ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Lihaye Raat Nu Kis Dha Mere Gunaah Mainu/ ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ

Lihaye Raat Nu Kis Dha Mere Gunaah Mainu/ ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ

ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ
ਸਵੇਰ ਹੋਈ ਤਾਂ ਘਰ ਦਾ ਮਿਲੇ ਨਾ ਰਾਹ ਮੈਨੂੰ

ਜਿਮੀਂ ਤੇ ਡਿੱਗਿਆ ਜਦੋਂ ਮੇਰਾ ਤਪਦਾ ਸੂਰਜ ਹੀ
ਕਿਸੇ ਦੀ ਛਾਂ ਨਾ ਰਹੀ ਜੋ ਦੇਵੇ ਪਨਾਹ ਮੈਨੂੰ

ਮੈਂ ਉੁਸ ਝੀਲ ਦੇ ਸਉਲੇ ਬਦਨ ਦਾ ਵਾਕਿਫ਼ ਸਾਂ
ਨਹੀਂ ਸੀ ਤਹਿ ‘ਚ ਪਏ ਪੱਥਰਾਂ ਦੀ ਥਾਹ ਮੈਨੂੰ

ਮੈਂ ਜਿਸ ਸਲੀਬ ਤੇ ਚੜ੍ਹਿਆ, ਉਹ ਫੇਰ ਬਿਰਖ ਬਣੀ
ਹੁਣ ਉਸ ਸਲੀਬ ਤੋਂ ਫੁੱਲਾਂ ਦੇ ਵਾਂਗੂੰ ਲਾਹ ਮੈਨੂੰ

ਮੈਂ ਅੱਧੀ ਰਾਤ ਨੂੰ ਇਕ ਆਦਮੀ ਦੀ ਚੀਕ ਸੁਣੀ
ਤੇ ਉਸ ਤੋਂ ਬਾਦ ਸੁਣੇ ਆਪਣੇ ਨਾ ਸਾਹ ਮੈਨੂੰ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar