ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Khoob Ne Eh Jhazra Chkann Lyi / ਖੂਬ ਨੇ ਇਹ ਝਾਂਜਰਾਂ ਛਣਕਣ ਲਈ

Khoob Ne Eh Jhazra Chkann Lyi / ਖੂਬ ਨੇ ਇਹ ਝਾਂਜਰਾਂ ਛਣਕਣ ਲਈ

ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ ‘ਚਾ ਵੀ ਤਾਂ ਦੇ ਨੱਚਨ ਲਈ!

ਆਏ ਸਭ ਲਿਸ਼ਕਨ ਅਤੇ ਗਰਜਨ ਲਈ,
ਕੋਈ ਇਥੇ ਆਇਆ ਨਾ ਬਰਸਣ ਲਈ!

ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ,
ਮੰਗਦੇ ਨੇ ਆਗਿਆ ਮਹਿਕਣ ਲਈ!

ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ,
ਸਿਰਫ ਖੰਜਰ ਰਹਿ ਗਿਆ ਲਿਸ਼ਕਨ ਲਈ!

ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੂੰ ਮੈਂ,
ਦਿਲ ‘ਚ ਜਦ ਕੁਝ ਨਹੀਂ ਆਖਣ ਲਈ!

ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ,
ਅੱਖੀਓ, ਦਿਲ ਚਾਹੀਦਾ ਦੇਖਣ ਲਈ!

ਸਾਂਭ ਕੇ ਰੱਖ ਦਰਦ ਦੀ ਇਸ ਲਾਟ ਨੂੰ,
ਚੇਤਿਆਂ ਵਿਚ ਯਾਰ ਨੂੰ ਦੇਖਣ ਲਈ!

ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ,
ਤੈਨੂ ਹਰ ਇਕ ਕੋਣ ਤੋਂ ਦੇਖਣ ਲਈ!

ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ,
ਓਸ ਨੂ ਪੂਰੀ ਤਰਾਂ ਸਮਝਣ ਲਈ!

ਵਿਛੜਨਾ ਚਾਹੁੰਦਾ ਹਾਂ ਤੈਥੋਂ ਹੁਣ,
ਅਰਥ ਆਪਣੀ ਹੋਂਦ ਦੇ ਜਾਨਣ ਲਈ!

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar