ਸਾਕ ਮਾੜਿਆਂ ਦੇ ਖੋਹ ਲੈਣ ਡਾਢੇ ਅਨਪੁਜਦੇ ਉਹ ਨਾ ਬੋਲਦੇ ਨੇ
ਨਹੀਂ ਚੱਲਦਾ ਵੱਸ ਲਾਚਾਰ ਹੋ ਕੇ ਮੋਏ ਸਪ ਵਾਂਗੂ ਬਿਸ ਘੋਲਦੇ ਨੇ
ਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇ
ਗੁਦ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਥੇ ਦੁਖ ਫੋਲਦੇ ਨੇ
ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਟੋਲਦੇ ਨੇ
ਵਾਰਸ ਸ਼ਾਹ ਲੁਟਾਂਵਦੇ ਖੜੇ ਮਾੜੇ ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ