ਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ
ਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ
ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਦੇਖਣੇ ਆਈਆਂ ਮਾਈਆਂ ਨੀ
ਸੂਰਜ ਚੜ੍ਹੇਗਾ ਮਜ਼ਰਬੋ ਜਿਵੇਂ ਕਿਆਮਤ ਤੌਬਾ ਤਰਕ ਕਰ ਕੁਲ ਬੁਰਾਈਆਂ ਨੀ
ਜਿਨ੍ਹਾਂ ਮੱਝੀਂ ਦਾ ਚਾਕ ਸਾਂ ਸਣੇ ਨੱਢੀ ਸੋਈ ਖੇੜਿਆਂ ਦੇ ਹੱਥ ਆਈਆਂ ਨੀ
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ ਹਿਕ ਧਾੜਵੀਆਂ ਜਾਂ ਅੱਗੇ ਲਾਈਆਂ ਨੀ
ਇਹ ਸਹੇਲੀਆਂ ਸਾਕ ਤੇ ਸੈਨ ਤੇਰੇ ਸਭੇ ਮਾਸੀਆਂ ਫੁਫੀਆਂ ਤਾਈਆਂ ਨੀ
ਤੁਸਾਂ ਵੌਹਟੀਆਂ ਬਨਣ ਦੀ ਨੀਤ ਬੱਧੀ ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨ
ਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀ
ਵਾਰਸ ਸ਼ਾਹ ਇੱਲਾਹ ਨੂੰ ਸੌਂਪ ਹੀਰੇ ਸਾਨੂੰ ਛੱਡ ਕੇ ਹੋਧਰ ਲਾਈਆਂ ਨੀ