ਲੱਗੇ ਨੁਗਦਿਆਂ ਤਲਣ ਤੇ ਸ਼ੱਕਰ ਪਾਰੇ ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ
ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ
ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ ਭਾਬੀ ਲਾਡਲੀ ਨਾਲ ਜਿਉਂ ਦੇਉਰਾਂ ਦੇ
ਕਲਾਕੰਦ ਮਖਾਨਿਆਂ ਸਵਾਦ ਮਿੱਠੇ ਪਕਵਾਨ ਗੁਨ੍ਹੇ ਨਾਲ ਤਿਉਰਾਂ ਦੇ
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ਬਾਜ਼ੂਬੰਦ ਮਾਲਾ ਨਾਲ ਨਿਉਰਾਂ ਦੇ