ਹੀਰ ਆਖਦੀ ਜੀਵਨਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ
ਸਭੋ ਜੱਗ ਫਾਨੀ ਹਿੱਕੋ ਰੱਬ ਬਾਕੀ ਹੁਕਮ ਕੀਤਾ ਹੈ ਰੱਬ ਰਹਿਮਾਨ ਮੀਆਂ
’ਕੁਲੇ ਸ਼ੈਈਇਨ ਖ਼ਲਕਨਾ ਜ਼ੋਜਈਨੇ’ ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ
ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ ਲੌਹ ਕਲਮ ਤੇ ਜ਼ਮੀਂ ਆਸਮਾਨ ਮੀਆਂ
©2022 ਪੰਜਾਬੀ ਮਾਂ ਬੋਲੀ. All rights reserved.
Designed by OXO Solutions®