ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ ।
ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥
ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ,
ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥
ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ,
ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜੇਹੀ ਹੈ ॥
ਹਰ ਪਲ ਸ਼ਕਲ ਇਹਦੀ ਹੈ ਬਦਲੀ ਜਾਂਦੀ,
ਵੱਡੇ ਪਰਬਤ ਤੋਂ ਹੋਈ ਕੁਝ ਹੋਰ ਜੇਹੀ ਹੈ ॥
ਭੱਜੀ ਜਾਵੇ ਚੁੱਕ ਖ਼ਜ਼ਾਨਾ ਕਣੀਆਂ ਦਾ ਇਹ,
ਪਹਿਲੀ ਨਜ਼ਰੇ ਤੱਕਿਆਂ ਕਾਲੇ ਚੋਰ ਜੇਹੀ ਹੈ ॥
12. ਲੋਰੀ-ਧੀ ਲਈ
Tagged with: Culture ਸਭਿਆਚਾਰ Kali ghta Karamjit Singh Gthwal/ਕਰਮਜੀਤ ਸਿੰਘ ਗਠਵਾਲਾ Kavi ਕਵੀ Lok Geet ਲੋਕ ਗੀਤ Teean Teej aate Sawan de Geet/ਤੀਆਂ ਤੀਜ ਅਤੇ ਸਾਵਣ ਦੇ ਗੀਤ ਕਾਲੀ ਘਟਾ ਕਾਲੀ ਘਟਾ/Kali ghta
Click on a tab to select how you'd like to leave your comment
- WordPress