਕੂੜ ਪਪਾਲ ।
ਯਾਰ ਫਰੀਦ ਨ ਵਿਸਰਿਮ ।ਮੁਸ਼ਕਲ ਮਹਜ਼ ਮਹਾਲ ।

215. ਸੌਣ ਸਗੂਨ ਸੁਹਾਂਦਾ ਹੈ

ਸੌਣ ਸਗੂਨ ਸੁਹਾਂਦਾ ਹੈ ।ਮਤਾਂ ਸਾਂਵਲ ਅਸਾਂ ਵਲ ਆਂਦਾ ਹੈ ।
ਫਾਲ ਵਸਾਲ ਦੀ ਕਰੇ ਚਬੋਲੇ ।ਲਾਲੀ ਲਿਵੇ ਤੇ ਕਾਂਗਾ ਬੋਲੇ ।
ਸਹਿਜੋਂ ਅੰਗ ਨ ਮਾਨੋਮ ਚੋਲੇ ।ਸੇਝ ਹੱਸੇ ਘਰ ਭਾਂਦਾ ਹੈ ।
ਸੋਜ਼ ਅੰਦੋਹ ਥਏ ਆਜ਼ਾਰੀ ।ਸੂਲ ਕਰੇਂਦੇ ਨਾਲਾ ਜ਼ਾਰੀ ।
ਹਿਜਰ ਡਹਾਗ ਨੂੰ ਮੂੰਝ ਮੁੰਝਾਰੀ ।ਦਰਦ ਅਲਮ ਗ਼ਮ ਖਾਂਦਾ ਹੈ ।
ਆਸ ਉਮੀਦ ਨਵੀਦ ਹੈ ਸ਼ਾਦੀ ।ਈਦ ਸਈਦ ਮੁਬਾਰਕਬਾਦੀ ।
ਰਾਹਤ ਹਰ ਦਮ ਵਾਧੋ ਵਾਧੀ ।ਸੁਖ ਸੁਖੜਾ ਡੁੱਖ ਮਾਂਦਾ ਹੈ ।
ਲਾਣੀ ਫੋਗ ਫੁਲਾਰੀ ਵਾਹ ਵਾਹ ! ਕੰਡੜੀ ਕਰੜ ਸਿੰਗਾਰੀ ਵਾਹ ਵਾਹ !
ਚਨੜਕੀ ਘੰਡ ਤਵਾਰੇ ਵਾਹ ਵਾਹ ! ਝੋਕਾਂ ਮਾਲ ਨ ਮਾਂਦਾ ਹੈ ।
ਗਿਆ ਫ਼ਰੀਦ ਡੁਹਾਗ ਦਾ ਵੇਲ੍ਹਾ ।ਸਿਹਨ ਸੁਹੇਲਾ ਘਰ ਅਲਬੇਲਾ ।
ਆਪੇ ਦਿਲਬਰ ਕੀਤਮ ਮੇਲਾ ।ਜੈਂ ਬਿਨ ਜੀ ਤੜਫਾਂਦਾ ਹੈ ।

216. ਸਾਵਨ ਬੂੰਦੜੀਆਂ ਝਰਲਾਵੇ

ਸਾਵਨ ਬੂੰਦੜੀਆਂ ਝਰਲਾਵੇ ।
ਕੂਕ ਕੂਕ ਪਾਪੀ ਤੇ ਪਪੀਹਾ ।ਫੂਖ ਫੂਕ ਤਨ ਆਗ ਜਗਾਵੇ ।
ਕੋਇਲ ਕੂੰਜ ਮੁਹਰਵਾ ਬੋਲੇ ।ਦਿਲ ਦੁਖਿਆਰੀ ਨੂੰ ਡੁੱਖ਼ ਤਾਵੇ ।
ਨੈਨ ਚੈਨ ਸੇ ਝਗੜਤ ਝਗੜਤ ।ਤੜਫਤ ਤੜਫਤ ਰੈਨ ਬਹਾਵੇ ।
ਛੱਤੀਆਂ ਧੜਕਤ ਜੀਅੜਾ ਲਰਜਤ ।ਤੁਜ ਬਿਨ ਕਾਰੀ ਘਟਨ ਡਰਾਵੇ ।
ਰੁਮ ਝੁਮ ਰੁਤ ਬਰਖ਼ਾ ਸੋਹੇ ।ਅੰਗ ਅੰਗ ਰਸ ਰਾਂਦ ਰਚਾਵੇ ।
ਬੀਤ ਗਏ ਦਿਨ ਰੈਨ ਡੁੱਖਾਂ ਦੇ ।ਕਹੋ ਰੀ ਪੀਆ ਕੇ ਸੇਝ ਸੁਹਾਵੇ ।
ਪੀਤਮ ਪੀਤ ਫ਼ਰੀਦ ਨ ਪਾਲੀ ।ਅੰਗ ਅੰਗ ਬਰਹਨ ਮੁਰਝਾਵੇ ।

217. ਸਾਵਣ ਮੇਂਘ ਮਲ੍ਹਾਰਾਂ

ਸਾਵਣ ਮੇਂਘ ਮਲ੍ਹਾਰਾਂ ।ਤਰਸ ਪੌਵੀ ਪੁੱਨਲ ਆ ਮੋੜ ਮਹਾਰਾਂ ।
ਹੰਜੜੂ ਹਾਰਾਂ ਵਾਟ ਨਿਹਾਰਾਂ ।ਬੈਠੀ ਕਾਂਗ ਉਡਾਰਾਂ ।
ਸੱਜੜੀਆਂ ਰਾਤੀਂ ਪਾਵਾਂ ਫਾਲਾਂ ।ਡੇਂਹਾਂ ਢਾਲੇ ਮਾਰਾਂ ।
ਤੌਂ ਬਿਨ ਕੇਚ ਸ਼ਹਿਰ ਦਾ ਵਾਲੀ ।ਔਖੀ ਉਮਰ ਗੁਜ਼ਾਰਾਂ ।
ਰੋਜ ਅਜ਼ਲ ਦੀਆਂ ਲਧਿੱਅਮ ਲਾਵਾਂ ।ਹੁਣ ਕਿਉਂ ਕਰਦੀ ਆਰਾਂ ।
ਸੁੰਜੜੀਂ ਟਿਬੜੀਂ ਦਿੱਲੜੀ ਮੋਹੀ ।ਵਿਸਰੇ ਸ਼ਹਿਰ ਬਜ਼ਾਰਾਂ ।
ਮੁਲਕ ਮਲ੍ਹੇਰ ਵਾਸਾਇਮ ਮੂਲਾ ।ਥੀਆਂ ਚੌ ਗੁੱਠ ਬਹਾਰਾਂ ।
ਥਲ ਚਤਰਾਂਗ ਡੱਸੀਜਨ ਨਦੀਆਂ ।ਰਿੱਮ ਝਿੱਮ ਲਾਸੂੰ ਤਾਰਾਂ ।
ਨੀਲੀਆਂ ਪੀਲੀਆਂ ਰੱਤੀਆਂ ਪੀਂਘਾਂ ।ਮਛਲੀ ਸਹੰਸ ਹਜ਼ਾਰਾਂ ।
ਸੁਰਖ ਕਰੇਂਹ ਤੇ ਚਿੱਟੜੀਆਂ ਬੋਟੀਆਂ ।ਸਾਵੀਆਂ ਲਾਣੀਆਂ ਖ਼ਾਰਾਂ ।
ਜੋਫੜ ਜੋਫੜ ਘੁਮਕਣ ਮੱਟੀਆਂ ।ਸੋਂਹਦੀਆਂ ਘੁੰਡ ਤਵਾਰਾਂ ।
ਗਾਈਂ ਬਕਰੀਆਂ ਭੇਡਾਂ ਚਾਂਗੈ ।ਚਰਦੇ ਜੋੜ ਕਤਾਰਾਂ ।
ਯਾਰ ਫ਼ਰੀਦ ਮਿਲਮ ਦਿਲ ਭਾਦਾ ।ਮੈਲੇ ਵੇਸ ਉਤਾਰਾਂ ।

218. ਸੀਨਾ ਮਹਜ਼ ਲਵੀਰਾਂ

ਸੀਨਾ ਮਹਜ਼ ਲਵੀਰਾਂ ।ਦਿੱਲੜੀ ਧਈਆ ਧਈਆ ।
ਰੋ ਰੋ ਉੱਜੜੀਆਂ ਅੱਖੀਆਂ ਸੁੱਜੜੀਆਂ ।ਚੋਲੀ ਚੁੱਨੜੀ ਲੀਰਾਂ ।
ਖਿਲਦੀਆਂ ਸੰਗੀਆਂ ਸਈਆਂ ।
ਇਸ਼ਕ ਬੁਰਾਈ ਜੋੜ ਕਰਾਈ ।ਲੂੰ ਲੂੰ ਲੱਖ ਲੱਖ ਪੀੜਾਂ ।
ਵੱਸ ਸੂਲੀ ਦੇ ਪਈਆਂ ।
ਦਰਦ ਅੰਦਰ ਵਿੱਚ ਸੋਜ਼ ਜਿਗ਼ਰ ਵਿੱਚ ।ਅੱਖੀਆਂ ਨੀਰ ਵਹੀਰਾਂ ।
ਮੂੰ ਸਿਰ ਭੁਸੜ ਛਈਆਂ ।
ਨੀੜੇ ਵੇੜਮ ਸਖ਼ਤ ਨਹੇੜਮ ।ਚੁੱਟੜੀ ਹਿਜਰ ਦੇ ਤੀਰਾਂ ।
ਓ ਖੁਸ਼ੀਆਂ ਕਿਨ ਗਈਆਂ ।
ਖੋਟ ਕਮਾਵਨ ਕੂੜ ਅਲਾਵਨ ।ਕੂੜੀਆਂ ਡੇਵਮ ਧੀਰਾਂ ।
ਛੱਡ ਦੇ ਸਾਵਲ ਬਈਆਂ ।
ਬਿਰਹੋਂ ਭੰਵਾਲੀ ਡੇਖ ਫ਼ਰੀਦਾ ।ਸੈ ਸੱਸੀਆਂ ਲੱਖ ਹੀਰਾਂ ।
ਰੁਲਦੀਆਂ ਬੂਟੇ ਲਈਆਂ ।

219. ਸੇਜ ਸੁਹਾਇਮ ਬੇਲੀ

ਸੇਜ ਸੁਹਾਇਮ ਬੇਲੀ ।ਸਿਕਦੀ ਬਾਂਹ ਚੂੜੇਲੀ ।
ਯਾਰ ਨ ਮਿਲਦਾ ਆਲਮ ਖਿਲਦਾ ।ਹਾਲ ਅਵੱਲੜਾ ਔਖੜੇ ਦਿਲ ਦਾ ।
ਸੁੰਜ ਬਰ ਸਿਹਨ ਹਵੇਲੀ ।
ਬੁਲਬੁਲ ਭੰਵਰੇ ਖ਼ੁਸ਼ੀਆਂ ਪਾਵਿਨ ।ਰਲ ਮਿਲ ਦੋਸਤ ਬਸੰਤ ਸੁਹਾਵਿਨ ।
ਆਈ ਰੁਤ ਅਲਬੇਲੀ ।
ਖਿੜ ਕੇ ਸੀ ਸਿਆਲੇ ਬੀਤੇ ।ਸੌਂਗੀਂ ਜੇਵਰ ਤਰੇਵਰ ਕੀਤੇ ।
ਹਿੱਕ ਮੈਂ ਮਹਜ਼ ਡੁਹੇਲੀ ।
ਪੀਤ ਪਰੀਂਦੀ ਸਿੱਕ ਮਿੱਤਰਾਂ ਦੀ ।ਸੀਨੇ ਸੌ ਸੌ ਸਾਂਗ ਡੁੱਖਾਂ ਦੀ ।
ਸੇਂਧ ਧੜੀ ਥਈ ਮੇਲੀ ।
ਕੱਜਲੇ ਬਾਦਲ ਮੀਂਹ ਬਰਸਾਤੀਂ ।ਗਾਜਾਂ ਖਮਣੀਆਂ ਕਾਲੀਆਂ ਰਾਤੀਂ ।
ਰੁਲਦੇ ਰੋਹ ਇਕੇਲੀ ।
ਨਾਜ਼ ਨਵਾਜ਼ ਦੇ ਵਕਤ ਵਿਹਾਣੇ ।ਫੁਲ ਗੁਲ ਹਾਰ ਸਿੰਗਾਰ ਕਮਾਣੇ ।
ਬਠ ਰਾਵੇਲ ਚੰਬੇਲੀ ।
ਯਾਰ ਫ਼ਰੀਦ ਨ ਆਇਮ ਵੇੜ੍ਹੇ ।ਉੱਜੜੇ ਗਾਨੇ ਗਹਿਣੇ ਸਿਹਰੇ ।
ਫਿਰਦੀ ਮੈਲ ਕੁਚੈਲੀ ।

220. ਸ਼ਹੁ(ਸ਼ਾਹ) ਰਾਂਝਾ ਅਲਬੇਲਾ

ਸ਼ਹੁ(ਸ਼ਾਹ) ਰਾਂਝਾ ਅਲਬੇਲਾ ।ਜੋਗੀ ਜਾਦੂਗਰ ਵੇ ।
ਰਾਵਲ ਬੰਸੀ ਜੋੜ ਸੁਣਾਈ ।ਵਿੱਸਰ ਗਿਉਮ ਘਰ ਵਰ ਵੇ ।
ਯਾਰ ਰੰਝੇਟੇ ਮੁਰਲੀ ਵਾਹੀ ।ਕਰ ਕਰ ਪੇਚ ਹੁਨਰ ਵੇ ।
ਅਨਹਦ ਬੀਨ ਬਜਾ ਮਨ ਮੋਹਿਸ ।ਰੁਲਦੀ ਬੂਟੇ ਝਰ ਵੇ ।
ਕੰਨੇ ਕੰਨੇ ਬੁੰਦੇ ਗਲ ਝਪ ਮਾਲ੍ਹਾਂ ।ਰਹਿੰਦੇ ਹੁਸਨ ਨਗਰ ਵੇ ।
ਤਖ਼ਤ ਹਜ਼ਾਰੋਂ(ਹਜ਼ਾਰਿਉਂ) ਰਾਂਝਣ ਆਇਆ ।ਹੀਰ ਤੱਤੀ ਦੇ ਘਰ ਵੇ ।
ਜੋਗਣ ਥੀਸਾਂ ਖ਼ਾਕ ਰਮੇਸਾਂ ।ਰੁਲਸਾਂ ਸ਼ਹਿਰ ਬਹਰ ਵੇ ।
ਮਾ ਪਿਉ ਛੋੜ ਲਗੀ ਲੱੜ ਤੈਡੇ ।ਸਾਂਵਲ ਕਾਰੀ ਕਰ ਵੇ ।
ਬਾਝ ਪਰੀਂਦੇ ਬਾਝ ਨ ਕਾਈ ।ਬੱਠ ਜ਼ੇਵਰ ਬੱਠ ਜ਼ਰ ਵੇ ।
ਇਤਨਾ ਜ਼ੁਲਮ ਮੁਨਾਸਬ ਨਾਹੀਂ ।ਰੱਬ ਕੋਲੋਂ ਕੁਝ ਡਰ ਵੇ ।
ਰਾਂਝਾ ਜੋਗੀ ਮੈਂ ਜੁਗ਼ਿਆਣੀ ।ਡਿੱਤੜੀ ਇਸ਼ਕ ਖ਼ਬਰ ਵੇ ।
ਯਾਰ ਫ਼ਰੀਦ ਨ ਵਿਸਰਮ ਹਰਗਿਜ਼ ।ਸਿੱਕਦੀ ਵੈਸਾਂ ਮਰ ਵੇ ।

221. ਸ਼ਹੁ ਰਾਂਝਾ ਅਲਬੇਲਾ

ਸ਼ਹੁ ਰਾਂਝਾ ਅਲਬੇਲਾ ।ਹੈਂ ਦਿਲੇਂਦਾ ਠੱਗ ਵੇ ।
ਤੈਂਡੇ ਤਾਨੇ ਮਿਹਣੇ ਸਿੱਠੜੀ ।ਡੇਵਮ ਸਾਰਾ ਜੱਗ ਵੇ ।
ਝੋਕ ਨ ਆਵਾਂ ਕੈਂ ਵਲ ਜਾਵਾਂ ।ਹੀਰ ਤੱਤੀ ਦੀ ਤੱਗ ਵੇ ।
ਕੇਡੇ ਹਾਰ ਸਿੰਗਾਰ ਗਿਉਸੇ ।ਕੇਡੇ ਗਏ ਝੱਗ ਮੱਗ ਵੇ ।
ਨੇੜੇ ਜੀਅੜਾ ਜੋੜ ਨਿਹੇੜੇਮ ।ਧਾਂ ਕਿਰਮ ਰਗ ਰਗ ਵੇ ।
ਸੂਲ ਅਵੱਲੜੇ ਮੂਲ ਮੁੱਠੀ ਦੇ ।ਡੁੱਖ ਆਵਨ ਕਰ ਵਗ ਵੇ ।
ਬਿਰਹੋ ਲੁੰਬੀ ਜੁੜ ਕਰ ਲਾਈ ।ਲੂੰ ਲੂੰ ਧੁੱਖਦੀ ਅੱਗ ਵੇ ।
ਰੋਂਦੀ ਖਪਦੀ ਆਤਣ ਬਹਿੰਦੀਂ ।ਥਈ ਬੀਮਾਰ ਅਲਗ ਵੇ ।
ਯਾਰ ਫ਼ਰੀਦ ਨ ਕੀਤਮ ਕਾਰੀ ।ਜੀਵਾਂ ਕੈਂਦੇ ਲਗ ਵੇ ।

222. ਸਿਖ ਰੀਤ ਰਵਸ਼ ਮਨਸੂਰੀ ਨੂੰ

ਸਿਖ ਰੀਤ ਰਵਸ਼ ਮਨਸੂਰੀ ਨੂੰ ।ਹੁਣ ਠੱਪ ਰੱਖ ਕਨਜ ਕਦੂਰੀ ਨੂੰ ।
ਜੋ ਕੋਈ ਇਸ਼ਕ ਮਦੱਰਸੇ ਆਇਆ ।ਫ਼ਿਕਾ ਅਸੂਲ ਦਾ ਫ਼ਿਕਰ ਉਠਾਇਆ ।
ਬੇਸ਼ਕ ਆਰਫ਼ ਹੋਕਰ ਪਾਇਆ ।ਰਮਜ਼ ਹਕੀਕਤ ਪੂਰੀ ਨੂੰ ।
ਜੋ ਕੋਈ ਚਾਹੇ ਇਲਮ ਹਕਾਇਕ ।ਰਾਜ਼ ਲੁਟਨੀ ਕਸ਼ਫ ਦਕਾਇਕ ।
ਥੀਵੇ ਅਪਨੇ ਆਪ ਦਾ ਸ਼ਾਇਕ ।ਸੱਟ ਨਜ਼ਦੀਕੀ ਦੂਰੀ ਨੂੰ ।
ਹਮਾ ਓਸਤ ਦੇ ਭੇਦ ਨਿਆਰੇ ।ਜਾਣਨ ਵਹਦਤ ਦੇ ਵਣਜਾਰੇ ।
ਹਰ ਹਰ ਸ਼ੈ ਵਿੱਚ ਕਰਨ ਨਜ਼ਾਰੇ ।ਅਸਰ ਤਜੱਲੀ ਤੂਰੀ ਨੂੰ ।
ਬੇਦ ਅਨੋਖੈ ਪੰਥ ਅਵੈੜੇ ।ਵੇੜੋ ਵੱਸਦੇ ਰਖਣ ਬਖੋੜੇ ।
ਹੋਰ ਨ ਕੋਈ ਆਪ ਨਬੇੜੇ ।ਆਪਣੀ ਇਕੀ ਪੂਰੀ ਨੂੰ ।
ਲੁਤਫ਼ ਅਜ਼ਲ ਦਾ ਵੇਲਾ ਆਇਆ ।ਫ਼ਖਰ ਜਹਾਂ ਗੁਰ ਗਿਆਨ ਸੁਨਾਇਆ ।
ਤਬਾ ਸਲੀਮ ਫ਼ਰੀਦ ਦੀ ਪਾਇਆ ।ਫ਼ਹਿਮ ਲੁਗਾਤ ਤਯੂਰੀ ਨੂੰ ।

223. ਸਿੱਕ ਸਾੜੇ ਦਿਲ ਤਾਂਗ ਪਜਾਲੇ

ਸਿੱਕ ਸਾੜੇ ਦਿਲ ਤਾਂਗ ਪਜਾਲੇ ।ਵਤਨ ਨ ਵਿਸਰਮ ਰਾਂਝਣ ਵਾਲੇ ।
ਹਿਜਰ ਫ਼ਰਾਕ ਦਾ ਕੋਝਾ ਕਿੱਸਾ ।ਸਾਹ ਮੁੰਝਾਏ ਤੇ ਹਾਂ ਡਾਲੇ ।
ਰਾਹ ਅਵੱਲੜੇ ਲੱਖ ਲੱਖ ਵੱਲੜੇ ।ਡੂੰਗਰ ਕਾਲੇ ਪੈਰੀਂ ਛਾਲੇ ।
ਦਿੱਲੜੀ ਜਡੜੀ ਡੁੱਖੜੀਂ ਲਡੜੀ ।ਕੇਵੇਂ ਹੋਸ਼ ਹਵਾਸ ਸੰਭਾਲੇ ।
ਜੈਦੀਂ ਡੇਖਾਂ ਝੋਕ ਸਜਨ ਦੀ ।ਕਾਦਰ ਬਾਰ ਗ਼ਮਾਂ ਦੇ ਟਾਲੇ ।
ਇਸ਼ਕ ਸੌਗਾਤਾਂ ਮੈਂ ਵਲ ਭੇਜੀਆਂ ।ਦਰਦ ਅੰਦੇਸ਼ੇ ਰੋਗ ਕਸ਼ਾਲੇ ।
ਹੈ ਸੋਹਣਿਆਂ ਦੀ ਆਦਤ ਅਸਲੋਂ ।ਕੁੜੇ ਪੇਚ ਫ਼ਰੇਬੀ ਚਾਲੇ ।
ਯਾਰ ਫ਼ਰੀਦ ਨ ਉਤਰਮ ਦਿਲ ਤੋਂ ।ਲੁਤਫੇਂ ਭਾਲੇ ਖਵਾਹ ਨ ਭਾਲੇ ।

224. ਸਿਕ ਸੂਲੀਂ ਸਾੜੀਂ ਸਾਰੀ

ਸਿਕ ਸੂਲੀਂ ਸਾੜੀਂ ਸਾਰੀ ।ਵਹ ਇਸ਼ਕ ਦੀ ਅਵਾਵਾੜੀ ।
ਦਿਲ ਜਲ ਬਲ ਕੇਰੀ ਕੋਲੇ ।ਡੁੱਖ ਰਗ ਰਗ ਸੋਜ਼ ਸਮੋਲੇ ।
ਹਿੱਕ ਸੀਨਾ ਸੌ ਸੌ ਸ਼ੁਅਲੇ ।ਹਿਨ ਬਿਰਹੋਂ ਤੇ ਦੋਜ਼ਖ ਹਾੜੀ ।
ਜੈਂ ਡੇਹ ਅੱਖੀਂ ਮੈਂ ਲਾਤੀਆਂ ।ਕੁਲ ਆਸ ਉੱਮੀਦਾਂ ਲਾਥੀਆਂ ।
ਕਿਆ ਫਤਕਨ ਜੇੜ੍ਹੀਆਂ ਫਾਤੀਆਂ ।ਬਿਆ ਹਰ ਕੋਈ ਮਾਰੇ ਤਾੜੀ ।
ਮੈਂ ਕਰਾਂ ਤੱਤੀ ਕਿਆ ਕਾਰੀ ।ਹੁਣ ਜ਼ਖਮ ਪੁੱਠੇ ਫੱਟ ਕਾਰੀ ।
ਗਲ ਕਾਤੀ ਪੇਟ ਕਟਾਰੀ ।ਸਰ ਬਰਛੀ ਤਬਰ ਕਟਾਰੀ ।
ਥਿਆ ਵੱਸ ਹੱਸ ਕੋਲੇ ਓਲੇ ।ਹੁਣ ਫੋਲ ਨ ਦਿਲ ਦੇ ਫੋਲੇ ।
ਅਥ ਪਏ ਜੂਲ੍ਹਦੇ ਭੋਲੇ ।ਗੱਠ ਸੇਵਾਂ ਡੂੰ ਹਤ ਪਾੜੀ ।
ਮਿਲ ਮੂੰਹ੍ਰੀਂ ਡੋਲੀਆਂ ਵੱਟੀਆਂ ।ਗਈ ਫ਼ਰਹਤ ਸ਼ਾਦੀਆਂ ਹਟੀਆਂ ।
ਗ਼ਮ ਖ਼ੁਸ਼ੀਆਂ ਪਾੜੋਂ ਪਟੀਆਂ ।ਡੁੱਖ ਸੁਖ ਦੀ ਬੇਖ ਉਖਾੜੀ ।
ਆਏ ਲੋਕਾਂ ਹਤ ਬਹਾਨੇ ।ਕਈ ਡੇਵਮ ਮੇਹਣੋ ਤਾਨੇ ।
ਕਈ ਮਾਰਨ ਕਾਠੀਆਂ ਕਾਨੇ ।ਹੈ ਬਿਆ ਬਿਆ ਜ਼ੁਲਮ ਡਿਹਾੜੀ ।
ਸੁਣ ਯਾਰ ਫ਼ਰੀਦ ਦੀਆਂ ਧਾਈਂ ।ਕਰ ਨਾਜ਼ ਵ ਸ਼ੋਖ ਨਿਗਾਹੀਂ ।
ਵਲ ਆਪੇ ਸਾਵਲ ਸਾਂਈਂ ।ਹੈ ਗੜਾ ਕੋਨ ਫਫਾੜੀ ।

225. ਸੋਹਣਾਂ ਨਹਨ ਅਕਰਬ ਡਿੱਸਦਾ ੜੀ

ਸੋਹਣਾਂ ਨਹਨ ਅਕਰਬ ਡਿੱਸਦਾ ੜੀ ।ਸਾਡੇ ਨਾਲ ਨ ਹੱਸ ਰਸ ਵਸਦਾ ੜੀ ।
ਕੇਨੂੰ ਡੁੱਖ ਦੀ ਗਾਲ੍ਹ ਸੁਣਾਵਾਂ ।ਕਲ੍ਹੜੀ ਸੇਝ ਸੁੱਤੀ ਤੜਫਾਵਾਂ ।
ਤਾਰੇ ਗਿਣ ਗਿਣ ਰਾਤ ਨਿਭਾਵਾਂ ।ਹੈ ਜੀ ਔਖਾ ਬੇਵੱਸਦਾ ੜੀ ।
ਯਾਰ ਪੁੱਨਲ ਡੂੰ ਦਿੱਲੜੀ ਤਾਂਗੇ ।ਔਖੇ ਲਾਂਘੇ ਰਾਹ ਅੜਾਂਗੇ ।
ਮੁਸ਼ਕਲ ਪੈਂਡਾ ਮਿਲਣ ਮਹਾਂਗੇ ।ਕੰਨੀਂ ਪੌਵਿਮ ਆਵਾਜ਼ ਜਰਸ ਦਾ ੜੀ ।
ਕੋਲੇਂ ਵੱਸਦਾ ਭੇਤ ਨ ਡੱਸਦਾ ।ਦਿੱਲੜੀ ਖੱਸਦਾ ਵਲ ਵਲ ਨੱਸਦਾ ।
ਡੇਖ ਕੇ ਹਾਲ ਏਹੀਂ ਬੇਕੱਸਦਾ ।ਕਰ ਠਾਹ ਠਾਹ ਦੁਰ ਦੂੰ ਹੱਸਦਾ ੜੀ ।
ਨਾਜ਼ਕ ਢੰਗ ਅਜਾਇਬ ਵੱਨਦਾ ।ਸਾਂਵਲ ਢੋਲੇ ਮਨ ਮੋਹਨ ਦਾ ।
ਮਾਣ ਕਰਾਂ ਕਿਆ ਯਾਰ ਸਜਣ ਦਾ ।ਓ ਦਿਲਬਰ ਹੈ ਹਰ ਕੱਸ ਦਾ ੜੀ ।
ਏ ਬੇਕਾਰ ਫ਼ਰੀਦ ਨਿਭਾਇਆ ।ਲੋਹੇ ਵਾਂਗ ਬਹੂੰ ਬੇ ਮਾਇਆ ।
ਫ਼ਖਰ ਪਏ ਦੀ ਸੁਹਬਤ ਆਇਆ ।ਥਿਆ ਹਮਸਾਇਆ ਪਾਰਸ ਦਾ ੜੀ ।

226. ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ

ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ ।ਤਾਂਘ ਆਵੇ ਵਧਦੀ ਸਿਕ ਆਵੇ ਚੜ੍ਹਦੀ ।
ਕੀਤਾ ਹਿਜਰ ਤੈਡੇ ਮੈਕੂੰ ਜ਼ਾਰੋ ਜ਼ਾਰੇ ।ਦਿਲ ਪਾਰੇ ਪਾਰੇ ਸਰ ਧਾਰੋ ਧਾਰੇ ।
ਮੁੰਝ ਵਾਧੋ ਵਾਧੇ ਡੁੱਖ ਤਾਰੇ ਤਾਰੇ ।ਰੱਬ ਮੇਲੇ ਮਾਹੀ ਬੈਠੀ ਧਾਂ ਕਰਦੀ ।
ਸੋਹਣਾ ਯਾਰ ਮਾਹੀ ਕਡੀ ਪਾਵੇ ਫੇਰਾ ।ਸ਼ਾਲਾ ਪਾ ਕੇ ਫੇਰਾ ਪੁੱਛੇ ਹਾਲ ਓ ਮੇਰਾ ।
ਦਿਲ ਦਰਦਾਂ ਮਾਰੀ ਡੁੱਖਾਂ ਲਾਇਆ ਦੇਰਾ ।ਰਾਤੀਂ ਆਹੀਂ ਭਰਦੀ ਡੇਹਾਂ ਸੂਲਾਂ ਸੜਦੀ ।
ਪੁਨੂੰ ਖਾਨ ਮੇਰੇ ਕੀਤੀ ਕੇਚ ਤਿਆਰੀ ।ਮੈਂ ਮਿੱਨਤਾਂ ਕਰਦੀ ਤਰੋੜੀ ਵੈਂਦਾ ਯਾਰੀ ।
ਕਈ ਨਹੀਂ ਚਲਦੀ ਕਿਆ ਕੀਜੇ ਕਾਰੀ ।ਸਟ ਬਾਂਦੀ ਬਰਦੀ ਥੀਸਾਂ ਬਾਂਦੀ ਬਰਦੀ ।
ਰੋ ਰੋ ਫ਼ਰੀਦਾ ਫ਼ਰਿਆਦ ਕਰਸਾਂ ।ਗ਼ਮ ਬਾਝ ਉਸ ਦੇ ਬਿਆ ਸਾਹ ਨ ਭਰਸਾਂ ।
ਜਾ ਥੀਸਮ ਮੇਲਾ ਜਾ ਰੁਲਦੀ ਮਰਸਾਂ ।ਕਹੀਂ ਲਾ ਡਖਾਈ ਦਿਲ ਚੋਟ ਅੰਦਰ ਦੀ ।

227. ਸੋਹਣੇ ਯਾਰ ਪੁਨਲ ਦਾ

ਸੋਹਣੇ ਯਾਰ ਪੁਨਲ ਦਾ ।ਹਰ ਜਾ ਐਨ ਹਜੂਰ ।
ਅੱਵਲ ਆਖਰ ਜ਼ਾਹਰ ਬਾਤਨ ।ਉਸਦਾ ਜਾਣ ਜ਼ਹੂਰ ।
ਆਪ ਬਣੇ ਸੁਲਤਾਨ ਜਹਾਂ ਦਾ ।ਆਪ ਬਣੇ ਮਜ਼ਦੂਰ ।
ਥੀ ਮੁਸ਼ਤਾਕ ਫਿਰੇ ਵਿਚ ਗਮ ਦੇ ।ਵਾਸਲ ਥੀ ਮਹਜੂਰ ।
ਥੀ ਮਾਸ਼ੂਕ ਦਿਲੀਂ ਲੁਟ ਨੇਵੇਂ ।ਜਾਨ ਕਰੇ ਰੰਜੂਰ ।
ਗਲ ਲਾਂਵਣ ਵਲ ਮਾਰ ਤੜ੍ਹਾਵਣ ।ਏਹੋ ਨਹੀਂ ਦਸਤੂਰ ।
ਚਸ਼ਮਾਂ ਫ਼ਖਰੂਦੀਨ ਮਿਠਲ ਦੀਆਂ ।ਤਨ ਮਨ ਕੀਤਾ ਚੂਰ ।
ਘੋਲ ਘੋਤ ਮੈਂ ਫ਼ਖਰ ਜਹਾਂ ਤੂੰ ।ਜਨਤ ਹੂਰ ਕਸੂਰ ।
ਯਾਰ ਫਰੀਦ ਕੂੰ ਏਵੇਂ ਸਾੜਿਓ ।ਜਿਵੇਂ ਜਲਿਆ ਕੋਹ ਤੂਰ ।

228. ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ

ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ ।ਸਾਨੂੰ ਗੁੱਝੜੀ ਚੇਟਕ ਲਾਉਂਦੀਆਂ ।
ਚਸ਼ਮਾਂ ਜਾਦੂ ਕਹਿਰ ਕਿਆਮਤ ।ਹੋਸ਼ ਹੱਵਾਸ ਭੁਲਾਉਂਦੀਆਂ ।
ਅਬਰੂ ਕੋਸ ਤੇ ਮਿਜ਼ਗਾਂ ਕੈਬਰ ।ਜ਼ੁਲਮੀਂ ਚੋਟ ਚਲਾਉਂਦੀਆਂ ।
ਚੜ੍ਹਨ ਸ਼ਿਕਾਰ ਨ ਮੁੜਦੀਆਂ ਹਰਗਿਜ਼ ।ਜ਼ੁਲਫ਼ਾਂ ਸੈਦ ਫੁਹਾਉਂਦੀਆਂ ।
ਚਾਲੀਂ ਨਾਜ਼ ਦੀਆਂ ਦਿਲ ਨੂੰ ਮੋਹਦੀਆਂ ।ਹੁਕਮੀਂ ਬਿਰਹੋਂ ਬਛਾਉਂਦੀਆਂ ।
ਤੇਗ਼ਾਂ ਤੇਜ਼ ਨਿਗਾਹ ਦੀਆਂ ਹਰ ਦਮ ।ਲਾਲ ਲਹੂ ਵਿੱਚ ਧਾਉਂਦੀਆਂ ।
ਇਸ਼ਕ ਫ਼ਰੀਦ ਕਈ ਘਰ ਗਾਲੇ ।ਸਹੰਸ ਪਈਆਂ ਤੜਫ਼ਾਉਂਦੀਆਂ ।

229. ਸੁਬਹ ਸਾਦਕ ਖਾਂ ਸਾਹਿਬੀ ਮਾਣੇ

ਸੁਬਹ ਸਾਦਕ ਖਾਂ ਸਾਹਿਬੀ ਮਾਣੇ ।ਪਾ ਸਿਹਰੇ ਗਾਨੇ ਗਹਿਣੇ ।
ਸਹਿਜੋਂ ਫੁਲੂੰ ਸੇਝ ਸੁਹਾ ਤੂੰ ।ਬਖ਼ਤ ਤੇ ਤਖ਼ਤ ਕੂੰ ਜੋੜ ਛਕਾ ਤੂੰ ।
ਆਪਣੇ ਮੁਲਕ ਕੂੰ ਆਪ ਵਸਾ ਤੂੰ ।ਪਟ ਅੰਗ੍ਰੇਜੀ ਥਾਣੇ ।
ਸੁਣ ਇਕਬਾਲ ਤੈਡਾ ਪੈ ਡਰਦੇ ।ਰਾਜੇ ਦਹਸ਼ਤ ਕਰ ਮਰਦੇ ।
ਮੀਰ ਨਵਾਬ ਥਏ ਆ ਬਰਦੇ ।ਬੇ ਜ਼ਰ ਮੁਫ਼ਤ ਵਿਕਾਣੇ ।
ਪੀਰ ਫ਼ਕੀਰ ਤੈਕੂੰ ਸਬ ਚਹਿੰਦੇ ।ਸੂਬੇਦਾਰ ਮੁਲਾਜ਼ਮ ਰਹਿੰਦੇ ।
ਗਿਰਦਾ ਗਿਰਦ ਕਚਹਿਰੀ ਬਹਿੰਦੇ ।ਅਫ਼ਲਾਤੂਨ ਸਿਆਣੇ ।
ਫੈਜ ਤੈਡੇ ਦੇ ਜਗ ਵਿੱਚ ਕਿਸੇ ।ਜ਼ਾਲਾਂ ਮਰਦ ਗਏ ਘਿਨ ਹਿਸੇ ।
ਨੀਂਗਰ ਤਕੜੇ ਬੁਢੜੇ ਲਿਸੇ ।ਨੰਢੜੇ ਬਾਲ ਅਯਾਣੇ ।
ਖ਼ੂਬ ਹੰਡਾਈਂ ਜਿੰਦ ਜਵਾਨੀ ।ਹਰ ਦਮ ਕੋਲ ਵੱਸੀਂ ਦਿਲ ਜਾਨੀ ।
ਯਾਰ ਪਿਆਰਾ ਯੂਸਫ਼ ਸਾਨੀ ।ਨਾਜ਼ ਤੈਂਡੇ ਮਨ ਭਾਣੇ ।
ਕਰੇ ਫ਼ਰੀਦ ਹਮੇਸ਼ ਦੁਆਈਂ ।ਸਾਂਵਲ ਜੀਵੇਂ ਚਰ ਜੁਗ ਤਾਈਂ ।
ਤੈਡੇ ਸਾਡਾ ਸੋਹਣਾ ਸਾਈਂ ।ਲਗੜੇ ਨੇਂਹ ਪੁਰਾਣੇ ।

230. ਸੁਖ ਸੋਮਹਣ ਸਿਧਾਇਮ

ਸੁਖ ਸੋਮਹਣ ਸਿਧਾਇਮ ।ਯਾਰ ਨ ਨੀਤਮ ਸੰਗ ਵੇ ।
ਸੇਝ ਰੰਗੀਲੀ ਸੁਟਿਅਮ ਪਸੇਲੀ ।ਧਾਂ ਕਰਮ ਅੰਗ ਅੰਗ ਵੇ ।
ਨਿਕਲਨ ਆਹੀਂ ਸੰਜ ਸਬਾਹੀ ।ਡੁੱਖੜੀਂ ਕੀਤਮ ਤੰਗ ਵੇ ।
ਸੱਜਣ ਸਧਾਏ ਵਲ ਨ ਆਏ ।ਵਾਹ ਕਾਦਰ ਦਾ ਰੰਗ ਵੇ ।
ਕੋਲ ਨ ਨੀਤਮ ਢੋਲ ਦਿਲੇਂਦੇ ।ਰੋਹੀ ਰੁਲਿਉਮ ਕੁਰੰਗ ਵੇ ।
ਟਲ੍ਹਿਅਮ ਨਾ ਸਖ਼ਤੀ ਤੇ ਬਦਬਖ਼ਤੀ ।ਗਿਆ ਨਾਮੁਸ ਤੇ ਨੰਗ ਵੇ ।
ਦਰਦ ਅਵੱਲੜੇ ਸੂਲ ਕਲੱਲੜੇ ।ਤਨ ਮਨ ਦੂਰ ਚਰੰਗ ਵੇ ।
ਰੁਲਦੀ ਥਲ ਵਿੱਚ ਯਾਰ ਨ ਵਲ ਵਿੱਚ ।ਵੱਲੜੀ ਲਗੜੀ ਜੰਗ ਵੇ ।
ਇਸ਼ਕ ਫ਼ਰੀਦ ਛਕਾ ਮੋਈਂ ਜੀਂਦੀ ।ਡੇ ਸਰ ਮੁਲ ਨ ਸੰਗ ਵੇ ।

231. ਸੁਣ ਸਮਝੜੇ ਜ਼ਾਹੇਦ ਜਾਹਦ ਤੂੰ

ਸੁਣ ਸਮਝੜੇ ਜ਼ਾਹੇਦ ਜਾਹਦ ਤੂੰ ।ਹਿਨ ਇਸ਼ਕ ਦੇ ਏ ਕਲਮਾਤ ਅਜਬ ।
ਹੈ ਗਾਲ੍ਹ ਅਜਬ ਹੈ ਹਾਲ ਅਜਬ ।ਹੈ ਚਾਲ ਅਜਬ ਹੈ ਘਾਤ ਅਜਬ ।
ਹੈ ਜ਼ੌਕ ਅਜਬ ਹੈ ਸ਼ੌਕ ਅਜਬ ।ਹੈ ਐਨ ਅਜਬ ਹੈ ਬੈਨ ਅਜਬ ।
ਹੈ ਜ਼ਿਕਰ ਅਜਬ ਹੈ ਫ਼ਿਕਰ ਅਜਬ ।ਹੈ ਨਫ਼ੀ ਅਜਬ ਅਸਬਾਤ ਅਜਬ ।
ਕੁਲ ਤਾਂਘ ਤਲਬ ਮਫਕੂਦ ਕਰਨ ।ਸਭ ਸੂਰਤ ਹੱਕ ਮਸਜੂਦ ਕਰਨ ।
ਥੀ ਬਾਜ਼ਲ ਤਰਕ ਵਜੂਦ ਕਰਨ ।ਸਕ ਸੌਮ ਸਲਵਾਤ ਜ਼ਕਵਾਤ ਅਜਬ ।
ਹਿਕਮਾਤ ਅਜਬ ਸੁਬਹਾਤ ਅਜਬ ।ਦਰਜਾਤ ਅਜਬ ਦਰਕਾਤ ਅਜਬ ।
ਆਯਾਤ ਅਜਬ ਤਾਆਤ ਅਜਬ ।ਤਾਗ਼ੂਤ ਤੇ ਲਾਤ ਮਨਾਤ ਅਜਬ ।
ਹਿਕ ਜਾਤੋਂ ਸਹੰਸ ਜ਼ਵਾਤ ਅਜਬ ।ਇਸਮਾ ਅਫਆਲ ਸਿਫਾਤ ਅਜਬ ।
ਖੁਸ਼ ਖਿਜ਼ਰ ਦੇ ਫਲਸਫਿਆਤ ਅਜਬ ।ਜ਼ੁਲਮਾਤ ਤੇ ਆਬ ਹਯਾਤ ਅਜਬ ।
ਠੱਪ ਫਿਕ ਅਸੂਲ ਅਕਾਇਦ ਨੂੰ ।ਰਖ ਮਿਲਤ ਇਬਨੁਲ ਅਰਬੀ ਦੀ ।
ਹੈ ਦਿਲੜੀ ਗੈਰੋਂ ਪਾਕ ਤੇਰੀ ।ਮਿਸਬਾਹ ਅਜਬ ਮਸਕਵਾਤ ਅਜਬ ।
ਹਰਕਾਤ ਅਜਬ, ਸੁਕਨਾਤ ਅਜਬ ।ਅਸ਼ਗ਼ਾਲ ਅਜਬ ਔਕਾਤ ਅਜਬ ।
ਔਰਾਦ ਅਜਬ ਦਾਵਾਤ ਅਜਬ ।ਸਾਆਤ ਅਜਬ ਡੇਹ ਰਾਤ ਅਜਬ ।
ਲਾ ਯਦਰਕਹੁਲ ਅਬਸਾਰ ਅਜਬ ।ਲਾਯਹਜ੍ਹਾ ਅਲਸ਼ਕਾਲ ਅਜਬ ।
ਹੈ ਬਹਿਰ ਅਜਬ ਹੈ ਲਹਿਰ ਅਜਬ ।ਹੈ ਨਹਿਰ ਅਜਬ ਕਤਰਾਤ ਅਜਬ ।
ਆਫ਼ਾਤ ਅਜਬ ਖਦਸ਼ਾਤ ਅਜਬ ।ਸਦਮਾਤ ਅਜਬ ਹਸਰਾਤ ਅਜਬ ।
ਵਾਹ ਜਜ਼ਬਭਹ ਮਿਨ ਜਜ਼ਬਾਤ ਅਜਬ ।ਰਾਹਾਤ ਅਜਬ ਲੱਜ਼ਾਤ ਅਜਬ ।
ਨਾਸੂਤ ਅਜਬ ਮਲਕੂਤ ਅਜਬ ।ਜਬਰੂਤ ਅਜਬ ਲਾਹੂਤ ਅਜਬ ।
ਤਲਬੀਸ ਅਜਬ ਤਾਨੀਸ ਅਜਬ ।ਤਕਦੀਸ ਅਜਬ ਸਤਵਾਤ ਅਜਬ ।
ਅਵਹਾਮ ਅਜਬ ਇਬਹਾਮ ਅਜਬ ।ਐਲਾਮ ਅਜਬ ਇਲਹਾਮ ਅਜਬ ।
ਹਮਜ਼ਾਤ ਅਜਬ ਖ਼ਤਰਾਤ ਅਜਬ ।ਲਮਹਾਤ ਅਜਬ ਸ਼ਤਹਾਤ ਅਜਬ ।
ਹੈ ਕੁਰਬ ਅਜਬ ਹੈ ਬੋਅਦ ਅਜਬ ।ਹੈ ਵਸਲ ਅਜਬ ਹੈ ਫਸਲ ਅਜਬ ।
ਹੈ ਕਹਿਰ ਹਿਜਾਬ ਅਕਾਬ ਅਜਬ ।ਹੈ ਲੁਤਫ ਨਜਾਤ ਸਬਾਤ ਅਜਬ ।
ਅਬਦਾਲ ਅਜਬ ਔਤਾਦ ਅਜਬ ।ਅਕਤਾਬ ਅਜਬ ਅਫਰਾਦ ਅਜਬ ।
ਤਹਕੀਕ ਅਜਬ ਤਸਦੀਕ ਅਜਬ ।ਤਕਲੀਦ ਅਦੂਲ ਸਕਾਤ ਅਜਬ ।
ਹੈ ਕਲਬ ਅਜਬ ਹੈ ਸਿੱਰ ਅਜਬ ।ਹੈ ਨਫਸ ਅਜਬ ਹੈ ਰੂਹ ਅਜਬ ।
ਹੈ ਹਰਮ ਅਜਬ ਅਹਿਰਾਮ ਅਜਬ ।ਹਜਾਜ ਅਜਬ ਇਰਫ਼ਾਤ ਅਜਬ ।
ਜਬਰੀਲ ਅਜਬ ਤਨਜੀਲ ਅਜਬ ।ਤਰਤੀਲ ਅਜਬ ਤਾਮੀਲ ਅਜਬ ।
ਹੈ ਜ਼ੁਹਰ ਅਜਬ ਤਫ਼ਸੀਰ ਅਜਬ ।ਹੈ ਬਤਨ ਤੇ ਤਾਵਾਲਤ ਅਜਬ ।
ਹੈ ਕਿਬਰ ਤੇ ਫ਼ਖਰ ਗਰੂਰ ਅਜਬ ।ਹੈ ਨਾਰ ਅਜਬ ਹੈ ਨੂਰ ਅਜਬ ।
ਹੈ ਨਖਲ ਅਜਬ ਹੈ ਤੂਰ ਅਜਬ ।ਹੈ ਮੂਸਾ ਤੇ ਮੀਕਾਤ ਅਜਬ ।
ਆਗਾਜ਼ ਅਜਬ ਅੰਜਾਮ ਅਜਬ ।ਹੈ ਸ਼ਾਮ ਅਜਬ ਪ੍ਰਭਾਤ ਅਜਬ ।
ਹੈ ਸ਼ਮਸ ਤੇ ਮਦਾਲਜੁਲ ਅਜਬ ।ਹੈ ਅਕਸ ਅਜਬ ਜ਼ੱਰਾਤ ਅਜਬ ।
ਹੈ ਤਰ੍ਹਾ ਕਿਆਮ ਕਊਦ ਅਜਬ ।ਹੈ ਵਜਾ ਰਕੂ ਸਜੂਦ ਅਜਬ ।
ਹੈ ਸ਼ਫਾਅ ਅਜਬ ਹੈ ਵਤਰ ਅਜਬ ।ਅਰਕਾਨ ਅਜਬ ਰਕਆਤ ਅਜਬ ।
ਨਫ਼ਕਾਤ ਅਜਬ ਸਦਕਾਤ ਅਜਬ ।ਖੈਰਾਤ ਅਜਬ ਹਸਨਾਤ ਅਜਬ ।
ਹੈ ਦੁਨੀਆ ਅਸਲ ਅਹਾਦ ਅਜਬ ।ਹੈ ਦੀਨ ਅਲੂਫ ਮਾਅਤ ਅਜਬ ।
ਹੈ ਦੋਜ਼ਖ ਤਬਕਾਤ ਅਜਬ ।ਹੈ ਜਨਤ ਸਬਅ ਸਿਫਾਤ ਅਜਬ ।
ਅਸੀਆਨ ਅਜਬ ਅਸਾਤ ਅਜਬ ।ਇਬਰਾਰ ਤੇ ਬਾਕੀਆਤ ਅਜਬ ।
ਵਾਲਲੀਲ ਹੈ ਰਮਜ਼ ਬਤੂਨ ਅਜਬ ।ਵਾਲਕਲਮ ਅਜਬ ਹੈ ਨੂਨ ਅਜਬ ।
ਵਾਲਤੈਨ ਤੇ ਵਾਲਜ਼ੈਤਨ ਅਜਬ ।ਵਾਲਸ਼ਮਸ਼ ਤੇ ਵਾਲਸਿਫਾਤ ਅਜਬ ।
ਮਿਨ ਈਨ ਅਲੀ ਈਂ ਅਸਤ ਅਜਬ ।ਮਾ ਅਲ ਹਾਸਲ ਫੀ ਅਲ ਬੀਨ ਅਸਤ ਅਜਬ ।
ਮਿਨ ਇਲਮ ਮਾਲੀ ਅਲ ਐਨ ਅਸਤ ਅਜਬ ।ਇਸਰਾਰ ਰਮੁਜ਼ ਨੁਕਾਤ ਅਜਬ ।
ਘਰ ਬਾਰ ਡਿਸੇ ਬਰ ਬਾਰ ਅਸਾਂ ।ਗਏ ਵਿਸਰ ਸਭੋ ਕੰਮ ਕਾਰ ਅਸਾਂ ।
ਲਾਚਾਰ ਤੇ ਜ਼ਾਰ ਨਜ਼ਾਰ ਅਸਾਂ ।ਵਾਹ ਡਿਤੜੀ ਬਿਰਹੋ ਬਰਾਤ ਅਜਬ ।
ਹਿਕ ਪਾਸੋਂ ਨਾਜ਼ ਨਵਾਜ ਅਜਬ ।ਪੈ ਪਾਸੋਂ ਇਜਜ਼ ਨਿਆਜ਼ ਅਜਬ ।
ਹੈ ਸੋਜ਼ ਅਜਬ ਹੈ ਸਾਜ਼ ਅਜਬ ।ਹੈ ਘੁੰਡ ਅਜਬ ਹੈ ਝਾਤ ਅਜਬ ।
ਵਾਹ ਆਲਮ ਹੁਸਨ ਆਬਾਦ ਅਜਬ ।ਵਿਚ ਸੋਹਣਿਆਂ ਦਾ ਬੇਦਾਦ ਅਜਬ ।
ਲੁਟੀ ਦਿਲੜੀ ਦੀ ਫਰਿਆਦ ਅਜਬ ।ਮੁਠੀਆਂ ਅਖੀਆਂ ਦੀ ਬਰਸਾਤ ਅਜਬ ।
ਹਰ ਆਨ ਅਹੱਦ ਡੋਂ ਧਿਆਨ ਧਰੋ ।ਹੈ ਬੇਸ਼ਕ ਦੀਨ ਈਮਾਨ ਇਹੋ ।
ਦਿਲ ਨਾਲ ਫ਼ਰੀਦ ਦਾ ਵਾਅਜ਼ ਸੁਣੋ ।ਸੌ ਬਾਤ ਦੀ ਹੈ ਹਿਕ ਬਾਤ ਅਜਬ ।

232. ਸੁਣ ਵੋ ਸਹੇਲੀ ਸੁਘੜ ਸਿਆਣੀ

ਸੁਣ ਵੋ ਸਹੇਲੀ ਸੁਘੜ ਸਿਆਣੀ ।ਬਿਰਹੋਂ ਦੇ ਪੰਧੜੇ ਸਖਤ ਬਈਦ ।
ਨਾ ਕਲ ਮੈਕੂੰ ਤੇਗ਼ ਕਜ਼ਾ ਦੀ ।ਨਾ ਤਕਦੀਰ ਦੇ ਤੀਰ ਦਗ਼ਾ ਦੀ ।
ਕੀਤੋਮ ਦੋਸਤ ਦੀ ਦੀਦ ਸ਼ਹੀਦ ।
ਜੇ ਡੇਂਹ ਭਲੜੇ ਮਿਤਰ ਵੀ ਭਲੜੇ ।ਕਿਸਮਤ ਜੋੜੇ ਜੋੜ ਕੁਲਲੜੇ ।
ਯਾਰ ਸ਼ਦੀਦ ਤੇ ਬਖਤ ਅਨੀਦ ।
ਰੋਵਣ ਪਿਟਣ ਕੂੰ ਸਮਝੂੰ ਸ਼ਾਦੀ ।ਸੁੰਜੀ ਬਰ ਝਰ, ਝੰਗ ਡਿਸਮ ਆਬਾਦੀ ।
ਇਸ਼ਰਾ ਮਹਰਮ ਸਾਡੜੀ ਈਦ ।
ਸੌ ਸੌ ਛਾਂਗਾਂ ਲਖ ਲਖ ਛੇੜੂ ।ਵੁਠੜੇ ਦੀ ਵੌਹ ਡੇਵਨ ਪੰਧੇੜੂ ।
ਰੋਹੀ ਥਈ ਆਬਾਦ ਜਦੀਦ ।
ਜਿੰਦ ਅਸੀਰੇ ਜੋਰ ਵ ਜਫਾ ਦੀ ।ਦਿਲੜੀ ਕੈਦੀ ਕਰਬ ਵ ਬਲਾ ਦੀ ।
ਡਿਸਮ ਰਕੀਬ ਯਜ਼ੀਦ ਪਲੀਦ ।
ਸਟ ਖਿਰਕਾ ਭਟ ਘਤ ਸਜਾਦਾ ।ਜਾਮਾ ਜਾਂ ਸੂ ਪਾਕ ਬ ਬਾਦਾ ।
ਕਰਦਮੀ ਪੀਰ ਮਗ਼ਾਂ ਤਾਕੀਦ ।
ਸਾਂਵਲ ਯਾਰ ਦੇ ਨਾਜ਼-ਏ-ਨਿਗਾਹ ਦੇ ।ਮਾਰੂ ਚਾਲ ਤੇ ਖਾਲ ਸਿਆਹ ਦੇ ।
ਥੀਵਸੇ ਮੁਫਤ ਫ਼ਰੀਦ ਖ਼ਰੀਦ ।

233. ਸੁਣ ਯਾਰ ਪੁਰਾਣੀ ਪੀੜ ਵੋ

(ਇਹ ਕਾਫ਼ੀ ਹੀਰ ਦੀ ਜ਼ਬਾਨੀ ਲਿਖੀ ਹੈ, ਜਿਹੜੀ ਰਾਂਝੇ ਦੀ ਆਸ਼ਕ ਸੀ ।)
ਸੁਣ ਯਾਰ ਪੁਰਾਣੀ ਪੀੜ ਵੋ ।ਥੀਆਂ ਅੱਖੀਆਂ ਛਲ ਗਈ ਦਿਲੜੀ ਜਲ ।
ਕਾਂਹ ਕੁਮਾਣੀਂ ਉਜੜੀਆਂ ਝੋਕਾਂ ।ਸਖਤ ਸਿਆਲੀਂ ਕਰਦੀਆਂ ਟੋਕਾ ।
ਰਹਿੰਦੀ ਦਿਲ ਦਿਲਗੀਰ ਵੋ ।ਸਰ ਦਰਦ ਉਟਲ ਪਏ ਰੋਗ ਉਛਲ ।
ਲਗੜਾ ਨੇਂਹ ਰੰਝੇਟੇ ਵਾਲਾ ।ਵਿਸਰਿਆ ਫ਼ਹਿਮ ਫ਼ਿਕਰ ਦਾ ਚਾਲਾ ।
ਹੀਰ ਗਈ ਝੰਗ ਚੀਰ ਵੋ ।ਸਟ ਸੇਝ ਪਲੰਗ ਤੇ ਰੰਗ ਮਹਲ ।
ਭੋਗੇ ਮੂਲ ਨ ਦੁਸ਼ਮਨ ਜਾਈ ।ਜੋ ਜੋ ਸਖਤੀ ਮੈਂ ਸਿਰ ਆਈ ।
ਮਾਰਮ ਮਾ ਪਿਉ ਵੀਰ ਵੋ ।ਵਲ ਸੰਗੀਆ ਸੁਰਤੀਆਂ ਲਹਮ ਨ ਕਲ ।
ਚਾਕ ਮਹੀਂਦਾ ਆ ਵੜ ਵੇਹੜੇ ।ਖੇੜੇ ਭੇੜੇ ਰਖਣ ਬਖੇੜੇ ।
ਕਪੜੇ ਲੀਰ ਕਤੀਰ ਵੋ ।ਗਿਆ ਹਾਰ ਸਿੰਗਾਰ ਮੁਸਾਗ ਕਜਲ ।
ਨਾਜ਼ਕ ਨਾਜ਼ ਨਿਗਾਹ ਸਜਨ ਦੇ ।ਇਸ਼ਵੇ ਗਮਜ਼ੇ ਮਨ ਮੋਹਨ ਦੇ ।
ਲਗੜੇ ਕਾਰੀ ਤੀਰ ਵੋ ।ਸੈ ਸੀਨੇ ਪਲ ਪਲ ਚੁਭਦੇ ਫਲ ।
ਔਖੇ ਲਾਘੇ ਰੋਹ ਹਬਲਦੇ ।ਛਲ ਛਲ ਛਾਲੇ ਪੈਰ ਪਚਲਦੇ ।
ਰੁਲਦੀ ਰਾਹ ਮਲ੍ਹੇਰ ਵੋ ।ਜਿਥ ਰਾਖਸ ਡਨੜੀ ਪੌਵਨ ਦਹਲ ।
ਸੱਸੀ ਸ਼ੋਦੀ ਪੈਰ ਪਿਆਦੀ ।ਨਾ ਤਿੜ ਤਾਡੇ ਝੋਕ ਆਬਾਦੀ ।
ਮਿਠੜੀ ਬੇ ਤਕਸੀਰ ਵੋ ।ਨਾ ਖਰਚ ਪਲੇ ਨਾ ਗੰਢ ਸਮਲ ।
ਮਾਹੀ ਬਾਝੋਂ ਸੂਲ ਕਹਿਰ ਦੇ ।ਡੇਹਾਂ ਰਾਤ ਫ਼ਰੀਦ ਨਜਰਦੇ ।
ਨੀੜਾਂ ਨੀਰ ਵਹੀਰ ਵੋ ।ਝਰ ਜੰਗਲ ਬੇਲੇ ਛਲੋ ਛਲ ।

234. ਸੁਤੜੀ ਹੋਤ ਸਿਧਾਣੇ

ਸੁਤੜੀ ਹੋਤ ਸਿਧਾਣੇ ।ਨਾਹੀਂ ਹਿਕਤਿਲ ਤਰਸ ਜਤਨ ਮੇਂ ।
ਗਏ ਕਰਹੋਂ ਕਤਾਰੀ ਬਰਡੋ ।ਥੀ ਪਾਂਧੀ ਕੇਚ ਸ਼ਹਿਰ ਡੋ ।
ਕਰ ਜ਼ੋਰ ਅਜ਼ੋਰ ਧੰਗਾਣੇ ।ਖੁਸ ਵੁਠੜੇ ਦੇਸ ਵਤਨ ਮੇਂ ।
ਤੱਤੀ ਕਲ੍ਹੜੀ ਤੇ ਨਿੰਦਰਾਈ ।ਬੇਵਾਹੀ ਮੂੰਝ ਮੁੰਝਾਈ ।
ਮੂੰਹ ਬੁਸਰਾ ਨੈਣ ਕਮਾਣੇ ।ਹੋਸ ਨ ਸਿਰ ਮੇਂ ਸੁਰਤ ਨ ਤਨ ਮੇਂ ।
ਬਠ ਬੇਦਰਦਾਂ ਦੀ ਯਾਰੀ ।ਮੈਂ ਮੁੱਠੜੀ ਲਾ ਕਰ ਹਾਰੀ ।
ਨਿੱਤ ਝੁਰਦੀ ਝੋਰ ਝੁਰਾਣੇ ।ਰਹਿੰਦੀ ਦਰਦ ਅਮਦੋਹਮਿਹਨ ਮੇਂ ।
ਆ ਆਪੇ ਯਾਰੀ ਲਾਇਸ ।ਵਲ ਵੈਂਦੀ ਨਾ ਮੁਕਲਾਇਸ ।
ਸਭ ਰਹਿ ਗਏ ਹਾਲ ਪੁਰਾਣੇ ।ਦਿਲ ਦੀ ਦਿਲ ਮੇਂ ਮਨ ਦੀ ਮਨ ਮੇਂ ।
ਡੇ ਵੀਰਨ ਡੋਹ ਡੁਰਾਪੇ ।ਰੱਖ ਆਸ ਮਿਲਣ ਦੀ ਆਪੇ ।
ਮੋਈਂ ਜੀਂਦੀ ਥਲੜੇ ਮਾਣੇ ।ਨੀਤਸ ਪੂਰੀ ਗੋਰ ਕਫ਼ਨ ਮੇਂ ।
ਗਏ ਜੋਭਨ ਜੋਸ਼ ਬਹਾਰੀ ।ਗਈ ਹਾਰ ਸ਼ਿੰਗਾਰ ਦੀ ਵਾਰੀ ।
ਥਏ ਕੱਜਲ ਮੁਸਾਗ ਨਮਾਣੇ ।ਵਾਲੀ ਵੱਟੜੀ ਸੋਹਮ ਨ ਕਨ ਮੇਂ ।
ਠੱਗ ਬਾਗ਼ ਬਹੂੰ ਦਿਲ ਕਾਲੇ ।ਸੈ ਪੇਚ ਕਰਨ ਲੱਖ ਚਾਲੇ ।
ਕਰ ਕੂੜ ਫ਼ਰੇਬ ਅਘਾਣੇ ।ਡਿੱਸਦੇ ਪੂਰਬ ਵਸਨ ਦਖਨ ਮੇਂ ।
ਸਭ ਸੰਗੀਆਂ ਮੁਲਕ ਅਮਨ ਵਿੱਚ ।ਏ ਛੋਰੀ ਬੈਤ ਹਜ਼ਨ ਵਿਚ ।
ਕਰ ਬੈਠਨ ਜਾਹ ਟਿਕਾਨੇ ।ਸੋਜ ਬਦਨ ਮੇਂ ਦੂਦ ਦਹਨ ਮੇਂ ।
ਥੀਆਂ ਖੁਸ਼ੀਆਂ ਆਸੇ ਪਾਸੇ ।ਗਏ ਵਿਸਰ ਮਜ਼ਾਖਾਂ ਹਾਸੇ ।
ਕਿਆ ਹੁਸਨ ਜਮਾਲ ਦੇ ਮਾਣੇਂ ।ਬੁੱਢੜੀ ਥੀਅਮ ਨਵੇੜੇ ਸਨ ਮੇਂ ।
ਏ ਗਮਜ਼ੇ ਨਾਜ ਨਿਹੋਰੇ ।ਏ ਖੁਸ਼ੀਆਂ ਜ਼ੇਰੇ ਤੋਰੇ ।
ਹੁਣ ਡਾਢੇ ਸਖ਼ਤ ਸਿਆਣੇ ।ਹਰ ਇਲਮ ਤੇ ਹਰ ਹਰ ਫ਼ਨ ਮੇਂ ।
ਲਾ ਨੇਹ ਫ਼ਰੀਦ ਨ ਫਿਰਸਾਂ ।ਏਹੋ ਘੇਰ ਕੁਲੱਲੜਾ ਘਿਰਸਾਂ ।
ਓ ਜਾਣੇ ਖਵਾਹ ਨ ਜਾਣੇ ।ਰਹਿਸੂੰ ਹਰ ਦਮ ਹਿਕੜੇ ਵਨ ਮੇਂ ।

235. ਤਾਂਘ ਪੁੱਨਲ ਵਲ ਤੈਂਦੀ ਹੈ

ਤਾਂਘ ਪੁੱਨਲ ਵਲ ਤੈਂਦੀ ਹੈ ।ਸਾਨੂੰ ਹਿੱਕ ਪਲ ਰਹਿਣ ਨ ਡੇਂਦੀ ਹੈ ।
ਇਸ਼ਕ ਉਜਾੜੀ ਝੋਕ ਅਮਨ ਦੀ ।ਪਾੜੋ ਬੇਖ ਪਟੀਸ ਹੱਡ ਤਨ ਦੀ ।
ਹਿੱਕ ਸਿਕ ਰਹਿ ਗਈ ਯਾਰ ਸਜਨ ਦੀ ।ਜੋ ਸਬ ਬਾਰ ਸਹੇਂਦੀ ਹੈ ।
ਮੂੰਝ ਮੁੰਝਾਰੀ ਦਰਦ ਵਿਛੋੜਾ ।ਲਿਖਿਆ ਬਾਬ ਤੱਤੀ ਦੇ ਡੋੜਾ ।
ਏ ਗ਼ਮ ਮੂਲ ਨ ਥੀਵਮ ਥੋੜਾ ।ਜਿੰਦ ਜੁਖ ਜੁਖ ਮੁਕਲੇਂਦੀ ਹੈ ।
ਤੇਗ ਤਮਾਂਚਾ ਬਾਂਕ ਕਟਾਰੀ ।ਖੰਜਰ ਪਲਕਾਂ ਤੀਰ ਸ਼ਿਕਾਰੀ ।
ਫਟ ਕੀਤੇ ਤਨ ਮਨ ਵਿੱਚ ਕਾਰੀ ।ਪੀੜ ਕਰਾਰ ਵਜੇਂਦੀ ਹੈ ।
ਦਰਦ ਅੰਦੋਹ ਹਜਾਰਾਂ ਦਿਲ ਨੂੰ ।ਡੁੱਖ ਡੇਵਨ ਲੱਖ ਮਾਰਾਂ ਦਿਲ ਨੂੰ ।
ਸੂਲਾਂ ਦੀਆਂ ਤਲਵਾਰਾਂ ਦਿਲ ਨੂੰ ।ਹਸਰਤ ਬਰਛੀ ਲੈਂਦੀ ਹੈ ।
ਮੂੰਹ ਨ ਲੈਂਦੇ ਸਕੇ ਭਾਈ ।ਮੇਹਣੀਂ ਡੇਵੇ ਮਾ ਪਿਉ ਜਾਈ ।
ਖਵੇਸ਼ ਕਬੀਲੇ ਕਰਨ ਲੜਾਈ ।ਸੱਸ ਨਨਾਣ ਮਰੇਂਦੀ ਹੈ ।
ਸ਼ੌਕ ਫ਼ਰੀਦ ਸ਼ਊਰ ਲੁੜ੍ਹਾਇਮ ।ਹਾਲ ਵੰਜਾਇਮ ਕਾਲ ਗੰਵਾਇਮ ।
ਧੂੜੀ ਪਾਇਮ ਖ਼ਾਕ ਰਮਾਇਮ ।ਦਿਲ ਸਭ ਕੋਸ਼ ਕਰੇਂਦੀ ਹੈ ।

236. ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ

ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ ।ਏਹੋ ਕਹਿਰ ਨ ਪੇਸ਼ ਅਯੋ ਸੇ ।
ਭਾਹ ਬਿਰਹੋਂ ਦੀ ਸਾੜ ਪਜਾਲਿਆ ।ਹੱਡ ਤਨ ਕੀਤਸ ਕੇਰੀ ।
ਯਾਰ ਲੱਧੋ ਸੇ ਜਾਨੀ ਵੈਰੀ ।ਲਿਖਿਆ ਵਾਹ ਮਿਲਿਓ ਸੇ ।
ਜਾਨ ਜਿਗਰ ਤਨ ਪਾਰੇ ਪਾਰੇ ।ਸੀਨਾ ਮਹਿਜ਼ ਲਵੀਰਾਂ ।
ਲੂੰ ਲੂੰ ਰਗ ਰਗ ਵਿੱਚ ਸੌ ਸੌ ਪੀੜਾਂ ।ਹਿਜਰ ਬਰਾਤ ਢਿਉ ਸੇ ।
ਹੰਜੜੂੰ ਹਾਰਾਂ ਵਾਟ ਨਿਹਾਰਾਂ ।ਬੈਠੀ ਕਾਂਗ ਉਡਾਂਰਾਂ ।
ਜਾਨ ਜਿਗਰ ਹੈ ਜੈਂਦਾ ਦੇਰਾ ।ਤਨਹਾ ਛੋੜ ਗਿਉੇ ਸੇ ।
ਪੀਤ ਪੁਰਾਣੀ ਮਨ ਨੂੰ ਭਾਣੀ ।ਲਜ਼ਤ ਬਹੁਤ ਡਖਾਲੀ ।
ਮਿਸਲ ਸਮੰਦਰ ਆਤਸ਼ ਅੰਦਰ ।ਸੌ ਸੌ ਐਸ਼ ਲਧਿਉ ਸੇ ।
ਸੜਗਿਮ ਜਲਗਿਮ ਮਰਗਿਮ ਗਲਗਿਮ ।ਯਾਰ ਫ਼ਰੀਦ ਨ ਆਇਆ ।
ਸਿਕਦੀ ਤਪਦੀ ਮਰਦੀ ਖੱਪਦੀਂ ।ਨਾਜ਼ਕ ਨੇਹ ਨਿਭਿਉ ਸੇ ।

237. ਤੱਤੇ ਨੇਂਹ ਤੱਤੜੀ ਦੇ ਉੱਤੇ

ਤੱਤੇ ਨੇਂਹ ਤੱਤੜੀ ਦੇ ਉੱਤੇ ।ਹੈਰਾਨ ਸਾਰਾ ਲੋਕ ਹੈ ।
ਏ ਦਿਲ ਨਹੀਂ ਕਚੜੀ ਘਦੀ ।ਮਾਹੀ ਵਜਾਈ ਠੋਕ ਹੈ ।
ਚਟ ਥਈ ਜੋਬਨ ਦੀ ਤਾਰ ਵੇ ।ਗਏ ਕੰਮ, ਭੁੱਲੇ ਕੁਲ ਕਾਰ ਵੇ ।
ਤੌਂ ਬਿਨ ਤੱਤੀ ਦਾ ਯਾਰ ਵੇ ।ਜੀਵਣ ਨ ਜੀਵਣ ਭੋਗ਼ ਹੈ ।
ਓ ਅਪਣੀ ਜਾ ਤੇ ਖੁਸ਼ ਵਸਨ ।ਇਥ ਨੈਨ ਥੀ ਬੇ ਵਸ ਵਸਨ ।
ਕਿਉਭ ਲੋਕ ਨ ਮੈਂ ਤੇ ਹਸਨ ।ਮੁੱਠੜੀ ਕੂੰ ਚਾਤਾ ਬੋਕ ਹੈ ।
ਰੋ ਪਿੱਟ ਅਸਾਡੀ ਕਾਰ ਹੈ ।ਡੁੱਖ ਸੂਲ ਗਾਹਣਾਂ ਹਾਰ ਹੈ ।
ਬਰ ਬਾਰ ਚਿਟ ਘਰ ਬਾਰ ਹੈ ।ਮਾਰੂ ਥਲਾਂ ਵਿੱਚ ਝੋਕ ਹੈ ।
ਥੀਆਂ ਬਖ਼ਤ ਮੈਂ ਤੇ ਤੰਗ ਹੈ ।ਸੁਖ ਦੀ ਹਮੇਸ਼ਾਂ ਜੰਗ ਹੈ ।
ਬਿਖੜਾ ਮੁਸਾਗ ਦਾ ਰੰਗ ਹੈ ।ਉੱਜੜੀ ਸੁਹਾਗ ਦੀ ਨੋਕ ਹੈ ।
ਬੁਛੜਾ ਫ਼ਰੀਦ ਦਾ ਹਾਲ ਹੈ ।ਸਾਂਵਲ ਨ ਨੀਤਮ ਨਾਲ ਹੈ ।
ਨਜ਼ਰਮ ਵਸਾਲ ਮੁਹਾਲ ਹੈ ।ਡੁੱਖ ਦੀ ਨਵੀਂ ਨਿੱਤ ਚੂਕ ਹੈ ।

238. ਤਤੀ ਨੇਂਹ ਪੰਧ ਅੜਾਂਗੇ ਨੈਂ

ਤਤੀ ਨੇਂਹ ਪੰਧ ਅੜਾਂਗੇ ਨੈਂ ।ਡੁੱਖੇ ਡੂੰਗਰ ਔਖੇ ਲਾਂਘੇ ਨੇ ।
ਡਿੰਗੇ ਰਾਹ ਅਵੱਲੜੇ ਵਲੜੇ ਦੇ ।ਬਿਆ ਪੰਧੜੇ ਰੋਹ ਜਬਲੜੈ ਦੇ ।
ਮਤਾਂ ਸਮਝੀਂ ਮੁਫਤ ਸਹਾਗੇ ਨੇ ।
ਰੱਖ ਤਰਹ ਤਰੀਕ ਤਵੱਕਲ ਨੂੰ ।ਕਰ ਹੌਸ਼ਲਾ ਸ਼ਬਰ ਤਹਮਲ ਨੂੰ ।
ਵਲ ਵਸਲ ਵਸਾਲ ਮਹਾਗੇ ਨੇ ।
ਸੇ ਧਿੱਕੜੈ ਧੋੜੇ ਸੂਲ ਬਹੂੰ ।ਲੱਖ ਖ਼ਾਰ ਆਜ਼ਾਰ ਬਬੂਲ ਬਹੂੰ ।
ਸਭ ਸੋਹੰਦੇ ਯਾਰ ਦੇ ਲਾਂਘੈ ਨੇ ।
ਬਿਨ ਮਾਰੂ ਏ ਥਲ ਮਾਰੁ ਹੈ ।ਨ ਝੋਕ ਨਾ ਕੋਈ ਚਾਰੂ ਹੈ ।
ਨਾ ਭੇਡਾਂ ਬਕਰੀਆਂ ਚਾਂਗੇ ਨੇ ।
ਸੁੰਜਰ ਹੈ ਡਰ ਹੈ ਦੜਬੜ ਹੈ ।ਰਿੱਛ ਰਾਖਸ਼ ਮਮ ਦੀ ਗੜਬੜ ਹੈ ।
ਕਈ ਸੌ ਝਮ ਨ ਅਸਲੋਂ ਟਾਂਗੇ ਨੇ ।
ਸਿਰ ਭੌਂਦੇ ਤੇ ਰੂਹ ਫਿਰਦੇ ਹਨ ।ਦਿਲ ਡੱਖਦੇ ਤੇ ਹਾਂ ਘਿਰਦੇ ਹਨ ।
ਚਮ ਲੀਰਾਂ ਮਾਸ ਵੀ ਘਾਂਗੇ ਨੇ ।
ਗ਼ਮ ਮਿਹਨਤ ਦੀ ਦਿਲਜੌਈ ਹੈ ।ਸਿਰ ਗੱਠੜੀ ਮੋਢੇ ਲੋਈ ਹੈ ।
ਗਏ ਚੋਲੇ ਬੋਛਨ ਲਾਂਘੇ ਨੇ ।
ਘਰ ਬਾਰੋਂ ਬਿਰਹੋਂ ਬਈਦ ਕੀਤਾ ।ਕੰਮ ਕਾਰੋਂ ਫਰਦ ਫਰੀਦ ਕੀਤਾ ।
ਦਿਲ ਪਰਮ ਨਗਰ ਡੂੰ ਤਾਂਘੇ ਨੇ ।

239. ਤੱਤੀ ਰੋ ਰੋ ਵਾਟ ਨਿਹਾਰਾਂ

ਤੱਤੀ ਰੋ ਰੋ ਵਾਟ ਨਿਹਾਰਾਂ ।ਕਡੀਂ ਸਾਂਵਲ ਮੋੜ ਮੁਹਾਰਾਂ ।
ਜੈਂ ਕਾਰਣ ਸੌ ਸਖ਼ਤੀ ਝਾਗੀ ।ਫਿਰਾਂ ਡੁਹਾਗੀ ਦੇਸ ਬਰਾਗੀ ।
ਜੈਂਦੀ ਡੇਖਾਂ ਸਾਂਵਲ ਸਾਗੀ ।ਥੀਵਾਂ ਬਾਗ਼ ਬਹਾਰਾਂ ।
ਯਾਰ ਬਰੋਚਲ ਵਸਿਮ ਸਵੱਲੜਾ ।ਜੈਂਦੀ ਸਾਂਗੇ ਮਾਣੇਮ ਥੱਲੜਾ ।
ਖਾਨ ਪੁਨਲੜਾ ਨਾ ਕਰ ਕਲ੍ਹੜਾ ।ਤੌਂ ਸੰਗ ਚਾਂਗੇ ਚਾਰਾਂ ।
ਜੈਂ ਡੇਂਹ ਯਾਰ ਅਸਾਂ ਤੋਂ ਨਿਖੜੇ ।ਮਹਿੰਦੀ ਰੂਪ ਡਿਖਾਏ ਫਕੜੇ ।
ਡਿਸਦੇ ਸੁਰਖੀ ਦੇ ਰੰਗ ਬਿਖੜੇ ।ਵਿਘਰੀਆਂ ਕੱਜਲ ਦੀਆਂ ਧਾਰਾਂ ।
ਮੰਨ ਮੰਨ ਮਿੱਨਤਾਂ ਪੀਰ ਮਨਾਵਾਂ ।ਮੁਲਾ ਗੋਲ ਤਾਵੀਜ਼ ਲਿਖਾਵਾਂ ।
ਸੱਡ ਸੱਡ ਜੋਸੀ ਫ਼ਾਲਾਂ ਪਾਂਵਾਂ ।ਕਰਦੀ ਸੱਵਨ ਹਜ਼ਾਰਾਂ ।
ਖਵਾਜੇ ਪੀਰ ਦੇ ਡੇਸਾਂ ਛੱਨੇ ।ਏਹੇ ਡੇਂਹ ਅਥਾਈਂ ਭੱਨੇ ।
ਜੈਂਦੀਆਂ ਸਭ ਦਿਲ ਕੀਤੀਆਂ ਮੰਨੇ ।ਵਸਮ ਸਦਾ ਘਰ ਬਾਰਾਂ ।
ਬੰਦੜੇ ਨਾਲ ਨ ਕਰਸੀਂ ਮੰਦੜਾ ।ਤੋੜੀਂ ਕੋਝਾ ਕਮਲਾ ਗੰਦੜਾ ।
ਲਟਕ ਸੁਹਾਈਂ ਸਿਹਨ ਸੋਹੰਦੜਾ ।ਪੌਂ ਪੌਂ ਤੋਂ ਜਿੰਦ ਵਾਰਾਂ ।
ਛੋੜ ਫ਼ਰੀਦ ਨ ਯਾਰ ਦਾ ਦਾਮਨ ।ਜੈਂ ਜੀ ਕੀਤਾ ਜੁੜ ਕਰ ਕਾਮਨ ।
ਡੋਹਾਂ ਜਹਾਨੀਆਂ ਸਾਡਾ ਮਾਮਨ ।ਕਿਵੇਂ ਦਿਲੋਂ ਵਸਾਰਾਂ ।

240. ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ

ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ ।ਵਲ ਵਸ ਵੋ ਸਜਨ ਅਨੇੜੇ ਵੋ ਯਾਰ ।
ਕੁਦਸੀ ਘਰ ਵਿਚ ਕੋਲ੍ਹ ਪਲ੍ਹਾਕੇ ।ਅਪਣਾ ਮਹਿਰਮ ਰਾਜ਼ ਬਣਾ ਕੇ ।
ਕੀਤੋ ਸਖਤ ਪਰੇਰੇ ਵੋ ਯਾਰ ।
ਤੂੰ ਬਿਨ ਸਾਰਾ ਮੁਲਕ ਅੰਧਾਰਾ ।ਸੀਨੇ ਤੇ ਚੜ੍ਹ ਲੇਟ ਪਿਆਰਾ ।
ਅੱਖੀਆਂ ਦੇ ਕਰ ਦੇਰੇ ਵੋ ਯਾਰ ।
ਯਾਰ ਚਹੇਂਦਾ ਚਾਕ ਮਹੀਂ ਦਾ ।ਬਾਇਸ ਸਾਡੇ ਦਰਦ ਦਿਲੇਂ ਦਾ ।
ਨਾ ਕਰ ਕੂੜੇ ਝੇੜੇ ਵੋ ਯਾਰ ।
ਜ਼ੇਵਰ, ਨੇਵਰ, ਪਾਹੀਂ,ਤਰੇਵਰ ।ਕਰਸਾਂ ਟੋਟੇ ਪੁਰਜ਼ੇ ਪੇਵਰ ।
ਪੱਟ ਪੱਟ ਸਟਸਾਂ ਸਿਹਰੇ ਵੋ ਯਾਰ ।
ਆਪ ਸੰਭਾਲੀਂ ਪਤੀਆਂ ਪਾਲੀਂ ।ਸੌ ਸੌ ਨਜ਼ਰ ਕਰਮ ਦੀ ਭਾਲੀਂ ।
ਕਰਦੀਂ ਆਪ ਬਖੇੜੇ ਵੋ ਯਾਰ ।
ਇਸ਼ਕ ਅਵਲੜਾ ਦਰਦ ਕੁਲਲੜਾ ।ਬਖਤ ਨ ਭਲੜਾ ਸੂਲ ਸਵਲੜਾ ।
ਯਾਰ ਫ਼ਰੀਦ ਆਵੇੜ੍ਹੇ ਵੋ ਯਾਰ ।

241. ਤੌਂ ਬਿਨ ਹਜਰਤ ਯਾਰ !

ਤੌਂ ਬਿਨ ਹਜਰਤ ਯਾਰ ! ਹਰ ਦਮ ਫਿਰਾਂ ਹੈਰਾਨੀ ।
ਮਾਹੀ ਬਾਝੋਂ ਸੂਲ ਘਨੇੜੇ ।ਜੀਵਣ ਹੈ ਬੇਕਾਰ ।
ਜਾਣਮ ਦਿਲ ਦਾ ਜਾਨੀ ।
ਦਿਲਬਰ ਜੇਹਾਂ ਹੋਰ ਨ ਕੋਈ ।ਖ਼ੂਬੀ ਦਾ ਸਰਦਾਰ ।
ਸੂਰਤ ਵਿੱਚ ਲਾਸਾਨੀ ।
ਪੁੱਨਲ ਛੱਡ ਕੇ ਕੇਚ ਸਿਧਾਇਆ ।ਕੀਤਸ ਜ਼ਾਰ ਨਜ਼ਾਰ ।
ਰੋ ਰੋ ਥੀਉਮ ਦੀਵਾਨੀ ।
ਇਸ਼ਕ ਅਵੈੜਾ ਪੇਸ਼ ਪਿਉ ਸੇ ।ਦਿਲ ਨੂੰ ਦਾਰ ਮਦਾਰ ।
ਤਨ ਮਨ ਸੌ ਸੌ ਕਾਨੀ ।
ਦਰਦ ਫ਼ਰੀਦ ਹੈ ਚੀਜ਼ ਮਹਾਂਗੀ ।ਥੀਂਦੇ ਵਣਜ ਵਪਾਰ ।
ਜਿੰਦੜੀ ਕਰ ਕੁਰਬਾਨੀ ।

242. ਤੌਂ ਬਿਨ ਮਹੀਂਦਾ ਚਾਕ ਵੇ

ਤੌਂ ਬਿਨ ਮਹੀਂਦਾ ਚਾਕ ਵੇ ।ਦਿੱਲੜੀ ਗ਼ਮਾਂ ਦੀ ਝੋਕ ਹੈ ।
ਜੋ ਜੋ ਖ਼ੁਸ਼ੀ ਸਰ ਸਬਜ਼ ਥਈ ।ਸਰ ਸਰ ਡੁੱਖਾਂ ਤੋਂ ਸੋਕ ਹੈ ।
ਗਈ ਰੀਤ ਭਤ ਡਿਤ ਘਤ ਮੁੰਢੋਂ ।ਆਸਲੀ ਨ ਟਿਕਸਾਂ ਅਥ ਮੁੰਢੋਂ ।
ਸਾੜੇ ਨ ਸਹਿਸਾਂ ਨਿਤ ਮੁੰਢੋਂ ।ਐ ਗਾਲ ਰੋਕ ਦੀ ਰੋਕ ਹੈ ।
ਰਲ ਮਿਲ ਤੱਤੀ ਨੂੰ ਤੈਂਦੀਆਂ ।ਰੱਖ ਵੈਰ ਵੈਣ ਅਲੇਂਦੀਆਂ ।
ਹਿੱਕੜੀਆਂ ਓਲਾਂਭੇ ਡੇਂਦੀਆਂ ।ਹਿੱਕੜੀਆਂ ਦੀ ਨੋਕ ਤੇ ਟੋਕ ਹੈ ।
ਰੋ ਰੋ ਅੱਖੀਂ ਵਿੱਚ ਪਈਆਂ ਚਰਾਂ ।ਕਲ ਮਰਦੀ ਸ਼ਾਲਾ ਅੱਜ ਮਰਾਂ ।
ਯਾਂ ਵੰਜ ਬੋਡਾਂ ਯਾ ਭੋਈ ਵੜਾਂ ।ਗਿਆ ਤਾਰ ਤਰੋੜ ਸੰਜੋਕ ਹੈ।
ਡੁੱਖ ਸੂਲ ਹਾਰ ਹੰਡੇਪੜੇ ।ਆਏ ਸਰ ਤੇ ਸਖ਼ਤ ਰੰਡੇਪੜੇ ।
ਬਦ ਬਖਤ ਜੋਫ ਬੁਢੇਪੜੇ ।ਕਿਆ ਮਿਲਿਆ ਥੋਕ ਕੂੰ ਥੋਕ ਹੈ ।
ਕਿਸਮਤ ਫ਼ਰੀਦ ਦੀ ਥਈ ਪੁਠੀ ।ਗਿਆ ਰੋਲ ਸਾਂਵਲ ਡੇ ਪੁਠੀ ।
ਚਟੜੇ ਪੱਧਰ ਤੇ ਮੈਂ ਲੁਟੀ ।ਖੁਸ਼ ਵਸਦਾ ਸਾਰਾ ਲੋਕ ਹੈ ।

243. ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ

ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ ।
ਟਿਕਸਾਂ ਹਿੱਕ ਨ ਜ਼ਰੀ ਜੀਸਾਂ ਪਲ ਨ ਘੜੀ ।
ਪੂਰਬ ਤਰਫ਼ ਢੋਂ ਮੇਂਘ ਮਲ੍ਹਾਰ ਡਿੱਠਮ ।
ਬਿਜਲੀ ਲਸਕ ਡਿੱਤੀ ਗਜ ਗਜ ਗਾਜ ਸੁਨਿਮ ।
ਰਹਿਸਾਂ ਅਥ ਨ ਅੜੀ ਵੈਸਾਂ ਵਤਨ ਵਰੀ ।
ਕੱਨੜੀਂ ਵੋੜ ਪਿਉਮ ਰੋਹੀ ਵੁੱਠੜੀ ਦੀ ।
ਢੋਲਾ ਕਲ ਨ ਲਧੋ ਡੁੱਖੜੀ ਕੁੱਠੜੀ ਦੀ ।
ਫਾੜਿਮ ਚੋਲੀ ਚੁੱਨੀ ਰੋ ਰੋ ਥੀਵਮ ਚਰੀ ।
ਅਪਣੇ ਦੇਸ ਵੰਜਾਂ ਦਿਲ ਨੂੰ ਤਾਂਘ ਥਈ ।
ਡੇਖਾਂ ਤਾਡੇ ਟੋਭੇ ਲਾਣੇ ਖ਼ਾਰ ਬੋਈ ।
ਬਰਡੋਂ ਰਾਹੀ ਥੀਵਾਂ ਸਾੜੀਂ ਸੂਲ ਸੜੀ ।
ਓਂਗਾਂ ਪੋਂਗ ਉਠਨ ਬਦਲੀ ਕੀਤੀ ਲਸ ।
ਘਿਨ ਘਿਨ ਨਾਮ ਤੈਡਾ ਰੋਂਦੀ ਥਈ ਬੇਵਸ ।
ਸਾਵਲ ਤੈਨੂੰ ਮਿਲਾਂ ਯਾ ਸਰ ਪੌਵਮ ਮਰੀ ।
ਸੁਰਖ਼ੀ ਮਹਿੰਦੀ ਮੁਠੀ ਕੱਜਲਾ ਧਾਰ ਗਿਉਮ ।
ਨਾਜ਼ ਨਵਾਜ਼ ਭੁਲਿਆ ਹਾਰ ਸਿੰਗਾਰ ਗਿਉਮ ।
ਬੈਂਸਰ ਬੋਲ ਭੱਨਾਂ ਉੱਜੜੀ ਮਾਂਘ ਧੜੀ ।
ਖੇਡਨ ਕੋਡਣ ਗਿਆ ਸੁਖਦਾ ਟੋਲ ਗਿਉਮ ।
ਡੁਖੜੇ ਪੁਖੜੇ ਪਏ ਖੁਸ਼ੀਆਂ ਗਿਉਮ ।
ਜੁੜ ਕਰ ਰਾਵਲ ਜੋਗੀ ਲਾਈ ਪਰਮ ਜੜੀ ।
ਖਿਮਦੀ ਖਮਨ ਫ਼ਰੀਦ ਝੋਕਾਂ ਯਾਦ ਪੌਵਨ ।
ਅੱਖੀਆਂ ਨੀਰ ਹੰਜੂੰ ਕਰ ਬਰਸਾਤ ਵਸਨ ।
ਲੱਖ ਲੱਖ ਧਾਂ ਉਠਮ ਜਾਂ ਜਾਂ ਡਿੱਸਮ ਝੜੀ ।

244. ਤੈਂਡੇ ਨੈਣਾਂ ਤੀਰ ਚਲਾਇਆ

ਤੈਂਡੇ ਨੈਣਾਂ ਤੀਰ ਚਲਾਇਆ ।ਤੈਂਡੀ ਰਮਜ਼ਾਂ ਸ਼ੋਰ ਮਚਾਇਆ ।
ਅਲਮਸਤ ਹਜ਼ਾਰ ਮਰਾਇਆ ।ਲਖ ਆਸ਼ਕ ਮਾਰ ਗੰਵਾਇਆ ।
ਇਬਰਾਹੀਮ ਅੜਾਹ ਅੜਾਇਓ ।ਬਾਰ ਬਿਰਹੋਂ ਸਿਰ ਚਾਇਆ ।
ਸਾਬਰ ਦੇ ਤਨ ਕੀੜੇ ਬਛੇ ।ਮੂਸਾ ਤੂਰ ਜਲਾਇਆ ।
ਜ਼ਕਰੀਆ ਕਲਵਤਰ ਚਰਾਇਓ ।ਯਾਹਾ ਘੂਟ ਕੋਹਾਇਆ ।
ਯੂਨਸ ਪੇਟ ਮੱਛੀ ਦੇ ਪਾਇਓ ।ਨੂਹ ਤੂਫ਼ਾਨ ਲੁੜ੍ਹਾਇਆ ।
ਸ਼ਾਹ ਹਸਨ ਕੂੰ ਸ਼ਹਿਰ ਮਦੀਨੇ ।ਜ਼ਹਿਰ ਦਾ ਜਾਮ ਪਲਾਇਆ ।
ਕਰਬਲਾ ਵਿਚ ਤੇਗ ਚਲਾ ਕਰ ।ਏੜ੍ਹਾ ਕੇਸ ਕਰਾਇਆ ।
ਸ਼ਮਸ ਅਲਹਕ ਦੀ ਖੱਲ ਲਹਿਵਾਇਓ ।ਸਰਮਦ ਸਿਰ ਕਪਵਾਇਆ ।
ਸ਼ਾਹ ਮਨਸੂਰ ਚੜ੍ਹਾਇਓ ਸੂਲੀ ।ਮਸਤੀ ਸਾਂਗ ਰਸਾਇਆ ।
ਮਜਨੂ ਕਾਰਨ ਲੇਲਾ ਹੋ ਕਰ ।ਸੌ ਸੌ ਨਾਜ਼ ਡਖਾਇਆ ।
ਖ਼ੁਸਰੋ ਤੇ ਫ਼ਰਹਾਦ ਦੀ ਖ਼ਾਤਰ ।ਸ਼ੀਰੀਂ ਨਾਮ ਧਰਾਇਆ ।
ਦਰਦ ਦਾ ਬਾਰ ਉਠਾਇਆ ਹਰ ਹਕ ।ਅਪਨਾ ਵਕਤ ਨਭਾਇਆ ।
ਕਰ ਕੁਰਬਾਨ ਫ਼ਰੀਦ ਸਿਰ ਅਪਨਾ ।ਤੈਂਡੜਾ ਵਾਰਾ ਅਇਆ ।

(ਰਮਜ਼ਾਂ=ਇਸ਼ਾਰੇ, ਅੜਾਹ ਅੜਾਇਓ=ਅੱਗ ਦੇ ਢੇਰ ਵਿਚ ਫਸਾਇਆ,
ਬਛੇ=ਪੈ ਗਏ, ਤੂਰ=ਉਹ ਪਹਾੜ, ਜਿੱਥੇ ਹਜ਼ਰਤ ਮੂਸਾ ਨੇ ਰੱਬੀ ਜਲਵਾ
ਵੇਖਿਆ ਸੀ, ਕਲਵਤਰ=ਆਰਾ, ਘੂਟ=ਲਾੜਾ, ਕੋਹਾਇਆ=ਮਰਵਾਇਆ,
ਏੜ੍ਹਾ ਕੇਸ=ਏਡਾ ਹਾਦਸਾ, ਕਪਵਾਇਆ=ਕਟਵਾਇਆ, ਤੈਂਡੜਾ ਵਾਰਾ=
ਤੇਰੀ ਵਾਰੀ)

245. ਤੇਰਾ ਨੇਂਹ ਨਭੇਸਾਂ ਜ਼ੋਰੇ

ਤੇਰਾ ਨੇਂਹ ਨਭੇਸਾਂ ਜ਼ੋਰੇ ।ਸਾਨੂੰ ਹਟਕੇ ਕੌਨ ਤੇ ਹੋੜੇ ।
ਜਾਨ ਜਲੇਸਾਂ ਸੀਸ ਸੜੇਸਾਂ ।ਸਹਿਜੋਂ ਸੋਜ਼ ਸਹੇਸਾਂ ।
ਸਾਰਾ ਸ਼ਰਮ ਲੋੜ੍ਹੇਸਾਂ ।ਸਾਰੀ ਆਰ ਵਯਾਰ ਉਠੇਸਾਂ ।
ਤਨ ਮਨ ਧਨ ਸਭ ਮਿਲਕ ਸਜੰਦੇ ।ਤੂਣੇ ਕੀਜੋ ਕਿਰਮ ਵਿਛੋੜੇ ।
ਇਸ਼ਕ ਉਜਾੜਿਮ ਸੂਲਾਂ ਸਾੜਿਮ ।ਦਰਦਾਂ ਲਾਏ ਦੇਰੇ ।
ਰੋਗ ਕਰੂਪ ਕਸ਼ਾਲੇ ਹਰ ਦਮ ।ਗਾਨੇ ਗਹਿਣੇ ਸਿਹਰੇ ।
ਰਾਜ ਬਬਾਣੇ ਤੋਲ ਵਹਾਣੇ ।ਵਿੱਸਰੇ ਜੋਰੇ ਤੋਰੇ ।
ਪੇਕੇ ਟੋਕਾਂ ਕਰਮ ਸੁਰੀਜੇ ।ਮਾਰਮ ਜਗਤਾਂ ਨੋਕਾਂ ।
ਮੁੱਠੜੀ ਦਿੱਲੜੀ ਲੁੱਟੜੀ ਦਾ ।ਹੈ ਕਿਬਲਾ ਯਾਰ ਦੀਆਂ ਝੋਕਾਂ ।
ਮਾ ਪਿਉ ਖ਼ਵੇਸ਼ ਕਬੀਲਾ ਮਿਲ ਮਿਲ ।ਡੇਂਦੇ ਧਿਕੜੇ ਧੋੜੇ ।
ਚਸ਼ਮਾਂ ਜਾਦੂ ਜੋੜ ਜਗਾਏ ।ਹੋਸ਼ ਕਰਾਰ ਭੁਲਾਇਆ ।
ਡੁਖੜੇ ਪੁਖੜੇ ਆਏ ਗ਼ਮ ਹਮ ।ਦਮ ਦਮ ਨਾਲ ਸਵਾਇਆ ।
ਗਮਜ਼ੇ ਖ਼ੂਬ ਧਮੋੜੇ ਡੇਵਨ ।ਰਮਜ਼ਾਂ ਘਤਦੀਆਂ ਘੋੜੇ ।
ਯਾਰ ਫ਼ਰੀਦ ਨ ਵਿਸਰਮ ਹਰਗਿਜ਼ ।ਰੋ ਰੋ ਧਾਈਂ ਕਰਸਾਂ ।
ਜੀਂਦੀ ਮਰਦੀਂ ਔਖੀਂ ਸੌਖੀਂ ।ਸਾਹ ਮੁਹੱਬਤ ਭਰਸਾਂ ।
ਦੋਹਰੀ ਸਿਕਦੀ ਸਾਂਗ ਜਿਗਰ ਵਿੱਚ ।ਜੇ ਡੁਖ ਡੇਵਮ ਡੋੜੇ ।

246. ਤੇਰੇ ਬਿਨਾਂ ਸਾਂਵਲ ਬਹੂੰ

ਤੇਰੇ ਬਿਨਾਂ ਸਾਂਵਲ ਬਹੂੰ ।ਦਿੱਲੜੀ ਅਲੱਗ ਬੇ ਆਸ ਹੈ ।
ਜਿੰਦੜੀ ਜਲੇ ਸੀਨਾ ਸੜੇ ।ਸਰ ਚੂਰ ਹੈ ਤਨ ਨਾਸ ਹੈ ।
ਜੀੜਾ ਗ਼ਮਾਂ ਦੇ ਵਾਤ ਹੈ ।ਹੇਆਤ ਹੈ ਹੇਆਤ ਹੈ ।
ਹਿਕ ਡੁਖ ਤੱਤੀ ਦੇ ਸਾਥ ਹੈ ।ਸੁਖ਼ ਦੀ ਨ ਬੋ ਨ ਬਾਸ ਹੈ ।
ਜੈ ਡੇਂਹ ਪੁੱਨਲ ਗਿਆ ਕੇਚ ਵਲ ।ਸੱਟ ਸੇਝ ਖਟ ਰੰਗੀਨ ਮਹਲ ।
ਝਾਗ ਜਬਲ ਘਾਟੀਆਂ ਤੇ ਥਲ ।ਹਿੱਕ ਮੂੰਝ ਹੈ ਪਈ ਪਿਆਸ ਹੈ ।
ਵਿੱਸਰੇ ਨਿਹਾਲੀ ਤੂਲ ਸਬ ।ਪੋਪਾ ਤੇ ਬੇਂਸਰ ਬੋਲ ਸਬ ।
ਹੁਣ ਸੋਜ਼ ਹੈ ਯਾ ਸੂਲ ਸਬ ।ਯਾ ਦਰਦ ਹੈ ਯਾ ਯਾਸ ਹੈ ।
ਕੇਡੇ ਫ਼ਰੀਦ ਅੱਜ ਭੱਜ ਨਸੂੰ ।ਜਿਥ ਰਿੱਛ ਤੇ ਬਾਂਦਰ ਦੀ ਵਸੋਂ ।
ਡੈਣੀਂ ਮਮੀਂ ਰਾਖਸ ਬਹੂੰ ।ਸੌ ਗੌਲ ਲੱਖ ਨਸਨਾਸ ਹੈ ।

247. ਥਈ ਤਾਬਿਆ ਖ਼ਲਕਤ ਸਬ

ਥਈ ਤਾਬਿਆ ਖ਼ਲਕਤ ਸਬ ।ਤਾਂ ਵੀ ਕਿਆ ਥੀ ਪਿਆ ।
ਹਈ ਗੁਮ ਥੀਵਣ ਮਤਲਬ ।
ਤੈਂਡਾ ਰੁਸ਼ਦ ਅਰਸ਼ਾਦ ਵੀ ਤੋਨੜੇ ।ਵੰਜ ਪਹੁੰਤਾ ਅਜਬ ਅਰਥ ।
ਤਾਂ ਵੀ ਕਿਆ ਥੀ ਪਿਆ ।
ਪੜ੍ਹ ਪੜ੍ਹ ਬੇਦ ਪੁਰਾਨ ਸਹਾਇਫ ।ਪਿਆ ਸਿਖਿਓਂ ਇਲਮ ਅਦਬ ।
ਤਾਂ ਵੀ ਕਿਆ ਥੀ ਪਿਆ ।
ਸਾਰੇ ਜਗ ਤੇ ਹੁਕਮ ਚਲਾਵੇਂ ।ਪਾ ਸ਼ਾਹੀ ਦਾ ਮਨਸਬ ।
ਤਾਂ ਵੀ ਕਿਆ ਥੀ ਪਿਆ ।
ਦੁਨੀਆਂ ਦੇ ਵਿਚ ਇਜ਼ਤ ਪਾਇਓ ।ਗਿਓਂ ਅਕਬਾ ਨਾਲ ਤਰਬ ।
ਤਾਂ ਵੀ ਕਿਆ ਥੀ ਪਿਆ ।
ਸੁੱਨੀ ਪਾਕ ਤੇ ਹਨਫ਼ੀ ਮਜ਼ਹਬ ।ਰਖਿਓ ਸ਼ੁਫ਼ੀ ਦਾ ਮਸ਼ਰਬ ।
ਤਾਂ ਵੀ ਕਿਆ ਥੀ ਪਿਆ ।
ਵਿਚ ਆਸਾਰ, ਅਫ਼ਆਲ, ਸਿਫ਼ਾਤੀ ।ਜੇ ਯਾਰ ਘਦੋਹੀ ਲਭ ।
ਤਾਂ ਵੀ ਕਿਆ ਥੀ ਪਿਆ ।
ਗ਼ੌਸੀ ਕੁਤਬੀ ਪਾ ਤੂ।ਥਿਓ ਸ਼ੇਖ ਸ਼ਯੂਖ ਲਕਬ ।
ਤਾਂ ਵੀ ਕਿਆ ਥੀ ਪਿਆ ।
ਸ਼ਿਅਰ ਫ਼ਰੀਦ ਤੈਂਡਾ ਉਂਜ ਹੁਲਿਆ ।ਹਿੰਦ ਮਾੜ ਦਖਣ ਪੂਰਬ ।
ਤਾਂ ਵੀ ਕਿਆ ਥੀ ਪਿਆ ।

(ਥਈ=ਹੋ ਗਈ, ਤਾਬਿਆ=ਅਧੀਨ, ਰੁਸ਼ਦ=ਨੇਕੀ, ਅਰਸ਼ਾਦ=
ਪੀਰੀ ਮੁਰੀਦੀ, ਵੰਜ=ਜਾਣਾ, ਸਹਾਇਫ=ਅਸਮਾਨੀ ਕਿਤਾਬਾਂ,
ਮਨਸਬ=ਮਰਤਬਾ, ਅਕਬਾ=ਪ੍ਰਲੋਕ, ਤਰਬ=ਖ਼ੁਸ਼ੀ, ਆਸਾਰ=
ਨਿਸ਼ਾਨੀਆਂ, ਅਫ਼ਆਲ=ਕੰਮ, ਸਿਫ਼ਾਤੀ=ਗੁਣ, ਘਦੋਹੀ=ਲਿਆ,
ਹੁਲਿਆ=ਪ੍ਰਸਿੱਧ ਹੋਇਆ, ਮਾੜ=ਮਾਰਵਾੜ)

248. ਥੀਵਾਂ ਸਦਕੇ

ਥੀਵਾਂ ਸਦਕੇ ।ਆਇਆ ਸ਼ਹਿਰ ਮਦੀਨਾ ।
ਸੁਖ ਦੀ ਸੇਝ ਸੁਹਾਇਮ ।ਗਿਆ ਡੁੱਖ਼ੜਾ ਦੇਰੀਨਾ ।
ਨਾ ਰੋ ਦਿੱਲੜੀ ਲੁੱਟੜੀ ।ਨਾ ਡੁੱਖ ਸੁੰਜੜਾ ਸੀਨਾ ।
ਸਿਝ ਸੋਨੇ ਦਾ ਉੱਭਰਿਆ ।ਡਿੱਠੜਾ ਨੇਕ ਮਹੀਨਾ ।
ਹਰਜ ਮਅੱਲਾ ਰੌਸ਼ਨ ।ਹੈ ਨੂਰੀ ਆਈਨਾ ।
ਅਰਬ ਦੀ ਸਾਰੀ ਧਰਤੀ ।ਸੋਹਨੀ ਸਾਫ਼ ਨੱਗੀਨਾ ।
ਮਿਲਸੀ ਜੇੜ ਰਖਸੀ ।ਸਿਦਕ ਸਬੂਤ ਯਕੀਨਾ ।
ਥਇਆ ਸ਼ੈਤਾਨ ਪਸੀਲਾ ।ਮਰ ਗਿਆ ਨਫ਼ਸ ਕਮੀਨਾ ।
ਖ਼ਬਰ ਫ਼ਰੀਦ ਸੁਣਿਉ ਸੇ ।ਮਿਲਸੂੰ ਸਬ ਆਦੀਨਾ ।

249. ਟੋਭਾ ਖਟਾਡੇ ਮੁਲਕ ਮਲ੍ਹੇਰ ਤੇ

ਟੋਭਾ ਖਟਾਡੇ ਮੁਲਕ ਮਲ੍ਹੇਰ ਤੇ ।ਪੱਥਰ ਪਹਾੜ ਕੂੰ ਚੀਰ ਤੇ ।
ਮੁਲਕ ਮਲ੍ਹੇਰ ਦੀ ਨਾਜ਼ੋ ਚਾਲੀ ।ਪੂਈ ਲਾਣੀ ਦਾ ਰੁਤਬਾ ਆਲੀ ।
ਟੋਕਾਂ ਕਰਦੀ ਧੂੜੀ ਵਾਲੀ ।ਕੇਸਰ ਮੁਸ਼ਕ ਅੰਬੀਰ ਤੇ ।
ਮੰਝੀਆਂ ਰਿੰਗਸਨ ਗਾਈ ਢਿਕਸਨ ।ਭੇਡਾਂ ਬੱਕਰੀਆਂ ਚਾਗੇ ਟਿਕਸਨ ।
ਅੱਖੀਆਂ ਅੜਸਨ ਦਿੱਲੜੀਆਂ ਬਿਕਸਨ ।ਧਰਤੀ ਦੀ ਤਾਸੀਰ ਤੇ ।
ਬਿਰਹੋਂ ਦੇ ਰੋਹ ਤੇ ਜੋਹ ਬਣੇਸੂੰ ।ਝੋਕਾਂ ਜੋੜ ਸੰਜੋਕ ਛਕੇਸੂੰ ।
ਸੱਸੀ ਤੇ ਸੇ ਥੋਰੇ ਲੇਸੂੰ ।ਮੱਨਤ ਚੜੇਸੂੰ ਮਾਈ ਹੀਰ ਤੇ ।
ਬੈਤ ਕਰੇਸੂੰ ਕਲ ਥਲ ਬਰਕੂੰ ।ਸਾਘਰ ਪਰੇਮ ਤੇ ਸੁਖ ਸਾਗਰ ਕੂੰ ।
ਗੁੱਝੜੇ ਰਛਣੇ ਜੋਧਾ ਸਰ ਕੂੰ ।ਰੱਖ ਤਕੀਆ ਗੁਰ ਪੀਰ ਤੇ ।
ਜਾਂ ਜਾਂ ਵੁਠ ਦੀ ਵਹੋ ਸੁਣੇਵੇ ।ਸਿੰਧੜਂੋ ਰੂਹ ਉਚਾਕ ਡੱਸੇਵੇ ।
ਡੇਹਾਂ ਲੱਸੜੀ ਤੇ ਦਿਲ ਥੀਵੇ ।ਰਾਤੀਂ ਗਾਵੈ ਖੀਰ ਤੇ ।
ਟੋਭੇ ਬਾਝੋਂ ਮੂਲ ਨ ਠਹਿਸਾਂ ।ਨਾ ਵਕੜੇ ਨਾ ਬੰਦ ਤੇ ਬਹਿਸਾਂ ।
ਨਾ ਗਠ ਤੇ ਨਾ ਪਾੜ ਤੇ ਰਹਿਸਾਂ ।ਨਾ ਵਤ ਖੂਹ ਵਹੀਰ ਤੇ ।
ਆਪੇ ਆਕਰ ਦਿੱਲੜੀ ਲਾਤੋ ।ਹਾਲ ਮੈਡਾ ਸਬ ਸਮਝਿਉ ਜਾਤੋ ।
ਹੁਣ ਕਿਉਂ ਮੁੱਠੜੀ ਤੋਂ ਦਿਲ ਚਾਤੋ ।ਧੂਤੀਂ ਦੀ ਤਕਰੀਰ ਤੇ ।
ਇਸ਼ਕ ਫ਼ਰੀਦ ਲਿਖ਼ਿਆ ਪਰਵਾਨਾ ।ਘਰ ਬਾਰੋਂ ਥੀ ਬਾਰ ਰਵਾਨਾ ।
ਕਰ ਸਦਕੇ ਪੜ੍ਹ ਸ਼ੁਕਰਾਨਾ ।ਰਹੀਂ ਮਿੱਠੜੀ ਤਹਰੀਰ ਤੇ ।

250. ਟੋਭਾ ਖਟਾ ਡੇ ਸੋਹਣੀ ਜਾ ਤਾੜੇ

ਟੋਭਾ ਖਟਾ ਡੇ ਸੋਹਣੀ ਜਾ ਤਾੜੇ ।ਓਝਾ ਨ ਹੋਵੇ ਸਾਰੀ ਮਾੜ ਤੇ ।
ਟੋਭੇ ਬਾਝੋਂ ਮੂਲ ਨ ਰਹਿਸਾਂ ।ਨਾ ਗਠ ਤੇ ਨਾ ਪਾੜ ਤੇ ।
ਡੇਹਾਂ ਪੀਸੂੰ ਲੱਸੀਆਂ ਗਾਉਈਆਂ ।ਰਾਤੀਂ ਖ਼ੀਰ ਕੂੰ ਕਾੜ੍ਹ ਤੇ ।
ਤੌਂ ਬਿਨ ਸਾਵਲ ਅੱਗ ਅੜੇਂਸਾਂ ।ਚੋਲਾ ਬੋਛਣ ਪਾੜ ਤੇ ।
ਜੇ ਨ ਔਸੀਂ ਤੌਂ ਵਲ ਝੋਕਾਂ ।ਲਡਸੂੰ ਝੋਪੜ ਸਾੜ ਤੇ ।
ਝੋਪੜ ਜੋੜ ਬਣੇਸੂੰ ਖਿਪ ਦੇ ।ਥਲ ਦੇ ਸਾਫ਼ ਪਸਾੜ ਤੇ ।
ਗਾਈਂ ਸਹੰਸ ਸਵਾਈਆਂ ਮੋਹਣੀਆਂ ।ਡੋਭਨ ਆਨ ਉਕਾੜ ਤੇ ।
ਟੋਭਾ ਬਣਵੇਸੂੰ ਦਿਲ ਦੇ ਸਾਂਗੇ ।ਮਿੱਨਤ ਚੜੇਸੂੰ ਲਾਲੋ ਲਾੜ ਤੇ ।
ਆਵਮ ਰਾਹਤ ਚੋੜੀ ਚੋੜੀ ।ਲਾਣੇ ਫੋਗ ਦੇ ਵਾਰ ਤੇ ।
ਫਰਹ ਫ਼ਰੀਦ ਨੂੰ ਰੋਜ਼ ਸਵਾਈ ।ਸੁੰਜਬਰ ਸਖ਼ਤ ਉਜਾੜ ਤੇ ।

251. ਟੋਭ ਬਣਵਾ ਡੇ ਪਕਾ ਤੜ ਤਾੜ ਤੇ

ਟੋਭ ਬਣਵਾ ਡੇ ਪਕਾ ਤੜ ਤਾੜ ਤੇ ।ਸਿੰਧੜੋਂ ਦੂਰ ਉਤਾਰ ਤੇ ।
ਸੁਬਹ ਸਹੂਰੀਂ ਘੁਬਕਨ ਮੱਟੀਆਂ ।ਝੋਪੜ ਦੇ ਅਗਵਾੜ ਤੇ ।
ਰੋਹੀ ਰਾਵੇ ਰੋਹੀਂ ਧੁੱਮਾਂ ।ਹੂਕ ਪੌਵੇ ਵੰਜ ਮਾੜ ਤੇ ।
ਉੱਚੜੇ ਟਿੱਬੜੇ ਸੁਖ ਸਾਘਰ ਦੇ ।ਚੜ੍ਹਨਾ ਪੌਵਮ ਪਹਾੜ ਤੇ ।
ਚੌ ਤਰਫੋਂ ਵੈਹ ਪਾਣੀ ਆਵੇ ।ਸੋਹਣੇ ਸਾਫ਼ ਝਕਾੜ ਤੇ ।
ਪਾਕ ਢਰ ਵਿੱਚ ਟੋਭਾ ਮਾਰੂੰ ।ਨਾ ਝਤ ਝਾੜ ਕਜਾੜ ਤੇ ।
ਰੋਹੀ ਵਾਸ ਸਭੇ ਲਡਾਵਸਨ ।ਅਪਣੀਆਂ ਝੋਕਾਂ ਸ਼ਾੜ ਤੇ ।
ਫਲੋਢੇ ਤੇ ਮਿੱਨਤ ਲੇਸੰ ।ਥੋਰਾ ਚੜ੍ਹੇਸੂੰ ਦੀਨੇ ਲਾੜ ਤੇ ।
ਆਨ ਫ਼ਰੀਦ ਸੋ ਹੈਸਾਂ ਚੰਵਰ ।ਸ਼ਹਿਰ ਬਜ਼ਾਰ ਉਜਾੜ ਤੇ ।

252. ਤੁਮ ਬੇਸ਼ਕ ਅਸਲ ਜਹਾਨ ਕੇ ਹੋ

ਤੁਮ ਬੇਸ਼ਕ ਅਸਲ ਜਹਾਨ ਕੇ ਹੋ ।
ਨਾ ਤੁਮ ਫਰਸ਼ੀ ਨਾ ਤੁਮ ਅਰਸ਼ੀ ।ਨਾ ਫ਼ਲਕੀ ਨਾ ਅਰਜ਼ੀ ਹੋ ।
ਜ਼ਾਤ ਮੁਕੱਦਸ ਨੂਰ ਮੁਅੱਲਾ ।ਆਏ ਵਿੱਚ ਇਨਸਾਨ ਕੇ ਹੋ ।
ਰੋਤੇ ਹੋ ਕਭੀ ਹਸਤੇ ਹੋ ।ਕਥੇ ਆਸ਼ਕ ਤੇ ਮਾਸ਼ੂਕ ਬਣੋ ।
ਅਪਨਾ ਭੇਤ ਬਤਾਉ ਰੇ ।ਤੁਮ ਕੌਨ ਹੋ ਭਲਾ ਕਹਾਂ ਕੇ ਹੋ ।
ਰੂਪ ਅਨੋਖੇ ਤੌਰ ਅਵੈੜੇ ।ਨਾਜ਼ਕ ਚਾਲੀਂ ਮਨ ਮੋਹਣੀਆਂ ।
ਨਾਜ਼ ਨਜ਼ਾਕਤ ਹੁਸਨ ਮਲਾਹਤ ।ਸਾਹਿਬ ਸਭ ਸਾਮਾਨ ਕੇ ਹੋ ।
ਕਥੇ ਜਾਹਲ ਕੱਥ ਫ਼ਾਸਕ ਫ਼ਾਜਰ ।ਅਪਨਾ ਆਪ ਗਮਾਤੇ ਹੋ ।
ਕਥ ਆਰਫ ਕਥ ਅਹਿਲ ਹਕਾਇਕ ।ਵਾਕਫ਼ ਸਰ ਨਹਾ ਕੇ ਹੋ ।
ਕਿਬਲਾ, ਕਾਅਬਾ, ਮਸਜਦ, ਮੰਦਰ ।ਦੈਰ ਗਨੇਸ਼ ਸਭ ਤੁਝ ਮੇਂ ਹੈ ।
ਸੌਮ ਵ ਸਲਵਾਤ ਕੇ ਖ਼ੁਦ ਹੋ ਵਾਲੀ ।ਕਿਉਂ ਪਾਬੰਦ ਗੁਮਾਨ ਕੇ ਹੋ ।
ਗੈਰ ਤੁਮ੍ਹਾਰਾ ਮੁਹਜ ਮੁਹਾਲੇ ।ਇਸ ਜੱਗ ਮੇਂ ਅੋਰ ਇਸ ਜਰਾ ਮੇਂ ।
ਦੁਨੀਆਂ ਤੁਮ ਹੋ ਅਕਬਾ ਤੁਮ ਹੋ ।ਮਾਲਕ ਕੋਨੋ ਮਕਾਨ ਕੇ ਹੋ ।
ਵਾਅਜ਼ ਨਸੀਹਤ ਰਮਜ਼ ਫ਼ਰੀਦੀ ।ਸੋਚ ਸੰਜਾਣੋ ਦਮ ਦਮ ਸੇ ।
ਅਪਨੀ ਅਜ਼ਮਤ ਯਾਦ ਕਰੋ ।ਕਿਉਂ ਥਏ ਯੁਸਫ਼ ਜ਼ੰਦਾਨ ਕੇ ਹੋ ।

253. ਉਪਰਮ ਬੇਦ ਬਤਊਂ

ਉਪਰਮ ਬੇਦ ਬਤਊਂ ।ਮੈਂ ਅਗਿਆਨੀ ਕੋ ਗਿਆਨ ਸੁਨਾਊਂ ।
ਸੁਰਤ ਸਰੰਧ ਹਾਥ ਮੂੰ ਲੈਕਰ ।ਪਰੇਮ ਕੀ ਤਾਰ ਬਜਾਊਂ ।
ਪਾਂਚ ਸਖੀ ਮਿਲ ਰਾਮ ਦੁਵਾਰੇ ।ਸਤਗੁਰ ਕੇ ਜਸ ਗਾਊਂ ।
ਕੁੰਜ ਗਲੀ ਮੇਂ ਸ਼ਾਮ ਸੁੰਦਰ ਸੰਗ ।ਹੋਰੀ ਧੂਮ ਮਚਾਊਂ ।
ਮੀਤ ਚੀਤ ਪਚਕਾਰੀ ਮਾਰੂੰ ।ਪਰੀਤ ਗੁਲਾਲ ਉਡਾਊਂ ।
ਕਹਾਂ ਅਜੁਧਿਆ ਸਬਲ ਮਥਰਾਂ ।ਕਹਾਂ ਗੋਵਰਧਨ ਜਾਊਂ ।
ਲਛਮਨ ਰਾਮ ਕੱਨ੍ਹੀਆ ਕਲਗੀ ।ਆਪਣੇ ਆਪ ਮੂੰ ਪਾਊਂ ।
ਦੇਸੋਂ ਕਹਾਂ ਬਦੇਸ ਕੋ ਦੌੜੂੰ ।ਜੋਗ ਬਰਾਗ ਕਮਾਊਂ ।
ਸੂਰਜ ਚਾਦ ਕੋ ਸਨਮੁੱਖ ਰਾਖੂੰ ।ਸੁਨ ਸਮਾਧ ਲਗਾਊਂ ।
ਪੀਪਲ ਤੁਲਸੀ ਕਾਹੇ ਕੋ ਪੂਜੂੰ ।ਕਾਹੇ ਕੋ ਤੀਰਥ ਨ੍ਹਾਊਂ ।
ਔਰ ਸੇ ਕਾਨ ਫ਼ਰੀਦ ਨਾ ਮੇਰੋ ।ਆਤਮ ਦੇਵ ਮਨਾਊਂ ।

254. ਉਥ ਦਰਦ ਮੰਦਾ ਦੇ ਦੇਰੇ

ਉਥ ਦਰਦ ਮੰਦਾ ਦੇ ਦੇਰੇ ।ਜਥ ਕਰੜ ਕੰਡਾ ਬੋਈ ਢੇਰੇ ।
ਏਹ ਉਚੈ ਟਿੱਬੜੇ ਆਲੀ ।ਏ ਸੋਹਣੀ ਕੱਕੜੀ ਵਾਲੀ ।
ਹਿਨ ਮੁਸ਼ਤਾਕਾਂ ਦੇ ਵਾਲੀ ।ਬਿਆ ਕੌਨ ਕਦਮ ਇਥ ਫੇਰੇ ।
ਖਪ ਖ੍ਹਾਰਾਂ ਤੇ ਲਈ ਲਾਨੜੀ ।ਸਣ ਫੋਗ ਬਹੂ ਮਨ ਭਾਨੜੀ ।
ਥਲ ਟਿਬੇ ਡਹਰ ਟਕਾਨੜੀਂ ।ਹਰ ਭਿਟ ਭਿਟ ਨਾਲ ਬਸੇਰੇ ।
ਮਡ ਝੋਕਾਂ ਤੇ ਤੜ ਤਾਡੇ ।ਰਸ ਛੁੱਟੜੇ ਖੇਲਾ ਖ਼ਾਡੇ ।
ਵਾਹ ਤਕੀਆ ਗਾਹ ਅਸਾਡੇ ।ਹੁਣ ਹੋਵੇ ਕੌਨ ਨਖੇੜੇ ।
ਟਿਪ ਟੋਭੇ ਬਾਹੀਂ ਸੋਂਹਦੇ ।ਵਿੱਚ ਚਿਟਕੇ ਦਿਲ ਨੂੰ ਮੋਂਹਦੇ ।
ਜੀ ਹਰ ਵੇਲੇ ਪਿਆ ਲੋਂਹਦੇ ।ਹੈ ਹਰਦਮ ਹੋਵਨ ਨੇੜੇ ।
ਝੜ ਗਾਜਾਂ ਬਿਜਲੀਆ ਬਾਦਲ ।ਕਿਆ ਚਿੱਟੜੇ ਗੋਰੇ ਸਾਂਵਲ ।
ਸਿੱਕ ਸਾਵਲ ਕਰੇ ਉਬਾਹਲ ।ਲੱਡ ਹੋਤ ਵਸਿਮ ਆ ਵੇੜੇ ।
ਵਲ ਕੱਕੜੀਆਂ ਰੇਭੜ ਕਚਰੀਆਂ ।ਕਈ ਸਬਜ਼ ਮਤੀਰੇ ਖਖੜੀਆਂ ।
ਕਈ ਗਦਰੀਆਂ ਪੀਲੀਆਂ ਕੱਕੜੀਆਂ ।ਸ਼ਰਹੋਹੀ ਸੋਂਹਦੇ ਸਿਹਰੇ ।
ਖਸ਼ ਕਤਰਣ ਇਤਰੋਂ ਭਿੱਨੜੀ ।ਗਜ਼ਲਾਈ ਸਾਵੀ ਸਨੜੀ ।
ਖਾ ਸਾਗ ਪੋਸੀ ਦੀ ਫੁਨੜੀ ।ਨਿਭ ਵੈਂਦੇ ਵਕਤ ਸੁਖੇਰੇ ।
ਦਿਲ ਹਰ ਵੇਲੇ ਪਈ ਤਾਂਘੇ ।ਵੰਜ਼ ਡੇਖਾਂ ਮਾਲ ਦੇ ਲਾਂਘੇ ।
ਗਈਆਂ ਬਕਰੀਆਂ ਭੇਡਾਂ ਚਾਂਘੇ ।ਲੰਘ ਪੌਂਦਮ ਕਦਮ ਅਗੇਰੇ ।
ਸੁੰਜ ਵਾਹ ਅਸਾਡੀਆਂ ਝੋਕਾਂ ।ਸਣ ਕਮਲੇ ਕਰਦੇ ਟੋਕਾਂ ।
ਕੁਝ ਖ਼ਬਰ ਨਹੀਂ ਇਨਾਂ ਲੋਕਾਂ ।ਦਿਲ ਪੁਠੜੇ ਸਖ਼ਤ ਅਵੈੜੇ ।
ਬਠ ਸ਼ਹਿਰ ਬਜ਼ਾਰ ਇਮਾਰਤ ।ਬੇਵਾਹੀ ਬਿਰਹੋਂ ਬਸ਼ਾਰਤ ।
ਪਰ ਬੇਸ਼ਕ ਇਸ਼ਕ ਇਸ਼ਾਰਤ ।ਛੱਡ ਝਗੜੇ ਕੂੜੇ ਝੇੜੇ ।
ਥੀਆਂ ਰੋਹੀ ਮੇਂਘ ਮਲ੍ਹਾਰਾਂ ।ਕੁਲ ਗੁਲ ਗੁਲਜ਼ਾਰ ਬਹਾਰਾਂ ।
ਵਿੱਚ ਸੋਂਹਦੀਆਂ ਘੰਡ ਤਵਾਰਾਂ ।ਹਰ ਟੋਭੇ ਛਾਂਗਾ ਛੇੜੇ ।
ਸੋ ਕਰਰੇ ਕੰਡੜੇ ਕਾਠੀਆਂ ।ਲੱਖ ਡੂੰਗਰ ਔਖੀਆਂ ਘਾਟੀਆਂ ।
ਸਬ ਡੰਗੜੇ ਵੱਟੜੇ ਚਾਟੀਆਂ ।ਜਥ ਥੀਵਮ ਫ਼ਰੀਦ ਵਹੀਰੇ ।

255. ਵੈਂਦੀਂ ਵੱਲ ਕੇਚ ਡੋਂ

ਵੈਂਦੀਂ ਵੱਲ ਕੇਚ ਡੋਂ ।ਪੁੱਨਲ ਕੇਂਦੇ ਕਾਣ ।
ਜੈਦੀਂ ਸਾਂਵਲ ਰਲ ਮਿਲ ਮਾਣੂੰ ।ਸ਼ਹਿਰ ਭੰਭੋਰ ਸੁਹਾਣ ।
ਤੂੰ ਹੈ ਜੀਵਣ ਜੋਗਾ ਸਾਡੀ ।ਡੁੱਖੜੀ ਦਿਲ ਦਾ ਮਾਣ ।
ਨਾਜ਼ੋ ਅਦਾ ਦੀ ਜਾਨੀ ਲਾਇਓ ।ਜਾਨੀ ਜਿਗਰ ਵਿੱਚ ਕਾਣ ।
ਡਿੱਤੜੀ ਜਮਦੀਂ ਅਮੜੀ ਖੁਤੜੀ ।ਗਮ ਗੱਠੜੀ ਡੁੱਖ ਡਾਣ ।
ਈਂ ਜਗ ਊਂ ਜਗ ਮੋਈਂ ਜੀਂਦੀ ।ਹਾਂ ਤੈੱਡੜੀ ਜਾਣ ਨ ਜਾਣ ।
ਤੌਂ ਬਿਨ ਗਾਂਵਣ ਯਾਰ ਮੁੱਠੀ ਦੇ ।ਵੈਣ ਤੱਤੀ ਦੇ ਵਾਣ ।
ਜੇ ਡੇਂਹ ਭਲੜੇ ਮਿਤਰ ਵੀ ਭਲੜੇ ।ਹੈ ਮਸ਼ਹੂਰ ਅਖਾਣ ।
ਦਰਦ ਮੋਠਾ ਚਕ ਚੂੰਢੀਆਂ ਪਾਵੇ ।ਮਾਰਮ ਸੂਲ ਵਡਾਣ ।
ਲੇਲਾ ਮਜਨੂੰ ਹੀਰ ਜ਼ਲੈਖਾ ।ਸੈ ਲੁੜ੍ਹ ਗਏ ਹੈਂ ਘਾਣ ।
ਬਾਝੋਂ ਯਾਰ ਫ਼ਰੀਦ ਨਿਭਾਇਆ ।ਜੀਂਵ ਕੈਂਦੇ ਤਰਾਣ ।

256. ਵੈਸੋਂ ਸੰਝ ਸਬਾਹੀਂ

ਵੈਸੋਂ ਸੰਝ ਸਬਾਹੀਂ ।ਖ਼ਾਲੀ ਰਹਿਸਨ ਜਾਈਂ ।
ਪੱਖੀ ਪਰਦੇਸੀ ਉਭੇ ਸਰਦੇ ।ਦੋ ਦਿਨ ਦੇ ਖਲਕਾਈਂ ।
ਮੁਲਕ ਬੇਗਾਨਾ ਦੇਸ ਪਰਾਇਆ ।ਕੋਝੀਆਂ ਕੂੜ ਬਿਨਾਈਂ ।
ਨਾ ਕੋਈ ਸਾਥੀ ਨਾ ਕੋਈ ਸੰਗਤੀ ।ਕੈਨੂੰ ਦਰਦ ਸੁਨਾਈਂ ।
ਕਿਸਮਤ ਸਾਂਗੇ ਡਿੱਠਮ ਏ ਧਰਤੀ ।ਆਦਾ ਕੌਨ ਇਥਾਈਂ ।
ਹੁਸਨ ਨੱਗਰ ਡੋਂ ਥੀਵਮ ਰਵਾਨਾ ।ਯਾ ਰੱਬ ਤੋੜ ਪੁਰਾਈਂ ।
ਮੰਗਾਂ ਦੁਆਈਂ ਅੱਲਾ ਸਾਈਂ ।ਵਿੱਛੜਿਆ ਢੋਲ ਮਲਾਈਂ ।
ਇਸ਼ਕ ਫ਼ਰੀਦ ਬਹੂੰ ਡੁੱਖ ਡਿੱਤੜੇ ।ਬਿਛੀਆਂ ਬਿਰਹੋਂ ਬਲਾਈਂ ।

257. ਵਲ ਕਹੀਂ ਡੁਖੜੇ ਵੇ ਡੇਂਦੀ

ਵਲ ਕਹੀਂ ਡੁਖੜੇ ਵੇ ਡੇਂਦੀ ।ਸਾਂਵਲ ਦਿਲੜੀ ਬਰਮਾ ਗਿਉਂ ਸੋਹਣਾ ਯਾਰ ।
ਕੰਨੇ ਕੰਨੇ ਬੁੰਦੇ ਗਲ ਝਪ ਮਾਲਾ ।ਅਨਹਦ ਬੀਨ ਬਜਾ ਗਿਆ ਸੋਹਣਾ ਯਾਰ ।
ਰਾਵਲ ਜੋਗੀ ਸ਼ਾਹ ਹੁਸਨ ਦਾ ।ਪਰਮ ਜੜੀ ਜੁੜ ਲਾਗਿਓਂ ਸੋਹਣਾ ਯਾਰ ।
ਅੱਖੀਆਂ ਸਿਹਰੀ ਸਿਹਰ ਕਮਾਵਨ ।ਜਾਦੂ ਚੋਟ ਚਲਾ ਗਿਓਂ ਸੋਹਣਾ ਯਾਰ ।
ਸੋਜ਼ ਤਪਸ਼ ਮੌਜੂਦ ਹਮੇਸ਼ਾ ।ਭਾ ਬਿਰਹੋਂ ਭੜਕਾ ਗਿਓਂ ਸੋਹਣਾ ਯਾਰ ।
ਲਾ ਕਰ ਯਾਰੀ ਯਾਰ ਵਿਸਾਰਿਓ ।ਖੋਟ ਫਰੇਬ ਕਮਾ ਗਿਓਂ ਸੋਹਣਾ ਯਾਰ ।
ਕਲ੍ਹੜੀ ਛਡ ਕੇ ਕੇਚ ਸਿਧਾਇਓਂ ।ਪਰਭਤ ਰੋਹ ਰੁਲਾ ਗਿਓਂ ਸੋਹਣਾ ਯਾਰ ।
ਤੌਂ ਬਿਨ ਯਾਰ ਫ਼ਰੀਦ ਡੁਖਾਂ ਵਿਚ ।ਸੂਲੀਂ ਜਾਨ ਅੜਾ ਗਿਓਂ ਸੋਹਣਾ ਯਾਰ ।

258. ਵਲ ਵਸ ਵਸਾ ਓਹੇ ਟੋਲ ਵੇ

ਵਲ ਵਸ ਵਸਾ ਓਹੇ ਟੋਲ ਵੇ ।ਕਰ ਲਾਡ ਮਿੱਠੜਾ ਬੋਲ ਵੇ ।
ਹਰ ਵਕਤ ਸਾਂਵਲ ਢੋਲ ਵੇ ।ਪੀਆ ਹੋ ਅਸਾਡੜੇ ਕੋਲ ਵੇ ।
ਅਣ ਸੁਹੇਂਦੀ ਘੁੰਡੜੀ ਖੋਲ ਵੇ ।ਅਣ ਸੰਗ ਮੈਂ ਸੰਗ ਬੋਲ ਵੇ ।
ਅਤਹੋਂ ਨਾਜ ਦੇ ਟੁਕ ਟੋਲ ਵੇ ।ਲੱਖ ਲੱਖ ਅਲੋਲ ਮਖ਼ੌਲ ਵੇ ।
ਅਥਾਂ ਮੁੱਠੜੀ ਜਾਨ ਸੜੋਲ ਵੇ ।ਥਈ ਡੁੱਖੜੇਂਦੀ ਕਚਕੋਲ ਵੇ ।
ਕਿਆ ਡੁੱਖੜੀਂ ਲੱਧੜਮ ਗੋਲ ਵੇ ।ਥਏ ਚੂਰ ਜ਼ਿਰ੍ਹਾ ਤੇ ਖੋਲ ਵੇ ।
ਮਾਰਿਆ ਹੈ ਕਿਆ ਜੁੜ ਤੋਲ ਵੇ ।ਅਬਰੂ ਗੁਲੇਲ ਗਲੋਲ ਵੇ ।
ਪੈ ਹੋਸ ਦੇ ਵਿੱਚ ਭੋਲ ਵੇ ।ਜੀਰੇ ਅੰਦਰ ਸੌ ਪੋਲ ਵੇ ।
ਥਇਆ ਜਿਸਮ ਚੀਚੀ ਠੋਲ ਵੇ ।ਦਿਲ ਡਿੱਤੜੇ ਕਈ ਘਰ ਰੋਲ ਵੇ ।
ਜੇ ਏ ਫ਼ਰੀਦ ਦਾ ਡੌਲ ਵੇ ।ਇਹਾ ਟੋਰ ਤੇ ਏਹਾ ਜੋਲ ਵੇ ।
ਕਈ ਡੇਹ ਨ ਫੋਲਾ ਫੋਲ ਵੇ ।ਅਝੂੰ ਸ਼ਹਿਰੀਂ ਵੱਜਸਨ ਦੋਲ ਵੇ ।

259. ਵਸਲ ਹਿਜਰ ਯਕਸ

ਵਸਲ ਹਿਜਰ ਯਕਸ ।ਵਸਦਾ ਦੋਸਤ ਕਰੀਬ ਦਿਲੀਂਦੇ ।
ਅਲਵੀ ਸਿਫ਼ਲੀ ਯਾਰ ਦੀਆਂ ਝੋਕਾਂ ।ਖ਼ਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ ।
ਏ ਦਿਲ ਜਾਣ ਪਛਾਣ ।ਹਰ ਜਾ ਦੇਰੇ ਚਾਕ ਮਹੀਂ ਦੇ ।
ਡੁੱਖ ਡੁਹਾਗ ਤੇ ਬੈ ਹੁਜ਼ਨ ਮੇਂ ।ਸੁਖ ਸੁਹਾਗ ਤੇ ਮੁਲਕ ਅਮਨ ਮੇਂ ।
ਆਸ਼ਕ ਸਮੰਝ ਸੁੰਜਾਣ ।ਸਭ ਮਜ਼ਹਰ ਮੇਂ ਯਾਰ ਚਹੀਂਦੇ ।
ਚਾਕ ਬਬਾਣਾ ਮਨ ਨੂੰ ਭਾਣਾ ।ਤਨ ਮਨ ਉਸ ਦੇ ਰਾਹ ਵਿਕਾਣਾ ।
ਕਿਆ ਵਤ ਦੀਨ ਈਮਾਨ ।ਸ਼ਰਮ ਭਰਮ ਸਬ ਮਿਲਕ ਤਹੀਂਦੇ ।
ਇਸ਼ਕ ਫ਼ਰੀਦ ਤਸੱਰਫ਼ ਕੀਤਾ ।ਲਾਇਸ ਜੁੜ ਕਰ ਪਰਮ ਪਲੀਤਾ ।
ਸਬ ਸੂਰਤ ਸੁਬਹਾਨ ।ਜ਼ਾਹਰ ਅੱਖੀਆਂ ਨਾਲ ਡੱਸੀਂਦੇ ।

260. ਵਸੋ ਵੀ ਅੱਖੀਆਂ ਘਨਘੋਰਾਂ ਲਾਕੇ

ਵਸੋ ਵੀ ਅੱਖੀਆਂ ਘਨਘੋਰਾਂ ਲਾਕੇ ।
ਸਾਵਣ ਆਇਆ ਯਾਰ ਨ ਆਇਆ ।ਥਏ ਬਾਦਲ ਤੂਫ਼ਾਨ ਬਲਾ ਕੇ ।
ਆਵਣ ਕਹਿ ਗਏ ਵੱਲ ਨ ਆਏ ।ਦਿਲ ਨੂੰ ਮੁਫ਼ਤੀ ਚੋਟ ਚਲਾ ਕੇ ।
ਦਿਲ ਬਰਮਾਏ ਰਾਵਲ ਜੋਗੀ ।ਧੁਨ ਧੁਨ ਬੰਸੀ ਫੂਕ ਬਜਾ ਕੇ ।
ਇਤਨਾ ਜ਼ੁਲਮ ਮੁਨਾਸਬ ਨਾਹੀਂ ।ਪਹਿਲੋਂ ਅਪਨਾ ਯਾਰ ਬਣਾ ਕੇ ।
ਰੋਹ ਜਬਲ ਵਿੱਚ ਮਾਰੂ ਥਲ ਵਿੱਚ ।ਮਾਰੂ ਗਿਆ ਪਰਦੇਸ ਰੁਲਾ ਕੇ ।
ਮਾਰੂ ਮੁਲਕ ਮਲ੍ਹੇਰ ਦਾ ਮਾਲਕ ।ਲੱਡ ਨ ਜਾਵੀਂ ਝੋਕ ਵਸਾ ਕੇ ।
ਜੋਗਨ ਥੀਸਾਂ ਮੁਲਕ ਢੁੰਡੇਸਾਂ ।ਵੈਸਾਂ ਅੰਗ ਭੱਬੂਤ ਰਮਾ ਕੇ ।
ਅਲੜੇ ਜ਼ਖਮ ਨ ਚੂਲ ਪਪੀਹਾ ।ਸਾੜ ਨ ਕੋਇਲ ਕੂਕ ਸੁਣਾ ਕੇ ।
ਕਰਵਟੀਆਂ ਲੈ ਹੁੱਟ ਹੁੱਟ ਜਾਂਦੀ ।ਬੇਵੱਸ ਡੁੱਖੜੇ ਸੂਲ ਸੁਹਾ ਕੇ ।
ਤੁਮ ਬਿਛੜਤ ਮੋਹੇ ਚੈਨ ਨ ਆਵੇ ।ਪਾਪ ਮਟਾਉ ਅੰਗਨ ਸੁਹਾ ਕੇ ।
ਗਰਜਤ ਬਦਰਾ ਲਿਸ਼ਕਤ ਬਿਜਲੀ ।ਰਿਮ ਝਿਮ ਬਾਰਸ਼ ਜ਼ੋਰ ਘਟਾ ਕੇ ।
ਸਾਜਨ ਬਾਝ ਫ਼ਰੀਦ ਹੈ ਜੀਨਾ ।ਮੁਸ਼ਕਲ ਅੇਸੇ ਬਾਰ ਉਠਾ ਕੇ ।

261. ਵਤਨ ਬੇਗਾਨੇ ਵਲ ਨਹੀਂ ਆਵਣਾ

ਵਤਨ ਬੇਗਾਨੇ ਵਲ ਨਹੀਂ ਆਵਣਾ ।ਯਾਦ ਕੀਤਮ ਦਿਲਦਾਰ ।
ਕੋਲੇ ਰਹਿਸਾਂ ਮੂਲ ਨ ਸਹਿਸਾਂ ।ਹਿਜਰ ਦਾ ਬਾਰੀ ਬਾਰ ।
ਵਿਸਰਿਆ ਸਾਰਾ ਰਾਜ ਬਬਾਣਾ ।ਵਿਸਰ ਗਿਆ ਘਰ ਬਾਰ ।
ਭਾਣ ਮਣੇਸਾਂ ਮਾਣ ਨਭੇਸਾਂ ।ਘੋਲੇ ਆਰ ਵ ਯਾਰ ।
ਸੁਰਖੀ ਕਜਲ ਮੁਸਾਗ ਗਿਉਸੇ ।ਬਠ ਪਿਆ ਹਾਰ ਸਿੰਗਾਰ ।
ਪਾਰੋਂ ਡਿਸਦੀ ਝੋਕ ਸਜਨ ਦੀ ।ਕਿਉਂ ਰਹਿਸਾਂ ਉਰਵਾਰ ।
ਮੈਂ ਮਨਤਾਰੀ ਤੇ ਨੇਂਹ ਬਾਰੀ ।ਕਾਦਰ ਨੇਸਮ ਪਾਰ ।
ਬਠ ਪਈ ਸਿੰਧੜੀ ਕੀਤਮ ਮੂਲਾ ।ਮੁਲਕ ਮਲ੍ਹੇਰ ਮਲ੍ਹਾਰ ।
ਦੇਸ ਅਰਬ ਦਾ ਮੁਲਕ ਤਰਬਦਾ ।ਸਾਰਾ ਬਾਗ ਬਹਾਰ ।
ਰੋਹੀ ਰਾਵੇ ਰੋਹੀਂ ਰੁਲੇਸ ।ਨਸ ਗਿਆ ਕਰਹੂੰ ਕਤਾਰ ।
ਡੇਂਹ ਡੁਖਾਂ ਦਾ ਡੂੰਗਰ ਡਿਸਦਾ ।ਰਾਤ ਗਮਾਂ ਦੀ ਗ਼ਾਰ ।
ਸਾਂਵਣ ਆਇਆ ਰੋਹੀ ਵੁਠੜੀ ।ਬਾਰ ਥਈ ਗੁਲਜ਼ਾਰ ।
ਦਾਰ ਮਦਾਰ ਫਰੀਦ ਹੈ ਦਿਲ ਨੂੰ ।ਡੁਖੜੇ ਤਾਰੋ ਤਾਰ ।

262. ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ

ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ ।
ਅੱਖੀਆਂ ਸ਼ਰ ਕਾਰਣ ਨਿਤ ਬੁਖੀਆਂ ।ਹਿਨ ਪਾਪੀ ਬੇ ਪੀਰ ।
ਜ਼ੁਲਫਾਂ ਮੁਸ਼ਕੀਂ ਬੰਨ੍ਹ ਬੰਨ੍ਹ ਡੇਵਨ ।ਦਿਲੜੀ ਕੂੰ ਤਅਜ਼ੀਰ ।
ਤੈਂਡੇ ਨਾਲ ਹੈ ਸਾਂਵਲ ਸੋਹਣਾ ।ਦਿਲ ਲਾਂਵਣ ਤਕਸੀਰ ।
ਨਾਜ਼ ਨਿਹੋਰੇ ਗਮਜ਼ੇ ਤੈਂਡੇ ।ਮਸਹਫ ਦੀ ਤਫ਼ਸੀਰ ।
ਕਾਕਲ ਪਣੀਆਂ ਨਾਂਗ ਵਰਾਧਾ ।ਡਿਠੜੀ ਚੜ੍ਹਮ ਸਰੀਰ ।
ਝੋਕਾਂ ਆਨ ਸਵਲੜੀਆਂ ਸੀਂਗਾ ।ਨੈਨ ਲੋੜ੍ਹੇਦੇ ਨੀਰ ।
ਪਾਹ ਹੰਬਾਹ ਉਗਾਰ ਗਈਂਦੇ ।ਮੈਂ ਲੇਖੇ ਅਕਸੀਰ ।
ਵੁਠ ਕਨੂੰ ਥਈ ਧਰਤੀ ਥਲੜੀ ।ਸਾਗੀ ਮੁਲਕ ਮਲ੍ਹੇਰ ।
ਰਲੜੇ ਸਜਨ ਸੁਹਾਵਣ ਥਲੜੇ ।ਕਾਰ, ਕਕੀ, ਕੀੜ ।
ਜੈਸਲਮੇਰ ਨਰਹਾਈ ਮਾਣੂੰ ।ਥੀ ਡੋਹੀਂ ਖੰਡ ਖੀਰ ।
ਥਲ ਚਤਰਾਂਗ ਅੰਦਰ ਮੇਂ ਸੱਸੀ ।ਬੇਲੀਂ ਬੇਟੀਂ ਹੀਰ ।
ਰੋਜ਼ ਅਜ਼ਲ ਦਾ ਤੈਂਡਾ ਸਾਡਾ ।ਮਾਲ ਮਵੈਸ਼ੀ ਸੀਰ ।
ਜਾਂਵਣ ਲਾਦਾ ਮਿਲਕ ਤੁਸਾਡਾ ।ਤਨ ਮਨ ਸੀਸ ਸਰੀਰ ।
ਕੋਝੀ ਕਮਲੀ ਤੈਡੇ ਨਾਂ ਦੀ ।ਨਾ ਕਰ ਯਾਰ ਕਰੀਰ ।
ਮੂੰਝਾਂ ਦੋਸਤ ਤੇ ਖੁਸ਼ੀਆਂ ਦੁਸ਼ਮਨ ।ਸੁਖ ਵੈਰੀ ਡੁਖ ਵੀਰ ।
ਜਾਨੀ ਜੋੜ ਚਲਇਓ ਕਾਨੀ ।ਸੰਧ ਸੰਧ ਦੇ ਵਿਚ ਪੀੜ ।
ਬਠ ਚੂਚਕ ਬਠ ਖੇੜੇ ਭੈੜੇ ।ਤੌਂ ਨਾ ਥੀ ਦਿਲਗੀਰ ।
ਡੇਹੋਂ ਡੇਂਹ ਕੋਰਾੜਾ ਥੀਵੇ ।ਵਾਹ ਸਿਕ ਦੀ ਤਾਸੀਰ ।
ਰੋ ਰੋ ਤੁਠਲੀ ਪਈਆਂ ਨਾਸੂਰਾਂ ।ਦਿਲ ਵਿਚ ਸੌ ਸੌ ਚੀਰ ।
ਉਰਿਆਨੀ ਦੀ ਖਲਅਤ ਮਿਲੜੀ ।ਸੁੰਜਬਰ ਦਾ ਜਾਗੀਰ ।
ਹੋ ਹੋ ਫਕੜੀ ਸ਼ਹਿਰ ਖਵਾਰੀ ।ਸਾਡੀ ਹੈ ਤੌਕੀਰ ।
ਗੌਸ ਕੁਤਬ ਸਬ ਤੌਂ ਤੂ ਸਦਕੇ ।ਕੌਨ ਫ਼ਰੀਦ ਫਕੀਰ ।

263. ਵਿੱਚ ਰੋਹੀ ਦੇ ਰਹਿੰਦੀਆਂ

ਵਿੱਚ ਰੋਹੀ ਦੇ ਰਹਿੰਦੀਆਂ ।ਨਾਜ਼ਕ ਨਾਜ਼ੋ ਜੱਟੀਆਂ ।
ਰਾਤੀਂ ਕਰਨ ਸ਼ਿਕਾਰ ਦਿਲੇਂ ਦੇ ।ਡੇਹਾਂ ਵਲੋੜਨ ਮੱਟੀਆਂ ।
ਗੁੱਝੜੇ ਤੀਰ ਚਲਾਵਨ ਕਾਰੀ ।ਸੈ ਸੈ ਦਿੱਲੜੀਆਂ ਫੱਟੀਆਂ ।
ਕਰ ਕਰ ਦਰਦਮੰਦਾਂ ਕੂੰ ਜ਼ਖਮੀ ।ਹੈ ਹੈ ਬਧਨ ਨ ਪੱਟੀਆਂ ।
ਛੇੜਨ ਭੇਡਾਂ ਬੱਕਰੀਆ ਗਾਈਂ ।ਲੇ ਲੇ ਗਾਬੇ ਕੱਟੀਆਂ ।
ਕਈ ਮਸਕੀਨ ਮੁਸਾਫਰ ।ਚੌੜ ਕੀਤੋ ਨੇ ਤਰੱਟੀਆਂ ।
ਧੂਈ ਦਾਰ ਫ਼ਕੀਰ ਥਿਉ ਸੇ ।ਫ਼ਖਰ ਵੱਡਾਈਆਂ ਸੱਟੀਆਂ ।
ਹਿਉਂ ਦਿਲਬਰ ਦੈ ਕੁਤੜੇ ਦਰ ਦੈ ।ਬਿਰਹੋਂ ਪਈਆਂ ਗਲ ਗੱਟੀਆਂ ।
ਮੂਝੇ ਫ਼ਰੀਦ ਮਜ਼ੀਦ ਹਮੇਸ਼ਾ ।ਅੱਜ ਕਲ੍ਹ ਖੁਸ਼ੀਆਂ ਘੱਟੀਆਂ ।

264. ਵਾਹ ! ਹਜਰਤ ਇਸ਼ਕ ਮਜਾਜ਼ੀ

ਵਾਹ ! ਹਜਰਤ ਇਸ਼ਕ ਮਜਾਜ਼ੀ ।ਸਬ ਰਾਜ ਰਮੂਜ਼ ਦੀ ਬਾਜ਼ੀ ।
ਸਭੋ ਸ਼ਾਹਦ ਅਸਲੀਂ ਜਾਣੀਂ ।ਹੈ ਵਾਹਦ ਪਰਮ ਕਹਾਣੀ ।
ਹੈ ਵਹਦਤ ਸਮੰਝ ਸੁੰਜਾਣੀ ।ਵਿੱਚ ਪਰਦੇ ਕਸਰਤ ਸਾਜ਼ੀ ।
ਕਰ ਰਫ਼ਾ ਮਲਾਲ ਕਦੂਰਤ ।ਟੁੱਕ ਸਮੰਝ ਸਜਣ ਬੇ ਸੂਰਤ ।
ਥਇਆਂ ਜ਼ਾਹਰ ਵਿੱਚ ਹਰ ਮੂਰਤ ।ਛੁੱਪ ਓਲੇ ਨੂਰ ਹਜਾਜ਼ੀ ।
ਸੁਣ ਹੁਸਨ ਅਜ਼ਲ ਦੀ ਚਾਲੀ ।ਸਬ ਨਾਜ਼ ਨਹੋਰੇ ਵਾਲੀ ।
ਕਿਥ ਖ਼ਾਲਕ ਖ਼ਲਕ ਦਾ ਵਾਲੀ ।ਕਿਥ ਆਬਦ ਰੀਤ ਨਿਆਜ਼ੀ ।
ਕਿਥ ਆਸ਼ਕ ਦਰਦ ਕਸ਼ਾਲੇ ।ਕਿਥ ਹੁਸਨ ਮਲਾਹਤ ਚਾਲੇ ।
ਥੀ ਹਰ ਸ਼ਿੰਗਾਰ ਡਖਾਲੇ ।ਖੁਸ਼ ਸੀਰਤ ਨਾਜ਼ ਨਵਾਜ਼ੀ ।
ਕਿਥ ਮੁਤਰਬ ਤੇ ਮੈਖਾਨੇ ।ਕਿਥ ਰਿੰਦੀ ਰਸਮ ਯਗਾਨੇ ।
ਕਿਥ ਸੌਮ ਸਲਵਾਤ ਅਜ਼ਾਨੇ ।ਕਿਥ ਜ਼ਾਹਦ ਨੇਕ ਨਮਾਜ਼ੀ ।
ਹੈ ਗ਼ੈਰੀਅਤ ਜ਼ੰਦੀਕੀ ।ਪਾ ਵਿਰਸਾ ਰੱਖ ਸਦੀਕੀ ।
ਕਰ ਜ਼ੁਹਦ ਜ਼ਹਾਦ ਹਕੀਕੀ ।ਬਣ ਮਰਦ ਮੁਅਲਾ ਗਾਜ਼ੀ ।
ਠੱਪ ਫ਼ਿਕਾ ਅਸੂਲ ਮਸਾਇਲ ।ਸੱਟ ਨਹਵੀ ਫ਼ੇਅਲ ਤੇ ਫ਼ਾਇਲ ।
ਬੱਠ ਇਲਮੀ ਬਹਸ ਦਲਾਇਲ ।ਹੈ ਫ਼ਕਰ ਫ਼ਕਤ ਜਾਂ ਬਾਜ਼ੀ ।
ਏ ਸਿਲਕ ਸਲੂਕ ਫ਼ਰੀਦੀ ।ਹੈ ਰੀਤ ਅਜਬ ਤੌਹੀਦੀ ।
ਪਰ ਜ਼ੌਕ ਲਜ਼ੀਜ਼ ਜਦੀਦੀ ।ਛੱਡ ਲੰਬਿੜ ਦੂਰ ਦਰਾਜ਼ੀ ।

265. ਵਾਹ ! ਵਾਹ!! ਦਿਲਬਰ ਦੀ ਯਾਰੀ

ਵਾਹ ! ਵਾਹ!! ਦਿਲਬਰ ਦੀ ਯਾਰੀ ।ਯਾਰੀ ਕਰਮ ਨ ਕਾਰੀ ।
ਥੀ ਰੁੱਖੜਾ ਰਖਮ ਬਰੀਤ ।ਨਾ ਪੁੱਛਦਾ ਹਾਲ ਹਕੀਕਤ ।
ਨਾ ਸੁਣਦਾ ਵੇਦਨ ਸਾਰੀ ।
ਮੈਂ ਮੁੱਠੜੀ ਡੁੱਖੜੀਂ ਕੁੱਠੜੀ ।ਸੈ ਤੀਰੀ ਗ਼ਮਦੀਂ ਚੁੱਟੜੀ ।
ਦਿਲ ਲੜੀ ਸੂਲਾਂ ਮਾਰੀ ।
ਨਾ ਡਿੱਠੜਮ ਮਿਠੜਾ ਮੱਖਣਾ ।ਗਿਆ ਸਾਂਵਨ ਸਾਫ਼ ਸਲੱਖਣਾ ।
ਗਈ ਮੌਸਮ ਚੇਤਰ ਬਹਾਰੀ ।
ਨਾ ਖੋਜ ਨਾ ਖੋਬ ਉਠਾਂ ਦੇ ।ਸਬ ਪਰਭਤ ਪੰਧ ਥਲਾਂ ਦੇ ।
ਦਿਲ ਰੁਲ ਰੁਲ ਰੋ ਰੋ ਹਾਰੀ ।
ਮੈਂ ਸਿੰਧਰੀ ਕੇਵੇਂ ਜਾਲਾਂ ।ਪਰਦੇਸ ਬੈਠੀ ਤਨ ਗਾਲਾਂ ।
ਥਏ ਰੋਹੀ ਡੇਂਹ ਮਲ੍ਹਾਰੀ ।
ਦਿਲ ਖੱਸਦਾ ਭੇਤ ਨ ਡਸਦਾ ।ਥੀ ਓਪਰਾ ਦੂਰੋਂ ਹੱਸਦਾ ।
ਲਾ ਹੂ ਹੂ ਸ਼ਹਿਰ ਖਵਾਰੀ ।
ਹਿੱਕ ਯਾਰ ਫ਼ਰੀਦ ਅਵੈੜਾ ।ਬਿਆ ਸੱਸ ਨਨਾਣ ਦਾ ਝੇੜਾ ।
ਪਈ ਪਲੜੇ ਮੁੰਝ ਮੁੰਝਾਰੀ ।

266. ਵਾਹ ਵਾਹ ਸੋਹਣੇ ਦਾ ਵਰਤਾਰਾ

ਵਾਹ ਵਾਹ ਸੋਹਣੇ ਦਾ ਵਰਤਾਰਾ ।ਹਰ ਸੂਰਤ ਵਿਚ ਕਰੇ ਉਤਾਰਾ ।
ਹਿਕ ਜਾ ਚਾਵੇ ਇਸ਼ਕ ਇਜਾਰਾ ।ਬਇ ਜਾ ਡੇਵੇ ਹੁਸਨ ਉਧਾਰਾ ।
ਓ ਮਾਲਕ ਮੈ ਅਦਨਾ ਸਗ ਦਾ ।ਹਰ ਸੂਰਤ ਵਿਚ ਮਿੱਠੜਾ ਲਗਦਾ ।
ਮੈ ਕਿਆ ਮੋਹ ਲੇਇਸ ਮਨ ਜਗਦਾ ।ਮਾਰੇਸ ਹਰ ਜਾ ਨਾਜ਼ ਨਕਾਰਾ ।
ਮੈਂ ਬੇ ਆਸ ਉਮੀਦ ਦਾ ਮਾਣਾ ।ਹਰ ਕਸ ਨਾਕਸ ਦੇ ਮਨ ਭਾਣਾ ।
ਦੋਸਤ ਅਵੈੜਾ ਯਾਰ ਇਆਣਾ ।ਹਰ ਇਕ ਦਿਲ ਕੂੰ ਲਗੇ ਪਿਆਰਾ ।
ਜੋ ਮੈਂ ਵਾਂਗ ਬੁਝਾਰਤ ਬੁਝਦਾ ।ਸੋ ਥੀਆ ਵਾਕਫ ਸਾਰੀ ਗੁਝ ਦਾ ।
ਹਰਗਿਜ਼ ਦਖ਼ਲ ਨਹੀਂ ਕਹੀਂ ਕੁਝਦਾ ।ਜਾਣ ਨਜ਼ਾਰਾ ਯਾਰ ਦਾ ਸਾਰਾ ।
ਚਰਣ ਗੁਰੁ ਦੇ ਸੀਸ ਨਵਾਈਂ ।ਜੋ ਆਖੇ ਚੁਮ ਅਖੀਆਂ ਚਾਈਂ ।
ਜੋਹਦ ਜਹਾਦ ਦਾ ਬਾਰ ਉਠਾਈਂ ।ਕਰਬ ਕਮਾਲ ਹੈਈ ਮਤਲਬ ਬਾਰਾ ।
ਥੀ ਗੁਰ ਪੀਰ ਦਾ ਚੇਲਾ ਸੱਚਾ ।ਨਾ ਹੋ ਕਦਮ ਹਟਾ ਕਰ ਕੱਚਾ ।
ਬਿਰਹੋ ਕੜਾਹ ਚੜਿਆ ਮੱਚ ਮੱਚਿਆ ।ਜਲ ਬਲ ਮਾਰ ਅਨਾ ਦਾ ਨਾਅਰਾ ।
ਜੋ ਕੋਈ ਰਖਸੀ ਐ ਗੁਨ ਚਾਰੇ ।ਜੋ ਰਾਤੀ ਜਗ ਜੋਗ ਜਗਾਰੇ ।
ਵੰਜ ਖੁਸ਼ ਵਸ ਸੀ ਸ਼ਾਮ ਦਵਾਰੇ ।ਰਹਿਸੀ ਜਗਤ ਸੌਂ ਨਿਆਰਾ ।
ਜਗਰਤ ਸੁਪਨਸ ਸਕੋਪਤ ਟੁਰੀਆ ।ਤੈਂਡੀ ਸੈਰ ਦੇ ਸਾਂਗੇ ਜੜਿਆ ।
ਜੈਂਦਾ ਪੀਰ ਸੰਜਾਨੋਂ ਥੁੜਿਆ ।ਫਿਰਸੀ ਥੀ ਚੌ ਗੁਠ ਆਵਾਰਾ ।
ਤੂੰ ਇਹ ਸਮਝ ਸੰਜਾਨ ਨ ਛੋੜੀਂ ।ਨਿਰਗੁਨ ਸਰਗੁਨ ਵਿਚ ਜਾ ਜੋੜੀਂ ।
ਆਪਣੇ ਆਪ ਤੂੰ ਮੂੰਹ ਨ ਮੋੜੀਂ ।ਸਬ ਹੈ ਰੂਪ ਸਰੂਪ ਤਿਹਾਰਾ ।
ਚਾਰੋਂ ਬੇਦ ਬਦਾਂਤ ਪੁਕਾਰਣ ।ਓਮ ਬ੍ਰਮ ਨਾਰਾਇਣ ਧਾਰਨ ।
ਆਤਮ ਉਤਮ ਸਰੂਪ ਸਧਾਰਨ ।ਦਵੈਤ ਫਰੀਦ ਹੈ ਜੂਠਾ ਲਹਿਰਾ ।

267. ਯਾਦ ਆਵਿਨ ਯਾਰ ਦੇ ਰਲੜੇ

ਯਾਦ ਆਵਿਨ ਯਾਰ ਦੇ ਰਲੜੇ ।ਨਿੱਤ ਪੌਵਨ ਕਰੂਪ ਕੁਲੱਲੜੇ ।
ਕਿਉਂ ਚੜ੍ਹਦੀ ਚੰਦਰੀ ਖਾਰੇ ।ਕਿਉਂ ਕਰਦੀ ਜ਼ੇਵਰ ਬਾਰੇ ।
ਜੇ ਜਾਨੀ ਹਿਜਰ ਦੇ ਵਾਰੇ ।ਏ ਨੇੜੇ ਸਖ਼ਤ ਸਵੱਲੜੇ ।
ਡੁੱਖ ਯਾਰ ਸੁਖਾਂ ਦੇ ਦੇਰਨ ।ਲਏ ਸੂਲਾਂ ਸੀਨੇ ਢੇਰਨ ।
ਮੂੰਹ ਕਾਲਾ ਨੀਲੇ ਪੈਰਿਨ ।ਵਾਹ ! ਹੋਤ ਪੁੱਨਲ ਦੇ ਭਲੜੇ ।
ਕਿਉਂ ਡੁਖੜੀ ਉੱਮਰ ਨਿਭਾਵਾਂ ।ਹਨ ਮੌਤ ਦਾ ਮੁਲਕ ਵਸਾਵਾਂ ।
ਵੰਜ ਗੋਰਸਤਾਨ ਸੁਹਾਵਾਂ ।ਬੱਠ ਜੀਵਣ ਕੂੜ ਤਸੱਲੜੇ ।
ਗਲ ਪੇਚ ਹਿਜਰ ਦੇ ਵਲੜੇ ।ਦਿਲ ਜ਼ਖਮ ਅਵੱਲੜੇ ਅੱਲੜੇ ।
ਇਹ ਨੇਂਹ ਲਾਵਣ ਦੇ ਭੱਲੜੇ ।ਪਏ ਮੈਂ ਮੁੱਠੀ ਦੇ ਪੱਲੜੇ ।
ਸਬ ਜ਼ੋਰ ਹਵਸ ਵਸ ਲਾਇਮ ।ਪਰ ਯਾਰ ਫ਼ਰੀਦ ਨ ਆਇਮ ।
ਗ਼ਮ ਦਰਦ ਅੰਦਰ ਸਰ ਪਾਇਮ ।ਕਰ ਆਪੇਂ ਗੱਲੜੇ ਗੱਲੜੇ ।

268. ਯਾਰ ਬਰੋਚਲ ਕਾਣ

ਯਾਰ ਬਰੋਚਲ ਕਾਣ ।ਰੁਲਦੀ ਰੋਹ ਡੂੰਗਰ ਵਿਚ ।
ਲਾਇਸ ਜੁੜ ਕਰ ਬਾਣ ।ਦਿਲੜੀ, ਜਾਨ, ਜਿਗਰ ਵਿਚ ।
ਸੇਂਗੀਆਂ ਸੁਰਤੀਆਂ ਕੰਥ ਰਿਝਾਇਆ ।ਅਪਨੇ ਅਪਨੇ ਢੋਲ ਕੂੰ ਪਾਇਆ ।
ਮੈਕੂੰ ਮੈਡਰੇ ਮਾਂਣ ।ਰੋਲਿਆ ਸੁੰਜੜੇ ਬਰੋਚ ।
ਯਾਰ ਨ ਪਾਵਾਂ ਬਾਰ ਉਠਾਵਾਂ ।ਨੀਰ ਵਹਾਵਾਂ ਗਾਵਣ ਗਾਵਾਂ ।
ਰੱਖ ਰੱਖ ਵੈਣ ਦੀ ਵਾਣ ।ਹਰ ਕੂਚੇ ਘਰ ਘਰ ਵਿਚ ।
ਰੇਤ ਤੱਤੀ ਪਿਆ ਡੁਖੜੇ ਘਾਟੇ ।ਖੁੜ ਬਣ ਖੋਬ ਗਪਾਟੇ ਘਾਟੇ ।
ਸੱਟ ਗਿਆ ਜਾਣ ਪਛਾਣ ।ਕਾਨੀ ਮਾਰ ਅੰਦਰ ਵਿਚ ।
ਹੁਸਨ ਹਕੀਕੀ ਨੂਰੇ ਹਜਾਜ਼ੀ ।ਖੇਡੇ ਨਾਜ਼ ਨਿਆਜ ਦੀ ਬਾਜ਼ੀ ।
ਸਿਦਕੋ ਸਮਝ ਸਿੰਜਾਣ ।ਆਇਆ ਕੋਟ ਸ਼ਹਿਰ ਵਿਚ ।
ਰਾਹ ਅਵਲੜੇ ਔਖੀਆਂ ਘਾਟੀਆਂ ।ਚੁਭਦੇ ਕਕਰੇ ਕੰਡਰੇ ਕਾਠੀਆਂ ।
ਮਾਰਮ ਸੂਲ ਵਡਾਨ ।ਆਇਮ ਜ਼ੁਲਮ ਕਹਿਰ ਵਿਚ ।
ਪਹਿਲੇ ਡੇਂਹ ਦੀ ਕਿਸਮਤ ਫੁਟੜੀ ।ਜਮਦੇ ਵੇਲੇ ਅਮੜੀ ਮੁਠੜੀ ।
ਡਿਤੜਾ ਡੁਖ ਦਾ ਡਾਣ ।ਲੋੜ੍ਹੇਸ ਬਿਰਹੋ ਬਰਵਿਚ ।
ਦਰਦ ਫ਼ਰੀਦ ਹਮੇਸ਼ਾ ਹੋਵੇ ।ਸਾਰੇ ਪਾਪ ਦੂਈ ਦੇ ਧੋਵੇ ।
ਰਹਿੰਦੀ ਤਾਂਘ ਤੇ ਤਾਣ ।ਪਹੁੰਚਾਂ ਪ੍ਰੇਮ ਨਗਰ ਵਿਚ ।

269. ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ ।
ਬਾਹਿ ਸੜੇਂਦੀ ਕੱਖ ਕਾਨੇ ਨੂੰ, ਇਸ਼ਕ ਸੜੇਂਦਾ ਜੇਅੜਾ ।
ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ ।
ਯਾਰ ਮੈਡੇ ਉਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ ।

ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ ।
ਸਾਨੂੰ ਲੱਗ ਗਈ ਬੇਅਖ਼ਤਿਆਰੀ,
ਸੀਨੇ ਦੇ ਵਿਚ ਨਾ ਸਮਾਈ ਹੈ ।

ਹੁਲਹੁਲਾ ਕੇ ਇਸ਼ਕ ਜੁ ਆਇਆ ।
ਮੁਹਬਤ ਡਾਢਾ ਸ਼ੋਰ ਮਚਾਇਆ ।
ਥਾਂ ਥਾਂ ਨਾਚ ਨਚਾਈ ਹੈ ।

ਇਸ਼ਕ ਚੁਆਇਆ ਮੈਂ ਸਰ ਚਾਈ ।
ਸ਼ਰਮ ਹਯਾ ਪਹਿਲੇ ਸੱਟ ਲਿਆ ਈ ।
ਇਸ਼ਕ ਨੂੰ ਮਲਾਮਤ ਲਾਈ ਹੈ ।

ਇਸ਼ਕ ਅਵੇੜਾ ਬਹਣ ਨਾ ਦੇਂਦਾ ।
ਥੀ ਗਦਾਗਰ ਮਸਤ ਕਰੇਂਦਾ ।
ਘਟੀ ਘਟੀ ਚਾ ਮੰੰਗਾਈ ਹੈ ।

270. ਯਾਰ ਕੂੰ ਕਰ ਮਸਜੂਦ

ਯਾਰ ਕੂੰ ਕਰ ਮਸਜੂਦ ।ਛਡ ਡੇ ਬਿਉ ਮਅਬੂਦ ।
ਹਰ ਸੂਰਤ ਵਿਚ ਯਾਰ ਕੂੰ ਜਾਣੀ ।ਗੈਰ ਨਹੀਂ ਮੌਜੂਦ ।
ਸਭ ਦਾਦ ਕੂੰ ਸਮਝੀ ਵਾਹਦ ।ਕਸਰਤ ਹੈ ਮਫਕੂਦ ।
ਫਖਰੁਦੀਨ ਮਿਠਲ ਦੇ ਸ਼ੌਕੋਂ ।ਦਮ ਦਮ ਨਿਕਲਮ ਦੂਦ ।
ਵਸਲ ਫ਼ਰੀਦ ਕੂੰ ਹਾਸਲ ਹੋਇਆ ।ਜਬ ਹੋ ਗਿਆ ਨਾਬੂਦ ।

271. ਯਾਰ ਕੁਰਾੜਾ ਹਾਲ ਵੇ

ਯਾਰ ਕੁਰਾੜਾ ਹਾਲ ਵੇ ।ਸਾਨੂੰ ਮਾਰ ਨ ਤਾਅਨੇ ।
ਸਾਂਗ ਸੰਜੋਕ ਰਲਾਏ ਕਿਸਮਤ ।ਸਾਂਗੇ ਦੋਸਤ ਬਗਾਨੇ ।
ਜਾਂ ਜਾਂ ਸੂੰਹ ਬਣਾਂਵਾਂ ।ਤਾਂ ਤਾਂ ਡਿੱਸਦੇ ਦੂਰ ਟਿਕਾਨੇ ।
ਆਵਣ ਕਾਣ ਨ ਮੰਗਨੀਂ ਦਿੱਲੜੀ ।ਕੱਚੜੇ ਕਰਨ ਬਹਾਨੇ ।
ਬੇ ਦਰਦਾਂ ਦੀ ਪਰੀਤ ਨ ਭਲੀ ।ਮੁਲਾ ਮੌਤ ਕੂੰ ਆਨੇ ।
ਰੋਵਾਂ ਰੋ ਰੋ ਲੋਕ ਸੁਣਾਵਾਂ ।ਜੀ ਨ ਆਂਵਿਮ ਖਾਨੇ ।
ਕੋਈ ਆਖੇ ਮਨ ਮਚਲ ਕੂੜੀ ।ਕੋਈ ਆਖੇ ਦੀਵਾਨੇ ।
ਸੂਲੀਂ ਨਾਲ ਸੁੰਜੇਦੇ ਜਾਲੇ ।ਸੰਜ ਸਬਾਹ ਗੁਜ਼ਰਾਨੇ ।
ਆਂਵੀਂ ਦੇਰ ਨ ਲਾਂਵੀ ਮਾਹੀ ।ਜਿੰਦ ਡੂੰ ਢੈਂਦੀ ਮਹਿਮਾਨੇ ।
ਇਸ਼ਵੇ ਗ਼ਮਜ਼ੇ ਨਾਜ਼ ਨਹੋਰੇ ।ਕਿਆ ਕਿਆ ਹੁਸਨ ਦਾ ਸ਼ਾਨੇ ।
ਜੋ ਹੈ ਸ਼ਾਨ ਫ਼ਰੀਦ ਦੀ ਸਾਰੀ ।ਮਾਰਣ ਦਾ ਸਾਮਾਨੇ ।

272. ਯਾਰ ਸਪਾਹੀੜਾ ਆ ਵਸ ਮਾਡਰੋ ਕੋਲ

ਯਾਰ ਸਪਾਹੀੜਾ ਆ ਵਸ ਮਾਡਰੋ ਕੋਲ ।
ਇਕ ਲਖ ਡੇਂਦੀ ਡੋ ਲਖ ਡੇਸਾਂ ।ਹਿਕ ਵਾਰੀ ਚਾ ਬੋਲ ।
ਪਹਿਲੋਂ ਦੇ ਕਰ ਬਾਹ ਸਿਰਾਂਦੀ ।ਸਾਵਲ ਯਾਰ ਨ ਰੋਲ ।
ਨੈਂ ਸਾਂਵਣ ਦੀ ਮੈ ਮਨਤਾਰੀ ।ਸੈ ਛੋਲੀਆਂ ਲਖ ਝੋਲ ।
ਯਾਰ ਚਹੇਂਦਾ ਮਾਣ ਮਹੀਂਦਾ ।ਆਵਸ ਮਾਡਰੇ ਕੋਲ ।
ਸਾਵਲਿਆਂ ਦੇ ਨੈਨ ਸਲੋਨੜੀ ।ਕਜਲੇ ਦੇ ਟਕ ਟੋਲ ।
ਪਾਪਨ ਚਕਵੀ ਕਰ ਕਰ ਚੀਕਾਂ ।ਅਲ੍ਹੜੇ ਜ਼ਖਮ ਨ ਚੋਲ ।
ਮਰ ਮਰ ਜਾਂਦੀ ਰਸਕ ਨ ਸਹਿੰਦੀ ।ਦਿਲੜੀ ਸਖਤ ਸੜੋਲ ।
ਬੈਨੇ ਬੋਂਲੇ ਬੇਂਸਰ ਵਿਸਰੇ ।ਗਏ ਨੂਰੇ ਰਮਝੌਲ ।
ਨਖਰੇ ਨਾਜ਼ ਨਹੋਰੇ ਹਰਦਮ ।ਬਿਆ ਬਿਆ ਕਰਨ ਅਲੋਲ ।
ਔਗਨ ਹਾਰੀ ਨਾਸਕ ਕੰਮ ਦੀ ।ਸੋਹਣਾ ਐਬ ਨ ਫੋਲ ।
ਸਮਝ ਫ਼ਰੀਦ ਨ ਥੀ ਗਮਵਾਸੂ ।ਅੱਲਾ ਮਿਲੇਸਮ ਢੋਲ ।

273. ਜ਼ਾਨਤ ਫੇਲਨ ਕੁਲ ਸ਼ੈ ਬਾਤਲ

ਜ਼ਾਨਤ ਫੇਲਨ ਕੁਲ ਸ਼ੈ ਬਾਤਲ ।ਹਕ ਹੈ ਫਾਇਲ ਬਿਉ ਸਭ ਆਤਲ ।
ਜ਼ੌਕ ਵਗਈਂ ਤੌਰ ਅਕਲ ਦੇ ।ਭਟ ਘਤ ਕੂੜੀ ਬਹਿਸ ਦਲਾਇਲ ।
ਉਠਦੀਂ ਬਹਿੰਦੀਂ ਟੁਰਦੀਂ ਫਿਰਦੀਂ ।ਨ ਹੋ ਜ਼ਾਹਲ ਨ ਥੀ ਗਾਫਲ ।
ਗੈਰ ਮੁਹਾਲੇ ਵੈਰ ਖਿਆਲੇ ।ਹਰ ਹਿਕ ਡੂੰ ਰਖ ਗਫਤ ਸ਼ਾਮਲ ।
ਸਾਡਾ ਹੈ ਮਹਬੂਬ ਦਿਲੇਂਦਾ ।ਜੋ ਕੋਈ ਹੈ ਤੌਹੀਦ ਦਾ ਕਾਇਲ ।
ਇਲਮ ਹਕਾਇਕ ਦਾ ਹੈ ਲਾਇਕ ।ਨਫਸ ਮੁਜ਼ਕੀ ਮਾਦਾ ਕਾਬਲ ।
ਬਾਝ ਮੁਹਬਤ ਜਾਣ ਬਰਾਬਰ ।ਕਿਆ ਨਾਤਕ ਕਿਆ ਨਾਹਕ ਸਾਹਲ ।
ਇਬਨੁਲ ਅਰਬੀ ਦੀ ਰਖ ਮਿੱਲਤ ।ਠਪ ਰਖ ਫਿਕਾ ਅਸੂਲ ਮਸਾਇਲ ।
ਬਹਿ ਕਰ ਕਲ੍ਹੜੀਂ ਰਮਜ਼ ਸੁਝਾਈ ।ਪੀਰ ਮਕਮਲ ਆਰਫ ਕਾਮਲ ।
ਵਜ੍ਹਾ ਅੱਲਾ ਫਰੀਦ ਹੈ ਬਾਕੀ ।ਬਾਕੀ ਹਾਲਕ ਜ਼ਾਹਕ ਜ਼ਾਹਲ ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar